ਪ੍ਰਭਾਤੀ ਮਹਲਾ ੫ ॥
prabhaatee mahalaa 5 | Ang 1348
Sant Singh KhalsaPrabhaatee, Fifth Mehl:
Manmohan SinghParbhati 5th Guru.
Manmohan Singh (Punjabi)ਪ੍ਰਭਾਤੀ ਪੰਜਵੀਂ ਪਾਤਿਸ਼ਾਹੀ।
SikhNet (Spanish)Parbhati, Mejl Guru Aryan Dev, Quinto Canal Divino.
ਸਿਮਰਤ ਨਾਮੁ; ਕਿਲਬਿਖ ਸਭਿ ਕਾਟੇ ॥
simarat naam; kilabikh sabh kaatte | Ang 1348
Sant Singh KhalsaMeditating in remembrance on the Naam, all the sins are erased.
Manmohan SinghContemplating the Name, all the sins are erased,
Manmohan Singh (Punjabi)ਨਾਮ ਦਾ ਚਿੰਤਨ ਕਰਨ ਦੁਆਰਾ, ਸਾਰੇ ਪਾਪ ਮਿਟ ਜਾਂਦੇ ਹਨ,
Fareedkot Teekaਤੇਰੇ ਨਾਮ ਕੋ ਸਿਮਰਤਿਆਂ ਹੋਇਆਂ ਸੰਪੂਰਨ ਮਹਾਂ ਪਾਪ ਹਮਨੇ ਕਾਟੇ ਹੈਂ॥
Prof. Sahib Singh(ਸੰਤ ਜਨਾਂ ਦੀ ਸਰਨ ਪੈ ਕੇ) ਹਰਿ-ਨਾਮ ਸਿਮਰਦਿਆਂ (ਮਨੁੱਖ ਦੇ) ਸਾਰੇ ਪਾਪ ਕੱਟੇ ਜਾਂਦੇ ਹਨ,ਪਦ ਅਰਥ ਸਿਮਰਤ = ਸਿਮਰਦਿਆਂ। ਕਿਲਬਿਖ ਸਭਿ = ਸਾਰੇ ਪਾਪ।
SikhNet (Spanish)Meditando en el Naam, todas las faltas son borradas,
ਧਰਮ ਰਾਇ ਕੇ ਕਾਗਰ ਫਾਟੇ ॥
dharam raae ke kaagar faatte | Ang 1348
Sant Singh KhalsaThe accounts held by the Righteous Judge of Dharma are torn up.
Manmohan Singhand the account papers of the Righteous Judge are torn off.
Manmohan Singh (Punjabi)ਅਤੇ ਧਰਮ ਰਾਜੇ ਦੇ ਲੇਖੇ ਪੱਤੇ ਦੇ ਕਾਗਜ ਪਾਟ ਜਾਂਦੇ ਹਨ।
Fareedkot Teekaਧਰਮ ਰਾਇ ਕੇ ਪਾਸ ਹਿਸਾਬ ਦੇਨੇ ਕੇ ਕਾਗਜ ਭੀ ਫਟ ਗਏ ਹੈਂ॥
Prof. Sahib Singhਧਰਮਰਾਜ ਦੇ ਲੇਖੇ ਦੇ ਕਾਗ਼ਜ਼ ਭੀ ਪਾਟ ਜਾਂਦੇ ਹਨ।ਪਦ ਅਰਥ ਕਾਗਰ = (ਕਰਮਾਂ ਦੇ ਲੇਖੇ) ਕਾਗ਼ਜ਼। ਫਾਟੇ = ਪਾਟ ਜਾਂਦੇ ਹਨ।
SikhNet (Spanish)las cuentas sacadas por el Juez del Dharma son destruidas al acercarse a la Saad Sangat,
ਸਾਧਸੰਗਤਿ ਮਿਲਿ. ਹਰਿ ਰਸੁ ਪਾਇਆ ॥
saadhasangat mil. har ras paaeaa | Ang 1348
Sant Singh KhalsaJoining the Saadh Sangat, the Company of the Holy,
Manmohan SinghMeeting with the saints' society, I have attained the Lord's Name-elixir,
Manmohan Singh (Punjabi)ਸਤਿਸੰਗਤ ਨਾਲ ਜੁੜ ਕੇ ਮੈਨੂੰ ਪ੍ਰਭੂ ਦਾ ਨਾਮ-ਅੰਮ੍ਰਿਤ ਪਰਾਪਤ ਹੋ ਗਿਆ ਹੈ,
Fareedkot Teekaਹਮਨੇ ਸੰਤੋਂ ਕੀ ਸੰਗਤਿ ਮੇਂ ਮਿਲ ਕਰ ਹਰਿ ਨਾਮ ਰਸ ਕੋ ਪਾਇਆ ਹੈ॥
Prof. Sahib Singh(ਜਿਸ ਮਨੁੱਖ ਨੇ) ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦੇ ਨਾਮ ਦਾ ਆਨੰਦ ਪ੍ਰਾਪਤ ਕੀਤਾ,ਪਦ ਅਰਥ ਮਿਲਿ = ਮਿਲ ਕੇ। ਰਸੁ = ਸੁਆਦ, ਆਨੰਦ।
SikhNet (Spanish)la Compañía de los Santos. He encontrado la Sublime Esencia del Señor,
ਪਾਰਬ੍ਰਹਮੁ ਰਿਦ ਮਾਹਿ ਸਮਾਇਆ ॥੧॥
paarabraham rid maeh samaaeaa |1| Ang 1348
Sant Singh KhalsaI have found the Sublime Essence of the Lord. The Supreme Lord God has melted into my heart. ||1||
Manmohan Singhand the Transcendent Lord has entered into my mind.
Manmohan Singh (Punjabi)ਅਤੇ ਪਰਮ ਪ੍ਰਭੂ ਨੇ ਮੇਰੇ ਹਿਰਦੇ ਅੰਦਰ ਪ੍ਰਵੇਸ਼ ਕਰ ਲਿਆ ਹੈ।
Fareedkot Teekaਤਿਸ ਕਰ ਪਾਰਬ੍ਰਹਮ ਕਾ ਸਰੂਪ ਅਬ ਹਮਾਰੇ ਰਿਦੇ ਮੇਂ ਸਮਾਇਆ ਹੈ॥੧॥
Prof. Sahib Singhਪਰਮਾਤਮਾ ਉਸ ਦੇ ਹਿਰਦੇ ਵਿਚ ਟਿਕ ਗਿਆ ॥੧॥ਪਦ ਅਰਥ ਰਿਦ ਮਾਹਿ = ਹਿਰਦੇ ਵਿਚ ॥੧॥
SikhNet (Spanish)el Señor Supremo se ha penetrado en mi corazón. (1)
ਰਾਮ ਰਮਤ; ਹਰਿ ਹਰਿ ਸੁਖੁ ਪਾਇਆ ॥
raam ramat; har har sukh paaeaa | Ang 1348
Sant Singh KhalsaDwelling on the Lord, Har, Har, I have found peace.
Manmohan SinghMeditating on the All pervading Lord God's Name, I have obtained peace.
