ੴ

ਸਿੱਖਬਾਣੀ · SikhBani

ਬਿਭਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ ॥

bibhaas prabhaatee baanee bhagat kabeer jee kee
Bhagat Kabir Ji ਭਗਤ ਕਬੀਰ ਜੀ · Raag Prabhaatee · Ang 1349 · 12 lines
Translations

ਬਿਭਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ ॥

bibhaas prabhaatee baanee bhagat kabeer jee kee |

Sant Singh KhalsaBibhaas, Prabhaatee, The Word Of Devotee Kabeer Jee:
Manmohan SinghBibhas Parbhati. The hymns of Sire Saint Kabir.
Manmohan Singh (Punjabi)ਬਿਭਾਸ ਪ੍ਰਭਾਤੀ। ਸ਼ਬਦ ਮਹਾਰਾਜ ਸੰਤ ਕਬੀਰ ਜੀ।
Prof. Sahib Singhਰਾਗ ਪ੍ਰਭਾਤੀ/ਬਿਭਾਗ ਵਿੱਚ ਭਗਤ ਕਬੀਰ ਜੀ ਦੀ ਬਾਣੀ।
SikhNet (Spanish)Bibbas Parbhati, la Palabra del Santo Devoto Kabir yi.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਮਰਨ ਜੀਵਨ ਕੀ ਸੰਕਾ ਨਾਸੀ ॥

maran jeevan kee sankaa naasee |

Sant Singh KhalsaMy anxious fears of death and rebirth have been taken away.
Manmohan SinghMy fear of birth and death has now ended,
Manmohan Singh (Punjabi)ਮੇਰਾ ਜੰਮਣ ਅਤੇ ਮਰਨ ਦਾ ਡਰ ਹੁਣ ਮੁਕ ਗਿਆ ਹੈ,
Fareedkot Teekaਹੇ ਭਾਈ! ਮਰਣੇ ਔ ਜੀਵਣੇ ਕੀ ਹਮਾਰੀ ਸੰਕਾ ਨਾਸ ਹੋ ਗਈ ਹੈ॥ ਯਥਾ-☬'ਮਰਨੇ ਕੀ ਚਿੰਤਾ ਨਹੀਂ ਜੀਵਣ ਕੀ ਨਹੀਂ ਆਸ॥'
Prof. Sahib Singh(ਉਸ ਮਨੁੱਖ ਦਾ) ਇਹ ਤੌਖਲਾ ਮੁੱਕ ਜਾਂਦਾ ਹੈ ਕਿ ਜਨਮ ਮਰਨ ਦੇ ਗੇੜ ਵਿਚ ਪੈਣਾ ਪਏਗਾ,

ਪਦ ਅਰਥ ਸੰਕਾ = ਸਹਿਸਾ, ਫ਼ਿਕਰ, ਸ਼ੱਕ।

SikhNet (Spanish)Mis miedos ansiosos de muertes y renacimientos se han ido,

ਆਪਨ ਰੰਗਿ; ਸਹਜ ਪਰਗਾਸੀ ॥੧॥

aapan rang; sehaj paragaasee |1|

Sant Singh KhalsaThe Celestial Lord has shown His Love for me. ||1||
Manmohan Singhas the Lord has manifested His love for me.
Manmohan Singh (Punjabi)ਕਿਉਂਕਿ ਸੁਆਮੀ ਨੇ ਮੇਰੇ ਲਈ ਆਪਣੀ ਪ੍ਰੀਤ ਪਰਗਟ ਕਰ ਦਿੱਤੀ ਹੈ।
Fareedkot Teekaਕਿਉਂਕਿ (ਸਹਜ) ਗਿਆਨ ਕਰ ਕੇ ਅਪਨੇ ਸਰੂਪ (ਰੰਗਿ) ਅਨੰਦ ਕੀ ਪ੍ਰਕਾਸਤਾ ਭਈ ਹੈ॥੧॥
Prof. Sahib Singhਕਿਉਂਕਿ ਪਰਮਾਤਮਾ ਆਪਣੀ ਮਿਹਰ ਨਾਲ (ਉਸ ਦੇ ਅੰਦਰ) ਆਤਮਕ ਅਡੋਲਤਾ ਦਾ ਪ੍ਰਕਾਸ਼ ਕਰ ਦੇਂਦਾ ਹੈ ॥੧॥

