ੴ

ਸਿੱਖਬਾਣੀ · SikhBani

ਪੂਰੈ ਭਾਗਿ ਸਤਿਗੁਰੁ ਪਾਈਐ ਜੇ ਹਰਿ ਪ੍ਰਭੁ ਬਖਸ ਕਰੇਇ ॥

poorai bhaag satigur paaeeai je har prabh bakhas karee
Guru Amardas Ji ਗੁਰੂ ਅਮਰਦਾਸ ਜੀ · Raag Bilaaval · Ang 851 · 5 lines
Translations

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਪੂਰੈ ਭਾਗਿ ਸਤਿਗੁਰੁ ਪਾਈਐ; ਜੇ ਹਰਿ ਪ੍ਰਭੁ ਬਖਸ ਕਰੇਇ ॥

poorai bhaag satigur paaeeai; je har prabh bakhas karee |

Sant Singh KhalsaBy perfect destiny, one finds the True Guru, if the Lord God grants forgiveness.
Manmohan SinghBy perfect good fortune, the True Guru is met if God Lord showers His benediction.
Manmohan Singh (Punjabi)ਜੇਕਰ ਵਾਹਿਗੁਰੂ ਸੁਆਮੀ ਆਪਣੀ ਮਿਹਰ ਧਾਰੇ, ਤਾਂ ਪੂਰਨ ਚੰਗੀ ਕਿਸਮਤ ਦੁਆਰਾ ਸੱਚੇ ਗੁਰੂ ਜੀ ਮਿਲਦੇ ਹਨ।
Fareedkot Teekaਜੇਕਰ ਹਰਿ ਪ੍ਰਭ ਅਪਨੀ ਬਖਸਸ ਕਰੇ ਤੌ ਪੂਰੇ ਭਾਗੋਂ ਕਰਿ ਸਤਿਗੁਰ ਪਾਈਤੇ ਹੈਂ॥
Prof. Sahib Singhਹੇ ਭਾਈ! ਜੇ ਪਰਮਾਤਮਾ ਮਿਹਰ ਕਰੇ ਤਾਂ (ਮਨੁੱਖ ਨੂੰ) ਵੱਡੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ।

ਪਦ ਅਰਥ ਪੂਰੇ ਭਾਗਿ = ਪੂਰੀ ਕਿਸਮਤ ਨਾਲ। ਬਖਸ = ਬਖ਼ਸ਼ਸ਼, ਮਿਹਰ।

SikhNet (Spanish)Por una buena fortuna somos bendecidos con el Guru Verdadero,

ਓਪਾਵਾ ਸਿਰਿ ਓਪਾਉ ਹੈ; ਨਾਉ ਪਰਾਪਤਿ ਹੋਇ ॥

opaavaa sir opaau hai; naau paraapat hoe |

Sant Singh KhalsaOf all efforts, the best effort is to attain the Lord's Name.
Manmohan SinghOf all the efforts, the best effort is the attainment of the Lord's Name.
Manmohan Singh (Punjabi)ਸਾਰਿਆਂ ਉਪਰਾਲਿਆਂ ਦਾ ਸ਼ਰੋਮਣੀ ਉਪਰਾਲਾ ਸੁਆਮੀ ਦੇ ਨਾਮ ਦੀ ਪਰਾਪਤੀ ਹੈ।
Fareedkot Teekaਕਲ੍ਯਾਨ ਕਾ ਸਰਬ ਉਪਾਵੋਂ ਕੇ ਸਿਰ ਉਪਾਵ ਇਹੀ ਹੈ, ਜੋ ਸਤਿਗੁਰੋਂ ਤੇ ਨਾਮ ਕੀ ਪ੍ਰਾਪਤੀ ਹੋਵੈ॥
Prof. Sahib Singh(ਗੁਰੂ ਦਾ ਮਿਲਣਾ ਹੀ) ਸਾਰੇ ਵਸੀਲਿਆਂ ਨਾਲੋਂ ਵਧੀਆ ਵਸੀਲਾ ਹੈ (ਜਿਸ ਦੀ ਰਾਹੀਂ ਪਰਮਾਤਮਾ ਦਾ) ਨਾਮ ਹਾਸਲ ਹੁੰਦਾ ਹੈ।

ਪਦ ਅਰਥ ਓਪਾਵਾ ਸਿਰ = ਸਾਰੇ ਉਪਾਵਾਂ ਦੇ ਸਿਰ ਉਤੇ, ਸਭ ਉਪਾਵਾਂ ਨਾਲੋਂ ਵਧੀਆ।

SikhNet (Spanish)si la Gracia de Dios cae sobre nosotros. La única forma de unirnos a Dios es a través de Su Nombre, cuando ocurre,