Manmohan Singh (Punjabi)ਵਿਆਪਕ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਮੈਨੂੰ ਆਰਾਮ ਪਰਾਪਤ ਹੋ ਗਿਆ ਹੈ।
Fareedkot Teekaਹੇ ਹਰੀ! ਤੇਰੇ (ਰਾਮ) ਵਿਆਪਕ ਸਰੂਪ ਕੋ (ਰਮਤ) ਜਪਤਿਆਂ ਹੋਇਆਂ ਹਮਨੇ ਹਰ ਪ੍ਰਕਾਰ ਕਾ ਸੁਖ ਪਾਇਆ ਹੈ॥
Prof. Sahib Singhਹੇ ਪ੍ਰਭੂ! ਉਸ ਮਨੁੱਖ ਨੇ ਸਦਾ ਤੇਰਾ ਹਰਿ-ਨਾਮ ਸਿਮਰਦਿਆਂ ਆਤਮਕ ਆਨੰਦ ਮਾਣਿਆ,ਪਦ ਅਰਥ ਰਮਤ = ਸਿਮਰਦਿਆਂ। ਸੁਖੁ = ਆਤਮਕ ਆਨੰਦ।
SikhNet (Spanish)Habitando en el Señor, Jar, Jar, he encontrado la Paz,
ਤੇਰੇ ਦਾਸ; ਚਰਨ ਸਰਨਾਇਆ ॥੧॥ ਰਹਾਉ ॥
tere daas; charan saranaaeaa |1| rahaau | Ang 1348
Sant Singh KhalsaYour slaves seek the Sanctuary of Your Feet. ||1||Pause||
Manmohan SinghThine slaves, O Lord, seek the refuge of Thine feet. Pause.
Manmohan Singh (Punjabi)ਹੇ ਪ੍ਰਭੂ! ਤੇਰੇ ਗੋਲੇ ਤੇਰੇ ਪੈਰਾਂ ਦੀ ਪਨਾਹ ਲੋੜਦੇ ਹਨ। ਠਹਿਰਾਉ।
Fareedkot Teekaਤੇਰੇ ਦਾਸੋਂ ਕੇ ਚਰਨੋਂ ਕੀ ਮੈਂ ਸਰਨ ਆਇਆ ਹੂੰ॥੧॥ ਰਹਾਉ ॥
Prof. Sahib Singh(ਜਿਹੜਾ) ਤੇਰੇ ਦਾਸਾਂ ਦੇ ਚਰਨਾਂ ਦੀ ਸਰਨ ਆ ਪਿਆ ॥੧॥ ਰਹਾਉ ॥ਪਦ ਅਰਥ ਤੇਰੇ ਦਾਸ ਚਰਨ = ਤੇਰੇ ਦਾਸਾਂ ਦੇ ਚਰਨਾਂ ਦੀ ॥੧॥ ਰਹਾਉ ॥
SikhNet (Spanish)Tus Esclavos buscan el Santuario de Tus Pies. (1-Pausa)
ਚੂਕਾ ਗਉਣੁ; ਮਿਟਿਆ ਅੰਧਿਆਰੁ ॥
chookaa gaun; mittiaa andhiaar | Ang 1348
Sant Singh KhalsaThe cycle of reincarnation is ended, and darkness is dispelled.
Manmohan SinghMy darkness of spiritual ignorance has been dispelled,
Manmohan Singh (Punjabi)ਮੇਰੀ ਆਤਮਕ ਅਗਿਆਨਤਾ ਦਾ ਅਨ੍ਹੇਰਾ ਦੂਰ ਹੋ ਗਿਆ ਹੈ,
Fareedkot Teekaਤਾਂ ਤੇ ਅਬ ਅਗ੍ਯਾਨ ਰੂਪੀ ਅੰਧੇਰਾ ਰਿਦੇ ਤੇ ਮਿਟਿਆ ਹੈ ਤਿਸ ਕਰ ਹਮਾਰਾ ਆਵਾਗਉਣੁ ਅਰਥਾਤ ਜਨਮ ਮਰਨਾ (ਚੂਕਾ) ਦੂਰ ਭਯਾ ਹੈ॥
Prof. Sahib Singhਉਸ ਮਨੁੱਖ ਦੀ ਭਟਕਣਾ ਮੁੱਕ ਗਈ, (ਉਸ ਦੇ ਅੰਦਰੋਂ ਆਤਮਕ ਜੀਵਨ ਵਲੋਂ ਬੇਸਮਝੀ ਦਾ ਹਨੇਰਾ ਮਿਟ ਗਿਆ,ਪਦ ਅਰਥ ਚੂਕਾ = ਮੁੱਕ ਗਿਆ। ਗਉਣੁ = ਭਟਕਣਾ। ਅੰਧਿਆਰੁ = (ਆਤਮਕ ਜੀਵਨ ਵਲੋਂ ਬੇ-ਸਮਝੀ ਦਾ) ਹਨੇਰਾ।
SikhNet (Spanish)El ciclo de la reencarnación ha terminado y la oscuridad se ha disipado,
ਗੁਰਿ ਦਿਖਲਾਇਆ; ਮੁਕਤਿ ਦੁਆਰੁ ॥
gur dikhalaaeaa; mukat duaar | Ang 1348
Sant Singh KhalsaThe Guru has revealed the door of liberation.
Manmohan Singhthe Guru has shown me the door of salvation and my comings and goings are ended.
Manmohan Singh (Punjabi)ਗੁਰਾਂ ਨੇ ਮੈਨੂੰ ਮੋਖਸ਼ ਦਾ ਦਰਵਾਜਾ ਵਿਖਾਲ ਦਿੱਤਾ ਹੈ ਮੇਰੇ ਆਉਣੇ ਤੇ ਜਾਣੇ ਮੁਕ ਗਏ ਹਨ।
Fareedkot Teekaਅਬ ਗੁਰੋਂ ਨੇ ਮੁਝ ਕੋ (ਮੁਕਤਿ ਦੁਆਰੁ) ਗ੍ਯਾਨ ਦਿਖਲਾਯਾ ਹੈ॥
Prof. Sahib Singh(ਜਿਸ ਨੂੰ) ਗੁਰੂ ਨੇ ਵਿਕਾਰਾਂ ਤੋਂ ਖ਼ਲਾਸੀ ਪਾਣ ਦਾ (ਇਹ ਨਾਮ-ਸਿਮਰਨ ਵਾਲਾ) ਰਸਤਾ ਵਿਖਾ ਦਿੱਤਾ।ਪਦ ਅਰਥ ਗੁਰਿ = ਗੁਰੂ ਨੇ। ਮੁਕਤਿ ਦੁਆਰੁ = ਵਿਕਾਰਾਂ ਵਲੋਂ ਖ਼ਲਾਸੀ ਦਾ ਬੂਹਾ।
SikhNet (Spanish)el Guru ha revelado la Puerta de la Liberación.
ਹਰਿ ਪ੍ਰੇਮ ਭਗਤਿ; ਮਨੁ ਤਨੁ ਸਦ ਰਾਤਾ ॥
har prem bhagat; man tan sad raataa | Ang 1348
Sant Singh KhalsaMy mind and body are forever imbued with loving devotion to the Lord.
Manmohan SinghWith the Lord's loving-adoration my soul and body are ever imbued.
