ਸਿਰੀਰਾਗੁ ਮਹਲਾ ੪ ॥
sireeraag mahalaa 4 |
Sant Singh KhalsaSiree Raag, Fourth Mehl:
Manmohan SinghSri Rag Fourth Guru.
Manmohan Singh (Punjabi)ਸਿਰੀ ਰਾਗ, ਚਉਥੀ ਪਾਤਸ਼ਾਹੀ।
SikhNet (Spanish)Siri Rag, Mejl Guru Ram Das, Cuarto Canal Divino.
ਹਉ. ਪੰਥੁ ਦਸਾਈ ਨਿਤ ਖੜੀ; ਕੋਈ ਪ੍ਰਭੁ ਦਸੇ. ਤਿਨਿ ਜਾਉ ॥
hau. panth dasaaee nit kharree; koee prabh dase. tin jaau |
Sant Singh KhalsaI stand by the wayside and ask the Way. If only someone would show me the Way to God-I would go with him.
Manmohan SinghEver standing up I inquire of the way to my Lord. If some one shows me the way, I would go to Him.
Manmohan Singh (Punjabi)ਸਦਾ ਹੀ ਖੜੀ ਹੋ ਕੇ ਮੈਂ ਸਾਹਿਬ ਦੇ ਰਸਤੇ ਦਾ ਪਤਾ ਕਰਦੀ ਹਾਂ। ਜੇਕਰ ਕੋਈ ਪੁਰਸ਼ ਮੈਨੂੰ ਰਸਤਾ ਦਿਖਾਵੇ ਤਾਂ ਮੈਂ ਉਸ ਕੋਲ ਜਾਵਾਂ।
Fareedkot Teekaਮੈ ਜਗ੍ਯਾਸੂ ਰੂਪੀ ਇਸਤ੍ਰੀ (ਖੜੀ) ਭਾਵ ਸਾਵਧਾਨ ਹੋ ਕਰ ਨਿਤੰਪ੍ਰਤਿ (ਪ੍ਰੰਤੂ) ਰਸਤਾ (ਦਸਾਈ) ਪੂਛਾਵਤੀ ਹੂੰ, ਜੇ ਕੋਈ (ਪ੍ਰਭੂ) ਪਰਮੇਸ੍ਵਰ ਕਾ ਮਾਰਗੁ ਦਸੇ (ਤਿਨਿ ਜਾਉ) ਤਿਨ ਕੇ ਪਾਸ ਮੇਂ ਜਾਊਂ॥
Prof. Sahib Singhਮੈਂ ਸਦਾ (ਤਾਂਘ ਵਿਚ) ਖਲੋਤੀ ਹੋਈ (ਪਰਮਾਤਮਾ ਦੇ ਦੇਸ ਦਾ) ਰਾਹ ਪੁੱਛਦੀ ਹਾਂ (ਮੈਂ ਸਦਾ ਲੋਚਦੀ ਹਾਂ ਕਿ) ਕੋਈ ਮੈਨੂੰ ਪ੍ਰਭੂ ਦੀ ਦੱਸ ਪਾਏ, ਤੇ ਉਸ ਦੀ ਰਾਹੀਂ (ਉਸ ਦੀ ਸਹੈਤਾ ਨਾਲ ਪ੍ਰਭੂ ਦੇ ਚਰਨਾਂ ਵਿਚ) ਪਹੁੰਚਾਂ।ਪਦ ਅਰਥ ਹਉ = ਮੈਂ। ਪੰਥੁ = ਰਸਤਾ। ਦਸਾਈ = ਦਸਾਈਂ, ਪੁੱਛਦੀ ਹਾਂ। ਤਿਨਿ = ਉਸ ਦੀ ਰਾਹੀਂ, ਉਸ ਦੀ ਸਹੈਤਾ ਨਾਲ। ਜਾਉ = ਜਾਉਂ, ਮੈਂ ਜਾਵਾਂ।
SikhNet (Spanish)Me paro a la orilla del Sendero y le pregunto a la gente que cruza dónde está el Sendero que me lleve hasta mi Señor.
ਜਿਨੀ ਮੇਰਾ ਪਿਆਰਾ ਰਾਵਿਆ; ਤਿਨ ਪੀਛੈ ਲਾਗਿ ਫਿਰਾਉ ॥
jinee meraa piaaraa raaviaa; tin peechhai laag firaau |
Sant Singh KhalsaI follow in the footsteps of those who enjoy the Love of my Beloved.
Manmohan SinghI follow in the foot steps of those who have enjoyed my Beloved.
