ਸੂਹੀ ਮਹਲਾ ੫ ॥
soohee mahalaa 5 | Ang 737
Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Ram Ras, Cuarto Canal Divino.
ਉਮਕਿਓ ਹੀਉ; ਮਿਲਨ ਪ੍ਰਭ ਤਾਈ ॥
aumakio heeo; milan prabh taaee | Ang 737
Sant Singh KhalsaAn intense yearning to meet God has welled up in my heart.
Manmohan SinghDesire has welled up in my mind to meet by Lord.
Manmohan Singh (Punjabi)ਆਪਣੇ ਸੁਆਮੀ ਨੂੰ ਮਿਲਣ ਲਈ ਮੇਰੇ ਚਿੱਤ ਵਿੱਚ ਖਾਹਿਸ਼ ਉਤਪੰਨ ਹੋ ਗਈ ਹੈ।
Fareedkot Teekaਪ੍ਰਭੂ ਕੇ ਮਿਲਨੇ ਕੋ (ਹੀਉ) ਹ੍ਰਿਦਾ ਪ੍ਰੇਮ ਯੁਕਤ ਹੂਆ॥
Prof. Sahib Singhਮੇਰਾ ਹਿਰਦਾ ਪ੍ਰਭੂ ਨੂੰ ਮਿਲਣ ਵਾਸਤੇ ਖ਼ੁਸ਼ੀ ਨਾਲ ਨੱਚ ਪਿਆ,ਪਦ ਅਰਥ ਉਮਕਿਓ = ਖ਼ੁਸ਼ੀ ਨਾਲ ਉਛਲ ਪਿਆ ਹੈ। ਹੀਉ = ਹਿਰਦਾ। ਤਾਈ = ਵਾਸਤੇ।
SikhNet (Spanish)Ha crecido en mi mente el deseo por conocer a mi Señor;
ਖੋਜਤ ਚਰਿਓ; ਦੇਖਉ ਪ੍ਰਿਅ ਜਾਈ ॥
khojat chario; dekhau pria jaaee | Ang 737
Sant Singh KhalsaI have gone out searching to find my Beloved Husband Lord.
Manmohan SinghI go out to search and see my dear Spouse.
Manmohan Singh (Punjabi)ਮੈਂ ਆਪਣੇ ਪਿਆਰੇ ਪਤੀ ਨੂੰ ਭਾਲਣ ਅਤੇ ਵੇਖਣ ਲਈ ਬਾਹਰ ਜਾਂਦੀ ਹਾਂ।
Fareedkot Teekaਅਰ ਖੋਜਤੇ ਹੂਏ ਨੇ ਵਿਚਾਰਿਆ ਕਿ ਕਹੀਂ ਪ੍ਰਭੂ ਕੋ ਜਾਕਰ ਦੇਖਉਂ॥
Prof. Sahib Singh(ਪ੍ਰਭੂ ਨੂੰ) ਲੱਭਣ ਚੜ੍ਹ ਪਿਆ (ਕਿ) ਮੈਂ ਪਿਆਰੇ ਦੇ ਰਹਿਣ ਦੀ ਥਾਂ (ਕਿਤੇ) ਵੇਖਾਂ।ਪਦ ਅਰਥ ਖੋਜਤ ਚਰਿਓ = ਲੱਭਣ ਚੜ੍ਹ ਪਿਆ ਹੈ। ਦੇਖਉ = ਦੇਖਉਂ, ਮੈਂ ਵੇਖਾਂ। ਪ੍ਰਿਅ ਜਾਈ = ਪਿਆਰੇ (ਦੇ ਰਹਿਣ) ਦੀ ਥਾਂ।
SikhNet (Spanish)salgo a buscar a mi Dios.
ਸੁਨਤ ਸਦੇਸਰੋ ਪ੍ਰਿਅ; ਗ੍ਰਿਹਿ ਸੇਜ ਵਿਛਾਈ ॥
sunat sadesaro pria; grihi sej vichhaaee | Ang 737
Sant Singh KhalsaHearing news of my Beloved, I have laid out my bed in my home.
Manmohan SinghHearing my Beloved's Message, I have spread out the couch in my home.
