ੴ

ਸਿੱਖਬਾਣੀ · SikhBani

ਜਿਉ ਗਾਈ ਕਉ ਗੋਇਲੀ ਰਾਖਹਿ ਕਰਿ ਸਾਰਾ ॥

jiau gaaee kau goeilee raakheh kar saaraa
Guru Nanak Dev Ji ਗੁਰੂ ਨਾਨਕ ਦੇਵ ਜੀ · Raag Gauree · Ang 228 · 20 lines
Translations

ਗਉੜੀ ਬੈਰਾਗਣਿ ਮਹਲਾ ੧ ॥

gaurree bairaagan mahalaa 1 |

Sant Singh KhalsaGauree Bairaagan, First Mehl:
Manmohan SinghGauri Bairagan 1st Guru.
Manmohan Singh (Punjabi)ਗਊੜੀ ਬੈਰਾਗਣ ਪਾਤਸ਼ਾਹੀ ਪਹਿਲੀ।
Prof. Sahib Singhਰਾਗ ਗਉੜੀ-ਬੇਰਾਗਣਿ ਵਿੱਚ ਗੁਰੂ ਨਾਨਕ ਜੀ ਦੀ ਬਾਣੀ।
SikhNet (Spanish)Gauri Bairagan, Mejl Guru Nanak, Primer Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Creador Universal, por la Gracia del Verdadero Guru

ਜਿਉ ਗਾਈ ਕਉ ਗੋਇਲੀ; ਰਾਖਹਿ ਕਰਿ ਸਾਰਾ ॥

jiau gaaee kau goeilee; raakheh kar saaraa |

Sant Singh KhalsaAs the dairy farmer watches over and protects his cows, so does the Lord cherish and protect us, night and day. He blesses the soul with peace. ||1||
Manmohan SinghAs a herdsman guards and keeps watch over his herd,
Manmohan Singh (Punjabi)ਜਿਸ ਤਰ੍ਹਾਂ ਚਰਵਾਹਾ ਆਪਣੀਆਂ ਗਊਆਂ ਨੂੰ ਸੰਭਾਲਦਾ ਤੇ ਉਨ੍ਹਾਂ ਦੀ ਨਿਗਾਹਬਾਨੀ ਕਰਦਾ ਹੈ,
Fareedkot Teekaਜੈਸੇ ਗੋਇਲੀ ਗਾਈਓਂ ਕੋ ਸਮਾਲ ਕਰ ਕੇ ਰਾਖਤਾ ਹੈ॥
Prof. Sahib Singhਜਿਵੇਂ ਗੁਆਲਾ ਗਾਈਆਂ ਦੀ ਰਾਖੀ ਕਰਦਾ ਹੈ, ਤਿਵੇਂ ਤੂੰ ਸੰਭਾਲ ਕਰ ਕੇ (ਜੀਵਾਂ ਦੀ) ਰਾਖੀ ਕਰਦਾ ਹੈਂ।

ਪਦ ਅਰਥ ਗੋਇਲੀ = ਗੁਆਲਾ, ਗਾਈਆਂ ਚਾਰਨ ਵਾਲਾ, ਗਾਈਆਂ ਦਾ ਰਾਖਾ। ਰਾਖਹਿ = ਤੂੰ ਰੱਖਿਆ ਕਰਦਾ ਹੈਂ। ਸਾਰਾ = ਸੰਭਾਲ, ਧਿਆਨ।

SikhNet (Spanish)Como el pastor cuida a sus ovejas, así el Señor cuida de nosotros.

ਅਹਿਨਿਸਿ ਪਾਲਹਿ ਰਾਖਿ ਲੇਹਿ; ਆਤਮ ਸੁਖੁ ਧਾਰਾ ॥੧॥

ahinis paaleh raakh lehi; aatam sukh dhaaraa |1|

Sant Singh KhalsaPlease protect me here and hereafter, O Lord, Merciful to the meek.
Manmohan Singhsimilarly God cherishes and protects man day and night, and enshrines peace in his mind.
Manmohan Singh (Punjabi)ਏਸੇ ਤਰ੍ਹਾਂ ਰੱਬ ਬੰਦੇ ਦੀ ਦਿਨ ਤੇ ਰੈਣ ਪ੍ਰਵਰਸ਼ ਤੇ ਰਾਖੀ ਕਰਦਾ ਹੈ ਅਤੇ ਉਸ ਦੇ ਮਨ ਅੰਦਰ ਠੰਡ-ਚੈਨ ਅਸਥਾਪਨ ਕਰਦਾ ਹੈ।
Fareedkot Teekaਰਾਤ ਦਿਨ ਘਾਸਾਦਿਕੋਂ ਸੇ ਪਾਲਤਾ ਹੈ ਔਰ ਵਿਰੋਧੀ ਜੀਵਾਂ ਤੇ ਰਖ੍ਯਾ ਕਰਤਾ ਹੈ ਔਰ (ਆਤਮ) ਮਨ ਮੇਂ ਸੁਖ ਧਾਰਨ ਕਰਤਾ ਹੈ॥੧॥
Prof. Sahib Singhਤੂੰ ਦਿਨ ਰਾਤ ਜੀਵਾਂ ਨੂੰ ਪਾਲਦਾ ਹੈਂ, ਰਾਖੀ ਕਰਦਾ ਹੈਂ ਤੇ, ਆਤਮਕ ਸੁਖ ਬਖ਼ਸ਼ਦਾ ਹੈਂ ॥੧॥