Manmohan Singh (Punjabi)ਮੈਂ ਉਹਨਾਂ ਦੇ ਪਿਛੇ ਲੱਗੀ-ਫਿਰਦੀ ਹਾਂ, ਜਿਨ੍ਹਾਂ ਨੇ ਮੇਰੇ ਪ੍ਰੀਤਮ ਨੂੰ ਮਾਣਿਆ ਹੈ।
Fareedkot Teekaਔਰ ਜਿਨੋਂ ਗ੍ਯਾਨੀ ਰੂਪ ਸਖੀਓਂ ਨੇ ਮੇਰਾ ਪ੍ਯਾਰਾ ਵਾਹਿਗੁਰੂ (ਰਾਵਿਆ) ਭੋਗਿਆ ਹੈ, ਭਾਵ ਏਹਿ ਕਿ ਜਿਨ ਕੋ ਤਿਸ ਕਾ ਅਨੰਦ ਪ੍ਰਾਪਤਿ ਭਯਾ ਹੈ, ਮੈਂ ਤਿਨ ਕੇ ਪੀਛੇ ਲਾਗੀ ਫਿਰੂੰਗੀ॥
Prof. Sahib Singhਜਿਨ੍ਹਾਂ (ਸਤਿਸੰਗੀ ਸਹੇਲੀਆਂ) ਨੇ ਪਿਆਰੇ ਪ੍ਰਭੂ ਦਾ ਮਿਲਾਪ ਹਾਸਲ ਕੀਤਾ ਹੈ, ਉਹਨਾਂ ਦੇ ਪਿੱਛੇ ਲੱਗੀ ਫਿਰਾਂ,ਪਦ ਅਰਥ ਰਾਵਿਆ = ਮਾਣਿਆ। ਲਾਗਿ = ਲੱਗ ਕੇ। ਫਿਰਾਉ = ਫਿਰਉਂ।
SikhNet (Spanish)Sigo los pasos de Aquéllos que han disfrutado del Amor de mi Dios.
ਕਰਿ ਮਿੰਨਤਿ. ਕਰਿ ਜੋਦੜੀ; ਮੈ ਪ੍ਰਭੁ ਮਿਲਣੈ ਕਾ ਚਾਉ ॥੧॥
kar minat. kar jodarree; mai prabh milanai kaa chaau |1|
Sant Singh KhalsaI beg of them, I implore them; I have such a yearning to meet God! ||1||
Manmohan SinghThem I beseech and them I entreat. I have a yearning to meet my Master.
Manmohan Singh (Punjabi)ਉਨ੍ਹਾਂ ਅਗੇ ਮੈਂ ਪ੍ਰਾਰਥਨਾ ਕਰਦੀ ਹਾਂ ਤੇ ਉਨ੍ਹਾਂ ਨੂੰ ਮੈਂ ਬੇਨਤੀ ਕਰਦੀ ਹਾਂ। ਮੈਨੂੰ ਆਪਣੇ ਮਾਲਕ ਨੂੰ ਮਿਲਣ ਦੀ ਉਮੰਗ ਹੈ।
Fareedkot Teekaਔਰ ਤਿਨ ਕੇ ਆਗੇ (ਮਿੰਨਤਿ) ਦੀਨਤਾ ਸੇ ਬੇਨਤੀ ਕਰੂੰ, ਔਰ (ਜੋਦੜੀ) ਮਿਹਨਤ ਭਾਵ ਸੇ ਤਿਨ ਕੀ ਸੇਵਾ ਰੂਪੀ ਕਾਰ ਕਰੂੰਗੀ, ਜਬ ਵਹੁ ਸੇਵਾ ਤਥਾ ਦੀਨਤਾ ਕਰ ਪ੍ਰਸਿੰਨ ਹੂਏ ਪੂਛੇਂਗੇ ਕਿ ਤੂੰ ਕਿਸ ਨਮਿੱਤ ਸੇਵਾ ਕਰਤੀ ਹੈਂ? ਤਬ ਮੈਂ ਕਹੂੰਗੀ ਕਿ ਮੁਝ ਕੋ ਅਪਨੇ ਪ੍ਰਭੂ ਕੇ ਮਿਲਨੇ ਕਾ ਚਾਉ ਹੋ ਰਹਾ ਹੈ॥
Prof. Sahib Singhਅਤੇ ਉਹਨਾਂ ਅੱਗੇ ਤਰਲਾ ਕਰਾਂ ਕਿ ਮੇਰੇ ਅੰਦਰ ਪ੍ਰਭੂ ਨੂੰ ਮਿਲਣ ਦਾ ਚਾਉ ਹੈ (ਮੈਨੂੰ ਉਸ ਦੇ ਮਿਲਾਪ ਦਾ ਰਸਤਾ ਦੱਸੋ।) ॥੧॥ਪਦ ਅਰਥ ਮਿੰਨਤਿ = ਤਰਲਾ। ਜੋਦੜੀ = ਸੇਵ-ਘਾਲ॥੧॥
SikhNet (Spanish)Yo les imploro, y mi súplica es, queridos Hermanos del Destino, que yo me encuentre con mi Amor (1)
ਮੇਰੇ ਭਾਈ ਜਨਾ; ਕੋਈ ਮੋ ਕਉ. ਹਰਿ ਪ੍ਰਭੁ ਮੇਲਿ ਮਿਲਾਇ ॥
mere bhaaee janaa; koee mo kau. har prabh mel milaae |
Sant Singh KhalsaO my Siblings of Destiny, please unite me in Union with my Lord God.
