ੴ

ਸਿੱਖਬਾਣੀ · SikhBani

ਸਤਿਗੁਰੁ ਸੇਵੇ ਆਪਣਾ ਸੋ ਸਿਰੁ ਲੇਖੈ ਲਾਇ ॥

satigur seve aapanaa so sir lekhai laae
Guru Amardas Ji ਗੁਰੂ ਅਮਰਦਾਸ ਜੀ · Siree Raag · Ang 87, 88 · 5 lines
Translations

ਸਲੋਕੁ ਮਃ ੩ ॥

salok mahalaa 3 | Ang 87

Sant Singh KhalsaSalok, Third Mehl:
Manmohan SinghSlok, Third Guru.
Manmohan Singh (Punjabi)ਸਲੋਕ ਤੀਜੀ ਪਾਤਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਸਤਿਗੁਰੁ ਸੇਵੇ ਆਪਣਾ; ਸੋ ਸਿਰੁ ਲੇਖੈ ਲਾਇ ॥

satigur seve aapanaa; so sir lekhai laae | Ang 88

Sant Singh KhalsaThose who serve their True Guru are certified and accepted.
Manmohan SinghThe heads (men) who serve their True Guru, becomes fruitful.
Manmohan Singh (Punjabi)ਜਿਹੜੇ ਸੀਸ (ਇਨਸਾਨ) ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾਉਣੇ ਹਨ, ਉਹ ਸਫਲ ਹੋ ਜਾਂਦੇ ਹਨ।
Fareedkot Teekaਜੋ ਪੁਰਸ ਆਪਣਾ ਸਿਰ ਦੇ ਕਰ ਸਤਿਗੁਰੋਂ ਕੋ ਸੇਵਤਾ ਹੈ, ਸੋ ਅਪਨੇ ਸੀਸ ਕੋ ਲੇਖੇ ਲਾਵਤਾ ਹੈ, ਭਾਵ ਏਹਿ ਕਿ ਅਪਨਾ ਜਨਮ ਸਫਲ ਕਰਤਾ ਹੈ॥
Prof. Sahib Singhਜਿਹੜਾ ਮਨੁੱਖ ਆਪਣੇ ਸਤਿਗੁਰੂ ਦੀ ਦੱਸੀ ਸੇਵਾ ਕਰਦਾ ਹੈ, ਉਹ ਮਨੁੱਖ ਆਪਣਾ ਸਿਰ (ਭਾਵ, ਮਨੁੱਖਾ ਜਨਮ) ਸਫਲਾ ਕਰ ਲੈਂਦਾ ਹੈ।

ਪਦ ਅਰਥ ਲੇਖੈ ਲਾਇ = ਸਫਲਾ ਕਰ ਲੈਂਦਾ ਹੈ। ਆਪੁ = ਆਪਾ-ਭਾਵ, ਅਹੰਕਾਰ।

SikhNet (Spanish)Aquél que sirve a su Guru Verdadero, es aceptado por el Señor,

ਵਿਚਹੁ ਆਪੁ ਗਵਾਇ ਕੈ; ਰਹਨਿ ਸਚਿ ਲਿਵ ਲਾਇ ॥

vichahu aap gavaae kai; rehan sach liv laae | Ang 88

Sant Singh KhalsaThey eradicate selfishness and conceit from within; they remain lovingly absorbed in the True One.
Manmohan SinghHaving effaced their self-conceit from within them, they remain absorbed in the love of the True Lord.
Manmohan Singh (Punjabi)ਆਪਣੇ ਅੰਦਰੋਂ ਸਵੈ-ਹੰਗਤਾ ਨੂੰ ਮੇਸ ਕੇ ਉਹ ਸੱਚੇ ਸਾਹਿਬ ਦੀ ਪ੍ਰੀਤ ਅੰਦਰ ਲੀਨ ਰਹਿੰਦੇ ਹਨ।
Fareedkot Teekaਕਿਉਂਕਿ ਵਹੁ (ਆਪੁ) ਹੰਕਾਰ ਕੋ ਬੀਚ ਸੇ ਗਵਾਇ ਕਰ ਕੇ ਸਚੇ ਵਾਹਿਗੁਰੂ ਮੇਂ ਬ੍ਰਿਤੀ ਲਗਾਇ ਰਖਤੇ ਹੈਂ॥
Prof. Sahib Singhਅਜੇਹੇ ਮਨੁੱਖ ਹਿਰਦੇ ਵਿਚੋਂ ਅਹੰਕਾਰ ਦੂਰ ਕਰ ਕੇ ਸੱਚੇ ਨਾਮ ਵਿਚ ਬਿਰਤੀ ਜੋੜੀ ਰੱਖਦੇ ਹਨ।
SikhNet (Spanish)pues conquista su ego y vive en Comunión con la Verdad del Señor.