Manmohan Singh (Punjabi)ਪ੍ਰਭੂ ਦੀ ਪਿਆਰੀ-ਉਪਾਸ਼ਨਾ ਨਾਲ, ਮੇਰੀ ਜਿੰਦੜੀ ਅਤੇ ਦੇਹ ਸਦੀਵ ਹੀ ਰੰਗੀਆਂ ਰਹਿੰਦੀਆਂ ਹਨ।
Fareedkot Teekaਹਰੀ ਕੀ ਪ੍ਰੇਮਾ ਭਗਤੀ ਮੇਂ ਹਮਾਰਾ ਮਨ ਤਨ ਸਦਾ ਰਾਤਾ ਹੂਆ ਹੈ॥
Prof. Sahib Singhਉਸ ਦਾ ਮਨ ਉਸ ਦਾ ਤਨ ਪਰਮਾਤਮਾ ਦੀ ਪਿਆਰ-ਭਰੀ ਭਗਤੀ ਵਿਚ ਸਦਾ ਰੰਗਿਆ ਰਹਿੰਦਾ ਹੈ।ਪਦ ਅਰਥ ਸਦ = ਸਦਾ। ਰਾਤਾ = ਰੰਗਿਆ ਰਹਿੰਦਾ ਹੈ।
SikhNet (Spanish)La totalidad de mi ser está imbuida en la Amorosa Devoción del Señor,
ਪ੍ਰਭੂ ਜਨਾਇਆ; ਤਬ ਹੀ ਜਾਤਾ ॥੨॥
prabhoo janaaeaa; tab hee jaataa |2| Ang 1348
Sant Singh KhalsaNow I know God, because He has made me know Him. ||2||
Manmohan SinghThen alone could I realise my Lord when the Lord make me realise Him.
Manmohan Singh (Punjabi)ਕੇਵਲ ਤਦ ਹੀ ਮੈਂ ਆਪਣੇ ਸੁਆਮੀ ਨੂੰ ਅਨੁਭਵ ਕਰ ਸਕਿਆ ਜਦ ਉਸਨੇ ਮੇਰੇ ਪਾਸੋਂ ਅਨੁਭਵ ਕਰਵਾਇਆ।
Fareedkot Teekaਤਾਂ ਤੇ ਹੇ ਪ੍ਰਭੂ! ਜਬ ਤੁਮ ਨੇ ਮੁਝ ਕੋ ਅਪਨਾ ਸਰੂਪ ਜਨਾਯਾ ਹੈ ਤਬ ਹੀ ਮੈਨੇ (ਜਾਤਾ) ਜਾਣਿਆ ਹੈ॥੨॥
Prof. Sahib Singhਪਰ, ਇਹ ਸੂਝ ਤਦੋਂ ਹੀ ਪੈਂਦੀ ਹੈ ਜਦੋਂ ਪਰਮਾਤਮਾ ਆਪ ਸੂਝ ਬਖ਼ਸ਼ੇ ॥੨॥ਪਦ ਅਰਥ ਜਨਾਇਆ = ਸਮਝ ਬਖ਼ਸ਼ੀ। ਜਾਤਾ = ਸਮਝਿਆ ॥੨॥
SikhNet (Spanish)ahora conozco a Dios porque Él me ha dejado Conocerlo. (2)
ਘਟਿ ਘਟਿ ਅੰਤਰਿ; ਰਵਿਆ ਸੋਇ ॥
ghatt ghatt antar; raviaa soe | Ang 1348
Sant Singh KhalsaHe is contained in each and every heart.
Manmohan SinghHe, the Lord, is contained in all hearts.
Manmohan Singh (Punjabi)ਉਹ ਸੁਆਮੀ ਸਾਰਿਆਂ ਦਿਲਾਂ ਅੰਦਰ ਰਮਿਆ ਹੋਇਆ ਹੈ।
Fareedkot Teekaਸਰਬ ਕੇ ਘਟੋਂ ਘਟੋਂ ਬੀਚ ਸੋ ਤੂੰ ਵਾਹਿਗੁਰੂ (ਰਵਿਆ) ਵਿਆਪਕ ਹੋਇ ਰਹਿਆ ਹੈਂ॥
Prof. Sahib Singh(ਸੰਤ ਜਨਾਂ ਦੀ ਸਰਨ ਪੈ ਕੇ ਹਰਿ-ਨਾਮ ਸਿਮਰਦਿਆਂ ਇਹ ਸਮਝ ਆ ਜਾਂਦੀ ਹੈ ਕਿ) ਹਰੇਕ ਸਰੀਰ ਵਿਚ (ਸਭਨਾਂ ਜੀਵਾਂ ਦੇ) ਅੰਦਰ ਉਹ (ਪਰਮਾਤਮਾ) ਹੀ ਮੌਜੂਦ ਹੈ,ਪਦ ਅਰਥ ਘਟਿ ਘਟਿ = ਹਰੇਕ ਸਰੀਰ ਵਿਚ। ਅੰਤਰਿ = (ਸਭ ਜੀਵਾਂ ਦੇ) ਅੰਦਰ। ਰਵਿਆ = ਵਿਆਪਕ।
SikhNet (Spanish)Él está contenido en todos y en cada corazón,
ਤਿਸੁ ਬਿਨੁ ਬੀਜੋ; ਨਾਹੀ ਕੋਇ ॥
tis bin beejo; naahee koe | Ang 1348
Sant Singh KhalsaWithout Him, there is no one at all.
Manmohan SinghWithout Him, there is not another second.
Manmohan Singh (Punjabi)ਉਸ ਦੇ ਬਗੈਰ ਹੋਰ ਕੋਈ ਦੂਸਰਾ ਹੈ ਹੀ ਨਹੀਂ।
Fareedkot Teekaਤਿਸ ਤੇਰੇ ਸੇ ਬਿਨਾਂ ਔਰ (ਬੀਜੋ) ਦੂਸਰਾ ਕੋਈ ਨਹੀਂ ਹੈ, ਐਸੇ ਜਾਣਿਆ ਹੈ॥
Prof. Sahib Singhਉਸ (ਪਰਮਾਤਮਾ) ਤੋਂ ਬਿਨਾ ਕੋਈ ਦੂਜਾ ਨਹੀਂ ਹੈ।ਪਦ ਅਰਥ ਬੀਜੋ = ਦੂਜਾ।
SikhNet (Spanish)sin Él no hay nadie más.
ਬੈਰ ਬਿਰੋਧ ਛੇਦੇ ਭੈ ਭਰਮਾਂ ॥
bair birodh chhede bhai bharamaan | Ang 1348
Sant Singh KhalsaHatred, conflict, fear and doubt have been eliminated.
Manmohan SinghHe has effaced my antagonism, opposition, dread and doubt,
Manmohan Singh (Punjabi)ਉਸ ਨੇ ਮੇਰੀ ਦੁਸ਼ਮਨੀ ਝਗੜੇ ਡਰ ਅਤੇ ਸੰਦੇਹ ਮੇਟ ਛਡੇ ਹਨ,
Fareedkot Teekaਤਿਸੀ ਕਰ ਵੈਰ ਅਬ ਕਾ ਔ ਵਿਰੋਧ ਕੁਲੋਂ ਕਾ ਔ ਭਰਮ ਭੈ ਸੰਪੂਰਨ ਛੇਦੇ ਅਰਥਾਤ ਕਟੇ ਹੈਂ॥
Prof. Sahib Singh(ਸਿਮਰਨ ਦੀ ਬਰਕਤਿ ਨਾਲ ਮਨੁੱਖ ਦੇ ਅੰਦਰੋਂ) ਸਾਰੇ ਵੈਰ-ਵਿਰੋਧ ਸਾਰੇ ਡਰ ਭਰਮ ਕੱਟੇ ਜਾਂਦੇ ਹਨ।ਪਦ ਅਰਥ ਛੇਦੇ = ਕੱਟੇ ਜਾਂਦੇ ਹਨ। ਭੈ = ਸਾਰੇ ਡਰ (ਲਫ਼ਜ਼ 'ਭਉ' ਤੋਂ ਬਹੁ-ਵਚਨ)।
SikhNet (Spanish)El odio, posconflictos, dudas y miedos han sido eliminados,
ਪ੍ਰਭਿ ਪੁੰਨਿ ਆਤਮੈ; ਕੀਨੇ ਧਰਮਾ ॥੩॥
prabh pun aatamai; keene dharamaa |3| Ang 1348
Sant Singh KhalsaGod, the Soul of Pure Goodness, has manifested His Righteousness. ||3||
Manmohan Singhand the very soul of virtues, the Lord, has done the greatest good.
