ਪ੍ਰਭਾਤੀ ॥
prabhaatee |
Sant Singh KhalsaPrabhaatee:
Manmohan SinghParbhati.
Manmohan Singh (Punjabi)ਪ੍ਰਭਾਤੀ।
SikhNet (Spanish)Parbhati
ਅਲਹੁ. ਏਕੁ ਮਸੀਤਿ ਬਸਤੁ ਹੈ; ਅਵਰੁ ਮੁਲਖੁ. ਕਿਸੁ ਕੇਰਾ ॥
alahu. ek maseet basat hai; avar mulakh. kis keraa |
Sant Singh KhalsaIf the Lord Allah lives only in the mosque, then to whom does the rest of the world belong?
Manmohan SinghIf God, abides only in the mosque, then to whom else does the rest of the country belong?
Manmohan Singh (Punjabi)ਜੇਕਰ ਖੁਦਾ ਕੇਵਲ ਮਸਜਦ ਅੰਦਰ ਹੀ ਰਹਿੰਦਾ ਹੈ, ਤਾਂ ਬਾਕੀ ਦਾ ਮੁਲਖ ਕੀਹਦੀ ਮਲਕੀਅਤ ਹੈ?
Fareedkot Teekaਹੇ ਮੁਸਲਮਾਨੋਂ! ਹਮ ਤੁਮਾਰੇ ਸੇ ਪੂਛਤੇ ਹਾਂ: ਜੇਕਰ (ਅਲਹੁ) ਖੁਦਾਇ ਏਕ ਮਸੀਤ ਮੇਂ ਵਸਤਾ ਹੈ ਤਾਂ ਤੁਮ ਕਹੋ ਔਰ ਮੁਲਖ ਕਿਸ ਕਾ ਹੈ, ਭਾਵ ਇਹ ਸਰਬ ਮੇਂ ਵਹੁ ਪੂਰਨ ਹੈ॥
Prof. Sahib Singhਜੇ (ਉਹ) ਇਕ ਖ਼ੁਦਾ (ਸਿਰਫ਼) ਕਾਹਬੇ ਵਿਚ ਵੱਸਦਾ ਹੈ ਤਾਂ ਬਾਕੀ ਦਾ ਮੁਲਕ ਕਿਸ ਦਾ (ਕਿਹਾ ਜਾਏ)? (ਸੋ, ਮੁਸਲਮਾਨ ਦਾ ਇਹ ਅਕੀਦਾ ਠੀਕ ਨਹੀਂ ਹੈ)।ਪਦ ਅਰਥ ਕੇਰਾ = ਦਾ।
SikhNet (Spanish)Si el Señor Alá vive en la Mezquita, entonces ¿A quién pertenece el resto del mundo?
ਹਿੰਦੂ ਮੂਰਤਿ ਨਾਮ ਨਿਵਾਸੀ; ਦੁਹ ਮਹਿ ਤਤੁ. ਨ ਹੇਰਾ ॥੧॥
hindoo moorat naam nivaasee; duh meh tat. na heraa |1|
Sant Singh KhalsaAccording to the Hindus, the Lord's Name abides in the idol, but there is no truth in either of these claims. ||1||
Manmohan SinghAccording to Hindus, the Lord's Name abides in the idol, but, I see not truth in both.
Manmohan Singh (Punjabi)ਹਿੰਦੂਆਂ ਦੇ ਅਨੁਸਾਰ ਪ੍ਰਭੂ ਦਾ ਨਾਮ ਬੁਤ ਅੰਦਰ ਵਸਦਾ ਹੈ, ਪਰ ਮੈਨੂੰ ਦੋਨਾਂ ਵਿੱਚ ਹੀ ਸੱਚ ਨਹੀਂ ਦਿਸਦਾ।
Fareedkot Teekaਪੁਨਾ ਹਿੰਦੂ ਮੂਰਤ ਆਦਿ ਨਾਮ ਮਾਤ੍ਰ ਮੇਂ ਹੀ ਹਰੀ ਕੋ ਨਿਵਾਸੀ ਜਾਨਤੇ ਹੈਂ, ਭਾਵ ਇਹ ਪਰੀ ਪੂਰਨ ਰੂਪ ਨਹੀਂ ਜਾਨਤੇ ਹੈਂ। ਤਾਂ ਤੇ ਦੋਨੋਂ ਮੇਂ ਹੀ ਤਤ ਸਰੂਪ ਪ੍ਰਾਪਤ ਹੂਆ ਹਮਨੇ ਨਹੀਂ ਦੇਖਾ ਹੈ॥੧॥☬ਹੇ ਭਾਈ! ਐਸੇ ਬੇਨਤੀ ਕਰੋ:
Prof. Sahib Singhਹਿੰਦੂ ਪਰਮਾਤਮਾ ਦਾ ਨਿਵਾਸ ਮੂਰਤੀ ਵਿਚ ਸਮਝਦਾ ਹੈ; (ਇਸ ਤਰ੍ਹਾਂ ਹਿੰਦੂ ਮੁਸਲਮਾਨ) ਦੋਹਾਂ ਵਿਚੋਂ ਕਿਸੇ ਨੇ ਪਰਮਾਤਮਾ ਨੂੰ ਨਹੀਂ ਵੇਖਿਆ ॥੧॥ਪਦ ਅਰਥ ਦੁਹ ਮਹਿ = (ਹਿੰਦੂ ਤੇ ਮੁਸਲਮਾਨ) ਦੋਹਾਂ ਵਿਚੋਂ। ਹੇਰਾ = ਵੇਖਿਆ ॥੧॥
SikhNet (Spanish)De acuerdo con los hindúes, el Nombre del Señor está en los ídolos, pero la Verdad no se encuentra ahí. (1)
ਅਲਹ ਰਾਮ; ਜੀਵਉ ਤੇਰੇ ਨਾਈ ॥
alah raam; jeevau tere naaee |
Sant Singh KhalsaO Allah, O Raam, I live by Your Name.
