ੴ

ਸਿੱਖਬਾਣੀ · SikhBani

ਕਿਆ ਗੁਣ ਤੇਰੇ ਸਾਰਿ ਸਮੑਾਲੀ ਮੋਹਿ ਨਿਰਗੁਨ ਕੇ ਦਾਤਾਰੇ ॥

kiaa gun tere saar samaalee mohi niragun ke daataare
Guru Arjan Dev Ji ਗੁਰੂ ਅਰਜਨ ਦੇਵ ਜੀ · Raag Soohee · Ang 738 · 10 lines
Translations

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਕਿਆ ਗੁਣ ਤੇਰੇ. ਸਾਰਿ ਸਮੑਾਲੀ; ਮੋਹਿ ਨਿਰਗੁਨ ਕੇ ਦਾਤਾਰੇ ॥

kiaa gun tere. saar samaalee; mohi niragun ke daataare |

Sant Singh KhalsaWhat virtues and excellences of Yours should I cherish and contemplate? I am worthless, while You are the Great Giver.
Manmohan SinghWhat merits of Thine should I recount? Thou art beneficent Lord of me the meritless one.
Manmohan Singh (Punjabi)ਮੈਂ ਤੇਰੀਆਂ ਕਿਹੜੀਆਂ ਕਿਹੜੀਆਂ ਖੂਬੀਆਂ ਵਰਣਨ ਕਰਾਂ? ਤੂੰ, ਮੈਂ ਨੇਕੀ-ਵਿਹੂਣ ਦਾ ਉਦਾਰ ਚਿੱਤ ਸਾਹਿਬ ਹੈਂ।
Fareedkot Teekaਤੇਰੇ ਕ੍ਯਾ ਕ੍ਯਾ ਉਪਕਾਰ ਮੈਂ ਯਾਦ ਕਰ ਕੇ ਸੰਭਾਲਾਂ, ਹੇ ਮੇਰੇ ਨਿਰਗੁਣ ਕੇ ਦਾਤੇ!॥
Prof. Sahib Singhਮੈਂ ਗੁਣ-ਹੀਨ ਦੇ ਹੇ ਦਾਤਾਰ! ਮੈਂ ਤੇਰੇ ਕੇਹੜੇ ਕੇਹੜੇ ਗੁਣ ਚੇਤੇ ਕਰ ਕੇ ਆਪਣੇ ਹਿਰਦੇ ਵਿਚ ਵਸਾਵਾਂ?

ਪਦ ਅਰਥ ਕਿਆ ਗੁਣ = ਕੇਹੜੇ ਕੇਹੜੇ ਗੁਣ? ਸਾਰਿ = ਚੇਤੇ ਕਰ ਕੇ। ਸਮ੍ਹ੍ਹਾਲੀ = ਸਮ੍ਹ੍ਹਾਲੀਂ, ਮੈਂ ਹਿਰਦੇ ਵਿਚ ਵਸਾਵਾਂ। ਮੋਹਿ ਦਾਤਾ ਰੇ = ਹੇ ਮੇਰੇ ਦਾਤਾਰ! ਨਿਰਗੁਨ = ਗੁਣ-ਹੀਨ।

SikhNet (Spanish)¿Cuáles de Tus Méritos podría alabar, oh Señor? Eres Infinita Bondad, y yo no alcanzo a comprenderte.