Manmohan Singh (Punjabi)ਅਤੇ ਨੇਕ-ਹਿਰਦੇ ਵਾਲੇ ਸੁਆਮੀ ਨੇ ਮੇਰਾ ਪਰਮ ਭਲਾ ਕੀਤਾ ਹੈ।
Fareedkot Teekaਹੇ ਪੁੰਨ੍ਯ (ਆਤਮੈ) ਸਰੂਪ ਪ੍ਰਭੂ! ਤੁਮ ਨੇ ਹਮ ਧਰਮਾਤਮਾ ਕੀਨੇ ਹੈਂ॥੩॥
Prof. Sahib Singh(ਪਰ ਇਹ ਦਰਜਾ ਉਸੇ ਨੂੰ ਮਿਲਿਆ, ਜਿਸ ਉੱਤੇ) ਪਵਿੱਤਰ ਆਤਮਾ ਵਾਲੇ ਪਰਮਾਤਮਾ ਨੇ ਆਪ ਮਿਹਰ ਕੀਤੀ ॥੩॥ਪਦ ਅਰਥ ਪ੍ਰਭਿ = ਪ੍ਰਭੂ ਨੇ। ਪੁੰਨਿਆਤਮੈ = ਪਵਿੱਤਰ ਆਤਮਾ ਵਾਲੇ ਨੇ। ਧਰਮ = ਫ਼ਰਜ਼ ॥੩॥
SikhNet (Spanish)Dios, el Alma de Bondad Pura, nos ha mostrado Su Rectitud. (3)
ਮਹਾ ਤਰੰਗ ਤੇ. ਕਾਂਢੈ ਲਾਗਾ ॥
mahaa tarang te. kaandtai laagaa | Ang 1348
Sant Singh KhalsaHe has rescued me from the most dangerous waves.
Manmohan SinghHe has pulled me ashore out of the very strong currents.
Manmohan Singh (Punjabi)ਉਸ ਨੇ ਮੈਨੂੰ ਪਰਮ ਪਰਬਲ ਲਹਿਰਾਂ ਵਿਚੋਂ ਧੂ ਕਿਨਾਰੇ ਤੇ ਲਾਂ ਦਿੱਤਾ ਹੈ।
Fareedkot Teekaਤਾਂ ਤੇ ਮਹਾਂ (ਤਰੰਗ) ਜਲ ਵਾਲਾ ਜੋ ਇਹ ਸੰਸਾਰ ਸਮੁੰਦਰ ਹੈ, ਤਿਸ ਤੇ ਮੈਂ ਅਬ ਗਿਆਨ ਰੂਪੀ (ਕਾਂਢੈ) ਕਿਨਾਰੇ ਪੁਰ ਲਾਗਾ ਹੂੰ॥
Prof. Sahib Singhਉਹ ਮਨੁੱਖ (ਸੰਸਾਰ-ਸਮੁੰਦਰ ਦੀਆਂ) ਵੱਡੀਆਂ ਲਹਿਰਾਂ ਤੋਂ (ਬਚ ਕੇ) ਕੰਢੇ ਆ ਲੱਗਦਾ ਹੈ,ਪਦ ਅਰਥ ਤਰੰਗ = ਲਹਿਰਾਂ। ਤੇ = ਤੋਂ। ਕਾਂਢੈ = ਕੰਢੇ ਤੇ।
SikhNet (Spanish)Me ha rescatado de las olas más peligrosas,
ਜਨਮ ਜਨਮ ਕਾ ਟੂਟਾ ਗਾਂਢਾ ॥
janam janam kaa ttoottaa gaandtaa | Ang 1348
Sant Singh KhalsaSeparated from Him for countless lifetimes, I am united with Him once again.
Manmohan SinghI was separated from the Lord for many lives,
Manmohan Singh (Punjabi)ਮੈਂ ਪ੍ਰਭੂ ਨਾਲੋਂ ਅਨੇਕਾਂ ਜਨਮਾਂ ਦਾ ਵਿਛੁੜਿਆਂ ਹੋਇਆ ਸਾਂ,
Fareedkot Teekaਜਨਮ ਜਨਮਾਂਤ੍ਰੋਂ ਕਾ ਮੈਂ ਜੋ ਟੂਟਾ ਹੂਆ ਥਾ, ਤਿਸ ਮੇਂ ਹਮ ਕੋ ਹੇ ਹਰੀ! ਅਬ ਤੈਨੇ ਅਪਨੇ ਕਰਮੋਂ ਸਾਥ ਗੰਢ ਲੀਆ ਹੈ, ਭਾਵ ਮਿਲਾਇ ਲੀਆ ਹੈ॥
Prof. Sahib Singhਅਨੇਕਾਂ ਹੀ ਜਨਮਾਂ ਦਾ ਵਿਛੁੜਿਆ ਹੋਇਆ ਉਹ ਫਿਰ ਪ੍ਰਭੂ ਚਰਨਾਂ ਨਾਲ ਜੁੜ ਜਾਂਦਾ ਹੈ,ਪਦ ਅਰਥ ਗਾਂਢਾ = ਗੰਢ ਦਿੱਤਾ, ਜੋੜ ਦਿੱਤਾ।
SikhNet (Spanish)separado de Él por un incontable numero de vidas, ahora me ha unido a Él una vez más.
ਜਪੁ ਤਪੁ ਸੰਜਮੁ. ਨਾਮੁ ਸਮੑਾਲਿਆ ॥
jap tap sanjam. naam samaaliaa | Ang 1348
Sant Singh KhalsaChanting, intense meditation and strict self-discipline are the contemplation of the Naam.
Manmohan SinghHe has now united me with Himself.
Manmohan Singh (Punjabi)ਉਸ ਨੇ ਹੁਣ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ।
Fareedkot Teekaਜੋ ਤੇਰੇ ਨਾਮ ਕੋ ਸੰਭਾਲਿਆ ਹੈ ਅਰਥਾਤ ਸਿਮਰਨ ਕੀਆ ਹੈ, ਸੋ ਏਹੀ ਜਪ, ਤਪ ਔ ਇੰਦ੍ਰੈ ਆਦੀ ਕਾ ਸੰਜਮ ਕਰ ਲੀਆ ਹੈ॥
Prof. Sahib Singhਉਸ ਨੇ (ਆਪਣੇ ਹਿਰਦੇ ਵਿਚ) ਪਰਮਾਤਮਾ ਦਾ ਨਾਮ ਵਸਾਇਆ (ਇਹ ਹਰਿ-ਨਾਮ ਹੀ ਉਸ ਦੇ ਵਾਸਤੇ) ਜਪ ਤਪ ਸੰਜਮ ਹੁੰਦਾ ਹੈ,ਪਦ ਅਰਥ ਸਮ੍ਹ੍ਹਾਲਿਆ = ਹਿਰਦੇ ਵਿਚ ਵਸਾ ਲਿਆ।
SikhNet (Spanish)Cantar, meditar intensamente y una estricta disciplina son la Contemplación del Naam.