Manmohan SinghO my Lord God, I live by Thy Name.
Manmohan Singh (Punjabi)ਹੇ ਮੇਰੇ ਵਾਹਿਗੁਰੂ ਸੁਆਮੀ। ਮੈਂ ਤੇਰੇ ਨਾਮ ਦੁਆਰਾ ਹੀ ਜੀਉਂਦਾ ਹਾਂ।
Fareedkot Teekaਹੇ (ਅਲਹ) ਸਰਬ ਇੰਦ੍ਰਿਓਂ ਤੇ ਅਗੋਚਰ (ਰਾਮ) ਵਿਆਪਕ ਸਰੂਪ! ਤੇਰੇ ਨਾਮੋਂ ਕੇ ਜਪਨੇ ਕਰ ਜੀਵਤਾ ਹੂੰ॥
Prof. Sahib Singhਹੇ ਅੱਲਾਹ! ਹੇ ਰਾਮ! (ਮੈਂ ਤੈਨੂੰ ਇਕ ਹੀ ਜਾਣ ਕੇ) ਤੇਰਾ ਨਾਮ ਸਿਮਰ ਕੇ ਜੀਵਾਂ (ਆਤਮਕ ਜੀਵਨ ਹਾਸਲ ਕਰਾਂ)ਪਦ ਅਰਥ ਜੀਵਉ = ਜੀਵਉਂ, ਮੈਂ ਜੀਵਾਂ। ਨਾਈ = ਨਾਮ ਦੀ ਬਰਕਤਿ ਨਾਲ, ਨਾਮ ਸਿਮਰ ਕੇ, ਨਾਮ ਦੀ ਰਾਹੀਂ।
SikhNet (Spanish)Oh Alá, Oh Ram, yo vivo por Tu Nombre,
ਤੂ. ਕਰਿ ਮਿਹਰਾਮਤਿ; ਸਾਈ ॥੧॥ ਰਹਾਉ ॥
too. kar miharaamat; saaee |1| rahaau |
Sant Singh KhalsaPlease show mercy to me, O Master. ||1||Pause||
Manmohan SinghO my master, show Thou mercy unto me. Pause.
Manmohan Singh (Punjabi)ਹੇ ਮੈਡੇ ਮਾਲਕ! ਤੂੰ ਮੇਰੇ ਉਤੇ ਮਿਹਰਬਾਨੀ ਕਰ। ਠਹਿਰਾਉ।
Fareedkot Teekaਤਾਂ ਤੇ ਹੇ ਮੇਰੇ ਸਾਂਈਂ! ਤੂੰ ਮੁਝ ਪਰ ਕ੍ਰਿਪਾ ਕਰ॥੧॥ ਰਹਾਉ ॥
Prof. Sahib Singhਹੇ ਸਾਈਂ! ਤੂੰ ਮੇਰੇ ਉੱਤੇ ਮਿਹਰ ਕਰ ॥੧॥ ਰਹਾਉ ॥
SikhNet (Spanish)por favor muéstrame Tu Misericordia, oh Maestro. (1-Pausa)
ਦਖਨ ਦੇਸਿ. ਹਰੀ ਕਾ ਬਾਸਾ; ਪਛਿਮਿ. ਅਲਹ ਮੁਕਾਮਾ ॥
dakhan des. haree kaa baasaa; pachhim. alah mukaamaa |
Sant Singh KhalsaThe God of the Hindus lives in the southern lands, and the God of the Muslims lives in the west.
Manmohan SinghThe God of Hindus dwells in the southern land and the God of Muslims has His seat in the west.
