ਜਿਉ ਮੰਦਰ ਕਉ; ਥਾਮੈ ਥੰਮਨੁ ॥
jiau mandar kau; thaamai thaman |
Sant Singh KhalsaAs a palace is supported by its pillars,
Manmohan SinghAs a pillar supports a palace,
Manmohan Singh (Punjabi)ਜਿਸ ਤਰ੍ਹਾਂ ਇਕ ਥੰਮ ਮਹਿਲ ਨੂੰ ਆਸਰਾ ਦਿੰਦਾ ਹੈ,
Fareedkot Teekaਜੈਸੇ ਮੰਦਰ ਕੋ (ਥੰਮਨੁ) ਥੰਮਾ (ਥਾਮੈ) ਇਸਥਿਤ ਰਾਖਤਾ ਹੈ॥
Prof. Sahib Singhਜਿਵੇਂ ਘਰ (ਦੇ ਛੱਤ) ਨੂੰ ਥੰਮ੍ਹ ਸਹਾਰਾ ਦੇਂਦਾ ਹੈ,ਪਦ ਅਰਥ ਮੰਦਰ = ਘਰ। ਥਾਮੈ = ਥੰਮ੍ਹਦਾ ਹੈ, ਸਹਾਰਾ ਦੇਈ ਰੱਖਦਾ ਹੈ।
SikhNet (Spanish)Así como un pilar soporta un templo,
ਤਿਉ ਗੁਰ ਕਾ ਸਬਦੁ; ਮਨਹਿ ਅਸਥੰਮਨੁ ॥
tiau gur kaa sabad; maneh asathaman |
Sant Singh Khalsaso does the Guru's Word support the mind.
Manmohan Singhsimilarly the word of the Guru, supports the soul.
Manmohan Singh (Punjabi)ਇਸ ਤਰ੍ਹਾਂ ਹੀ ਗੁਰਾਂ ਦੀ ਬਾਣੀ ਜਿੰਦੜੀ ਨੂੰ ਆਸਰਾ ਦਿੰਦੀ ਹੈ।
Fareedkot Teekaਤੈਸੇ ਗੁਰੋਂ ਕਾ ਸਬਦ ਮਨ ਕੋ (ਅਸਥੰਮਨੁ) ਆਸਰਾ ਰੂਪ ਹੋ ਕਰ ਇਸਥਿਤ ਕਰਤਾ ਹੈ॥
Prof. Sahib Singhਤਿਵੇਂ ਗੁਰੂ ਦਾ ਸ਼ਬਦ ਮਨ ਦਾ ਸਹਾਰਾ ਹੈ।ਪਦ ਅਰਥ ਮਨਹਿ = ਮਨ ਵਿਚ। ਅਸਥੰਮਨੁ = ਥੰਮ੍ਹ, ਸਹਾਰਾ।
SikhNet (Spanish)así la Palabra del Guru es el Soporte de la mente.
ਜਿਉ ਪਾਖਾਣੁ; ਨਾਵ ਚੜਿ ਤਰੈ ॥
jiau paakhaan; naav charr tarai |
Sant Singh KhalsaAs a stone placed in a boat can cross over the river,
Manmohan SinghAs a stone floats when put on a boat,
Manmohan Singh (Punjabi)ਜਿਸ ਤਰ੍ਹਾਂ ਪੱਥਰ ਬੇੜੀ ਵਿੱਚ ਰਖਿਆ ਪਾਰ ਹੋ ਜਾਂਦਾ ਹੈ,
Fareedkot Teekaਜੈਸੇ (ਪਾਖਾਣੁ) ਪਾਥਰੁ ਨਾਵ ਪਰ ਚੜਕੇ ਤਰ ਜਾਤਾ ਹੈ॥
Prof. Sahib Singhਜਿਵੇਂ ਪੱਥਰ ਬੇੜੀ ਵਿਚ ਚੜ੍ਹ ਕੇ (ਨਦੀ ਆਦਿਕ ਤੋਂ) ਪਾਰ ਲੰਘ ਜਾਂਦਾ ਹੈ,ਪਦ ਅਰਥ ਪਾਖਾਣੁ = ਪੱਥਰ। ਨਾਵ = ਬੇੜੀ।
SikhNet (Spanish)Así como una piedra sobre una embarcación cruza el río,
ਪ੍ਰਾਣੀ. ਗੁਰ ਚਰਣ ਲਗਤੁ; ਨਿਸਤਰੈ ॥
praanee. gur charan lagat; nisatarai |
Sant Singh Khalsaso is the mortal saved, grasping hold of the Guru's Feet.
Manmohan Singhso is the mortal saved by clinging to the Guru's feet.