ਬੈ ਖਰੀਦੁ ਕਿਆ ਕਰੇ ਚਤੁਰਾਈ; ਇਹੁ ਜੀਉ ਪਿੰਡੁ ਸਭੁ ਥਾਰੇ ॥੧॥

bai khareed kiaa kare chaturaaee; ihu jeeo pindd sabh thaare |1|

Sant Singh KhalsaI am Your slave - what clever tricks could I ever try? This soul and body are totally Yours||1||
Manmohan SinghI am the purchased slave of Thine what cleverness can I play with Thee? This soul and body of mine are all Thine.
Manmohan Singh (Punjabi)ਮੈਂ ਤੇਰਾ ਮੁੱਲ ਲਿਆ ਹੋਇਆ ਗੁਲਾਮ ਹਾਂ। ਮੈਂ ਤੇਰੇ ਨਾਲ ਕੀ ਚਲਾਕੀ ਕਰ ਸਕਦਾ ਹਾਂ? ਮੇਰੀ ਇਹ ਜਿੰਦੜੀ ਤੇ ਦੇਹ ਸਮੂਹ ਤੇਰੀਆਂ ਹਨ।
Fareedkot Teekaਮੁੱਲ ਖਰੀਦਿਆ ਕਿਆ ਚਤੁਰਾਈ ਕਰੇ, ਭਾਵ ਜੋ ਦਾਸਾ ਭਾਵ ਅੰਗੀਕਾਰ ਕਰੇ ਉਸ ਕੀ ਚਤੁਰਾਈ ਕਹਾਂ। ਇਹ ਜੀਉ ਔਰ ਸਰੀਰ ਸਭ ਪਦਾਰਥ ਤੇਰੇ ਹੀ ਹੈਂ॥੧॥
Prof. Sahib Singh(ਮੈਂ ਤਾਂ ਤੇਰਾ ਮੁੱਲ-ਖ਼ਰੀਦਿਆ ਸੇਵਕ ਹਾਂ) ਮੁੱਲ-ਖ਼ਰੀਦਿਆ ਨੌਕਰ ਕੋਈ ਚਲਾਕੀ ਦੀ ਗੱਲ ਨਹੀਂ ਕਰ ਸਕਦਾ। (ਹੇ ਦਾਤਾਰ! ਮੇਰਾ) ਇਹ ਸਰੀਰ ਤੇ ਮੇਰੀ ਇਹ ਜਿੰਦ ਸਭ ਤੇਰੇ ਹੀ ਦਿੱਤੇ ਹੋਏ ਹਨ ॥੧॥

ਪਦ ਅਰਥ ਬੈ ਖਰੀਦੁ = ਮੁੱਲ ਲਿਆ ਹੋਇਆ। ਜੀਉ = ਜਿੰਦ। ਪਿੰਡੁ = ਸਰੀਰ। ਸਭੁ = ਸਭ ਕੁਝ। ਥਾਰੇ = ਤੇਰੇ ॥੧॥

SikhNet (Spanish)Me entrego a Ti sin condiciones, oh Señor; ¿cómo podría engañarte, si mi cuerpo y mi Alma Te pertenecen?(1)

ਲਾਲ ਰੰਗੀਲੇ ਪ੍ਰੀਤਮ ਮਨਮੋਹਨ; ਤੇਰੇ ਦਰਸਨ ਕਉ ਹਮ ਬਾਰੇ ॥੧॥ ਰਹਾਉ ॥

laal rangeele preetam manamohan; tere darasan kau ham baare |1| rahaau |

Sant Singh KhalsaO my Darling, Blissful Beloved, who fascinates my mind - I am a sacrifice to the Blessed Vision of Your Darshan. ||1||Pause||
Manmohan SinghO my darling, blissful, and fascinating Beloved, unto thine vision I am a sacrifice. Pause.
Manmohan Singh (Punjabi)ਹੇ ਮੇਰੇ ਪਿਆਰੇ! ਖੁਸ਼ਬਾਸ਼ ਅਤੇ ਚਿੱਤ ਮੋਹ ਲੈਣ ਵਾਲੇ ਦਿਲਬਰ, ਤੇਰੇ ਦੀਦਾਰ ਉਤੋਂ ਮੈਂ ਘੋਲੀ ਜਾਂਦਾ ਹਾਂ। ਠਹਿਰਾਉ।
Fareedkot Teekaਹੇ ਪ੍ਯਾਰੇ ਅਨੰਦੀ! ਹੇ ਪ੍ਰੀਤਮ! ਹੇ ਮਨਮੋਹਨ! ਤੇਰੇ ਦਰਸਨ ਕੌ ਹਮ ਬਲਿਹਾਰੇ ਜਾਤੇ ਹੈਂ॥੧॥ ਰਹਾਉ ॥
Prof. Sahib Singhਹੇ ਚੋਜੀ ਲਾਲ! ਹੇ ਪ੍ਰੀਤਮ! ਹੇ ਮਨ ਨੂੰ ਮੋਹ ਲੈਣ ਵਾਲੇ! ਅਸੀਂ ਜੀਵ ਤੇਰੇ ਦਰਸਨ ਤੋਂ ਕੁਰਬਾਨ ਹਾਂ ॥੧॥ ਰਹਾਉ ॥

