ਗਉੜੀ ਮਹਲਾ ੧ ॥
gaurree mahalaa 1 |
Sant Singh KhalsaGauree, First Mehl:
Manmohan SinghGauri 1st Guru.
Manmohan Singh (Punjabi)ਗਊੜੀ ਪਾਤਸ਼ਾਹੀ ਪਹਿਲੀ।
SikhNet (Spanish)Gauri, Mejl Guru Nanak, Primer Canal Divino.
ਰਾਮਿ ਨਾਮਿ; ਚਿਤੁ ਰਾਪੈ ਜਾ ਕਾ ॥
raam naam; chit raapai jaa kaa |
Sant Singh KhalsaOne whose consciousness is permeated with the Lord's Name
Manmohan SinghWhose soul is imbued with the Lord's Name,
Manmohan Singh (Punjabi)ਜਿਸ ਦੀ ਆਤਮਾ ਪ੍ਰਭੂ ਦੇ ਨਾਮ ਨਾਲ ਰੰਗੀ ਹੋਈ ਹੈ।
Fareedkot Teekaਜਿਸ ਕਾ ਚਿਤ ਰਾਮ ਨਾਮ ਮੇਂ (ਰਾਪੈ) ਰੰਗਿਆ ਹੈ॥
Prof. Sahib Singhਜਿਸ ਮਨੁੱਖ ਦਾ ਮਨ ਪਰਮਾਤਮਾ ਵਿਚ ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗਿਆ ਹੋਇਆ ਹੈ,ਪਦ ਅਰਥ ਰਾਮਿ = ਰਾਮ ਵਿਚ। ਨਾਮਿ = ਨਾਮ ਵਿਚ। ਰਾਪੈ = ਰੰਗਿਆ ਜਾਂਦਾ ਹੈ। ਜਾ ਕਾ ਚਿਤੁ = ਜਿਸ (ਮਨੁੱਖ) ਦਾ ਚਿਤ।
SikhNet (Spanish)Temprano al amanecer, comparte la Visión de aquél
ਉਪਜੰਪਿ ਦਰਸਨੁ; ਕੀਜੈ ਤਾ ਕਾ ॥੧॥
aupajanp darasan; keejai taa kaa |1|
Sant Singh Khalsa- receive the blessing of his darshan in the early light of dawn. ||1||
Manmohan Singhat early dawn see the sight of him.
Manmohan Singh (Punjabi)ਸਵੇਰੇ ਪਹੁ-ਫੁਟਾਲੇ ਉਸ ਦਾ ਦੀਦਾਰ ਦੇਖ।
Fareedkot Teeka(ਉਪਜੰਪਿ) ਸੂਰਜ ਕੇ ਉਦੇ ਹੋਤੇ ਹੀ; ਵਾ (ਉਪ) ਸਮੀਪ (ਜੰਪਿ) ਜਾਕਰ; ਵਾ ਉਪਜਤੇ ਹੀ, ਭਾਵ ਏਹ ਕਿ ਬਾਲ ਅਵਸਥਾ ਸੇ ਹੀ ਉਸ ਕਾ ਦਰਸਨ ਕਰੀਏ; ਵਾ (ਉਪ) ਸਮੀਪ ਜਾਕਰ ਦਰਸਨ ਕਰੇ ਅਰੁ (ਜੰਪਿ) ਤਿਨ ਕਾ ਮੰਤ ਜਪੀਏ॥੧॥
Prof. Sahib Singhਉਸ ਦਾ ਦਰਸਨ ਨਿੱਤ ਸਵੇਰੇ ਉਠਦਿਆਂ ਹੀ ਕਰਨਾ ਚਾਹੀਦਾ ਹੈ (ਅਜੇਹੇ ਸੁਭਾਗੇ ਮਨੁੱਖ ਦੀ ਸੰਗਤਿ ਨਾਲ ਪਰਮਾਤਮਾ ਦਾ ਨਾਮ ਚੇਤੇ ਆਉਂਦਾ ਹੈ) ॥੧॥ਪਦ ਅਰਥ ਉਪਜੰਪਿ = ਸਵੇਰੇ ਉਠਦਿਆਂ ਹੀ ॥੧॥
SikhNet (Spanish)cuya mente está imbuida en el Naam, el Nombre del Señor. (1)
ਰਾਮ ਨ ਜਪਹੁ; ਅਭਾਗੁ ਤੁਮਾਰਾ ॥
raam na japahu; abhaag tumaaraa |
Sant Singh KhalsaIf you do not meditate on the Lord, it is your own misfortune.
