ੴ

ਸਿੱਖਬਾਣੀ · SikhBani

ਮਨਮੁਖੁ ਲੋਕੁ ਸਮਝਾਈਐ ਕਦਹੁ ਸਮਝਾਇਆ ਜਾਇ ॥

manamukh lok samajhaaeeai kadahu samajhaaeaa jaae
Guru Amardas Ji ਗੁਰੂ ਅਮਰਦਾਸ ਜੀ · Siree Raag · Ang 87 · 12 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan SinghThird Guru.
Manmohan Singh (Punjabi)ਤੀਜੀ ਪਾਤਸ਼ਾਹੀ।
SikhNet (Spanish)Mejl Guru Amar Das, Tercer Canal Divino.

ਮਨਮੁਖੁ ਲੋਕੁ ਸਮਝਾਈਐ; ਕਦਹੁ ਸਮਝਾਇਆ ਜਾਇ ॥

manamukh lok samajhaaeeai; kadahu samajhaaeaa jaae |

Sant Singh KhalsaThe self-willed manmukhs may be taught, but how can they really be taught?
Manmohan SinghThe self willed -person is counseled but how can he be instructed?
Manmohan Singh (Punjabi)ਆਪਹੁਦਰੇ ਪੁਰਸ਼ ਨੂੰ ਨਸੀਹਤ ਕੀਤੀ ਜਾਂਦੀ ਹੈ, ਪ੍ਰੰਤੂ ਉਸ ਨੂੰ ਕਿਸ ਤਰ੍ਹਾਂ ਸਿਖ-ਮਤ ਦਿੱਤੀ ਜਾ ਸਕਦੀ ਹੈ?
Fareedkot Teekaਜੇ ਮਨਮੁਖ ਲੋਕ ਕੋ ਸਮਝਾਈਐ ਤੌ ਵਹੁ ਕਬ ਸਮਝਤਾ ਹੈ॥☬ਪ੍ਰਸ਼ਨ: ਤਿਨ ਕੋ ਗੁਰਮੁਖੋਂ ਮੇਂ ਰਲਾਇ ਦੇਵੋ ਤਬ ਤਿਨ ਕੀ ਸੰਗਤ ਕਰ ਆਪ ਹੀ ਸਮਝ ਜਾਵੇਂਗੇ? ਤਿਸ ਪਰ ਕਹਤੇ ਹੈਂ:
Prof. Sahib Singhਜੋ ਮਨੁੱਖ ਸਤਿਗੁਰੂ ਵਲੋਂ ਮੁਖ ਮੋੜੀ ਬੈਠਾ ਹੈ, ਉਹ ਸਮਝਾਇਆਂ ਭੀ ਕਦੇ ਨਹੀਂ ਸਮਝਦਾ।

ਪਦ ਅਰਥ ਮਨਮੁਖੁ = ਉਹ ਜਿਸ ਦਾ ਮੂੰਹ ਆਪਣੇ ਮਨ ਵਲ ਹੈ, ਮਨ ਦਾ ਮੁਰੀਦ, ਆਪ-ਹੁਦਰਾ।

SikhNet (Spanish)¿Cómo puede uno instruir a los arrogantes Manmukjs?