ਪਦ ਅਰਥ ਰੰਗੀਲੇ = ਹੇ ਚੋਜੀ! ਬਾਰੇ = ਸਦਕੇ ॥੧॥ ਰਹਾਉ ॥

SikhNet (Spanish)Oh Bienamado Señor, oh Gran Regocijador, Encanto de mi mente, me rindo ante Tu Visión. (1-Pausa)

ਪ੍ਰਭੁ ਦਾਤਾ. ਮੋਹਿ ਦੀਨੁ ਭੇਖਾਰੀ; ਤੁਮੑ ਸਦਾ ਸਦਾ ਉਪਕਾਰੇ ॥

prabh daataa. mohi deen bhekhaaree; tuma sadaa sadaa upakaare |

Sant Singh KhalsaO God, You are the Great Giver, and I am just a poor beggar; You are forever and ever benevolent.
Manmohan SinghThou art my Bountiful Lord and I am a poor mumper of Thine. Ever, ever Thou art beneficent to me.
Manmohan Singh (Punjabi)ਤੂੰ ਮੇਰਾ ਸਖੀ ਸਾਹਿਬ ਹੈ ਅਤੇ ਮੈਂ ਤੇਰਾ ਮਸਕੀਨ ਮੰਗਤਾ ਹਾਂ। ਹਮੇਸ਼ਾਂ ਹਮੇਸ਼ਾਂ ਹੀ ਤੂੰ ਮੇਰਾ ਭਲਾ ਕਰਨਹਾਰ ਹੈ।
Fareedkot Teekaਹੇ ਪ੍ਰਭੂ! ਤੂੰ ਦਾਤਾ ਹੈਂ, ਮੈਂ ਗਰੀਬ ਮੰਗਤਾ ਹੂੰ, ਮੇਰੇ ਪਰ ਤੁਮ ਸਦਾ ਉਪਕਾਰੋਂ ਕੇ ਕਰਨੇ ਵਾਲੇ ਹੋ॥
Prof. Sahib Singh(ਹੇ ਦਾਤਾਰ!) ਤੂੰ ਮਾਲਕ ਹੈਂ, ਦਾਤਾਂ ਦੇਣ ਵਾਲਾ ਹੈਂ, ਮੈਂ (ਤੇਰੇ ਦਰ ਤੇ) ਕੰਗਾਲ ਮੰਗਤਾ ਹਾਂ, ਤੂੰ ਸਦਾ ਹੀ ਤੂੰ ਸਦਾ ਹੀ ਮੇਰੇ ਉਤੇ ਮੇਹਰਬਾਨੀਆਂ ਕਰਦਾ ਹੈਂ।

ਪਦ ਅਰਥ ਮੋਹਿ = ਮੈਂ। ਦੀਨੁ = ਕੰਗਾਲ। ਭੇਖਾਰੀ = ਮੰਗਤਾ।

SikhNet (Spanish)Tú eres mi Señor Compasivo; yo soy un humilde pordiosero ante Tu Puerta, y Tú siempre me recibes compasivamente