Manmohan Singh (Punjabi)ਹਿੰਦੂਆਂ ਦੇ ਰੱਬ ਦਾ ਨਿਵਾਸ ਜਨੂਬ ਦੇ ਮੁਲਕ ਵਿੱਚ ਹੈ ਅਤੇ ਮੁਸਲਮਾਨਾਂ ਦੇ ਰੱਬ ਦਾ ਟਿਕਾਣਾ ਮਗਰਬ ਵਿੱਚ।
Fareedkot Teekaਹਿੰਦੂ ਲੋਕ ਦਖ੍ਯਣ ਦੇਸ ਮੇਂ ਰਾਮਸਰ ਆਦਿਕੋਂ ਮੇਂ ਹਰੀ ਕਾ ਨਿਵਾਸ ਮਾਨਤੇ ਹੈਂ ਔਰ ਮੁਸਲਮਾਨ ਪਸਚਮ ਦਿਸ਼ਾ ਮੇਂ ਮਕੇ ਕੋ ਅਲਹ ਕਾ ਮੁਕਾਮ ਜਾਨਤੇ ਹੈਂ, ਭਾਵ ਇਹ ਦੋਨੋਂ ਕੀ ਭੂਲ ਹੈ॥
Prof. Sahib Singh(ਹਿੰਦੂ ਆਖਦਾ ਹੈ ਕਿ) ਹਰੀ ਦਾ ਨਿਵਾਸ ਦੱਖਣ ਦੇਸ ਵਿਚ (ਜਗਨ ਨਾਥ ਪੁਰੀ ਵਿਚ) ਹੈ, ਮੁਸਲਮਾਨ ਆਖਦਾ ਹੈ ਕਿ ਖ਼ੁਦਾ ਦਾ ਘਰ ਪੱਛਮ ਵਲ (ਕਾਹਬੇ ਵਿਚ) ਹੈ।ਪਦ ਅਰਥ ਦਖਨ ਦੇਸ = ਜਗਨ ਨਾਥ ਪੁਰੀ ਜੋ ਕਬੀਰ ਜੀ ਦੇ ਵਤਨ ਬਨਾਰਸ ਤੋਂ ਦੱਖਣ ਵਲ ਹੈ। ਪਛਿਮਿ = ਪੱਛਮ ਵੱਲ। ਅਲਹ = ਅੱਲਾਹ ਦਾ, ਰੱਬ ਦਾ।
SikhNet (Spanish)El dios de los hindis vive en las tierras del sur y el dios de los musulmanes vive en el oeste,
ਦਿਲ ਮਹਿ ਖੋਜਿ. ਦਿਲੈ ਦਿਲਿ ਖੋਜਹੁ; ਏਹੀ ਠਉਰ ਮੁਕਾਮਾ ॥੨॥
dil meh khoj. dilai dil khojahu; ehee tthaur mukaamaa |2|
Sant Singh KhalsaSo search in your heart - look deep into your heart of hearts; this is the home and the place where God lives. ||2||
Manmohan SinghSearch thou in thy mind, for this alone is the only abode and seat of thy God.
Manmohan Singh (Punjabi)ਤੂੰ ਆਪਣੇ ਮਨ ਵਿੱਚ ਭਾਲ ਕਰ, ਹਾਂ ਤੂੰ ਆਪਣੇ ਮਨ ਦੇ ਦਿਲ ਵਿੱਚ ਭਾਲ ਕਰ, ਕਿਉਂਕਿ ਜੋ ਕੇਵਲ ਇਹ ਹੀ ਤੇਰੇ ਵਾਹਿਗੁਰੂ ਦੀ ਥਾਂ ਅਤੇ ਟਿਕਾਣਾ ਹੈ।
Fareedkot Teekaਤਾਂ ਤੇ ਹੇ ਲੋਕੋ! ਵੀਚਾਰ ਦ੍ਵਾਰੇ ਅਪਨੇ ਦਿਲ ਮੇਂ ਖੋਜ ਕਰ ਸਰਬ ਕੇ ਦਿਲੋਂ ਮੇਂ ਵਿਆਪਕ ਕੋ ਖੋਜੋ। ਸੋ ਕਿਆ ਖੋਜੋ? ਕਿ ਇਹ ਅੰਤਸਕਰਨ ਤਿਸ ਕੇ ਮੁਕਾਮ ਕਾ ਅਸਥਾਨ ਹੈ॥੨॥
Prof. Sahib Singh(ਪਰ ਹੇ ਸੱਜਣ!) ਆਪਣੇ ਦਿਲ ਵਿਚ (ਰੱਬ ਨੂੰ) ਭਾਲ, ਸਿਰਫ਼ ਦਿਲ ਵਿਚ ਹੀ ਲੱਭ, ਇਹ ਦਿਲ ਹੀ ਉਸ ਦਾ ਨਿਵਾਸ ਥਾਂ ਹੈ, ਉਸ ਦਾ ਮੁਕਾਮ ਹੈ ॥੨॥ਪਦ ਅਰਥ ਦਿਲਿ = ਦਿਲ ਵਿਚ। ਦਿਲੈ ਦਿਲਿ = ਦਿਲ ਹੀ ਦਿਲ ਵਿਚ। ਠਉਰ = ਥਾਂ ॥੨॥
SikhNet (Spanish)busca entonces en tu corazón, busca en lo más profundo de tu ser, ese es el Hogar y el Lugar donde Dios habita. (2)
ਬ੍ਰਹਮਨ ਗਿਆਸ ਕਰਹਿ, ਚਉਬੀਸਾ; ਕਾਜੀ ਮਹ ਰਮਜਾਨਾ ॥
brahaman giaas kareh, chaubeesaa; kaajee meh ramajaanaa |
Sant Singh KhalsaThe Brahmins observe twenty-four fasts during the year, and the Muslims fast during the month of Ramadaan.