Manmohan SinghMy fellow Brother! let some one unite me in the union of my Lord God.
Manmohan Singh (Punjabi)ਮੇਰੇ ਵੀਰ ਸੰਗੀਓ! ਕੋਈ ਸਜਣ ਮੈਨੂੰ ਮੇਰੇ ਵਾਹਿਗੁਰੂ ਸੁਆਮੀ ਦੇ ਮਿਲਾਪ ਅੰਦਰ ਮਿਲਾ ਦੇਵੇ।
Fareedkot Teekaਹੇ ਮੇਰੇ ਭਾਈ ਜਨੋ! ਕੋਈ ਐਸਾ ਪਰਉਪਕਾਰੀ ਭੀ ਹੈ ਕਿ ਜੋ ਮੇਰੇ ਕੋ (ਹਰਿ ਪ੍ਰਭੁ) ਸਰਬ ਸਕਤੀਵਾਨ ਵਾਹਿਗੁਰੂ ਕੇ ਸਾਥ ਮਿਲਾਇ ਦੇਵੇ॥
Prof. Sahib Singhਹੇ ਮੇਰੇ ਭਰਾਵੋ! ਮੈਨੂੰ ਕੋਈ ਧਿਰ ਪਰਮਾਤਮਾ ਨਾਲ ਮਿਲਾ ਦਿਉ।ਪਦ ਅਰਥ ਮੋ ਕਉ = ਮੈਨੂੰ।
SikhNet (Spanish)Oh amigos míos, llévenme hasta mi Maestro
ਹਉ. ਸਤਿਗੁਰ ਵਿਟਹੁ ਵਾਰਿਆ; ਜਿਨਿ ਹਰਿ ਪ੍ਰਭੁ ਦੀਆ ਦਿਖਾਇ ॥੧॥ ਰਹਾਉ ॥
hau. satigur vittahu vaariaa; jin har prabh deea dikhaae |1| rahaau |
Sant Singh KhalsaI am a sacrifice to the True Guru, who has shown me the Lord God. ||1||Pause||
Manmohan SinghI am a sacrifice unto my True Guru, who has shown to me the Lord Master. Pause.
Manmohan Singh (Punjabi)ਮੈਂ ਆਪਣੇ ਸੱਚੇ ਗੁਰਾਂ ਉਤੋਂ ਕੁਰਬਾਨ ਜਾਂਦੀ ਹਾਂ, ਜਿਨ੍ਹਾਂ ਨੇ ਮੈਨੂੰ ਸੁਆਮੀ ਮਾਲਕ ਨੂੰ ਵਿਖਾਲ ਦਿੱਤਾ ਹੈ। ਠਹਿਰਾਉ।
Fareedkot Teekaਤਾਂ ਤੇ ਮੈਂ ਐਸੇ ਸਤਿਗੁਰੋਂ ਕੇ (ਵਿਟਹੁ) ਊਪਰ ਸੇ (ਵਾਰਿਆ) ਬਲਿਹਾਰਨੇ ਜਾਤਾ ਹੂੰ, ਜਿਨ ਸਤਿਗੁਰੋਂ ਨੇ ਜਗ੍ਯਾਸੂ ਜਨੋਂ ਕੋ ਹਰਿ ਪ੍ਰਭੁ ਆਪਨਾ ਆਪ ਰੂਪ ਕਰ ਕੇ ਦਿਖਾਇ ਦੀਆ ਹੈ, ਭਾਵ ਏਹਿ ਹੈ ਕਿ ਵਹੁ ਮਿਲਨੇ ਸੇ ਮੇਰੇ ਕੋ ਭੀ ਦਿਖਾਵੇਂਗੇ॥੧॥ ਰਹਾਉ ॥
Prof. Sahib Singh(ਪਰ ਗੁਰੂ ਤੋਂ ਬਿਨਾ ਹੋਰ ਕੌਣ ਮਿਲਾ ਸਕਦਾ ਹੈ?) ਮੈਂ ਸਤਿਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਪਰਮਾਤਮਾ ਵਿਖਾਲ ਦਿੱਤਾ (ਭਾਵ, ਜੋ ਵਿਖਾਲ ਦੇਂਦਾ ਹੈ) ॥੧॥ ਰਹਾਉ ॥ਪਦ ਅਰਥ ਵਿਟਹੁ = ਤੋਂ। ਵਾਰਿਆ = ਸਦਕੇ। ਜਿਨਿ = ਜਿਸ ਨੇ॥੧॥ਰਹਾਉ॥
SikhNet (Spanish)yo ofrezco mi vida en sacrificio a mi Guru Verdadero, quien me ha revelado a mi Señor. (1-Pausa)
ਹੋਇ ਨਿਮਾਣੀ ਢਹਿ ਪਵਾ; ਪੂਰੇ ਸਤਿਗੁਰ ਪਾਸਿ ॥
hoe nimaanee dteh pavaa; poore satigur paas |
Sant Singh KhalsaIn deep humility, I fall at the Feet of the Perfect True Guru.