Manmohan SinghMeditates thou not on the Pervading God, this is thine ill-luck.
Manmohan Singh (Punjabi)ਤੂੰ ਵਿਆਪਕ ਵਾਹਿਗੁਰੂ ਦਾ ਆਰਾਧਨ ਨਹੀਂ ਕਰਦਾ ਇਹ ਤੇਰੀ ਬਦਕਿਸਮਤੀ ਹੈ।
Fareedkot Teekaਹੇ ਭਾਈ! ਰਾਮ ਨਾਮ ਕੋ ਤੁਮ ਨਹੀਂ ਜਪਤੇ, ਯਾਂ ਤੇ ਪ੍ਰਤੀਤ ਹੋਤਾ ਹੈ ਕਿ ਤੁਮਾਰਾ ਅਭਾਗ ਹੈ॥
Prof. Sahib Singhਹੇ ਭਾਈ! (ਜੇ) ਤੁਸੀ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ, ਤਾਂ ਇਹ ਤੁਹਾਡੀ ਬਦ-ਕਿਸਮਤੀ ਹੈ।ਪਦ ਅਰਥ ਅਭਾਗੁ = ਬਦ-ਕਿਸਮਤੀ।
SikhNet (Spanish)Si alguien no habita en el Señor, es por mala fortuna,
ਜੁਗਿ ਜੁਗਿ ਦਾਤਾ; ਪ੍ਰਭੁ ਰਾਮੁ ਹਮਾਰਾ ॥੧॥ ਰਹਾਉ ॥
jug jug daataa; prabh raam hamaaraa |1| rahaau |
Sant Singh KhalsaIn each and every age, the Great Giver is my Lord God. ||1||Pause||
Manmohan SinghIn every age, Beneficent is my Lord Master. Pause.
Manmohan Singh (Punjabi)ਹਰਿ ਯੁਗ ਅੰਦਰ ਮੇਰਾ ਸੁਆਮੀ ਮਾਲਕ ਬਖਸ਼ਸ਼ ਕਰਣਹਾਰ ਹੈ। ਠਹਿਰਾਉ।
Fareedkot Teekaਹਮਾਰਾ ਪ੍ਰਭੂ ਤੋ ਜੁਗ ਜੁਗ ਦਾਨ ਕੇ ਦੇਣੇ ਵਾਲਾ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਪ੍ਰਭੂ ਸਦਾ ਤੋਂ ਹੀ ਸਾਨੂੰ (ਸਭ ਜੀਵਾਂ ਨੂੰ) ਦਾਤਾਂ ਦੇਂਦਾ ਚਲਾ ਆ ਰਿਹਾ ਹੈ (ਅਜੇਹੇ ਦਾਤੇ ਨੂੰ ਭੁਲਾਣਾ ਮੰਗ-ਭਾਗਤਾ ਹੈ) ॥੧॥ ਰਹਾਉ ॥ਪਦ ਅਰਥ ਜੁਗਿ ਜੁਗਿ = ਹਰੇਕ ਜੁਗ ਵਿਚ, ਸਦਾ ਹੀ ॥੧॥ ਰਹਾਉ ॥
SikhNet (Spanish)porque nuestro Señor es Bondadoso siempre y por siempre.(1-Pausa)
ਗੁਰਮਤਿ ਰਾਮੁ ਜਪੈ; ਜਨੁ ਪੂਰਾ ॥
guramat raam japai; jan pooraa |
Sant Singh KhalsaFollowing the Guru's Teachings, the perfect humble beings meditate on the Lord.
Manmohan SinghUnder Guru's instruction, the perfect man meditates on the Lord.
