ਸਿਰੀਰਾਗੁ ਮਹਲਾ ੪ ॥
sireeraag mahalaa 4 |
Sant Singh KhalsaSiree Raag, Fourth Mehl:
Manmohan SinghSri Rag Fourth Guru.
Manmohan Singh (Punjabi)ਸਿਰੀ ਰਾਗ, ਚਉਥੀ ਪਾਤਸ਼ਾਹੀ।
SikhNet (Spanish)Siri Rag, Mejl Guru Ram Das, Cuarto Canal Divino.
ਨਾਮੁ ਮਿਲੈ ਮਨੁ ਤ੍ਰਿਪਤੀਐ; ਬਿਨੁ ਨਾਮੈ. ਧ੍ਰਿਗੁ ਜੀਵਾਸੁ ॥
naam milai man tripateeai; bin naamai. dhrig jeevaas |
Sant Singh KhalsaReceiving the Naam, the mind is satisfied; without the Naam, life is cursed.
Manmohan SinghBy acquiring God's Name, the soul is satiated. Without the Name, accursed is the life.
Manmohan Singh (Punjabi)ਹਰੀ ਨਾਮ ਪਰਾਪਤ ਹੋ ਜਾਣ ਨਾਲ ਆਤਮਾ ਰੱਜ ਜਾਂਦੀ ਹੈ। ਨਾਮ ਦੇ ਬਾਝੋਂ ਲਾਨ੍ਹਤ-ਮਾਰਿਆ ਹੈ ਮਨੁੱਖੀ-ਜੀਵਨ।
Fareedkot Teekaਪ੍ਰਮੇਸ੍ਵਰ ਕਾ ਨਾਮੁ ਪ੍ਰਾਪਤਿ ਹੋਵੇ, ਤਬ ਮਨੁ ਤ੍ਰਿਪਤਿ ਹੋਤਾ ਹੈ, ਨਾਮ ਸੇ ਬਿਨਾ ਹੋਰ ਜੋ (ਜੀਵਾਸੁ) ਜੀਵ ਕੋ ਵਾ ਜੀਵਨੇ ਕੀ ਆਸਾ ਹੈ, ਤਿਸ ਕੋ ਧਿਕਾਰ ਹੈ॥
Prof. Sahib Singh(ਜਿਸ ਮਨੁੱਖ ਨੂੰ ਪਰਮਾਤਮਾ ਦਾ) ਨਾਮ ਮਿਲ ਜਾਂਦਾ ਹੈ (ਉਸ ਦਾ) ਮਨ (ਮਾਇਆ ਦੀ ਤ੍ਰਿਸ਼ਨਾ ਵਲੋਂ) ਰਜ ਜਾਂਦਾ ਹੈ। ਨਾਮ ਤੋਂ ਸੁੰਞਾ ਜੀਊਣਾ ਫਿਟਕਾਰ-ਜੋਗ ਹੈ (ਨਾਮ ਤੋਂ ਖ਼ਾਲੀ ਰਹਿ ਕੇ ਜ਼ਿੰਦਗੀ ਦੇ ਗੁਜ਼ਾਰਿਆਂ ਫਿਟਕਾਰਾਂ ਹੀ ਪੈਂਦੀਆਂ ਹਨ)।ਪਦ ਅਰਥ ਤ੍ਰਿਪਤੀਐ = ਤ੍ਰਿਪਤ ਹੋ ਜਾਂਦਾ ਹੈ, ਮਾਇਆ ਦੀ ਤ੍ਰਿਸ਼ਨਾ ਵਲੋਂ ਰੱਜ ਜਾਂਦਾ ਹੈ। ਧ੍ਰਿਗੁ = ਫਿਟਕਾਰ-ਯੋਗ। ਜੀਵਾਸੁ = {जीवन-आशय} ਜੀਵਨ ਦਾ ਮਨੋਰਥ, ਜੀਊਣਾ।
SikhNet (Spanish)Cuando me encuentro con mi Señor, mi mente es saciada; sin el Nombre del Señor, la vida pierde sentido.
ਕੋਈ ਗੁਰਮੁਖਿ ਸਜਣੁ. ਜੇ ਮਿਲੈ; ਮੈ ਦਸੇ ਪ੍ਰਭੁ ਗੁਣਤਾਸੁ ॥
koee guramukh sajan. je milai; mai dase prabh gunataas |
Sant Singh KhalsaIf I meet the Gurmukh, my Spiritual Friend, he will show me God, the Treasure of Excellence.
Manmohan SinghIf I meet some Holy Friends, who points out to me the Lord, the Treasure of virtues.
