ੴ

ਸਿੱਖਬਾਣੀ · SikhBani

ਗੁਣ ਗਾਵਾ ਗੁਣ ਵਿਥਰਾ ਗੁਣ ਬੋਲੀ ਮੇਰੀ ਮਾਇ ॥

gun gaavaa gun vitharaa gun bolee meree maae
Guru Ramdas Ji ਗੁਰੂ ਰਾਮਦਾਸ ਜੀ · Siree Raag · Ang 40 · 15 lines
Translations

ਸਿਰੀਰਾਗੁ ਮਹਲਾ ੪ ॥

sireeraag mahalaa 4 |

Sant Singh KhalsaSiree Raag, Fourth Mehl:
Manmohan SinghSri Rag Fourth Guru.
Manmohan Singh (Punjabi)ਸਿਰੀ ਰਾਗ ਚਉਥੀ ਪਾਤਸ਼ਾਹੀ।
SikhNet (Spanish)Siri Rag, Mejl Guru Ram Das, Cuarto Canal Divino

ਗੁਣ ਗਾਵਾ ਗੁਣ ਵਿਥਰਾ; ਗੁਣ ਬੋਲੀ. ਮੇਰੀ ਮਾਇ ॥

gun gaavaa gun vitharaa; gun bolee. meree maae |

Sant Singh KhalsaI sing His Glories, I describe His Glories, I speak of His Glories, O my mother.
Manmohan SinghLord's praises do I sing, His praises do I blazon and praises do I utter, O my mother!
Manmohan Singh (Punjabi)ਸਾਹਿਬ ਦੀਆਂ ਸਿਫਤਾਂ ਮੈਂ ਗਾਇਨ ਕਰਦਾ ਹਾਂ, ਉਸ ਦੀਆਂ ਸਿਫਤਾਂ ਮੈਂ ਪ੍ਰਗਟ ਕਰਦਾ ਹਾਂ ਅਤੇ ਸਿਫਤਾਂ ਹੀ ਮੈਂ ਉਚਾਰਦਾ ਹਾਂ, ਹੇ ਮੇਰੀ ਮਾਤਾ!
Fareedkot Teekaਹੇ ਮੇਰੀ (ਮਾਇ) ਸਖੀ! ਭਾਵ ਏਹ ਕਿ ਹੇ ਭਾਈ ਤਾਂ ਤੇ ਸਦਾ ਹਰੀ ਕੇ ਗੁਨ ਗਾਇਨ ਕਰੂੰ, ਔਰ ਗੁਨੋਂ ਕਾ (ਵਿਥਰਾ) ਵਿਸਥਾਰ ਕਰ ਕੇ ਸੁਨਾਵੋਂ, ਔਰ ਗੁਨੋਂ ਕੇ ਸਾਥ ਮਿਲੀ ਹੂਈ ਜੋ (ਬੋਲੀ) ਬਾਨੀ ਹੈ, ਸੋਈ ਬੋਲੂੰ॥
Prof. Sahib Singhਹੇ ਮੇਰੀ ਮਾਂ! (ਮੇਰਾ ਮਨ ਤਰਸਦਾ ਹੈ ਕਿ) ਮੈਂ (ਪ੍ਰਭੂ ਦੇ) ਗੁਣ ਗਾਂਵਦਾ ਰਹਾਂ, ਗੁਣਾਂ ਦਾ ਵਿਸਥਾਰ ਕਰਦਾ ਰਹਾਂ ਤੇ (ਪ੍ਰਭੂ ਦੇ) ਗੁਣ ਉਚਾਰਦਾ ਰਹਾਂ।

ਪਦ ਅਰਥ ਗਾਵਾ = ਗਾਵਾਂ, ਮੈਂ ਗਾਵਾਂ। ਵਿਥਰਾ = ਵਿਥਰਾਂ, ਮੈਂ ਵਿਸਥਾਰ ਕਰਾਂ। ਬੋਲੀ = ਬੋਲੀਂ, ਮੈਂ ਬੋਲਾਂ। ਮਾਇ = ਹੇ ਮਾਂ!