ਪਦ ਅਰਥ ਅਹਿ = ਦਿਨ। ਨਿਸਿ = ਰਾਤ। ਆਤਮ ਸੁਖੁ = ਆਤਮਕ ਆਨੰਦ। ਧਾਰਾ = ਧਾਰਦਾ ਹੈਂ, ਦੇਂਦਾ ਹੈਂ ॥੧॥

SikhNet (Spanish)Nos cuida día y noche, y en el Alma sentimos Su Paz. (1)

ਇਤ ਉਤ ਰਾਖਹੁ; ਦੀਨ ਦਇਆਲਾ ॥

eit ut raakhahu; deen deaalaa |

Sant Singh KhalsaI seek Your Sanctuary; please bless me with Your Glance of Grace. ||1||Pause||
Manmohan SinghHere and hereafter, protects me, O Beneficent Lord of the Poor.
Manmohan Singh (Punjabi)ਇਥੇ ਅਤੇ ਉਥੇ ਮੇਰੀ ਰਖਿਆ ਕਰ, ਤੂੰ ਹੈ ਗਰੀਬਾ ਦੇ ਮਿਹਰਬਾਨ, ਮਾਲਕ।
Fareedkot Teekaਹੇ ਦੀਨ ਦਿਆਲ ਪਰਮੇਸਰ! ਤੈਸੇ ਤੂੰ ਹਮ ਕੋ ਇਧਰ ਉਧਰ, ਭਾਵ ਲੋਕ ਪ੍ਰਲੋਕ ਮੇਂ ਰਖ੍ਯਾ ਕਰ॥
Prof. Sahib Singhਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਲੋਕ ਪਰਲੋਕ ਵਿਚ (ਮੇਰੀ) ਰੱਖਿਆ ਕਰ।

ਪਦ ਅਰਥ ਇਤ ਉਤ = ਲੋਕ ਪਰਲੋਕ ਵਿਚ, ਇਥੇ ਉਥੇ।

SikhNet (Spanish)¡Protégeme aquí y en el más allá, oh Señor; yo busco Tu Refugio!

ਤਉ ਸਰਣਾਗਤਿ; ਨਦਰਿ ਨਿਹਾਲਾ ॥੧॥ ਰਹਾਉ ॥

tau saranaagat; nadar nihaalaa |1| rahaau |

Sant Singh KhalsaWherever I look, there You are. Save me, O Savior Lord!
Manmohan SinghThine shelter do I seek Look in me with favour. Pause.
Manmohan Singh (Punjabi)ਤੇਰੀ ਪਨਾਹ ਮੈਂ ਢੂੰਡਦਾ ਹਾਂ। ਮੇਰੇ ਉਤੇ ਮਿਹਰ ਦੀ ਨਿਗ੍ਹਾ ਕਰ। ਠਹਿਰਾਉ।
Fareedkot Teekaਮੈਂ ਆਪ ਕੀ ਸਰਣ ਕੋ ਪ੍ਰਾਪਤਿ ਹਾਂ, ਕਿਰਪਾ ਕੀ ਨਦਰ ਕਰ ਕੇ ਨਿਹਾਲ ਕਰੋ॥੧॥ ਰਹਾਉ ॥
Prof. Sahib Singh(ਮੈਂ) ਤੇਰੀ ਸਰਨ ਆਇਆ ਹਾਂ, ਮਿਹਰ ਦੀ ਨਿਗਾਹ ਨਾਲ (ਮੇਰੇ ਵਲ) ਵੇਖ! ॥੧॥ ਰਹਾਉ ॥

ਪਦ ਅਰਥ ਤਉ = ਤੇਰੀ। ਸਰਣਾਗਤਿ = ਸਰਨ ਆਏ ਹਾਂ। ਨਦਰਿ ਨਿਹਾਲਾ = ਮਿਹਰ ਦੀ ਨਿਗਾਹ ਨਾਲ ਵੇਖ ॥੧॥ ਰਹਾਉ ॥

SikhNet (Spanish)Tú bendices a todos con Tu Gracia y eres siempre Bueno con los pobres.(1-Pausa)

ਜਹ ਦੇਖਉ. ਤਹ ਰਵਿ ਰਹੇ; ਰਖੁ ਰਾਖਨਹਾਰਾ ॥

jeh dekhau. teh rav rahe; rakh raakhanahaaraa |

Sant Singh KhalsaYou are the Giver, and You are the Enjoyer;
Manmohan SinghWherever I look, there art Thou contained. Save me, Thou O Saviour.
Manmohan Singh (Punjabi)ਜਿਥੇ ਕਿਤੇ ਮੈਂ ਵੇਖਦਾ ਹਾਂ, ਉਥੇ ਤੂੰ ਵਿਆਪਕ ਹੋ ਰਿਹਾ ਹੈ। ਮੇਰੀ ਰਖਿਆ ਕਰ, ਤੂੰ ਹੇ ਰਖਣ ਵਾਲੇ!
Fareedkot Teekaਹੇ ਰਖਿਆ ਕਰਨੇ ਵਾਲੇ! ਹਮਾਰੇ ਕੋ ਰਖ, ਜਹਾਂ ਦੇਖਤਾ ਹਾਂ ਤਹਾਂ ਤੁਮ ਬਿਆਪ ਰਹੇ ਹੋ॥
Prof. Sahib Singhਹੇ ਰੱਖਣਹਾਰ ਪ੍ਰਭੂ! ਮੈਂ ਜਿਧਰ ਤੱਕਦਾ ਹਾਂ ਉਧਰ ਹੀ (ਹਰ ਥਾਂ) ਤੂੰ ਮੌਜੂਦ ਹੈਂ, ਤੇ ਸਭ ਦਾ ਰਾਖਾ ਹੈਂ।

ਪਦ ਅਰਥ ਦੇਖਉ = ਦੇਖਉਂ, ਮੈਂ ਵੇਖਦਾ ਹਾਂ। ਰਵਿ ਰਹੇ = ਤੂੰ ਵਿਆਪਕ ਹੈਂ।

SikhNet (Spanish)Te veo prevaleciendo en todas partes; Eres el Protector de todos, ¡Protégeme ahora, oh Señor!