Manmohan Singh (Punjabi)ਗੁਰਾਂ ਦੇ ਉਪਦੇਸ਼ ਤਾਬੇ ਪੂਰਨ ਪੁਰਸ਼ ਪ੍ਰਭੂ ਦਾ ਸਿਮਰਨ ਕਰਦਾ ਹੈ।
Fareedkot Teekaਗੁਰਮਤਿ ਕਰ ਕੇ ਜੋ ਰਾਮ ਕੋ ਜਪਤਾ ਹੈ, ਸੋਈ ਪੂਰਨ ਜਨ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦਾ ਨਾਮ ਜਪਦਾ ਹੈ, ਉਹ ਪੂਰਨ ਹੋ ਜਾਂਦਾ ਹੈ (ਉਸ ਦਾ ਮਨ ਮਾਇਆ ਦੇ ਮੋਹ ਵਿਚ ਡੋਲਦਾ ਨਹੀਂ)।
SikhNet (Spanish)El hombre perfecto habita en el Señor a través de la Palabra del Shabd del Guru
ਤਿਤੁ ਘਟ; ਅਨਹਤ ਬਾਜੇ ਤੂਰਾ ॥੨॥
tit ghatt; anahat baaje tooraa |2|
Sant Singh KhalsaWithin their hearts, the unstruck melody vibrates. ||2||
Manmohan SinghIn his mind the unstruck melodious bands play.
Manmohan Singh (Punjabi)ਉਸ ਦੇ ਚਿੱਤ ਅੰਦਰ ਬਿਨਾ ਵਜਾਏ ਸੁਰੀਲੇ ਵਾਜੇ ਵੱਜਦੇ ਹਨ।
Fareedkot Teekaਤਿਸ ਕੇ (ਘਟ) ਰਿਦੇ ਮੇਂ ਏਕ ਰਸ ਅਨਹਦ ਸਬਦ ਰੂਪੀ (ਤੂਰਾ) ਬਾਜਾ ਬਜਤਾ ਹੈ॥੨॥
Prof. Sahib Singhਉਸ (ਦੇ) ਹਿਰਦੇ ਵਿਚ (ਖਿੜਾਉ ਹੀ ਖਿੜਾਉ ਬਣਿਆ ਰਹਿੰਦਾ ਹੈ, ਮਾਨੋ) ਇਕ-ਰਸ ਤੁਰਮਾਂ ਆਦਿਕ ਵਾਜੇ ਵੱਜਦੇ ਰਹਿੰਦੇ ਹਨ ॥੨॥ਪਦ ਅਰਥ ਤਿਤੁ = ਉਸ ਵਿਚ। ਘਟਿ = ਘਟ ਵਿਚ। ਤਿਤੁ ਘਟਿ = ਉਸ ਹਿਰਦੇ ਵਿਚ। ਅਨਹਤ = {हन् = ਚੋਟ ਲਾਣੀ} ਬਿਨਾ ਚੋਟ ਲਾਇਆਂ, ਬਿਨਾ ਵਜਾਇਆਂ, ਇਕ-ਰਸ, ਲਗਾਤਾਰ। ਤੂਰਾ = ਤੁਰਮ ॥੨॥
SikhNet (Spanish)y en su corazón resuena la Melodía Celestial. (2)
ਜੋ ਜਨ; ਰਾਮ ਭਗਤਿ ਹਰਿ ਪਿਆਰਿ ॥
jo jan; raam bhagat har piaar |
Sant Singh KhalsaThose who worship the Lord and love the Lord
Manmohan SinghThe persons who bear love to God and Lord's devotional service.
