ੴ

ਸਿੱਖਬਾਣੀ · SikhBani

ਜਿਨ ਪ੍ਰਭੁ ਜਾਤਾ ਸੁ ਸੋਭਾਵੰਤ ॥

jin prabh jaataa su sobhaavant
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 282 · 10 lines
Translations

ਜਿਨ ਪ੍ਰਭੁ ਜਾਤਾ; ਸੁ ਸੋਭਾਵੰਤ ॥

jin prabh jaataa; su sobhaavant |

Sant Singh KhalsaThose who know God are glorious.
Manmohan SinghThey who know the Lord are glorious.
Manmohan Singh (Punjabi)ਜੋ ਠਾਕੁਰ ਨੂੰ ਜਾਣਦੇ ਹਨ, ਉਹ ਸੁਭਾਇਮਾਨ ਹਨ।
Fareedkot Teekaਜਿਨੋ ਨੇ ਪ੍ਰਭੂ ਕੌ ਜਾਣਿਆ ਹੈ, ਸੋਈ ਜਨ ਸੋਭਾਵਾਨ ਹੈਂ॥
Prof. Sahib Singhਜਿਨ੍ਹਾਂ ਬੰਦਿਆਂ ਨੇ ਪ੍ਰਭੂ ਨੂੰ ਪਛਾਣ ਲਿਆ, ਉਹ ਸੋਭਾ ਵਾਲੇ ਹੋ ਗਏ;

ਪਦ ਅਰਥ ਜਿਨ = ਜਿਨ੍ਹਾਂ ਮਨੁੱਖਾਂ ਨੇ।

SikhNet (Spanish)Aquél que ha conocido al Señor es digno de Alabanza;

ਸਗਲ ਸੰਸਾਰੁ; ਉਧਰੈ ਤਿਨ ਮੰਤ ॥

sagal sansaar; udharai tin mant |

Sant Singh KhalsaThe whole world is redeemed by their teachings.
Manmohan SinghThe whole world is saved by their instruction.
Manmohan Singh (Punjabi)ਸਾਰਾ ਜਹਾਨ ਉਨ੍ਹਾਂ ਦੇ ਉਪਦੇਸ਼ ਦੁਆਰਾ ਬਚ ਜਾਂਦਾ ਹੈ।
Fareedkot Teekaਸੰਪੂਰਨ ਸੰਸਾਰ ਤਿਨ ਕੋ ਉਪਦੇਸ ਸਰੂਪ ਮੰਤ੍ਰ ਸੇ ਉਧਰ ਜਾਤਾ ਹੈ॥
Prof. Sahib Singhਸਾਰਾ ਜਗਤ ਉਹਨਾਂ ਦੇ ਉਪਦੇਸ਼ਾਂ ਨਾਲ (ਵਿਕਾਰਾਂ ਤੋਂ) ਬਚਦਾ ਹੈ।

ਪਦ ਅਰਥ ਤਿਨ ਮੰਤ = ਉਹਨਾਂ ਦੇ ਉਪਦੇਸ਼ਾਂ ਨਾਲ।

SikhNet (Spanish)gracias a su Enseñanza, el mundo entero es salvado.

ਪ੍ਰਭ ਕੇ ਸੇਵਕ; ਸਗਲ ਉਧਾਰਨ ॥

prabh ke sevak; sagal udhaaran |

Sant Singh KhalsaGod's servants redeem all.
Manmohan SinghLord's slave save all.
Manmohan Singh (Punjabi)ਸਾਹਿਬ ਦੇ ਗੋਲੇ ਸਾਰਿਆਂ ਨੂੰ ਬਚਾ ਲੈਂਦੇ ਹਨ।
Fareedkot Teekaਸੋ ਪ੍ਰਭੂ ਕੇ ਸੇਵਕ ਸਭ ਕੇ ਉਧਾਰਨੇ ਹਾਰੇ ਹੈਂ॥
Prof. Sahib Singhਹਰੀ ਦੇ ਭਗਤ ਸਭ (ਜੀਵਾਂ) ਨੂੰ ਬਚਾਉਣ ਜੋਗੇ ਹਨ,

ਪਦ ਅਰਥ ਸਗਲ ਉਧਾਰਨ = ਸਾਰਿਆਂ ਨੂੰ ਬਚਾਉਣ ਵਾਲੇ।

SikhNet (Spanish)El Sirviente de Dios puede liberar del sufrimiento a la humanidad entera.