ਸੋ ਕਿਛੁ ਨਾਹੀ. ਜਿ ਮੈ ਤੇ ਹੋਵੈ; ਮੇਰੇ ਠਾਕੁਰ ਅਗਮ ਅਪਾਰੇ ॥੨॥

so kichh naahee. ji mai te hovai; mere tthaakur agam apaare |2|

Sant Singh KhalsaI cannot accomplish anything by myself, O my Unapproachable and Infinite Lord and Master. ||2||
Manmohan SinghBy my ownself, I can do but nothing, O my Unapproachable and Infinite Lord.
Manmohan Singh (Punjabi)ਆਪਣੇ ਆਪ ਨੂੰ ਕੁਝ ਭੀ ਨਹੀਂ ਕਰ ਸਕਦਾ, ਹੇ ਮੇਰੇ ਪਹੁੰਚ ਤੋਂ ਪਰੇ ਅਤੇ ਬੇਅੰਤ ਸੁਆਮੀ!
Fareedkot Teekaਸੁ ਐਸਾ ਕੋਈ ਉਤਮ ਕਰਮ ਨਹੀਂ ਹੈ, ਜੋ ਮੇਰੇ ਪਾਸੋਂ ਹੋ ਸਕੇ, ਹੇ ਮੇਰੇ ਸ੍ਵਾਮੀ! ਤੂੰ (ਅਗਮ) ਮਨ ਬੁਧੀ ਸੇ ਪਰੇ (ਅਪਾਰੇ) ਬੇਅੰਤ ਹੈਂ॥੨॥
Prof. Sahib Singhਹੇ ਮੇਰੇ ਅਪਹੁੰਚ ਅਤੇ ਬੇਅੰਤ ਮਾਲਕ! ਕੋਈ ਐਸਾ ਕੰਮ ਨਹੀਂ ਜੋ (ਤੇਰੀ ਮਦਦ ਤੋਂ ਬਿਨਾ) ਮੈਥੋਂ ਹੋ ਸਕੇ ॥੨॥

ਪਦ ਅਰਥ ਮੈ ਤੇ = ਮੈਥੋਂ। ਠਾਕੁਰ = ਹੇ ਠਾਕੁਰ! ਅਗਮ = ਹੇ ਅਪਹੁੰਚ! ਅਪਾਰੇ = ਹੇ ਬੇਅੰਤ! ॥੨॥

SikhNet (Spanish)Nada puedo hacer por mí mismo, oh Señor Infinito e Insoldable. (2)

ਕਿਆ ਸੇਵ ਕਮਾਵਉ. ਕਿਆ ਕਹਿ ਰੀਝਾਵਉ; ਬਿਧਿ ਕਿਤੁ ਪਾਵਉ ਦਰਸਾਰੇ ॥

kiaa sev kamaavau. kiaa keh reejhaavau; bidh kit paavau darasaare |

Sant Singh KhalsaWhat service can I perform? What should I say to please You? How can I gain the Blessed Vision of Your Darshan?
Manmohan SinghWhat service shall I render Thee? What should I say to please Thee? In what way can I see Thy vision, O my Lord?
Manmohan Singh (Punjabi)ਮੈਂ ਤੇਰੀ ਕੀ ਟਹਿਲ ਕਮਾਵਾਂ? ਮੈਂ ਕੀ ਆਖ ਕੇ ਤੈਨੂੰ ਪਰਸੰਨ ਕਰਾਂ? ਕਿਸ ਤਰੀਕੇ ਨਾਲ ਮੈਂ ਤੇਰਾ ਦਰਸ਼ਨ ਕਰ ਸਕਦਾ ਹਾਂ, ਹੇ ਸਾਹਿਬ?
Fareedkot Teekaਤੇਰੀ ਸੇਵਾ ਮੇਂ ਕ੍ਯਾ ਕਮਾਵਾਂ ਔਰ ਤੁਝ ਕੋ ਕ੍ਯਾ ਬਾਣੀ ਕਹਿ ਕੇ ਰੀਝਾਵਾਂ, ਵਹੁ ਕੌਨ ਬਿਧੀ ਹੈ ਜਿਸ ਕਰ ਤੇਰਾ ਦਰਸਨ ਪਾਵਾਂ॥
Prof. Sahib Singhਹੇ ਪ੍ਰਭੂ! ਮੈਂ ਤੇਰੀ ਕੇਹੜੀ ਸੇਵਾ ਕਰਾਂ? ਮੈਂ ਕੀਹ ਆਖ ਕੇ ਤੈਨੂੰ ਖ਼ੁਸ਼ ਕਰਾਂ? ਮੈਂ ਕਿਸ ਤਰ੍ਹਾਂ ਤੇਰਾ ਦੀਦਾਰ ਹਾਸਲ ਕਰਾਂ?