ਪਦ ਅਰਥ ਆਪਨ ਰੰਗਿ = ਆਪਣੀ ਮੌਜ ਵਿਚ, ਆਪਣੀ ਰਜ਼ਾ ਵਿਚ। ਸਹਜ = ਅਡੋਲ ਅਵਸਥਾ ਦਾ ॥੧॥

SikhNet (Spanish)el Dios Celestial me ha mostrado Su Amor. (1)

ਪ੍ਰਗਟੀ ਜੋਤਿ; ਮਿਟਿਆ ਅੰਧਿਆਰਾ ॥

pragattee jot; mittiaa andhiaaraa |

Sant Singh KhalsaThe Divine Light has dawned, and darkness has been dispelled.
Manmohan SinghThe Divine Light has darned and my darkness is dispelled,
Manmohan Singh (Punjabi)ਈਸ਼ਵਰੀ ਨੂਰ ਪ੍ਰਕਾਸ਼ ਥੀ ਗਿਆ ਹੈ ਅਤੇ ਮੇਰਾ ਅਨ੍ਹੇਰਾ ਦੂਰ ਹੋ ਗਿਆ ਹੈ,
Fareedkot Teekaਅਬ ਹਮਾਰੇ ਮਨ ਮੇਂ ਗਿਆਨ ਕੀ ਜੋਤ ਪ੍ਰਗਟੀ ਹੈ ਤਿਸ ਕਰ ਕੇ ਅਗਿਆਨ ਅੰਧੇਰਾ ਮਿਟ ਗਿਆ ਹੈ॥
Prof. Sahib Singh(ਉਸ ਮਨੁੱਖ ਦੇ ਅੰਦਰ) ਪ੍ਰਭੂ ਦੀ ਜੋਤਿ ਜਗ ਪੈਂਦੀ ਹੈ, ਤੇ (ਉਸ ਦੇ ਅੰਦਰੋਂ ਵਿਕਾਰ ਆਦਿਕਾਂ ਦਾ) ਹਨੇਰਾ ਮਿਟ ਜਾਂਦਾ ਹੈ,
SikhNet (Spanish)La Luz Divina amaneció y la oscuridad se disipó,

ਰਾਮ ਰਤਨੁ ਪਾਇਆ; ਕਰਤ ਬੀਚਾਰਾ ॥੧॥ ਰਹਾਉ ॥

raam ratan paaeaa; karat beechaaraa |1| rahaau |

Sant Singh KhalsaContemplating the Lord, I have obtained the Jewel of His Name. ||1||Pause||
Manmohan Singhmeditating on Him, I have obtained the jewel of the Lord's name. Pause.
Manmohan Singh (Punjabi)ਉਸ ਦਾ ਸਿਮਰਨ ਕਰਨ ਦੁਆਰਾ ਮੈਂ ਪ੍ਰਭੂ ਦੇ ਨਾਮ ਦੇ ਜਵੇਹਰ ਨੂੰ ਪਰਾਪਤ ਕਰ ਲਿਆ ਹੈ। ਠਹਿਰਾਉ।
Fareedkot Teekaਵੀਚਾਰ ਕੋ ਕਰਤਿਆਂ ਹੋਇਆਂ ਹਮਨੇ ਰਾਮ ਨਾਮ ਰੂਪੀ ਰਤਨ ਪਾਇਆ ਹੈ॥੧॥ ਰਹਾਉ ॥
Prof. Sahib Singhਜਿਸ ਮਨੁੱਖ ਨੂੰ (ਪ੍ਰਭੂ ਦੇ ਨਾਮ ਵਿਚ) ਸੁਰਤ ਜੋੜਦਿਆਂ ਜੋੜਦਿਆਂ ਨਾਮ ਰਤਨ ਲੱਭ ਪੈਂਦਾ ਹੈ ॥੧॥ ਰਹਾਉ ॥