Manmohan SinghIn utter humility, I lie prostrate before the Perfect True Guru.
Manmohan Singh (Punjabi)ਪਰਮ ਆਜਜ਼ੀ ਅੰਦਰ ਮੈਂ ਪੂਰਨ ਸੱਚੇ ਗੁਰਾਂ ਅੱਗੇ ਡਿੱਗ ਪੈਂਦੀ ਹਾਂ।
Fareedkot Teeka(ਨਿਮਾਣੀ) ਮਾਨ ਸੇ ਰਹਿਤ ਹੋ ਕਰ, ਭਾਵ ਏਹਿ ਕਿ ਜੋ ਕੁਛ ਮਾਨ ਤਥਾ ਪ੍ਰਭਤਾ ਲੋਗੋਂ ਮੇਂ ਹੈ, ਤਿਸ ਕੋ ਤ੍ਯਾਗ ਨਿਰਹੰਕਾਰ ਹੋ ਕਰ ਪੂਰੇ ਜੋ ਬ੍ਰਹਮ ਸ੍ਰੋਤ੍ਰੀ ਔਰ ਬ੍ਰਹਮ ਨੇਸ੍ਟੀ ਗੁਰੂ ਹੈਂ, ਤਿਨ ਕੇ ਚਰਨੋਂ ਸਮੀਪ (ਢਹਿ ਪਵਾ) ਗਿਰ ਪਰੂੰਗੀ॥
Prof. Sahib Singh(ਮੇਰਾ ਮਨ ਲੋਚਦਾ ਹੈ ਕਿ) ਮੈਂ ਹੋਰ ਮਾਨ ਆਸਰਾ ਛੱਡ ਕੇ ਪੂਰੇ ਸਤਿਗੁਰੂ ਦੇ ਚਰਨਾਂ ਉੱਤੇ ਡਿੱਗ ਪਵਾਂ।
SikhNet (Spanish)Con toda humildad, caigo en la Puerta del Guru Perfecto,
ਨਿਮਾਣਿਆ. ਗੁਰੁ ਮਾਣੁ ਹੈ; ਗੁਰੁ ਸਤਿਗੁਰੁ ਕਰੇ ਸਾਬਾਸਿ ॥
nimaaniaa. gur maan hai; gur satigur kare saabaas |
Sant Singh KhalsaThe Guru is the Honor of the dishonored. The Guru, the True Guru, brings approval and applause.
Manmohan SinghThe Guru is the honour of the dishonoured. The great Sat Guru makes man applaudable.
Manmohan Singh (Punjabi)ਗੁਰੂ ਜੀ ਨਿਪਤਿਆਂ ਦੀ ਪਤ ਹਨ। ਵੱਡੇ ਸਤਿਗੁਰੂ ਇਨਸਾਨ ਨੂੰ ਧੰਨਤਾ-ਯੋਗ ਬਣਾ ਦਿੰਦੇ ਹਨ।
Fareedkot Teekaਕਿਉਂਕਿ ਜੋ (ਨਿਮਾਣਿਆ) ਮਾਨ ਸੇ ਰਹਿਤ ਹੈਂ ਤਿਨ ਕੋ ਗੁਰੂ ਮਾਨ ਦੇਤੇ ਹੈਂ, ਪੁਨਾ (ਗੁਰੁ) ਪੂਜਨੇ ਯੋਗ ਜੋ ਸਤਿਗੁਰੂ ਹੈਂ, ਸੋ ਸੇਵਕੋਂ ਕੋ (ਸਾਬਾਸਿ) ਉਪਮਾ ਕੇ ਜੋਗ ਕਰ ਦੇਤੇ ਹੈਂ॥
Prof. Sahib Singhਗੁਰੂ ਉਹਨਾਂ ਦਾ ਮਾਣ-ਆਸਰਾ ਹੈ, ਜਿਨ੍ਹਾਂ ਦਾ ਹੋਰ ਕੋਈ ਆਸਰਾ ਨਹੀਂ ਹੁੰਦਾ, (ਨਿਮਾਣਿਆਂ ਨੂੰ) ਗੁਰੂ ਦਿਲਾਸਾ ਦੇਂਦਾ ਹੈ।ਪਦ ਅਰਥ ਸਾਬਾਸਿ = ਆਦਰ। ਪਾਸਿ = ਨੇੜੇ ਹੀ।
SikhNet (Spanish)Él da palmadas en la espalda y honra al humilde.
ਹਉ. ਗੁਰੁ ਸਾਲਾਹਿ. ਨ ਰਜਊ; ਮੈ ਮੇਲੇ. ਹਰਿ ਪ੍ਰਭੁ ਪਾਸਿ ॥੨॥
hau. gur saalaeh. na rjaoo; mai mele. har prabh paas |2|
Sant Singh KhalsaI am never tired of praising the Guru, who unites me with the Lord God. ||2||
Manmohan SinghI ever feel hungry for praising the Guru. He unites me with the Lord God.