ਅਪੁਨੈ ਠਾਕੁਰਿ; ਨਦਰਿ ਨਿਹਾਲਿਆ ॥੪॥
apunai tthaakur; nadar nihaaliaa |4| Ang 1348
Sant Singh KhalsaMy Lord and Master has blessed me with His Glance of Grace. ||4||
Manmohan SinghMy Lord has redeemed me with His grace, as I contemplate on my Lord's Name,
Manmohan Singh (Punjabi)ਸੁਆਮੀ ਨੇ ਮੈਨੂੰ ਆਪਣੀ ਮਿਹਰ ਨਾਲ ਨਿਵਾਜਿਆ ਹੈ ਜਿਉਂ ਮੈਂ ਆਪਣੇ ਪ੍ਰਭੂ ਦੇ ਨਾਮ ਨੂੰ ਸਿਮਰਦਾ ਹਾਂ,
Fareedkot Teekaਹੇ ਠਾਕਰ! ਮੁਝ ਕੌ ਅਪਨਾ ਦਾਸ ਜਾਨ ਕਰ ਕ੍ਰਿਪਾ ਦ੍ਰਿਸਟੀ ਸੇ (ਨਿਹਾਲਿਆ) ਦੇਖਿਆ ਹੈ॥੪॥
Prof. Sahib Singh(ਜਿਸ ਮਨੁੱਖ ਨੂੰ) ਪਿਆਰੇ ਮਾਲਕ-ਪ੍ਰਭੂ ਨੇ ਮਿਹਰ ਦੀ ਨਿਗਾਹ ਨਾਲ ਵੇਖਿਆ ॥੪॥ਪਦ ਅਰਥ ਠਾਕੁਰਿ = ਠਾਕੁਰ ਨੇ। ਨਦਰਿ ਨਿਹਾਲਿਆ = ਮਿਹਰ ਦੀ ਨਿਗਾਹ ਨਾਲ ਵੇਖਿਆ ॥੪॥
SikhNet (Spanish)Mi Señor y Maestro me ha bendecido con Su Mirada de Gracia. (4)
ਮੰਗਲ ਸੂਖ ਕਲਿਆਣ ਤਿਥਾਈਂ ॥
mangal sookh kaliaan tithaaeen | Ang 1348
Sant Singh KhalsaBliss, peace and salvation are found in that place,
Manmohan Singhinstead of worship, penance and self-mortification.
Manmohan Singh (Punjabi)ਉਪਾਸ਼ਨਾ, ਤਪੱਸਿਆ ਅਤੇ ਸਵੈ-ਰਿਆਜਤ ਦੀ ਥਾਂ ਤੇ।
Fareedkot Teekaਤਿਸ ਅਸਥਾਨ ਮੇਂ ਉਤਸਾਹ ਔ ਸੁਖ ਪੁਨਾ ਮੁਕਤੀ ਸਦਾ ਰਹਤੀ ਹੈ॥
Prof. Sahib Singhਉਥੇ ਹੀ ਸਾਰੇ ਸੁਖ ਸਾਰੀਆਂ ਖੁਸ਼ੀਆਂ ਸਾਰੇ ਆਨੰਦ ਹੁੰਦੇ ਹਨ,ਪਦ ਅਰਥ ਮੰਗਲ = ਖ਼ੁਸ਼ੀਆਂ। ਕਲਿਆਣ = ਸੁਖ-ਸਾਂਦ। ਤਿਥਾਈਂ = ਉਸ ਥਾਂ ਵਿਚ ਹੀ।
SikhNet (Spanish)Éxtasis, Paz y Salvación son encontrados ahí
ਜਹ ਸੇਵਕ; ਗੋਪਾਲ ਗੁਸਾਈ ॥
jeh sevak; gopaal gusaaee | Ang 1349
Sant Singh Khalsawhere the servants of the Lord of the World abide.
Manmohan SinghBliss, peace and salvation abide at the place, where the Lord Master's slaves dwell.
Manmohan Singh (Punjabi)ਖੁਸ਼ੀ, ਆਰਾਮ ਅਤੇ ਮੁਕਤੀ ਉਸ ਥਾਂ ਤੇ ਵੱਸਦੇ ਹਨ, ਜਿਥੇ ਸੁਆਮੀ-ਮਾਲਕ ਦੇ ਗੋਲੇ ਰਹਿੰਦੇ ਹਨ।
Fareedkot Teekaਹੇ ਗੋਪਾਲ ਗੁਸਾਈਂ! ਜਹਾਂ ਤੇਰੇ ਸੇਵਕ ਨਿਵਾਸ ਕਰਤੇ ਹੈਂ॥
Prof. Sahib Singhਜਿੱਥੇ (ਸਾਧ ਸੰਗਤ ਵਿਚ) ਸ੍ਰਿਸ਼ਟੀ ਦੇ ਰੱਖਿਅਕ ਖਸਮ-ਪ੍ਰਭੂ ਦੇ ਭਗਤ-ਜਨ (ਰਹਿੰਦੇ ਹਨ)।ਪਦ ਅਰਥ ਜਹ = ਜਿੱਥੇ। ਸੇਵਕ ਗੋਪਾਲ = ਗੋਪਾਲ ਦੇ ਸੇਵਕ।
SikhNet (Spanish)donde los Sirvientes del Señor del mundo habitan. Dios,
ਪ੍ਰਭ ਸੁਪ੍ਰਸੰਨ ਭਏ ਗੋਪਾਲ ॥
prabh suprasan bhe gopaal | Ang 1349
Sant Singh KhalsaGod, the Lord of the World, is pleased and satisfied with me.
Manmohan SinghThe Lord Master is pleased with me,
Manmohan Singh (Punjabi)ਪ੍ਰਭੂ ਪ੍ਰਮੇਸ਼ਰ ਮੇਰੇ ਤੇ ਖੁਸ਼ ਹੋ ਗਿਆ ਹੈ,
Fareedkot Teekaਹੇ ਗੋਪਾਲ! ਜਬ ਤੁਮ ਹਮਾਰੇ ਪਰ ਸੁਪ੍ਰਸੰਨ ਹੋਤੇ ਭਏ ਹੈਂ॥
Prof. Sahib Singh(ਉਥੇ ਸਾਧ ਸੰਗਤ ਵਿਚ ਜਿਹੜੇ ਮਨੁੱਖ ਟਿਕਦੇ ਹਨ, ਉਹਨਾਂ ਉੱਤੇ) ਜਗਤ-ਰੱਖਿਅਕ ਪ੍ਰਭੂ ਜੀ ਬਹੁਤ ਤ੍ਰੁੱਠਦੇ ਹਨ,ਪਦ ਅਰਥ ਗੋਪਾਲ = ਸ੍ਰਿਸ਼ਟੀ ਦਾ ਪਾਲਣ ਵਾਲਾ ਪ੍ਰਭੂ।
SikhNet (Spanish)el Señor del Mundo está Satisfecho conmigo,
ਜਨਮ ਜਨਮ ਕੇ ਮਿਟੇ ਬਿਤਾਲ ॥੫॥
janam janam ke mitte bitaal |5| Ang 1349
Sant Singh KhalsaMy disharmony with Him of so many lifetimes is ended. ||5||
Manmohan Singhand my disharmony with Him of the many births has ended.