Manmohan Singh (Punjabi)ਆਪਣੇ ਪ੍ਰੀਤਮ ਦਾ ਸੁਨੇਹਾ ਸੁਣ ਕੇ, ਮੈਂ ਆਪਣੇ ਘਰ ਵਿੱਚ ਪਲੰਘ ਵਿਛਾਇਆ ਹੈ।
Fareedkot Teekaਅਰੁ ਜਬ ਸੰਤ ਮਿਲੇ ਤਿਨ ਕਾ ਉਪਦੇਸ ਰੂਪੀ ਸੰਦੇਸਾ ਸੁਨਤੇ ਹੀ ਤਬ ਸਰੀਰ ਮੇਂ ਨਿਸਕਾਮ ਕਰਮੋਂ ਕਰ ਅੰਤਸਕਰਨ ਕੀ ਸੁਧੀ ਰੂਪ ਸੇਜ੍ਯ ਬਿਛਾਈ॥
Prof. Sahib Singhਹੇ ਸਖੀ! ਪਿਆਰੇ ਦਾ ਸਨੇਹਾ ਸੁਣਦਿਆਂ ਮੈਂ ਹਿਰਦੇ-ਘਰ ਵਿਚ ਸੇਜ ਵਿਛਾ ਦਿੱਤੀ।ਪਦ ਅਰਥ ਸਦੇਸਰੋ ਪ੍ਰਿਅ = ਪਿਆਰੇ ਦਾ ਸਨੇਹਾ। ਗ੍ਰਿਹਿ = ਹਿਰਦੇ-ਘਰ ਵਿਚ।
SikhNet (Spanish)Escuchando Su Palabra he preparado en mi corazón el aposento para Recibirlo.
ਭ੍ਰਮਿ ਭ੍ਰਮਿ ਆਇਓ; ਤਉ ਨਦਰਿ. ਨ ਪਾਈ ॥੧॥
bhram bhram aaeo; tau nadar. na paaee |1| Ang 737
Sant Singh KhalsaWandering, wandering all around, I came, but I did not even see Him. ||1||
Manmohan SinghRoaming and rambling I returned and even then I saw my spouse not.
Manmohan Singh (Punjabi)ਭੌ ਭਟਕ ਕੇ ਮੈਂ ਮੁੜ ਆਈ ਤਦ ਵੀ ਮੈਨੂੰ ਮੇਰੇ ਕੰਤ ਨਜ਼ਰ ਨਾਂ ਪਿਆ।
Fareedkot Teekaਪਹਿਲੇ ਭ੍ਰਮ ਯੁਕ੍ਤ ਹੂਆ ਹੂਆ ਦੇਸਾਂਤ੍ਰੋਂ ਮੇਂ ਭ੍ਰਮ ਆਇਆ ਥਾ, ਤਬ ਤੌ ਚੈਤੰਨ੍ਯ ਸੱਤਾ ਦ੍ਰਿਸ੍ਟੀ ਮੇਂ ਨਹੀਂ ਪਾਈ ਥੀ॥੧॥
Prof. Sahib Singh(ਪਰ) ਭਟਕ ਭਟਕ ਕੇ ਮੁੜ ਆਇਆ, ਤਦੋਂ (ਪ੍ਰਭੂ ਦੀ ਮੇਹਰ ਦੀ) ਨਿਗਾਹ ਹਾਸਲ ਨਾਹ ਹੋਈ ॥੧॥ਪਦ ਅਰਥ ਭ੍ਰਮਿ ਭ੍ਰਮਿ = ਭਟਕ ਭਟਕ ਕੇ। ਤਉ = ਤਾਂ ਭੀ। ਨਦਰਿ = ਮੇਹਰ ਦੀ ਨਿਗਾਹ ॥੧॥
SikhNet (Spanish)Lo he buscado en todas partes sin poderlo hallar. (1)
ਕਿਨ ਬਿਧਿ; ਹੀਅਰੋ ਧੀਰੈ ਨਿਮਾਨੋ ॥
kin bidh; heearo dheerai nimaano | Ang 737
Sant Singh KhalsaHow can this poor heart be comforted?
Manmohan SinghIn what way can this poor soul of mine take courage?
Manmohan Singh (Punjabi)ਕਿਸ ਤਰੀਕੇ ਨਾਲ ਮੇਰੀ ਇਹ ਗਰੀਬ ਜਿੰਦੜੀ ਹੋਸਲਾ ਧਾਰ ਸਕਦੀ ਹੈ।
Fareedkot Teekaਮਿਲੇ ਬਿਨਾਂ ਮੈਂ ਗਰੀਬ ਕਾ ਹ੍ਰਿਦਾ ਕਿਸ ਪ੍ਰਕਾਰ ਧੀਰਜ ਕੋ ਪ੍ਰਾਪਤਿ ਹੋਵੇ॥
Prof. Sahib Singh(ਤੇਰੇ ਦਰਸਨ ਤੋਂ ਬਿਨਾ) ਮੇਰਾ ਇਹ ਨਿਮਾਣਾ ਦਿਲ ਕਿਵੇਂ ਧੀਰਜ ਫੜੇ?ਪਦ ਅਰਥ ਕਿਨ ਬਿਧਿ = ਕਿਨ੍ਹਾਂ ਤਰੀਕਿਆਂ ਨਾਲ? ਹੀਅਰੋ ਨਿਮਾਨੋ = ਇਹ ਵਿਚਾਰਾ ਹਿਰਦਾ।
SikhNet (Spanish)Y ahora, ¿cómo podría estar contento mi corazón sin Él?