ਤੂੰ ਦਾਤਾ. ਭੁਗਤਾ ਤੂੰਹੈ; ਤੂੰ ਪ੍ਰਾਣ ਅਧਾਰਾ ॥੨॥

toon daataa. bhugataa toonhai; toon praan adhaaraa |2|

Sant Singh KhalsaYou are the Support of the breath of life. ||2||
Manmohan SinghThou art the Giver, Enjoyer Thou art and Thou art the Mainstay of my life.
Manmohan Singh (Punjabi)ਤੂੰ ਦੇਣ ਵਾਲਾ ਹੈ, ਭੋਗਣਹਾਰ ਭੀ ਤੂੰ ਹੈ ਅਤੇ ਤੂੰ ਹੀ ਮੇਰੀ ਜਿੰਦ ਜਾਨ ਦਾ ਆਸਰਾ ਹੈ।
Fareedkot Teekaਤੂੰਹੀ ਦਾਤਾ ਹੈਂ ਅਰ ਭੋਗਨੇ ਵਾਲਾ ਭੂ ਤੂੰਹੀ ਹੈਂ, ਪੁਨਾ ਤੂੰ ਹੀ ਪ੍ਰਾਣੋਂ ਕਾ ਆਸਰਾ ਹੈਂ॥੨॥☬ਜੇ ਕਹੇ ਕਿਸ ਤੇ ਰਖ੍ਯਾ ਕਰਾਂ? ਤਿਸ ਪਰ ਕਹਤੇ ਹੈਂ:
Prof. Sahib Singhਤੂੰ ਆਪ ਹੀ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ ਤੇ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਆਪ ਹੀ ਭੋਗਣ ਵਾਲਾ ਹੈਂ, ਤੂੰ ਹੀ ਸਭ ਦੀ ਜ਼ਿੰਦਗੀ ਦਾ ਆਸਰਾ ਹੈਂ ॥੨॥

ਪਦ ਅਰਥ ਭੁਗਤਾ = ਭੋਗਣ ਵਾਲਾ ॥੨॥

SikhNet (Spanish)Eres la Vida de mi vida; me diste la vida y dispones de ella.(2)

ਕਿਰਤੁ ਪਇਆ, ਅਧ ਊਰਧੀ; ਬਿਨੁ ਗਿਆਨ ਬੀਚਾਰਾ ॥

kirat peaa, adh aooradhee; bin giaan beechaaraa |

Sant Singh KhalsaAccording to the karma of past actions, people descend to the depths or rise to the heights, unless they contemplate spiritual wisdom.
Manmohan SinghWithout deliberating over Divine knowledge the mortal according to his actions, descends low or ascends high.
Manmohan Singh (Punjabi)ਬ੍ਰਹਿਮ-ਗਿਆਤ ਨੂੰ ਸੋਚਣ-ਵਿਚਾਰਣ ਦੇ ਬਗ਼ੈਰ ਪ੍ਰਾਣੀ, ਆਪਣੇ ਕਰਮਾਂ ਦੇ ਅਨੁਸਾਰ ਨੀਵਾਂ ਡਿਗਦਾ ਜਾਂ ਉੱਚਾ ਹੋ ਜਾਂਦਾ ਹੈ।
Fareedkot Teekaਹੇ ਹਰੀ! ਕਰਮੋਂ ਕੇ ਅਧੀਨ ਹੋ ਕਰ (ਅੱਧ) ਨੀਚੇ ਨਰਕੋਂ ਮੇਂ, (ਊਰਧੀ) ਊਪਰ ਸ੍ਵਰਗੋਂ ਮੇਂ ਗਿਆਨ ਕੇ ਬਿਚਾਰ ਸੇ ਬਿਨਾ ਪੜਾ ਭਰਮਤਾ ਹੂੰ॥
Prof. Sahib Singh(ਇਸ) ਗਿਆਨ ਤੋਂ ਬਿਨਾ, ਵਿਚਾਰ ਤੋਂ ਬਿਨਾ, ਜੀਵ ਆਪਣੇ ਕੀਤੇ ਕਰਮਾਂ ਦੇ ਇਕੱਠੇ ਹੋਏ ਸੰਸਕਾਰਾਂ ਦੇ ਅਧੀਨ ਕਦੇ ਪਾਤਾਲ ਵਿਚ ਡਿੱਗਦਾ ਹੈ ਕਦੇ ਆਕਾਸ਼ ਵਲ ਚੜ੍ਹਦਾ ਹੈ (ਕਦੇ ਦੁਖੀ ਕਦੇ ਸੁਖੀ)।

ਪਦ ਅਰਥ ਕਿਰਤੁ = ਕੀਤੇ ਕਰਮਾਂ ਦਾ ਸੰਗ੍ਰਹ। ਪਇਆ = ਇਕੱਠਾ ਹੋਇਆ। ਕਿਰਤੁ ਪਇਆ = ਕੀਤੇ ਕਰਮਾਂ ਦੇ ਇਕੱਠੇ ਹੋਏ ਸੰਸਕਾਰਾਂ ਅਨੁਸਾਰ। ਅਧ = {अधस्} ਹੇਠਾਂ। ਊਰਧੀ = ਉਤਾਂਹ।

SikhNet (Spanish)Sin tratar de tener sabiduría, uno actúa de acuerdo a patrones fijos, y vaga de arriba a abajo.