SikhNet (Spanish)Canto Sus Glorias, las describo, y las recito, oh mi madre,

ਗੁਰਮੁਖਿ ਸਜਣੁ ਗੁਣਕਾਰੀਆ; ਮਿਲਿ ਸਜਣ ਹਰਿ ਗੁਣ ਗਾਇ ॥

guramukh sajan gunakaareea; mil sajan har gun gaae |

Sant Singh KhalsaThe Gurmukhs, my spiritual friends, bestow virtue. Meeting with my spiritual friends, I sing the Glorious Praises of the Lord.
Manmohan SinghThe exalted Guru, my friend, is bestower of virtue. By meeting my friend I harp upon God's glories.
Manmohan Singh (Punjabi)ਮੁੱਖੀ ਗੁਰਦੇਵ, ਮੇਰਾ ਮਿੱਤ੍ਰ ਗੁਣ ਕਰਨ ਵਾਲਾ ਹੈ। ਆਪਣੇ ਮਿੱਤ੍ਰ ਨੂੰ ਮਿਲ ਕੇ ਮੈਂ ਵਾਹਿਗੁਰੂ ਦੀ ਕੀਰਤੀ ਅਲਾਪਦਾ ਹਾਂ।
Fareedkot Teekaਔਰ ਜੋ ਗ੍ਯਾਨਵਾਨ (ਸਜਣੁ) ਅਕ੍ਰਿਤਮ ਉਪਕਾਰੀ ਜਿਨ ਕਾ ਸਹਿਜ ਹੀ ਉਪਕਾਰ ਕਰਨੇ ਕਾ ਸ੍ਵਭਾਵ ਹੈ, ਪੁਨਾ ਗੁਨ ਪ੍ਰਾਪਤਿ ਕਰਨੇ ਵਾਲੇ ਹੈਂ, ਤਿਨ ਸਜਨੋਂ ਕੇ ਸਾਥ ਮਿਲ ਕਰ ਕੇ ਵਾਹਿਗੁਰੂ ਕੇ ਗੁਣ ਗਾਯਨ ਕਰੂੰ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਸੰਤ ਜਨ ਹੀ (ਪ੍ਰਭੂ ਦੇ ਗੁਣ ਗਾਵਣ ਦੀ ਇਹ) ਸਿਫ਼ਤਿ ਪੈਦਾ ਕਰ ਸਕਦਾ ਹੈ। ਕਿਸੇ ਗੁਰਮੁਖਿ ਨੂੰ ਹੀ ਮਿਲ ਕੇ ਪ੍ਰਭੂ ਦੇ ਗੁਣ ਕੋਈ ਗਾ ਸਕਦਾ ਹੈ।

ਪਦ ਅਰਥ ਗੁਣਕਾਰੀਆ = ਗੁਣ ਪੈਦਾ ਕਰਨ ਵਾਲਾ। ਮਿਲਿ ਸਜਣ = (ਉਸ) ਸੱਜਣ ਨੂੰ ਮਿਲ ਕੇ।

SikhNet (Spanish)los Gurmukjs, mis amigos espirituales, entonan las Gloriosas Alabanzas del Señor.

ਹੀਰੈ ਹੀਰੁ ਮਿਲਿ ਬੇਧਿਆ; ਰੰਗਿ ਚਲੂਲੈ ਨਾਇ ॥੧॥

heerai heer mil bedhiaa; rang chaloolai naae |1|

Sant Singh KhalsaThe Diamond of the Guru has pierced the diamond of my mind, which is now dyed in the deep crimson color of the Name. ||1||
Manmohan SinghBy meeting (the Guru) diamond (my mind) diamond is pierced and is dyed deep red with God's Name
Manmohan Singh (Punjabi)(ਗੁਰੂ) ਰਤਨ ਨਾਲ ਮਿਲ ਕੇ (ਮੇਰਾ ਮਨ) ਰਤਨ ਵਿੰਨ੍ਹਿਆ ਗਿਆ ਹੈ ਅਤੇ ਹਰੀਨਾਮ ਨਾਲ ਗੂੜ੍ਹਾ-ਲਾਲ ਰੰਗਿਆ ਗਿਆ ਹੈ।
Fareedkot Teekaਨਾਮ ਕੋ ਜਪ ਕੇ (ਚਲੂਲੈ) ਸਘਨ (ਰੰਗ) ਪ੍ਰੇਮਵਾਨ ਹੂਏ, ਤਬ ਹੀਰੈ ਜੋ ਬ੍ਰਹਮ ਤਿਸ ਮੇਂ ਹੀਰੁ ਜੋ ਜੀਵ ਹੈਂ, ਸੋ ਮਿਲ ਕਰ (ਬੇਧਿਆ) ਅਭੇਦ ਭਯਾ ਹੈ॥
Prof. Sahib Singh(ਜੇਹੜਾ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ, ਉਸ ਦਾ) ਮਨ-ਹੀਰਾ ਗੁਰੂ-ਹੀਰੇ ਨੂੰ ਮਿਲ ਕੇ (ਉਸ ਵਿਚ) ਵਿੱਝ ਜਾਂਦਾ ਹੈ, ਪ੍ਰਭੂ ਦੇ ਨਾਮ ਵਿਚ (ਲੀਨ ਹੋ ਕੇ) ਉਹ ਪ੍ਰਭੂ ਦੇ ਗੂੜ੍ਹੇ ਪਿਆਰ-ਰੰਗ ਵਿਚ (ਰੰਗਿਆ ਜਾਂਦਾ ਹੈ) ॥੧॥

ਪਦ ਅਰਥ ਹੀਰੈ = ਹੀਰੇ (ਗੁਰੂ) ਨੂੰ। ਹੀਰੁ = (ਮਨ) ਹੀਰਾ। ਬੇਧਿਆ = ਵਿੰਨ੍ਹਿਆ। ਰੰਗਿ ਚਲੂਲੈ = ਗੂੜ੍ਹੇ ਰੰਗ ਵਿਚ। ਨਾਇ = ਨਾਮ ਦੀ ਰਾਹੀਂ॥੧॥

SikhNet (Spanish)El Diamante del Guru ha atravesado el diamante de mi mente, el cual está teñido del carmesí profundo del Nombre. (1)

