ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.
ਰੰਗ ਸੰਗਿ ਬਿਖਿਆ ਕੇ ਭੋਗਾ; ਇਨ ਸੰਗਿ ਅੰਧ ਨ ਜਾਨੀ ॥੧॥
rang sang bikhiaa ke bhogaa; in sang andh na jaanee |1|
Sant Singh KhalsaHe is immersed in the enjoyment of corrupt pleasures; engrossed in them, the blind fool does not understand. ||1||
Manmohan SinghThe man is imbued with the enjoyment of the mortal sins. In their association, the blind man knows not the Lord.
Manmohan Singh (Punjabi)ਇਨਸਾਨ ਪ੍ਰਾਣ-ਨਾਸਕ ਪਾਪ ਦੇ ਅਨੰਦ ਮਾਨਣ ਨਾਲ ਰੰਗਿਆ ਹੋਇਆ ਹੈ। ਇਨ੍ਹਾਂ ਦੀ ਸੁਹਬਤ ਅੰਦਰ ਅੰਨ੍ਹਾ ਆਦਮੀ ਪ੍ਰਭੂ ਨੂੰ ਨਹੀਂ ਜਾਣਦਾ।
Fareedkot Teekaਇਹ ਜੀਵ ਬਿਖਿਓਂ ਕੇ ਭੋਗੋਂ ਕੇ ਸਾਥ ਰੰਗਿਆ ਗਿਆ ਹੈ। ਇਨ ਵਿਖਿਓਂ ਕੇ ਸੰਗ ਕਰ ਅੰਧ ਜੀਵ ਨੇ ਇਹ ਬਾਤ ਨਹੀਂ ਜਾਨੀ ਕਿ ਮੇਰੀ ਅਵਸਥਾ ਬਿਅਰਥ ਜਾਤੀ ਹੈ॥੧॥
Prof. Sahib Singhਮੌਜਾਂ ਨਾਲ ਮਾਇਆ ਦੇ ਭੋਗ (ਮਨੁੱਖ ਭੋਗਦਾ ਰਹਿੰਦਾ ਹੈ), (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਮਨੁੱਖ ਇਹਨਾਂ ਭੋਗਾਂ ਵਿਚ ਰੁੱਝਾ ਹੋਇਆ ਸਮਝਦਾ ਨਹੀਂ (ਕਿ ਉਮਰ ਵਿਅਰਥ ਗੁਜ਼ਰ ਰਹੀ ਹੈ) ॥੧॥ਪਦ ਅਰਥ ਰੰਗ ਸੰਗਿ = ਮੌਜਾਂ ਨਾਲ। ਬਿਖਿਆ = ਮਾਇਆ। ਇਨ ਸੰਗਿ = ਇਹਨਾਂ ਨਾਲ ॥੧॥
SikhNet (Spanish)El tonto se revuelca en la Maya y no conoce su elevado Destino.(1)
ਹਉ ਸੰਚਉ ਹਉ ਖਾਟਤਾ; ਸਗਲੀ ਅਵਧ ਬਿਹਾਨੀ ॥ ਰਹਾਉ ॥
hau sanchau hau khaattataa; sagalee avadh bihaanee | rahaau |
Sant Singh Khalsa"I am earning profits, I am getting rich", he says, as his life passes away. ||Pause||
Manmohan SinghI am ass, I earn, so says he Like this his whole life passes away. Pause.