ਬਿਨੁ ਉਪਮਾ ਜਗਦੀਸ ਕੀ; ਬਿਨਸੈ ਨ. ਅੰਧਿਆਰਾ ॥੩॥

bin upamaa jagadees kee; binasai na. andhiaaraa |3|

Sant Singh KhalsaWithout the Praises of the Lord of the Universe, the darkness is not dispelled. ||3||
Manmohan SinghWithout the praise of the World Lord, the darkness is not dispelled.
Manmohan Singh (Punjabi)ਸ੍ਰਿਸ਼ਟੀ ਦੇ ਸੁਆਮੀ ਦੀ ਉਸਤਤੀ ਦੀ ਬਾਝੋਂ ਹਨ੍ਹੇਰਾ ਦੂਰ ਨਹੀਂ ਹੁੰਦਾ।
Fareedkot Teekaਹੇ ਜਗਤ ਕੇ ਈਸ੍ਵਰ! ਆਪ ਕੀ ਉਪਮਾ ਕੀਏ ਬਿਨਾ ਅਗਿਆਨ ਰੂਪੀ ਅੰਧੇਰਾ ਬਿਨਸਤਾ ਨਹੀਂ॥੩॥
Prof. Sahib Singhਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਤੋਂ ਬਿਨਾ ਜੀਵ ਦੀ ਅਗਿਆਨਤਾ ਮਿਟਦੀ ਨਹੀਂ ॥੩॥

ਪਦ ਅਰਥ ਉਪਮਾ = ਵਡਿਆਈ ॥੩॥

SikhNet (Spanish)Pero la oscuridad de la ignorancia no es disipada sin la Alabanza del Señor. (3)

ਜਗੁ ਬਿਨਸਤ. ਹਮ ਦੇਖਿਆ; ਲੋਭੇ ਅਹੰਕਾਰਾ ॥

jag binasat. ham dekhiaa; lobhe ahankaaraa |

Sant Singh KhalsaI have seen the world being destroyed by greed and egotism.
Manmohan SinghI have seen the World perishing through covetousness and egotism.
Manmohan Singh (Punjabi)ਲਾਲਚ ਅਤੇ ਗ਼ਰੂਰ ਰਾਹੀਂ ਮੈਂ ਦੁਨੀਆਂ ਨੂੰ ਤਬਾਹ ਹੁੰਦੀ ਤੱਕਿਆ ਹੈ।
Fareedkot Teekaਲੋਭ ਹੰਕਾਰ ਕੇ ਬੀਚ ਹਮਨੇ ਜਗਤ ਨਾਸ ਹੋਤਾ ਦੇਖਾ ਹੈ॥
Prof. Sahib Singhਨਿੱਤ ਦੇਖੀਦਾ ਹੈ ਕਿ ਜਗਤ ਲੋਭ ਤੇ ਅਹੰਕਾਰ ਦੇ ਵੱਸ ਹੋ ਕੇ ਆਤਮਕ ਮੌਤੇ ਮਰਦਾ ਰਹਿੰਦਾ ਹੈ।

ਪਦ ਅਰਥ ਬਿਨਸਤ = ਆਤਮਕ ਮੌਤੇ ਮਰਦਿਆਂ।

SikhNet (Spanish)He visto al mundo ser destruido por la avaricia y por el ego;

ਗੁਰ ਸੇਵਾ ਪ੍ਰਭੁ ਪਾਇਆ; ਸਚੁ ਮੁਕਤਿ ਦੁਆਰਾ ॥੪॥

gur sevaa prabh paaeaa; sach mukat duaaraa |4|

Sant Singh KhalsaOnly by serving the Guru is God obtained, and the true gate of liberation found. ||4||
Manmohan SinghBy Guru's service the Lord and the true gate of salvation I have obtained.
Manmohan Singh (Punjabi)ਗੁਰਾਂ ਦੀ ਘਾਲ ਦੁਆਰਾ ਸਾਹਿਬ ਅਤੇ ਮੋਖਸ਼ ਦਾ ਸੱਚਾ ਦਰਵਾਜ਼ਾ ਮੈਂ ਪ੍ਰਾਪਤ ਕੀਤਾ ਹੈ।
Fareedkot Teekaਜਿਸ ਨੇ ਗੁਰੋਂ ਕੀ ਸੇਵਾ ਕਰੀ ਹੈ, ਹੇ ਸਚ ਰੂਪ ਪ੍ਰਭੂ! ਤਿਸ ਨੇ ਮੁਕਤੀ ਕਾ ਦੁਆਰਾ ਜੋ ਗ੍ਯਾਨ ਹੈ ਤਿਸ ਕਰ ਆਪ ਕੋ ਪਾਇਆ ਹੈ॥੪॥
Prof. Sahib Singhਗੁਰੂ ਦੀ ਦੱਸੀ ਸੇਵਾ ਕੀਤਿਆਂ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ, ਤੇ (ਲੋਭ ਅਹੰਕਾਰ ਤੋਂ) ਖ਼ਲਾਸੀ ਦਾ ਰਸਤਾ ਲੱਭ ਪੈਂਦਾ ਹੈ ॥੪॥