ਮਿਲੁ ਸਾਜਨ; ਹਉ ਤੁਝੁ ਕੁਰਬਾਨੋ ॥੧॥ ਰਹਾਉ ॥
mil saajan; hau tujh kurabaano |1| rahaau | Ang 737
Sant Singh KhalsaCome and meet me, O Friend; I am a sacrifice to You. ||1||Pause||
Manmohan SinghMeet me, O my Friend, I am a sacrifice unto Thee. Pause.
Manmohan Singh (Punjabi)ਮੈਨੂੰ ਦਰਸ਼ਨ ਦੇ ਹੇ ਮੇਰੇ ਮਿੱਤਰ! ਮੈਂ ਤੇਰੇ ਉਤੋਂ ਘੋਲੀ ਜਾਂਦੀ ਹਾਂ। ਠਹਿਰਾਉ।
Fareedkot Teekaਮੈਂ ਐਸੇ ਬੇਨਤੀ ਕਰਤਾ ਥਾ ਕੇ ਹੇ ਮਿਤ੍ਰ! ਤੂ ਮਿਲੁ, ਤੇਰੇ ਊਪਰਿ ਮੈਂ ਬਲਿਹਾਰ ਜਾਤਾ ਹੂੰ॥੧॥ ਰਹਾਉ ॥
Prof. Sahib Singhਹੇ ਸੱਜਣ ਪ੍ਰਭੂ! (ਮੈਨੂੰ) ਮਿਲ, ਮੈਂ ਤੈਥੋਂ ਸਦਕੇ ਜਾਂਦੀ ਹਾਂ ॥੧॥ ਰਹਾਉ ॥ਪਦ ਅਰਥ ਸਾਜਨ = ਹੇ ਸਾਜਨ! ਹਉ = ਹਉਂ, ਮੈਂ ॥੧॥ ਰਹਾਉ ॥
SikhNet (Spanish)Oh Dios, mi Amigo, déjame Encontrarte; permite que me postre ante Ti. (1-Pausa)
ਏਕਾ ਸੇਜ ਵਿਛੀ; ਧਨ ਕੰਤਾ ॥
ekaa sej vichhee; dhan kantaa | Ang 737
Sant Singh KhalsaOne bed is spread out for the bride and her Husband Lord.
Manmohan SinghThe same one bed is spread for the bride and her Bridegroom.
Manmohan Singh (Punjabi)ਪਤਨੀ ਅਤੇ ਉਸ ਦੇ ਪਤੀ ਲਈ ਇਕੋਂ ਹੀ ਸੇਜ ਵਿਛੀ ਹੋਈ ਹੈ।
Fareedkot Teekaਜੀਵ ਇਸਤ੍ਰੀ ਅਰੁ ਸਾਖੀ ਪਤੀ ਕੀ ਏਕ ਅੰਤਸਕਰਨ ਰੂਪ ਸੇਜ ਬਿਛੀ ਹੈ, ਭਾਵ ਅੰਤਹਕਰਣ ਬਿਸਿਸ੍ਟ ਜੀਵ ਇਸਤ੍ਰੀ ਹੈ ਅਰ ਅੰਤਹਕਰਣ ਉਪਹਤ ਈਸ੍ਵਰ ਪਤੀ ਹੈ॥
Prof. Sahib Singhਹੇ ਸਖੀ! ਜੀਵ-ਇਸਤ੍ਰੀ ਅਤੇ ਪ੍ਰਭੂ-ਪਤੀ ਦੀ ਇਕੋ ਹੀ ਸੇਜ (ਜੀਵ-ਇਸਤ੍ਰੀ ਦੇ ਹਿਰਦੇ ਵਿਚ) ਵਿਛੀ ਹੋਈ ਹੈ;ਪਦ ਅਰਥ ਧਨ = ਇਸਤ੍ਰੀ।
SikhNet (Spanish)El mismo aposento lo es para la esposa como para el esposo,
ਧਨ ਸੂਤੀ; ਪਿਰੁ ਸਦ ਜਾਗੰਤਾ ॥
dhan sootee; pir sad jaagantaa | Ang 737
Sant Singh KhalsaThe bride is asleep, while her Husband Lord is always awake.
Manmohan SinghThe bride is asleep and the Groom is ever-awake.
