ੴ

ਸਿੱਖਬਾਣੀ · SikhBani

ਹਰਿ ਕੇ ਸੰਤ ਸੁਣਹੁ ਜਨ ਭਾਈ ਹਰਿ ਸਤਿਗੁਰ ਕੀ ਇਕ ਸਾਖੀ ॥

har ke sant sunahu jan bhaaee har satigur kee ik saakhee
Guru Ramdas Ji ਗੁਰੂ ਰਾਮਦਾਸ ਜੀ · Siree Raag · Ang 87 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਊੜੀ।
SikhNet (Spanish)Pauri.

ਹਰਿ ਕੇ ਸੰਤ ਸੁਣਹੁ ਜਨ ਭਾਈ; ਹਰਿ ਸਤਿਗੁਰ ਕੀ ਇਕ ਸਾਖੀ ॥

har ke sant sunahu jan bhaaee; har satigur kee ik saakhee |

Sant Singh KhalsaO Saints of the Lord, O Siblings of Destiny, listen, and hear the Lord's Teachings, through the True Guru.
Manmohan SinghO saintly person of God! my brothers hear thee an instruction of the Godly True Guru.
Manmohan Singh (Punjabi)ਹੇ ਹਰੀ ਦੇ ਸਾਧੂ ਸਰੂਪ ਪੁਰਸ਼ੌ! ਮੇਰੇ ਵੀਰਨੋ ਤੁਸੀਂ ਰਬ-ਰੂਪ ਸਚੇ ਗੁਰਾਂ ਦੀ ਇਕ ਸਿਖਿਆ ਸਰਵਣ ਕਰੋ।
Fareedkot Teekaਹੇ ਭਾਈ ਹਰੀ ਕੇ ਸੰਤ ਜਨਹੁ! ਹਰੀ ਸਰੂਪ ਸਤਿਗੁਰੋਂ ਕੀ ਏਕਤਾ ਕੀ (ਸਾਖੀ) ਸਿਖ੍ਯਾ ਸੁਣੋ॥
Prof. Sahib Singhਹੇ ਹਰੀ ਦੇ ਸੰਤ ਜਨ ਪਿਆਰਿਓ! ਆਪਣੇ ਸਤਿਗੁਰੂ ਦੀ ਸਿੱਖਿਆ ਸੁਣੋ (ਭਾਵ, ਸਿੱਖਿਆ ਤੇ ਤੁਰੋ)।

ਪਦ ਅਰਥ ਸਾਖੀ = ਸਿੱਖਿਆ।

SikhNet (Spanish)Oh Santos del Señor, Hermanos del Destino, escuchen la Instrucción del Guru Verdadero.