ਪਦ ਅਰਥ ਮੁਕਤਿ = ਵਿਕਾਰਾਂ ਤੋਂ ਖ਼ਲਾਸੀ ॥੪॥

SikhNet (Spanish)por el Servicio del Guru uno encuentra al Señor y a la Verdadera Puerta de Salvación.(4)

ਨਿਜ ਘਰਿ ਮਹਲੁ. ਅਪਾਰ ਕੋ; ਅਪਰੰਪਰੁ ਸੋਈ ॥

nij ghar mehal. apaar ko; aparanpar soee |

Sant Singh KhalsaThe Mansion of the Infinite Lord's Presence is within the home of one's own being. He is beyond any boundaries.
Manmohan SinghThe mansion of the Infinite Lord is within mortal's own home heart, and that Lord is the remotest of the remote.
Manmohan Singh (Punjabi)ਅਨੰਤ ਸੁਆਮੀ ਦਾ ਮੰਦਰ, ਪ੍ਰਾਣੀ ਦੇ ਆਪਣੇ ਨਿੱਜ ਦੇ ਗ੍ਰਹਿ ਦਿਲ ਵਿੱਚ ਹੈ ਤੇ ਉਹ ਸੁਆਮੀ ਪਰੇ ਤੋਂ ਪਰੇ ਹੈ।
Fareedkot Teekaਹੇ ਅਪਾਰ! ਜੋ ਤੂੰ ਬ੍ਰਹਮਾ ਆਦਿਕੋਂ ਸੇ ਪਰੇ ਹੈਂ ਅਰ ਸੋਈ ਤੂੰ (ਨਿਜ ਘਰਿ) ਜੀਵੋਂ ਕੇ ਰਿਦੇ ਮੇਂ (ਮਹਲੁ) ਇਸਥਿਤੀ ਕਰ ਰਹਾ ਹੈਂ ਅਰਥਾਤ ਰਿਦੇ ਮੇਂ ਬਿਰਾਜਮਾਨ ਹੈਂ॥
Prof. Sahib Singhਬੇਅੰਤ ਪਰਮਾਤਮਾ ਦਾ ਟਿਕਾਣਾ ਆਪਣੇ ਆਪੇ ਵਿਚ ਹੈ, ਉਹ ਪ੍ਰਭੂ (ਲੋਭ ਅਹੰਕਾਰ ਆਦਿਕ ਦੇ ਪ੍ਰਭਾਵ ਤੋਂ) ਪਰੇ ਤੋਂ ਪਰੇ ਹੈ।

ਪਦ ਅਰਥ ਨਿਜ ਘਰਿ = ਆਪਣੇ ਘਰ ਵਿਚ, ਆਪਣੇ ਹਿਰਦੇ ਵਿਚ, ਆਪਣੇ ਆਪ ਵਿਚ। ਮਹਲੁ = ਟਿਕਾਣਾ।

SikhNet (Spanish)El Señor Trascendente habita en el ser. Sin la Palabra del Shabd nada se plasma en la Conciencia;

ਬਿਨੁ ਸਬਦੈ. ਥਿਰੁ ਕੋ ਨਹੀ; ਬੂਝੈ ਸੁਖੁ ਹੋਈ ॥੫॥

bin sabadai. thir ko nahee; boojhai sukh hoee |5|

Sant Singh KhalsaWithout the Word of the Shabad, nothing shall endure. Through understanding, peace is obtained. ||5||
Manmohan SinghWithout the Name, nothing is stable. By understanding the Master, happiness ensues.
Manmohan Singh (Punjabi)ਨਾਮ ਦੇ ਬਗ਼ੈਰ ਕੁਝ ਭੀ ਮੁਸਤਕਿਲ ਨਹੀਂ। ਮਾਲਕ ਨੂੰ ਸਮਝਣ ਦੁਆਰਾ ਖੁਸ਼ੀ ਉਤਪੰਨ ਹੁੰਦੀ ਹੈ।
Fareedkot Teekaਪਰੰਤੂ ਗੁਰੂ ਉਪਦੇਸ਼ ਸੇ ਬਿਨਾ ਤਿਸ ਤੇਰੇ ਸਰੂਪ ਮੇਂ ਇਸਥਿਤ ਕੋਈ ਨਹੀਂ ਹੋ ਸਕਤਾ, ਅਰ ਤੇਰੇ (ਬੂਝੈ) ਜਾਣੇ ਸੇ ਹੀ ਜੀਵ ਕੋ ਸੁਖ ਹੋਤਾ ਹੈ॥੫॥
Prof. Sahib Singhਕੋਈ ਭੀ ਜੀਵ ਗੁਰੂ ਦੇ ਸ਼ਬਦ (ਵਿਚ ਜੁੜਨ) ਤੋਂ ਬਿਨਾ (ਉਸ ਸਰੂਪ ਵਿਚ) ਸਦਾ-ਟਿਕਵਾਂ ਨਹੀਂ ਹੋ ਸਕਦਾ। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਸਮਝਦਾ ਹੈ, ਉਸ ਨੂੰ ਆਤਮਕ ਆਨੰਦ ਮਿਲਦਾ ਹੈ ॥੫॥