Manmohan Singh (Punjabi)ਜੇਕਰ ਮੈਨੂੰ ਕੋਈ ਪਾਰਸਾ-ਪੁਰਸ਼, ਮੇਰੇ ਮਿੱਤ੍ਰ ਮਿਲ ਪਵੇ, ਉਹ ਮੈਨੂੰ ਸ਼ੇਸ਼ਟਤਾਈਆਂ ਦੇ ਖ਼ਜ਼ਾਨੇ ਸੁਆਮੀ ਦਾ ਪਤਾ ਦੇ ਦੇਵੇਗਾ।
Fareedkot Teekaਕੋਈ (ਗੁਰਮੁਖਿ) ਗ੍ਯਾਨਵਾਨੁ ਮਿਤ੍ਰ ਜੇ ਮਿਲੇ, ਤੋ ਮੈਨੂੰ (ਗੁਣਤਾਸੁ) ਗੁਨੋਂ ਕੇ ਸਾਮੁਦ੍ਰ (ਪ੍ਰਭੁ) ਸਮਰਥ ਵਾਹਿਗੁਰੂ ਕੋ ਦਸ ਦੇਵੇ॥
Prof. Sahib Singhਜੇ ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਭਲਾ ਮਨੁੱਖ ਮੈਨੂੰ ਮਿਲ ਪਵੇ, ਤੇ ਮੈਨੂੰ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੀ ਦੱਸ ਪਾ ਦੇਵੇ,ਪਦ ਅਰਥ ਮੈ = ਮੈਨੂੰ। ਗੁਣਤਾਸ = ਗੁਣਾਂ ਦਾ ਖ਼ਜ਼ਾਨਾ।
SikhNet (Spanish)Si encontrara a un Santo, le pediría que me revelara al Señor, al Tesoro de Virtud.
ਹਉ ਤਿਸੁ ਵਿਟਹੁ ਚਉ ਖੰਨੀਐ; ਮੈ. ਨਾਮ ਕਰੇ ਪਰਗਾਸੁ ॥੧॥
hau tis vittahu chau khaneeai; mai. naam kare paragaas |1|
Sant Singh KhalsaI am every bit a sacrifice to one who reveals to me the Naam. ||1||
Manmohan SinghI am quartered unto him, who reveals unto me the Lord's Name.
Manmohan Singh (Punjabi)ਮੈਂ ਉਸ ਉਤੋਂ ਚਾਰ ਟੋਟੇ ਹੁੰਦੀ ਹਾਂ, ਜੋ ਮੇਰੇ ਉਤੇ ਸੁਆਮੀ ਦੇ ਨਾਮ ਨੂੰ ਪ੍ਰਗਟ ਕਰ ਦੇਵੇ।
Fareedkot Teekaਮੈ ਤਿਸ ਪੁਰਸ ਕੇ (ਵਿਟਹੁ) ਊਪਰ ਸੇ (ਚਉ ਖੰਨੀਐ) ਚਾਰ ਟੂਕ ਹੋਤਾ ਹੂੰ, ਜੋ ਮੇਰੇ ਕੋ ਵਾਹਿਗੁਰੂ ਕੇ ਨਾਮ ਕਾ ਪ੍ਰਕਾਸੁ ਕਰੇ, ਭਾਵ ਏਹਿ ਕਿ ਨਾਮ ਕਾ ਉਪਦੇਸ਼ੁ ਕਰੇ॥੧॥
Prof. Sahib Singhਮੇਰੇ ਅੰਦਰ ਪ੍ਰਭੂ ਨਾਮ ਦਾ ਚਾਨਣ ਕਰ ਦੇਵੇ, ਮੈਂ ਉਸ ਤੋਂ ਕੁਰਬਾਨ ਹੋਣ ਨੂੰ ਤਿਆਰ ਹਾਂ ॥੧॥ਪਦ ਅਰਥ ਵਿਟਹੁ = ਤੋਂ। ਚਉ ਖੰਨੀਐ = ਚਾਰ ਟੋਟੇ ਹੁੰਦਾ ਹਾਂ। ਨਾਮ ਪਰਗਾਸੁ = ਨਾਮ ਦਾ ਚਾਨਣ॥੧॥
SikhNet (Spanish)Ofrezco cada momento de mi vida a aquél que prenda en mí la Luz del Nombre del Señor. (1)
ਮੇਰੇ ਪ੍ਰੀਤਮਾ; ਹਉ ਜੀਵਾ ਨਾਮੁ ਧਿਆਇ ॥
mere preetamaa; hau jeevaa naam dhiaae |
Sant Singh KhalsaO my Beloved, I live by meditating on Your Name.
Manmohan SinghO my Beloved! I live by contemplating over the Name.