ਮੇਰੇ ਗੋਵਿੰਦਾ; ਗੁਣ ਗਾਵਾ. ਤ੍ਰਿਪਤਿ ਮਨਿ ਹੋਇ ॥

mere govindaa; gun gaavaa. tripat man hoe |

Sant Singh KhalsaO my Lord of the Universe, singing Your Glorious Praises, my mind is satisfied.
Manmohan SinghO My Lord of the universe! By chanting Thine glories my soul is satiated.
Manmohan Singh (Punjabi)ਹੇ ਮੇਰੇ ਸ੍ਰਿਸ਼ਟੀ ਦੇ ਸੁਆਮੀ! ਤੇਰੀਆਂ ਵਡਿਆਈਆਂ ਗਾਹਿਨ ਕਰਨ ਦੁਆਰਾ ਮੇਰੀ ਆਤਮਾ ਰੱਜ ਜਾਂਦੀ ਹੈ।
Fareedkot Teekaਹੇ ਮੇਰੇ (ਗੋਵਿੰਦਾ) ਪ੍ਯਾਰੇ! ਜਬ ਮੈਂ ਵਾਹਿਗੁਰੂ ਕੇ ਗੁਨ ਗਾਇਨ ਕਰਤਾ ਹੂੰ, ਤਬ ਹੀ ਮੇਰਾ ਮਨ ਔਰ ਬਿਖ੍ਯੋਂ ਸੇ ਤ੍ਰਿਪਤਿ ਹੋਤਾ ਹੈ॥
Prof. Sahib Singhਹੇ ਮੇਰੇ ਗੋਬਿੰਦ! (ਕਿਰਪਾ ਕਰ ਕਿ) ਮੈਂ ਤੇਰੇ ਗੁਣ ਗਾਂਵਦਾ ਰਹਾਂ, (ਤੇਰੇ ਗੁਣ ਗਾਂਦਿਆਂ ਹੀ) ਮਨ ਵਿਚ (ਮਾਇਆ ਦੀ) ਤ੍ਰਿਸ਼ਨਾ ਤੋਂ ਖ਼ਲਾਸੀ ਹੁੰਦੀ ਹੈ।

ਪਦ ਅਰਥ ਤ੍ਰਿਪਤਿ = ਰਜੇਵਾਂ, ਸੰਤੋਖ। ਮਨਿ = ਮਨ ਵਿਚ।

SikhNet (Spanish)Oh mi Señor del Universo, cantando Tus Gloriosas Alabanzas, mi mente está satisfecha

ਅੰਤਰਿ ਪਿਆਸ ਹਰਿ ਨਾਮ ਕੀ; ਗੁਰੁ ਤੁਸਿ ਮਿਲਾਵੈ ਸੋਇ ॥੧॥ ਰਹਾਉ ॥

antar piaas har naam kee; gur tus milaavai soe |1| rahaau |

Sant Singh KhalsaWithin me is the thirst for the Lord's Name; may the Guru, in His Pleasure, grant it to me. ||1||Pause||
Manmohan SinghMy mind is a-thirst for God's Name. May the Guru be pleased to grant that Name to me. Pause.
Manmohan Singh (Punjabi)ਮੇਰੇ ਮਨ ਅੰਦਰ ਵਾਹਿਗੁਰੂ ਦੇ ਨਾਮ ਦੀ ਤ੍ਰੇਹ ਹੈ। ਰੱਬ ਕਰੇ, ਗੁਰੂ ਜੀ ਪ੍ਰਸੰਨ ਹੋ ਕੇ ਉਸ ਨਾਮ ਨੂੰ ਮੈਨੂੰ ਪ੍ਰਦਾਨ ਕਰਨ। ਠਹਿਰਾਉ।
Fareedkot Teekaਔਰ ਮਨ ਕੇ ਅੰਤਰ ਹਰੀ ਕੇ ਨਾਮ ਕੀ ਤ੍ਰਿਖਾ ਲਗ ਰਹੀ ਹੈ, ਜਬ ਗੁਰੂ (ਤੁਸਿ) ਪ੍ਰਸੰਨ ਹੋਵੇਂ, ਤਬ ਸੋ ਨਾਮ ਕੇ ਸਾਥ ਮਿਲਾਵੈਂ॥੧॥ ਰਹਾਉ ॥
Prof. Sahib Singhਹੇ ਗੋਬਿੰਦ! ਮੇਰੇ ਅੰਦਰ ਤੇਰੇ ਨਾਮ ਦੀ ਪਿਆਸ ਹੈ (ਮੈਨੂੰ ਗੁਰੂ ਮਿਲਾ) ਗੁਰੂ ਪ੍ਰਸੰਨ ਹੋ ਕੇ ਉਸ ਨਾਮ ਦਾ ਮਿਲਾਪ ਕਰਾਂਦਾ ਹੈ ॥੧॥ ਰਹਾਉ ॥

ਪਦ ਅਰਥ ਤੁਸਿ = ਪ੍ਰਸੰਨ ਹੋ ਕੇ॥੧॥ਰਹਾਉ॥

SikhNet (Spanish)y en mi interior hay hambre por el Nombre del Señor, que el Guru en Su Placer me lo conceda.

