ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਵਡਿਆਈ ਸਚੇ ਨਾਮ ਕੀ; ਹਉ ਜੀਵਾ ਸੁਣਿ ਸੁਣੇ ॥
vaddiaaee sache naam kee; hau jeevaa sun sune |
Sant Singh KhalsaHearing, hearing of the glorious greatness of the True Name, I live.
Manmohan SinghI live by constantly hearing the magnificence of the Lord's True Name.
Manmohan Singh (Punjabi)ਮੈਂ ਸੁਆਮੀ ਦੇ ਸੱਚੇ ਨਾਮ ਦੀ ਮਹਾਨਤਾ ਸ੍ਰਵਣ ਕਰ, ਕਰ ਕੇ ਜੀਉਂਦਾ ਹਾਂ।
Fareedkot Teekaਜੋ ਸਚੇ ਨਾਮ ਕੀ ਵਡਿਆਈ ਹੈ, ਸੋ ਮੈਂ ਸੁਣ ਸੁਣ ਕੇ ਜੀਵਤਾ ਹੂੰ॥
Prof. Sahib Singhਪ੍ਰਭੂ ਦੇ ਸੱਚੇ ਨਾਮ ਦੀਆਂ ਸਿਫ਼ਤਾਂ (ਕਰ ਕੇ ਤੇ) ਸੁਣ ਸੁਣ ਕੇ ਮੇਰੇ ਅੰਦਰ ਜਿੰਦ ਪੈਂਦੀ ਹੈ (ਮੈਨੂੰ ਆਤਮਕ ਜੀਵਨ ਹਾਸਲ ਹੁੰਦਾ ਹੈ)।ਪਦ ਅਰਥ ਸੁਣਿ ਸੁਣੇ = ਸੁਣਿ ਸੁਣਿ, ਸੁਣ ਸੁਣ ਕੇ। ਹਉ ਜੀਵਾ = ਮੈਂ ਜੀਊਂਦਾ ਹਾਂ।
SikhNet (Spanish)Glorioso es el Nombre del Señor Verdadero; escuchándolo puedo vivir,
ਪਸੂ ਪਰੇਤ ਅਗਿਆਨ; ਉਧਾਰੇ ਇਕ ਖਣੇ ॥
pasoo paret agiaan; udhaare ik khane |
Sant Singh KhalsaEven ignorant beasts and goblins can be saved, in an instant.
Manmohan SinghIn an instant, the Name emancipates the persons, who are ignorant like the beasts and goblins.
Manmohan Singh (Punjabi)ਇੱਕ ਮੁਹਤ ਅੰਦਰ, ਨਾਮ ਉਨ੍ਹਾਂ ਪੁਰਸ਼ਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ, ਜੋ ਡੰਗਰਾਂ ਤੇ ਭੂਤਾਂ ਦੀ ਤਰ੍ਹਾਂ ਬੇਸਮਝ ਹਨ।
Fareedkot Teekaਪਸੂ ਪ੍ਰੇਤ ਔ ਅਗ੍ਯਾਨੀ ਨਾਮ ਨੇ ਇਕ ਖਿਨ ਮੈਂ ਉਧਾਰੇ ਹੈਂ॥
Prof. Sahib Singh(ਪ੍ਰਭੂ ਦਾ ਨਾਮ) ਪਸ਼ੂ-ਸੁਭਾਵ, ਪ੍ਰੇਤ-ਸੁਭਾਵ ਤੇ ਗਿਆਨ-ਹੀਣਾਂ ਨੂੰ ਇਕ ਖਿਨ ਵਿਚ ਤਾਰ ਲੈਂਦਾ ਹੈ।ਪਦ ਅਰਥ ਖਣੇ = ਖਿਨ ਵਿਚ।
SikhNet (Spanish)pues el Nombre emancipa a los tontos, a los que parecen animales, salvajes como los gnomos.