Manmohan Singh (Punjabi)ਹੇ ਮੇਰੇ ਮਹਿਬੂਬ! ਮੈਂ ਤੇਰੇ ਨਾਮ ਦਾ ਅਰਾਧਨ ਕਰਨ ਦੁਆਰਾ ਜੀਉਂਦੀ ਹਾਂ।
Fareedkot Teekaਹੇ ਮੇਰੇ ਪ੍ਰੀਤਮ ਸਤਿਗੁਰੋ! ਮੈਂ ਤੋ ਨਾਮ ਕੋ ਧ੍ਯਾਇ ਕਰ ਕੇ ਜੀਵੋਂਗਾ॥
Prof. Sahib Singhਹੇ ਮੇਰੇ ਪ੍ਰੀਤਮ-ਪ੍ਰਭੂ! ਤੇਰਾ ਨਾਮ ਸਿਮਰ ਕੇ ਹੀ ਮੈਂ ਆਤਮਕ ਜੀਵਨ ਜੀਊ ਸਕਦਾ ਹਾਂ।ਪਦ ਅਰਥ ਹਉ = ਮੈਂ। ਜੀਵਾ = ਜੀਵਾਂ, ਆਤਮਕ ਜੀਵਨ ਹਾਸਲ ਕਰ ਲੈਂਦਾ ਹਾਂ।
SikhNet (Spanish)Oh mi Amor, yo vivo sólo por Tu Nombre.
ਬਿਨੁ ਨਾਵੈ. ਜੀਵਣੁ ਨਾ ਥੀਐ; ਮੇਰੇ ਸਤਿਗੁਰ ਨਾਮੁ ਦ੍ਰਿੜਾਇ ॥੧॥ ਰਹਾਉ ॥
bin naavai. jeevan naa theeai; mere satigur naam drirraae |1| rahaau |
Sant Singh KhalsaWithout Your Name, my life does not even exist. My True Guru has implanted the Naam within me. ||1||Pause||
Manmohan SinghWithout God's Name, I cannot sustain life. O my True Guru! implant the Name within me. Pause.
Manmohan Singh (Punjabi)ਹਰੀ ਦੇ ਨਾਮ ਬਗੈਰ ਮੇਰਾ ਜੀਉਣਾ ਨਹੀਂ ਹੋ ਸਕਦਾ। ਹੇ ਮੇਰੇ ਸਚੇ ਗੁਰਦੇਵ ਜੀ! ਮੇਰੇ ਅੰਦਰ ਨਾਮ ਨੂੰ ਪੱਕਾ ਕਰੋ। ਠਹਿਰਾਉ।
Fareedkot Teekaਕਿਉਂਕਿ ਬਿਨਾ ਨਾਮ ਸਿਮਰਨੇ ਤੇ ਮੇਰਾ ਜੀਵਨਾ (ਨਾ ਥੀਐ) ਨਹੀਂ ਹੋਤਾ ਹੈ, ਤਾਂ ਤੇ ਹੇ ਮੇਰੇ ਸਤਿਗੁਰੋ! ਮੇਰੇ ਕੋ ਨਾਮੁ (ਦ੍ਰਿੜਾਇ) ਨਿਸਚੇ ਕਰਾਇ ਦੇਹੁ॥੧॥ ਰਹਾਉ ॥
Prof. Sahib Singhਹੇ ਮੇਰੇ ਸਤਿਗੁਰੂ! (ਮੇਰੇ ਹਿਰਦੇ ਵਿਚ ਪਰਮਾਤਮਾ ਦਾ) ਨਾਮ ਪੱਕਾ ਕਰ ਦੇ (ਕਿਉਂਕਿ) ਪ੍ਰਭੂ-ਨਾਮ ਤੋਂ ਬਿਨਾ ਆਤਮਕ ਜੀਵਨ ਨਹੀਂ ਬਣ ਸਕਦਾ ॥੧॥ ਰਹਾਉ ॥ਪਦ ਅਰਥ ਥੀਐ = ਹੋ ਸਕਦਾ। ਜੀਵਣੁ = ਆਤਮਕ ਜੀਵਨ। ਸਤਿਗੁਰ = ਹੇ ਸਤਿਗੁਰ! ਦ੍ਰਿੜਾਇ = ਹਿਰਦੇ ਵਿਚ ਪੱਕਾ ਕਰ ਕੇ॥੧॥ਰਹਾਉ॥
SikhNet (Spanish)Sin Tu Nombre, la vida no vale nada, oh mi Guru Verdadero, revélame el Secreto de Tu Nombre. (1-Pausa)
ਨਾਮੁ ਅਮੋਲਕੁ ਰਤਨੁ ਹੈ; ਪੂਰੇ ਸਤਿਗੁਰ ਪਾਸਿ ॥
naam amolak ratan hai; poore satigur paas |
Sant Singh KhalsaThe Naam is a Priceless Jewel; it is with the Perfect True Guru.
Manmohan SinghThe Name is an invaluable jewel. It is with the perfect Guru.