ਪਦ ਅਰਥ ਕੋ = ਦਾ। ਅਪਰੰਪਰੁ = ਪਰੇ ਤੋਂ ਪਰੇ। ਥਿਰੁ = (ਆਪਣੇ ਆਪ ਵਿਚ) ਟਿਕਿਆ ਹੋਇਆ ॥੫॥

SikhNet (Spanish)conociendo la Palabra del Shabd el hombre vive en Éxtasis.(5)

ਕਿਆ ਲੈ ਆਇਆ, ਲੇ ਜਾਇ ਕਿਆ; ਫਾਸਹਿ ਜਮ ਜਾਲਾ ॥

kiaa lai aaeaa, le jaae kiaa; faaseh jam jaalaa |

Sant Singh KhalsaWhat have you brought, and what will you take away, when you are caught by the noose of Death?
Manmohan SinghWhat hast thou brought and what shalt thou take away when thou art entangles in Death's noose.?
Manmohan Singh (Punjabi)ਤੂੰ ਕੀ ਲਿਆਇਆ ਸੈ, ਅਤੇ ਜਦ ਤੂੰ ਮੌਤ ਦੀ ਫ਼ਾਹੀ ਵਿੱਚ ਫਾਥਾ ਕੀ ਲੈ ਜਾਵੇਗਾ?
Fareedkot Teekaਕਿਆ ਲੈ ਆਇਆ ਹੈ ਔਰ ਲੈ ਕਿਆ ਜਾਵੇਗਾ, ਅਰਥਾਤ ਖਾਲੀ ਆਇਆ ਹੈ ਖਾਲੀ ਹੀ ਜਾਣਾ ਹੈ। ਜਮ ਕੀ ਜਾਲੀ ਮੇਂ ਫਾਸਤਾ ਹੈ॥
Prof. Sahib Singhਹੇ ਜੀਵ! ਨਾਹ ਤੂੰ ਕੋਈ ਧਨ-ਪਦਾਰਥ ਆਪਣੇ ਨਾਲ ਲੈ ਕੇ (ਜਗਤ ਵਿਚ) ਆਇਆ ਸੀ, ਤੇ ਨਾਹ ਹੀ (ਇਥੋਂ ਕੋਈ ਮਾਲ-ਧਨ) ਲੈ ਕੇ ਜਾਵੇਂਗਾ। (ਵਿਅਰਥ ਹੀ ਮਾਇਆ-ਮੋਹ ਦੇ ਕਾਰਨ) ਜਮ ਦੇ ਜਾਲ ਵਿਚ ਫਸ ਰਿਹਾ ਹੈਂ।

ਪਦ ਅਰਥ ਲੈ = ਲੈ ਕੇ। ਲੇ = ਲੈ ਕੇ। ਫਾਸਹਿ = ਤੂੰ ਫਸ ਰਿਹਾ ਹੈਂ।

SikhNet (Spanish)¿Qué es lo que uno ha traído consigo a esta vida? ¿Qué es lo que se va a llevar?

ਡੋਲੁ ਬਧਾ ਕਸਿ ਜੇਵਰੀ; ਆਕਾਸਿ ਪਤਾਲਾ ॥੬॥

ddol badhaa kas jevaree; aakaas pataalaa |6|

Sant Singh KhalsaLike the bucket tied to the rope in the well, you are pulled up to the Akaashic Ethers, and then lowered down to the nether regions of the underworld. ||6||
Manmohan SinghLike a well-bucket firmly tied to the rope you are now in the sky, and now in the under-world.
Manmohan Singh (Punjabi)ਰੱਸੇ ਨਾਲ ਘੁਟ ਕੇ ਬੰਨ੍ਹੇ ਹੋਏ ਖੂਹ ਵਾਲੇ ਡੋਲ ਦੀ ਤਰ੍ਹਾਂ ਤੂੰ ਕਦੇ ਅਸਮਾਨ ਵਿੱਚ ਹੁੰਦਾ ਹੈ ਤੇ ਕਦੇ ਪਾਤਾਲ ਵਿੱਚ।
Fareedkot Teekaਜੈਸੇ ਡੋਲ ਲਜੁ ਕੇ ਸਾਥ ਕਸਕੇ ਬਾਂਧਾ ਹੂਆ ਵਹੁ ਕਬੀ ਊਪਰ ਕੋ ਕਬੀ (ਪਤਾਲਾ) ਨੀਚੇ ਕੋ ਜਾਤਾ ਹੈ। ਐਸੇ ਹੀ ਸ਼ੁਭ ਕਰਮ ਰੂਪੀ ਜਲ ਕਰ ਭਰਾ ਹੂਆ ਵਾਸ਼ਨਾ ਰੂਪੀ ਜੇਵੜੀ ਕੇ ਸਾਥ ਬਾਂਧਾ ਹੂਆ ਸੁਰਗ ਮੇਂ ਜਾਤਾ ਹੈ। ਪੁੰਨੋਂ ਸੇ ਰਹਤ ਹੂਆ ਹੂਆ ਜੀਵ ਨਰਕ ਮੇਂ ਚਲਾ ਜਾਤਾ ਹੈ॥੬॥
Prof. Sahib Singhਜਿਵੇਂ ਰੱਸੀ ਨਾਲ ਬੱਧਾ ਹੋਇਆ ਡੋਲ (ਕਦੇ ਖੂਹ ਦੇ ਵਿਚ ਜਾਂਦਾ ਹੈ ਕਦੇ ਬਾਹਰ ਆ ਜਾਂਦਾ ਹੈ, ਤਿਵੇਂ ਤੂੰ ਕਦੇ) ਆਕਾਸ਼ ਵਿਚ ਚੜ੍ਹਦਾ ਹੈਂ ਕਦੇ ਪਾਤਾਲ ਵਿਚ ਡਿੱਗਦਾ ਹੈਂ ॥੬॥