Manmohan Singh (Punjabi)ਮੈ ਇਕੱਤ੍ਰ ਕਰਦਾ ਹਾਂ, ਮੈਂ ਖੱਟਦਾ ਕਮਾਉਂਦਾ ਹਾਂ ਅੰਕੁਰ ਉਹ ਆਖਦਾ ਹੈ। ਏਸੇ ਤਰ੍ਹਾਂ ਹੀ ਉਸ ਦੀ ਸਾਰੀ ਆਰਬਲਾ ਬੀਤ ਜਾਂਦੀ ਹੈ। ਠਹਿਰਾਉ।
Fareedkot Teekaਮੈਂ ਮਾਇਆ ਕੋ ਇਕਤ੍ਰ ਕਰਤਾ ਹਾਂ ਔਰ ਮੈਂ ਖਾਟਤਾ ਹਾਂ। ਐਸੇ ਬਕਬਾਦ ਕਰਤੇ ਕੀ ਸੰਪੂਰਨ ਅਉਧ ਬਿਹਾ ਗਈ ਹੈ॥
Prof. Sahib Singhਮੈਂ ਮਾਇਆ ਜੋੜ ਰਿਹਾ ਹਾਂ, ਮੈਂ ਮਾਇਆ ਖੱਟਦਾ ਹਾਂ-(ਇਹਨਾਂ ਹੀ ਖ਼ਿਆਲਾਂ ਵਿਚ ਅੰਨ੍ਹੇ ਹੋਏ ਮਨੁੱਖ ਦੀ) ਸਾਰੀ ਹੀ ਉਮਰ ਗੁਜ਼ਰ ਜਾਂਦੀ ਹੈ।ਰਹਾਉ।ਪਦ ਅਰਥ ਸੰਚਉ = ਮੈਂ ਇਕੱਠੀ ਕਰਦਾ ਹਾਂ। ਹਉ = ਮੈਂ। ਸਗਲੀ = ਸਾਰੀ। ਅਵਧ = ਉਮਰ।ਰਹਾਉ।
SikhNet (Spanish)Él dice, “yo gano, yo junto para mí”, y en eso se le pasa su vida entera. (Pausa)
ਹਉ ਸੂਰਾ ਪਰਧਾਨੁ ਹਉ; ਕੋ. ਨਾਹੀ ਮੁਝਹਿ ਸਮਾਨੀ ॥੨॥
hau sooraa paradhaan hau; ko. naahee mujheh samaanee |2|
Sant Singh Khalsa"I am a hero, I am famous and distinguished; no one is equal to me." ||2||
Manmohan SinghI am a hero, I am the most distinguished, No one is equal to me.
Manmohan Singh (Punjabi)ਮੈਂ ਸੂਰਮਾ ਹਾਂ, ਮੈਂ ਪਰਮ ਨਾਮਵਰ ਹਾਂ, ਮੇਰੇ ਤੁੱਲ ਹੋਰ ਕੋਈ ਨਹੀਂ।
Fareedkot Teekaਪੁਨਾ ਮੈਂ ਸੂਰਬੀਰ ਹੂੰ ਔਰ ਮੈਂ ਪ੍ਰਧਾਨ ਹੂੰ ਮੇਰੇ ਸਮਾਨ ਕੋਈ ਨਹੀਂ॥੨॥
Prof. Sahib Singhਮੈਂ ਸੂਰਮਾ ਹਾਂ, ਮੈਂ ਚੌਧਰੀ ਹਾਂ, ਕੋਈ ਮੇਰੇ ਬਰਾਬਰ ਦਾ ਨਹੀਂ ਹੈ ॥੨॥ਪਦ ਅਰਥ ਸੂਰਾ = ਸੂਰਮਾ। ਪਰਧਾਨੁ = ਚੌਧਰੀ। ਸਮਾਨੀ = ਵਰਗਾ, ਬਰਾਬਰ ਦਾ ॥੨॥
SikhNet (Spanish)Dice, “soy valiente, soy el maestro de todo, y nadie es igual a mí”.(2)
ਜੋਬਨਵੰਤ ਅਚਾਰ ਕੁਲੀਨਾ; ਮਨ ਮਹਿ ਹੋਇ ਗੁਮਾਨੀ ॥੩॥
jobanavant achaar kuleenaa; man meh hoe gumaanee |3|
Sant Singh Khalsa"I am young, cultured, and born of a good family." In his mind, he is proud and arrogant like this. ||3||
Manmohan SinghI am young, of good conduct and of high family. In his mind he has gone haughty like this.
