ਜੋ ਕਿਛੁ ਕਰੈ; ਸੁ ਪ੍ਰਭ ਕੈ ਰੰਗਿ ॥
jo kichh karai; su prabh kai rang |
Sant Singh KhalsaWhatever you do, do it for the Love of God.
Manmohan SinghWhatever the saint does he does for Lord's love.
Manmohan Singh (Punjabi)ਜਿਹੜਾ ਕੁਝ ਸਾਧੂ ਕਰਦਾ ਹੈ, ਉਹ ਪ੍ਰਭੂ ਦੀ ਪ੍ਰੀਤ ਲਈ ਕਰਦਾ ਹੈ।
Fareedkot Teekaਜੋ ਕਿਛ ਵਹੁ ਕਰਤੇ ਹੈਂ, ਸੋ ਪ੍ਰਭੂ ਕੇ (ਰੰਗਿ) ਪ੍ਰੇਮ ਵਾ ਅਨੰਦ ਮੇਂ ਹੀ ਕਰਤੇ ਹੈਂ॥
Prof. Sahib Singh(ਪ੍ਰਭੂ ਦਾ ਸੇਵਕ) ਜੋ ਕੁਝ ਕਰਦਾ ਹੈ, ਪ੍ਰਭੂ ਦੀ ਰਜ਼ਾ ਵਿਚ (ਰਹਿ ਕੇ) ਕਰਦਾ ਹੈ,ਪਦ ਅਰਥ ਰੰਗਿ = ਮੌਜ ਵਿਚ, ਰਜ਼ਾ ਵਿਚ।
SikhNet (Spanish)Cualquier cosa que el Gurmukj haga, la realiza por el Amor a Dios
ਸਦਾ ਸਦਾ; ਬਸੈ ਹਰਿ ਸੰਗਿ ॥
sadaa sadaa; basai har sang |
Sant Singh KhalsaForever and ever, abide with the Lord.
Manmohan SinghFor ever and aye he abides with God.
Manmohan Singh (Punjabi)ਸਦੀਵ ਤੇ ਹਮੇਸ਼ਾਂ ਲਈ ਉਹ ਵਾਹਿਗੁਰੂ ਨਾਲ ਵਸਦਾ ਹੈ।
Fareedkot Teekaਕਿਉਂਕਿ ਤੀਨੋਂ ਕਾਲ ਮੇਂ ਉਹ ਹਰੀ ਕੇ ਸੰਗ ਵਸਤੇ ਹੈਂ॥
Prof. Sahib Singhਤੇ ਸਦਾ ਹੀ ਪ੍ਰਭੂ ਦੀ ਹਜ਼ੂਰੀ ਵਿਚ ਵੱਸਦਾ ਹੈ।
SikhNet (Spanish)y porque su Señor habita en él.
ਸਹਜ ਸੁਭਾਇ ਹੋਵੈ; ਸੋ ਹੋਇ ॥
sehaj subhaae hovai; so hoe |
Sant Singh KhalsaBy its own natural course, whatever will be will be.
Manmohan SinghHe is pleased at the occurrence of what is naturally to occur.
Manmohan Singh (Punjabi)ਉਹ ਉਸ ਦੇ ਹੋਣ ਤੇ ਖੁਸ਼ ਹੁੰਦਾ ਹੈ ਜੋ ਕੁਦਰਤੀ ਤੌਰ ਤੇ ਹੋਣਾ ਹੈ।
Fareedkot Teekaਸਹਜ ਅਵਸਥਾ ਪ੍ਰਾਪਤਿ ਹੋਣੇ ਕਰ ਕੇ ਜੋ ਸੁਤੇ ਹੋਨਹਾਰ ਹੈ, ਸੋਈ ਹੋਇ, ਭਾਵ ਸੇ ਸਰਬ ਪ੍ਰਕਾਰ ਪ੍ਰਸੰਨ ਰਹਤੇ ਹੈਂ॥
Prof. Sahib Singhਸੁਤੇ ਹੀ ਜੋ ਕੁਝ ਹੁੰਦਾ ਹੈ ਉਸ ਨੂੰ ਪ੍ਰਭੂ ਦਾ ਭਾਣਾ ਜਾਣਦਾ ਹੈ,ਪਦ ਅਰਥ ਸਹਜ ਸੁਭਾਇ = ਸੁਤੇ ਹੀ, ਸੁਭਾਵਕ ਹੀ।
SikhNet (Spanish)Por su curso natural cada acción será lo que será,
ਕਰਣੈਹਾਰੁ; ਪਛਾਣੈ ਸੋਇ ॥
karanaihaar; pachhaanai soe |
Sant Singh KhalsaAcknowledge that Creator Lord;
Manmohan SinghHe recognises Him as the Creator.