ਦਿਨਸੁ ਰੈਣਿ ਤੇਰਾ ਨਾਉ; ਸਦਾ ਸਦ ਜਾਪੀਐ ॥
dinas rain teraa naau; sadaa sad jaapeeai |
Sant Singh KhalsaDay and night, chant the Name, forever and ever.
Manmohan SinghSo day and night and for ever and aye, I meditate on Thy Name, O my Master.
Manmohan Singh (Punjabi)ਸੋ ਦਿਹੁੰ ਤੇ ਰਾਤ ਅਤੇ ਸਦੀਵ ਤੇ ਹਮੇਸ਼ਾ, ਮੈਂ ਤੇਰੇ ਨਾਮ ਦਾ ਸਿਮਰਨ ਕਰਦਾ ਹਾਂ, ਹੇ ਮੈਂਡੇ ਮਾਲਕ!
Fareedkot Teekaਤਾਂ ਤੇ ਹੇ ਭਗਵਨ! ਦਿਨ ਰਾਤ ਤੇਰਾ ਨਾਮ ਸਦਾ ਸਦਾ ਜਪਤੇ ਰਹੀਏ॥
Prof. Sahib Singhਹੇ ਪ੍ਰਭੂ! ਦਿਨ ਰਾਤ ਸਦਾ ਹੀ ਤੇਰਾ ਨਾਮ ਜਪਣਾ ਚਾਹੀਦਾ ਹੈ,ਪਦ ਅਰਥ ਰੈਣਿ = ਰਾਤ। ਸਚਾ = ਸਦਾ ਕਾਇਮ ਰਹਿਣ ਵਾਲਾ। ਸਦ = ਸਦਾ।
SikhNet (Spanish)Así contemplo siempre Tu Nombre, oh Dios,
ਤ੍ਰਿਸਨਾ ਭੁਖ ਵਿਕਰਾਲ; ਨਾਇ ਤੇਰੈ ਧ੍ਰਾਪੀਐ ॥
trisanaa bhukh vikaraal; naae terai dhraapeeai |
Sant Singh KhalsaThe most horrible thirst and hunger is satisfied through Your Name, O Lord.
Manmohan SinghThe Hideous thirst and hunger are satiated with Thy Name, O God.
Manmohan Singh (Punjabi)ਡਰਾਉਣੀ ਤ੍ਰੇਹ ਤੇ ਖੁਦਿਆ ਤੇਰੇ ਨਾਮ ਨਾਲ, ਹੇ ਵਾਹਿਗੁਰੂ, ਤ੍ਰਿਪਤ ਹੋ ਜਾਂਦੀਆਂ ਹਨ।
Fareedkot Teekaਪਦਾਰਥੋਂ ਕੀ (ਤ੍ਰਿਸਨਾ) ਭੁਖ ਨੇ ਇਸ ਜੀਵ ਕੋ ਵਿਕ੍ਰਾਲ ਕਰ ਛੋਡਿਆ ਹੈ, ਸੋ ਤੇਰੇ ਨਾਮ ਕਰ ਕੇ ਹੀ ਤ੍ਰਿਪਤ ਹੋਤਾ ਹੈ॥
Prof. Sahib Singhਤੇਰੇ ਨਾਮ ਦੀ ਰਾਹੀਂ (ਮਾਇਆ ਦੀ) ਡਰਾਉਣੀ ਭੁੱਖ ਤ੍ਰੇਹ ਮਿਟ ਜਾਂਦੀ ਹੈ।ਪਦ ਅਰਥ ਵਿਕਰਾਲ = ਡਰਾਉਣੀ, ਭਿਆਨਕ। ਨਾਇ ਤੇਰੈ = ਤੇਰੇ ਨਾਮ ਦੀ ਰਾਹੀਂ। ਧ੍ਰਾਪੀਐ = ਰੱਜ ਜਾਂਦੀ ਹੈ।
SikhNet (Spanish)para que mi mente se calme de toda ansiedad a través de Tu Nombre.