ਮਨਮੁਖੁ ਰਲਾਇਆ. ਨਾ ਰਲੈ; ਪਇਐ ਕਿਰਤਿ ਫਿਰਾਇ ॥

manamukh ralaaeaa. naa ralai; peiai kirat firaae |

Sant Singh KhalsaThe manmukhs do not fit in at all. Because of their past actions, they are condemned to the cycle of reincarnation.
Manmohan SinghThrough introduced to the good, the perverse person associated not with them, and owing to his past misdeeds goes round in transmigration.
Manmohan Singh (Punjabi)ਭਲਿਆਂ ਨਾਲ ਮਿਲਾਇਆ ਹੋਇਆ ਭੀ, ਪ੍ਰਤੀਕੂਲ ਪੁਰਸ਼ ਉਨ੍ਹਾਂ ਦੀ ਸੰਗਤ ਨਹੀਂ ਕਰਦਾ ਤੇ ਆਪਣੇ ਪੁਰਬਲ ਮੱਦ ਅਮਲਾਂ ਦੇ ਸਬੱਬ ਆਵਾਗਉਣ ਅੰਦਰ ਭਟਕਦਾ ਹੈ।
Fareedkot Teekaਮਨਮੁਖ ਗੁਰਮੁਖੋਂ ਕੇ ਸਾਥ ਰਲਾਇਆ ਹੂਆ ਭੀ ਨਹੀਂ ਮਿਲਤਾ ਹੈ, ਕਿਉਂਕਿ ਪੂਰਬ ਜਨਮ ਕਾ ਕਰਮ ਤਿਨ ਕਾ ਜੈਸਾ ਕੀਆ ਹੂਆ ਹੈ, ਤੈਸੇ ਹੀ ਤਿਨ ਕੋ ਫਿਰਾਇ ਰਹਾ ਹੈ॥
Prof. Sahib Singhਜੇ ਉਸ ਨੂੰ (ਗੁਰਮੁਖਾਂ ਦੇ ਵਿਚ) ਰਲਾ ਭੀ ਦੇਵੀਏ, ਤਾਂ ਭੀ (ਸੁਭਾਵ ਕਰਕੇ) ਉਹਨਾਂ ਨਾਲ ਨਹੀਂ ਰਲਦਾ ਤੇ (ਪਿਛਲੇ ਕੀਤੇ) ਸਿਰ ਪਏ ਕਰਮਾਂ ਅਨੁਸਾਰ ਭਟਕਦਾ ਫਿਰਦਾ ਹੈ।

ਪਦ ਅਰਥ ਕਿਰਤੁ = ਕੀਤਾ ਹੋਇਆ ਕੰਮ। ਕਿਰਤਿ = ਕੀਤੇ ਕੰਮ ਦੇ ਅਨੁਸਾਰ। ਪਇਐ ਕਿਰਤਿ = ਉਹਨਾਂ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਜੋ ਪਿੱਛੇ ਇਕੱਠੇ ਹੋ ਚੁਕੇ ਹਨ।

SikhNet (Spanish)Ellos se ven muy mal en la Saad Sangat, la Sociedad de los Santos y se van en la ronda según sea el resultado de sus acciones.

ਲਿਵ ਧਾਤੁ ਦੁਇ ਰਾਹ ਹੈ; ਹੁਕਮੀ ਕਾਰ ਕਮਾਇ ॥

liv dhaat due raah hai; hukamee kaar kamaae |

Sant Singh KhalsaLoving attention to the Lord and attachment to Maya are the two separate ways; all act according to the Hukam of the Lord's Command.
Manmohan SinghGod's love and mammon's attachment are the two ways, and which act (way) one commits (treads) depends on God's Will.
Manmohan Singh (Punjabi)ਰੱਬ ਦੀ ਪ੍ਰੀਤ ਤੇ ਮਾਇਆ ਦੀ ਲਗਨ ਦੋ ਰਸਤੇ ਹਨ, ਬੰਦਾ ਜਿਹੜੇ ਅਮਲ ਕਮਾਉਂਦਾ (ਕਿਸ ਰਾਹੇ ਟੁਰਦਾ) ਹੈ, ਰਬ ਦੀ ਰਜ਼ਾ ਤੇ ਨਿਰਭਰ ਹੈ।
Fareedkot Teekaਜਿਨ ਕੀ ਵਾਹਿਗੁਰੂ ਮੇਂ (ਲਿਵ) ਬ੍ਰਿਤੀ ਲਗੀ ਹੈ, ਸੋ ਗੁਰਮੁਖੀ ਮਾਰਗ ਹੈ, ਔਰ (ਧਾਤੁ) ਮਾਇਆ ਮੇਂ ਜਿਨ ਕੀ ਬ੍ਰਿਤੀ ਲਗੀ ਹੈ, ਸੋ ਮਨਮੁਖੀ ਮਾਰਗ, ਏਹੁ ਦੋ ਪ੍ਰਕਾਰ ਕਾ ਮਾਰਗ ਹੈ। (ਹੁਕਮੀ) ਹੁਕਮ ਵਾਲਾ ਜੋ ਵਾਹਿਗੁਰੂ ਹੈ ਤਿਸ ਕੇ ਹੁਕਮ ਮੇਂ ਸੁਭ ਅਸੁਭ ਕਰਮ ਕਮਾਵਤੇ ਹੈਂ, ਪਰੰਤੂ ਇਤਨਾ ਭੇਦ ਹੈ ਗੁਰਮੁਖ ਕਰਤੱਬ੍ਯ ਕੋ ਹੁਕਮ ਮੇਂ ਮਾਨਤੇ ਹੈਂ, ਮਨਮੁਖ ਅਪਨਾ ਕੀਆ ਮਾਨਤੇ ਹੈਂ॥☬ਪ੍ਰਸਨੁ: ਗੁਰਮੁਖੋਂ ਨੇ ਕਰਮੋਂ ਕੀ ਅਪਨਤ ਕੈਸੇ ਛੋਡੀ ਹੈ? ਤਿਸ ਪਰ ਕਹਤੇ ਹੈਂ:
Prof. Sahib Singh(ਉਸ ਵਿਚਾਰੇ ਉਤੇ ਭੀ ਕੀਹ ਰੋਸ? (ਸੰਸਾਰ ਵਿਚ) ਰਸਤੇ ਹੀ ਦੋ ਹਨ (ਹਰੀ ਨਾਲ) ਪਿਆਰ ਤੇ (ਮਾਇਆ ਨਾਲ) ਪਿਆਰ; (ਤੇ ਮਨਮੁਖ) ਪ੍ਰਭੂ ਦੇ ਹੁਕਮ ਵਿਚ (ਹੀ) (ਮਾਇਆ ਵਾਲੀ) ਕਾਰ ਪਿਆ ਕਰਦਾ ਹੈ।