Manmohan SinghThe Brahmans yearly perform twenty-four fastings, on the eleventh day of the light and dark halves of the lunar month and the Qazis fast in the mouth of Ramzan.
Manmohan Singh (Punjabi)ਬ੍ਰਾਹਮਣ ਚੰਦ ਦੇ ਮਹੀਨੇ ਦੀ ਸੁਦੀ ਤੇ ਵਦੀ ਦੀ ਹਰ ਇਕ ਇਕਾਦਸ਼ੀ ਨੂੰ ਸਾਲ ਚੌਵੀ ਵਰਤ ਰੱਖਦੇ ਹਨ ਅਤੇ ਕਾਜੀ ਰਮਜਾਨ ਦੇ ਮਹੀਨੇ ਵਿੱਚ ਰੋਜੇ ਰਖਦੇ ਹਨ।
Fareedkot Teekaਬ੍ਰਾਹਮਣ ਤੋ ਬਰਸ ਮੇਂ ਚੌਬੀਸ ੨੪ (ਗਿਆਸ) ਇਕਾਦਸੀ, ਰਾਮ ਨੌਮੀ, ੨੫ ਨਰ ਸਿੰਘ ਚੌਦਹ ੨੬ ਜਨਮ ਅਸ਼ਟਮੀ ੨੭ ਬਾਵਨ ਦ੍ਵਾਦਸ਼ੀ ੨੮ ਗਣੇਸ਼ ਚੌਥ ੨੯ ਸ਼ਿਵਰਾਤ੍ਰੀ ੩੦ ਆਦਿਕੋਂ ਕੋ ਪ੍ਰਮੇਸਰ ਕਾ ਦਿਨ ਜਾਨ ਕਰ ਬ੍ਰਤ ਰਾਖਤੇ ਹੈਂ ਔਰ ਕਾਜੀਓਂ ਨੇ (ਮਹ ਰਮਜਾਨਾ) ਮਹੀਨਾ ਰਮਜਾਨ ਕਾ ਅਰਥਾਤ ਰੋਪਿਓਂ ਕਾ ਸ੍ਰੇਸ਼ਟ ਜਾਣਿਆਂ ਹੈ॥
Prof. Sahib Singhਬ੍ਰਾਹਮਣ ਚੌਵੀ ਇਕਾਦਸ਼ੀਆਂ (ਦੇ ਵਰਤ ਰੱਖਣ ਦੀ ਆਗਿਆ) ਕਰਦੇ ਹਨ, ਕਾਜ਼ੀ ਰਮਜ਼ਾਨ ਦੇ ਮਹੀਨੇ (ਰੋਜ਼ੇ ਰੱਖਣ ਦੀ ਹਿਦਾਇਤ) ਕਰਦੇ ਹਨ।ਪਦ ਅਰਥ ਗਿਆਸ = ਇਕਾਦਸ਼ੀ। ਚਉਬੀਸਾ = ੨੪ (ਹਰ ਮਹੀਨੇ ਦੋ ਇਕਾਦਸ਼ੀਆਂ, ਸਾਲ ਵਿਚ ੨੪)। ਮਹ ਰਮਜਾਨਾ = ਰਮਜ਼ਾਨ ਦਾ ਮਹੀਨਾ।
SikhNet (Spanish)Los brahmanes observan veinticuatro ayunos durante el año y los musulmanes ayunan en el mes de Ramadan,
ਗਿਆਰਹ ਮਾਸ ਪਾਸ ਕੈ ਰਾਖੇ; ਏਕੈ ਮਾਹਿ ਨਿਧਾਨਾ ॥੩॥
giaarah maas paas kai raakhe; ekai maeh nidhaanaa |3|
Sant Singh KhalsaThe Muslims set aside eleven months, and claim that the treasure is only in the one month. ||3||
Manmohan SinghThe Muslims put aside eleven months and deem the treasure to be in one alone.