ਪਦ ਅਰਥ ਕਮਾਵਉ = ਕਮਾਵਉਂ, ਮੈਂ ਕਰਾਂ। ਕਹਿ = ਆਖ ਕੇ। ਰੀਝਾਵਉ = ਰੀਝਾਵਉਂ, ਮੈਂ ਖ਼ੁਸ਼ ਕਰਾਂ। ਬਿਧਿ ਕਿਤੁ = ਕਿਸ ਤਰੀਕੇ ਨਾਲ? ਪਾਵਉ = ਪਾਵਉਂ।

SikhNet (Spanish)¿Qué servicio Te puedo dar?, ¿cómo Te puedo complacer, oh Señor?, ¿de qué forma puedo alcanzar Tu Visión?

ਮਿਤਿ. ਨਹੀ ਪਾਈਐ, ਅੰਤੁ. ਨ ਲਹੀਐ; ਮਨੁ ਤਰਸੈ ਚਰਨਾਰੇ ॥੩॥

mit. nahee paaeeai, ant. na laheeai; man tarasai charanaare |3|

Sant Singh KhalsaYour extent cannot be found - Your limits cannot be found. My mind longs for Your Feet. ||3||
Manmohan SinghThy extent can be ascertained not. Thine limit cannot be found. My soul longs for Thine feet.
Manmohan Singh (Punjabi)ਤੇਰਾ ਵਿਸਥਾਰ ਪਾਇਆ ਨਹੀਂ ਜਾ ਸਕਦਾ। ਤੇਰਾ ਹੱਦ-ਬੰਨਾ ਲੱਭਦਾ ਨਹੀਂ। ਮੇਰੀ ਜਿੰਦੜੀ ਤੇਰੇ ਚਰਨਾ ਨੂੰ ਲੋਚਦੀ ਹੈ।
Fareedkot Teekaਤੇਰੀ ਮਿਰਜਾਦਾ ਨਹੀਂ ਪਾਈ ਜਾਤੀ ਅਰ ਜੋ ਤੇਰਾ ਕੀਤਾ ਹੋਇਆ ਸੰਸਾਰ ਹੈ ਇਸ ਕਾ ਭੀ ਅੰਤ ਨਹੀਂ ਲੀਆ ਜਾਤਾ, ਪੁਨਾ ਤੇਰੇ ਚਰਨਾਰਬਿੰਦੋਂ ਕੋ ਮਨ ਮੇਂ ਤਰਸਤਾ ਹੂੰ॥੩॥
Prof. Sahib Singhਤੇਰੀ ਹਸਤੀ ਦਾ ਮਾਪ ਨਹੀਂ ਲੱਭ ਸਕਦਾ, ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ। ਮੇਰਾ ਮਨ ਸਦਾ ਤੇਰੇ ਚਰਨਾਂ ਵਿਚ ਪਏ ਰਹਿਣ ਨੂੰ ਤਰਸਦਾ ਹੈ ॥੩॥

ਪਦ ਅਰਥ ਮਿਤਿ = ਅੰਦਾਜ਼ਾ, ਮਾਪ ॥੩॥

SikhNet (Spanish)Dice Nanak, no podemos encontrar Tus Límites, ni Tu Extensión; mi mente sólo añora rendirse a Tus Pies. (3)

ਪਾਵਉ ਦਾਨੁ. ਢੀਠੁ ਹੋਇ ਮਾਗਉ; ਮੁਖਿ ਲਾਗੈ ਸੰਤ ਰੇਨਾਰੇ ॥

paavau daan. dteetth hoe maagau; mukh laagai sant renaare |

Sant Singh KhalsaI beg with persistence to receive this gift, that the dust of the Saints might touch my face.
Manmohan SinghBecoming persistent I pray to obtain this gift that the dust of the feet of the saints be applied to my face.
Manmohan Singh (Punjabi)ਮੈਂ ਦ੍ਰਿੜ੍ਹ ਹੋ ਇਸ ਦਾਤ ਦੀ ਪਰਾਪਤੀ ਲਈ ਪ੍ਰਾਰਥਨਾ ਕਰਦਾ ਹਾਂ ਕਿ ਸਾਧੂਆਂ ਦੀ ਚਰਨ ਧੂੜ ਮੇਰੇ ਚਿਹਰੇ ਨੂੰ ਲੱਗੇ।
Fareedkot Teekaਆਪ ਸੇ ਦਾਨ ਪਾਵਾਂ ਮੈਂ ਕਠੋਰ ਹੋ ਕਰ ਮਾਂਗਤਾ ਹੂੰ, ਸੰਤੋਂ ਕੇ ਚਰਨੋਂ ਕੀ ਧੂਰ ਮੇਰੇ ਮੁਖ ਪਰ ਲਾਗੇ॥
Prof. Sahib Singhਹੇ ਪ੍ਰਭੂ! ਮੈਂ ਢੀਠ ਹੋ ਕੇ (ਮੁੜ ਮੁੜ, ਤੇਰੇ ਦਰ ਤੋਂ) ਮੰਗਦਾ ਹਾਂ, ਮੈਨੂੰ ਇਹ ਦਾਨ ਮਿਲ ਜਾਏ ਕਿ ਮੇਰੇ ਮੱਥੇ ਉਤੇ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਲੱਗਦੀ ਰਹੇ।

