ੴ

ਸਿੱਖਬਾਣੀ · SikhBani

ਸਫਲਿਓ ਸਤਿਗੁਰੁ ਸੇਵਿਆ ਧੰਨੁ ਜਨਮੁ ਪਰਵਾਣੁ ॥

safalio satigur seviaa dhan janam paravaan
Guru Amardas Ji ਗੁਰੂ ਅਮਰਦਾਸ ਜੀ · Raag Sorath · Ang 643 · 6 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਸਫਲਿਓ ਸਤਿਗੁਰੁ ਸੇਵਿਆ; ਧੰਨੁ ਜਨਮੁ ਪਰਵਾਣੁ ॥

safalio satigur seviaa; dhan janam paravaan |

Sant Singh KhalsaService to the True Guru is fruitful and rewarding; blessed and acceptable is such a life.
Manmohan SinghFruitful is the service of the True Guru and blessed and acceptable become the life of his servant.
Manmohan Singh (Punjabi)ਫਲਦਾਇਕ ਹੈ ਸੱਚੇ ਗੁਰਾਂ ਦੀ ਸੇਵਾ। ਮੁਬਾਰਕ ਤੇ ਪ੍ਰਮਾਣੀਕ ਥੀ ਵੰਞਦਾ ਹੈ ਉਨ੍ਹਾਂ ਦੇ ਸੇਵਕ ਦਾ ਜੀਵਨ।
Fareedkot Teekaਜਿਨ ਪੁਰਸ਼ੋਂ ਨੇ ਸਫਲ ਮੂਰਤ ਸਤਿਗੁਰੋਂ ਕਾ ਸੇਵਨ ਕੀਆ ਹੈ, ਵਹੁ ਧੰਨਤਾ ਯੋਗ ਹੈਂ ਔ ਤਿਨ ਕਾ ਜਨਮ ਧਾਰਨਾ ਭੀ ਪ੍ਰਮਾਣੀਕ ਹੂਆ ਹੈ॥
Prof. Sahib Singhਉਹਨਾਂ ਮਨੁੱਖਾਂ ਦਾ ਸੇਵਿਆ ਹੋਇਆ ਸਤਿਗੁਰੂ ਸਫਲ ਹੈ (ਭਾਵ, ਸਤਿਗੁਰੂ ਦੀ ਸੇਵਾ ਉਹਨਾਂ ਲਈ ਸਫਲ ਹੈ) ਤੇ ਉਹਨਾਂ ਦਾ ਜਨਮ ਭੀ ਸ਼ਲਾਘਾ-ਜੋਗ ਤੇ ਕਬੂਲ ਹੋਣ ਦੇ ਜੋਗ ਹੁੰਦਾ ਹੈ,
SikhNet (Spanish)El Servicio del Guru es fructífero; bendita es esa vida dedicada al servicio.

ਜਿਨਾ. ਸਤਿਗੁਰੁ ਜੀਵਦਿਆ ਮੁਇਆ. ਨ ਵਿਸਰੈ; ਸੇਈ ਪੁਰਖ ਸੁਜਾਣ ॥

jinaa. satigur jeevadiaa mueaa. na visarai; seee purakh sujaan |

Sant Singh KhalsaThose who do not forget the True Guru, in life and in death, are truly wise people.
Manmohan SinghSagacious are the persons, who forget not the True Guru both in life and death.
Manmohan Singh (Punjabi)ਸਿਆਣੇ ਹਨ ਉਹ ਪੁਰਸ਼ ਜੋ ਜੀਉਂਦੇ ਅਤੇ ਮੋਏ ਦੋਹਾਂ ਵਿੱਚ ਸੱਚੇ ਗੁਰਾਂ ਨੂੰ ਨਹੀਂ ਭੁਲਾਉਂਦਾ।
Fareedkot Teekaਜਿਨ ਪੁਰਸ਼ੋਂ ਕੋ (ਜੀਵਦਿਆ) ਜਗ੍ਯਾਸਾ ਅਵਸਥਾ ਮੇਂ ਔਰ (ਮੁਇਆ) ਜੀਵਨ ਮੁਕਤ ਸਮੇਂ ਬਿਖੈ ਸਤਿਗੁਰੂ ਬਿਸਰਤਾ ਨਹੀਂ ਹੈ, ਵਹੀ ਪੁਰਸ਼ ਚਤਰ ਹੈਂ॥
Prof. Sahib Singhਉਹੀ ਮਨੁੱਖ ਸਿਆਣੇ (ਗਿਣੇ ਜਾਂਦੇ ਹਨ) ਜਿਨ੍ਹਾਂ ਨੂੰ ਸਾਰੀ ਉਮਰ ਕਦੇ ਭੀ ਆਪਣਾ ਸਤਿਗੁਰੂ ਨਹੀਂ ਭੁੱਲਦਾ।

ਪਦ ਅਰਥ ਜੀਵਦਿਆ ਮੁਇਆ = ਜਨਮ ਤੋਂ ਮਰਨ ਤਕ, ਸਾਰੀ ਉਮਰ।

SikhNet (Spanish)Aquél que no abandona al Guru en la vida o en la muerte, sólo él es sagaz y sabio.