Manmohan Singh (Punjabi)ਜਿਹੜੇ ਪੁਰਸ਼ ਵਾਹਿਗੁਰੂ ਅਤੇ ਸੁਆਮੀ ਦੀ ਪ੍ਰੇਮ-ਮਈ ਸੇਵਾ ਨੂੰ ਮੁਹੱਬਤ ਕਰਦੇ ਹਨ।
Fareedkot Teekaਜੋ ਪੁਰਸ ਹਰੀ ਰਾਮ ਕੀ ਭਗਤਿ ਮੇਂ ਪਿਆਰ ਕਰਤੇ ਹੈਂ॥
Prof. Sahib Singhਜੇਹੜੇ ਬੰਦੇ ਹਰਿ ਪਰਮਾਤਮਾ ਦੀ ਭਗਤੀ ਦੇ ਪਿਆਰ ਵਿਚ (ਜੁੜਦੇ) ਹਨ,ਪਦ ਅਰਥ ਪਿਆਰਿ = ਪਿਆਰ ਵਿਚ।
SikhNet (Spanish)Si alguien alaba, medita y ama al Señor, es porque el Señor,
ਸੇ ਪ੍ਰਭਿ ਰਾਖੇ; ਕਿਰਪਾ ਧਾਰਿ ॥੩॥
se prabh raakhe; kirapaa dhaar |3|
Sant Singh Khalsa- showering His Mercy, God protects them. ||3||
Manmohan SinghThem the Master mercifully preserves.
Manmohan Singh (Punjabi)ਉਨ੍ਹਾਂ ਨੂੰ ਮਾਲਕ ਮਿਹਰ ਕਰ ਕੇ ਬਚਾ ਲੈਂਦਾ ਹੈ।
Fareedkot Teekaਸੋ ਪ੍ਰਭੂ ਨੇ ਕ੍ਰਿਪਾ ਧਾਰ ਕਰ ਰਾਖੇ ਹੈਂ॥੩॥
Prof. Sahib Singhਉਹਨਾਂ ਨੂੰ ਪ੍ਰਭੂ ਨੇ ਮਿਹਰ ਕਰ ਕੇ (ਹਉਮੈ ਆਦਿਕ ਤੋਂ) ਬਚਾ ਲਿਆ ਹੈ ॥੩॥ਪਦ ਅਰਥ ਸੇ = ਉਹ ਬੰਦੇ। ਪ੍ਰਭਿ = ਪ੍ਰਭੂ ਨੇ। ਧਾਰਿ = ਧਾਰ ਕੇ, ਕਰ ਕੇ ॥੩॥
SikhNet (Spanish)por Su Misericordia, ha preservado su integridad.(3)
ਜਿਨ ਕੈ ਹਿਰਦੈ; ਹਰਿ ਹਰਿ ਸੋਈ ॥
jin kai hiradai; har har soee |
Sant Singh KhalsaThose whose hearts are filled with the Lord, Har, Har
Manmohan SinghIn whose heart that Lord God abides,
Manmohan Singh (Punjabi)ਜਿਨ੍ਹਾਂ ਦੇ ਦਿਲ ਵਿੱਚ ਉਹ ਵਾਹਿਗੁਰੂ ਸੁਆਮੀ ਵਸਦਾ ਹੈ,
Fareedkot Teekaਜਿਨ ਕੇ ਹਿਰਦੇ ਮੇਂ ਭਗਤੋਂ ਕੇ ਕਲੇਸ਼ ਹਰਤਾ ਹਰੀ ਬਸਿਆ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਉਹ (ਦਇਆ-ਨਿਧਿ) ਪਰਮਾਤਮਾ ਵੱਸਦਾ ਹੈ,
SikhNet (Spanish)Aquellos cuyos corazones son llenos con el Señor. Jar , Jar
ਤਿਨ ਕਾ ਦਰਸੁ ਪਰਸਿ; ਸੁਖੁ ਹੋਈ ॥੪॥
tin kaa daras paras; sukh hoee |4|
Sant Singh Khalsa- gazing upon the blessed vision of their darshan, peace is obtained. ||4||
Manmohan Singhby seeing their sight peace is obtained.