Manmohan Singh (Punjabi)ਮੈਂ ਜੁਆਨ, ਧਰਮੀ ਅਤੇ ਉਚੇ ਘਰਾਣੇ ਦਾ ਹਾਂ। ਆਪਣੇ ਚਿੱਤ ਅੰਦਰ ਉਹ ਇਸ ਤਰ੍ਹਾਂ ਹੰਕਾਰੀ ਹੋਇਆ ਹੋਇਆ ਹੈ।
Fareedkot Teekaਮੈਂ ਜਵਾਨ ਹੂੰ ਔਰ ਬਡੀ ਕੁਲ ਵਾਲਾ ਅਰੁ ਚੰਗੇ ਕਰਮੋਂ ਵਾਲਾ ਹੂੰ। ਐਸੇ ਮਨ ਮੇਂ ਸਮਝ ਕਰ (ਗੁਮਾਨੀ) ਹੰਕਾਰੀ ਹੋ ਜਾਤਾ ਹੈ॥੩॥
Prof. Sahib Singhਮੈਂ ਸੋਹਣਾ ਹਾਂ, ਮੈਂ ਉੱਚੇ ਆਚਰਨ ਵਾਲਾ ਹਾਂ, ਮੈਂ ਉੱਚੀ ਕੁਲ ਵਾਲਾ ਹਾਂ-(ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ ਆਪਣੇ) ਮਨ ਵਿਚ ਇਉਂ ਅਹੰਕਾਰੀ ਹੁੰਦਾ ਹੈ ॥੩॥ਪਦ ਅਰਥ ਅਚਾਰ = ਆਚਰਨ। ਕੁਲੀਨਾ = ਚੰਗੀ ਕੁਲ ਵਾਲਾ। ਜੋਬਨਵੰਤ = ਜੋਬਨ ਦਾ ਮਾਲਕ, ਸੋਹਣਾ। ਗੁਮਾਨੀ = ਅਹੰਕਾਰੀ ॥੩॥
SikhNet (Spanish)Se enorgullece de su belleza, de su cultura, y de su familia.(3)
ਜਿਉ ਉਲਝਾਇਓ ਬਾਧ ਬੁਧਿ; ਕਾ ਮਰਤਿਆ. ਨਹੀ ਬਿਸਰਾਨੀ ॥੪॥
jiau ulajhaaeo baadh budh; kaa maratiaa. nahee bisaraanee |4|
Sant Singh KhalsaHe is trapped by his false intellect, and he does not forget this until he dies. ||4||
Manmohan SinghAs if he is entrapped by false understanding, he forgets not self-conceit till his death.
Manmohan Singh (Punjabi)ਜਿਵੇਂ ਕਿ ਉਹ ਝੂਠੀ ਸਮਝ ਦਾ ਫਸਾਇਆ ਹੋਇਆ ਹੈ, ਮਰਨ ਵੇਲੇ ਤਾਂਈ ਉਹ ਸਵੈ-ਹਗਤਾ ਨੂੰ ਨਹੀਂ ਭੁੱਲਦਾ।
Fareedkot Teeka(ਬਾਲ ਬੁਧਿ) ਨਾਸ ਬੁਧੀ ਅਰਥਾਤ ਅਗਿਆਨੀ ਜਿਉਂ ਬਿਖ੍ਯੋਂ ਮੇਂ ਫਸਿਆ ਹੂਆ ਹੈ, ਔਰ (ਕਾਮ ਰਤਿਆ) ਕਾਮਨਾ ਮੇਂ ਖਚਤ ਹੂਏ ਨੇ ਹੰਤਾ ਮਮਤਾ ਨਹੀਂ ਬਿਸਰਾਨੀ।☬ਕਹੀਂ ਬਾਲ ਬੁਧੀ ਪਾਠ ਹੋਤਾ ਹੈ। ਤਹਾਂ ਐਸੇ ਅਰਥ ਕਰਨਾ: (ਬਾਲ ਬੁਧਿ) ਜੋ ਬਾਲਕਪਨੇ ਕੀ ਰੀਤੀ ਸੀ ਸੋ ਇਸ ਜੀਵ ਨੇ ਮਰਤਿਆਂ ਤਕ ਭੀ ਨਹੀਂ ਬਿਸਾਰੀ॥੪॥
Prof. Sahib Singh(ਮਾਇਆ ਦੇ ਮੋਹ ਵਿਚ) ਮਾਰੀ ਹੋਈ ਮਤਿ ਵਾਲਾ ਮਨੁੱਖ ਜਿਵੇਂ (ਜਵਾਨੀ ਸਮੇ ਮਾਇਆ ਦੇ ਮੋਹ ਵਿਚ) ਫਸਿਆ ਰਹਿੰਦਾ ਹੈ, ਮਰਨ ਵੇਲੇ ਭੀ ਉਸ ਨੂੰ ਇਹ ਮਾਇਆ ਨਹੀਂ ਭੁੱਲਦੀ ॥੪॥ਪਦ ਅਰਥ ਉਲਝਾਇਓ = ਉਲਝਿਆ ਹੋਇਆ। ਬਾਧ ਬੁਧਿਕਾ = ਮਾਰੀ ਹੋਈ ਮਤਿ ਵਾਲਾ ॥੪॥