ਪਦ ਅਰਥ ਧਾਤੁ = ਮਾਇਆ।

SikhNet (Spanish)Comunión y separación son los dos caminos, y uno los sigue como es la Voluntad del Señor.

ਗੁਰਮੁਖਿ ਆਪਣਾ ਮਨੁ ਮਾਰਿਆ; ਸਬਦਿ ਕਸਵਟੀ ਲਾਇ ॥

guramukh aapanaa man maariaa; sabad kasavattee laae |

Sant Singh KhalsaThe Gurmukh has conquered his own mind, by applying the Touchstone of the Shabad.
Manmohan SinghThe Guruward has vanquished his mind by applying the touch stone of Gurbani.
Manmohan Singh (Punjabi)ਗੁਰਬਾਣੀ ਦੀ ਘਸਵੱਟੀ ਦਾ ਅਭਿਆਸ ਕਰਨ ਦੁਆਰਾ ਗੁਰੂ ਅਨੁਸਾਰੀ ਨੇ ਆਪਣੇ ਮਨੂਹੈ ਨੂੰ ਕਾਬੂ ਕਰ ਲਿਆ ਹੈ।
Fareedkot Teekaਗੁਰਮੁਖੋਂ ਨੇ ਅਪਨਾ ਮਨ ਮਾਰਾ ਹੈ॥☬ਪ੍ਰਸ਼ਨ: ਗੁਰਮਖੋਂ ਨੇ ਮਰੇ ਮਨ ਕੀ ਪਰੀਖ੍ਯਾ ਕੈਸੇ ਕਰੀ ਹੈ? ਤਿਸ ਪਰ ਕਹਤੇ ਹੈਂ: (ਸਬਦਿ) ਬੋਲ ਕਬੋਲ ਰੂਪੀ ਕਸਵਟੀ ਵਾ ਬੇਦ ਰੂਪੀ ਕਸਵਟੀ ਲਗਾਇ ਕਰ ਕੇ, ਕਸਵਟੀ ਪੱਥਰ ਵਿਸੇਸ ਹੈ ਜਿਸ ਕਰ ਸੁਵਰਨ ਕੀ ਪਰੀਖ੍ਯਾ ਕਰੀਤੀ ਹੈ॥
Prof. Sahib Singh(ਦੂਜੇ ਪਾਸੇ, ਹੁਕਮ ਵਿਚ ਹੀ) ਗੁਰਮੁਖ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਕਸਵੱਟੀ ਲਾ ਕੇ (ਭਾਵ, ਪਰਖ ਕਰ ਕੇ) ਆਪਣੇ ਮਨ ਨੂੰ ਮਾਰ ਲੈਂਦਾ ਹੈ (ਭਾਵ, ਮਾਇਆ ਦੇ ਪਿਆਰ ਵਲੋਂ ਰੋਕ ਲੈਂਦਾ ਹੈ)।
SikhNet (Spanish)A través del Guru uno calma el ego negativo en la mente, y lo pone a prueba en la piedra de toque del mundo.