ਕੁਲੁ ਉਧਾਰੇ ਆਪਣਾ; ਸੋ ਜਨੁ ਹੋਵੈ ਪਰਵਾਣੁ ॥

kul udhaare aapanaa; so jan hovai paravaan |

Sant Singh KhalsaTheir families are saved, and they are approved by the Lord.
Manmohan SinghThose persons save their progeny and are approved by the Lord.
Manmohan Singh (Punjabi)ਉਹ ਪੁਰਸ਼ ਆਪਣੀ ਵੰਸ਼ ਨੂੰ ਤਾਰ ਲੈਂਦੇ ਹਨ ਅਤੇ ਪ੍ਰਭੂ ਉਨ੍ਹਾਂ ਨੂੰ ਕਬੂਲ ਕਰ ਲੈਂਦੇ ਹਨ।
Fareedkot Teekaਵਹੁ ਪੁਰਸ਼ ਪਰਮੇਸਰ ਕੀ ਦਰਗਾਹ ਮੇਂ ਪ੍ਰਮਾਣੀਕ ਹੋਤਾ ਹੈ ਔਰ ਅਪਨੀ ਸਭ ਕੁਲ ਕਾ ਭੀ ਉਧਾਰ ਕਰ ਲੇਤਾ ਹੈ॥
Prof. Sahib Singh(ਜੋ ਮਨੁੱਖ ਇਹੋ ਜਿਹੀ ਕਾਰ ਕਰਦਾ ਹੈ) ਉਹ ਆਪ ਕਬੂਲ ਹੋ ਜਾਂਦਾ ਹੈ ਤੇ ਆਪਣੀ ਕੁਲ ਨੂੰ ਭੀ ਤਾਰ ਲੈਂਦਾ ਹੈ।
SikhNet (Spanish)Él emancipa a toda su familia y es aprobado por el Señor.

ਗੁਰਮੁਖਿ ਮੁਏ ਜੀਵਦੇ ਪਰਵਾਣੁ ਹਹਿ; ਮਨਮੁਖ ਜਨਮਿ ਮਰਾਹਿ ॥

guramukh mue jeevade paravaan heh; manamukh janam maraeh |

Sant Singh KhalsaThe Gurmukhs are approved in death as in life, while the self-willed manmukhs continue the cycle of birth and death.
Manmohan SinghThe Guru-wards are approved in life as in death and the way-ward continue coming and going.
Manmohan Singh (Punjabi)ਗੁਰੂ-ਸਮਰਪਣ ਜਿੰਦਗੀ ਤੇ ਮੌਤ ਵਿੱਚ ਪ੍ਰਮਾਣੀਕ ਹਨ। ਆਪ-ਹੁਦਰੇ ਆਉਂਦੇ ਤੇ ਜਾਂਦੇ ਰਹਿੰਦੇ ਹਨ।
Fareedkot Teekaਗੁਰਮੁਖ ਲੋਗ ਤੋ ਜੀਵਤੇ ਅਰ ਮੂਏ ਭੀ ਪਰਵਾਨ ਹੈਂ ਔਰ ਜੋ ਮਨਮੁਖ ਹੈਂ, ਸੋ ਸਦਾ ਜਨਮਤੇ ਮਰਤੇ ਰਹਿਤੇ ਹੈਂ॥
Prof. Sahib Singhਸਤਿਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਜਿਊਂਦੇ ਵੀ ਅਤੇ ਮੋਏ ਵੀ ਕਬੂਲ ਹਨ, ਪਰ, ਮਨ ਦੇ ਅਧੀਨ ਮਨੁੱਖ ਜੰਮਦੇ ਮਰਦੇ ਰਹਿੰਦੇ ਹਨ;
SikhNet (Spanish)Quienes voltean hacia Dios son aprobados en vida y también en la muerte;

ਨਾਨਕ. ਮੁਏ ਨ ਆਖੀਅਹਿ; ਜਿ. ਗੁਰ ਕੈ ਸਬਦਿ ਸਮਾਹਿ ॥੨॥

naanak. mue na aakheeeh; ji. gur kai sabad samaeh |2|

Sant Singh KhalsaO Nanak, they are not described as dead, who are absorbed in the Word of the Guru's Shabad. ||2||
Manmohan SinghNanak, they are not said to have died, who are absorbed in the Guru's hymns.
Manmohan Singh (Punjabi)ਨਾਨਕ ਉਹ ਮਰੇ ਹੋਏ ਨਹੀਂ ਆਖੇ ਜਾਂਦੇ ਜੋ ਗੁਰਾਂ ਦੀ ਬਾਣੀ ਅੰਦਰ ਲੀਨ ਹੁੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਪੁਰਸ਼ ਗੁਰੋਂ ਕੇ ਸਬਦ ਕਰ ਅਨੰਦ ਹੂਏ ਹੈਂ, ਵਹੁ ਮੂਏ ਨਹੀਂ ਕਹੇ ਜਾਤੇ ਹੈਂ॥੨॥
Prof. Sahib Singhਹੇ ਨਾਨਕ! ਜੋ ਮਨੁੱਖ ਸਤਿਗੁਰੂ ਦੇ ਸ਼ਬਦ ਵਿਚ ਲੀਨ ਹੋ ਜਾਂਦੇ ਹਨ, ਉਹਨਾਂ ਨੂੰ ਮੁਏ ਹੋਏ ਨਹੀਂ ਆਖੀਦਾ ॥੨॥
SikhNet (Spanish)los Manmukjs nacen sólo para morir. Pero, dice Nanak, no mueren aquéllos que están inmergidos en la Palabra del Shabd del Guru. (2)
Answers quote the Granth verbatim with Ang citations. AI commentary is not Gurbani and not a religious ruling.