Manmohan Singh (Punjabi)ਪਤਨੀ ਸੁੱਤੀ ਪਈ ਹੈ ਅਤੇ ਪਤੀ ਹਮੇਸ਼ਾਂ ਹੀ ਜਾਗਦਾ ਹੈ।
Fareedkot Teekaਜੀਵ ਇਸਤ੍ਰੀ ਅਵਿਦ੍ਯਾ ਨੀਂਦ ਕਰ ਸੂਤੀ ਹੋਈ ਹੈ ਪਤੀ ਸਦਾ ਜਾਗਤਾ ਹੈ, ਭਾਵ ਅਵਿਦ੍ਯਾ ਨੀਂਦ ਤੇ ਰਹਿਤ ਹੈ॥
Prof. Sahib Singhਪਰ ਜੀਵ-ਇਸਤ੍ਰੀ (ਸਦਾ ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੀ ਰਹਿੰਦੀ ਹੈ, ਪ੍ਰਭੂ-ਪਤੀ ਸਦਾ ਜਾਗਦਾ ਰਹਿੰਦਾ ਹੈ (ਮਾਇਆ ਦੇ ਪ੍ਰਭਾਵ ਤੋਂ ਉਤਾਂਹ ਰਹਿੰਦਾ ਹੈ)।ਪਦ ਅਰਥ ਪਿਰੁ = ਪਤੀ।
SikhNet (Spanish)mientras la esposa duerme, su Señor siempre la vela.
ਪੀਓ ਮਦਰੋ; ਧਨ ਮਤਵੰਤਾ ॥
peeo madaro; dhan matavantaa | Ang 737
Sant Singh KhalsaThe bride is intoxicated, as if she has drunk wine.
Manmohan SinghThe wife is intoxicated as if she has taken wine.
Manmohan Singh (Punjabi)ਵਹੁਟੀ ਮਤਵਾਲੀ ਹੋਈ ਹੈ, ਜਿਸ ਤਰ੍ਹਾਂ ਕਿ ਉਸ ਨੇ ਸ਼ਰਾਬ ਕੀਤੀ ਹੋਈ ਹੈ।
Fareedkot Teekaਜੀਵ ਰੂਪ ਇਸਤ੍ਰੀ ਨੇ ਅਹੰਕਾਰ ਰੂਪ ਮਦਰਾ ਪੀਆ ਹੈ ਇਸੀ ਤੇ ਮਸਤ ਸੁਭਾਵ ਵਾਲੀ ਹੋਈ ਹੈ, ਭਾਵ ਪਰਮੇਸਰ ਦੀ ਕਿਰਪਾ ਤੇ ਜੀਵ ਕੀ ਅਵਿਦਿਆ ਦੂਰ ਹੋਤੀ ਹੈ॥
Prof. Sahib Singhਜੀਵ-ਇਸਤ੍ਰੀ ਇਉਂ ਮਸਤ ਰਹਿੰਦੀ ਹੈ ਜਿਵੇਂ ਇਸ ਨੇ ਸ਼ਰਾਬ ਪੀਤੀ ਹੋਈ ਹੈ।ਪਦ ਅਰਥ ਪੀਓ = ਪੀਤਾ ਹੋਇਆ ਹੈ। ਮਦਰੋ = ਮਦਿਰਾ, ਸ਼ਰਾਬ। ਮਤਵੰਤਾ = ਮਸਤ।
SikhNet (Spanish)Con el vino del deseo, la esposa se embriaga,
ਧਨ ਜਾਗੈ; ਜੇ ਪਿਰੁ ਬੋਲੰਤਾ ॥੨॥
dhan jaagai; je pir bolantaa |2| Ang 737
Sant Singh KhalsaThe soul-bride only awakens when her Husband Lord calls to her. ||2||
Manmohan SinghThe wife awakes from slumber, if the Groom gives her a call.
Manmohan Singh (Punjabi)ਵਹੁਟੀ ਨੀਂਦ੍ਰ ਤੋਂ ਜਾਗ ਉਠਦੀ ਹੈ, ਜੇਕਰ ਪਤੀ ਉਸ ਨੂੰ ਹੋਕਰਾ ਮਾਰੇ।
Fareedkot Teekaਇਸਤ੍ਰੀ ਤੌ ਜਾਗਤੀ ਹੈ ਜੌ ਪਤੀ ਕ੍ਰਿਪਾ ਕਰ ਕੇ ਬੁਲਾਵੇ॥
Prof. Sahib Singh(ਹਾਂ) ਜੀਵ-ਇਸਤ੍ਰੀ ਜਾਗ ਭੀ ਸਕਦੀ ਹੈ, ਜੇ ਪ੍ਰਭੂ-ਪਤੀ (ਆਪ) ਜਗਾਏ ॥੨॥ਪਦ ਅਰਥ ਜਾਗੈ = ਜਾਗ ਪੈਂਦਾ ਹੈ। ਬੋਲੰਤਾ = ਬੁਲਾਂਦਾ ਹੈ, ਸੱਦਦਾ ਹੈ ॥੨॥
SikhNet (Spanish)pero ella despertaría de su sueño si recibiera el Llamado de su Señor. (2)
ਭਈ ਨਿਰਾਸੀ; ਬਹੁਤੁ ਦਿਨ ਲਾਗੇ ॥
bhee niraasee; bahut din laage | Ang 737
Sant Singh KhalsaShe has lost hope - so many days have passed.