Manmohan Singh (Punjabi)ਉਸੇ ਤਰ੍ਹਾਂ ਜੀਵ ਗੁਰਾਂ ਦੇ ਪੈਰਾਂ ਨਾਲ ਲੱਗ ਕੇ ਪਾਰ ਉਤਰ ਜਾਂਦਾ ਹੈ।
Fareedkot Teekaਤੈਸੇ ਇਹੁ ਪ੍ਰਾਣੀ ਗੁਰੋਂ ਕੇ ਚਰਣੋਂ ਸਾਥ ਲਗ ਕਰ ਤਰ ਜਾਤਾ ਹੈ।
Prof. Sahib Singhਤਿਵੇਂ ਗੁਰੂ ਦੀ ਚਰਨੀਂ ਲੱਗਾ ਹੋਇਆ ਬੰਦਾ (ਸੰਸਾਰ-ਸਮੁੰਦਰ ਤੋਂ) ਤਰ ਜਾਂਦਾ ਹੈ।ਪਦ ਅਰਥ ਲਗਤੁ = ਲੱਗਾ ਹੋਇਆ।
SikhNet (Spanish)así el Discípulo apegado a los Pies del Guru, puede atravesar el océano de la vida.
ਜਿਉ ਅੰਧਕਾਰ; ਦੀਪਕ ਪਰਗਾਸੁ ॥
jiau andhakaar; deepak paragaas |
Sant Singh KhalsaAs the darkness is illuminated by the lamp,
Manmohan SinghAs a lamp gives light in darkness so does,
Manmohan Singh (Punjabi)ਜਿਸ ਤਰ੍ਹਾਂ ਲੈਂਪ ਅਨ੍ਹੇਰੇ ਵਿੱਚ ਚਾਨਣ ਕਰ ਦਿੰਦਾ ਹੈ,
Fareedkot Teekaਜੈਸੇ ਅੰਧਕਾਰ ਮੇਂ ਦੀਪਕ ਪ੍ਰਕਾਸ ਕਰਤਾ ਹੈ॥
Prof. Sahib Singhਜਿਵੇਂ ਦੀਵਾ ਹਨੇਰਾ (ਦੂਰ ਕਰ ਕੇ) ਚਾਨਣ ਕਰ ਦੇਂਦਾ ਹੈ,ਪਦ ਅਰਥ ਅੰਧਕਾਰ = ਹਨੇਰਾ। ਦੀਪਕ = ਦੀਵਾ। ਪਰਗਾਸੁ = ਚਾਨਣ।
SikhNet (Spanish)Así como la oscuridad es disipada por la luz de una lámpara,
ਗੁਰ ਦਰਸਨੁ ਦੇਖਿ; ਮਨਿ ਹੋਇ ਬਿਗਾਸੁ ॥
gur darasan dekh; man hoe bigaas |
Sant Singh Khalsaso does the mind blossom forth, beholding the Blessed Vision of the Guru's Darshan.
Manmohan Singhthe soul bloom on beholding Guru's sight.
Manmohan Singh (Punjabi)ਇਸੇ ਤਰ੍ਹਾਂ ਹੀ ਗੁਰਾਂ ਦਾ ਦੀਦਾਰ ਤੱਕ ਕੇ ਆਤਮਾ ਖਿੜ ਜਾਂਦੀ ਹੈ।
Fareedkot Teekaਤੈਸੇ ਗੁਰੋਂ ਕੇ ਦਰਸਨ ਕਰ ਕੇ ਗਿਆਨ ਪ੍ਰਕਾਸ਼ ਸੇ ਮਨ ਅਨੰਦ ਹੋਤਾ ਹੈ॥
Prof. Sahib Singhਤਿਵੇਂ ਗੁਰੂ ਦਾ ਦੀਦਾਰ ਕਰ ਕੇ ਮਨ ਵਿਚ ਖਿੜਾਉ (ਪੈਦਾ) ਹੋ ਜਾਂਦਾ ਹੈ।ਪਦ ਅਰਥ ਗੁਰ ਦਰਸਨੁ = ਗੁਰੂ ਦਾ ਦਰਸਨ। ਦੇਖਿ = ਵੇਖ ਕੇ। ਮਨਿ = ਮਨ ਵਿਚ। ਬਿਗਾਸੁ = ਖਿੜਾਉ।
SikhNet (Spanish)así el ser interior es iluminado por la Presencia del Guru.