ਪ੍ਰਭ ਕੇ ਸੇਵਕ; ਦੂਖ ਬਿਸਾਰਨ ॥

prabh ke sevak; dookh bisaaran |

Sant Singh KhalsaGod's servants cause sorrows to be forgotten.
Manmohan SinghBy associating with the slaves of the Lord calamity is forgotten.
Manmohan Singh (Punjabi)ਸਾਹਿਬ ਦੇ ਗੋਲਿਆਂ ਦੀ ਸੰਗਤ ਦੁਆਰਾ ਮੁਸੀਬਤ ਭੁੱਲ ਜਾਂਦੀ ਹੈ।
Fareedkot Teekaਸੋ ਪ੍ਰਭੂ ਕੇ ਸੇਵਕ ਦੁਖੋਂ ਕੇ ਵਿਸਾਰਨੇ ਹਾਰੇ ਅਰਥਾਤ ਦੂਰ ਕਰਨੇ ਹਾਰੇ ਹੈਂ॥
Prof. Sahib Singh(ਸਭ ਦੇ) ਦੁੱਖ ਦੂਰ ਕਰਨ ਦੇ ਸਮਰੱਥ ਹੁੰਦੇ ਹਨ।

ਪਦ ਅਰਥ ਦੂਖ ਬਿਸਾਰਨ = ਦੁੱਖਾਂ ਦਾ ਨਾਸ ਕਰਨ ਵਾਲੇ।

SikhNet (Spanish)El Señor Misericordioso lo une a Sí Mismo

ਆਪੇ ਮੇਲਿ ਲਏ; ਕਿਰਪਾਲ ॥

aape mel le; kirapaal |

Sant Singh KhalsaThe Merciful Lord unites them with Himself.
Manmohan SinghThe Merciful Master unites them with Himself.
Manmohan Singh (Punjabi)ਮਿਹਰਬਾਨ ਮਾਲਕ ਉਨ੍ਹਾਂ ਨੂੰ ਆਪਣੇ ਨਾਲ ਅਪੇਦ ਕਰ ਲੈਦਾ ਹੈ।
Fareedkot Teekaਸੋ ਸੇਵਕ ਪ੍ਰਭੂ ਕ੍ਰਿਪਾਲ ਨੇ ਅਪਨੇ ਮੇਂ ਆਪੇ ਮੇਲ ਲੀਏ ਹੈਂ॥
Prof. Sahib Singh(ਸੇਵਕਾਂ ਨੂੰ) ਕਿਰਪਾਲ ਪ੍ਰਭੂ ਆਪ (ਆਪਣੇ ਨਾਲ) ਮਿਲਾ ਲੈਂਦਾ ਹੈ,
SikhNet (Spanish)y lo bendice con las Enseñanzas del Guru.

ਗੁਰ ਕਾ ਸਬਦੁ ਜਪਿ; ਭਏ ਨਿਹਾਲ ॥

gur kaa sabad jap; bhe nihaal |

Sant Singh KhalsaChanting the Word of the Guru's Shabad, they become ecstatic.
Manmohan SinghBy uttering the Guru's hymns they become Jubilant.
Manmohan Singh (Punjabi)ਗੁਰਬਾਣੀ ਦਾ ਉਚਾਰਨ ਕਰਨ ਦੁਆਰਾ ਉਹ ਪਰਸੰਨ ਹੋ ਜਾਂਦੇ ਹਨ।
Fareedkot Teekaਗੁਰੋਂ ਕਾ ਸਬਦ ਜਪ ਕਰੁ ਸੋ ਨਿਹਾਲ ਭਏ ਹੈਂ॥
Prof. Sahib Singhਸਤਿਗੁਰੂ ਦਾ ਸ਼ਬਦ ਜਪ ਕੇ ਉਹ (ਫੁੱਲ ਵਾਂਗ) ਖਿੜ ਆਉਂਦੇ ਹਨ।

ਪਦ ਅਰਥ ਜਪਿ = ਜਪ ਕੇ। ਨਿਹਾਲ = (ਫੁੱਲਾਂ ਵਾਂਗ) ਖਿੜੇ ਹੋਏ।

SikhNet (Spanish)Afortunado es aquél que está destinado a recibir la Bendición del Señor

ਉਨ ਕੀ ਸੇਵਾ; ਸੋਈ ਲਾਗੈ ॥

aun kee sevaa; soee laagai |

Sant Singh KhalsaHe alone is committed to serve them,
Manmohan SinghOnly that man applies himself to His service,
Manmohan Singh (Punjabi)ਕੇਵਲ ਓਹੀ ਬੰਦਾ ਉਸ ਦੀ ਟਹਿਲ ਅੰਦਰ ਜੁੜਦਾ ਹੈ,
Fareedkot Teekaਤਿਨ ਹਰਿ ਜਨੋਂ ਕੀ ਸੇਵਾ ਮੇਂ ਸੋਈ ਲਾਗਤਾ ਹੈ॥
Prof. Sahib Singhਉਹੀ ਮਨੁੱਖ ਉਹਨਾਂ (ਸੇਵਕਾਂ) ਦੀ ਸੇਵਾ ਵਿਚ ਰੁੱਝਦਾ ਹੈ,
SikhNet (Spanish)para encontrar la Paz que da la Meditación en el Nombre.