Manmohan Singh (Punjabi)ਅਤੇ ਉਸ ਨਾਲ ਮੇਰਾ ਅਨੇਕਾਂ ਜਨਮਾਂ ਦਾ ਬੇਸੁਰਾ-ਪਣ ਮੁਕ ਗਿਆ ਹੈ।
Fareedkot Teekaਤਬ ਜਨਮ ਜਨਮਾਂਤ੍ਰੋਂ ਕੇ ਜੋ ਹਮ ਕੋ ਕਾਮ, ਕ੍ਰੋਧ ਆਦੀ ਪਿਸਾਚ ਲਾਗੇ ਹੂਏ ਥੇ, ਸੋ ਮਿਟ ਗਏ ਹੈਂ॥੫॥
Prof. Sahib Singh(ਉਹਨਾਂ ਦੇ) ਅਨੇਕਾਂ ਜਨਮਾਂ ਦੇ ਬੇ-ਥਵ੍ਹੇ-ਪਨ ਮਿਟ ਜਾਂਦੇ ਹਨ ॥੫॥ਪਦ ਅਰਥ ਬਿਤਾਲ = (ਜੀਵਨ-ਸਫ਼ਰ ਵਿਚ) ਤਾਲੋਂ ਖੁੰਝੇ ਹੋਏ ਕਦਮ ॥੫॥
SikhNet (Spanish)mi desarmonía con Él, durante tantas vidas ha terminado. (5)
ਹੋਮ ਜਗ ਉਰਧ ਤਪ ਪੂਜਾ ॥
hom jag uradh tap poojaa | Ang 1349
Sant Singh KhalsaBurnt offerings, sacred feasts, intense meditations with the body upside-down, worship services
Manmohan SinghBurnt offerings, gratuitous feasts, penance with body reversed, worship,
Manmohan Singh (Punjabi)ਹਵਨ, ਪੁੰਨਾਰਥੀ ਸਦਾ ਵਰਤ, ਮੁਧੇ ਮੂੰਹ ਤਪੱਸਿਆ, ਉਪਾਸ਼ਨਾ,
Fareedkot Teekaਹੋਮ ਔ ਜਗ ਆਦੀ ਕਰਮ ਪੁਨਾ ਤਪ ਜੋ (ਉਰਧ) ਖੜੇ ਹੋ ਕਰ ਉਚੀਆਂ ਭੁਜਾਂ ਕਰ ਕੇ ਕਰਨੇ ਹੈਂ ਪੁਨਾ ਪੂਜਾ ਆਦੀ ਹਮਨੇ ਕਰ ਲੀਏ ਹੈਂ॥
Prof. Sahib Singh(ਉਸ ਨੇ, ਮਾਨੋ, ਅਨੇਕਾਂ) ਹੋਮ ਜੱਗ (ਕਰ ਲਏ। ਉਸ ਨੇ, ਮਾਨੋ,) ਉਲਟੇ ਲਟਕ ਕੇ ਤਪ (ਕਰ ਲਏ। ਉਸ ਨੇ, ਮਾਨੋ, ਦੇਵ) ਪੂਜਾ (ਕਰ ਲਈ),ਪਦ ਅਰਥ ਉਰਧ ਤਪ = ਪੁੱਠੇ ਲਟਕ ਕੇ ਕੀਤੇ ਹੋਏ ਤਪ।
SikhNet (Spanish)Ofrendas en el fuego, ceremonias sagradas, intensas meditaciones con el cuerpo de cabeza,
ਕੋਟਿ ਤੀਰਥ ਇਸਨਾਨੁ ਕਰੀਜਾ ॥
kott teerath isanaan kareejaa | Ang 1349
Sant Singh Khalsaand taking millions of cleansing baths at sacred shrines of pilgrimage
Manmohan Singhand taking bath at millions of pilgrim places,
Manmohan Singh (Punjabi)ਅਤੇ ਕ੍ਰੋੜਾਂ ਹੀ ਧਰਮ ਅਸਥਾਨਾਂ ਦੇ ਮਜਨ ਕਰਨੇ,
Fareedkot Teekaਕਰੋੜੋਂ ਤੀਰਥੋਂ ਕਾ ਇਸਨਾਨ ਭੀ ਕਰ ਲੀਆ ਹੈ॥☬ਸੋ ਕਿਆ ਹੈ?
Prof. Sahib Singh(ਉਸ ਨੇ ਮਾਨੋ) ਕ੍ਰੋੜਾਂ ਤੀਰਥਾਂ ਦਾ ਇਸ਼ਨਾਨ ਕਰ ਲਿਆ,ਪਦ ਅਰਥ ਕੋਟਿ = ਕ੍ਰੋੜਾਂ।
SikhNet (Spanish)servicio de alabanzas y millones de baños de limpia en lugares sagrados,
ਚਰਨ ਕਮਲ; ਨਿਮਖ ਰਿਦੈ ਧਾਰੇ ॥
charan kamal; nimakh ridai dhaare | Ang 1349
Sant Singh Khalsa- the merits of all these are obtained by enshrining the Lord's Lotus Feet within the heart, even for an instant.
Manmohan Singhequal not the enshrining of the Lord's lotus feet in the mind even for a moment.
Manmohan Singh (Punjabi)ਇਕ ਮੁਹਤ ਭਰ ਲਈ ਪ੍ਰਭੂ ਦੇ ਕੰਵਲ ਪੈਰ ਹਿਰਦੇ ਅੰਦਰ ਟਿਕਾਉਣ ਦੇ ਬਰਾਬਰ ਨਹੀਂ ਪੁਜਦੇ।
Fareedkot Teekaਹੇ ਵਾਹਿਗੁਰੂ! ਹਮਨੇ ਤੇਰੇ ਚਰਨ ਕਮਲ ਜੋ ਰਿਦੇ ਬੀਚ ਧਾਰੇ ਹੈਂ, ਇਹੀ ਪੂਰਬੋਕਤ ਤਪ ਆਦਿ ਸਾਧਨ ਕਰ ਲੀਏ ਹੈਂ॥
Prof. Sahib Singh(ਸਾਧ ਸੰਗਤ ਦੀ ਬਰਕਤਿ ਨਾਲ ਜਿਹੜਾ ਮਨੁੱਖ) ਪਰਮਾਤਮਾ ਦੇ ਸੋਹਣੇ ਚਰਨ ਨਿਮਖ ਨਿਮਖ (ਹਰ ਵੇਲੇ) ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ,ਪਦ ਅਰਥ ਨਿਮਖ = (निमेष) ਅੱਖ ਝਮਕਣ ਜਿਤਨਾ ਸਮਾ। ਰਿਦੈ = ਹਿਰਦੇ ਵਿਚ।
SikhNet (Spanish)cualquiera de estos méritos se obtienen elevando aunque sea por un instante
ਗੋਬਿੰਦ ਜਪਤ; ਸਭਿ ਕਾਰਜ ਸਾਰੇ ॥੬॥
gobind japat; sabh kaaraj saare |6| Ang 1349
Sant Singh KhalsaMeditating on the Lord of the Universe, all one's affairs are resolved. ||6||
Manmohan SinghMeditating on the Master of the Universe, all the affairs are resolved.