Manmohan Singh (Punjabi)ਮੁਸਲਮਾਨ ਯਾਰਾਂ ਮਹੀਨਿਆਂ ਨੂੰ ਇਕਲਾਭੇ ਰਖ ਦਿੰਦੇ ਹਨ ਅਤੇ ਕੇਵਲ ਇਕ ਅੰਦਰ ਹੀ ਖਜਾਨੇ ਨੂੰ ਖਿਆਲ ਕਰਦੇ ਹਨ।
Fareedkot Teekaਤਾਂ ਤੇ ਭਰਮ ਕਰ ਭੂਲੇ ਹੂਏ ਗਿਆਰਾਂ ਮਹੀਨਿਓਂ ਕੋ ਤੇ ਅਸਾਰ ਜਾਨ ਕਰ (ਪਾਸ) ਕਿਨਾਰੇ ਕਰ ਰਾਖਤੇ ਹੈਂ ਔਰ ਏਕ ਮਹੀਨੇ ਮੇਂ ਹੀ (ਨਿਧਾਨਾ) ਨਿਧੋਂ ਕਾ ਖਜਾਨਾ ਪਰਮੇਸਰ ਕੋ ਜਾਣਿਆ ਹੈ॥੩॥
Prof. Sahib Singhਇਹ ਲੋਕ (ਬਾਕੀ ਦੇ) ਗਿਆਰਾਂ ਮਹੀਨੇ ਲਾਂਭੇ ਹੀ ਰੱਖ ਦੇਂਦੇ ਹਨ, ਤੇ (ਕੋਈ) ਖ਼ਜ਼ਾਨਾ ਇੱਕੋ ਹੀ ਮਹੀਨੇ ਵਿਚੋਂ ਲੱਭਦੇ ਹਨ ॥੩॥ਪਦ ਅਰਥ ਮਾਸ = ਮਹੀਨੇ। ਪਾਸ ਕੈ = ਲਾਂਭੇ ਕਰ ਕੇ ॥੩॥
SikhNet (Spanish)ellos separan once meses y claman que el Tesoro dura sólo un mes. (3)
ਕਹਾ, ਉਡੀਸੇ ਮਜਨੁ ਕੀਆ; ਕਿਆ. ਮਸੀਤਿ ਸਿਰੁ ਨਾਂਏਂ ॥
kahaa, uddeese majan keea; kiaa. maseet sir naanen |
Sant Singh KhalsaWhat is the use of bathing at Orissa? Why do the Muslims bow their heads in the mosque?
Manmohan SinghWhat avails the Hindus to have bath at Jagan Nath is Orissa and how the Muslims gain by bowing their heads in mosque?
Manmohan Singh (Punjabi)ਹਿੰਦੂਆਂ ਨੂੰ ਜਗਨ ਨਾਥ ਉੜੀਸੇ ਵਿੱਚ ਇਸ਼ਨਾਨ ਕਰਨ ਦਾ ਕੀ ਲਾਭ ਹੈ ਅਤੇ ਮੁਸਲਮਾਨਾਂ ਨੂੰ ਮੁਸਜਿਦ ਵਿੱਚ ਆਪਣੇ ਸੀਸ ਨਿਵਾਉਣ ਦਾ ਕੀ ਲਾਭ?
Fareedkot Teekaਉਡੀਸੇ ਦੇਸ ਮੇਂ ਜਾਇਕਰ ਜਗਨਨਾਥ ਜੀ ਕਾ ਦਰਸ਼ਨ ਔ ਸਮੁੰਦਰ ਕਾ ਇਸ਼ਨਾਨ ਕੀਆ ਤੋ ਕਿਆ ਹੈ। ਔਰ ਮਸੀਤ ਮੇਂ ਜਾਇ ਸੀਸ ਨਿਵਾਇਆ ਤੋ ਕਿਆ ਹੈ ਅਰਥਾਤ ਕਛੁ ਨਹੀਂ ਹੈ॥
Prof. Sahib Singh(ਜੇ ਦਿਲ ਵਿਚ ਫ਼ਰੇਬ ਹੈ) ਤਾਂ ਨਾਹ ਤਾਂ ਉਡੀਸੇ ਜਗਨ ਨਾਥ ਪੁਰੀ ਵਿਚ ਇਸ਼ਨਾਨ ਕਰਨ ਦਾ ਕੋਈ ਲਾਭ ਹੈ, ਨਾਹ ਮਸੀਤ ਵਿਚ ਜਾ ਕੇ ਸਿਜਦਾ ਕਰਨ ਦਾ ਫ਼ਾਇਦਾ ਹੈ।ਪਦ ਅਰਥ ਉਡੀਸੇ = ਉਡੀਸੇ ਪ੍ਰਾਂਤ ਦੇ ਤੀਰਥ ਜਗਨ ਨਾਥ ਪੁਰੀ। ਮਜਨੁ = ਤੀਰਥ-ਇਸ਼ਨਾਨ। ਨਾਂਏਂ = ਨਿਵਾਇਆਂ।
SikhNet (Spanish)¿De qué sirve bañarse en Orissa?, ¿Por qué los musulmanes postran su cabeza en la mezquita?