Manmohan Singh (Punjabi)ਉਨ੍ਹਾਂ ਦਾ ਦੀਦਾਰ ਦੇਖਣ ਦੁਆਰਾ ਆਰਾਮ ਪ੍ਰਾਪਤ ਹੁੰਦਾ ਹੈ।
Fareedkot Teekaਤਿਨੋਂ ਕੇ ਦਰਸਨ ਤਥਾ ਸਪਰਸ ਕਰਨੇ ਕਰ ਸੁਖ ਪ੍ਰਾਪਤਿ ਹੋਤਾ ਹੈ॥੪॥
Prof. Sahib Singhਉਹਨਾਂ ਦਾ ਦਰਸਨ ਕੀਤਿਆਂ (ਆਤਮਕ) ਆਨੰਦ ਮਿਲਦਾ ਹੈ ॥੪॥ਪਦ ਅਰਥ ਪਰਸਿ = ਪਰਸ ਕੇ, ਛੁਹ ਕੇ, ਕਰ ਕੇ ॥੪॥
SikhNet (Spanish)Al ver a tal persona, la mente se pone en Éxtasis.(4)
ਸਰਬ ਜੀਆ ਮਹਿ; ਏਕੋ ਰਵੈ ॥
sarab jeea meh; eko ravai |
Sant Singh KhalsaAmong all beings, the One Lord is pervading.
Manmohan SinghAmongst all the beings, the One Lord is contained.
Manmohan Singh (Punjabi)ਸਮੂਹ ਜੀਵਾਂ ਅੰਦਰ ਇਕ ਸੁਆਮੀ ਰਮਿਆ ਹੋਇਆ ਹੈ।
Fareedkot Teekaਸਰਬ ਜੀਵੋਂ ਮੇਂ ਸੋ ਹਰੀ ਏਕ ਹੀ ਵ੍ਯਾਪ ਰਹਾ ਹੈ॥
Prof. Sahib Singhਸਭ ਜੀਵਾਂ ਦੇ ਅੰਦਰ ਇਕ ਪਰਮਾਤਮਾ ਹੀ ਵਿਆਪਕ ਹੈ।ਪਦ ਅਰਥ ਰਵੈ = ਵਿਆਪਕ ਹੈ।
SikhNet (Spanish)El Señor lo sostiene y lo preserva todo;
ਮਨਮੁਖਿ ਅਹੰਕਾਰੀ; ਫਿਰਿ ਜੂਨੀ ਭਵੈ ॥੫॥
manamukh ahankaaree; fir joonee bhavai |5|
Sant Singh KhalsaThe eogtistical, self-willed manmukhs wander in reincarnation. ||5||
Manmohan SinghThe proud perverse person, ultimately wanders in various births.
Manmohan Singh (Punjabi)ਮਗ਼ਰੂਰ ਆਪ-ਹੁਦਰਾ ਪੁਰਸ਼, ਆਖ਼ਰਕਾਰ ਜੂਨੀਆਂ ਅੰਦਰ ਭਟਕਦਾ ਹੈ।
Fareedkot Teekaਮਨਮੁਖ ਪੁਰਸ ਜੋ ਹੰਕਾਰ ਕੇ ਕਰਨੇ ਵਾਲਾ ਹੈ ਤਿਸ ਕੋ ਨਾ ਜਾਨ ਕੇ ਸੋ ਜੂਨੀਓਂ ਮੇਂ ਭਰਮਤਾ ਫਿਰਤਾ ਹੈ॥੫॥
Prof. Sahib Singh(ਪਰ) ਮਨ ਦਾ ਮੁਰੀਦ ਮਨੁੱਖ (ਇਸ ਗੱਲ ਨੂੰ ਨਹੀਂ ਸਮਝਦਾ, ਉਹ ਇਹਨਾਂ ਵਿਚ ਰੱਬ ਵੱਸਦਾ ਨਹੀਂ ਵੇਖਦਾ, ਉਹ) ਜੀਵਾਂ ਨਾਲ ਅਹੰਕਾਰ-ਭਰਿਆ ਵਰਤਾਉ ਕਰਦਾ ਹੈ, ਤੇ ਮੁੜ ਮੁੜ ਜੂਨਾਂ ਵਿੱਚ ਭਟਕਦਾ ਹੈ ॥੫॥
SikhNet (Spanish)esto es lo que no sabe el hombre metido en su falso ego, y así vaga a través de un sinnúmero de encarnaciones. (5)
ਸੋ ਬੂਝੈ; ਜੋ ਸਤਿਗੁਰੁ ਪਾਏ ॥
so boojhai; jo satigur paae |
Sant Singh KhalsaThey alone understand, who have found the True Guru.
