ਮਾਝ ਮਹਲਾ ੫ ॥
maajh mahalaa 5 |
Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.
ਸੋਈ ਕਰਣਾ; ਜਿ ਆਪਿ ਕਰਾਏ ॥
soee karanaa; ji aap karaae |
Sant Singh KhalsaPeople do whatever the Lord inspires them to do.
Manmohan SinghMen do that which the Lord Himself directs them to do.
Manmohan Singh (Punjabi)ਬੰਦੇ ਉਹੀ ਕਰਦੇ ਹਨ ਜਿਹੜਾ ਕੁਛ ਸਾਈਂ ਖੁਦ ਉਨ੍ਹਾਂ ਕੋਲੋ ਕਰਵਾਉਂਦਾ ਹੈ।
Fareedkot Teekaਸੋਈ ਕਾਰਜ ਕਰੀਤਾ ਹੈ, ਜੋ ਤੂੰ ਆਪ ਕਰਾਵਤਾ ਹੈਂ॥
Prof. Sahib Singh(ਜੀਵ) ਉਹੀ ਕੰਮ ਕਰ ਸਕਦਾ ਹੈ, ਜੇਹੜਾ ਪਰਮਾਤਮਾ ਆਪ ਕਰਾਂਦਾ ਹੈ।ਪਦ ਅਰਥ ਜਿ = ਜੇਹੜਾ।
SikhNet (Spanish)Yo hago todo aquello que el Señor manifiesta a través de mí;
ਜਿਥੈ ਰਖੈ; ਸਾ ਭਲੀ ਜਾਏ ॥
jithai rakhai; saa bhalee jaae |
Sant Singh KhalsaWherever He keeps us is a good place.
Manmohan SinghWherever He keeps that is the good place.
Manmohan Singh (Punjabi)ਜਿੇਥੇ ਕਿਤੇ ਉਹ ਰੱਖਦਾ ਹੈ, ਉਹੀ ਚੰਗੀ ਥਾਂ ਹੈ।
Fareedkot Teekaਪੁਨਾ ਸੋਈ ਅਸਥਾਨੁ ਭਲਾ ਹੈ ਜਹਾਂ ਤੂੰ ਰਖਤਾ ਹੈਂ॥
Prof. Sahib Singh(ਜੀਵ ਨੂੰ) ਜਿਸ ਥਾਂ ਪਰਮਾਤਮਾ ਰੱਖਦਾ ਹੈ, ਉਹੀ ਥਾਂ (ਜੀਵ ਵਾਸਤੇ) ਚੰਗੀ ਹੁੰਦੀ ਹੈ।ਪਦ ਅਰਥ ਸਾ ਜਾਏ = ਉਹ ਥਾਂ {ਲਫ਼ਜ਼ 'ਸਾ' ਇਸਤ੍ਰੀ-ਲਿੰਗ ਹੈ}।
SikhNet (Spanish)doquier que Él me coloca, para mí es lugar sagrado.
ਸੋਈ ਸਿਆਣਾ. ਸੋ ਪਤਿਵੰਤਾ; ਹੁਕਮੁ ਲਗੈ. ਜਿਸੁ ਮੀਠਾ ਜੀਉ ॥੧॥
soee siaanaa. so pativantaa; hukam lagai. jis meetthaa jeeo |1|
Sant Singh KhalsaThat person is clever and honorable, unto whom the Hukam of the Lord's Command seems sweet. ||1||
Manmohan SinghHe is wise and he is honourable to whom the Lord's order seems sweet.
Manmohan Singh (Punjabi)ਉਹ ਦਾਨਾ ਹੈ ਅਤੇ ਉਹੀ ਇਜ਼ਤ ਵਾਲਾ ਹੈ ਜਿਸ ਨੂੰ ਸਾਹਿਬ ਦਾ ਫੁਰਮਾਨ ਮਿਠੜਾ ਲੱਗਦਾ ਹੈ।
Fareedkot Teekaਹੇ ਭਗਵਨ! ਜਿਸ ਪੁਰਸ ਕੋ ਤੇਰਾ ਹੁਕਮੁ ਮੀਠਾ ਲਾਗਤਾ ਹੈ, ਸੋਈ ਚਤ੍ਰ ਹੈ ਪੁਨਾ ਸੋਈ ਪਤਿ ਵਾਲਾ ਹੈ॥੧॥
Prof. Sahib Singhਉਹੀ ਮਨੁੱਖ ਅਕਲ ਵਾਲਾ ਹੈ ਉਹੀ ਮਨੁੱਖ ਇੱਜ਼ਤ ਵਾਲਾ ਹੈ, ਜਿਸਨੂੰ ਪਰਮਾਤਮਾ ਦਾ ਹੁਕਮ ਪਿਆਰਾ ਲਗਦਾ ਹੈ ॥੧॥ਪਦ ਅਰਥ ਸੋ = {ਇਹ ਲਫ਼ਜ਼ ਪੁਲਿੰਗ ਹੈ}। ਪਤਿਵੰਤਾ = ਇੱਜ਼ਤ ਵਾਲਾ ॥੧॥
SikhNet (Spanish)Solamente aquél que siente dulce la Disposición del Señor, es sabio y honorable, oh Amigo. (1)
ਸਭ ਪਰੋਈ; ਇਕਤੁ ਧਾਗੈ ॥
sabh paroee; ikat dhaagai |
Sant Singh KhalsaEverything is strung upon the One String of the Lord.