SikhNet (Spanish)Y con la falsedad en su mente, sigue con estas actitudes hasta su muerte.(4)
ਭਾਈ ਮੀਤ ਬੰਧਪ ਸਖੇ; ਪਾਛੇ ਤਿਨਹੂ ਕਉ ਸੰਪਾਨੀ ॥੫॥
bhaaee meet bandhap sakhe; paachhe tinahoo kau sanpaanee |5|
Sant Singh KhalsaBrothers, friends, relatives and companions who live after him - he entrusts his wealth to them. ||5||
Manmohan SinghBrothers, friends, Kinsmen and companions, who live after him, to them he entrusts his wealth.
Manmohan Singh (Punjabi)ਭਰਾ, ਮਿੱਤ੍ਰ, ਸਾਕ-ਸੈਨ ਅਤੇ ਸਾਥੀ ਜੋ ਪਿਛੇ ਜੀਉਂਦੇ ਹਨ, ਉਨ੍ਹਾਂ ਨੂੰ ਉਹ ਆਪਣੀ ਦੌਲਤ ਸੌਪ ਦਿੰਦਾ ਹੈ।
Fareedkot Teekaਭਾਈ ਮਿਤ੍ਰ ਔਰ ਸੰਬੰਧੀ ਪੁਨਾ (ਸਖੇ) ਸਮੀਪੀ ਮਿਤ੍ਰ ਜੋ ਹੈਂ, ਪਾਛੇ ਅਰਥਾਤ ਮਰਣੇ ਕੇ ਉਪਰਾਂਤ ਸਰਬ ਸਮਗਰੀ ਜਿਸਮੈਂ ਮਮਤਾ ਥੀ ਤਿਨੋਂ ਕੋ ਹੀ ਸੌਂਪੀ ਹੈ॥੫॥
Prof. Sahib Singhਭਰਾ, ਮਿੱਤਰ, ਰਿਸ਼ਤੇਦਾਰ, ਸਾਥੀ-ਮਰਨ ਤੋਂ ਪਿੱਛੋਂ ਆਖ਼ਰ ਇਹਨਾਂ ਨੂੰ ਹੀ (ਆਪਣੀ ਸਾਰੀ ਉਮਰ ਦੀ ਇਕੱਠੀ ਕੀਤੀ ਹੋਈ ਮਾਇਆ) ਸੌਂਪ ਜਾਂਦਾ ਹੈ ॥੫॥ਪਦ ਅਰਥ ਬੰਧਪ = ਰਿਸ਼ਤੇਦਾਰ। ਸਖੇ = ਮਿੱਤਰ, ਸਾਥੀ। ਸੰਪਾਨੀ = ਸੌਂਪੀ ॥੫॥
SikhNet (Spanish)Después su riqueza es heredada por sus hermanos, amigos y parientes.(5)
ਜਿਤੁ ਲਾਗੋ ਮਨੁ ਬਾਸਨਾ; ਅੰਤਿ ਸਾਈ ਪ੍ਰਗਟਾਨੀ ॥੬॥
jit laago man baasanaa; ant saaee pragattaanee |6|
Sant Singh KhalsaThat desire, to which the mind is attached, at the last moment, becomes manifest. ||6||
Manmohan SinghThe desire, to which the soul is attached, that becomes manifest at the last moment.
