ਸੂਹੀ ਮਹਲਾ ੫ ਘਰੁ ੩ ॥
soohee mahalaa 5 ghar 3 |
Sant Singh KhalsaSoohee, Fifth Mehl, Third House:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ, ਘਰੁ 3।
Prof. Sahib Singhਰਾਗ ਸੂਹੀ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Suji, Mejl Guru Aryan, Quinto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਇਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Ser Supremo, el Eterno, el Iluminador
ਸੇਵਾ ਥੋਰੀ; ਮਾਗਨੁ ਬਹੁਤਾ ॥
sevaa thoree; maagan bahutaa |
Sant Singh KhalsaHis service is insignificant, but his demands are very great.
Manmohan SinghPaltry is man's service and great his demand.
Manmohan Singh (Punjabi)ਤੁੱਛ ਹੈ ਇਨਸਾਨ ਦੀ ਘਾਲ ਅਤੇ ਵੱਡੀ ਹੈ ਉਸ ਦੀ ਮੰਗ।
Fareedkot Teeka(ਸੇਵਾ ਥੋਰੀ) ਟਹਲ ਤੁਛ, ਭਾਵ ਸੁਭ ਕਰਮ ਤੋ ਥੋੜਾ ਹੀ ਕਰਤਾ ਹੈ, ਉਸ ਕਾ ਫਲ੍ਹ ਬਹੁਤ ਮੰਗਤਾ ਹੈ॥
Prof. Sahib Singhਹੇ ਭਾਈ! ਇਹ ਮੂਰਖ ਕੰਮ ਤਾਂ ਥੋੜਾ ਕਰਦਾ ਹੈ, ਪਰ ਉਸ ਦੇ ਇਵਜ਼ ਵਿਚ ਇਸ ਦੀ ਮੰਗ ਬਹੁਤ ਜ਼ਿਆਦਾ ਹੈ।ਪਦ ਅਰਥ ਮਾਗਨੁ = ਮੰਗ।
SikhNet (Spanish)Uno sirve a su Dios muy poquito, pero sigue pidiendo cada vez más y más.
ਮਹਲੁ. ਨ ਪਾਵੈ; ਕਹਤੋ ਪਹੁਤਾ ॥੧॥
mehal. na paavai; kahato pahutaa |1|
Sant Singh KhalsaHe does not obtain the Mansion of the Lord's Presence, but he says that he has arrived there||1||
Manmohan SinghHe obtains not Lord's presence, but says he has arrived there.
Manmohan Singh (Punjabi)ਉਸ ਨੂੰ ਸਾਹਿਬ ਦੀ ਹਜ਼ੂਰੀ ਪਰਾਪਤ ਨਹੀਂ ਹੁੰਦੀ, ਪ੍ਰੰਤੂ ਉਹ ਆਖਦਾ ਹੈ ਕਿ ਉਹ ਉਥੇ ਪੁੱਜ ਗਿਆ ਹੈ।
Fareedkot Teekaਅਰ ਸਰੂਪ ਕੋ ਤੋ ਪਾਵਤਾ ਨਹੀਂ, ਕਹਤਾ ਹੈ ਮੈਂ ਪਹੁੰਚਿਆ ਹੂੰ ਅਰਥਾਤ ਮੈਂ ਬ੍ਰਹਮ ਹੂੰ॥੧॥
Prof. Sahib Singhਪ੍ਰਭੂ ਦੇ ਚਰਨਾਂ ਤਕ ਪਹੁੰਚ ਤਾਂ ਹਾਸਲ ਨਹੀਂ ਕਰ ਸਕਦਾ, ਪਰ ਆਖਦਾ ਹੈ ਕਿ ਮੈਂ (ਪ੍ਰਭੂ ਦੀ ਹਜ਼ੂਰੀ ਵਿਚ) ਪਹੁੰਚਿਆ ਹੋਇਆ ਹਾਂ ॥੧॥ਪਦ ਅਰਥ ਮਹਲੁ = ਪ੍ਰਭੂ ਦੀ ਹਜ਼ੂਰੀ। ਕਹਤੋ = ਆਖਦਾ ਹੈ। ਪਹੁਤਾ = ਪਹੁੰਚਿਆ ਹੋਇਆ ਹਾਂ ॥੧॥
SikhNet (Spanish)Así uno no logra llegar hasta Su Castillo, pero aun así, dice: he alcanzado mi destino final. (1)
ਜੋ ਪ੍ਰਿਅ ਮਾਨੇ; ਤਿਨ ਕੀ ਰੀਸਾ ॥
jo pria maane; tin kee reesaa |
Sant Singh KhalsaHe competes with those who have been accepted by the Beloved Lord.