Manmohan SinghHe alone understands the Lord who obtains the True Guru.
Manmohan Singh (Punjabi)ਕੇਵਲ ਉਹੀ ਸੁਆਮੀ ਨੂੰ ਸਮਝਦਾ ਹੈ ਜੋ ਸੱਚੇ ਗੁਰਾਂ ਨੂੰ ਪ੍ਰਾਪਤ ਕਰਦਾ ਹੈ।
Fareedkot Teekaਤਾਂ ਤੇ ਜੋ ਸਤਿਗੁਰੋਂ ਕੋ ਪਾਵੇ ਸੋ ਸੱਤ ਅਸੱਤ ਕੋ ਸਮਝਤਾ ਹੈ॥
Prof. Sahib Singhਜਿਸ ਮਨੁੱਖ ਨੂੰ ਸਤਿਗੁਰੂ ਮਿਲਦਾ ਹੈ ਉਹ ਸਮਝ ਲੈਂਦਾ ਹੈ (ਕਿ ਸਭ ਜੀਵਾਂ ਵਿਚ ਪਰਮਾਤਮਾ ਹੀ ਵੱਸਦਾ ਹੈ, ਇਸ ਵਾਸਤੇ)
SikhNet (Spanish)Solamente conoce lo Real aquél que ha conocido al Verdadero Guru,
ਹਉਮੈ ਮਾਰੇ; ਗੁਰਸਬਦੇ ਪਾਏ ॥੬॥
haumai maare; gurasabade paae |6|
Sant Singh KhalsaSubduing their ego, they receive the Word of the Guru's Shabad. ||6||
Manmohan SinghStilling his ego, he receives the Guru's World.
Manmohan Singh (Punjabi)ਆਪਣੀ ਹੰਗਤਾ ਦੂਰ ਕਰਕੇ, ਉਹ ਗੁਰਾਂ ਦੇ ਸ਼ਬਦ ਨੂੰ ਪਾ ਲੈਂਦਾ ਹੈ।
Fareedkot Teekaਜੋ ਗੁਰੋਂ ਕੇ (ਸਬਦੇ) ਉਪਦੇਸ ਕਰ ਹੰਤਾ ਮਮਤਾ ਕੋ ਮਾਰਤਾ ਹੈ, ਸੋ ਪਰਮੇਸ੍ਵਰ ਕੋ ਪਾਉਤਾ ਹੈ॥੬॥☬ਪ੍ਰਸ਼ਨ:
Prof. Sahib Singhਉਹ (ਆਪਣੇ ਅੰਦਰੋਂ) ਹਉਮੈ ਮਾਰਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ (ਪਰਮਾਤਮਾ ਦਾ ਮੇਲ) ਪ੍ਰਾਪਤ ਕਰ ਲੈਂਦਾ ਹੈ ॥੬॥
SikhNet (Spanish)quien ha calmado su ego y recibido en Conciencia la Palabra del Shabd. (6)
ਅਰਧ ਉਰਧ ਕੀ ਸੰਧਿ; ਕਿਉ ਜਾਨੈ ॥
aradh uradh kee sandh; kiau jaanai |
Sant Singh KhalsaHow can anyone know of the Union between the being below and the Supreme Being above?
Manmohan SinghHow can the mortal know about the union of the low man with the high Lord?