Manmohan Singh (Punjabi)ਨਾਮ ਇਕ ਅਨਮੁਲ ਜਵੇਹਰ ਹੈ। ਇਹ ਪੂਰਨ-ਗੁਰਾਂ ਦੇ ਕੋਲ ਹੈ।
Fareedkot Teekaਕਿਉਂਕਿ ਵਾਹਿਗੁਰੂ ਕਾ ਨਾਮ ਏਕ ਅਮੋਲਕ ਰਤਨ ਹੈ, ਪਰੰਤੂ (ਪੂਰੇ) ਸ੍ਰੋਤ੍ਰੀ ਔਰ ਬ੍ਰਹਮਨੇਸ੍ਟੀ ਜੋ ਸਤਿਗੁਰੂ ਹੈਂ, ਤਿਨ ਕੇ ਪਾਸ ਹੈ॥
Prof. Sahib Singhਪਰਮਾਤਮਾ ਦਾ ਨਾਮ ਇਕ ਐਸਾ ਰਤਨ ਹੈ, ਜਿਸ ਜਿਹੀ ਕੀਮਤੀ ਸ਼ੈ ਹੋਰ ਕੋਈ ਨਹੀਂ ਹੈ, ਇਹ ਨਾਮ ਪੂਰੇ ਗੁਰੂ ਦੇ ਪਾਸ ਹੀ ਹੈ।ਪਦ ਅਰਥ ਅਮੋਲਕੁ = ਜਿਸ ਦਾ ਮੁੱਲ ਨਾਹ ਪੈ ਸਕੇ, ਜਿਸ ਜਿਹੀ ਕੀਮਤੀ ਸ਼ੈ ਹੋਰ ਕੋਈ ਨਾਹ ਹੋਵੇ।
SikhNet (Spanish)Tu Nombre es la Joya Preciosa que el Guru Perfecto tiene.
ਸਤਿਗੁਰ ਸੇਵੈ ਲਗਿਆ; ਕਢਿ ਰਤਨੁ ਦੇਵੈ ਪਰਗਾਸਿ ॥
satigur sevai lagiaa; kadt ratan devai paragaas |
Sant Singh KhalsaWhen one is enjoined to serve the True Guru, He brings out this Jewel and bestows this enlightenment.
Manmohan SinghThe True Guru brings out and gives the bright jewel Name to him who is attaches to His service.
Manmohan Singh (Punjabi)ਸੱਚਾ ਗੁਰੂ ਉਜਲੇ ਨਾਮ-ਜਵੇਹਰ ਨੂੰ ਕੱਢ ਕੇ ਉਸ ਨੂੰ ਦੇ ਦਿੰਦਾ ਹੈ, ਜੋ ਉਸ ਦੀ ਚਾਕਰੀ ਅੰਦਰ ਜੁੜਿਆ ਹੋਇਆ ਹੈ।
Fareedkot Teekaਜਬ ਤਿਨ ਸਤਿਗੁਰੋਂ ਕੀ ਸੇਵਾ ਮੇਂ ਲਗ ਜਾਵੇਂ, ਤਬ ਕ੍ਰਿਪਾ ਕਰ ਕੇ ਵਹੁ ਨਾਮ ਰੂਪੀ ਰਤਨੁ ਅਤ੍ਯੰਤ ਪ੍ਰਕਾਸਵਾਨੁ (ਕਢਿ) ਨਿਕਾਲ ਕਰ ਦੇਤੇ ਹੈਂ॥
Prof. Sahib Singhਜੇ ਗੁਰੂ ਦੀ ਦੱਸੀ ਸੇਵਾ ਵਿਚ ਲੱਗ ਜਾਈਏ, ਤਾਂ ਉਹ ਹਿਰਦੇ ਵਿਚ ਗਿਆਨ ਦਾ ਚਾਨਣ ਕਰ ਕੇ (ਆਪਣੇ ਪਾਸੋਂ ਨਾਮ-) ਰਤਨ ਕੱਢ ਕੇ ਦੇਂਦਾ ਹੈ।ਪਦ ਅਰਥ ਕਢਿ = ਕੱਢ ਕੇ। ਪਰਗਾਸਿ = ਪਰਕਾਸ਼ ਕਰ ਕੇ, ਆਤਮਕ ਚਾਨਣ ਕਰ ਕੇ।
SikhNet (Spanish)Si uno dedica su ser al Servicio del Verdadero Guru, Él enciende en nuestro corazón la Luz de la Sabiduría y el Nombre del Señor es revelado,
ਧੰਨੁ ਵਡਭਾਗੀ ਵਡਭਾਗੀਆ; ਜੋ ਆਇ ਮਿਲੇ ਗੁਰ ਪਾਸਿ ॥੨॥
dhan vaddabhaagee vaddabhaageea; jo aae mile gur paas |2|
Sant Singh KhalsaBlessed, and most fortunate of the very fortunate, are those who come to meet the Guru. ||2||
Manmohan SinghBlessed and the most fortunate of the very fortunate are they who come to the Guru and meet Him