Manmohan SinghHe rivals those, who are accepted by the Beloved.
Manmohan Singh (Punjabi)ਉਹ ਉਨ੍ਹਾਂ ਦੀ ਬਰਾਬਰ ਕਰਦਾ ਹੈ, ਜਿਨ੍ਹਾਂ ਨੂੰ ਪ੍ਰੀਤਮ ਨੇ ਕਬੂਲ ਕਰ ਲਿਆ ਹੈ।
Fareedkot Teekaਜੋ ਪਤੀ ਪਰਮੇਸ੍ਵਰ ਨੇ ਅਪਨੇ ਦਾਸ ਮੰਨ ਲਏ ਹੈਂ, ਤਿਨਾਂ ਕੀਆਂ ਜੋ ਰੀਸਾਂ ਕਰਤਾ ਹੈ॥
Prof. Sahib Singhਹੇ ਭਾਈ! ਇਹ ਉਹਨਾਂ ਦੀ ਰੀਸ ਕਰਦਾ ਹੈ ਜੇਹੜੇ ਪਿਆਰੇ ਪ੍ਰਭੂ ਦੇ ਦਰ ਤੋਂ ਸਤਕਾਰ ਹਾਸਲ ਕਰ ਚੁਕੇ ਹਨ।ਪਦ ਅਰਥ ਜੇ = ਜੇਹੜੇ ਮਨੁੱਖ। ਪ੍ਰਿਅ ਮਾਨੇ = ਪਿਆਰੇ ਦੇ ਸਤਕਾਰੇ ਹੋਏ ਹਨ।
SikhNet (Spanish)Aquél que rivaliza con el que ha sido aprobado por Dios,
ਕੂੜੇ ਮੂਰਖ ਕੀ; ਹਾਠੀਸਾ ॥੧॥ ਰਹਾਉ ॥
koorre moorakh kee; haattheesaa |1| rahaau |
Sant Singh KhalsaThis is how stubborn the false fool is! ||1||Pause||
Manmohan SinghThis is but the stubbornness of the false fool. Pause.
Manmohan Singh (Punjabi)ਇਹ ਕੇਵਲ ਝੂਠੇ ਬੇਵਕੂਫ ਦਾ ਹਠ ਹੈ। ਠਹਿਰਾਉ।
Fareedkot Teekaਸੋ ਝੂਠੇ ਮੂਰਖ ਕੀਆਂ (ਠੀਸਾ) ਗਪਾਂ ਹੀ ਹੈਂ॥੧॥ ਰਹਾਉ ॥
Prof. Sahib Singh(ਇਹ ਹੈ) ਝੂਠੇ ਮੂਰਖ ਮਨੁੱਖ ਦੇ ਹਠ ਦੀ ਗੱਲ ॥੧॥ ਰਹਾਉ ॥ਪਦ ਅਰਥ ਹਾਠੀਸਾ = ਹਠ ਦੀਆਂ ਗੱਲਾਂ ॥੧॥ ਰਹਾਉ ॥
SikhNet (Spanish)es muy ignorante en su terquedad. (1-Pausa)
ਭੇਖ ਦਿਖਾਵੈ; ਸਚੁ. ਨ ਕਮਾਵੈ ॥
bhekh dikhaavai; sach. na kamaavai |
Sant Singh KhalsaHe wears religious robes, but he does not practice Truth.