ਮਨੁ ਰੰਗਹੁ ਵਡਭਾਗੀਹੋ; ਗੁਰੁ ਤੁਠਾ. ਕਰੇ ਪਸਾਉ ॥

man rangahu vaddabhaageeho; gur tutthaa. kare pasaau |

Sant Singh KhalsaLet your minds be imbued with His Love, O blessed and fortunate ones. By His Pleasure, the Guru bestows His Gifts.
Manmohan SinghTincture your hearts with Lord's love, O ye the very fortunate. The Guru shall be pleased to confer on you his gifts.
Manmohan Singh (Punjabi)ਆਪਣੇ ਦਿਲਾਂ ਨੂੰ ਪ੍ਰਭੂ ਦੀ ਪ੍ਰੀਤ ਨਾਲ ਰੰਗੋ, ਹੇ ਤੁਸੀਂ ਭਾਰੇ ਨਸੀਬਾਂ ਵਾਲਿਓ! ਪ੍ਰਸੰਨ ਹੋ ਕੇ ਗੁਰੂ ਜੀ ਤੁਹਾਨੂੰ ਆਪਣੀਆਂ ਦਾਤਾਂ ਬਖਸ਼ਣਗੇ।
Fareedkot Teekaਤਾਂ ਤੇ ਹੇ ਬਡੇ ਭਾਗੋਂ ਵਾਲੇ ਜਗ੍ਯਾਸੂ ਜਨੋਂ! ਤੁਮ ਭੀ ਪ੍ਰਥਮ ਅਪਨੇ ਮਨ ਕੋ ਗੁਰਾਂ ਕੀ ਸੇਵਾ ਮੇਂ ਰੰਗੋ, ਭਾਵ ਏਹ ਕਿ ਸੇਵਾ ਮੇਂ ਤਤਪਰ ਕਰੋ, ਤਬ ਤਿਸ ਸੇਵਾ ਕਰ (ਤੁਠਾ) ਪ੍ਰਸੰਨ ਹੋ ਕਰ ਗੁਰੂ (ਪਸਾਉ) ਦਾਤ ਕਰੇਗਾ॥ ਕਦਾਚਿਤ ਐਸੀ ਅਸੰਕਾ ਹੋਇ ਕਿ ਗੁਰੂ ਸੰਤੁਸਟ ਹੋ ਕਰ ਕਿਆ ਦਾਤ ਕਰੇਂਗੇ ਤਿਸ ਕਾ ਸਮਾਧਾਨ।
Prof. Sahib Singhਹੇ ਵੱਡੇ ਭਾਗਾਂ ਵਾਲਿਓ! (ਗੁਰੂ ਦੀ ਸਰਨ ਪੈ ਕੇ ਆਪਣਾ) ਮਨ (ਪ੍ਰਭੂ ਦੇ ਨਾਮ-ਰੰਗ ਵਿਚ) ਰੰਗ ਲਵੋ। ਗੁਰੂ ਪ੍ਰਸੰਨ ਹੋ ਕੇ (ਨਾਮ ਦੀ ਇਹ) ਬਖ਼ਸ਼ਸ਼ ਕਰਦਾ ਹੈ।

ਪਦ ਅਰਥ ਤੁਠਾ = ਪ੍ਰਸੰਨ ਹੋਇਆ ਹੋਇਆ। ਪਸਾਉ = ਪ੍ਰਸਾਦ, ਕਿਰਪਾ।

SikhNet (Spanish)Que tu mente se imbuya en Su Amor, oh benditos y afortunados, por Su Placer el Guru confiere Sus Regalos.

ਗੁਰੁ ਨਾਮੁ ਦ੍ਰਿੜਾਏ ਰੰਗ ਸਿਉ; ਹਉ. ਸਤਿਗੁਰ ਕੈ ਬਲਿ ਜਾਉ ॥

gur naam drirraae rang siau; hau. satigur kai bal jaau |

Sant Singh KhalsaThe Guru has lovingly implanted the Naam, the Name of the Lord, within me; I am a sacrifice to the True Guru.
Manmohan SinghI am a sacrifice unto the True Guru who with love implants God's Name with me.
Manmohan Singh (Punjabi)ਮੈਂ ਸੱਚੇ ਗੁਰਾਂ ਉਤੋਂ ਵਾਰਨੇ ਜਾਂਦਾ ਹਾਂ, ਜੋ ਮੇਰੇ ਅੰਦਰ ਹਰੀ ਨਾਮ ਨੂੰ ਪਿਆਰ ਨਾਲ ਪੱਕਾ ਕਰਦੇ ਹਨ।
Fareedkot Teekaਗੁਰੂ ਪ੍ਰਸੰਨ ਹੋ ਕਰ ਪ੍ਰੇਮ ਕਰ ਕੇ ਹਰੀ ਨਾਮ ਕੋ ਦ੍ਰਿਢ ਕਰਾਉਤੇ ਹੈਂ, ਤਾਂ ਤੇ ਐਸੇ ਸਤਿਗੁਰੋਂ ਕੇ ਮੈਂ ਬਲਿਹਾਰੇ ਜਾਤਾ ਹੂੰ॥
Prof. Sahib Singhਗੁਰੂ ਪਿਆਰ ਨਾਲ ਪਰਮਾਤਮਾ ਦਾ ਨਾਮ (ਸਰਨ ਆਏ ਸਿੱਖ ਦੇ ਹਿਰਦੇ ਵਿਚ ਹੀ ਪੱਕਾ ਕਰ ਦੇਂਦਾ ਹੈ। (ਇਸ ਕਰਕੇ) ਮੈਂ ਗੁਰੂ ਤੋਂ ਸਦਕੇ ਜਾਂਦਾ ਹਾਂ।

ਪਦ ਅਰਥ ਰੰਗ ਸਿਉ = ਪਿਆਰ ਨਾਲ।

SikhNet (Spanish)El Guru amorosamente ha implantado el Naam en mi interior, y yo ofrezco mi vida en sacrificio a Él