ਜਿਸ ਨੋ ਕ੍ਰਿਪਾ ਕਰਹਿ; ਬਡਭਾਗੈ ॥

jis no kripaa kareh; baddabhaagai |

Sant Singh Khalsaupon whom God bestows His Mercy, by great good fortune.
Manmohan Singhto whom with good fortune God shows mercy.
Manmohan Singh (Punjabi)ਜਿਸ ਚੰਗੇ ਕਰਮਾ ਵਾਲੇ ਤੇ ਹਰੀ ਮਿਹਰ ਧਾਰਦਾ ਹੈ।
Fareedkot Teekaਜਿਨ ਵਡਭਾਗੀਓਂ ਪਰ ਵਹੁ ਆਪ ਕ੍ਰਿਪਾ ਕਰਤਾ ਹੈ॥
Prof. Sahib Singhਜਿਸ ਭਾਗਾਂ ਵਾਲੇ ਉਤੇ, (ਹੇ ਪ੍ਰਭੂ!) ਤੂੰ ਆਪ ਮੇਹਰ ਕਰਦਾ ਹੈਂ।

ਪਦ ਅਰਥ ਕਰਹਿ = ਤੂੰ ਕਰਦਾ ਹੈਂ। ਬਡਭਾਗੈ = ਵੱਡੀ ਕਿਸਮਤ ਵਾਲੇ ਨੂੰ।

SikhNet (Spanish)Oh, dice Nanak, déjale saber que un hombre así es la corona de la creación entera.

ਨਾਮੁ ਜਪਤ; ਪਾਵਹਿ ਬਿਸ੍ਰਾਮੁ ॥

naam japat; paaveh bisraam |

Sant Singh KhalsaThose who chant the Naam find their place of rest.
Manmohan SinghThey who utter the Name obtain rest.
Manmohan Singh (Punjabi)ਜੋ ਨਾਮ ਦਾ ਉਚਾਰਨ ਕਰਦੇ ਹਨ, ਉਹ ਆਰਾਮ ਪਾਉਂਦੇ ਹਨ।
Fareedkot Teekaਜੋ ਜਨ ਨਾਮ ਕੋ ਜਪਤਿਆਂ ਹੋਇਆਂ ਬਿਸ੍ਰਾਮ ਪਾਵਤੇ ਹੈਂ॥
Prof. Sahib Singh(ਉਹ ਸੇਵਕ) ਨਾਮ ਜਪ ਕੇ ਅਡੋਲ ਅਵਸਥਾ ਹਾਸਲ ਕਰਦੇ ਹਨ;

ਪਦ ਅਰਥ ਬਿਸਰਾਮੁ = ਟਿਕਾਣਾ, ਦੁੱਖਾਂ ਤੋਂ ਬਚਾਉ।

SikhNet (Spanish)Los que invocan al Naam encuentran descanso,

ਨਾਨਕ. ਤਿਨ ਪੁਰਖ ਕਉ; ਊਤਮ ਕਰਿ ਮਾਨੁ ॥੭॥

naanak. tin purakh kau; aootam kar maan |7|

Sant Singh KhalsaO Nanak, respect those persons as the most noble. ||7||
Manmohan SinghNanak deem those persons as noble.
Manmohan Singh (Punjabi)ਨਾਨਕ ਉਨ੍ਹਾਂ ਪੁਰਸ਼ਾਂ ਨੂੰ ਸਰੇਸ਼ਟ ਕਰਕੇ ਜਾਣ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਤਿਨ ਪੁਰਸੋਂ ਕੋ ਸਭ ਸੇ ਉਤਮ ਕਰ ਕੇ ਮਾਨ॥੭॥☬ਵਾਹਿਗੁਰੂ ਮੇਂ ਇਸਥਿਤੀ ਪਾਵਨ ਵਾਰਿਓਂ ਕੇ ਲੱਖਣ ਕਹਤੇ ਹੈਂ:
Prof. Sahib Singhਹੇ ਨਾਨਕ! ਉਹਨਾਂ ਮਨੁੱਖਾਂ ਨੂੰ ਬੜੇ ਉੱਚੇ ਬੰਦੇ ਸਮਝੋ ॥੭॥

ਪਦ ਅਰਥ ਮਾਨੁ = ਸਮਝ, ਜਾਣ ਲੈ ॥੭॥

SikhNet (Spanish)Oh, dice Nanak , respeto a esas personas quien son nobles,
Answers quote the Granth verbatim with Ang citations. AI commentary is not Gurbani and not a religious ruling.