ਰੋਗੁ ਸੋਗੁ ਦੁਖੁ ਵੰਞੈ ਜਿਸੁ; ਨਾਉ ਮਨਿ ਵਸੈ ॥
rog sog dukh vanyai jis; naau man vasai |
Sant Singh KhalsaDisease, sorrow and pain run away, when the Name dwells within the mind.
Manmohan SinghDisease, sorrow and suffering flee from him, within whose mind the Name dwells.
Manmohan Singh (Punjabi)ਬੀਮਾਰੀ, ਸ਼ੋਕ ਅਤੇ ਕਸ਼ਟ ਕਿਸੇ ਪਾਸੋਂ ਦੋੜ ਜਾਂਦੇ ਹਨ, ਜਿਸ ਦੇ ਹਿਰਦੇ ਅੰਦਰ ਨਾਮ ਨਿਵਾਸ ਰਖਦਾ ਹੈ।
Fareedkot Teekaਰੋਗ ਅਗ੍ਯਾਨ ਅਰ ਸੋਗ ਔ ਦੁਖ ਜਨਮ ਮਰਣ ਰੂਪ ਸਭ ਤਿਨ ਕੇ ਚਲੇ ਜਾਤੇ ਹੈਂ, ਜਿਸ ਕੇ ਮਨ ਮੇਂ ਨਾਮ ਵਸਤਾ ਹੈ॥
Prof. Sahib Singhਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦਾ ਨਾਮ ਵੱਸ ਪੈਂਦਾ ਹੈ ਉਸ ਦੇ ਮਨ ਵਿਚੋਂ (ਵਿਕਾਰ-) ਰੋਗ ਸਹਸਾ ਤੇ ਦੁੱਖ ਦੂਰ ਹੋ ਜਾਂਦਾ ਹੈ।ਪਦ ਅਰਥ ਵੰਞੈ = ਦੂਰ ਹੋ ਜਾਂਦਾ ਹੈ। ਜਿਸੁ ਮਨਿ = ਜਿਸ ਦੇ ਮਨ ਵਿਚ।
SikhNet (Spanish)Uno es liberado de toda pena y dolor si uno enaltece el Nombre en la mente.
ਤਿਸਹਿ ਪਰਾਪਤਿ ਲਾਲੁ; ਜੋ ਗੁਰਸਬਦੀ ਰਸੈ ॥
tiseh paraapat laal; jo gurasabadee rasai |
Sant Singh KhalsaHe alone attains his Beloved, who loves the Word of the Guru's Shabad.
Manmohan SinghHe alone attains to his Beloved, who utters with Love the Guru's word.
Manmohan Singh (Punjabi)ਕੇਵਲ ਉਹ ਹੀ ਆਪਣੇ ਪ੍ਰੀਤਮ ਨੂੰ ਪਾਉਂਦਾ ਹੈ, ਜੋ ਗੁਰਾਂ ਦੀ ਬਾਣੀ ਦਾ ਪਿਆਰ ਨਾਲ ਉਚਾਰਨ ਕਰਦਾ ਹੈ।
Fareedkot Teekaਜੋ ਗੁਰ ਉਪਦੇਸੀ ਗੁਰੋਂ ਕੇ ਉਪਦੇਸ ਮੇਂ ਤਤਪਰ ਹੂਆ ਹੈ, ਤਿਸੀ ਕੋ ਗਿਆਨ ਲਾਲ ਪ੍ਰਾਪਤ ਹੂਆ ਹੈ॥
Prof. Sahib Singhਪਰ ਇਹ ਨਾਮ-ਹੀਰਾ ਉਸ ਮਨੁੱਖ ਨੂੰ ਹੀ ਹਾਸਲ ਹੁੰਦਾ ਹੈ ਜਿਹੜਾ ਗੁਰੂ ਦੇ ਸ਼ਬਦ ਵਿਚ ਰਚ-ਮਿਚ ਜਾਂਦਾ ਹੈ।ਪਦ ਅਰਥ ਰਸੈ = ਰਸਦਾ ਹੈ, ਰਸ-ਰਹਿਤ ਹੁੰਦਾ ਹੈ।
SikhNet (Spanish)Sí, sólo logra llegar hasta Su Amor quien está imbuido en la Palabra del Guru.