Manmohan SinghHe ostensibly wears the religious garb, but practises not Truth.
Manmohan Singh (Punjabi)ਧਾਰਮਕ ਲਿਬਾਸ ਉਹ ਵਿਖਾਵੇ ਲਈ ਪਹਿਨਦਾ ਹੈ, ਪ੍ਰੰਤੂ ਸੱਚ ਦੀ ਕਮਾਈ ਨਹੀਂ ਕਰਦਾ।
Fareedkot Teekaਊਪਰ ਸੇ ਭੇਖ ਝੂਠੇ ਬਨਾ ਕਰ ਦਿਖਾਵਤਾ ਹੈ ਔ ਅੰਦਰ ਸੱਚ ਕੋ ਨਹੀਂ ਕਮਾਵਤਾ॥
Prof. Sahib Singh(ਹੇ ਭਾਈ! ਝੂਠਾ ਮੂਰਖ ਹੋਰਨਾਂ ਨੂੰ ਆਪਣੇ ਧਰਮੀ ਹੋਣ ਦੇ ਨਿਰੇ) ਭੇਖ ਵਿਖਾ ਰਿਹਾ ਹੈ, ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਕਮਾਈ ਨਹੀਂ ਕਰਦਾ।ਪਦ ਅਰਥ ਸਚੁ = ਸਦਾ-ਥਿਰ ਹਰਿ-ਨਾਮ ਦਾ ਸਿਮਰਨ।
SikhNet (Spanish)Aquél que no practica la Verdad pero usa la Túnica del Santo,
ਕਹਤੋ ਮਹਲੀ; ਨਿਕਟਿ. ਨ ਆਵੈ ॥੨॥
kahato mahalee; nikatt. na aavai |2|
Sant Singh KhalsaHe says that he has found the Mansion of the Lord's Presence, but he cannot even get near it. ||2||
Manmohan SinghThough he so alleges but he can draw not near the Lord's mansion.
Manmohan Singh (Punjabi)ਭਾਵੇਂ ਉਹ ਇਸ ਤਰ੍ਹਾਂ ਆਖਦਾ ਹੈ ਪ੍ਰੰਤੂ ਸੁਆਮੀ ਦੇ ਮੰਦਰ ਦੇ ਉਹ ਨੇੜੇ ਭੀ ਨਹੀਂ ਲੱਗ ਸਕਦਾ।
Fareedkot Teekaਅਰ ਕਹਿਤਾ ਹੈਂ, ਮੈਂ ਸਰੂਪ ਪ੍ਰਾਪਤੀ ਵਾਲਾ ਹੂੰ ਔਰ ਜਿਸ ਕਰ ਕੇ ਪ੍ਰਾਪਤੀ ਹੋਣੀ ਹੈ ਉਨ ਸਾਧਨੋਂ ਕੇ ਨਿਕਟ ਭੀ ਨਹੀਂ ਆਵਤਾ॥੨॥
Prof. Sahib Singhਮੂੰਹੋਂ ਆਖਦਾ ਹੈ ਕਿ ਮੈਂ ਹਜ਼ੂਰੀ ਵਿਚ ਪਹੁੰਚਿਆ ਹੋਇਆ ਹਾਂ, ਪਰ (ਪ੍ਰਭੂ-ਚਰਨਾਂ ਦੇ ਕਿਤੇ) ਨੇੜੇ ਭੀ ਨਹੀਂ ਢੁਕਿਆ ॥੨॥ਪਦ ਅਰਥ ਮਹਲੀ = ਪ੍ਰਭੂ ਦੇ ਮਹਲ ਦਾ ਵਾਸੀ। ਨਿਕਟਿ = ਨੇੜੇ ॥੨॥
SikhNet (Spanish)permanece lejos del Castillo del Señor aunque proclame: “he arribado, he arribado”. (2)
ਅਤੀਤੁ ਸਦਾਏ; ਮਾਇਆ ਕਾ ਮਾਤਾ ॥
ateet sadaae; maaeaa kaa maataa |
Sant Singh KhalsaHe says that he is unattached, but he is intoxicated with Maya.