ਅੰਦਰੁ ਸੀਤਲੁ ਸਾਂਤਿ ਹੈ; ਹਿਰਦੈ ਸਦਾ ਸੁਖੁ ਹੋਇ ॥

andar seetal saant hai; hiradai sadaa sukh hoe |

Sant Singh KhalsaIt brings a cooling, soothing tranquility deep within the heart, and eternal peace.
Manmohan SinghThen there is coolness and calmness within the mortal and his mind is ever at peace.
Manmohan Singh (Punjabi)ਤਦ ਪ੍ਰਾਣੀ ਦੇ ਅੰਦਰ ਠੰਢ-ਚੈਨ ਹੁੰਦੀ ਹੈ ਅਤੇ ਉਸ ਦਾ ਮਨ ਹਮੇਸ਼ਾਂ ਸੁਖੀ ਹੁੰਦਾ ਹੈ।
Fareedkot Teekaਤਿਸ ਨਾਮ ਕਰ ਅੰਤਸਕਰਨ ਕੇ ਅੰਦਰ ਸਾਂਤੀ ਕਰ ਸੀਤਲਤਾ ਹੋਤੀ ਹੈ ਔਰ ਹਿਰਦੇ ਮੇਂ ਸਦਾ ਸੁਖ ਹੋਤਾ ਹੈ॥
Prof. Sahib Singh(ਨਾਮ ਦੀ ਬਰਕਤ ਨਾਲ ਮਨੁੱਖ ਦਾ) ਮਨ ਠੰਢਾ-ਠਾਰ ਹੋ ਜਾਂਦਾ ਹੈ (ਮਨੁੱਖ ਦੇ) ਹਿਰਦੇ ਵਿਚ ਸਦਾ ਆਨੰਦ ਬਣਿਆ ਰਹਿੰਦਾ ਹੈ।

ਪਦ ਅਰਥ ਅੰਦਰੁ = ਮਨ, ਹਿਰਦਾ। ਹਿਰਦੈ = ਹਿਰਦੇ ਵਿਚ।

SikhNet (Spanish)nuestro interior se refresca, nos sentimos acogidos y nuestro corazón está en Paz.

ਅੰਮ੍ਰਿਤੁ ਖਾਣਾ ਪੈਨੑਣਾ; ਨਾਨਕ. ਨਾਇ ਵਡਿਆਈ ਹੋਇ ॥੧॥

amrit khaanaa painanaa; naanak. naae vaddiaaee hoe |1|

Sant Singh KhalsaThen, one eats and wears the Ambrosial Nectar; O Nanak, through the Name, comes glorious greatness. ||1||
Manmohan SinghThen he eats and wears the Nectar. Nanak through the Name is his glory.
Manmohan Singh (Punjabi)ਤਾਂ ਉਹ ਆਬਿ-ਹਿਯਾਤ ਨੂੰ ਭੁੰਚਦਾ ਅਤੇ ਪਹਿਰਦਾ ਹੈ। ਨਾਨਕ ਨਾਮ ਦੇ ਰਾਹੀਂ ਹੀ ਉਸ ਦੀ ਮਾਨ-ਮਹੱਤਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਕੋ ਨਾਮ ਕੀ ਵਡਿਆਈ ਪ੍ਰਾਪਤਿ ਹੋਈ ਹੈ ਤਿਨੋਂ ਕਾ ਖਾਣਾ ਪੈਨਣਾ ਸਭ ਅੰਮ੍ਰਿਤ ਰੂਪ ਹੈ, ਭਾਵ ਯਹਿ ਸਫਲ ਹੈ॥੧॥
Prof. Sahib Singhਹੇ ਨਾਨਕ! (ਸਤਿਗੁਰੂ ਦੇ ਮਿਲਣ ਨਾਲ ਜਿਸ ਮਨੁੱਖ ਦੀ) ਖ਼ੁਰਾਕ ਤੇ ਪੁਸ਼ਾਕ (ਭਾਵ, ਜ਼ਿੰਦਗੀ ਦਾ ਆਸਰਾ) ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਬਣ ਜਾਂਦਾ ਹੈ ਉਸ ਨੂੰ ਨਾਮ ਦੀ ਰਾਹੀਂ (ਹਰ ਥਾਂ) ਆਦਰ ਮਿਲਦਾ ਹੈ ॥੧॥

ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਨਾਇ = ਨਾਮ ਦੀ ਰਾਹੀਂ ॥੧॥

SikhNet (Spanish)Nos alimentamos del Néctar, nos vestimos de Él, pues es a través del Nombre que nuestra Gloria brilla. (1)
Answers quote the Granth verbatim with Ang citations. AI commentary is not Gurbani and not a religious ruling.