ਪਦ ਅਰਥ ਕਰਤ ਬੀਚਾਰਾ = ਵਿਚਾਰ ਕਰਦਿਆਂ ਕਰਦਿਆਂ, ਸੁਰਤ ਜੋੜਦਿਆਂ ਜੋੜਦਿਆਂ ॥੧॥ ਰਹਾਉ ॥

SikhNet (Spanish)meditando en el Señor he obtenido la Joya de Su Nombre. (1-Pausa)

ਜਹ ਅਨੰਦੁ; ਦੁਖੁ ਦੂਰਿ ਪਇਆਨਾ ॥

jeh anand; dukh door peaanaa |

Sant Singh KhalsaPain runs far away from that place where there is bliss.
Manmohan SinghWhere there is bliss, pain flees away there from.
Manmohan Singh (Punjabi)ਜਿਥੇ ਖੁਸ਼ੀ ਹੈ ਉਥੇ ਪੀੜ ਦੁਰੇਡੇ ਦੌੜ ਜਾਂਦੀ ਹੈ।
Fareedkot Teekaਜਿਸ ਮੇਰੀ ਬੁਧੀ ਮੇਂ ਇਹੁ ਅਨੰਦ ਭਇਆ ਹੈ ਤਿਸ ਤੇ ਸਰਬ ਦੁਖ ਦੂਰ ਹੋ ਗਿਆ ਹੈ॥
Prof. Sahib Singhਜਿਸ ਮਨ ਵਿਚ (ਪ੍ਰਭੂ ਦੇ ਮੇਲ ਦਾ) ਅਨੰਦ ਬਣ ਜਾਏ ਤੇ (ਦੁਨੀਆ ਵਾਲਾ) ਦੁੱਖ ਕਲੇਸ਼ ਨਾਸ ਹੋ ਜਾਏ,

ਪਦ ਅਰਥ ਜਹ = ਜਿਸ ਮਨ ਵਿਚ। ਪਇਆਨਾ = ਚਲਾ ਜਾਂਦਾ ਹੈ।

SikhNet (Spanish)El dolor se aleja de donde hay Éxtasis,

ਮਨੁ ਮਾਨਕੁ; ਲਿਵ ਤਤੁ ਲੁਕਾਨਾ ॥੨॥

man maanak; liv tat lukaanaa |2|

Sant Singh KhalsaThe jewel of the mind is focused and attuned to the essence of reality. ||2||
Manmohan SinghThe jewel of my soul is absorbed in the love of the quintessence of everything, the Lord.
Manmohan Singh (Punjabi)ਮੇਰੀ ਆਤਮਾ ਦਾ ਜਵੇਹਰ ਪ੍ਰਭੂ ਜੌਹਰ ਦੇ ਪਿਆਰ ਅੰਦਰ ਲੀਨ ਹੋ ਗਿਆ ਹੈ।
Fareedkot Teekaਤਿਸੀ ਤੇ ਮਨ ਜੋ ਮਾਣਕ ਰੂਪ ਸੁਧ ਥਾ, ਸੋ ਪਰਮਾਤਮਾ ਕੇ (ਤਤੁ) ਸਰੂਪ ਕੀ ਲਿਵ ਕਰ ਕੇ ਤਿਸ ਕੇ ਬੀਚ ਲੁਕ ਗਿਆ ਹੈ, ਭਾਵ ਅਭੇਦ ਹੂਆ ਹੈ॥੨॥
Prof. Sahib Singhਉਹ ਮਨ (ਪ੍ਰਭੂ-ਚਰਨਾਂ ਵਿਚ) ਜੁੜਨ ਦੀ ਬਰਕਤਿ ਨਾਲ ਮੋਤੀ (ਵਰਗਾ ਕੀਮਤੀ) ਬਣ ਕੇ ਪ੍ਰਭੂ ਨੂੰ ਆਪਣੇ ਅੰਦਰ ਵਸਾ ਲੈਂਦਾ ਹੈ ॥੨॥