ਸਤਿਗੁਰੁ ਜਿਨੀ. ਨ ਸੇਵਿਓ; ਤਿਨਾ ਬਿਰਥਾ ਜਨਮੁ ਗਵਾਇ ॥

satigur jinee. na sevio; tinaa birathaa janam gavaae | Ang 88

Sant Singh KhalsaThose who do not serve the True Guru waste away their lives in vain.
Manmohan SinghThey, who serve not the True Guru, waste their lives in vain.
Manmohan Singh (Punjabi)ਜੋ ਸੱਚੇ ਗੁਰਾਂ ਦੀ ਘਾਲ ਨਹੀਂ ਘਾਲਦੇ, ਉਹ ਆਪਣਾ ਜੀਵਨ ਬੇ-ਅਰਥ ਗੁਆ ਲੈਂਦਾ ਹਨ।
Fareedkot Teekaਔਰ ਜਿਨ੍ਹੋਂ ਨੇ ਸਤਿਗੁਰੋਂ ਕੋ ਨਹੀਂ ਸੇਵਿਆ ਹੈ, ਤਿਨੋਂ ਨੇ ਜਨਮ ਬਿਅਰਥ ਗਵਾਇ ਲੀਆ ਹੈ॥
Prof. Sahib Singhਜਿਨ੍ਹਾਂ ਸਤਿਗੁਰੂ ਦੀ ਦੱਸੀ ਸੇਵਾ ਨਹੀਂ ਕੀਤੀ, ਉਹਨਾਂ ਮਨੁੱਖਾ ਜੀਵਨ ਵਿਅਰਥ ਗਵਾ ਲਿਆ ਹੈ।
SikhNet (Spanish)El que no sirve al Guru Verdadero, desperdicia en vano su vida.

ਨਾਨਕ. ਜੋ ਤਿਸੁ ਭਾਵੈ, ਸੋ ਕਰੇ; ਕਹਣਾ ਕਿਛੂ ਨ ਜਾਇ ॥੧॥

naanak. jo tis bhaavai, so kare; kahanaa kichhoo na jaae |1| Ang 88

Sant Singh KhalsaO Nanak, the Lord does just as He pleases. No one has any say in this. ||1||
Manmohan SinghNanak the Lord does that what he wills. None has any say there-in.
Manmohan Singh (Punjabi)ਨਾਨਕ, ਸੁਆਮੀ ਉਹ ਕੁਝ ਕਰਦਾ ਹੈ, ਜੋ ਕੁਝ ਉਸ ਨੂੰ ਚੰਗਾ ਲੱਗਦਾ ਹੈ। ਉਸ ਵਿੱਚ ਕਿਸੇ ਦਾ ਕੋਈ ਦਖਲ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਤਿਸ ਵਾਹਗੁਰੂ ਕੋ ਭਾਵਤਾ ਹੈ, ਸੋਈ ਕਰਤਾ ਹੈ, ਇਸ ਮੇਂ ਕਹਾ ਕੁਛ ਨਹੀਂ ਜਾਤਾ ਹੈ, ਭਾਵ ਏਹ ਕਿ ਜੀਵ ਕੇ ਵਸ ਕੁਛ ਨਹੀਂ ਹੈ ॥੧॥
Prof. Sahib Singh(ਪਰ) ਹੇ ਨਾਨਕ! (ਕਿਸੇ ਨੂੰ) ਕੁਝ (ਚੰਗਾ ਮੰਦਾ) ਆਖਿਆ ਨਹੀਂ ਜਾ ਸਕਦਾ (ਕਿਉਂਕਿ) ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ, ਆਪ ਕਰਦਾ ਹੈ ॥੧॥
SikhNet (Spanish)Dice Nanak, Él, el Señor hace Su Voluntad en todo y nadie puede preguntar el por qué. (1)
Answers quote the Granth verbatim with Ang citations. AI commentary is not Gurbani and not a religious ruling.