ਪਦ ਅਰਥ ਕਸਿ = ਕੱਸ ਕੇ। ਆਕਾਸਿ = ਆਕਾਸ਼ ਵਿਚ ॥੬॥

SikhNet (Spanish)¿Por qué está atrapado por el lazo de la muerte? El hombre es como la cubeta: atado por la cuerda se mete y sale del pozo, pasando de la luz a la oscuridad.(6)

ਗੁਰਮਤਿ. ਨਾਮੁ ਨ ਵੀਸਰੈ; ਸਹਜੇ ਪਤਿ ਪਾਈਐ ॥

guramat. naam na veesarai; sahaje pat paaeeai |

Sant Singh KhalsaFollow the Guru's Teachings, and do not forget the Naam, the Name of the Lord; you shall automatically obtain honor.
Manmohan SinghIf by virtue of Guru's instruction man forgets not the Name, He easily attains honour.
Manmohan Singh (Punjabi)ਜੇਕਰ ਗੁਰਾਂ ਦੇ ਉਪਦੇਸ਼ ਦੀ ਬਰਕਤ ਨਾਲ ਬੰਦਾ ਨਾਮ ਨੂੰ ਨਾਂ ਭੁਲੇ ਤਾਂ ਉਹ ਸੁਖੈਨ ਹੀ ਇੱਜ਼ਤ ਪਾ ਲੈਂਦਾ ਹੈ।
Fareedkot Teekaਗੁਰੋਂ ਕੀ ਸਿੱਖ੍ਯਾ ਕਰ ਹੇ ਵਾਹਿਗੁਰੂ! ਆਪ ਕਾ ਨਾਮੁ ਨ ਵੀਸਰ ਜਾਵੇ ਅਰਥਾਤ ਨਾਮੁ ਜਪੇ ਤੌ ਨਿਰਜਤਨ ਹੀ ਹੇ ਪਤੀ! ਤੂੰ ਪਾਈਤਾ ਹੈਂ, ਵਾ ਇਜਤ ਪਾਈਤੀ ਹੈ॥
Prof. Sahib Singh(ਹੇ ਜੀਵ!) ਜੇ ਗੁਰੂ ਦੀ ਮਤਿ ਲੈ ਕੇ ਕਦੇ ਪਰਮਾਤਮਾ ਦਾ ਨਾਮ ਨਾਹ ਭੁੱਲੇ, ਤਾਂ (ਨਾਮ ਦੀ ਬਰਕਤਿ ਨਾਲ) ਅਡੋਲ ਅਵਸਥਾ ਵਿਚ ਟਿਕ ਕੇ (ਪ੍ਰਭੂ ਦੇ ਦਰ ਤੇ) ਇੱਜ਼ਤ ਪ੍ਰਾਪਤ ਕਰ ਲਈਦੀ ਹੈ।

ਪਦ ਅਰਥ ਪਤਿ = ਇੱਜ਼ਤ। ਸਹਜੇ = ਸਹਜਿ, ਅਡੋਲ ਅਵਸਥਾ ਵਿਚ (ਟਿਕ ਕੇ)।

SikhNet (Spanish)Si uno no se olvida del Naam, el Nombre que le ha dado el Guru, obtiene Honor de manera natural.

ਅੰਤਰਿ ਸਬਦੁ ਨਿਧਾਨੁ ਹੈ; ਮਿਲਿ ਆਪੁ ਗਵਾਈਐ ॥੭॥

antar sabad nidhaan hai; mil aap gavaaeeai |7|

Sant Singh KhalsaDeep within the self is the treasure of the Shabad; it is obtained only by eradicating selfishness and conceit. ||7||
Manmohan SinghThere is the Name, treasure within. but it is obtained by eradicating self-conceit.
Manmohan Singh (Punjabi)ਅੰਦਰਵਾਰ ਨਾਮ ਦਾ ਖ਼ਜ਼ਾਨਾ ਹੈ, ਪ੍ਰੰਤੂ ਇਹ ਆਪਣੀ ਸਵੈ-ਹੰਗਤਾ ਨੂੰ ਦੂਰ ਕਰਨ ਦੁਆਰਾ ਮਿਲਦਾ ਹੈ।
Fareedkot Teekaਅਪਨੇ ਅੰਤਰ ਹੀ ਸਰਬ ਸੁਖੋਂ ਕਾ ਖਜਾਨਾ (ਸਬਦੁ) ਬ੍ਰਹਮੁ ਤੂੰ ਹੈਂ, ਪਰੰਤੂ ਜਬ ਅਹੰ ਭਾਵ ਕੋ ਤਿਆਗੀਏ ਤਬ ਤੂੰ ਮਿਲਤਾ ਹੈਂ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਦਾ ਸ਼ਬਦ-ਰੂਪ ਖ਼ਜ਼ਾਨਾ ਹੈ (ਉਹ ਪ੍ਰਭੂ ਨੂੰ ਮਿਲ ਪੈਂਦਾ ਹੈ)। (ਪ੍ਰਭੂ ਨੂੰ) ਮਿਲ ਕੇ ਆਪਾ-ਭਾਵ ਗਵਾ ਸਕੀਦਾ ਹੈ ॥੭॥