ਮਨ ਹੀ ਨਾਲਿ ਝਗੜਾ, ਮਨ ਹੀ ਨਾਲਿ ਸਥ; ਮਨ ਹੀ ਮੰਝਿ ਸਮਾਇ ॥

man hee naal jhagarraa, man hee naal sath; man hee manjh samaae |

Sant Singh KhalsaHe fights with his mind, he settles with his mind, and he is at peace with his mind.
Manmohan SinghWith his mind he contends, with his mind he parleys and with his mind he engages in contest.
Manmohan Singh (Punjabi)ਆਪਣੇ ਮਨੂਏ ਨਾਲ ਉਹ ਟਾਕਰਾ ਕਰਦਾ ਹੈ, ਮਨੂਏ ਨਾਲ ਹੀ ਉਹ ਸੁਲ੍ਹਾ ਦੀ ਗੱਲ ਕਰਦਾ ਹੈ ਅਤੇ ਮਨੂਏ ਨਾਲ ਹੀ ਉਹ ਘੋਲ ਅੰਦਰ ਜੁਟਦਾ ਹੈ।
Fareedkot Teekaਝਗੜਾ ਦੋ ਪੁਰਸੋਂ ਕਾ ਹੋਤਾ ਹੈ, ਦੋ ਗੁਰਮੁਖ ਬੈਠਤੇ ਹੈਂ ਤੋ ਪਰਸਪਰ ਮਨ ਕੇ ਵਸ ਕਰਨ ਕੀਆਂ ਬਾਤਾਂ ਕਰਤੇ ਹੈਂ। ਬਹੁਤ ਪੁਰਸੋਂ ਕੇ ਪਰਸਪਰ ਝਗੜਨੇ ਕਾ ਨਾਮ ਸਥ ਹੈ। ਜਬ ਗੁਰਮੁਖਿ ਬਹੁਤ ਮਿਲ ਕਰ ਬੈਠਤੇ ਹੈਂ ਤਬ ਭੀ ਮਨ ਕੇ ਸਾਥ ਝਗੜਤੇ ਹੈਂ। ਝਗੜੇ ਸਥ ਕਾ ਭਾਵ ਏਹਿ ਕਿ ਮਨ ਬਿਸ੍ਯੋਂ ਕੀ ਓਂਰ ਦੌੜਤਾ ਹੈ, ਗੁਰਮੁਖ ਦੋਖ ਦੇਖਾਇ ਕਰ ਹਟਾਵਤੇ ਹੈਂ, ਔਰ ਗੁਰਮੁਖੋਂ ਕਾ ਮਨ (ਹੀ) ਨਿਸਚੇ ਕਰ ਕੇ ਵਾਹਿਗੁਰੂ ਮੇਂ ਮਿਲ ਰਹਾ ਹੈ॥
Prof. Sahib Singhਉਹ ਸਦਾ ਮਨ (ਦੀ ਵਿਕਾਰ-ਬਿਰਤੀ) ਨਾਲ ਝਗੜਾ ਕਰਦਾ ਹੈ, ਤੇ ਸੱਥ ਕਰਦਾ ਹੈ (ਭਾਵ, ਉਸ ਨੂੰ ਸਮਝਾਉਂਦਾ ਹੈ, ਤੇ ਅੰਤ ਇਸ ਵਿਕਾਰ-ਬਿਰਤੀ ਨੂੰ) ਮਨ (ਦੀ ਸ਼ੁਭ-ਬਿਰਤੀ) ਵਿਚ ਲੀਨ ਕਰ ਦੇਂਦਾ ਹੈ।

ਪਦ ਅਰਥ ਸਥ = ਝਗੜਾ ਨਿਬੇੜਨ ਲਈ ਪੰਚੈਤ ਇਕੱਠੀ ਕਰਨੀ।

SikhNet (Spanish)Uno se enfrenta con su mente y se enfrenta sólo, hasta que se pone en armonía con ella