Manmohan SinghHe is absorbed in mammon and calls himself a detached one.
Manmohan Singh (Punjabi)ਉਹ ਧਨ ਦੌਲਤ ਵਿੱਚ ਲੀਨ ਹੋਇਆ ਹੋਇਆ ਹੈ ਅਤੇ ਆਪਣੇ ਆਪ ਨੂੰ ਵਿਰੱਕਤ ਅਖਵਾਉਂਦਾ ਹੈ।
Fareedkot Teekaਊਪਰ ਸੇ (ਅਤੀਤੁ) ਫਕੀਰ ਸਦਾਵਤਾ ਹੈ ਅੰਦਰੋਂ ਮਾਯਾ ਮੇਂ (ਮਾਤਾ) ਮਸਤ ਹੈ॥
Prof. Sahib Singh(ਹੇ ਭਾਈ! ਵੇਖ ਮੂਰਖ ਦੀ ਹਠ ਦੀ ਗੱਲ! ਇਹ ਆਪਣੇ ਆਪ ਨੂੰ) ਤਿਆਗੀ ਅਖਵਾਂਦਾ ਹੈ ਪਰ ਮਾਇਆ (ਦੀ ਲਾਲਸਾ) ਵਿਚ ਮਸਤ ਰਹਿੰਦਾ ਹੈ।ਪਦ ਅਰਥ ਅਤੀਤੁ = ਵਿਰਕਤ, ਤਿਆਗੀ। ਸਦਾਏ = ਅਖਵਾਂਦਾ ਹੈ। ਮਾਤਾ = ਮੱਤਾ ਹੋਇਆ, ਮਸਤ।
SikhNet (Spanish)Se encuentra envuelto por Maya y dice a todo mundo que él vive en el total desapego.
ਮਨਿ. ਨਹੀ ਪ੍ਰੀਤਿ; ਕਹੈ ਮੁਖਿ ਰਾਤਾ ॥੩॥
man. nahee preet; kahai mukh raataa |3|
Sant Singh KhalsaThere is no love in his mind, and yet he says that he is imbued with the Lord. ||3||
Manmohan SinghWith no love in his heart he utters with his mouth, "I am imbued with the Lord".
Manmohan Singh (Punjabi)ਆਪਣੇ ਦਿਲ ਅੰਦਰ ਪਿਆਰ ਨਾਂ ਹੁੰਦਿਆਂ ਹੋਇਆ ਉਹ ਮੂੰਹ ਤੋਂ ਆਖਦਾ ਹੈ "ਮੈਂ ਸਾਈਂ ਨਾਲ ਰੰਗਿਆ ਹੋਇਆਂ ਹਾਂ।
Fareedkot Teekaਅਰ ਮਨ ਮੇਂ ਤੋ ਪ੍ਰੀਤ ਨਹੀਂ ਔ ਮੁਖੋਂ ਕਹਿਤਾ ਹੈ, ਜੋ ਮੈਂ ਵਾਹਿਗੁਰੂ ਮੇਂ ਰੰਗ੍ਯਾ ਹੂਆ ਹੂੰ॥੩॥
Prof. Sahib Singh(ਇਸ ਦੇ) ਮਨ ਵਿਚ (ਪ੍ਰਭੂ-ਚਰਨਾਂ ਦਾ) ਪਿਆਰ ਨਹੀਂ ਹੈ, ਪਰ ਮੂੰਹੋਂ ਆਖਦਾ ਹੈ ਕਿ ਮੈਂ (ਪ੍ਰਭੂ ਦੇ ਪ੍ਰੇਮ-ਰੰਗ ਵਿਚ) ਰੰਗਿਆ ਹੋਇਆ ਹਾਂ ॥੩॥ਪਦ ਅਰਥ ਮਨਿ = ਮਨ ਵਿਚ। ਮੁਖਿ = ਮੂੰਹੋਂ। ਰਾਤਾ = ਰੰਗਿਆ ਹੋਇਆ ॥੩॥
SikhNet (Spanish)Él no ama con su corazón y pregona que vive imbuido en el Señor. (3)
ਕਹੁ ਨਾਨਕ; ਪ੍ਰਭ ਬਿਨਉ ਸੁਨੀਜੈ ॥
kahu naanak; prabh binau suneejai |