Manmohan Singh (Punjabi)ਮੈਨੂੰ ਗੁਰਾਂ ਦੀ ਸਿਫ਼ਤ ਕਰਨ ਦੀ ਹਮੇਸ਼ਾਂ ਭੁੱਖ ਲੱਗੀ ਰਹਿੰਦੀ ਹੈ। ਉਹ ਮੈਨੂੰ ਵਾਹਿਗੁਰੂ-ਸੁਆਮੀ ਨਾਲ ਮਿਲਾਉਂਦੇ ਹਨ।
Fareedkot Teekaਇਸੀ ਕਰ ਕੇ ਮੇਂ ਗੁਰੋਂ ਕੋ ਸਲਾਹਤਾ ਹੂਆ (ਨ ਰਜਊ) ਤ੍ਰਿਪਤ ਨਹੀਂ ਹੋਤਾ ਹੂੰ, ਕਿਉਂਕਿ ਜਬ ਪ੍ਰਸੰਨ ਹੋਵੇਂਗੇ ਤਬ ਮੁਝ ਕੋ ਪਾਸ ਹੀ ਹਰੀ ਪ੍ਰਭ ਮਿਲਾਇ ਦੇਵੇਂਗੇ, ਭਾਵ ਏਹਿ ਕਿ ਅਪਨੇ ਅੰਤਰ ਹੀ ਨਿਜ ਸਰੂਪ ਕੋ ਦਿਖਾਇ ਦੇਵੇਂਗੇ॥੨॥
Prof. Sahib Singhਗੁਰੂ ਦੀਆਂ ਵਡਿਆਈਆਂ ਕਰ ਕਰ ਕੇ ਮੇਰਾ ਮਨ ਰੱਜਦਾ ਨਹੀਂ ਹੈ। ਗੁਰੂ ਮੈਨੂੰ ਮੇਰੇ-ਪਾਸ-ਹੀ-ਵੱਸਦਾ ਪਰਮਾਤਮਾ ਮਿਲਾਣ ਦੇ ਸਮਰੱਥ ਹੈ ॥੨॥
SikhNet (Spanish)No me canso de alabar a mi Guru, pues Él es quien me une con el Señor. (2)
ਸਤਿਗੁਰ ਨੋ ਸਭ ਕੋ ਲੋਚਦਾ; ਜੇਤਾ ਜਗਤੁ ਸਭੁ ਕੋਇ ॥
satigur no sabh ko lochadaa; jetaa jagat sabh koe |
Sant Singh KhalsaEveryone, all over the world, longs for the True Guru.
Manmohan SinghEvery one the entire world and all long for the True Guru.
Manmohan Singh (Punjabi)ਹਰ ਕੋਈ, ਸਾਰਾ ਸੰਸਾਰ ਅਤੇ ਸਾਰੇ ਹੀ ਸੱਚੇ ਗੁਰਾਂ ਲਈ ਤਾਂਘਦੇ ਹਨ।
Fareedkot Teekaਜਿਤਨਾ ਸੰਪੂਰਨ ਜਗਤ ਹੈ, ਸੋ ਐਸੇ ਸਤਿਗੁਰੋਂ ਕੇ ਮਿਲਨੇ ਕੋ ਸਭ ਕੋਈ (ਲੋਚਦਾ) ਚਾਹਤਾ ਹੈ, ਭਾਵ ਏਹਿ ਕਿ ਸਰਬ ਜੀਵ ਸੁਖ ਕੀ ਇੱਛਾ ਕਰਤੇ ਹੈਂ। ਸੋ ਸੁਖ ਸਰੂਪ ਵਾਹਿਗੁਰੂ ਹੈ, ਸੋਂ ਗੁਰੋਂ ਕੀ ਕਿਰਪਾ ਤੇ ਬਿਨਾਂ ਪ੍ਰਾਪਤਿ ਨਹੀਂ ਹੋਤਾ, ਯਾਂ ਤੇ ਸਭ ਕੋਈ ਸਤਿਗੁਰੋਂ ਕੋ ਚਾਹਤਾ ਹੈ॥
Prof. Sahib Singhਜਿਤਨਾ ਇਹ ਸਾਰਾ ਜਗਤ ਹੈ ਹਰੇਕ ਜੀਵ ਸਤਿਗੁਰੂ ਨੂੰ ਮਿਲਣ ਲਈ ਤਾਂਘਦਾ ਹੈ,ਪਦ ਅਰਥ ਨੋ = ਨੂੰ। ਸਭੁ ਕੋ = ਹਰੇਕ ਜੀਵ। ਜੇਤਾ = ਜਿਤਨਾ।
SikhNet (Spanish)Todo mundo tiene sed del Guru,
ਬਿਨੁ ਭਾਗਾ. ਦਰਸਨੁ ਨਾ ਥੀਐ; ਭਾਗਹੀਣ ਬਹਿ ਰੋਇ ॥
bin bhaagaa. darasan naa theeai; bhaagaheen beh roe |
Sant Singh KhalsaWithout the good fortune of destiny, the Blessed Vision of His Darshan is not obtained. The unfortunate ones just sit and cry.
