ਮਃ ੩ ॥
mahalaa 3 |
Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.
ਏ ਮਨ ਗੁਰ ਕੀ ਸਿਖ ਸੁਣਿ; ਪਾਇਹਿ ਗੁਣੀ ਨਿਧਾਨੁ ॥
e man gur kee sikh sun; paaeihi gunee nidhaan |
Sant Singh KhalsaO mind, listening to the Guru's Teachings, you shall obtain the treasure of virtue.
Manmohan SinghO man, hearing the Guru's instruction, thou shalt obtain the Treasure of virtues.
Manmohan Singh (Punjabi)ਹੇ ਬੰਦੇ! ਗੁਰਾਂ ਦਾ ਉਪਦੇਸ਼ ਸ੍ਰਵਣ ਕਰਨ ਦੁਆਰਾ, ਤੂੰ ਨੇਕੀਆਂ ਦੇ ਖਜਾਨੇ ਨੂੰ ਪਾ ਲਵੇਂਗਾ।
Fareedkot Teekaਹੇ ਮਨ ਪਿਆਰੇ! ਜੇਕਰ ਤੂੰ ਗੁਰੋਂ ਕੀ ਸਿਖਿਆ ਸੁਣੇ ਤਬ ਤੂੰ ਗੁਣੋਂ ਕੇ ਨਿਧਾਨ ਵਾਹਿਗੁਰੂ ਕੋ ਪਾਇ ਲੇਵੈ॥
Prof. Sahib Singhਹੇ ਮਨ! ਗੁਰੂ ਦੀ ਸਿੱਖਿਆ ਆਪਣੇ ਅੰਦਰ ਵਸਾ (ਇਸ ਤਰ੍ਹਾਂ) ਤੂੰ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨੂੰ ਲੱਭ ਲਏਂਗਾ।
ਪਦ ਅਰਥ ਏ ਮਨ = ਹੇ ਮਨ। ਸਿਖ = ਸਿੱਖ, ਸਿੱਖਿਆ। ਪਾਇਹਿ = ਤੂੰ ਲੱਭ ਲਏਂਗਾ। ਗੁਣੀ ਨਿਧਾਨੁ = ਗੁਣਾਂ ਦਾ ਖ਼ਜ਼ਾਨਾ ਪਰਮਾਤਮਾ।
SikhNet (Spanish)Oh mente, escucha la Palabra del Shabd del Guru y serás bendecida por Dios con el Tesoro de Virtud.
ਸੁਖਦਾਤਾ ਤੇਰੈ ਮਨਿ ਵਸੈ; ਹਉਮੈ ਜਾਇ ਅਭਿਮਾਨੁ ॥
sukhadaataa terai man vasai; haumai jaae abhimaan |
Sant Singh KhalsaThe Giver of peace shall dwell in your mind; you shall be rid of egotism and pride.
Manmohan SinghThe Giver of peace shall abide in thy mind and thou shall be rid of pride and ego.
Manmohan Singh (Punjabi)ਆਰਾਮ ਦੇਣਹਾਰ ਤੇਰੇ ਚਿੱਤ ਅੰਦਰ ਟਿਕ ਜਾਵੇਗਾ ਅਤੇ ਤੇਰਾ ਹੰਕਾਰ ਤੇ ਗਰੂਰ ਦੂਰ ਹੋ ਜਾਵੇਗਾ।
Fareedkot Teekaਤਬ ਸੁਖੋਂ ਕੇ ਦੇਣੇ ਵਾਲਾ ਪ੍ਰਮੇਸ੍ਵਰ ਤੇਰੇ ਮਨ ਮੇਂ ਆਇ ਵਸੇਗਾ ਔਰ ਹਉਮੈ ਅਰੁ ਅਭਿਮਾਨੁ, ਭਾਵ ਮਨ ਬਾਣੀ ਕਾ ਹੰਕਾਰ ਸਭ ਦੂਰ ਹੋ ਜਾਏਗਾ॥
Prof. Sahib Singh(ਸਾਰੇ) ਸੁਖ ਦੇਣ ਵਾਲਾ ਪਰਮਾਤਮਾ ਤੈਨੂੰ ਤੇਰੇ ਆਪਣੇ ਅੰਦਰ ਵੱਸਦਾ ਦਿੱਸ ਪਏਗਾ (ਤੇਰੇ ਅੰਦਰੋਂ) ਹਉਮੈ ਅਹੰਕਾਰ ਦੂਰ ਹੋ ਜਾਇਗਾ।
ਪਦ ਅਰਥ ਤੇਰੈ ਮਨਿ = ਤੇਰੇ ਮਨ ਵਿਚ। ਵਸੈ = ਵੱਸ ਪਏਗਾ, ਵੱਸਦਾ ਦਿੱਸ ਪਏਗਾ। ਜਾਇ = ਦੂਰ ਹੋ ਜਾਇਗਾ।
SikhNet (Spanish)El Dador de Éxtasis será enaltecido en tu interior y te liberarás de tu ego y de tu avidez por poseer.
ਨਾਨਕ. ਨਦਰੀ ਪਾਈਐ; ਅੰਮ੍ਰਿਤੁ ਗੁਣੀ ਨਿਧਾਨੁ ॥੨॥
naanak. nadaree paaeeai; amrit gunee nidhaan |2|
Sant Singh KhalsaO Nanak, by His Grace, one is blessed with the Ambrosial Nectar of the treasure of virtue. ||2||
Manmohan SinghNanak, by the grace of the Treasure of virtues, one is blessed with the Name-Nectar.
Manmohan Singh (Punjabi)ਨਾਨਕ ਨੇਕੀਆਂ ਦੇ ਖਜਾਨੇ ਦੀ ਰਹਿਮਤ ਦੁਆਰਾ ਨਾਮ ਸੁਧਾ-ਰਸ ਦੀ ਦਾਤ ਪਰਾਪਤ ਹੁੰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਗੁਣੀ ਨਿਧਾਨ ਕੀ ਕ੍ਰਿਪਾ ਦ੍ਰਿਸ੍ਟੀ ਤੇ ਨਾਮ ਅੰਮ੍ਰਿਤ ਪਾਈਤਾ ਹੈ॥੨॥
Prof. Sahib Singhਹੇ ਨਾਨਕ! ਆਤਮਕ ਜੀਵਨ ਦੇਣ ਵਾਲਾ ਤੇ ਸਾਰੇ ਗੁਣਾਂ ਦਾ ਖ਼ਜ਼ਾਨਾ ਪਰਮਾਤਮਾ (ਗੁਰੂ ਦੀ ਰਾਹੀਂ ਆਪਣੀ) ਮਿਹਰ ਦੀ ਨਿਗਾਹ ਨਾਲ (ਹੀ) ਮਿਲਦਾ ਹੈ ॥੨॥
ਪਦ ਅਰਥ ਨਦਰੀ = ਮਿਹਰ ਦੀ ਨਿਗਾਹ ਨਾਲ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ॥੨॥
SikhNet (Spanish)Dice Nanak, es a través de la Gracia de Dios que uno es bendecido con el Néctar del Señor, el Tesoro de Virtud. (2)