Manmohan Singh (Punjabi)ਮੁਬਾਰਕ ਅਤੇ ਵਡੇ ਨਸੀਬਾਂ-ਵਾਲਿਆਂ ਵਿਚੋਂ ਪਰਮ ਨਸੀਬਾਂ ਵਾਲੇ ਹਨ, ਉਹ ਜੋ ਗੁਰਾਂ ਕੋਲ ਆ ਕੇ ਉਨ੍ਹਾਂ ਨੂੰ ਮਿਲਦੇ ਹਨ।
Fareedkot Teekaਜੋ ਪੁਰਸ ਐਸੇ ਸਤਿਗੁਰੋਂ ਕੇ ਪਾਸ ਸ੍ਰਧਾ ਸਹਿਤ ਆਇ ਕਰ ਮਿਲੇ ਹੈਂ, ਸੋ (ਵਡਭਾਗੀ) ਜੋ ਰਾਜਾ ਆਦਿਕ ਬੜੇ ਪੁੰਨੋਂ ਵਾਲੇ ਹੈਂ, ਤਿਨੋਂ ਸੇ ਭੀ (ਵਡ ਭਾਗੀਆ) ਬੜੇ ਭਾਗੋਂ ਵਾਲੇ ਅਰੁ ਧੰਨ ਹੈਂ॥੨॥
Prof. Sahib Singh(ਇਸ ਵਾਸਤੇ) ਉਹ ਮਨੁੱਖ ਭਾਗਾਂ ਵਾਲੇ ਹਨ, ਬੜੇ ਭਾਗਾਂ ਵਾਲੇ ਹਨ, ਸ਼ਲਾਘਾ-ਜੋਗ ਹਨ, ਜੇਹੜੇ ਆ ਕੇ ਗੁਰੂ ਦੀ ਸਰਨ ਪੈਂਦੇ ਹਨ ॥੨॥ਪਦ ਅਰਥ ਧੰਨੁ = ਸ਼ਲਾਘਾ-ਯੋਗ॥੨॥
SikhNet (Spanish)bendito es aquel afortunado que va al Encuentro con su Guru. (2)
ਜਿਨਾ ਸਤਿਗੁਰੁ ਪੁਰਖੁ. ਨ ਭੇਟਿਓ; ਸੇ ਭਾਗਹੀਣ ਵਸਿ ਕਾਲ ॥
jinaa satigur purakh. na bhettio; se bhaagaheen vas kaal |
Sant Singh KhalsaThose who have not met the Primal Being, the True Guru, are most unfortunate, and are subject to death.
Manmohan SinghThey, who have not met the Divine True Guru are unfortunate and subject to death.
Manmohan Singh (Punjabi)ਜੋ ਪੁਰਖ ਸਚੇ ਗੁਰਾਂ ਨੂੰ ਨਹੀਂ ਮਿਲੇ, ਉਹ ਨਿਕਰਮਣ ਹਨ ਅਤੇ ਮੌਤ ਦੇ ਅਧੀਨ ਹਨ।
Fareedkot Teekaਔਰ ਜਿਨ ਪੁਰਸੋਂ ਕੋ ਸਤਿਗੁਰੂ ਪੁਰਖੁ ਨਹੀਂ (ਭੇਟਿਓ) ਮਿਲਿਆ ਹੈ, ਸੋ (ਭਾਗਹੀਣ) ਪੁੰਨ ਹੀਣ ਔਰ ਸਦਾ ਹੀ ਕਾਲ ਕੇ ਅਧੀਨ ਰਹਿਤੇ ਹੈਂ॥
Prof. Sahib Singh(ਪਰ) ਜਿਨ੍ਹਾਂ ਮਨੁੱਖਾਂ ਨੂੰ ਅਕਾਲ-ਪੁਰਖ ਦਾ ਰੂਪ ਸਤਿਗੁਰੂ ਕਦੇ ਨਹੀਂ ਮਿਲਿਆ, ਉਹ ਮੰਦ-ਭਾਗੀ ਹਨ ਉਹ ਆਤਮਕ ਮੌਤ ਦੇ ਵੱਸ ਵਿਚ ਰਹਿੰਦੇ ਹਨ।ਪਦ ਅਰਥ ਜਿਨਾ = ਜਿਨ੍ਹਾਂ ਨੂੰ। ਭੇਟਿਓ = ਮਿਲਿਆ। ਵਸਿ ਕਾਲ = ਕਾਲ ਦੇ ਵੱਸ ਵਿਚ, ਆਤਮਕ ਮੌਤ ਦੇ ਕਾਬੂ ਵਿਚ।
SikhNet (Spanish)Aquellas que no conocieron a su Esposo, el Guru, esas Almas desafortunadas se convierten en los juguetes del tiempo.
ਓਇ ਫਿਰਿ ਫਿਰਿ ਜੋਨਿ ਭਵਾਈਅਹਿ; ਵਿਚਿ ਵਿਸਟਾ ਕਰਿ ਵਿਕਰਾਲ ॥
oe fir fir jon bhavaaeeeh; vich visattaa kar vikaraal |
Sant Singh KhalsaThey wander in reincarnation over and over again, as the most disgusting maggots in manure.