Sant Singh KhalsaSays Nanak, hear my prayer, God:
Manmohan SinghSays Nanak, hear my supplication O Lord,
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਹੇ ਸੁਆਮੀ! ਮੇਰੀ ਬੇਨਤੀ ਸੁਣੋ,
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਐਸੇ ਬੇਨਤੀ ਕਰੇ: ਹੇ ਪ੍ਰਭੂ! ਹਮਾਰੀ ਏਕ ਬੇਨਤੀ ਸੁਨੋ॥
Prof. Sahib Singhਨਾਨਕ ਆਖਦਾ ਹੈ- ਹੇ ਪ੍ਰਭੂ! ਮੇਰੀ ਬੇਨਤੀ ਸੁਣ!ਪਦ ਅਰਥ ਨਾਨਕ = ਹੇ ਨਾਨਕ! ਪ੍ਰਭ = ਹੇ ਪ੍ਰਭੂ! ਬਿਨਉ = {विनय} ਬੇਨਤੀ।
SikhNet (Spanish)Dice Nanak, oh Señor escucha mi oración
ਕੁਚਲੁ ਕਠੋਰੁ ਕਾਮੀ; ਮੁਕਤੁ ਕੀਜੈ ॥੪॥
kuchal katthor kaamee; mukat keejai |4|
Sant Singh KhalsaI am silly, stubborn and filled with sexual desire - please, liberate me! ||4||
Manmohan Singhand emancipate me, the filthy, relentless and lustful one.
Manmohan Singh (Punjabi)ਅਤੇ ਮੈਂ, ਗੰਦੇ ਨਿਰਦਈ ਅਤੇ ਵਿਸ਼ਈ ਨੂੰ ਮੁਕਤ ਕਰ ਦਿਓ।
Fareedkot Teekaਮੰਦ ਕਾਲ ਖੋਟੀ ਰੀਤ ਵਾਲਾ ਔ ਕਠੋਰ ਰਿਦੇ ਔ ਕਾਮੀ ਜੀਵ ਹੂੰ, ਮੈਨੂੰ ਮੁਕਤ ਕੀਜੀਏ॥੪॥
Prof. Sahib Singh(ਜੀਵ ਵਿਚਾਰਾ ਕੁਝ ਕਰਨ-ਜੋਗਾ ਨਹੀਂ, ਇਹ) ਮੰਦ-ਕਰਮੀ ਹੈ, ਨਿਰਦਈ ਹੈ, ਵਿਸ਼ਈ ਹੈ (ਫਿਰ ਭੀ ਤੇਰਾ) ਹੈ ਇਸ ਨੂੰ ਇਹਨਾਂ ਵਿਕਾਰਾਂ ਤੋਂ ਖ਼ਲਾਸੀ ਬਖ਼ਸ਼ ॥੪॥ਪਦ ਅਰਥ ਕੁਚਲੁ = ਗੰਦਾ, ਮੈਲੇ ਆਚਰਨ ਵਾਲਾ। ਕਠੋਰੁ = ਨਿਰਦਈ। ਮੁਕਤੁ ਕੀਜੈ = ਵਿਕਾਰਾਂ ਤੋਂ ਬਚਾ ਲੈ ॥੪॥
SikhNet (Spanish)y emancípame, pues cometo todo tipo de errores, mi corazón está duro y vivo en la lujuria.(4)
ਦਰਸਨ ਦੇਖੇ ਕੀ; ਵਡਿਆਈ ॥
darasan dekhe kee; vaddiaaee |
Sant Singh KhalsaI gaze upon the glorious greatness of the Blessed Vision of Your Darshan.