Manmohan Singh (Punjabi)ਜਿਹੜੀ ਖਾਹਿਸ਼ ਨਾਲ ਆਤਮਾ ਜੁੜੀ ਹੋਈ ਹੈ ਉਹ ਅਖੀਰ ਦੇ ਵੇਲੇ ਆ ਜਾਹਰ ਹੁੰਦੀ ਹੈ।
Fareedkot Teekaਜਿਸ ਬਾਸਨਾ ਮੇਂ ਮਨੁ ਲਾਗਾ ਹੂਆ ਥਾ ਅੰਤ ਕੋ ਸੋਈ ਪ੍ਰਗਟ ਹੋਈ॥੬॥
Prof. Sahib Singhਜਿਸ ਵਾਸਨਾ ਵਿਚ ਮਨੁੱਖ ਦਾ ਮਨ (ਸਾਰੀ ਉਮਰ) ਲੱਗਾ ਰਹਿੰਦਾ ਹੈ, ਆਖ਼ਿਰ ਮੌਤ ਵੇਲੇ ਉਹੀ ਵਾਸਨਾ ਆਪਣਾ ਜ਼ੋਰ ਪਾਂਦੀ ਹੈ ॥੬॥ਪਦ ਅਰਥ ਜਿਤੁ ਬਾਸਨਾ = ਜੇਹੜੀ ਵਾਸਨਾ ਵਿਚ। ਅੰਤਿ = ਅਖ਼ੀਰ ਵੇਲੇ। ਸਾਈ = ਉਹ (ਵਾਸਨਾ) ॥੬॥
SikhNet (Spanish)Apegado durante su vida al deseo, no puede pensar en nada más al final.(6)
ਅਹੰਬੁਧਿ ਸੁਚਿ ਕਰਮ ਕਰਿ; ਇਹ ਬੰਧਨ ਬੰਧਾਨੀ ॥੭॥
ahanbudh such karam kar; ih bandhan bandhaanee |7|
Sant Singh KhalsaHe may perform religious deeds, but his mind is egotistical, and he is bound by these bonds. ||7||
Manmohan SinghThe man does pious deeds, through proud intellect, with these entanglements he is bound.
Manmohan Singh (Punjabi)ਆਦਮੀ ਮਗ਼ਰੂਰ ਮੱਤ ਨਾਲ ਨੇਕ ਕੰਮ ਕਰਦਾ ਹੈ। ਇਨ੍ਹਾਂ ਜੂੜਾਂ ਨਾਲ ਉਹ ਜਕੜਿਆ ਹੋਇਆ ਹੈ।
Fareedkot Teekaਅਹੰ ਬੁਧੀ ਕੋ ਧਾਰ ਕਰ (ਸੁਚਿ) ਪਵਿਤ੍ਰਤਾ ਪੁਨਾ ਔਰ ਜੋ ਅਨੇਕ ਪ੍ਰਕਾਰ ਕੇ ਕਰਮ ਕਰਤਾ ਹੈ ਏਹੀ ਬੰਧਨ ਹੈਂ। ਜਿਸ ਕਰ ਜੀਵ ਕੀ ਬੁਧੀ (ਬੰਧਾਨੀ) ਬੰਧਾਇਵਾਨ ਹੋਇ ਰਹੀ ਹੈ॥੭॥ਪ੍ਰਸ਼ਨ: ਪੁਰਸ ਬੰਧਨੋਂ ਸੇ ਰਹਤ ਕੈਸੇ ਹੋਵੇ?☬ਉੱਤਰ: ਐਸੇ ਬੇਨਤੀ ਕਰੇ:
Prof. Sahib Singhਹਉਮੈ ਦੇ ਆਸਰੇ (ਸਰੀਰਕ ਪਵਿੱਤ੍ਰਤਾ ਤੇ ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ ਧਾਰਮਿਕ) ਕਰਮ ਕਰ ਕਰ ਕੇ ਇਹਨਾਂ ਦੇ ਬੰਧਨਾਂ ਵਿਚ ਹੀ ਬੱਝਾ ਰਹਿੰਦਾ ਹੈ ॥੭॥ਪਦ ਅਰਥ ਅਹੰਬੁਧਿ = ਹਉਮੈ ਦੇ ਆਸਰੇ। ਸੁਚਿ = ਸਰੀਰਕ ਪਵਿਤ੍ਰਤਾ ॥੭॥