ਪਦ ਅਰਥ ਮਾਨਕੁ = ਮੋਤੀ। ਤਤੁ = ਸਾਰੇ ਜਗਤ ਦਾ ਮੂਲ ਪ੍ਰਭੂ। ਲੁਕਾਨਾ = ਲੁਕਾ ਲੈਂਦਾ ਹੈ, ਵਸਾ ਲੈਂਦਾ ਹੈ। ਲਿਵ = ਸੁਰਤ ਜੋੜ ਕੇ ॥੨॥

SikhNet (Spanish)la joya de la mente se enfoca y entona en la Esencia de la Realidad. (2)

ਜੋ ਕਿਛੁ ਹੋਆ; ਸੁ ਤੇਰਾ ਭਾਣਾ ॥

jo kichh hoaa; su teraa bhaanaa |

Sant Singh KhalsaWhatever happens is by the Pleasure of Your Will.
Manmohan SinghWhatever occurs, that is in Thy will, O Lord.
Manmohan Singh (Punjabi)ਜਿਹੜਾ ਕੁਝ ਹੁੰਦਾ ਹੈ ਉਹ ਤੈਡੀ ਰਜਾ ਅੰਦਰ ਹੈ, ਹੇ ਪ੍ਰਭੂ!
Fareedkot Teekaਜੋ ਕਿਛ ਹੂਆ ਹੈ, ਸੋ ਸਭ (ਤੇਰਾ) ਭਾਣਾ ਜਾਨਿਆ ਹੈ, ਭਾਵ ਏਹ ਸਭ ਤਿਸ ਕੇ ਭਾਣੇ ਮੇਂ ਹੀ ਹੋਤਾ ਹੈ॥
Prof. Sahib Singhਹੇ ਪ੍ਰਭੂ! ਜਗਤ ਵਿਚ ਜੋ ਕੁਝ ਹੋ ਰਿਹਾ ਹੈ ਤੇਰੀ ਰਜ਼ਾ ਹੋ ਰਹੀ ਹੈ,
SikhNet (Spanish)Lo que sea que pase es sólo el Placer de Tu Voluntad,

ਜੋ ਇਵ ਬੂਝੈ; ਸੁ ਸਹਜਿ ਸਮਾਣਾ ॥੩॥

jo iv boojhai; su sehaj samaanaa |3|

Sant Singh KhalsaWhoever understands this, is intuitively merged in the Lord. ||3||
Manmohan SinghWho-so-ever understands thiswise, he merges in the Lord.
Manmohan Singh (Punjabi)ਜੇ ਕੋਈ ਭੀ ਇਸ ਤਰ੍ਹਾਂ ਸਮਝਦਾ ਹੈ, ਉਹ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਇਸ ਪਰਕਾਰ ਜਿਸਨੇ ਸਮਝਿਆ ਹੈ, ਸੋਈ (ਸਹਜਿ) ਸ਼ੰਤ ਪਦ ਮੇਂ ਸਮਾਇਆ ਹੈ॥੩॥
Prof. Sahib Singh(ਤੇਰੇ ਨਾਮ ਵਿਚ ਸੁਰਤ ਜੋੜਦਿਆਂ ਜੋੜਦਿਆਂ) ਜਿਸ ਮਨੁੱਖ ਨੂੰ ਇਹ ਸੂਝ ਪੈ ਜਾਂਦੀ ਹੈ, ਉਹ ਮਨੁੱਖ ਸਦਾ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ (ਉਸ ਨੂੰ ਕਦੇ ਕੋਈ ਤੌਖਲਾ ਨਹੀਂ ਹੁੰਦਾ) ॥੩॥

ਪਦ ਅਰਥ ਇਵ = ਇਸ ਤਰ੍ਹਾਂ। ਇਵ ਬੂਝੈ = ਇਹ ਸੂਝ ਪੈ ਜਾਂਦੀ ਹੈ। ਸਹਜਿ = ਸਹਜਿ-ਅਵਸਥਾ ਵਿਚ ॥੩॥

SikhNet (Spanish)y quien sea que esto entiende es fundido intuitivamente en el Señor. (3)