ਮਨੁ ਜੋ ਇਛੇ ਸੋ ਲਹੈ; ਸਚੈ ਸਬਦਿ ਸੁਭਾਇ ॥

man jo ichhe so lahai; sachai sabad subhaae |

Sant Singh KhalsaAll obtain the desires of their minds, through the Love of the True Word of the Shabad.
Manmohan SinghWith the love of the True world, man obtains that what he desires.
Manmohan Singh (Punjabi)ਸੱਚੀ ਗੁਰਬਾਣੀ ਦੀ ਪ੍ਰੀਤ ਨਾਲ ਇਨਸਾਨ ਉਹ ਕੁਛ ਪਾ ਲੈਂਦਾ ਹੈ ਜਿਹੜਾ ਕੁਛ ਉਹ ਚਾਹੁੰਦਾ ਹੈ।
Fareedkot Teekaਗੁਰਮੁਖੋਂ ਕਾ ਮਨ ਜੋ ਇਛਿਆ ਕਰਤਾ ਹੈ, ਸੋਈ ਪਦਾਰਥ ਧਰਮ, ਅਰਥ, ਕਾਮ, ਮੋਖ, ਪਾਇ ਲੇਤਾ ਹੈ, ਕਿਉਂਕਿ ਸਚੇ (ਸਬਦਿ) ਉਪਦੇਸ ਕਰ ਕੇ ਸੋਭ ਰਹਾ ਹੈ॥
Prof. Sahib Singh(ਇਸ ਤਰ੍ਹਾਂ ਸਤਿਗੁਰੂ ਦੇ) ਸੁਭਾਉ ਵਿਚ (ਆਪਾ ਲੀਨ ਕਰਨ ਵਾਲਾ) ਮਨ ਜੋ ਇੱਛਾ ਕਰਦਾ ਹੈ ਸੋ ਲੈਂਦਾ ਹੈ।
SikhNet (Spanish)y logra satisfacer el deseo de su mente a través del Amor a la Palabra Verdadera.

ਅੰਮ੍ਰਿਤ ਨਾਮੁ ਸਦ ਭੁੰਚੀਐ; ਗੁਰਮੁਖਿ ਕਾਰ ਕਮਾਇ ॥

amrit naam sad bhuncheeai; guramukh kaar kamaae |

Sant Singh KhalsaThey drink in the Ambrosial Nectar of the Naam forever; this is how the Gurmukhs act.
Manmohan SinghHe ever drinks the Name Nectar and practises deeds according to Guru's instruction.
Manmohan Singh (Punjabi)ਉਹ ਹਮੇਸ਼ਾਂ ਨਾਮ ਸੁਘਾਰਸ ਪਾਨ ਕਰਦਾ ਹੈ ਅਤੇ ਗੁਰਾਂ ਦੇ ਉਪਦੇਸ਼ ਅਨੁਸਾਰ ਅਮਲ ਕਮਾਉਂਦਾ ਹੈ।
Fareedkot Teekaਨਾਮ ਅੰਮ੍ਰਤ ਕੋ ਹਮੇਸ ਹੀ (ਭੁੰਚੀਐ) ਭੋਗਤਾ ਹੋ ਰਹੇ ਹੈਂ, ਭਾਵ ਏਹ ਜਪਤੇ ਹੈਂ ਗੁਰਮੁਖਿ ਏਹੀ ਕਾਰ ਕਮਾਵਤੇ ਹੈਂ॥
Prof. Sahib Singh(ਹੇ ਭਾਈ!) ਗੁਰਮੁਖਾਂ ਵਾਲੀ ਕਾਰ ਕਰ ਕੇ ਸਦਾ ਨਾਮ-ਅੰਮ੍ਰਿਤ ਪੀਵੀਏ।

ਪਦ ਅਰਥ ਭੁੰਚੀਐ = ਛਕੀਏ।

SikhNet (Spanish)Bebe de una vez por todas y para siempre el Néctar del Nombre del Señor, hazlo por la Gracia del Guru.