Manmohan SinghMany days have passed and the bride has become hopeless.
Manmohan Singh (Punjabi)ਬੜੇ ਦਿਹਾੜੇ ਬੀਤ ਗਏ ਹਨ ਅਤੇ ਪਤਨੀ ਨਾਂ-ਉਮੀਦ ਹੋ ਗਈ ਹੈ।
Fareedkot Teekaਮੈਂ ਇਸਤ੍ਰੀ ਨਿਰਾਸ ਹੋ ਗਈ ਜਬ ਸਾਧਨ ਕਰਤਿਆਂ ਬਹੁਤੁ ਦਿਨ ਲਾਗੇ॥
Prof. Sahib Singhਹੇ ਸਖੀ! (ਉਮਰ ਦੇ) ਬਹੁਤ ਸਾਰੇ ਦਿਨ ਬੀਤ ਗਏ ਹਨ, (ਹੁਣ) ਮੈਂ ਨਿਰਾਸ ਹੋ ਗਈ ਹਾਂ।ਪਦ ਅਰਥ ਨਿਰਾਸੀ = ਉਦਾਸ। ਦਿਸੰਤਰ = ਦੇਸ ਅੰਤਰ।
SikhNet (Spanish)La esposa pierde la esperanza si por algún tiempo no encuentra a su Señor.
ਦੇਸ ਦਿਸੰਤਰ; ਮੈ ਸਗਲੇ ਝਾਗੇ ॥
des disantar; mai sagale jhaage | Ang 737
Sant Singh KhalsaI have travelled through all the lands and the countries.
Manmohan SinghI have wandered through all the countries and foreign lands.
Manmohan Singh (Punjabi)ਮੈਂ ਸਾਰਿਆਂ ਮੁਲਕਾਂ ਅਤੇ ਪ੍ਰਦੇਸਾਂ ਦਾ ਚੱਕਰ ਕੱਟਿਆ ਹੈ।
Fareedkot Teekaਔਰ ਬਹੁਤ ਹੀ ਦੇਸ ਦਿਸਾਂਤ੍ਰ ਮੈਂ (ਝਾਗੇ) ਲੰਘੇ ਥੇ॥
Prof. Sahib Singhਮੈਂ (ਬਾਹਰ) ਹੋਰ ਹੋਰ ਸਾਰੇ ਦੇਸ ਭਾਲ ਵੇਖੇ ਹਨ (ਪਰ ਬਾਹਰ ਪ੍ਰਭੂ-ਪਤੀ ਕਿਤੇ ਲੱਭਾ ਨਹੀਂ।)ਪਦ ਅਰਥ ਦੇਸ ਦਿਸੰਤਰ = ਦੇਸ ਦੇ ਦੇਸ ਅੰਤਰ, ਹੋਰ ਹੋਰ ਦੇਸ। ਝਾਗੇ = ਫਿਰੇ ਹਨ।
SikhNet (Spanish)Lo empieza buscando por fuera y se va muy lejos, por tierras y países.
ਖਿਨੁ ਰਹਨੁ. ਨ ਪਾਵਉ; ਬਿਨੁ ਪਗ ਪਾਗੇ ॥
khin rehan. na paavau; bin pag paage | Ang 738
Sant Singh KhalsaI cannot survive, even for an instant, without the feet of my Beloved.
Manmohan SinghI can live not even for an instant without merging in love in my Lord's feet.