ਕਹਤੁ ਕਬੀਰੁ; ਕਿਲਬਿਖ ਗਏ ਖੀਣਾ ॥

kehat kabeer; kilabikh ge kheenaa |

Sant Singh KhalsaSays Kabeer, my sins have been obliterated.
Manmohan SinghSays Kabir, my sins have been obliterated,
Manmohan Singh (Punjabi)ਕਬੀਰ ਜੀ ਆਖਦੇ ਹਨ, ਮੇਰੇ ਪਾਪ ਮਿਟ ਗਏ ਹਨ,
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਮੇਰੇ ਸਰਬ ਪਾਪ (ਖੀਣਾ) ਨਾਸ ਹੋ ਗਏ ਹੈਂ॥
Prof. Sahib Singhਕਬੀਰ ਆਖਦਾ ਹੈ ਕਿ ਉਸ ਮਨੁੱਖ ਦੇ ਪਾਪ ਨਾਸ ਹੋ ਜਾਂਦੇ ਹਨ,

ਪਦ ਅਰਥ ਖੀਣਾ = ਕਮਜ਼ੋਰ। ਗਏ ਖੀਣਾ = ਕਮਜ਼ੋਰ ਹੋ ਕੇ ਨਾਸ ਹੋ ਜਾਂਦੇ ਹਨ।

SikhNet (Spanish)Dice Kabir, mis errores han sido borrados,

ਮਨੁ ਭਇਆ; ਜਗਜੀਵਨ ਲੀਣਾ ॥੪॥੧॥

man bheaa; jagajeevan leenaa |4|1|

Sant Singh KhalsaMy mind has merged into the Lord, the Life of the World. ||4||1||
Manmohan Singhand my soul has merged in God, the Life of the world.
Manmohan Singh (Punjabi)ਅਤੇ ਮੇਰੀ ਜਿੰਦੜੀ ਜਗਤ ਦੀ ਜਿੰਦ-ਜਾਨ ਵਾਹਿਗੁਰੂ ਅੰਦਰ ਲੀਨ ਹੋ ਗਈ ਹੈ।
Fareedkot Teekaਮੇਰਾ ਮਨ ਜਗਜੀਵਨ ਵਾਹਿਗੁਰੂ ਮੇਂ ਲੀਨ ਭਇਆ ਹੈ॥੪॥੧॥☬ਹਿੰਦੂ ਮੁਸਲਮਾਨ ਦੋਨੋਂ ਕੀ ਭ੍ਰਾਂਤੀ ਕਹ ਕਰ ਏਕਤਾ ਰੂਪ ਕੇ ਨਿਸਚੇ ਹੇਤ ਉਪਦੇਸ਼ ਕਰਤੇ ਹੈਂ:
Prof. Sahib Singhਉਸ ਦਾ ਮਨ ਜਗਤ-ਦੇ-ਜੀਵਨ ਪ੍ਰਭੂ ਵਿਚ ਮਗਨ ਰਹਿੰਦਾ ਹੈ ॥੪॥੧॥

ਪਦ ਅਰਥ ਭਇਆ ਲੀਣਾ = ਲੀਨ ਹੋ ਜਾਂਦਾ ਹੈ, ਮਗਨ ਹੋ ਜਾਂਦਾ ਹੈ ॥੪॥੧॥

* ਸ਼ਬਦ ਦਾ ਭਾਵ: ਮਿਲਾਪ-ਅਵਸਥਾ-ਮਨ ਵਿਚੋਂ ਵਿਕਾਰ ਦੂਰ ਹੋ ਜਾਂਦੇ ਹਨ, ਜਗਤ ਵਿਚ ਜੋ ਕੁਝ ਹੋ ਰਿਹਾ ਹੈ ਪ੍ਰਭੂ ਦੀ ਹੀ ਰਜ਼ਾ ਦਿੱਸਦੀ ਹੈ। * ਨੋਟ: ਇਹ ਸ਼ਬਦ ਬਿਭਾਸ ਅਤੇ ਪ੍ਰਭਾਤੀ ਦੋਹਾਂ ਮਿਲਵੇਂ ਰਾਗਾਂ ਵਿਚ ਗਾਉਣ ਵਾਸਤੇ ਹਨ।

SikhNet (Spanish)mi mente se ha fundido en el Señor, la Vida del mundo. (4-1)
Answers quote the Granth verbatim with Ang citations. AI commentary is not Gurbani and not a religious ruling.