ਖੰਡ ਬ੍ਰਹਮੰਡ ਬੇਅੰਤ; ਉਧਾਰਣਹਾਰਿਆ ॥
khandd brahamandd beant; udhaaranahaariaa |
Sant Singh KhalsaThe worlds and solar systems are saved by the Infinite Lord.
Manmohan SinghThe Infinite Lord saves the beings of the continents and the worlds.
Manmohan Singh (Punjabi)ਅਨੰਤ ਸੁਆਮੀ ਖੰਡਾਂ ਬ੍ਰਹਮੰਡਾਂ ਅਤੇ ਪੂਰੀਆਂ ਦੇ ਜੀਵਾਂ ਦਾ ਪਾਰ ਉਤਾਰਾ ਕਰਦਾ ਹੈ।
Fareedkot Teekaਹੇ ਬਿਅੰਤ! ਪ੍ਰਿਥਵੀ ਖੰਡ ਔ ਬ੍ਰਹਿਮੰਡੋਂ ਕੇ (ਉਧਾਰਣ) ਰਖਿਆ ਕਰਨ ਵਾਲਿਆ॥
Prof. Sahib Singhਹੇ ਖੰਡਾਂ ਬ੍ਰਹਮੰਡਾਂ ਦੇ ਬੇਅੰਤ ਜੀਵਾਂ ਨੂੰ ਤਾਰਨ ਵਾਲੇ ਪ੍ਰਭੂ!ਪਦ ਅਰਥ ਉਧਾਰਣਹਾਰਿਆ = ਹੇ ਤਾਰਨਹਾਰ!
SikhNet (Spanish)Nuestro Señor Infinito salva al Universo entero y a todas sus partes.
ਤੇਰੀ ਸੋਭਾ ਤੁਧੁ; ਸਚੇ ਮੇਰੇ ਪਿਆਰਿਆ ॥੧੨॥
teree sobhaa tudh; sache mere piaariaa |12|
Sant Singh KhalsaYour glory is Yours alone, O my Beloved True Lord. ||12||
Manmohan SinghO True Lord, My Beloved, Thou alone art worthy of Thine celebrity.
Manmohan Singh (Punjabi)ਹੇ ਸੱਚੇ ਸੁਆਮੀ, ਮੈਂਡੇ ਪ੍ਰੀਤਮ! ਤੈਂਡੀ ਕੀਰਤੀ ਦੇ ਕੇਵਲ ਤੂੰ ਹੀ ਲਾਇਕ ਹੈਂ।
Fareedkot Teekaਹੇ ਸਚੇ ਮੇਰੇ ਪਿਆਰਿਆ! ਤੇਰੀ ਸੋਭਾ ਤੇਰੇ ਪਰ ਹੀ ਹੈ, ਭਾਵ ਤੇਰੇ ਜੈਸਾ ਹੋਰ ਕੋਈ ਨਹੀਂ॥੧੨॥
Prof. Sahib Singhਹੇ ਸਦਾ-ਥਿਰ ਰਹਿਣ ਵਾਲੇ ਮੇਰੇ ਪਿਆਰੇ! ਤੇਰੀ ਸੋਭਾ ਤੈਨੂੰ ਹੀ ਫਬਦੀ ਹੈ (ਆਪਣੀ ਵਡਿਆਈ ਤੂੰ ਆਪ ਹੀ ਜਾਣਦਾ ਹੈਂ) ॥੧੨॥ਪਦ ਅਰਥ ਤੁਧੁ = ਤੈਨੂੰ (ਹੀ ਫਬਦੀ ਹੈ)।॥੧੨॥
SikhNet (Spanish)Oh Dios Verdadero, mi Amor, sólo Tú eres Digno de Tu Gloria.(12)