Manmohan Singh (Punjabi)ਨੀਵੇ ਇਨਸਾਨ ਦੇ ਉਚੇ ਸਾਹਿਬ ਨਾਲ ਮਿਲਾਪ ਬਾਰੇ ਪ੍ਰਾਣੀ ਕਿਸ ਤਰ੍ਹਾਂ ਜਾਣ ਸਕਦਾ ਹੈ।
Fareedkot Teekaਹੇ ਭਗਵਨ! (ਅਰਧ) ਨੀਚੇ ਜੋ ਜੀਵ ਹੈ (ਉਰਧ) ਊਪਰ ਜੋ ਈਸ੍ਵਰ ਹੈ, ਤਿਨ ਦੋਨੋ ਕੀ (ਸੰਧਿ) ਮਿਲੌਨੀ ਕੋ ਕਿਸ ਪ੍ਰਕਾਰ ਜਾਨੇ?☬ਉੱਤਰ:
Prof. Sahib Singh(ਸਿਮਰਨ ਤੋਂ ਵਾਂਜੇ ਰਿਹਾਂ, ਮਨੁੱਖ ਨੂੰ) ਜੀਵਾਤਮਾ ਤੇ ਪਰਮਾਤਮਾ ਦੇ ਮਿਲਾਪ ਦੀ ਪਛਾਣ ਨਹੀਂ ਆ ਸਕਦੀ,ਪਦ ਅਰਥ ਅਰਧ = {अधस्} ਹੇਠਲੇ ਲੋਕ ਨਾਲ ਸੰਬੰਧ ਰੱਖਣ ਵਾਲਾ, ਜੀਵਾਤਮਾ। ਉਰਧ = {ऊध्र्व} ਉੱਚੇ ਮੰਡਲਾਂ ਦਾ ਵਾਸੀ, ਪਰਮਾਤਮਾ।
SikhNet (Spanish)¿Cómo puede uno saber de la Unión de lo alto con lo bajo?
ਗੁਰਮੁਖਿ ਸੰਧਿ ਮਿਲੈ; ਮਨੁ ਮਾਨੈ ॥੭॥
guramukh sandh milai; man maanai |7|
Sant Singh KhalsaThe Gurmukhs obtain this Union; their minds are reconciliated. ||7||
Manmohan SinghBy the Guru's grace, and through mind's appeasement the man meets with the Master's union.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਅਤੇ ਆਤਮਾ ਦੀ ਸੰਤੁਸ਼ਟਤਾ ਰਾਹੀਂ ਮਨੁੱਖ ਮਾਲਕ ਦੇ ਮਿਲਾਪ ਨਾਲ ਮਿਲ ਜਾਂਦਾ ਹੈ।
Fareedkot Teekaਗੁਰੋਂ ਕੇ ਵਾਕ ਪਰ ਜਬ ਮਨ ਪਤੀਆਵੇ ਤਬ ਸੰਧਿ ਮਿਲੇ ਹੈਂ, ਭਾਵ ਯਹਿ ਕਿ ਤਬ ਏਕਤਾ ਕਾ ਗ੍ਯਾਨ ਹੋਤਾ ਹੈ॥੭॥☬ਪ੍ਰਸ਼ਨ: ਗੁਰ ਉਪਦੇਸ਼ ਕੈਸੇ ਹੋਵੇ?☬ਉੱਤਰ:
Prof. Sahib Singh(ਉਹੀ ਪਛਾਣਦਾ ਹੈ) ਜੋ ਗੁਰਮੁਖਾਂ ਦੀ ਸੰਗਤਿ ਵਿਚ ਮਿਲਦਾ ਹੈ, ਤੇ ਉਸ ਦਾ ਮਨ (ਸਿਮਰਨ ਵਿਚ) ਗਿੱਝ ਜਾਂਦਾ ਹੈ ॥੭॥ਪਦ ਅਰਥ ਸੰਧਿ = ਮਿਲਾਪ। ਮਾਨੈ = ਪਤੀਜਦਾ ਹੈ ॥੭॥
SikhNet (Spanish)Si uno está unido con el Señor a través del Guru, lo sabe. (7)
ਹਮ ਪਾਪੀ ਨਿਰਗੁਣ ਕਉ; ਗੁਣੁ ਕਰੀਐ ॥
ham paapee niragun kau; gun kareeai |
Sant Singh KhalsaI am a worthless sinner, without merit. What merit do I have?
Manmohan SinghI am sinner, without-merit O my Master, show goodness unto me.
