ਸੂਹੀ ਮਹਲਾ ੧ ਘਰੁ ੯ ॥
soohee mahalaa 1 ghar 9 |
Sant Singh KhalsaSoohee, First Mehl, Ninth House:
Manmohan SinghSuhi 1st Guru.
Manmohan Singh (Punjabi)ਸੂਹੀ ਪਹਿਲੀ ਪਾਤਿਸ਼ਾਹੀ।
Prof. Sahib Singhਰਾਗ ਸੂਹੀ, ਘਰ ੯ ਵਿੱਚ ਗੁਰੂ ਨਾਨਕਦੇਵ ਜੀ ਦੀ ਵਾਲੀ ਬਾਣੀ।
SikhNet (Spanish)Suji, Mejl Guru Nanak, Primer Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but one God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਕਚਾ ਰੰਗੁ ਕਸੁੰਭ ਕਾ; ਥੋੜੜਿਆ ਦਿਨ ਚਾਰਿ ਜੀਉ ॥
kachaa rang kasunbh kaa; thorrarriaa din chaar jeeo |
Sant Singh KhalsaThe color of safflower is transitory; it lasts for only a few days.
Manmohan SinghFalse is the dye of safflower. It lasts but for a little while of some four days.
Manmohan Singh (Punjabi)ਕੂੜੀ ਹੈ ਹੰਗਤ ਕਸੁੰਭੇ ਦੇ ਫੁੱਲ ਦੀ। ਇਹ ਕੇਵਲ ਚਾਰ ਦਿਹਾੜਿਆਂ ਦੇ ਥੋੜ੍ਹੇ ਸਮੇਂ ਲਈ ਹੀ ਰਹਿੰਦੀ ਹੈ।
Fareedkot Teekaਹੇ ਭਾਈ! ਕੁਸੰਭੇ ਵਤ ਵਿਸਿਓਂ ਕਾ ਅਨੰਦ ਅਤੀ ਥੋੜੇ ਦਿਨ ਰਹਿਨੇ ਵਾਲਾ ਹੈ॥
Prof. Sahib Singh(ਜੀਵ ਮਾਇਆ ਦੇ ਸੁਹਣੱਪ ਨੂੰ ਵੇਖ ਵੇਖ ਕੇ ਫੁੱਲਦਾ ਹੈ, ਪਰ ਇਹ ਮਾਇਆ ਦਾ ਸਾਥ ਕਸੁੰਭੇ ਦੇ ਰੰਗ ਵਰਗਾ ਹੀ ਹੈ) ਕਸੁੰਭੇ ਦੇ ਫੁੱਲ ਦਾ ਰੰਗ ਕੱਚਾ ਹੁੰਦਾ ਹੈ, ਥੋੜਾ ਚਿਰ ਹੀ ਰਹਿੰਦਾ ਹੈ, ਚਾਰ ਦਿਨ ਹੀ ਟਿਕਦਾ ਹੈ।
SikhNet (Spanish)Falso es el color del azafrán porque dura sólo unos cuantos días.
ਵਿਣੁ ਨਾਵੈ. ਭ੍ਰਮਿ ਭੁਲੀਆ; ਠਗਿ ਮੁਠੀ ਕੂੜਿਆਰਿ ਜੀਉ ॥
vin naavai. bhram bhuleea; tthag mutthee koorriaar jeeo |
Sant Singh KhalsaWithout the Name, the false woman is deluded by doubt and plundered by thieves.
Manmohan SinghWithout the Name the false woman strays in superstition and the cheats defraud her.