ਬਿਨੁ ਸਤਿਗੁਰ. ਹਰਿ ਨਾਮੁ, ਨ ਲਭਈ; ਲਖ ਕੋਟੀ ਕਰਮ ਕਮਾਉ ॥੨॥

bin satigur. har naam, na labhee; lakh kottee karam kamaau |2|

Sant Singh KhalsaWithout the True Guru, the Name of the Lord is not found, even though people may perform hundreds of thousands, even millions of rituals. ||2||
Manmohan SinghWithout the True Guru, God's Name is not found, even though man may perform lakhs and millions of ceremonies.
Manmohan Singh (Punjabi)ਸੱਚੇ ਗੁਰਾਂ ਦੇ ਬਾਝੋਂ ਵਾਹਿਗੁਰੂ ਦਾ ਨਾਮ ਨਹੀਂ ਲੱਭਦਾ ਭਾਵੇਂ ਇਨਸਾਨ ਲੱਖਾਂ ਤੇ ਕ੍ਰੋੜਾਂ ਹੀ ਸੰਸਕਾਰ ਪਿਆ ਕਰੇ।
Fareedkot Teekaਹੇ ਭਾਈ! ਸਤਿਗੁਰੋਂ ਸੇ ਬਿਨਾਂ ਹਰਿ ਨਾਮ (ਨ ਲਭਈ) ਪ੍ਰਾਪਤਿ ਨਹੀਂ ਹੋਤਾ, ਚਾਹੇ ਲਾਖੋਂ ਤਥਾ ਕਰੋੜੋਂ ਕਰਮੋਂ ਕੋ ਕਰੇ॥੨॥
Prof. Sahib Singhਜੇ ਮੈਂ ਲੱਖਾਂ ਕ੍ਰੋੜਾਂ (ਹੋਰ ਹੋਰ ਧਾਰਮਿਕ) ਕੰਮ ਕਰਾਂ ਤਾਂ ਭੀ ਸਤਿਗੁਰੂ ਦੀ ਸਰਨ ਤੋਂ ਬਿਨਾ ਪਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਹੁੰਦਾ ॥੨॥

ਪਦ ਅਰਥ ਕੋਟੀ = ਕ੍ਰੋੜਾਂ॥੨॥

SikhNet (Spanish)pues sin el Guru Verdadero, el Nombre del Señor no es encontrado, aunque la gente realice miles de millones de ritos. (2)

ਬਿਨੁ ਭਾਗਾ. ਸਤਿਗੁਰੁ ਨਾ ਮਿਲੈ; ਘਰਿ ਬੈਠਿਆ ਨਿਕਟਿ ਨਿਤ ਪਾਸਿ ॥

bin bhaagaa. satigur naa milai; ghar baitthiaa nikatt nit paas |

Sant Singh KhalsaWithout destiny, the True Guru is not found, even though He sits within the home of our own inner being, always near and close at hand.
Manmohan SinghWithout Destiny the True Guru is not found even thou one sittest daily near and close to Him in his home.
Manmohan Singh (Punjabi)ਕਿਸਮਤ ਦੇ ਬਗੈਰ ਸੱਚਾ ਗੁਰੂ ਪਰਾਪਤ ਨਹੀਂ ਹੁੰਦਾ ਭਾਵੇਂ ਉਹ ਗ੍ਰਹਿ ਵਿੱਚ ਸਦਾ ਉਸ ਦੇ ਨੇੜੇ ਤੇ ਲਾਗੇ ਹੀ ਬੈਠਾ ਹੈ।
Fareedkot Teekaਉਤਮ ਪੁੰਨੋਂ ਸੇ ਬਿਨਾਂ ਸਤਿਗੁਰੂ ਮਿਲਤਾ ਨਹੀਂ ਹੈ, ਚਾਹੋ ਗੁਰੋਂ ਕਾ ਗ੍ਰਹ ਭੀ ਨਿਕਟਿ ਹੀ ਹੋਵੈ ਔਰ ਨਿਤ ਹੀ ਗੁਰੋਂ ਕੇ ਪਾਸ ਬੈਠਿਆਂ ਹੋਇਆਂ ਭੀ, ਭਾਵ ਏਹ ਕਿ ਜਬ ਤਕ ਗੁਰੋਂ ਪਰ ਬਿਸ੍ਵਾਸ ਨਹੀਂ ਹੋਵੇਗਾ, ਤਬ ਤਕ ਨਿਕਟ ਬਸਨੇ ਔਰ ਪਾਸ ਬੈਠਨੇ ਕਰ ਪ੍ਰਾਪਤੀ ਨਹੀਂ ਹੋਤੀ ਹੈ॥
Prof. Sahib Singhਚੰਗੀ ਕਿਸਮਤਿ ਤੋਂ ਬਿਨਾ ਗੁਰੂ ਨਹੀਂ ਮਿਲਦਾ (ਤੇ ਗੁਰੂ ਤੋਂ ਬਿਨਾ ਪਰਮਾਤਮਾ ਦਾ ਮਿਲਾਪ ਨਹੀਂ ਹੁੰਦਾ, ਭਾਵੇਂ) ਸਾਡੇ ਹਿਰਦੇ ਵਿਚ ਬੈਠਾ ਹਰ ਵੇਲੇ ਸਾਡੇ ਨੇੜੇ ਹੈ, ਸਾਡੇ ਕੋਲ ਹੈ।

ਪਦ ਅਰਥ ਘਰਿ = ਘਰ ਵਿਚ। ਨਿਕਟਿ = ਨੇੜੇ। ਨਿਤ = ਸਦਾ।

SikhNet (Spanish)Sin un Destino el Guru Verdadero no es encontrado, aunque se encuentre sentado en medio de nuestro interior, siempre cerca y a la mano.