Manmohan Singh (Punjabi)ਮੈਂ ਆਪਣੇ ਸਾਈਂ ਦੇ ਪੈਰਾਂ ਦੇ ਪਿਆਰ ਵਿੱਚ ਲੀਨ ਹੋਣ ਬਗੈਰ ਇਕ ਮੁਹਤ ਭੀ ਨਹੀਂ ਰਹਿ ਸਕਦੀ।
Fareedkot Teekaਪ੍ਰਤੱਖ ਹੀ ਵਾ ਸਾਧਨ ਰੂਪੁ ਦੇਸ ਮੇਂ ਤੇਰੇ ਚਰਨੋਂ ਮੇਂ ਖਚਤ ਹੋਏ ਬਿਨਾ ਖਿਨ ਮਾਤ੍ਰ ਭੀ ਰਹਿਨਾ ਨਹੀਂ ਪਾਉਤੀ ਹੂੰ॥
Prof. Sahib Singhਉਸ ਪ੍ਰਭੂ-ਪਤੀ ਦੇ ਚਰਨਾਂ ਉਤੇ ਪੈਣ ਤੋਂ ਬਿਨਾ ਮੈਨੂੰ ਇਕ ਛਿਨ ਵਾਸਤੇ ਭੀ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ।ਪਦ ਅਰਥ ਨ ਪਾਵਉ = ਨ ਪਾਵਉਂ, ਮੈਂ ਨਹੀਂ ਲੱਭ ਸਕਦੀ। ਰਹਨੁ = ਟਿਕਾਉ, ਧੀਰਜ। ਪਗ = ਪੈਰ। ਬਿਨੁ ਪਗ ਪਾਗੇ = ਚਰਨਾਂ ਉਤੇ ਪੈਣ ਤੋਂ ਬਿਨਾ।
SikhNet (Spanish)Pero ella no puede sobrevivir ni un instante sin los Pies de su Bienamado.
ਹੋਇ ਕ੍ਰਿਪਾਲੁ ਪ੍ਰਭ; ਮਿਲਹ ਸਭਾਗੇ ॥੩॥
hoe kripaal prabh; milah sabhaage |3| Ang 738
Sant Singh KhalsaWhen God becomes Merciful, I become fortunate, and then I meet Him. ||3||
Manmohan SinghBecoming merciful, if my Lord meets me, I shall be very fortunate.
Manmohan Singh (Punjabi)ਮਿਹਰਬਾਨ ਹੋ ਕੇ, ਜੇਕਰ ਮੇਰਾ ਮਾਲਕ ਮੈਨੂੰ ਮਿਲ ਪਵੇ ਤਾਂ ਮੈਂ ਬੜੀ ਭਾਗਾਂ ਵਾਲੀ ਹੋਵਾਂਗੀ।
Fareedkot Teekaਹੇ ਪ੍ਰਭੂ! ਜਬ ਤੁਮ ਕ੍ਰਿਪਾਲ ਹੋਇਕੇ ਮਿਲੋ ਤਬ ਹਮ ਭੀ ਭਾਗੋਂ ਵਾਲੇ ਹੋਈਏ॥੩॥☬ਐਸੇ ਕਹਤੀ ਥੀ:
Prof. Sahib Singh(ਹਾਂ, ਹੇ ਸਖੀ!) ਜੇ ਉਹ ਆਪ ਕਿਰਪਾਲ ਹੋਵੇ, ਤਾਂ ਸਹੀ ਜੀਵ-ਇਸਤ੍ਰੀਆਂ ਚੰਗੇ ਭਾਗ ਜਾਗਣ ਨਾਲ ਉਸ ਪ੍ਰਭੂ ਨੂੰ ਮਿਲ ਸਕਦੀਆਂ ਹਾਂ ॥੩॥ਪਦ ਅਰਥ ਪ੍ਰਭ ਮਿਲਹ = ਅਸੀਂ ਪ੍ਰਭੂ ਨੂੰ ਮਿਲ ਸਕਦੇ ਹਾਂ। ਸਭਾਗੇ = ਭਾਗਾਂ ਵਾਲੇ ॥੩॥
SikhNet (Spanish)Mira como el Señor en Su Misericordia la encuentra, y ella despierta a su Destino. (3)
ਭਇਓ ਕ੍ਰਿਪਾਲੁ; ਸਤਸੰਗਿ ਮਿਲਾਇਆ ॥
bheo kripaal; satasang milaaeaa | Ang 738
Sant Singh KhalsaBecoming Merciful, He has united me with the Sat Sangat, the True Congregation.
Manmohan SinghBecoming compassionate, the Lord has united me with the saints society.