Manmohan Singh (Punjabi)ਮੈਂ ਚੰਗਿਆਈ-ਵਿਹੁਣ ਗੁਨਾਹਗਾਰ ਹਾਂ, ਹੈ ਮੇਰੇ ਮਾਲਕ! ਮੇਰੇ ਉਤੇ ਪਰਉਪਕਾਰ ਕਰ।
Fareedkot Teekaਐਸੇ ਬੇਨਤੀ ਕਰੇ: ਹੇ ਗੁਰੋ! ਹਮ ਜੀਵ ਪਾਪੀ ਔਰ ਨਿਰਗੁਣੋਂ ਕੋ ਗੁਣ ਪ੍ਰਾਪਤਿ ਕਰੀਏ॥
Prof. Sahib Singhਹੇ ਪ੍ਰਭੂ! ਅਸੀਂ ਜੀਵ ਵਿਕਾਰੀ ਹਾਂ, ਗੁਣ-ਹੀਣ ਹਾਂ (ਆਪਣਾ ਨਾਮ ਸਿਮਰਨ ਦਾ) ਗੁਣ ਤੂੰ ਆਪ ਸਾਨੂੰ ਬਖ਼ਸ਼।ਪਦ ਅਰਥ ਕਉ = ਨੂੰ। ਕਰੀਐ = (ਕਿਰਪਾ ਕਰ ਕੇ) ਕਰੋ।
SikhNet (Spanish)Somos seres que erramos, oh Señor, no tenemos ningún mérito; ¿qué virtud nos podría acercar a Ti?
ਪ੍ਰਭ ਹੋਇ ਦਇਆਲੁ; ਨਾਨਕ ਜਨ ਤਰੀਐ ॥੮॥੧੬॥
prabh hoe deaal; naanak jan tareeai |8|16|
Sant Singh KhalsaWhen God showers His Mercy, servant Nanak is emancipated. ||8||16||
Manmohan SinghWhen the Lord becomes merciful, slave Nanak is emancipated.
Manmohan Singh (Punjabi)ਜਦ ਸੁਆਮੀ ਮਿਹਰਬਾਨ ਹੋ ਜਾਂਦਾ ਹੈ, ਗੋਲਾ ਨਾਨਕ ਪਾਰ ਉਤਰ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਗੁਰੋਂ ਪੈ ਬੇਨਤੀ ਕਰਨੇ ਔਰ ਤਿਨ ਕੇ ਅਨੁਸਾਰ ਹੋਨੇ ਕਰ ਪ੍ਰਭੂ ਦ੍ਯਾਲ ਹੋਤੇ ਹੈਂ, ਤਬ ਸੰਸਾਰ ਸਾਗਰ ਸੇ ਤਰੀਏ ਹੈ॥੮॥੧੬॥
Prof. Sahib Singhਹੇ ਨਾਨਕ! (ਆਖ-) ਹੇ ਪ੍ਰਭੂ! ਤੂੰ ਦਇਆਲ ਹੋ ਕੇ (ਜਦੋਂ ਨਾਮ ਦੀ ਦਾਤ ਬਖ਼ਸ਼ਦਾ ਹੈਂ, ਤਦੋਂ) ਤੇਰੇ ਦਾਸ (ਸੰਸਾਰ- ਸਮੁੰਦਰ ਤੋਂ) ਪਾਰ ਲੰਘ ਸਕਦੇ ਹਨ ॥੮॥੧੬॥
SikhNet (Spanish)Oh, dice Nanak, sólo cuando el Señor nos toma en Su Misericordia como Suyos, obtenemos al Señor y somos emancipados. (8-16)
ਸੋਲਹ ਅਸਟਪਦੀਆ ਗੁਆਰੇਰੀ ਗਉੜੀ ਕੀਆ ॥
solah asattapadeea guaareree gaurree keea |
Sant Singh KhalsaSixteen Ashtpadheeyaa Of Gwaarayree Gauree||
Manmohan SinghSixteen Ashtpadian of Gauri Guareri.
Manmohan Singh (Punjabi)ਸੋਲਾਂ ਅਸ਼ਟਪਦੀਆਂ ਗੁਆਰੇਰੀ ਗਊੜੀ ਦੀਆਂ।
SikhNet (Spanish)Dieciséis Ashtapadis de Gauri Guareri