ਦਿਲ ਮਹਿ ਕਪਟੁ. ਨਿਵਾਜ ਗੁਜਾਰੈ; ਕਿਆ ਹਜ ਕਾਬੈ ਜਾਂਏਂ ॥੪॥
dil meh kapatt. nivaaj gujaarai; kiaa haj kaabai jaanen |4|
Sant Singh KhalsaIf someone has deception in his heart, what good is it for him to utter prayers? And what good is it for him to go on pilgrimage to Mecca? ||4||
Manmohan SinghWith deception in the heart what avails it to say prayers and go to Mecca, pilgrimage?
Manmohan Singh (Punjabi)ਦਿਲ ਅੰਦਰ ਵਲਛਲ ਨਾਲ ਨਮਾਜਾਂ ਪੜ੍ਹ ਅਤੇ ਮੱਕੇ ਦੀ ਯਾਤ੍ਰਾ ਜਾਣ ਦਾ ਕੀ ਲਾਭ ਹੈ?
Fareedkot Teekaਦਿਲ ਮੇਂ ਕਪਟ ਧਾਰ ਕੇ ਨਿਵਾਜ ਪੜਤੇ ਹੂਏ ਸਮਾਂ (ਗੁਜਾਰੈ) ਬੀਤਾਵਤਾ ਹੈ ਤੌ ਕਿਆ ਹੈ ਔਰ ਜੇਕਰ ਹਜ ਵਾਸਤੇ ਕਾਬੇ ਮੇਂ ਜਾਵੈ ਤਬ ਕਿਆ ਹੈ ਅਰਥਾਤ ਕੁਛ ਲਾਭ ਨਹੀਂ ਹੋਤਾ ਹੈ। ਭਾਵ ਏਹ ਚਿਤ ਕੀ ਸਫਾਈ ਔ ਬ੍ਰਹਮ ਦ੍ਰਿਸ਼ਟੀ ਕਰ ਕੇ ਯਤਾਰਥ ਲਾਭ ਹੋਤਾ ਹੈ॥੪॥☬ਪ੍ਰਸ਼ਨ: ਤੁਮਾਰੇ ਨਿਸਚੇ ਮੇਂ ਕਿਆ ਹੈ?
Prof. Sahib Singh(ਅਸਲ ਗੱਲ ਇਹ ਹੈ ਕਿ) ਜੇ ਦਿਲ ਵਿਚ ਠੱਗੀ ਫ਼ਰੇਬ ਵੱਸਦਾ ਹੈ, (ਤਾਂ) ਨਾਹ ਨਮਾਜ਼ ਪੜ੍ਹਨ ਦਾ ਲਾਭ ਹੈ, ਨਾਹ ਹੀ ਕਾਹਬੇ ਦਾ ਹੱਜ ਕਰਨ ਦਾ ਕੋਈ ਗੁਣ ਹੈ ॥੪॥
SikhNet (Spanish)Si alguien tiene decepción en su corazón, ¿de qué le sirve rezar? Y ¿de qué le sirve viajar a la Mecca? (4)
ਏਤੇ ਅਉਰਤ ਮਰਦਾ ਸਾਜੇ; ਏ ਸਭ ਰੂਪ ਤੁਮੑਾਰੇ ॥
ete aaurat maradaa saaje; e sabh roop tumaare |
Sant Singh KhalsaYou fashioned all these men and women, Lord. All these are Your Forms.
Manmohan SinghSo many women and them, Thou has created, O Lord. All these are Thine manifestations.