Manmohan Singh (Punjabi)ਆਲਮ ਦੇ ਮਾਲਕ ਦਾ ਸਿਮਰਨ ਕਰਨ ਦੁਆਰਾ, ਸਾਰੇ ਕੰਮ ਰਾਸ ਆ ਜਾਂਦੇ ਹਨ।
Fareedkot Teekaਤਾਂ ਤੇ ਹੇ ਗੋਬਿੰਦ! ਤੁਝ ਕੋ ਜਪਤਿਆਂ ਹੋਇਆਂ ਹਮਨੇ ਅਪਨੇ ਸੰਪੂਰਨ ਮੋਖਾਦੀ ਕਾਰਜ ਸਵਾਰੇ ਹੈਂ॥੬॥
Prof. Sahib Singhਉਹ ਮਨੁੱਖ ਗੋਬਿੰਦ ਦਾ ਨਾਮ ਜਪਦਿਆਂ (ਅਪਣੇ) ਸਾਰੇ ਕੰਮ ਸੰਵਾਰ ਲੈਂਦਾ ਹੈ ॥੬॥ਪਦ ਅਰਥ ਜਪਤ = ਜਪਦਿਆਂ। ਸਭਿ = ਸਾਰੇ। ਸਾਰੇ = ਸੰਵਾਰ ਲੈਂਦਾ ਹੈ ॥੬॥
SikhNet (Spanish)los Pies de Loto del Señor en nuestro corazón; meditando en el Señor del Universo, todos nuestro asuntos son resueltos. (6)
ਊਚੇ ਤੇ ਊਚਾ; ਪ੍ਰਭ ਥਾਨੁ ॥
aooche te aoochaa; prabh thaan | Ang 1349
Sant Singh KhalsaGod's Place is the highest of the high.
Manmohan SinghThe highness of the high is the Lord's station.
Manmohan Singh (Punjabi)ਉਚਿਆਂ ਤੋਂ ਪਰਮ ਉਚਾ ਹੈ ਸੁਆਮੀ ਦਾ ਅਸਥਾਨ।
Fareedkot Teekaਹੇ ਪ੍ਰਭੂ! ਤੇਰਾ ਅਸਥਾਨ ਸਰਬ ਊਚਿਓਂ ਤੇ ਊਚਾ ਹੈ॥
Prof. Sahib Singh(ਸਾਧ ਸੰਗਤ ਦੀ ਬਰਕਤਿ ਨਾਲ ਇਹ ਸਮਝ ਆ ਜਾਂਦੀ ਹੈ ਕਿ) ਪਰਮਾਤਮਾ ਦਾ ਟਿਕਾਣਾ ਬਹੁਤ ਹੀ ਉੱਚਾ ਹੈ (ਬਹੁਤ ਹੀ ਉੱਚਾ ਆਤਮਕ ਜੀਵਨ ਹੀ ਉਸ ਦੇ ਚਰਨਾਂ ਨਾਲ ਮਿਲਾ ਸਕਦਾ ਹੈ)।ਪਦ ਅਰਥ ਪ੍ਰਭ ਥਾਨੁ = ਪ੍ਰਭੂ ਦਾ ਟਿਕਾਣਾ।
SikhNet (Spanish)El Lugar de Dios es lo más alto de lo alto,
ਹਰਿ ਜਨ ਲਾਵਹਿ ਸਹਜਿ ਧਿਆਨੁ ॥
har jan laaveh sehaj dhiaan | Ang 1349
Sant Singh KhalsaThe Lord's humble servants intuitively focus their meditation on Him.
Manmohan SinghGod's salves fix their attention on the Lord.
Manmohan Singh (Punjabi)ਵਾਹਿਗੁਰੂ ਦੇ ਗੋਲੇ ਆਪਣੀ ਬਿਰਤੀ ਪ੍ਰਭੂ ਨਾਲ ਜੋੜਦੇ ਹਨ।
Fareedkot Teekaਹੇ ਹਰੀ! ਤੇਰੇ ਜੋ ਜਨ ਹੈਂ, ਸੋ ਤਿਸ (ਸਹਜਿ) ਸ਼ਾਂਤ ਪਦ ਮੇਂ ਸਦਾ ਧਿਆਨ ਲਗਾਵਤੇ ਹੈਂ॥
Prof. Sahib Singhਪ੍ਰਭੂ ਦੇ ਭਗਤ ਆਤਮਕ ਅਡੋਲਤਾ ਵਿਚ (ਉਸ ਪ੍ਰਭੂ ਵਿਚ) ਸੁਰਤ ਜੋੜੀ ਰੱਖਦੇ ਹਨ।ਪਦ ਅਰਥ ਲਾਵਹਿ = ਲਾਂਦੇ ਹਨ। ਸਹਜਿ = ਆਤਮਕ ਅਡੋਲਤਾ ਵਿਚ।
SikhNet (Spanish)los humildes Sirvientes de Dios intuitivamente enfocan su meditación en Él.
ਦਾਸ ਦਾਸਨ ਕੀ; ਬਾਂਛਉ ਧੂਰਿ ॥
daas daasan kee; baanchhau dhoor | Ang 1349
Sant Singh KhalsaI long for the dust of the slaves of the Lord's slaves.
Manmohan SinghI long for the dust of the slave of the Lord's slaves.
Manmohan Singh (Punjabi)ਮੈਂ ਪ੍ਰਭੂ ਦੇ ਗੋਲਿਆਂ ਦੇ ਗੋਲਿਆਂ ਦੀ ਧੂੜ ਨੂੰ ਲੋਚਦਾ ਹਾਂ।
Fareedkot Teekaਮੈਂ ਤੇਰੇ ਦਾਸੋਂ ਕੇ ਦਾਸੋਂ ਕੀ ਚਰਨ ਧੂੜੀ ਬਾਂਛਤਾ ਹੂੰ॥
Prof. Sahib Singhਉਸ ਪ੍ਰਭੂ ਦੇ ਦਾਸਾਂ ਦੇ ਦਾਸਾਂ ਦੀ ਚਰਨ-ਧੂੜ ਮੈਂ (ਭੀ) ਲੋਚਦਾ ਰਹਿੰਦਾ ਹਾਂ,ਪਦ ਅਰਥ ਬਾਛਉ = ਬਾਛਉਂ, ਮੈਂ ਮੰਗਤਾ ਹਾਂ।
SikhNet (Spanish)Añoro el Polvo de los Esclavos de los Esclavos de Dios,
ਸਰਬ ਕਲਾ ਪ੍ਰੀਤਮ ਭਰਪੂਰਿ ॥੭॥
sarab kalaa preetam bharapoor |7| Ang 1349
Sant Singh KhalsaMy Beloved Lord is overflowing with all powers. ||7||
Manmohan SinghBrimful with all powers is my Beloved Lord.
Manmohan Singh (Punjabi)ਸਾਰੀਆਂ ਸ਼ਕਤੀਆਂ ਨਾਲ ਪਰੀਪੂਰਨ ਹੈ ਮੇਰਾ ਪਿਆਰਾ, ਅਕਾਲ ਪੁਰਖ।
Fareedkot Teekaਹੇ ਸਰਬ (ਕਲਾ) ਸ਼ਕਤੀਓਂ ਕਰ ਪਰੀ ਪੂਰਨ ਮੇਰੇ ਪ੍ਰੀਤਮ ਵਾਹਿਗੁਰੂ! ॥੭॥
Prof. Sahib Singhਜਿਹੜਾ ਪ੍ਰਭੂ-ਪ੍ਰੀਤਮ ਸਾਰੀਆਂ ਤਾਕਤਾਂ ਦਾ ਮਾਲਕ ਹੈ ਜੋ ਸਭ ਥਾਈਂ ਮੌਜੂਦ ਹੈ ॥੭॥ਪਦ ਅਰਥ ਕਲਾ = ਤਾਕਤ ॥੭॥
SikhNet (Spanish)mi Bienamado Dios derrama todo Su Poder. (7)
ਮਾਤ ਪਿਤਾ ਹਰਿ ਪ੍ਰੀਤਮੁ ਨੇਰਾ ॥
maat pitaa har preetam neraa | Ang 1349
Sant Singh KhalsaMy Beloved Lord, my Mother and Father, is always near.