Manmohan SinghSuch is the glory of seeing Thine vision. O Lord,
Manmohan Singh (Punjabi)ਇਹੋ ਜਿਹੀ ਹੈ ਪ੍ਰਭਤਾ ਤੇਰਾ ਦੀਦਾਰ ਵੇਖਣ ਦੀ।
Fareedkot Teekaਤੁਮਰੇ ਦਰਸ਼ਨ ਦੇਖੇ ਕੀ ਇਹੀ ਵਡਿਆਈ ਹੈ॥
Prof. Sahib Singh(ਅਸਾਂ ਜੀਵਾਂ ਨੂੰ) ਇਹ ਵਡਿਆਈ ਬਖ਼ਸ਼ ਕਿ ਤੇਰਾ ਦਰਸਨ ਕਰ ਸਕੀਏ।ਪਦ ਅਰਥ ਦੇਖੇ ਕੀ = ਵੇਖਣ ਦੀ।
SikhNet (Spanish)Tal es la Gloria de tener Tu Visión, oh Señor,
ਤੁਮੑ ਸੁਖਦਾਤੇ; ਪੁਰਖ ਸੁਭਾਈ ॥੧॥ ਰਹਾਉ ਦੂਜਾ ॥੧॥੭॥
tuma sukhadaate; purakh subhaaee |1| rahaau doojaa |1|7|
Sant Singh KhalsaYou are the Giver of Peace, the Loving Primal Being. ||1||Second Pause||1||7||
Manmohan SinghThou art the comforter and well-wisher of mine. Pause second.
Manmohan Singh (Punjabi)ਹੇ ਪ੍ਰਭੂ! ਮੈਂ ਤੈਨੂੰ ਆਰਾਮ ਦੇਣ ਵਾਲਾ ਅਤੇ ਮੇਰਾ ਸ਼ੁਭ-ਚਿੰਤਕ ਹੈਂ। ਠਹਿਰਾਉ ਦੂਜਾ।
Fareedkot Teekaਤੁਮ ਸੁਭਾਵਕ ਹੀ ਪੁਰਸ਼ੋਂ ਕੇ ਸੁਖ ਦਾਤੇ ਹੋ, ਭਾਵ ਮੈਨੂੰ ਸੁਖ ਦੇਹੋ॥੧॥ ਰਹਾਉ ਦੂਜਾ ॥੧॥੭॥☬ਜੀਵ ਕੀ ਮੰਦਤਾ ਪ੍ਰਗਟ ਕਰਤੇ ਹੈਂ:
Prof. Sahib Singhਹੇ ਪੁਰਖ ਪ੍ਰਭੂ! ਤੂੰ ਸਭ ਸੁਖ ਦੇਣ-ਜੋਗ ਹੈਂ, ਤੂੰ ਪਿਆਰ-ਭਰਪੂਰ ਹੈਂ ॥੧॥ਰਹਾਉ ਦੂਜਾ॥੧॥੭॥ਪਦ ਅਰਥ ਸੁਭਾਈ = ਸੋਹਣਾ ਪਿਆਰ ਕਰਨ ਵਾਲਾ ॥੧॥ਰਹਾਉ ਦੂਜਾ॥੧॥੭॥
* ਨੋਟ: ਨਵੇਂ ਸੰਗ੍ਰਹਿ (ਘਰੁ ੩) ਦਾ ਇਹ ਪਹਿਲਾ ਸ਼ਬਦ ਹੈ। ਕੁੱਲ ਜੋੜ ੭ ਹੈ।
SikhNet (Spanish)Tú eres mi siempre Compasivo Dios, Quien me bendice con Éxtasis.(1-Segunda Pausa-1-7)