ਪਦ ਅਰਥ ਨਿਧਾਨੁ = ਖ਼ਜ਼ਾਨਾ। ਮਿਲਿ = ਮਿਲ ਕੇ। ਆਪੁ = ਆਪਾ-ਭਾਵ ॥੭॥

SikhNet (Spanish)Dentro de nosotros está el Tesoro de la Palabra del Shabd; al Encontrarlo, nos liberamos de nuestro ego individual. (7)

ਨਦਰਿ ਕਰੇ. ਪ੍ਰਭੁ ਆਪਣੀ; ਗੁਣ ਅੰਕਿ ਸਮਾਵੈ ॥

nadar kare. prabh aapanee; gun ank samaavai |

Sant Singh KhalsaWhen God bestows His Glance of Grace, people settle in the Lap of the Virtuous Lord.
Manmohan SinghIf the Master, casts His Merciful Glance the mortal then sins in the lap of the Meritorious One.
Manmohan Singh (Punjabi)ਜੇਕਰ ਮਾਲਕ ਆਪਣੀ ਮਿਹਰ ਦੀ ਨਜ਼ਰ ਧਾਰੇ ਤਾਂ ਪ੍ਰਾਣੀ ਗੁਣਵੰਤ ਪੁਰਖ ਦੀ ਗੋਦੀ ਵਿੱਚ ਜਾ ਲੀਨ ਹੁੰਦਾ ਹੈ।
Fareedkot Teekaਹੇ ਵਾਹਿਗੁਰੂ! ਜੇਕਰ ਆਪਣੀ ਕ੍ਰਿਪਾ ਦ੍ਰਿਸ਼ਟੀ ਕਰੇ ਔਰ ਦੇਵੀ ਸੰਪਤੀ ਗੁਣ (ਅੰਕਿ) ਰਿਦੇ ਮੇਂ ਸਮਾਇ ਜਾਵੈ॥
Prof. Sahib Singhਜਿਸ ਜੀਵ ਉਤੇ ਪ੍ਰਭੂ ਆਪਣੀ ਮਿਹਰ ਦੀ ਨਜ਼ਰ ਕਰਦਾ ਹੈ (ਉਸ ਨੂੰ ਆਪਣੇ) ਗੁਣ (ਬਖ਼ਸ਼ਦਾ ਹੈ, ਤੇ ਗੁਣਾਂ ਦੀ ਬਰਕਤਿ ਨਾਲ ਉਹ ਪ੍ਰਭੂ ਦੇ) ਅੰਕ ਵਿਚ ਲੀਨ ਹੋ ਜਾਂਦਾ ਹੈ।

ਪਦ ਅਰਥ ਅੰਕਿ = (ਪ੍ਰਭੂ ਦੇ) ਅੰਕ ਵਿਚ, ਗਲਵੱਕੜੀ ਵਿਚ।

SikhNet (Spanish)Si el Señor nos otorga Su Misericordia, uno se entona en el Verdadero Estado.

ਨਾਨਕ ਮੇਲੁ. ਨ ਚੂਕਈ; ਲਾਹਾ ਸਚੁ ਪਾਵੈ ॥੮॥੧॥੧੭॥

naanak mel. na chookee; laahaa sach paavai |8|1|17|

Sant Singh KhalsaO Nanak, this Union cannot be broken; the true profit is obtained. ||8||1||17||
Manmohan SinghThe union, O Nanak breaks not and he earns the true profit.
Manmohan Singh (Punjabi)ਇਹ ਮਿਲਾਪ ਹੈ ਨਾਨਕ! ਟੁਟਦਾ ਨਹੀਂ ਅਤੇ ਉਹ ਸੱਚਾ ਨਫ਼ਾ ਕਮਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਔਰ ਆਤਮ ਸੁਖ ਰੂਪ ਲਾਭੁ ਪਾਵਤਾ ਹੈ, ਪੁਨਃ ਅਭੇਦਤਾ ਦੂਰ ਨਹੀਂ ਹੋਤੀ॥੮॥੧੭॥
Prof. Sahib Singhਹੇ ਨਾਨਕ! ਉਸ ਜੀਵ ਦਾ ਪਰਮਾਤਮਾ ਨਾਲ ਬਣਿਆ ਮਿਲਾਪ ਕਦੇ ਟੁੱਟਦਾ ਨਹੀਂ, ਉਹ ਜੀਵ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਲਾਭ ਖੱਟ ਲੈਂਦਾ ਹੈ ॥੮॥੧॥੧੭॥

ਪਦ ਅਰਥ ਨ ਚੂਕਈ = ਨਹੀਂ ਮੁੱਕਦਾ ॥੮॥

* ਨੋਟ: ਅੰਕ ਨੰ: ਦੱਸਦਾ ਹੈ ਕਿ "ਗਉੜੀ ਬੈਰਾਗਣਿ" ਰਾਗਣੀ ਵਿਚ ਗੁਰੂ ਨਾਨਕ ਦੇਵ ਜੀ ਦੀ ਇਹ ਪਹਿਲੀ ਅਸ਼ਟਪਦੀ ਹੈ। "ਗਉੜੀ ਗੁਆਰੇਰੀ" ਦੀਆਂ ੧੬ ਰਲਾ ਕੇ ਸਾਰਾ ਜੋੜ ੧੭ ਬਣ ਗਿਆ ਹੈ।

SikhNet (Spanish)Está Unión es estable, oh, Dice Nanak, y uno cosecha el Fruto de la Verdad.(8-1-17)
Answers quote the Granth verbatim with Ang citations. AI commentary is not Gurbani and not a religious ruling.