SikhNet (Spanish)Es atado por el orgullo de haber actuado piadosamente. (7)
ਦਇਆਲ ਪੁਰਖ ਕਿਰਪਾ ਕਰਹੁ; ਨਾਨਕ. ਦਾਸ ਦਸਾਨੀ ॥੮॥੩॥੧੫॥੪੪॥ ਜੁਮਲਾ
deaal purakh kirapaa karahu; naanak. daas dasaanee |8|3|15|44| jumalaa
Sant Singh KhalsaO Merciful Lord, please bless me Your Mercy, that Nanak may become the slave of Your slaves. ||8||3||15||44||Total||
Manmohan SinghMy Merciful Master, show mercy, that Nanak may become the slave of Thine slaves.8/3/15/44 total
Manmohan Singh (Punjabi)ਮੇਰੇ ਮਿਹਰਬਾਨ ਮਾਲਕ! ਮਾਇਆਂ ਧਾਰ, ਤਾਂ ਜੋ ਨਾਨਕ ਤੇਰੇ ਗੋਲਿਆਂ ਦਾ ਗੋਲਾ ਹੋ ਜਾਏ। 8।3।15।44 ਜੋੜ।
Fareedkot Teekaਹੇ ਦ੍ਯਾਲ ਪੁਰਖ ਪਰਮੇਸ੍ਵਰ ਜੀ! ਐਸੀ ਕ੍ਰਿਪਾ ਕਰੋ ਜੋ ਅਹੰਕਾਰ ਨਾਸ ਹੋਵੇ। ਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤੇਰੇ ਦਾਸੋਂ ਕਾ ਦਾਸ ਹੂੰ॥੮॥੩॥੧੫॥੪੪॥
Prof. Sahib Singhਹੇ ਨਾਨਕ! (ਅਰਦਾਸ ਕਰ ਤੇ ਆਖ-) ਹੇ ਦਇਆ ਦੇ ਘਰ ਸਰਬ-ਵਿਆਪਕ ਪ੍ਰਭੂ! ਮੇਰੇ ਉਤੇ ਕਿਰਪਾ ਕਰ, ਮੈਨੂੰ ਆਪਣੇ ਦਾਸਾਂ ਦਾ ਦਾਸ (ਬਣਾਈ ਰੱਖ, ਤੇ ਮੈਨੂੰ ਇਹਨਾਂ ਹਉਮੈ ਦੇ ਬੰਧਨਾਂ ਤੋਂ ਬਚਾਈ ਰੱਖ) ॥੮॥੩॥੧੫॥੪੪॥ਪਦ ਅਰਥ ਦਾਸ ਦਸਾਨੀ = ਦਾਸਾਂ ਦਾ ਦਾਸ ॥੮॥
* ਵੇਰਵਾ: ਅਸਟਪਦੀਆਂ ਮਹਲਾ ੧ = ੧੮। ਮਹਲਾ ੩ = ੯। ਮਹਲਾ ੪ = ੨। ਮਹਲਾ ੫ = ੧੫ । ਜੋੜ = ੪੪।
SikhNet (Spanish)Oh Señor Benéfico, ten Compasión de mí, porque Nanak es el Esclavo de Tus Esclavos (8-3-15-44-Total)