Manmohan SinghThey are goaded into existences over and over again, being made terrible worms, and put into ordure.
Manmohan Singh (Punjabi)ਉਨ੍ਹਾਂ ਨੂੰ ਮੁੜ ਮੁੜ ਕੇ ਜੂਨੀਆਂ ਅੰਦਰ ਧਕਿਆ ਜਾਂਦਾ ਹੈ ਅਤੇ ਭਿਆਨਕ ਕਿਰਮ ਬਣਾ ਕੇ ਉਨ੍ਹਾਂ ਨੂੰ ਗੰਦਗੀ ਅੰਦਰ ਪਾਇਆ ਜਾਂਦਾ ਹੈ।
Fareedkot Teekaਸੋ ਪੁਰਸ ਪੁਨਾ ਪੁਨਾ ਜੂਨੋਂ ਮੇਂ (ਭਵਾਈਅਹਿ) ਫਿਰਾਈਤੇ ਹੈਂ, ਔਰ ਮਾਤਾ ਕੇ ਗਰਭ ਵਿਸਟਾ ਮੇਂ (ਵਿਕਰਾਲ) ਭ੍ਯਾਨਕ ਸਰੂਪ ਕੀਏ ਜਾਤੇ ਹੈਂ॥
Prof. Sahib Singhਉਹ ਵਿਕਾਰਾਂ ਦੇ ਗੰਦ ਵਿਚ ਪਏ ਰਹਿਣ ਦੇ ਕਾਰਨ ਭਿਆਨਕ ਆਤਮਕ ਜੀਵਨ ਵਾਲੇ ਬਣਾ ਕੇ ਮੁੜ ਮੁੜ ਜਨਮ-ਮਰਨ ਦੇ ਗੇੜ ਵਿਚ ਪਾਏ ਜਾਂਦੇ ਹਨ।ਪਦ ਅਰਥ ਓਇ = ਉਹ ਬੰਦੇ (ਲਫ਼ਜ਼ 'ਓਇ' ਲਫ਼ਜ਼ 'ਓਹੁ' ਤੋਂ ਬਹੁ-ਵਚਨ ਹੈ)। ਭਵਾਈਅਹਿ = ਭਵਾਏ ਜਾਂਦੇ ਹਨ। ਵਿਸਟਾ = ਵਿਕਾਰਾਂ ਦਾ ਗੰਦ। ਵਿਕਰਾਲ = ਡਰਾਉਣੇ (ਜੀਵਨ ਵਾਲੇ)।
SikhNet (Spanish)Ellas van a través de la rueda del tiempo y se convierten en gusanos de inmundicias,
ਓਨਾ ਪਾਸਿ ਦੁਆਸਿ. ਨ ਭਿਟੀਐ; ਜਿਨ ਅੰਤਰਿ ਕ੍ਰੋਧੁ ਚੰਡਾਲ ॥੩॥
onaa paas duaas. na bhitteeai; jin antar krodh chanddaal |3|
Sant Singh KhalsaDo not meet with, or even approach those people, whose hearts are filled with horrible anger. ||3||
Manmohan SinghDraw not near and in the neighbourhood of those in whose heart is the pariah wrath.
Manmohan Singh (Punjabi)ਉਨ੍ਹਾਂ ਦੇ ਲਾਗੇ ਤਾਗੇ ਨਾਂ ਢੁੱਕੋ ਜਿਨ੍ਹਾਂ ਦੇ ਦਿਲਾਂ ਅੰਦਰ ਕਮੀਣ ਰੋਸ ਹੈ।
Fareedkot Teekaਜਿਨ ਪੁਰਸੋਂ ਕੇ ਅੰਤਹਿਕਰਨ ਮੇਂ ਕ੍ਰੋਧ ਰੂਪੀ ਚੰਡਾਲ ਰਹਿਤਾ ਹੈ, ਉਨ ਕੇ ਆਸ ਪਾਸ (ਨ ਭਿਟੀਐ) ਨਹੀਂ ਛੁਹੀਏ, ਭਿਟੀਐ ਪਦੁ ਸਪਰਸ ਕਾ ਵਾਚਕ ਹੈ, ਭਾਵ ਏਹਿ ਕਿ ਉਨ ਕੀ ਸੰਗਤ ਨਹੀਂ ਕਰੀਏ॥੩॥☬ਪ੍ਰਸ਼ਨ: ਕ੍ਰੋਧਾਦਿ ਚੰਡਾਲ ਸਪਰਸ ਕਾ ਪ੍ਰਾਸਚਿਤੁ ਕੈਸੇ ਹੋਤਾ ਹੈ?☬ਉੱਤਰ:
Prof. Sahib Singh(ਹੇ ਭਾਈ! ਨਾਮ ਤੋਂ ਸੱਖਣੇ) ਜਿਨ੍ਹਾਂ ਮਨੁੱਖਾਂ ਦੇ ਅੰਦਰ ਚੰਡਾਲ ਕ੍ਰੋਧ ਵੱਸਦਾ ਰਹਿੰਦਾ ਹੈ ਉਹਨਾਂ ਦੇ ਕਦੇ ਨੇੜੇ ਨਹੀਂ ਢੁੱਕਣਾ ਚਾਹੀਦਾ ॥੩॥ਪਦ ਅਰਥ ਪਾਸਿ ਦੁਆਸਿ = ਨੇੜੇ ਤੇੜੇ। ਨ ਭਿਟੀਐ = ਨਾਹ ਛੁਹੀਏ, ਨਾਹ ਢੁੱਕੀਏ॥੩॥
SikhNet (Spanish)mejor ni las toques porque viven en el enojo, en el Chandal. (3)
ਸਤਿਗੁਰੁ ਪੁਰਖੁ ਅੰਮ੍ਰਿਤ ਸਰੁ; ਵਡਭਾਗੀ ਨਾਵਹਿ ਆਇ ॥
satigur purakh amrit sar; vaddabhaagee naaveh aae |
Sant Singh KhalsaThe True Guru, the Primal Being, is the Pool of Ambrosial Nectar. The very fortunate ones come to bathe in it.