ਪਦ ਅਰਥ ਪਾਵਉ = ਪਾਵਉਂ, ਮੈਂ ਪ੍ਰਾਪਤ ਕਰਾਂ। ਮਾਗਉ = ਮੈਂ ਮੰਗਦਾ ਹਾਂ। ਮੁਖਿ = ਮੂੰਹ ਉਤੇ। ਰੇਨਾਰੇ = ਚਰਨ-ਧੂੜ।

SikhNet (Spanish)He persistido en mi oración y mira, he sido bendecido con el Polvo de los Pies de los Santos.

ਜਨ ਨਾਨਕ ਕਉ. ਗੁਰਿ ਕਿਰਪਾ ਧਾਰੀ; ਪ੍ਰਭਿ ਹਾਥ ਦੇਇ ਨਿਸਤਾਰੇ ॥੪॥੬॥

jan naanak kau. gur kirapaa dhaaree; prabh haath dee nisataare |4|6|

Sant Singh KhalsaThe Guru has showered His Mercy upon servant Nanak; reaching out with His Hand, God has delivered him. ||4||6||
Manmohan SinghThe Guru has extended mercy to his attendant Nanak and lending His hand the Lord has delivered him.
Manmohan Singh (Punjabi)ਗੁਰੂ ਜੀ ਨੇ ਆਪਣੇ ਸੇਵਕ ਨਾਨਕ ਉਤੇ ਰਹਿਮਤ ਕੀਤੀ ਹੈ ਅਤੇ ਆਪਣਾ ਹੱਥ ਦੇ ਕੇ ਸਾਹਿਬ ਨੇ ਉਸ ਦਾ ਪਾਰ ਉਤਾਰਾ ਕਰ ਦਿੱਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਦਾਸੋਂ ਕਉ ਜਬ ਗੁਰੋਂ ਨੇ ਕ੍ਰਿਪਾ ਦ੍ਰਿਸਟ ਧਾਰੀ, ਹੇ ਪ੍ਰਭੂ! ਤਬ ਤੈਨੇ (ਹਾਥ) ਆਸਰਾ ਦੇ ਕੇ ਤਾਰ ਲੀਏ ਹੈਂ॥੪॥੬॥☬ਪਾਖੰਡ ਕਾ ਨਿਖੇਧ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਜਿਸ ਦਾਸ ਉਤੇ ਗੁਰੂ ਨੇ ਮੇਹਰ ਕਰ ਦਿੱਤੀ, ਪ੍ਰਭੂ ਨੇ (ਉਸ ਨੂੰ ਆਪਣੇ) ਹੱਥ ਦੇ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਿਆ ॥੪॥੬॥

ਪਦ ਅਰਥ ਕਉ = ਨੂੰ। ਗੁਰਿ = ਗੁਰੂ ਨੇ। ਪ੍ਰਭਿ = ਪ੍ਰਭੂ ਨੇ। ਦੇਇ = ਦੇ ਕੇ। ਨਿਸਤਾਰੇ = ਪਾਰ ਲੰਘਾ ਲਿਆ ॥੪॥੬॥

SikhNet (Spanish)El Guru es Compasivo conmigo y el Señor, mi Dios, me ha dado Su Mano y me ha emancipado. (4-6)
Answers quote the Granth verbatim with Ang citations. AI commentary is not Gurbani and not a religious ruling.