ਜਿਸੁ ਧੁਰਿ ਭਾਗੁ ਹੋਵੈ ਮੁਖਿ ਮਸਤਕਿ; ਤਿਨਿ ਜਨਿ ਲੈ ਹਿਰਦੈ ਰਾਖੀ ॥

jis dhur bhaag hovai mukh masatak; tin jan lai hiradai raakhee |

Sant Singh KhalsaThose who have good destiny pre-ordained and inscribed on their foreheads, grasp it and keep it enshrined in the heart.
Manmohan SinghThe mortal, who has good fortune pre-ordained on his face and brow grasps and keeps it in his heart.
Manmohan Singh (Punjabi)ਜਿਹਦੇ ਚਿਹਰੇ ਤੇ ਮੱਥੇ ਉਤੇ ਚੰਗੇ ਨਸੀਬ ਮੁੱਢ ਤੋਂ ਉਕਰੇ ਹੋਏ ਹਨ, ਉਹੋ ਪ੍ਰਾਣੀ ਇਸ ਨੂੰ ਗ੍ਰਹਿਣ ਕਰਕੇ ਆਪਣੇ ਦਿਲ ਅੰਦਰ ਟਿਕਾਈ ਰੱਖਦਾ ਹੈ।
Fareedkot Teekaਜਿਨ ਪੁਰਸੋਂ ਕੇ ਆਦਿ ਸੇ ਹੀ (ਮੁਖਿ) ਸ੍ਰੇਸਟ ਭਾਗ ਮਸਤਕ ਮੇਂ ਲਿਖਿਆ ਹੋਵੈ ਹੈ, ਤਿਨ ਜਨੋਂ ਨੇ ਸੌ ਸਿਖਿਆ ਲੈ ਕਰ ਮਨ ਮੇਂ ਰਾਖੀ ਹੈ॥
Prof. Sahib Singhਇਸ ਸਿੱਖਿਆ ਨੂੰ ਮਨੁੱਖ ਨੇ ਹਿਰਦੇ ਵਿਚ ਪਰੋ ਰੱਖਿਆ ਹੈ, ਜਿਸ ਦੇ ਮੱਥੇ ਉਤੇ ਧੁਰੋਂ ਹੀ ਭਾਗ ਹੋਵੇ।

ਪਦ ਅਰਥ ਮੁਖਿ = ਮੂੰਹ ਤੇ। ਮਸਤਕਿ = ਮੱਥੇ ਤੇ। ਤਿਨਿ = ਉਸ ਨੇ। ਤਿਨਿ ਜਨਿ = ਉਸ ਜਨ ਨੇ।

SikhNet (Spanish)Aquél que tiene su Destino escrito en la frente, lo lleva también en el corazón.

ਹਰਿ ਅੰਮ੍ਰਿਤ ਕਥਾ ਸਰੇਸਟ ਊਤਮ; ਗੁਰ ਬਚਨੀ ਸਹਜੇ ਚਾਖੀ ॥

har amrit kathaa saresatt aootam; gur bachanee sahaje chaakhee |

Sant Singh KhalsaThrough the Guru's Teachings, they intuitively taste the sublime, exquisite and ambrosial sermon of the Lord.
Manmohan SinghBy means of Gurbani, he has easily tasted the sublime, exquisite and ambrosial discourse of God.
Manmohan Singh (Punjabi)ਗੁਰਬਾਣੀ ਦੇ ਜ਼ਰੀਏ, ਉਸ ਨੇ ਵਾਹਿਗੁਰੂ ਦੀ ਉਨਤ, ਉਤਕ੍ਰਿਸ਼ਟਤ ਤੇ ਅੰਮ੍ਰਿਤਮਈ ਧਰਮ-ਵਾਰਤਾ ਦਾ ਸੁਖੈਨ ਹੀ ਰਸ ਮਾਣ ਲਿਆ ਹੈ।
Fareedkot Teekaਹਰਿ ਕੀ ਕਥਾ ਜੋ ਅੰਮ੍ਰਤ ਰੂਪ ਅਤੀ ਸ੍ਰੇਸਟ ਹੈ, ਸੋ ਗੁਰ (ਬਚਨੀ) ਵਾਕੋਂ ਕਰ ਸੁਭਾਵਕ ਹੀ ਚਾਖੀ ਹੈ, ਭਾਵ ਸੁਣੀ ਹੈ॥
Prof. Sahib Singhਸਤਿਗੁਰੂ ਦੀ ਸਿੱਖਿਆ ਦੁਆਰਾ ਹੀ ਅਡੋਲ ਅਵਸਥਾ ਵਿਚ ਪਹੁੰਚ ਕੇ ਪ੍ਰਭੂ ਦੀ ਉੱਤਮ ਪਵਿਤਰ ਤੇ ਜੀਵਨ-ਕਣੀ ਬਖ਼ਸ਼ਣ ਵਾਲੀ ਸਿਫ਼ਤ-ਸਾਲਾਹ ਦਾ ਆਨੰਦ ਲਿਆ ਜਾ ਸਕਦਾ ਹੈ।

ਪਦ ਅਰਥ ਸਹਜੇ = ਅਡੋਲ ਅਵਸਥਾ ਵਿਚ (ਅੱਪੜ ਕੇ)।

SikhNet (Spanish)A través de la Enseñanza del Guru, saborean el Sermón Ambrosial, Sublime y Exquisito.