Manmohan SinghGod- incarnate True Guru, is the pool of Nectar, the fortunate ones come and bath there-in.
Manmohan Singh (Punjabi)ਰੱਬ-ਰੂਪ ਸਚੇ ਗੁਰੂ ਜੀ ਸੁਧਾ ਦੇ ਤਾਲਾਬ ਹਨ। ਵਡੇ ਨਸੀਬਾਂ ਵਾਲੇ ਆ ਕੇ ਇਸ ਵਿੱਚ ਇਸ਼ਨਾਨ ਕਰਦੇ ਹਨ।
Fareedkot Teekaਹੇ ਭਾਈ! ਸਤਿਗੁਰੂ ਪੁਰਖੁ ਜੋ ਹੈ, ਸੋ ਨਾਮ ਵਾ ਗ੍ਯਾਨ ਅੰਮ੍ਰਿਤ ਕਾ ਸਰੋਵਰੁ ਹੈਂ, ਬੜੇ ਪੁੰਨਵਾਨ ਪੁਰਸ ਆਇ ਕਰ ਤਿਸ ਮੇਂ ਇਸਨਾਨ ਕਰਤੇ ਹੈਂ, ਭਾਵ ਏਹਿ ਕਿ ਸਤਿਸੰਗਤਿ ਕਰਤੇ ਹੈਂ, ਤਬ ਕੁਸੰਗ ਕਾ ਦੋਸੁ ਨਿਬ੍ਰਿਤ ਹੋਤਾ ਹੈ॥
Prof. Sahib Singh(ਪਰ ਇਹ ਵਿਕਾਰਾਂ ਦਾ ਗੰਦ, ਇਹ ਚੰਡਾਲ ਕ੍ਰੋਧ ਆਦਿਕ ਦਾ ਪ੍ਰਭਾਵ ਤੀਰਥਾਂ ਤੇ ਨ੍ਹ੍ਹਾਤਿਆਂ ਦੂਰ ਨਹੀਂ ਹੋ ਸਕਦਾ) ਅਕਾਲ-ਪੁਰਖ ਦਾ ਰੂਪ ਸਤਿਗੁਰੂ ਹੀ ਅੰਮ੍ਰਿਤ ਦਾ ਸਰੋਵਰ ਹੈ। ਜੇਹੜੇ ਬੰਦੇ ਇਸ ਤੀਰਥ ਉੱਤੇ ਆ ਕੇ ਇਸ਼ਨਾਨ ਕਰਦੇ ਹਨ ਉਹ ਵੱਡੇ ਭਾਗਾਂ ਵਾਲੇ ਹਨ।ਪਦ ਅਰਥ ਅੰਮ੍ਰਿਤਸਰੁ = ਨਾਮੁ-ਅੰਮ੍ਰਿਤ ਦਾ ਸਰੋਵਰ। ਆਇ = ਆ ਕੇ।
SikhNet (Spanish)El Guru es el Lago del Néctar y sólo los afortunados se bañan en Él.
ਉਨ ਜਨਮ ਜਨਮ ਕੀ ਮੈਲੁ ਉਤਰੈ; ਨਿਰਮਲ ਨਾਮੁ ਦ੍ਰਿੜਾਇ ॥
aun janam janam kee mail utarai; niramal naam drirraae |
Sant Singh KhalsaThe filth of many incarnations is washed away, and the Immaculate Naam is implanted within.
Manmohan SinghTheir filth of many births is washed off and the immaculate Name is implanted within them.