ਜਿਉ ਮਹਾ ਉਦਿਆਨ ਮਹਿ; ਮਾਰਗੁ ਪਾਵੈ ॥
jiau mahaa udiaan meh; maarag paavai |
Sant Singh KhalsaThe path is found through the great wilderness by joining the Saadh Sangat,
Manmohan SinghAs the man finds his way in a great wilderness,
Manmohan Singh (Punjabi)ਜਿਸ ਤਰ੍ਹਾਂ ਬੰਦੇ ਨੂੰ ਭਾਰੇ ਬੀਆਬਾਨ ਅੰਦਰ ਰਸਤਾ ਲੱਭ ਪੈਦਾ ਹੈ,
Fareedkot Teekaਜੈਸੇ ਮਹਾਂ ਉਜਾੜ ਮੇਂ ਕਿਸੀ ਕੇ ਬਤਾਵਣੇ ਕਰ ਚਲਣੇ ਵਾਲਾ ਪੁਰਸੁ ਮਾਰਗ ਪਾਵਤਾ ਹੈ॥
Prof. Sahib Singhਜਿਵੇਂ (ਕਿਸੇ) ਵੱਡੇ ਜੰਗਲ ਵਿਚ (ਖੁੰਝੇ ਹੋਏ ਨੂੰ) ਰਾਹ ਲੱਭ ਪਏ,ਪਦ ਅਰਥ ਉਦਿਆਨ = ਜੰਗਲ। ਮਾਰਗੁ = ਰਸਤਾ।
SikhNet (Spanish)Así como un relámpago en un bosque oscuro nos permite encontrar el Sendero,
ਤਿਉ ਸਾਧੂ ਸੰਗਿ ਮਿਲਿ; ਜੋਤਿ ਪ੍ਰਗਟਾਵੈ ॥
tiau saadhoo sang mil; jot pragattaavai |
Sant Singh KhalsaThe Company of the Holy, and one's light shines forth.
Manmohan Singhso is his light burnished by meeting the society of saints.
Manmohan Singh (Punjabi)ਇਸੇ ਤਰ੍ਹਾਂ ਹੀ ਸਾਧ ਸੰਗਤਿ ਨਾਲ ਜੁੜ ਕੇ ਉਸ ਦਾ ਨੂਰ ਚਮਕ ਆਉਂਦਾ ਹੈ।
Fareedkot Teekaਤੈਸੇ ਸੰਤੋਂ ਸਾਥ ਮਿਲ ਕੇ ਗਿਆਨ ਰੂਪੀ ਜੋਤ ਪ੍ਰਗਟ ਆਵਤੀ ਹੈ॥
Prof. Sahib Singhਤਿਵੇਂ ਸਾਧੂ ਦੀ ਸੰਗਤ ਵਿਚ ਬੈਠਿਆਂ (ਅਕਾਲ ਪੁਰਖ ਦੀ) ਜੋਤਿ (ਮਨੁੱਖ ਦੇ ਅੰਦਰ) ਪ੍ਰਗਟਦੀ ਹੈ।
SikhNet (Spanish)así la mente se ilumina con la Suprema Luz del Guru.
ਤਿਨ ਸੰਤਨ ਕੀ; ਬਾਛਉ ਧੂਰਿ ॥
tin santan kee; baachhau dhoor |
Sant Singh KhalsaI seek the dust of the feet of those Saints;
Manmohan SinghI desire the dust of the feet of those saints,
Manmohan Singh (Punjabi)ਉਨ੍ਹਾਂ ਸਾਧੂਆਂ ਦੇ ਚਰਨਾਂ ਦੀ ਮੈਂ ਧੂੜ ਲੋੜਦਾ ਹਾਂ,
Fareedkot Teekaਤਿਨ ਸੰਤੋਂ ਕੀ ਮੇਂ ਚਰਨ ਧੂੜੀ ਬਾਂਛਤਾ ਹੂੰ॥
Prof. Sahib Singhਮੈਂ ਉਹਨਾਂ ਸੰਤਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ।ਪਦ ਅਰਥ ਬਾਛਉ = ਚਾਹੁੰਦਾ ਹਾਂ। ਧੂਰਿ = ਧੂੜ।
SikhNet (Spanish)Oh Señor, yo beso el Polvo de los Pies de tal Santo;
ਨਾਨਕ ਕੀ ਹਰਿ ਲੋਚਾ ਪੂਰਿ ॥੩॥
naanak kee har lochaa poor |3|
Sant Singh KhalsaO Lord, fulfill Nanak's longing! ||3||
Manmohan Singhfulfil Nanak's desire O God.
Manmohan Singh (Punjabi)ਨਾਨਕ ਦੀ ਮਨਸਾ ਪੂਰਨ ਕਰ, ਹੈ ਵਾਹਿਗੁਰੂ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਮੈਂ ਦਾਸ ਕੀ ਇਹੀ ਇਛਾ ਪੂਰਨ ਕਰ ਅਰਥਾਤ ਧੂਰੀ ਪ੍ਰਾਪਤ ਹੋਇ॥੩॥
Prof. Sahib Singhਹੇ ਪ੍ਰਭੂ! ਨਾਨਕ ਦੀ ਇਹ ਖ਼ਾਹਸ਼ ਪੂਰੀ ਕਰ ॥੩॥ਪਦ ਅਰਥ ਲੋਚਾ = ਖ਼ਾਹਸ਼। ਪੂਰਿ = ਪੂਰੀ ਕਰ ॥੩॥
SikhNet (Spanish)¡Concédeme la Gracia de Encontrarlo! (3)