ਵਿਣੁ ਮਨੈ. ਜਿ ਹੋਰੀ ਨਾਲਿ ਲੁਝਣਾ; ਜਾਸੀ ਜਨਮੁ ਗਵਾਇ ॥

vin manai. ji horee naal lujhanaa; jaasee janam gavaae |

Sant Singh KhalsaThose who struggle with something other than their own mind, shall depart having wasted their lives.
Manmohan SinghHe who grapples with some other than his own mind, shall departs after wasting his life.
Manmohan Singh (Punjabi)ਜੋ ਆਪਣੇ ਮਨੂਏ ਦੇ ਬਗੈਰ ਕਿਸੇ ਹੋਰਸ ਨਾਲ ਹਥੋ-ਪਾਈ ਹੁੰਦਾ ਹੈ, ਉਹ ਆਪਣਾ ਜੀਵਨ ਗੁਆ ਕੇ ਟੁਰ ਜਾਏਗਾ।
Fareedkot Teekaਕਿਉਂਕਿ ਮਨ ਸੇ ਬਿਨ ਜੋ ਔਰੋਂ ਕੇ ਸਾਥ ਝਗੜਨਾ ਕਰਤੇ ਹੈਂ, ਸੋ ਪੁਰਸ ਜਨਮ ਕੋ ਵਿਗਾੜ ਕਰ ਚਲੇ ਜਾਵੇਂਗੇ, ਭਾਵ ਏਹ ਕਿ ਅਪਨੇ ਮਨ ਕੋ ਹੀ ਸਮਝਾਵਣਾ ਚਾਹੀਏ॥
Prof. Sahib Singhਮਨ ਨੂੰ ਛੱਡ ਕੇ ਜੋ ਜੀਵ (ਸਰੀਰ ਆਦਿਕ) ਹੋਰ ਨਾਲ ਝਗੜਾ ਪਾਂਦਾ ਹੈ, ਉਹ ਜਨਮ ਬਿਰਥਾ ਗਵਾਂਦਾ ਹੈ।

ਪਦ ਅਰਥ ਲੁਝਣਾ = ਝਗੜਨਾ।

SikhNet (Spanish)Si uno trata de resolver algún problema distinto que el de su propia mente, uno desperdicia su vida en vano.

ਮਨਮੁਖੀ. ਮਨਹਠਿ ਹਾਰਿਆ; ਕੂੜੁ ਕੁਸਤੁ ਕਮਾਇ ॥

manamukhee. manahatth haariaa; koorr kusat kamaae |

Sant Singh KhalsaThe self-willed manmukhs, through stubborn-mindedness and the practice of falsehood, lose the game of life.
Manmohan SinghThrough mind's obstinacy and the practise of falsehood and untruthfulness, the waywards lose the life game.
Manmohan Singh (Punjabi)ਮਨੂਏ ਦੀ ਜ਼ਿੱਦ ਅਤੇ ਝੂਠ ਤੇ ਨਾਰਾਸਤੀ ਦੀ ਕਿਰਤ ਰਾਹੀਂ ਆਪ-ਹੁੰਦਰੇ ਜੀਵਨ ਦੀ ਖੇਡ ਹਾਰ ਜਾਂਦੇ ਹਨ।
Fareedkot Teekaਮਨਮੁਖੋਂ ਨੇ ਮਨ ਕੇ ਹਠ ਕਰ ਕੇ ਵਾਹਿਗੁਰੂ ਸੇ ਵੇਮੁਖ ਹੋ ਕਰ ਮਾਨੁਖ ਜਨਮ ਕੋ ਹਾਰਿਆ ਹੈ।☬ਪ੍ਰਸ਼ਨ: ਮਨਮੁਖੋਂ ਨੇ ਹਠ ਕਿਸ ਮੇਂ ਕੀਆ ਹੈ? ਤਿਸ ਪਰ ਕਹਤੇ ਹੈਂ:☬(ਕੂੜ) ਝੂਠ ਬੋਲਣੇ ਔਰ (ਕੁਸਤੁ) ਖੋਟੇ ਕਰਮੋਂ ਕੇ ਕਮਾਵਣੇ ਮੇਂ ਹੈ॥
Prof. Sahib Singhਮਨਮੁਖ ਮਨ ਦੇ ਹਠ ਵਿਚ (ਬਾਜ਼ੀ) ਹਾਰ ਜਾਂਦਾ ਹੈ, ਤੇ ਕੂੜ-ਕੁਸੱਤ (ਦੀ ਕਮਾਈ) ਕਰਦਾ ਹੈ।
SikhNet (Spanish)El voluntarioso pierde el juego en la obstinación de su mente y vive en la falsedad.