ਅੰਤਰਿ ਅਗਿਆਨ. ਦੁਖੁ ਭਰਮੁ ਹੈ; ਵਿਚਿ ਪੜਦਾ. ਦੂਰਿ ਪਈਆਸਿ ॥

antar agiaan. dukh bharam hai; vich parradaa. door peeaas |

Sant Singh KhalsaThere is ignorance within, and the pain of doubt, like a separating screen.
Manmohan SinghWithin is the pain of ignorance and superstition. Between the man and the Lord lies separating screen.
Manmohan Singh (Punjabi)ਅੰਦਰ ਬੇ-ਸਮਝੀ ਅਤੇ ਸੰਦੇਹ ਦੀ ਪੀੜ ਹੈ। ਜੀਵ ਤੇ ਸੁਆਮੀ ਦੇ ਵਿਚਕਾਰ ਵੱਖ ਕਰਨ ਵਾਲਾ ਪਰਦਾ ਪਿਆ ਹੋਇਆ ਹੈ।
Fareedkot Teekaਤਿਨ ਕੇ ਰਿਦੇ ਮੇਂ ਅਗ੍ਯਾਨ ਹੈ ਔਰ ਜੋ ਪੰਚ ਪ੍ਰਕਾਰ ਕਾ ਭ੍ਰਮ ਰੂਪੀ ਪੜਦਾ ਹੈ ਤਿਸ ਕਰ ਕੇ ਅਨੇਕ ਪ੍ਰਕਾਰ ਕਾ ਦੁਖ ਹੋ ਰਹਾ ਹੈ, ਵਾ ਗੁਰਾਂ ਕੇ ਬਚਨਾਂ ਵਿਖੇ ਭ੍ਰਾਂਤੀ ਰੂਪੀ ਪੜਦਾ ਹੈ, ਤਿਸ ਕਰ ਗੁਰੋਂ ਸੇ (ਦੂਰਿ ਪਈਆਸਿ) ਦੂਰਤਾ ਪੜ ਰਹੀ ਹੈ॥
Prof. Sahib Singhਜਿਸ ਜੀਵ ਦੇ ਅੰਦਰ ਅਗਿਆਨਤਾ (ਦੇ ਹਨੇਰੇ) ਦਾ ਦੁੱਖ ਟਿਕਿਆ ਰਹੇ, ਜਿਸ ਨੂੰ ਮਾਇਆ ਦੀ ਭਟਕਣੀ ਲੱਗੀ ਰਹੇ ਉਸ ਦੇ ਅੰਦਰ ਪਰਮਾਤਮਾ ਨਾਲੋਂ ਮਾਇਆ ਦੇ ਮੋਹ ਦਾ ਤੇ ਭਟਕਣਾ ਦਾ ਪਰਦਾ ਬਣਿਆ ਰਹਿੰਦਾ ਹੈ। ਉਸ ਦੀ ਜਿੰਦ ਅੰਦਰ-ਵੱਸਦੇ ਪ੍ਰਭੂ ਨਾਲੋਂ ਦੂਰ ਪਈ ਰਹਿੰਦੀ ਹੈ।

ਪਦ ਅਰਥ ਭਰਮੁ = ਭਟਕਣਾ। ਪੜਦਾ = ਵਿੱਥ।

SikhNet (Spanish)ignorancia en el interior y mucho dolor por la duda, como una pantalla de separación.