Manmohan SinghWithout good luck His sight cannot be had. The unfortunate sit and bewail.
Manmohan Singh (Punjabi)ਚੰਗੇ ਨਸੀਬਾਂ ਦੇ ਬਾਝੋਂ ਉਨ੍ਹਾਂ ਦਾ ਦੀਦਾਰ ਨਹੀਂ ਹੁੰਦਾ। ਨਿਕਰਮੇ ਬੈਠ ਕੇ ਵਿਰਲਾਪ ਕਰਦੇ ਹਨ।
Fareedkot Teekaਪਰੰਤੂ ਬਿਨਾਂ ਪੁੰਨਵਾਨ ਪੁਰਸ਼ੋਂ ਕੇ ਔਰ ਕੋ ਸਤਿਗੁਰੋਂ ਕਾ ਦਰਸ਼ਨ ਨਹੀਂ ਹੋਤਾ ਹੈ, ਔਰ ਜੋ ਭਾਗ ਹੀਨ ਪੁਰਸ਼ ਹੈਂ, ਸੋ ਜਨਮ ਜਨਮਾਂਤ੍ਰੋਂ ਮੇਂ ਬੈਠੇ ਰੋਤੇ ਹੈਂ, ਕਿਉਂਕਿ ਤਿਨ ਕੋ ਸੁਖ ਸਰੂਪ ਵਾਹਿਗੁਰੂ ਕੀ ਪ੍ਰਾਪਤੀ ਨਹੀਂ ਹੋਤੀ ਹੈ॥
Prof. Sahib Singhਪਰ ਚੰਗੀ ਕਿਸਮਤ ਤੋਂ ਬਿਨਾ ਸਤਿਗੁਰੂ ਦਾ ਦਰਸ਼ਨ ਨਹੀਂ ਹੁੰਦਾ (ਗੁਰੂ ਦੀ ਕਦਰ ਨਹੀਂ ਪੈਂਦੀ)। (ਗੁਰੂ ਤੋਂ ਵਿੱਛੁੜ ਕੇ) ਮੰਦ-ਭਾਗਣ ਜੀਵ-ਇਸਤ੍ਰੀ ਬੈਠੀ ਦੁਖੀ ਹੁੰਦੀ ਹੈ।ਪਦ ਅਰਥ ਥੀਐ = ਹੁੰਦਾ। ਭਾਗਹੀਣ = ਮੰਦ-ਭਾਗਣ ਜੀਵ-ਇਸਤ੍ਰੀ। ਬਹਿ = ਬੈਠ ਕੇ।
SikhNet (Spanish)pero si no está plasmado en el Destino, Él no se muestra. Por ello se sufre.
ਜੋ ਹਰਿ ਪ੍ਰਭ ਭਾਣਾ ਸੋ ਥੀਆ; ਧੁਰਿ ਲਿਖਿਆ. ਨ ਮੇਟੈ ਕੋਇ ॥੩॥
jo har prabh bhaanaa so theea; dhur likhiaa. na mettai koe |3|
Sant Singh KhalsaAll things happen according to the Will of the Lord God. No one can erase the pre-ordained Writ of Destiny. ||3||
Manmohan SinghWhatever is the Will of Lord God that does come to pass. None can erase the pre-ordained writ.
Manmohan Singh (Punjabi)ਜੋ ਕੁਝ ਵਾਹਿਗੁਰੂ ਸੁਆਮੀ ਦੀ ਰਜ਼ਾ ਹੈ, ਉਹੀ ਹੁੰਦਾ ਹੈ। ਮੁੱਢ ਦੀ ਲਿਖੀ ਹੋਈ ਲਿਖਤਾਕਾਰ ਨੂੰ ਕੋਈ ਭੀ ਮੇਸ ਨਹੀਂ ਸਕਦਾ।
Fareedkot Teekaਜੋ ਤਿਨ ਜੀਵੋਂ ਕੇ (ਧੁਰਿ) ਪੂਰਬਲੇ ਕਰਮੋਂ ਕਾ ਭੋਗੁ ਲਿਖਾ ਗਿਆ ਹੈ, ਤਿਸ ਕੇ ਅਨੁਸਾਰ ਹੀ ਹਰਿ ਪ੍ਰਭੁ ਕਾ ਭਾਣਾ ਹੈ, ਔਰ ਜੋ ਹਰੀ ਕਾ ਭਾਣਾ ਹੈ, ਸੋ (ਥੀਆ) ਹੂਆ ਹੈ, ਤਿਸ ਕੇ ਮੇਟਨੇ ਕੋ ਕੋਈ ਭੀ ਸਾਮਰਥ ਨਹੀਂ ਹੈ॥੩॥
Prof. Sahib Singh(ਪਰ ਜੀਵਾਂ ਦੇ ਭੀ ਕੀਹ ਵੱਸ?) ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ। ਧੁਰੋਂ ਪ੍ਰਭੂ ਦੀ ਦਰਗਾਹ ਤੋਂ ਲਿਖੇ ਹੁਕਮ ਨੂੰ ਕੋਈ ਮਿਟਾ ਨਹੀਂ ਸਕਦਾ ॥੩॥
SikhNet (Spanish)lo que está en la Voluntad de Dios, sucede, nadie puede borrar lo que está escrito en el Éter. (3)
ਆਪੇ ਸਤਿਗੁਰੁ ਆਪਿ ਹਰਿ; ਆਪੇ ਮੇਲਿ ਮਿਲਾਇ ॥
aape satigur aap har; aape mel milaae |
Sant Singh KhalsaHe Himself is the True Guru; He Himself is the Lord. He Himself unites in His Union.