Manmohan Singh (Punjabi)ਮਇਆਵਾਨ ਹੋ ਕੇ ਸੁਆਮੀ ਨੇ ਮੈਨੂੰ ਸਾਧ ਸੰਗਤ ਨਾਲ ਜੋੜ ਦਿੱਤਾ ਹੈ।
Fareedkot Teekaਜਬ ਹਰੀ ਨੇ ਕ੍ਰਿਪਾਲੂ ਹੋ ਕੇ ਮੁਝ ਕੋ ਸਤਸੰਗ ਮੇਂ ਮਿਲਾਯਾ॥
Prof. Sahib Singhਪ੍ਰਭੂ ਮੇਰੇ ਉਤੇ ਦਇਆਵਾਨ ਹੋ ਗਿਆ ਹੈ। ਮੈਨੂੰ ਉਸ ਨੇ ਸਤਸੰਗ ਵਿਚ ਮਿਲਾ ਦਿੱਤਾ ਹੈ।ਪਦ ਅਰਥ ਸਤ ਸੰਗਿ = ਸਤ ਸੰਗ ਵਿਚ।
SikhNet (Spanish)El Señor, por Misericordia, la conduce hasta la Sociedad de los Santos,
ਬੂਝੀ ਤਪਤਿ; ਘਰਹਿ ਪਿਰੁ ਪਾਇਆ ॥
boojhee tapat; ghareh pir paaeaa | Ang 738
Sant Singh KhalsaThe fire has been quenched, and I have found my Husband Lord within my own home.
Manmohan SinghMy fire is quenched and in my home I have obtained my Beloved.
Manmohan Singh (Punjabi)ਮੇਰੀ ਜਲਨ ਬੁਝ ਗਈ ਹੈ ਅਤੇ ਮੈਂ ਆਪਣੇ ਘਰ ਵਿੱਚ ਹੀ ਆਪਣੇ ਪ੍ਰੀਤਮ ਨੂੰ ਪਾ ਲਿਆ ਹੈ।
Fareedkot Teekaਤਬ ਸਭ ਤ੍ਰਿਸਨਾਂ ਬੂਝ ਗਈ ਅਰੁ ਪਿਰ ਕੋ ਅੰਤਹਕਰਨ ਮੇਂ ਹੀ ਪਾਇ ਲੀਆ ਹੈ॥
Prof. Sahib Singhਮੇਰੀ (ਵਿਕਾਰਾਂ ਦੀ) ਤਪਸ਼ ਮਿਟ ਗਈ ਹੈ, ਮੈਂ ਉਸ ਪ੍ਰਭੂ-ਪਤੀ ਨੂੰ ਹਿਰਦੇ-ਘਰ ਵਿਚ ਹੀ ਲੱਭ ਲਿਆ ਹੈ।ਪਦ ਅਰਥ ਤਪਤਿ = ਤਪਸ਼, ਸੜਨ। ਘਰਹਿ = ਘਰ ਹੀ, ਘਰ ਵਿਚ ਹੀ।
SikhNet (Spanish)el fuego de su deseo se extingue y ella recibe al Señor en su propio hogar.
ਸਗਲ ਸੀਗਾਰ; ਹੁਣਿ ਮੁਝਹਿ ਸੁਹਾਇਆ ॥
sagal seegaar; hun mujheh suhaaeaa | Ang 738
Sant Singh KhalsaI am now adorned with all sorts of decorations.
Manmohan SinghAll the decorations now become me.
Manmohan Singh (Punjabi)ਸਾਰੇ ਹਾਰ ਸ਼ਿੰਗਾਰ ਹੁਣ ਮੈਨੂੰ ਸੁਹਣੇ ਲੱਗਦੇ ਹਨ।
Fareedkot Teekaਅਰੁ ਸਾਧਨੋ ਰੂਪ ਸੀਂਗਾਰ ਸੋਭਤਾ ਭ੍ਯਾ ਹੈ ਅਰਥਾਤ ਸਾਧਨ ਸਫਲ ਹੂਏ ਹੈਂ॥
Prof. Sahib Singhਹੁਣ ਮੈਨੂੰ (ਆਪਣੇ) ਸਾਰੇ ਸਿੰਗਾਰ (ਉੱਦਮ) ਸੋਹਣੇ ਲੱਗ ਰਹੇ ਹਨ।ਪਦ ਅਰਥ ਮੁਝਹਿ = ਮੈਨੂੰ।
SikhNet (Spanish)Ahora todos sus adornos son propicios para la ocasión y relucientes,
ਕਹੁ ਨਾਨਕ; ਗੁਰਿ. ਭਰਮੁ ਚੁਕਾਇਆ ॥੪॥
kahu naanak; gur. bharam chukaaeaa |4| Ang 738
Sant Singh KhalsaSays Nanak, the Guru has dispelled my doubt. ||4||
Manmohan SinghSays Nanak, The Guru has dispelled my doubt.