Manmohan SinghAll the creation He has strung in one thread.
Manmohan Singh (Punjabi)ਸਾਰੀ ਰਚਨਾ ਉਸ ਨੇ ਇਕ ਡੋਰ ਅੰਦਰ ਪ੍ਰੋਤੀ ਹੋਈ ਹੈ।
Fareedkot Teekaਸੰਪੂਰਨ ਸ੍ਰਿਸਟੀ ਤੈਨੇ ਏਕ ਹੁਕਮੁ ਸਤਾ ਰੂਪੀ ਡੋਰੇ ਮੇਂ ਪਰੋਈ ਹੈ॥
Prof. Sahib Singhਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਨੂੰ ਆਪਣੇ (ਹੁਕਮ-ਰੂਪ) ਧਾਗੇ ਵਿਚ ਪ੍ਰੋ ਰੱਖਿਆ ਹੈ।ਪਦ ਅਰਥ ਇਕਤੁ = ਇਕ ਵਿਚ। ਇਕਤੁ ਧਾਗੈ = ਇਕੋ ਧਾਗੇ ਵਿਚ।
SikhNet (Spanish)Todas las partes de la creación están engarzadas en un sólo hilo;
ਜਿਸੁ ਲਾਇ ਲਏ; ਸੋ ਚਰਣੀ ਲਾਗੈ ॥
jis laae le; so charanee laagai |
Sant Singh KhalsaThose whom the Lord attaches, are attached to His Feet.
Manmohan SinghHe, whom God attaches, is attached to His feet.
Manmohan Singh (Punjabi)ਜਿਸ ਨੂੰ ਹਰੀ ਜੋੜਦਾ ਹੈ, ਉਹ ਉਸ ਦੇ ਪੈਰਾਂ ਨਾਲ ਜੁੜਦਾ ਹੈ।
Fareedkot Teekaਜਿਸ ਕੋ ਚਰਨੀ ਲਗਾਇ ਲੇਤਾ ਹੈ, ਸੋ ਲਾਗਤਾ ਹੈ॥
Prof. Sahib Singhਜਿਸ ਜੀਵ ਨੂੰ ਪ੍ਰਭੂ (ਆਪਣੀ ਚਰਨੀਂ) ਲਾਂਦਾ ਹੈ, ਉਹੀ ਚਰਨੀਂ ਲੱਗਦਾ ਹੈ।
SikhNet (Spanish)el que es tomado en Su Santuario, acude a Sus Pies.
ਊਂਧ ਕਵਲੁ ਜਿਸੁ ਹੋਇ ਪ੍ਰਗਾਸਾ; ਤਿਨਿ ਸਰਬ ਨਿਰੰਜਨੁ ਡੀਠਾ ਜੀਉ ॥੨॥
aoondh kaval jis hoe pragaasaa; tin sarab niranjan ddeetthaa jeeo |2|
Sant Singh KhalsaThose, whose inverted lotus of the crown chakra is illuminated, see the Immaculate Lord everywhere. ||2||
Manmohan SinghHe in whose inverse heart lotus the Divine Light dawns sees the pure Lord amongst all.