Manmohan SinghGod Himself is the Sat Guru Himself the Lord and Him self unites man in His union.
Manmohan Singh (Punjabi)ਵਾਹਿਗੁਰੂ ਖੁਦ ਸਤਿਗੁਰੂ ਹੈ, ਖੁਦ ਹੀ ਸੁਆਮੀ ਅਤੇ ਖੁਦ ਹੀ ਮਨੁਸ਼ ਨੂੰ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ।
Fareedkot Teekaਆਪੇ ਆਪ ਹੀ ਹਰੀ ਸਤਿਗੁਰੂ ਸਰੂਪ ਹੈ, ਪੁਨਾ ਆਪ ਹੀ ਜਗ੍ਯਾਸੂ ਰੂਪ ਹੈ, ਔਰ ਆਪ ਹੀ ਅਪਨੇ ਮੇਲ ਸਤਿਸੰਗ ਮੇਂ ਮਿਲਾਵਤਾ ਹੈ॥
Prof. Sahib Singhਪਰਮਾਤਮਾ ਆਪ ਹੀ ਸਤਿਗੁਰੂ ਮਿਲਾਂਦਾ ਹੈ (ਤੇ ਗੁਰੂ ਦੀ ਰਾਹੀਂ) ਆਪਣੇ ਚਰਨਾਂ ਵਿਚ ਮਿਲਾਂਦਾ ਹੈ।
SikhNet (Spanish)Él es el Guru, Él es el Señor, a través de Su Gracia Él te une con Su Ser y te conduce hasta el Guru.
ਆਪਿ ਦਇਆ ਕਰਿ ਮੇਲਸੀ; ਗੁਰ ਸਤਿਗੁਰ ਪੀਛੈ ਪਾਇ ॥
aap deaa kar melasee; gur satigur peechhai paae |
Sant Singh KhalsaIn His Kindness, He unites us with Himself, as we follow the Guru, the True Guru.
Manmohan SinghMaking man follow the Great True Guru the Lord mercifully blends him with Himself.
Manmohan Singh (Punjabi)ਬੰਦੇ ਨੂੰ ਵੱਡੇ ਸੱਚੇ ਗੁਰਾਂ ਦੇ ਮਗਰ ਲਾ ਕੇ ਆਪਣੀ ਮਿਹਰ ਸਦਕਾ ਸੁਆਮੀ ਉਸ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
Fareedkot Teekaਪੁਨਾ ਆਪ ਹੀ ਆਗੇ ਕੋ ਅਪਨੀ ਕ੍ਰਿਪਾ ਕਰ ਕੇ ਜਗ੍ਯਾਸੂ ਜਨੋਂ ਕੋ (ਗੁਰੂ) ਪੂਜਨੇ ਜੋਗ ਜੋ ਸਤਿਗੁਰੂ ਹੈਂ ਤਿਨ ਕੇ ਪੀਛੇ (ਪਾਇ) ਲਗਾਇ ਕਰ ਕੇ ਅਪਨੇ ਸਾਥ (ਮੇਲਸੀ) ਮਿਲਾ ਲੇਵੇਗਾ। ਭਾਵ ਇਹ ਕਿ ਭੂਤ, ਭਵਿਖਤ, ਵਰਤਮਾਨ, ਤੀਨੋ ਕਾਲ ਮੇਂ ਹਰੀ ਹੀ ਮਿਲਾਉਤਾ ਹੈ॥
Prof. Sahib Singhਪ੍ਰਭੂ (ਜੀਵਾਂ ਨੂੰ) ਆਪ ਹੀ ਸਤਿਗੁਰੂ ਦੇ ਲੜ ਲਾ ਕੇ ਮਿਹਰ ਕਰ ਕੇ ਆਪਣੇ ਨਾਲ ਮਿਲਾਣ ਦੇ ਸਮਰੱਥ ਹੈ।ਪਦ ਅਰਥ ਕਰਿ = ਕਰ ਕੇ। ਮੇਲਸੀ = ਮਿਲਾਵੇਗਾ। ਪਾਇ = ਪਾ ਕੇ।
SikhNet (Spanish)Él es el Mundo, Él es el Soporte de todos;
ਸਭੁ ਜਗਜੀਵਨੁ ਜਗਿ. ਆਪਿ ਹੈ; ਨਾਨਕ. ਜਲੁ ਜਲਹਿ ਸਮਾਇ ॥੪॥੪॥੬੮॥
sabh jagajeevan jag. aap hai; naanak. jal jaleh samaae |4|4|68|
Sant Singh KhalsaOver all the world, He is the Life of the World, O Nanak, like water mingled with water. ||4||4||68||
Manmohan SinghIn this world the Lord Himself is the life of the entire Universe Like water merging into water O Nanak, God's slave gets absorbed in God.