Manmohan Singh (Punjabi)ਗੁਰੂ ਜੀ ਆਖਦੇ ਹਨ, ਗੁਰੂ ਨੇ ਮੇਰਾ ਸੰਦੇਹ ਦੂਰ ਕਰ ਦਿੱਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਬ ਗੁਰੋਂ ਨੇ ਭ੍ਰਮ ਦੂਰ ਕੀਆ ਹੈ॥੪॥☬ਇਸੀ ਕੋ ਫੇਰ ਸਫੁਟ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- ਗੁਰੂ ਨੇ ਮੇਰੀ ਭਟਕਣਾ ਦੂਰ ਕਰ ਦਿੱਤੀ ਹੈ ॥੪॥ਪਦ ਅਰਥ ਗੁਰਿ = ਗੁਰੂ ਨੇ। ਚੁਕਾਇਆ = ਦੂਰ ਕਰ ਦਿੱਤਾ ॥੪॥
SikhNet (Spanish)pues el Señor ha destruido su duda. (4)
ਜਹ ਦੇਖਾ; ਤਹ ਪਿਰੁ ਹੈ ਭਾਈ ॥
jeh dekhaa; teh pir hai bhaaee | Ang 738
Sant Singh KhalsaWherever I look, I see my Husband Lord there, O Siblings of Destiny.
Manmohan SinghWherever I see, there I find my Love, O brother.
Manmohan Singh (Punjabi)ਜਿਥੇ ਕਿੱਤੇ ਮੈਂ ਵੇਖਦਾ ਹਾਂ, ਉਥੇ ਹੀ ਮੇਰਾ ਪ੍ਰੀਤਮ ਹੈ, ਹੇ ਵੀਰ!
Fareedkot Teekaਹੇ ਭਾਈ! ਜਹਾਂ ਦੇਖਤਾ ਹੂੰ ਤਹਾਂ ਪਤੀ ਹੀ ਹੈ॥
Prof. Sahib Singhਹੇ ਭਾਈ! ਹੁਣ ਮੈਂ ਜਿਧਰ ਵੇਖਦਾ ਹਾਂ, ਮੈਨੂੰ ਪ੍ਰਭੂ ਹੀ ਦਿੱਸਦਾ ਹੈ।ਪਦ ਅਰਥ ਜਹ = ਜਿੱਥੇ। ਦੇਖਾ = ਦੇਖਾਂ, ਮੈਂ ਵੇਖਦਾ ਹਾਂ। ਭਾਈ = ਹੇ ਭਾਈ!
SikhNet (Spanish)Donde sea que vemos, vemos sólo al Señor.
ਖੋਲੑਿਓ ਕਪਾਟੁ; ਤਾ ਮਨੁ ਠਹਰਾਈ ॥੧॥ ਰਹਾਉ ਦੂਜਾ ॥੫॥
kholao kapaatt; taa man tthaharaaee |1| rahaau doojaa |5| Ang 738
Sant Singh KhalsaWhen the door is opened, then the mind is restrained. ||1||Second Pause||5||
Manmohan SinghWhen the Guru opens the door, then is the mind restrained. Pause 2nd.
Manmohan Singh (Punjabi)ਜਦ ਗੁਰੂ ਜੀ ਦਰਵਾਜਾ ਖੋਲ੍ਹ ਦਿੰਦੇ ਹਨ, ਤਦ ਮਨੂਆ ਰੋਕ ਲਿਆ ਜਾਂਦਾ ਹੈ। ਠਹਿਰਾਉ ਦੂਜਾ।
Fareedkot Teekaਜਬ ਗੁਰੋਂ ਨੇ ਅਗ੍ਯਾਨ ਰੂਪ ਕਪਾਟ ਖੋਲਿਆ ਤਾਂ ਮਨ ਕੀ ਬ੍ਰਿਤੀ ਵਾਹਗੁਰੂ ਮੇਂ ਠਹਰਾਈ ਹੈ॥੧॥ ਰਹਾਉ ਦੂਜਾ ॥੫॥☬ਬੇਨਤੀ ਕਰਤੇ ਹੂਏ ਕਹਤੇ ਹੈਂ:
Prof. Sahib Singh(ਗੁਰੂ ਨੇ ਮੇਰੇ ਅੰਦਰੋਂ) ਭਰਮ ਦਾ ਪਰਦਾ ਲਾਹ ਦਿੱਤਾ ਹੈ, ਮੇਰਾ ਮਨ ਟਿਕ ਗਿਆ ਹੈ ॥੧॥ਰਹਾਉ ਦੂਜਾ॥੫॥ਪਦ ਅਰਥ ਕਪਾਟੁ = ਕਵਾੜ, ਭਿੱਤ। ਠਹਰਾਈ = ਟਿਕ ਗਿਆ ਹੈ ॥੧॥ਰਹਾਉ ਦੂਜਾ॥੫॥
SikhNet (Spanish)Él abre nuestra puerta íntima para que podamos mantener ahí nuestra mente. (1-Segunda pausa-5)