Manmohan Singh (Punjabi)ਜਿਸ ਦੇ ਪੁਠੇ ਹੋਏ ਹੋਏ ਦਿਲ-ਕਮਲ ਵਿੱਚ ਈਸ਼ਵਰੀ ਨੂਰ ਉਦੇ ਹੁੰਦਾ ਹੈ, ਉਹ ਪਵਿੱਤ੍ਰ ਪ੍ਰਭੂ ਨੂੰ ਸਾਰਿਆਂ ਅੰਦਰ ਦੇਖਦਾ ਹੈ।
Fareedkot Teekaਜਿਸ ਕੇ ਰਿਦੇ ਮੇਂ (ਪ੍ਰਗਾਸਾ) ਸਤ ਅਸਤ ਕਾ ਬਿਬੇਕ ਹੂਆ ਹੈ ਤਿਸ ਕਾ ਰਿਦਾ ਰੂਪੀ ਕਵਲ ਜੋ ਪਹਿਲੇ (ਊਂਧ) ਉਲਟਾ ਹੂਆ ਥਾ, ਸੋ ਸੀਧਾ ਹੂਆ, ਭਾਵ ਯਹਿ ਕਿ ਜੋ ਵਾਹਿਗੁਰੂ ਸੇ ਬੇਮੁਖ ਥਾ, ਸੋ ਪ੍ਰੀਤੀ ਕਰਨੇ ਲਗਾ ਹੈ, ਔਰ ਸਰਬ ਮੇਂ, ਹੇ ਨਿਰੰਜਨ! ਤੇਰੇ ਕੋ ਦੇਖਾ ਹੈ॥੨॥
Prof. Sahib Singhਉਸ ਮਨੁੱਖ ਨੇ (ਹੀ) ਨਿਰਲੇਪ ਪ੍ਰਭੂ ਨੂੰ ਹਰ ਥਾਂ ਵੇਖਿਆ ਹੈ, ਜਿਸ ਦਾ ਉਲਟਿਆ ਹੋਇਆ ਹਿਰਦਾ-ਕੌਲ-ਫੁੱਲ (ਪ੍ਰਭੂ ਨੇ ਆਪਣੀ ਮਿਹਰ ਨਾਲ ਆਪ) ਖਿੜਾ ਦਿੱਤਾ ਹੈ ॥੨॥ਪਦ ਅਰਥ ਊਂਧ = ਉਲਟਿਆ ਹੋਇਆ, ਪ੍ਰਭੂ-ਚਰਨਾਂ ਵਲੋਂ ਪਰਤਿਆ ਹੋਇਆ। ਤਿਨਿ = ਉਸ (ਮਨੁੱਖ) ਨੇ। ਨਿਰੰਜਨੁ = {ਨਿਰ-ਅੰਜਨ} ਜਿਸ ਉਤੇ ਮਾਇਆ-ਕਾਲਖ ਦਾ ਅਸਰ ਨਹੀਂ ਹੋ ਸਕਦਾ ॥੨॥
SikhNet (Spanish)Si el loto de la mente se invierte volteándose hacia arriba, uno percibe la Luz Divina, y ve al Señor Inmaculado en todo, oh amigo. (2)
ਤੇਰੀ ਮਹਿਮਾ; ਤੂੰਹੈ ਜਾਣਹਿ ॥
teree mahimaa; toonhai jaaneh |
Sant Singh KhalsaOnly You Yourself know Your Glory.
Manmohan SinghThy glory Thou alone knowest.
Manmohan Singh (Punjabi)ਤੇਰੀ ਸੋਭਾ ਨੂੰ ਕੇਵਲ ਤੂੰ ਹੀ ਜਾਣਦਾ ਹੈ।
Fareedkot Teekaਤੇਰੀ ਵਡਿਆਈ ਕੋ ਤੂੰ ਆਪ ਹੀ ਜਾਨਤਾ ਹੈਂ॥
Prof. Sahib Singhਹੇ ਪ੍ਰਭੁ! ਤੂੰ ਆਪ ਹੀ ਜਾਣਦਾ ਹੈ ਕਿ ਤੂੰ ਕਿਤਨਾ ਵੱਡਾ ਹੈਂ।ਪਦ ਅਰਥ ਮਹਿਮਾ = ਵਡਿਆਈ।
SikhNet (Spanish)Tú Mismo conoces Tu Alabanza, oh Señor;
ਅਪਣਾ ਆਪੁ ਤੂੰ ਆਪਿ ਪਛਾਣਹਿ ॥
apanaa aap toon aap pachhaaneh |
Sant Singh KhalsaYou Yourself recognize Your Own Self.
Manmohan SinghThine ownself Thou Thyself recognisest.