Manmohan Singh (Punjabi)ਇਸ ਸੰਸਾਰ ਅੰਦਰ ਸੁਆਮੀ ਆਪੇ ਹੀ ਸਾਰੇ ਆਲਮ ਦੀ ਜਿੰਦ-ਜਾਨ ਹੈ। ਪਾਣੀ ਦੇ ਪਾਣੀ ਵਿੱਚ ਰਲ ਜਾਣ ਦੀ ਤਰ੍ਹਾਂ ਹੇ ਨਾਨਕ, ਰੱਬ ਦਾ ਸੇਵਕ ਰੱਬ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਆਪ ਹੀ ਸਰਬ ਜਗਤ ਕੇ (ਜੀਵਨ) ਪ੍ਰਾਣ ਰੂਪ ਹੈ, ਪੁਨਾ ਆਪ ਹੀ (ਜਗ) ਸੰਸਾਰ ਰੂਪ ਹੋ ਕਰ ਭਾਸ ਰਹਾ ਹੈ। ਜੈਸੇ ਜਲ ਕਾ ਤਰੰਗ ਵਾਸਤਵ ਤੇ ਜਲ ਸਰੂਪ ਹੀ ਹੈ, ਜਬ ਜਲ ਤੇ ਤਰੰਗ ਭਿੰਨ ਪ੍ਰਤੀਤ ਹੋਤਾ ਹੈ ਤਬ ਭੀ ਜਲ ਸਰੂਪ ਹੀ ਹੈ, ਔਰ ਜਬ ਜਲ ਮੇਂ ਅਭੇਦ ਹੋਤਾ ਹੈ ਤਬ ਭੀ ਜਲ ਸ੍ਵਰੂਪ ਹੀ ਹੈ। ਤੈਸੇ ਹੀ ਜਬ ਜਗਤ ਬ੍ਰਹਮ ਸੇ ਭਿੰਨ ਭਾਸਤਾ ਹੈ ਤਬ ਭੀ ਬ੍ਰਹਮ ਸ੍ਵਰੂਪ ਹੀ ਹੈ, ਔਰ ਜਬ ਅਭਾਵ ਹੋ ਜਾਤਾ ਹੈ ਤਬ ਭੀ ਬ੍ਰਹਮ ਸ੍ਵਰੂਪ ਹੀ ਹੈ, ਕਿਉਂਕਿ ਕਲਪਤ ਵਸਤੂ ਕਾ ਅਭਾਵ ਅਧਿਸ੍ਠਾਨ ਰੂਪ ਹੀ ਹੋਤਾ ਹੈ, ਭਿੰਨ ਕਛੁ ਨਹੀਂ ਹੋਤਾ॥੪॥੪॥੬੮॥
Prof. Sahib Singhਹੇ ਨਾਨਕ! ਜਗਤ (ਦੇ-ਜੀਵਾਂ)-ਦਾ ਸਹਾਰਾ ਪਰਮਾਤਮਾ ਜਗਤ ਵਿਚ ਹਰ ਥਾਂ ਆਪ ਹੀ ਆਪ ਹੈ (ਜਿਸ ਜੀਵ ਨੂੰ ਉਹ ਆਪਣੇ ਚਰਨਾਂ ਵਿਚ ਜੋੜਦਾ ਹੈ ਉਹ ਉਸ ਨਾਲ ਇਉਂ ਇਕ-ਮਿਕ ਹੋ ਜਾਂਦਾ ਹੈ ਜਿਵੇਂ) ਪਾਣੀ ਪਾਣੀ ਵਿਚ ਇਕ-ਰੂਪ ਹੋ ਜਾਂਦਾ ਹੈ ॥੪॥੪॥੬੮॥ਪਦ ਅਰਥ ਸਭੁ = ਹਰ ਥਾਂ। ਜਗਜੀਵਨੁ = ਜਗਤ ਦਾ ਜੀਵਨ। ਜਗਿ = ਜਗਤ ਵਿਚ। ਜਲਹਿ = ਜਲ ਹੀ, ਜਲ ਵਿਚ ਹੀ॥੪॥
SikhNet (Spanish)dice Nanak, inmerge a alguien en Su Ser, es como el río de agua que se une en el océano. (4-4-68)