ਬਿਨੁ ਸਤਿਗੁਰ ਭੇਟੇ, ਕੰਚਨੁ ਨਾ ਥੀਐ; ਮਨਮੁਖੁ ਲੋਹੁ ਬੂਡਾ. ਬੇੜੀ ਪਾਸਿ ॥੩॥

bin satigur bhette, kanchan naa theeai; manamukh lohu booddaa. berree paas |3|

Sant Singh KhalsaWithout meeting with the True Guru, no one is transformed into gold. The self-willed manmukh sinks like iron, while the boat is very close. ||3||
Manmohan SinghWithout meeting the True Guru, man becomes not gold. An apostate sinks like iron while the boat is just close by.
Manmohan Singh (Punjabi)ਸੱਚੇ ਗੁਰਾਂ ਨੂੰ ਮਿਲਣ ਦੇ ਬਾਝੋਂ ਇਨਸਾਨ ਸੋਨਾ ਨਹੀਂ ਹੁੰਦਾ। ਅਧਰਮੀ ਲੋਹੇ ਵਾਂਙੂੰ ਡੁੱਬ ਜਾਂਦਾ ਹੈ, ਜਦ ਕਿ ਕਿਸ਼ਤੀ ਐਨ ਨੇੜੇ ਹੀ ਹੈ।
Fareedkot Teekaਤਾਂ ਤੇ ਬਿਨਾਂ ਸਤਿਗੁਰੋਂ ਕੇ (ਭੇਟੇ) ਮਿਲਨੇ ਸੇ (ਕੰਚਨੁ) ਸੁਵਰਨ ਨਹੀਂ ਹੋਤਾ ਹੈ, ਭਾਵ ਏਹ ਕਿ ਜੀਵ ਸੁਧ ਰੂਪ ਕੋ ਪ੍ਰਾਪਤਿ ਨਹੀਂ ਹੋਤਾ ਹੈ। ਯਾਂ ਤੇ ਮਨਮੁਖ ਜੀਵ ਲੋਹੇ ਕੇ ਸਮਾਨ ਹੀ ਰਹਾ, ਕਿਉਂਕਿ ਸਤਿਗੁਰੂ ਪਾਰਸ ਕੇ ਸਾਥ ਤਿਨ ਕਾ ਸਪਰਸ ਹੋਤਾ ਤੋ ਵਹੁ ਭੀ ਕੰਚਨ ਵਤ ਸੁਧੁ ਹੋ ਜਾਤਾ, ਸੋ ਤੋ ਭਯਾ ਨਹੀਂ ਹੈ। ਪਾਪੋਂ ਕੇ ਸਹਿਤ ਹੋਨੇ ਸੇ ਲੋਹੇ ਕੇ ਸਮਾਨ ਮੈਲਾ ਹੀ ਰਹਾ। ਪੁਨ ਸਤਿਗੁਰੂ ਰੂਪੀ ਕੇਵਰ ਜਿਸ ਕੇ ਪਾਸ ਨਾਮ ਰੂਪੀ ਬੇੜੀ ਹੈ, ਤਿਸ ਕੇ ਪਾਸ ਹੋਤੇ ਹੀ ਸੰਸਾਰ ਨਦੀ ਮੇਂ ਡੂਬ ਜਾਤਾ ਭਯਾ ਹੈ॥੩॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਨੋ) ਲੋਹਾ ਹੈ ਜੋ ਗੁਰੂ-ਪਾਰਸ ਨੂੰ ਮਿਲਣ ਤੋਂ ਬਿਨਾ ਸੋਨਾ ਨਹੀਂ ਬਣ ਸਕਦਾ, ਗੁਰੂ-ਬੇੜੀ ਉਸ ਮਨਮੁਖ-ਲੋਹੇ ਦੇ ਪਾਸ ਹੀ ਹੈ, ਪਰ ਉਹ (ਵਿਕਾਰਾਂ ਦੀ ਨਦੀ ਵਿਚ ਹੀ) ਡੁੱਬਦਾ ਹੈ ॥੩॥

ਪਦ ਅਰਥ ਕੰਚਨੁ = ਸੋਨਾ। ਥੀਐ = ਹੁੰਦਾ। ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਬੂਡਾ = ਡੁੱਬ ਗਿਆ॥੩॥

SikhNet (Spanish)Sin conocer al Guru Verdadero, no podemos transformarnos en oro. El orgulloso y arrogante Manmukj se hunde como el hierro mientras que el barco está muy cerca. (3)

ਸਤਿਗੁਰੁ ਬੋਹਿਥੁ ਹਰਿ ਨਾਵ ਹੈ; ਕਿਤੁ ਬਿਧਿ ਚੜਿਆ ਜਾਇ ॥

satigur bohith har naav hai; kit bidh charriaa jaae |

Sant Singh KhalsaThe Boat of the True Guru is the Name of the Lord. How can we climb on board?
Manmohan SinghThe ship of the True Guru is the Name of God. In what way can mortal embark there on?
Manmohan Singh (Punjabi)ਸੱਚੇ ਗੁਰਾਂ ਦਾ ਜਹਾਜ ਵਾਹਿਗੁਰੂ ਦਾ ਨਾਮ ਹੈ। ਕਿਸ ਤਰੀਕੇ ਨਾਲ ਪ੍ਰਾਣੀ ਉਸ ਉਤੇ ਚੜ੍ਹ ਸਕਦਾ ਹੈ?
Fareedkot Teekaਪ੍ਰਸ਼ਨ: ਹੇ ਭਗਵਨ! ਆਪ ਨੇ ਕਥਨ ਕੀਆ ਕਿ ਸਤਿਗੁਰੋਂ ਕੇ ਪਾਸ ਨਾਮ ਰੂਪੀ (ਬੋਹਿਥ) ਜਹਾਜੁ ਹੈ, ਤਾਂ ਤੇ ਸੰਸਾਰ ਸਮੁਦ੍ਰ ਕੇ ਤਰਨੇ ਕੋ ਤਿਸ ਪਰ ਕੈਸੇ ਚੜ੍ਹਾ ਜਾਵੇ?☬ਉੱਤਰ:
Prof. Sahib Singhਸਤਿਗੁਰੂ ਪਰਮਾਤਮਾ ਦੇ ਨਾਮ ਦਾ ਜਹਾਜ਼ ਹੈ (ਪਰ ਉਸ ਜਹਾਜ਼ ਵਿਚ ਚੜ੍ਹਨ ਦੀ ਭੀ ਜਾਚ ਹੋਣੀ ਚਾਹੀਦੀ ਹੈ, ਫਿਰ) ਕਿਸ ਤਰ੍ਹਾਂ (ਉਸ ਜਹਾਜ਼ ਵਿਚ) ਚੜ੍ਹਿਆ ਜਾਏ?

ਪਦ ਅਰਥ ਬੋਹਿਥੁ = ਜਹਾਜ਼। ਨਾਵ = ਨਾਮ ਦਾ। ਕਿਤੁ ਬਿਧਿ = ਕਿਸ ਤਰੀਕੇ ਨਾਲ?