ਤਹ ਭਇਆ ਪ੍ਰਗਾਸੁ, ਮਿਟਿਆ ਅੰਧਿਆਰਾ; ਜਿਉ ਸੂਰਜ. ਰੈਣਿ ਕਿਰਾਖੀ ॥

teh bheaa pragaas, mittiaa andhiaaraa; jiau sooraj. rain kiraakhee |

Sant Singh KhalsaThe Divine Light shines in their hearts, and like the sun which removes the darkness of night, it dispels the darkness of ignorance.
Manmohan SinghThere in his heart draws the Divine Light which like the sun, removing night's darkness, banished his mental ignorance.
Manmohan Singh (Punjabi)ਉਥੇ ਉਸ ਦੇ ਦਿਲ ਅੰਦਰ ਰਬੀ ਨੂਰ ਉਦੇ ਹੋ ਜਾਂਦਾ ਹੈ, ਜੋ ਭਾਨ ਦੇ ਰਾਤ੍ਰੀ ਦੇ ਹਨ੍ਹੇਰੇ ਨੂੰ ਹਟਾਉਣ ਦੀ ਮਾਨਿੰਦ ਉਸ ਦੀ ਆਤਮਕ ਬੇਸਮਝੀ ਨੂੰ ਦੂਰ ਕਰ ਦਿੰਦਾ ਹੈ।
Fareedkot Teekaਜਿਸ ਨੇ ਅੰਮ੍ਰਿਤ ਕਥਾ ਕਾ ਰਸ ਲੀਆ ਹੈ (ਤਹ) ਤਿਸ ਕੋ ਯਥਾਰਥ ਸਰੂਪ ਕਾ ਗ੍ਯਾਨ ਹੂਆ ਹੈ, ਔਰ ਅਗ੍ਯਾਨ ਰੂਪ ਅੰਧੇਰਾ ਮਿਟ ਗਇਆ ਹੈ। ਦਿਸਟਾਂਤ: ਜੈਸੇ ਸੂਰਜ ਕੇ ਉਦੇ ਹੋਣੇ ਸੇ ਰਾਤ੍ਰੀ (ਕਿਰਾਖੀ) ਖਿੰਚੀ ਗਈ ਹੈ ਅਰਥਾਤ ਦੂਰ ਭਈ ਹੈ। ਗ੍ਯਾਨ ਉਦੇ ਹੋਨੇ ਕਾ ਫਲ ਦਿਖਾਵਤੇ ਹੂਏ ਕਹਤੇ ਹੈਂ॥
Prof. Sahib Singh(ਸਤਿਗੁਰੂ ਦੀ ਸਿੱਖਿਆ ਨੂੰ ਜੇਹੜਾ ਹਿਰਦਾ ਇਕ ਵਾਰੀ ਧਾਰਨ ਕਰਦਾ ਹੈ) ਉਸ ਵਿਚ (ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ ਤੇ (ਮਾਇਆ ਦਾ) ਹਨੇਰਾ ਇਉਂ ਦੂਰ ਹੁੰਦਾ ਹੈ ਜਿਵੇਂ ਸੂਰਜ ਰਾਤ (ਦੇ ਹਨੇਰੇ) ਨੂੰ ਖਿੱਚ ਲੈਂਦਾ ਹੈ।

ਪਦ ਅਰਥ ਤਹ = ਉਸ ਅਵਸਥਾ ਵਿਚ। ਰੈਣਿ = ਰਾਤ। ਕਿਰਾਖੀ = ਖਿੱਚ ਲੈਂਦਾ ਹੈ।

SikhNet (Spanish)La Luz Divina brilla en sus corazones, y como el sol que remueve la oscuridad de la noche, así se disipa la oscuridad de la ignorancia.