Manmohan Singh (Punjabi)ਐਨੀਆਂ ਇਸਤਰੀਆਂ ਅਤੇ ਆਦਮੀ, ਤੇ ਰਚੇ ਹਨ, ਹੇ ਪ੍ਰਭੂ! ਇਹ ਸਾਰੇ ਤੇਰਾ ਹੀ ਸਰੂਪ ਹਨ।
Fareedkot Teekaਉਤ੍ਰ: ਸੰਸਾਰ ਮੇਂ (ਏਤੇ) ਇਤਨੇ, ਭਾਵ ਬਹੁਤ (ਅਉਰਤ) ਇਸਤ੍ਰੀ ਔ (ਮਰਦਾ) ਪੁਰਸ਼ ਹਰੀ ਕੇ (ਸਾਜੇ) ਰਚੇ ਹੂਏ ਹੈਂ, ਸੋ ਇਹੁ ਸਰਬ ਵਾਸਤਵ ਤੇ ਤੁਮਾਰੇ ਹੀ ਸਰੂਪ ਹੈਂ॥
Prof. Sahib Singhਹੇ ਪ੍ਰਭੂ! ਇਹ ਸਾਰੇ ਇਸਤ੍ਰੀ ਮਰਦ ਜੋ ਤੂੰ ਪੈਦਾ ਕੀਤੇ ਹਨ, ਇਹ ਸਭ ਤੇਰਾ ਹੀ ਰੂਪ ਹਨ (ਤੂੰ ਹੀ ਆਪ ਇਹਨਾਂ ਵਿਚ ਵੱਸਦਾ ਹੈਂ)।ਪਦ ਅਰਥ ਅਉਰਤ = ਜ਼ਨਾਨੀਆਂ। ਮਰਦਾ = ਮਨੁੱਖ।
SikhNet (Spanish)Has creado a todos esos hombres y mujeres, oh Dios, todos ellos son Tus Formas,
ਕਬੀਰੁ ਪੂੰਗਰਾ. ਰਾਮ ਅਲਹ ਕਾ; ਸਭ ਗੁਰ ਪੀਰ ਹਮਾਰੇ ॥੫॥
kabeer poongaraa. raam alah kaa; sabh gur peer hamaare |5|
Sant Singh KhalsaKabeer is the child of God, Allah, Raam. All the Gurus and prophets are mine. ||5||
Manmohan SinghKabir is the child of the Lord God and deems all the Gurus and prophets as his own.
Manmohan Singh (Punjabi)ਕਬੀਰ ਸੁਆਮੀ ਵਾਹਿਗੁਰੂ ਦਾ ਬੱਚਾ ਹੈ ਅਤੇ ਸਾਰਿਆਂ ਗੁਰੂਆਂ ਅਤੇ ਰਸੂਲਾਂ ਨੂੰ ਆਪਣੇ ਨਿਜ ਦੇ ਕਹਿ ਕੇ ਜਾਣਦਾ ਹੈ।
Fareedkot Teekaਤਾਂ ਤੇ ਮੈਂ ਕਬੀਰ ਤਿਸ ਰਾਮ ਔ ਅਲਹ ਕਾ (ਪੂੰਗਰਾ) ਬਚਾ ਹੂੰ ਅਰਥਾਤ ਤਿਸ ਕਾ ਬਾਲਕਾ ਹੂੰ, ਭਾਵ ਏਹਾ ਰਾਮ ਔ ਅਲਹ ਕੋ ਹਮਨੇ ਏਕ ਰੂਪ ਹੀ ਜਾਣਿਆ ਹੈ। ਤਾਂ ਤੇ ਹਿੰਦੂਓਂ ਮੇਂ ਜੋ ਸੰਤ ਹੈਂ ਸਭ ਹਮਾਰੇ ਗੁਰੂ ਹੈਂ ਔ ਮੁਸਲਮਾਨੋਂ ਮੇਂ ਜੋ ਫਕੀਰ ਹੈਂ, ਸੋ ਸਭ ਪੀਰ ਹੈਂ॥੫॥
Prof. Sahib Singhਤੂੰ ਹੀ, ਹੇ ਪ੍ਰਭੂ! ਅੱਲਾਹ ਹੈਂ ਤੇ ਰਾਮ ਹੈਂ। ਮੈਂ ਕਬੀਰ ਤੇਰਾ ਅੰਞਾਣ ਬੱਚਾ ਹਾਂ, (ਤੇਰੇ ਭੇਜੇ ਹੋਏ) ਅਵਤਾਰ ਪੈਗ਼ੰਬਰ ਮੈਨੂੰ ਸਭ ਆਪਣੇ ਦਿੱਸਦੇ ਹਨ ॥੫॥ਪਦ ਅਰਥ ਪੂੰਗਰਾ = ਨਿੱਕਾ ਜਿਹਾ ਬਾਲ, ਅੰਞਾਣਾ ਬੱਚਾ ॥੫॥
SikhNet (Spanish)Kabir es el niño de Dios, Alá, Ram, todos los Gurus y Profetas son tuyos. (5)
ਕਹਤੁ ਕਬੀਰੁ. ਸੁਨਹੁ ਨਰ ਨਰਵੈ; ਪਰਹੁ ਏਕ ਕੀ ਸਰਨਾ ॥
kehat kabeer. sunahu nar naravai; parahu ek kee saranaa |
Sant Singh KhalsaSays Kabeer, listen, O men and women: seek the Sanctuary of the One.
Manmohan SinghSays Kabir, hear ye, O men and women, seek ye the sanctuary of the One Lord.