SikhNet (Spanish)El barco del Guru Verdadero es el Nombre del Señor, pero ¿cómo subirse en él, oh mis amigos?

ਸਤਿਗੁਰ ਕੈ ਭਾਣੈ ਜੋ ਚਲੈ; ਵਿਚਿ ਬੋਹਿਥ ਬੈਠਾ ਆਇ ॥

satigur kai bhaanai jo chalai; vich bohith baitthaa aae |

Sant Singh KhalsaOne who walks in harmony with the True Guru's Will comes to sit in this Boat.
Manmohan SinghHe, who acts according to True Guru's Will, comes and sits in the ship.
Manmohan Singh (Punjabi)ਜਿਹੜਾ ਸੱਚੇ ਗੁਰਾਂ ਦੀ ਰਜ਼ਾ ਅਨੁਸਾਰ ਤੁਰਦਾ ਹੈ, ਉਹ ਆ ਕੇ ਜਹਾਜ਼ ਵਿੱਚ ਬਹਿ ਜਾਂਦਾ ਹੈ।
Fareedkot Teekaਹੇ ਭਾਈ! ਸਤਿਗੁਰੋਂ ਕੇ (ਭਾਣੈ) ਹੁਕਮ ਅਨੁਸਾਰੁ ਜੋ ਪੁਰਸੁ ਚੱਲਦਾ ਹੈ, ਸੋ ਤਿਸ ਨਾਮ ਰੂਪੀ ਜਹਾਜ ਮੇਂ ਆਇ ਬੈਠਾ ਹੈ। ਭਾਵ ਏਹਿ ਕਿ ਜੋ ਗੁਰੋਂ ਕੀ ਆਗ੍ਯਾਨੁਸਾਰ ਚੱਲਦਾ ਹੈ, ਤਿਸ ਕੋ ਅਵਸ ਨਾਮ ਕਾ ਉਪਦੇਸ਼ੁ ਕਰਤੇ ਹੈਂ, ਯਾਂ ਤੇ ਵਹੁ ਸੰਸਾਰ ਸਾਮੁੰਦ੍ਰ ਸੇ ਪਾਰ ਹੋ ਜਾਤਾ ਹੈ॥
Prof. Sahib Singhਜੇਹੜਾ ਮਨੁੱਖ ਸਤਿਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹ ਉਸ ਜਹਾਜ਼ ਵਿਚ ਸਵਾਰ ਹੋ ਗਿਆ ਸਮਝੋ।

ਪਦ ਅਰਥ ਭਾਣੈ = ਰਜ਼ਾ ਵਿਚ।

SikhNet (Spanish)Aquél que camina en el Sendero de Su Voluntad, es transportado a través.

ਧੰਨੁ ਧੰਨੁ ਵਡਭਾਗੀ ਨਾਨਕਾ; ਜਿਨਾ ਸਤਿਗੁਰੁ ਲਏ ਮਿਲਾਇ ॥੪॥੩॥੬੭॥

dhan dhan vaddabhaagee naanakaa; jinaa satigur le milaae |4|3|67|

Sant Singh KhalsaBlessed, blessed are those very fortunate ones, O Nanak, who are united with the Lord through the True Guru. ||4||3||67||
Manmohan SinghHail, hail unto the greatly fortunate persons, whom the True Guru blends with God, O Nanak!1
Manmohan Singh (Punjabi)ਆਫਰੀਨ, ਆਫਰੀਨ! ਹੈ ਉਨ੍ਹਾਂ ਭਾਰੇ ਭਾਗਾਂ-ਵਾਲੇ ਪੁਰਸ਼ਾਂ ਨੂੰ ਜਿਨ੍ਹਾਂ ਨੂੰ ਸੱਚਾ ਗੁਰੂ ਵਾਹਿਗੁਰੂ ਨਾਲ ਅਭੇਦ ਕਰ ਦਿੰਦਾ ਹੈ, ਹੇ ਨਾਨਕ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਵਡਭਾਗੀ ਪੁਰਸ ਧੰਨ ਹੈਂ ਪੁਨਾ ਧੰਨ ਹੈਂ, ਜਿਨ ਕੋ ਸਤਿਗੁਰ ਵਾਹਿਗੁਰੂ ਕੇ ਸਾਥ ਮਿਲਾਇ ਲੇਤਾ ਹੈ॥੪॥੩॥੬੭॥☬ਜਗ੍ਯਾਸੂ ਕੀ ਸੰਤਾਂ ਆਗੇ ਪ੍ਰਾਰਥਨਾ ਕਾ ਪ੍ਰਕਾਰੁ ਕਹਤੇ ਹੈਂ:
Prof. Sahib Singhਹੇ ਨਾਨਕ! ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ, ਧੰਨ ਹਨ, ਧੰਨ ਹਨ, ਜਿਨ੍ਹਾਂ ਨੂੰ ਸਤਿਗੁਰੂ (ਪ੍ਰਭੂ-ਚਰਨਾਂ ਵਿਚ) ਮਿਲਾ ਲੈਂਦਾ ਹੈ ॥੪॥੩॥੬੭॥
SikhNet (Spanish)Dice Nanak, afortunado es aquél ser a quien el Guru une con su Señor (4-3-67)
Answers quote the Granth verbatim with Ang citations. AI commentary is not Gurbani and not a religious ruling.