Manmohan Singh (Punjabi)ਉਹ ਉਸ ਨੂੰ ਸਿਰਜਣਹਾਰ ਕਰਕੇ ਜਾਣਦਾ ਹੈ।
Fareedkot Teekaਕਿਉਂਕਿ ਤਿਸ ਕਰਨੇ ਹਾਰ ਪ੍ਰਭੂ ਕੌ ਸੋ ਜਨ ਪਛਾਣਤੇ ਹੈਂ॥
Prof. Sahib Singhਤੇ ਸਭ ਕੁਝ ਕਰਨ ਵਾਲਾ ਪ੍ਰਭੂ ਨੂੰ ਹੀ ਸਮਝਦਾ ਹੈ।
SikhNet (Spanish)y así él reconoce al Señor Creador.
ਪ੍ਰਭ ਕਾ ਕੀਆ; ਜਨ ਮੀਠ ਲਗਾਨਾ ॥
prabh kaa keea; jan meetth lagaanaa |
Sant Singh KhalsaGod's doings are sweet to His humble servant.
Manmohan SinghLord's doing is sweet unto His slave.
Manmohan Singh (Punjabi)ਸਾਹਿਬ ਦਾ ਕਰਨਾ ਉਸ ਦੇ ਗੋਲੇ ਨੂੰ ਮਿੱਠਾ ਲਗਦਾ ਹੈ।
Fareedkot Teekaਤਿਨ ਜਨੌ ਕੋ ਪ੍ਰਭੂ ਕਾ ਕੀਆ ਹੂਆ ਮੀਠਾ ਲਾਗਤਾ ਹੈ॥
Prof. Sahib Singh(ਪ੍ਰਭੂ ਦੇ) ਸੇਵਕਾਂ ਨੂੰ ਪ੍ਰਭੂ ਦਾ ਕੀਤਾ ਹੋਇਆ ਮਿੱਠਾ ਲੱਗਦਾ ਹੈ,ਪਦ ਅਰਥ ਜਨ = ਸੇਵਕਾਂ ਨੂੰ। ਮੀਠ ਲਗਾਨਾ = ਮਿੱਠਾ ਲੱਗਦਾ ਹੈ।
SikhNet (Spanish)Las acciones de Dios son dulces para Su Humilde Sirviente
ਜੈਸਾ ਸਾ; ਤੈਸਾ ਦ੍ਰਿਸਟਾਨਾ ॥
jaisaa saa; taisaa drisattaanaa |
Sant Singh KhalsaAs He is, so does He appear.
Manmohan SinghAs the Lord is so He appears unto him.
Manmohan Singh (Punjabi)ਜਿਹੋ ਜਿਹਾ ਸੁਆਮੀ ਹੈ, ਓਹੋ ਜਿਹਾ ਹੀ ਉਸ ਨੂੰ ਨਜ਼ਰ ਆਉਂਦਾ ਹੈ।
Fareedkot Teekaਕਿਉਂਕਿ ਤਿਨੋਂ ਨੇ ਵਹੁ ਜੈਸਾ ਸਮਰਥ ਪ੍ਰਭੂ ਥਾ ਤੈਸਾ ਹੀ ਜਾਨ ਲੀਆ ਹੈ॥
Prof. Sahib Singh(ਕਿਉਂਕਿ) ਪ੍ਰਭੂ ਜਿਹੋ ਜਿਹਾ (ਸਰਬ-ਵਿਆਪਕ) ਹੈ ਉਹੋ ਜਿਹਾ ਉਹਨਾਂ ਨੂੰ ਨਜ਼ਰੀਂ ਆਉਂਦਾ ਹੈ।ਪਦ ਅਰਥ ਦ੍ਰਿਸਟਾਨਾ = ਦ੍ਰਿਸ਼ਟੀ ਆਉਂਦਾ ਹੈ।
SikhNet (Spanish)y así como es, así es su apariencia.
ਜਿਸ ਤੇ ਉਪਜੇ; ਤਿਸੁ ਮਾਹਿ ਸਮਾਏ ॥
jis te upaje; tis maeh samaae |
Sant Singh KhalsaFrom Him we came, and into Him we shall merge again.
Manmohan SinghHe is absorbed in Him from whom he had sprung.
Manmohan Singh (Punjabi)ਉਹ ਉਸ ਅੰਦਰ ਲੀਨ ਹੋ ਜਾਂਦਾ ਹੈ, ਜਿਸ ਤੋਂ ਉਹ ਪੈਦਾ ਹੋਇਆ ਸੀ।
Fareedkot Teekaਜਿਸ ਵਾਹਿਗੂਰ ਸੇ ਵਹੁ ਉਪਜੇ ਥੇ ਤਿਸੀ ਮੇਂ ਸਮਾਏ ਅਰਥਾਤ ਲੀਨ ਭਏ ਹੈਂ॥
Prof. Sahib Singhਜਿਸ ਪ੍ਰਭੂ ਤੋਂ ਉਹ ਸੇਵਕ ਪੈਦਾ ਹੋਏ ਹਨ, ਉਸੇ ਵਿਚ ਲੀਨ ਰਹਿੰਦੇ ਹਨ,ਪਦ ਅਰਥ ਉਪਜੇ = ਪੈਦਾ ਹੋਏ।
SikhNet (Spanish)De Él venimos y en Él nos vamos a inmergir.
ਓਇ ਸੁਖ ਨਿਧਾਨ; ਉਨਹੂ ਬਨਿ ਆਏ ॥
oe sukh nidhaan; unahoo ban aae |
Sant Singh KhalsaHe is the treasure of peace, and so does His servant become.