Manmohan Singh (Punjabi)ਆਪਣੇ ਆਪੇ ਨੂੰ ਤੂੰ ਖੁਦ ਹੀ ਸਿੰਵਾਣਦਾ ਹੈ।
Fareedkot Teekaਅਪਨੇ ਆਪ ਕੋ ਤੂੰ ਆਪ ਹੀ ਪਛਾਣਤਾ ਹੈਂ॥
Prof. Sahib Singhਆਪਣੇ ਆਪ ਨੂੰ ਤੂੰ ਆਪ ਹੀ ਸਮਝ ਸਕਦਾ ਹੈਂ।ਪਦ ਅਰਥ ਆਪੁ = ਆਪੇ ਨੂੰ।
SikhNet (Spanish)Tú solamente Te conoces a Ti Mismo.
ਹਉ ਬਲਿਹਾਰੀ ਸੰਤਨ ਤੇਰੇ; ਜਿਨਿ ਕਾਮੁ ਕ੍ਰੋਧੁ ਲੋਭੁ ਪੀਠਾ ਜੀਉ ॥੩॥
hau balihaaree santan tere; jin kaam krodh lobh peetthaa jeeo |3|
Sant Singh KhalsaI am a sacrifice to Your Saints, who have crushed their sexual desire, anger and greed. ||3||
Manmohan SinghI am a sacrifice unto Thine saints who have ground their lust wrath and avarice.
Manmohan Singh (Punjabi)ਮੈਂ ਤੇਰੇ ਸਾਧੂਆਂ ਤੋਂ ਕੁਬਾਨ ਹਾਂ ਜਿਨ੍ਹਾਂ ਨੇ ਆਪਣੇ ਵਿਸ਼ੇ ਭੋਗ, ਗੁੱਸੇ ਤੇ ਲਾਲਚ ਨੂੰ ਪੀਹ ਸੁਟਿਆ ਹੈ।
Fareedkot Teekaਮੈਂ ਤਿਨ ਤੇਰੇ ਸੰਤਾਂ ਕੇ ਉਪਰ ਸੇ ਵਾਰਨੇ ਜਾਤਾ ਹੂੰ ਜਿਨੋਂ ਨੇ ਕਾਮੁ ਕ੍ਰੋਧੁ ਲੋਭਾਦਿ ਵਿਕਾਰੋਂ ਕੇ ਸਮੁਦਾਇ ਕੋ ਪੀਸਾ ਹੈ ਅਰਥਾਤ ਦੂਰ ਕੀਆ ਹੈ॥੩॥
Prof. Sahib Singhਤੇਰੇ ਜਿਸ ਜਿਸ ਸੰਤ ਨੇ (ਤੇਰੀ ਮਿਹਰ ਨਾਲ ਆਪਣੇ ਅੰਦਰੋਂ) ਕਾਮ ਨੂੰ ਕ੍ਰੋਧ ਨੂੰ ਲੋਭ ਨੂੰ ਦੂਰ ਕੀਤਾ ਹੈ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ॥੩॥ਪਦ ਅਰਥ ਹਉਂ ਮੈਂ। ਜਿਨਿ = ਜਿਸ ਜਿਸ ਨੇ {ਨੋਟ: ਲਫ਼ਜ਼ 'ਜਿਨਿ' ਇਕ-ਵਚਨ ਹੈ, ਇਸ ਦਾ ਬਹੁ-ਵਚਨ 'ਜਿਨ' ਹੈ}। ਪੀਠਾ = ਪੀਹ ਦਿੱਤਾ, ਨਾਸ ਕਰ ਦਿੱਤਾ ॥੩॥
SikhNet (Spanish)Yo ofrezco mi ser en sacrificio a Tus Santos quienes han canalizado su lujuria, su ira y su avaricia, oh Amado. (3)
ਤੂੰ ਨਿਰਵੈਰੁ; ਸੰਤ ਤੇਰੇ ਨਿਰਮਲ ॥
toon niravair; sant tere niramal |
Sant Singh KhalsaYou have no hatred or vengeance; Your Saints are immaculate and pure.
Manmohan SinghThou art without enmity and Thine saints are pure.
Manmohan Singh (Punjabi)ਤੂੰ ਦੁਸ਼ਮਨੀ-ਰਹਿਤ ਹੈ ਤੇ ਤੇਰੇ ਸਾਧੂ ਪਵਿੱਤ੍ਰ ਹਨ।
Fareedkot Teekaਹੇ ਭਗਵਨ! ਤੂੰ ਨਿਰਵੈਰੁ ਹੈਂ ਔਰ ਤੇਰੇ ਸੰਤ ਭੀ ਉਜਲ ਹੈਂ॥
Prof. Sahib Singhਹੇ ਪ੍ਰਭੂ! ਤੇਰੇ ਅੰਦਰ ਕਿਸੇ ਵਾਸਤੇ ਵੈਰ ਨਹੀਂ ਹੈ, ਤੇਰੇ ਸੰਤ ਭੀ (ਵੈਰ ਆਦਿਕ ਦੀ) ਮੈਲ ਤੋਂ ਰਹਿਤ ਹਨ।ਪਦ ਅਰਥ ਨਿਰਮਲ = ਪਵਿਤ੍ਰ।
SikhNet (Spanish)Tú no tienes enemistades; Tus Santos son inmaculados,
ਜਿਨ ਦੇਖੇ; ਸਭ ਉਤਰਹਿ ਕਲਮਲ ॥
jin dekhe; sabh utareh kalamal |
Sant Singh KhalsaSeeing them, all sins depart.