Manmohan Singh (Punjabi)ਉਨ੍ਹਾਂ ਦੀ ਅਨੇਕਾਂ-ਜਨਮਾਂ ਦੀ ਗੰਦਗੀ ਧੋਤੀ ਜਾਂਦੀ ਹੈ ਅਤੇ ਉਨ੍ਹਾਂ ਦੇ ਅੰਦਰ ਪਵਿੱਤ੍ਰ ਨਾਮ ਪੱਕਾ ਹੋ ਜਾਂਦਾ ਹੈ।
Fareedkot Teekaਜਿਨ ਪੁਰਸੋਂ ਨੇ ਸਤਿਗੁਰੂ ਸਰੋਵਰੁ ਮੇਂ ਸਨਾਨ ਕੀਆ ਹੈ, ਤਿਨ ਕੀ ਜਨਮ ਜਨਮਾਂਤ੍ਰੋਂ ਕੀ ਬਾਸਨਾ ਤਥਾ ਪਾਪ ਰੂਪੀ ਮੈਲ ਉਤਰ ਗਈ ਹੈ, ਕਿਉਂਕਿ ਸਤਿਗੁਰੋਂ ਨੇ ਤਿਨ ਕੋ ਨਿਰਮਲੁ ਨਾਮੁ ਦ੍ਰਿੜ ਕਰਾਇ ਦੀਆ ਹੈ॥
Prof. Sahib Singh(ਗੁਰੂ ਦੀ ਸਰਨ ਪੈ ਕੇ) ਪਵਿਤ੍ਰ ਪ੍ਰਭੂ-ਨਾਮ ਹਿਰਦੇ ਵਿਚ ਪੱਕਾ ਕਰਨ ਦੇ ਕਾਰਨ ਉਹਨਾਂ (ਵਡ-ਭਾਗੀਆਂ) ਦੀ ਜਨਮਾਂ ਜਨਮਾਂਤਰਾਂ ਦੀ (ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ।ਪਦ ਅਰਥ ਦ੍ਰਿੜਾਇ = ਹਿਰਦੇ ਵਿਚ ਪੱਕਾ ਕਰ ਕੇ।
SikhNet (Spanish)impureza de todas sus encarnaciones es arrasada y así empiezan a habitar en el Nombre Inmaculado del Señor.
ਜਨ ਨਾਨਕ. ਉਤਮ ਪਦੁ ਪਾਇਆ; ਸਤਿਗੁਰ ਕੀ ਲਿਵ ਲਾਇ ॥੪॥੨॥੬੬॥
jan naanak. utam pad paaeaa; satigur kee liv laae |4|2|66|
Sant Singh KhalsaServant Nanak has obtained the most exalted state, lovingly attuned to the True Guru. ||4||2||66||
Manmohan SinghBy fixing his attention on the True Guru, serf Nanak has obtained the supreme state (of Bliss).
Manmohan Singh (Punjabi)ਆਪਣੀ ਬ੍ਰਿਤੀ ਸਚੇ ਗੁਰਾਂ ਨਾਲ ਜੋੜਣ ਦੁਆਰਾ ਨਫਰ ਨਾਨਕ ਨੇ ਉੱਚਾ ਮਰਤਬਾ ਪਰਾਪਤ ਕਰ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਜਿਨ ਪੁਰਸੋਂ ਨੇ ਗੁਰੋਂ ਕੀ ਸਿਖ੍ਯਾ ਕਰ ਕੇ ਵਾਹਿਗੁਰੂ ਕੇ ਸ੍ਵਰੂਪ ਮੇਂ (ਲਿਵ) ਬ੍ਰਿਤੀ ਕੋ ਲਗਾਇਆ ਹੈ, ਤਿਨੋਂ ਨੇ ਮੁਕਤ ਪਦੁ ਪਾਇਆ ਹੈ॥੪॥੨॥੬੬॥
Prof. Sahib Singhਹੇ ਦਾਸ ਨਾਨਕ! (ਆਖ-) ਸਤਿਗੁਰੁ ਦੀ ਸਿੱਖਿਆ ਵਿਚ ਸੁਰਤ ਜੋੜ ਕੇ ਉਹ ਮਨੁੱਖ ਸਭ ਤੋਂ ਸ੍ਰੇਸ਼ਟ ਆਤਮਕ ਜੀਵਨ ਦਾ ਦਰਜਾ ਹਾਸਲ ਕਰ ਲੈਂਦੇ ਹਨ ॥੪॥੨॥੬੬॥ਪਦ ਅਰਥ ਪਦੁ = ਆਤਮਕ ਜੀਵਨ ਦਾ ਦਰਜਾ। ਲਿਵ ਲਾਇ = ਸੁਰਤਿ ਜੋੜ ਕੇ, ਧਿਆਨ ਧਰ ਕੇ॥੪॥
SikhNet (Spanish)El Sirviente Nanak se encuentra en el Estado Supremo de Gloria pues está entonado en el Guru Verdadero. (4-22-66)