ਅਦਿਸਟੁ ਅਗੋਚਰੁ ਅਲਖੁ ਨਿਰੰਜਨੁ; ਸੋ ਦੇਖਿਆ ਗੁਰਮੁਖਿ ਆਖੀ ॥੧੨॥

adisatt agochar alakh niranjan; so dekhiaa guramukh aakhee |12|

Sant Singh KhalsaAs Gurmukh, they behold with their eyes the Unseen, Imperceptible, Unknowable, Immaculate Lord. ||12||
Manmohan SinghThrough the Guru, he beholds with his eyes the unseen, unapproachable, unknowable and immaculate Lord.8
Manmohan Singh (Punjabi)ਗੁਰਾਂ ਦੇ ਰਾਹੀਂ, ਉਹ ਆਪਣਿਆਂ ਨੇਤ੍ਰਾਂ ਨਾਲ ਨਾਂ-ਦਿਸਣ ਵਾਲੇ ਪਹੁੰਚ ਤੋਂ ਪਰੇ, ਸਮਝ ਸੋਚ ਤੋਂ ਉਚੇਰੇ ਅਤੇ ਪਵਿੱਤ੍ਰ ਪ੍ਰਭੂ ਨੂੰ ਵੇਖ ਲੈਂਦਾ ਹੈ।
Fareedkot Teekaਜੋ (ਅਦਿਸਟੁ) ਨੇਤ੍ਰੋਂ ਕਾ ਵਿਸ਼ਾ ਨਹੀਂ, (ਅਗੋਚਰੁ) ਸੋ ਬਾਣੀ ਕਾ ਵਿਸ਼ਾ ਨਹੀਂ, (ਅਲਖੁ) ਲਖਣਾ ਬ੍ਰਿਤੀ ਸੇ ਬਿਨਾ ਜੋ ਮਨ ਕਰ ਕੇ ਨਹੀਂ ਲਖਾ ਜਾਤਾ, ਸੋ ਬੁਧ ਰੂਪੀ ਨੇਤ੍ਰੋਂ ਸੇ ਵਾ ਸੁਰਤੀ ਸਿਮਰਤੀ ਰੂਪੀ ਨੇਤ੍ਰੋਂ ਸੇ ਗੁਰਮੁਖੋਂ ਨੇ ਦੇਖ ਲੀਆ ਹੈ॥੧੨॥
Prof. Sahib Singhਜੋ ਪ੍ਰਭੂ (ਇਹਨਾਂ ਅੱਖਾਂ ਨਾਲ) ਨਹੀਂ ਦਿੱਸਦਾ, ਇੰਦ੍ਰਿਆਂ ਦੇ ਵਿਸ਼ੇ ਤੋਂ ਪਰੇ ਹੈ ਤੇ ਅਲੱਖ ਹੈ ਉਹ ਸਤਿਗੁਰੂ ਦੇ ਸਨਮੁਖ ਹੋਣ ਕਰਕੇ ਅੱਖੀਂ ਦਿੱਸ ਪੈਂਦਾ ਹੈ ॥੧੨॥

ਪਦ ਅਰਥ ਅਗੋਚਰੁ = ਅ-ਗੋ-ਚਰੁ। ਗੋ = ਇੰਦ੍ਰੇ। ਚਰੁ = ਚਲਣਾ, ਅੱਪੜਨਾ। ਅਗੋਚਰੁ = ਜਿਸ ਤਕ ਗਿਆਨ-ਇੰਦ੍ਰੇ ਪਹੁੰਚ ਨਹੀਂ ਸਕਦੇ ॥੧੨॥

SikhNet (Spanish)Como Gurmukjs, ellos observan con sus ojos al Señor Invisible, Imperceptible, Incognoscible e Inmaculado.
Answers quote the Granth verbatim with Ang citations. AI commentary is not Gurbani and not a religious ruling.