ਗੁਰ ਪਰਸਾਦੀ ਮਨੁ ਜਿਣੈ; ਹਰਿ ਸੇਤੀ ਲਿਵ ਲਾਇ ॥

gur parasaadee man jinai; har setee liv laae |

Sant Singh KhalsaThose who conquer their own mind, by Guru's Grace, lovingly focus their attention on the Lord.
Manmohan SinghHe, who by Guru's grace, subdues his evil-self, fixes his love on God.
Manmohan Singh (Punjabi)ਜੋ ਗੁਰਾਂ ਦੀ ਦਇਆ ਦੁਆਰਾ ਆਪਣੇ ਮੰਦੇ-ਆਪੇ ਤੇ ਕਾਬੂ ਪਾ ਲੈਂਦਾ ਹੈ, ਉਸ ਦੀ ਹਰੀ ਨਾਲ ਪ੍ਰੀਤ ਲਗ ਜਾਂਦੀ ਹੈ।
Fareedkot Teekaਔਰ ਗੁਰਮੁਖ ਗੁਰੋਂ ਕੀ ਕ੍ਰਿਪਾ ਕਰ ਕੇ ਅਪਨੇ ਮਨ ਕੋ (ਜਿਣੈ) ਜੀਤਤੇ ਹੈਂ, ਔਰ ਮਨ ਕੋ ਜੀਤ ਕਰ ਹਰੀ ਕੇ ਸਾਥ ਬ੍ਰਿਤੀ ਲਗਾਇ ਰਹੇ ਹੈਂ॥
Prof. Sahib Singhਗੁਰਮੁਖ ਸਤਿਗੁਰੂ ਦੀ ਕਿਰਪਾ ਨਾਲ ਮਨ ਨੂੰ ਜਿੱਤਦਾ ਹੈ, ਪ੍ਰਭੂ ਨਾਲ ਪਿਆਰ ਜੋੜਦਾ ਹੈ-

ਪਦ ਅਰਥ ਜਿਣੈ = ਜਿੱਤ ਲਏ।

SikhNet (Spanish)Por la Gracia del Guru, los vigías de Dios triunfan sobre su mente y entran en Comunión con el Señor.

ਨਾਨਕ ਗੁਰਮੁਖਿ ਸਚੁ ਕਮਾਵੈ; ਮਨਮੁਖਿ ਆਵੈ ਜਾਇ ॥੨॥

naanak guramukh sach kamaavai; manamukh aavai jaae |2|

Sant Singh KhalsaO Nanak, the Gurmukhs practice Truth, while the self-willed manmukhs continue coming and going in reincarnation. ||2||
Manmohan SinghNanak, the holy man practises truth and evil one continues coming and going.
Manmohan Singh (Punjabi)ਨਾਨਕ ਨੇਕ ਬੰਦਾ ਸਚ ਦੀ ਕਮਾਈ ਕਰਦਾ ਹੈ, ਅਤੇ ਮੰਦ ਜੀਵ ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਗੁਰਮੁਖਿ ਹੈਂ, ਸੋ ਸਚ ਰੂਪ ਵਾਹਿਗੁਰੂ ਕਾ ਜਸ ਕਮਾਉਤੇ ਹੈਂ, ਯਾਂ ਤੇ ਜਨਮ ਮਰਨ ਸੇ ਰਹਤ ਹੂਏ ਹੈਂ, ਔਰ ਮਨਮੁਖ ਜਨਮਤੇ ਮਰਤੇ ਹੈਂ॥੨॥
Prof. Sahib Singhਤੇ ਹੇ ਨਾਨਕ! ਗੁਰਮੁਖ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦਾ ਹੈ। (ਪਰ) ਮਨਮੁਖ ਭਟਕਦਾ ਫਿਰਦਾ ਹੈ ॥੨॥
SikhNet (Spanish)Dice Nanak, los Gurmukjs viven en la Verdad, mientras que los arrogantes Manmukjs nacen para morir una y otra vez. (2)
Answers quote the Granth verbatim with Ang citations. AI commentary is not Gurbani and not a religious ruling.