Manmohan SinghBy seeing whom all the sins depart.
Manmohan Singh (Punjabi)ਜਿਨ੍ਹਾਂ ਨੂੰ ਵੇਖਣ ਦੁਆਰਾ ਸਾਰੇ ਪਾਪ ਦੂਰ ਹੋ ਜਾਂਦੇ ਹਨ।
Fareedkot Teekaਜਿਨੋਂ ਕੇ ਦਰਸਨ ਸੇ ਸਭ ਪਾਪ ਉਤਰ ਜਾਤੇ ਹੈਂ॥
Prof. Sahib Singhਤੇਰੇ ਉਹਨਾਂ ਸੰਤ ਜਨਾਂ ਦਾ ਦਰਸਨ ਕੀਤਿਆਂ (ਹੋਰਨਾਂ ਦੇ ਭੀ) ਪਾਪ ਦੂਰ ਹੋ ਜਾਂਦੇ ਹਨ।ਪਦ ਅਰਥ ਕਲਮਲ = ਪਾਪ {कल्मष}।
SikhNet (Spanish)y viéndolos, los errores propios se desvanecen.
ਨਾਨਕ ਨਾਮੁ ਧਿਆਇ ਧਿਆਇ ਜੀਵੈ; ਬਿਨਸਿਆ ਭ੍ਰਮੁ ਭਉ ਧੀਠਾ ਜੀਉ ॥੪॥੪੨॥੪੯॥
naanak naam dhiaae dhiaae jeevai; binasiaa bhram bhau dheetthaa jeeo |4|42|49|
Sant Singh KhalsaNanak lives by meditating, meditating on the Naam. His stubborn doubt and fear have departed. ||4||42||49||
Manmohan SinghNanak lives by remembering and repeating Lord's Name and his shameless doubt and dread have departed.
Manmohan Singh (Punjabi)ਨਾਨਕ ਪ੍ਰਭੂ ਦੇ ਨਾਮ ਚਿੰਤਨ ਤੇ ਸਿਮਰਣ ਕਰਕੇ ਜੀਉਂਦਾ ਹੈ ਅਤੇ ਉਸ ਦਾ ਬੇਸ਼ਰਮ ਵਹਿਮ ਤੇ ਡਰ ਨਾਸ ਹੋ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੇਰਾ ਨਾਮੁ ਸਿਮਰ ਸਿਮਰ ਕਰ ਸੰਤ ਜੀਵਤੇ ਹੈਂ, ਇਸੀ ਤੇ ਭ੍ਰਮੁ ਔਰ ਭੈ ਪੁਨਾ (ਧੀਠਾ) ਕਠੋਰ ਸੁਭਾਉ ਉਨ ਕਾ ਬਿਨਸਿਆ ਹੈ॥੪॥੪੨॥੪੯॥
Prof. Sahib Singhਹੇ ਨਾਨਕ! (ਆਖ-ਹੇ ਪ੍ਰਭੂ! ਤੇਰਾ) ਨਾਮ ਸਿਮਰ ਸਿਮਰ ਕੇ ਜੇਹੜਾ ਮਨੁੱਖ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ਉਸ ਦੇ ਮਨ ਵਿਚੋਂ ਅਮੋਲ ਭਟਕਣਾ ਤੇ ਡਰ ਦੂਰ ਹੋ ਜਾਂਦੇ ਹਨ ॥੪॥੪੨॥੪੯॥ਪਦ ਅਰਥ ਜੀਵੈ = ਆਤਮਕ ਜੀਵਨ ਹਾਸਲ ਕਰਦਾ ਹੈ। ਧੀਠਾ = ਢੀਠ, ਅਮੋੜ ॥੪॥
SikhNet (Spanish)Nanak medita en Tu Nombre, oh Amado, y su miedo y su duda se van para siempre. (4-42-49)