Manmohan SinghThe Loved Lord, my Mother and Father, is ever near me.
Manmohan Singh (Punjabi)ਮੇਰੀ ਮਾਂ ਅਤੇ ਪਿਉ, ਪਿਆਰਾ ਪ੍ਰਭੂ ਸਦਾ ਮੇਰੇ ਨੇੜੇ ਵਸਦਾ ਹੈ।
Fareedkot Teekaਹੇ ਹਰੀ! ਤੂੰ ਮੇਰਾ ਮਾਤ, ਪਿਤਾ ਰੂਪੀ ਅਤੀ ਨਿਕਟਵਰਤੀ ਪ੍ਰੀਤਮ ਹੈਂ॥
Prof. Sahib Singhਹੇ ਪ੍ਰਭੂ! ਤੂੰ ਹੀ ਮੇਰੀ ਮਾਂ ਹੈਂ ਮੇਰਾ ਪਿਉ ਹੈਂ ਪ੍ਰੀਤਮ ਹੈਂ ਮੇਰੇ ਹਰ ਵੇਲੇ ਨੇੜੇ ਰਹਿੰਦਾ ਹੈਂ।ਪਦ ਅਰਥ ਨੇਰਾ = ਨੇੜੇ।
SikhNet (Spanish)Mi Bienamado Señor, mi Padre y Madre están siempre cerca,
ਮੀਤ ਸਾਜਨ; ਭਰਵਾਸਾ ਤੇਰਾ ॥
meet saajan; bharavaasaa teraa | Ang 1349
Sant Singh KhalsaO my Friend and Companion, You are my Trusted Support.
Manmohan SinghO my Friend and Intimate, Thou alone are my mainstay.
Manmohan Singh (Punjabi)ਹੇ ਮੇਰੇ ਮਿੱਤਰ ਅਤੇ ਯਾਰ! ਕੇਵਲ ਤੂੰ ਹੀ ਮੇਰਾ ਆਸਰਾ ਹੈ।
Fareedkot Teekaਹੇ ਮੇਰੇ ਮਿਤ੍ਰ ਰੂਪ ਵਾਹਿਗੁਰੂ! ਸਰਬ ਕੇ ਸਜਨ ਜੋ ਸੰਤ ਹੈਂ ਤਿਨੋਂ ਕੋ ਭੀ ਤੇਰਾ ਹੀ ਭਰੇਸਾ ਹੈ॥
Prof. Sahib Singhਹੇ ਪ੍ਰਭੂ! ਤੂੰ ਹੀ ਮੇਰਾ ਮਿੱਤਰ ਹੈਂ, ਮੇਰਾ ਸੱਜਣ ਹੈਂ, ਮੈਨੂੰ ਤੇਰਾ ਹੀ ਸਹਾਰਾ ਹੈ।
SikhNet (Spanish)oh mi Amigo y Compañero, eres el Único Soporte en el que confío.
ਕਰੁ ਗਹਿ ਲੀਨੇ; ਅਪੁਨੇ ਦਾਸ ॥
kar geh leene; apune daas | Ang 1349
Sant Singh KhalsaGod takes His slaves by the hand, and makes them His Own.
Manmohan SinghHis slaves, the Lord takes by the hand and makes them His own.
Manmohan Singh (Punjabi)ਆਪਣੇ ਗੋਲਿਆਂ ਨੂੰ ਹੱਥੋਂ ਪਕੜ ਕੇ, ਸੁਆਮੀ ਆਪਣੇ ਨਿੱਜ ਦੇ ਬਣਾਂ ਲੈਂਦਾ ਹੈ।
Fareedkot Teekaਅਪਨੇ ਦਾਸ ਆਪ ਨੇ (ਕਰੁ) ਹਾਥੋਂ ਸੇ ਪਕੜੁ ਲੀਏ ਹੈਂ॥
Prof. Sahib Singhਹੇ ਪ੍ਰਭੂ! ਆਪਣੇ ਦਾਸਾਂ ਨੂੰ (ਉਹਨਾਂ ਦਾ) ਹੱਥ ਫੜ ਕੇ ਤੂੰ ਆਪਣੇ ਬਣਾ ਲੈਂਦਾ ਹੈਂ।ਪਦ ਅਰਥ ਕਰੁ = ਹੱਠ। ਗਹਿ = ਫੜ ਕੇ।
SikhNet (Spanish)Dios lleva a Sus Esclavos de la Mano y los hace Suyos,
ਜਪਿ ਜੀਵੈ ਨਾਨਕੁ ਗੁਣਤਾਸ ॥੮॥੩॥੨॥੭॥੧੨॥
jap jeevai naanak gunataas |8|3|2|7|12| Ang 1349
Sant Singh KhalsaNanak lives by meditating on the Lord, the Treasure of Virtue. ||8||3||2||7||12||
Manmohan SinghNanak lives by meditating on his Lord, the Treasure of virtues.
Manmohan Singh (Punjabi)ਨਾਨਕ ਨੇਕੀਆਂ ਦੇ ਖਜਾਨੇ, ਆਪਣੇ ਸੁਆਮੀ ਦਾ ਸਿਮਰਨ ਕਰਨ ਦੁਆਰਾ ਜੀਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਗੁਣੋਂ ਕੇ (ਤਾਸ) ਸਮੁੰਦਰ ਵਾਹਿਗੁਰੂ! ਹਮ ਤੇਰੇ ਨਾਮ ਕੋ ਜਪ ਜਪ ਕਰ ਪੀਵਤੇ ਹੈਂ॥੮॥੩॥੨॥੭॥੧੨॥☬ਅਬ ਸ੍ਰੀ ਭਗਤ ਕਬੀਰ ਜੀ ਅਪਨੀ ਸਿਧਾਂਤ ਵਾ ਲਾਭ ਕੀ ਦਸ਼ਾ ਪ੍ਰਗਟ ਕਰ ਉਚਾਰਨ ਕਰਤੇ ਹੈਂ:
Prof. Sahib Singhਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! (ਤੇਰਾ ਦਾਸ) ਨਾਨਕ (ਤੇਰਾ ਨਾਮ) ਜਪ ਕੇ (ਹੀ) ਆਤਮਕ ਜੀਵਨ ਹਾਸਲ ਕਰ ਰਿਹਾ ਹੈ ॥੮॥੩॥੨॥੭॥੧੨॥ਪਦ ਅਰਥ ਜਪਿ = ਜਪ ਕੇ। ਗੁਣਤਾਸ = ਗੁਣਾਂ ਦਾ ਖ਼ਜ਼ਾਨਾ ਹੈ ॥੮॥੩॥੨॥੭॥੧੨॥
SikhNet (Spanish)Nanak vive para meditar en Su Señor, el Tesoro de Virtud. (8-3-2-7-12)