Manmohan Singh (Punjabi)ਕਬੀਰ ਜੀ ਆਖਦੇ ਹਨ ਤੁਸੀਂ ਸ੍ਰਵਣ ਕਰੋ, ਹੇ ਮਰਦੋ ਤੇ ਤ੍ਰੀਮਤੋ! ਤੁਸੀਂ ਇਕ ਸੁਆਮੀ ਦੀ ਪਨਾਹ ਲਓ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: (ਨਰ) ਪੁਰਸ਼ੋਂ ਔ ਹੇ (ਨਰਵੈ) ਇਸਤ੍ਰੀਓ! ਤੁਮ ਹਮਾਰੇ ਬਚਨ ਕੋ ਸ੍ਰਵਨ ਕਰੋ; ਵਾ ਹੇ ਨਰੋ (ਨਰਵੈ) ਨਿਰਨੇ ਸੁਨੋ! ਏਕ ਵਾਹਿਗੁਰੂ ਕੀ ਹੀ ਸਰਨ ਪਰੋ॥
Prof. Sahib Singhਕਬੀਰ ਆਖਦਾ ਹੈ ਕਿ ਹੇ ਨਰ ਨਾਰੀਓ! ਸੁਣੋ, ਇਕ ਪਰਮਾਤਮਾ ਦੀ ਸ਼ਰਨ ਪਵੋ (ਉਹੀ ਅੱਲਾਹ ਹੈ, ਉਹੀ ਰਾਮ ਹੈ)।ਪਦ ਅਰਥ ਨਰਵੈ = ਹੇ ਨਾਰੀਓ!
SikhNet (Spanish)Dice Kabir, escuchen hombres y mujeres, busquen el Santuario de Uno,
ਕੇਵਲ ਨਾਮੁ ਜਪਹੁ ਰੇ ਪ੍ਰਾਨੀ; ਤਬ ਹੀ ਨਿਹਚੈ ਤਰਨਾ ॥੬॥੨॥
keval naam japahu re praanee; tab hee nihachai taranaa |6|2|
Sant Singh KhalsaChant the Naam, the Name of the Lord, O mortals, and you shall surely be carried across. ||6||2||
Manmohan SinghO mortals, utters ye only the Lord's name, then alone shall ye be ferried across, for sure.
Manmohan Singh (Punjabi)ਹੇ ਫਾਨੀ ਬੰਦਿਓ! ਤੁਸੀਂ ਸਿਰਫ ਸੁਆਮੀ ਦੇ ਨਾਮ ਦਾ ਹੀ ਉਚਾਰਨ ਕਰੋ, ਕੇਵਲ ਤਾਂ ਹੀ ਤੁਹਾਡਾ ਯਕੀਨਨ ਪਾਰ ਉਤਾਰਾ ਹੋਵੇਗਾ।
Fareedkot Teekaਤਾਂ ਤੇ ਹੇ ਪ੍ਰਾਣੀਓਂ! (ਕੇਵਲ) ਏਕ ਨਾਮ ਕੋ ਹੀ ਜਬ ਨਿਸਚੇ ਕਰ ਕੇ ਜਜੋਗੇ ਤਬ ਹੀ ਸੰਸਾਰ ਸਮੁੰਦਰ ਸੇ ਤੁਮਾਰਾ ਤਰਨਾ ਹੋਇਗਾ॥੬॥੨॥☬ਵਾਹਿਗੁਰੂ ਸਾਥ ਸਰਬ ਸੰਸਾਰ ਕੀ ਅਭੇਦਤਾ ਉਚਾਰਨ ਕਰਤੇ ਹੈਂ:
Prof. Sahib Singhਹੇ ਬੰਦਿਓ! ਸਿਰਫ਼ ਨਾਮ ਜਪੋ, ਯਕੀਨ ਨਾਲ ਜਾਣੋ, ਤਾਂ ਹੀ (ਸੰਸਾਰ-ਸਾਗਰ ਤੋਂ) ਤਰ ਸਕੋਗੇ ॥੬॥੨॥ਪਦ ਅਰਥ ਨਿਹਚੈ = ਜ਼ਰੂਰ, ਨਿਸ਼ਚੇ ਨਾਲ ॥੬॥੨॥
* ਸ਼ਬਦ ਦਾ ਭਾਵ: ਸਰਬ-ਵਿਆਪਕ-ਨਾਹ ਉਚੇਚਾ ਕਾਹਬੇ ਵਿਚ ਬੈਠਾ ਹੈ, ਨਾਹ ਜਗਨਨਾਥ ਪੁਰੀ ਵਿਚ। ਉਸ ਨੂੰ ਆਪਣੇ ਹਿਰਦੇ ਵਿਚ ਵਸਾਓ, ਮਜ਼ਹਬੀ ਪੱਖ-ਪਾਤ ਦੂਰ ਹੋ ਜਾਣਗੇ।
SikhNet (Spanish)canten el Naam, el Nombre del Señor, oh mortales, y de seguro serán llevados a través. (6-2)