Manmohan SinghHe is the treasure of peace. This honour becomes him alone.
Manmohan Singh (Punjabi)ਉਹ ਠੰਢ-ਚੈਨ ਦਾ ਖ਼ਜ਼ਾਨਾ ਹੈ। ਇਹ ਇਜ਼ਤ ਕੇਵਲ ਉਸ ਨੂੰ ਹੀ ਫਬਦੀ ਹੈ।
Fareedkot Teekaਵਹੁ ਸੁਖੋਂ ਕੇ ਨਿਧਾਨ ਹਰੀ ਅਕਾਲ ਪੁਰਖ ਜੀ ਉਨ ਕੋ ਹੀ ਬਨਿ ਆਏ ਹੈਂ, ਭਾਵ ਇਸ ਅਨੰਦ ਕੇ ਵਹੀ ਲਾਇਕ ਹੈਂ॥
Prof. Sahib Singhਉਹ ਸੁਖਾਂ ਦਾ ਖ਼ਜ਼ਾਨਾ ਹੋ ਜਾਂਦੇ ਹਨ ਤੇ ਇਹ ਦਰਜਾ ਫੱਬਦਾ ਭੀ ਉਹਨਾਂ ਨੂੰ ਹੀ ਹੈ।ਪਦ ਅਰਥ ਓਇ = ਪ੍ਰਭੂ ਦੇ ਉਹ ਸੇਵਕ। ਸੁਖ ਨਿਧਾਨ = ਸੁਖਾਂ ਦੇ ਖ਼ਜ਼ਾਨੇ। ਉਨਹੂ = ਉਹਨਾਂ ਨੂੰ ਹੀ। ਬਨਿ ਆਏ = ਫੱਬਦੀ ਹੈ।
SikhNet (Spanish)Él es el Tesoro de Paz y así Su Sirviente se vuelve.
ਆਪਸ ਕਉ; ਆਪਿ ਦੀਨੋ ਮਾਨੁ ॥
aapas kau; aap deeno maan |
Sant Singh KhalsaUnto His own, He has given His honor.
Manmohan SinghTo His slave God Himself has given honour.
Manmohan Singh (Punjabi)ਆਪਣੇ ਗੋਲੇ ਨੂੰ ਵਾਹਿਗੁਰੂ ਨੇ ਆਪੇ ਹੀ ਇਜ਼ਤ ਬਖ਼ਸ਼ੀ ਹੈ।
Fareedkot Teekaਤਿਨੋਂ ਨੇ ਆਪ ਹੀ ਆਪਨੇ ਕੌ ਮਾਨ ਦੀਆ ਹੈ, ਭਾਵ ਪਰਮੇਸ੍ਵਰ ਪਰਾਇਣ ਕਰ ਕੇ ਅਪਨੇ ਕੌ ਮਾਨਯੋਗ ਕਰ ਲੀਆ ਹੈ॥
Prof. Sahib Singh(ਸੇਵਕ ਨੂੰ ਮਾਣ ਦੇ ਕੇ) ਪ੍ਰਭੂ ਆਪਣੇ ਆਪ ਨੂੰ ਆਪ ਮਾਣ ਦੇਂਦਾ ਹੈ (ਕਿਉਂਕਿ ਸੇਵਕ ਦਾ ਮਾਣ ਪ੍ਰਭੂ ਦਾ ਹੀ ਮਾਣ ਹੈ)ਪਦ ਅਰਥ ਆਪਸ ਕਉ = ਆਪਣੇ ਆਪ ਨੂੰ।
SikhNet (Spanish)Siendo Suyo, Él le otorga Su Honor.
ਨਾਨਕ. ਪ੍ਰਭ ਜਨੁ; ਏਕੋ ਜਾਨੁ ॥੮॥੧੪॥
naanak. prabh jan; eko jaan |8|14|
Sant Singh KhalsaO Nanak, know that God and His humble servant are one and the same. ||8||14||
Manmohan SinghNanak know that the Lord and His slave are one and the same.
Manmohan Singh (Punjabi)ਨਾਨਕ! ਸਮਝ ਲੈ ਕਿ ਠਾਕੁਰ ਅਤੇ ਉਸ ਦਾ ਗੋਲਾ ਐਨ ਇਕੋ ਹੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਹੇ ਭਾਈ! ਵਹੁ ਜਨ ਔਰ ਪ੍ਰਭੂ ਏਕ ਰੂਪ ਹੀ ਜਾਣੋ ਅਰਥਾਤ ਅਭੇਦ ਰੂਪ ਹੈਂ॥੮॥੧੪॥
Prof. Sahib Singhਹੇ ਨਾਨਕ! ਪ੍ਰਭੂ ਤੇ ਪ੍ਰਭੂ ਦੇ ਸੇਵਕ ਨੂੰ ਇਕ ਰੂਪ ਸਮਝੋ ॥੮॥੧੪॥
SikhNet (Spanish)Oh, dice Nanak, comprende que Dios y Su Humilde Sirviente son uno y lo mismo.(8-14)