Manmohan Singh (Punjabi)ਨਾਮ ਦੇ ਬਾਝੋਂ ਕੂੜੀ ਇਸਤਰੀ ਸੰਦੇਹ ਅੰਦਰ ਭਟਕਦੀ ਹੈ ਅਤੇ ਦਗੇਬਾਜ ਉਸ ਨੂੰ ਛਲ ਲੈਂਦੇ ਹਨ।
Fareedkot Teekaਪਰਮੇਸਰ ਕੇ ਨਾਮ ਸੇ ਬਿਨਾਂ ਜੀਵ ਕੀ ਬੁਧੀ ਵਿਸ਼ਿਓਂ ਮੇਂ ਭੂਲੀ ਹੋਈ ਹੈ, ਵਿਸੇ ਰੂਪੀ ਠਗਾਂ ਕੇ ਝੂਠੇ ਰੰਗ ਨੇ ਲੁਟ ਲਈ ਹੈ॥
Prof. Sahib Singhਮਾਇਆ ਦੀ ਵਪਾਰਨ ਜੀਵ-ਇਸਤ੍ਰੀ ਪ੍ਰਭੂ-ਨਾਮ ਤੋਂ ਖੁੰਝ ਕੇ (ਮਾਇਆ-ਕਸੁੰਭੇ ਦੇ) ਭੁਲੇਖੇ ਵਿਚ ਕੁਰਾਹੇ ਪੈ ਜਾਂਦੀ ਹੈ, ਠੱਗੀ ਜਾਂਦੀ ਹੈ, ਤੇ ਇਸ ਦਾ ਆਤਮਕ ਜੀਵਨ (ਦਾ ਸਰਮਾਇਆ) ਲੁੱਟਿਆ ਜਾਂਦਾ ਹੈ।ਪਦ ਅਰਥ ਭ੍ਰਮਿ = ਭਟਕਣਾ ਵਿਚ (ਪੈ ਕੇ)। ਠਗਿ = ਠੱਗੀ (ਜਾਂਦੀ ਹੈ)। ਮੁਠੀ = ਲੁੱਟੀ (ਜਾਂਦੀ) ਹੈ। ਕੂੜਿਆਰਿ = ਕੂੜ ਦੀ ਵਪਾਰਨ (ਜੀਵ-ਇਸਤ੍ਰੀ)।
SikhNet (Spanish)Sin el Nombre del Señor la novia falsa es engañada por la duda y destruida por ladrones.
ਸਚੇ ਸੇਤੀ ਰਤਿਆ; ਜਨਮੁ ਨ ਦੂਜੀ ਵਾਰ ਜੀਉ ॥੧॥
sache setee ratiaa; janam na doojee vaar jeeo |1|
Sant Singh KhalsaBut those who are attuned to the True Lord, are not reincarnated again. ||1||
Manmohan SinghBeing imbued with the True Lord, the mortal is not born a second time.
Manmohan Singh (Punjabi)ਸੱਚੇ ਸਾਹਿਬ ਨਾਲ ਰੰਗੀਜਣ ਦੁਆਰਾ, ਪ੍ਰਾਣੀ ਦੂਜੀ ਵਾਰ ਜਨਮ ਨਹੀਂ ਧਾਰਦਾ।
Fareedkot Teekaਔਰ ਜੋ ਪਰਮੇਸਰ ਕੇ ਸਾਥ ਰਤੇ ਹੈਂ ਤਿਨ ਕੋ ਦੂਸਰੀ ਵਾਰ ਜਨਮ ਨਹੀਂ ਹੋਵੇਗਾ॥੧॥
Prof. Sahib Singhਹੇ ਭਾਈ! ਜੇ ਸਦਾ-ਥਿਰ ਪ੍ਰਭੂ ਦੇ ਪਿਆਰ-ਰੰਗ ਵਿਚ ਰੰਗੇ ਜਾਈਏ, ਤਾਂ ਮੁੜ ਮੁੜ ਜਨਮ (ਦਾ ਗੇੜ) ਮੁੱਕ ਜਾਂਦਾ ਹੈ ॥੧॥ਪਦ ਅਰਥ ਸੇਤੀ = ਨਾਲ ॥੧॥
SikhNet (Spanish)Pero aquellos que viven entonados en el Señor Verdadero, no vuelven a reencarnar otra vez. (1)
ਰੰਗੇ ਕਾ. ਕਿਆ ਰੰਗੀਐ; ਜੋ ਰਤੇ ਰੰਗੁ ਲਾਇ ਜੀਉ ॥
range kaa. kiaa rangeeai; jo rate rang laae jeeo |
Sant Singh KhalsaHow can one who is already dyed in the color of the Lord's Love, be colored any other color?
Manmohan SinghHe who is imbued with the Lord's love; how can that imbued one, be otherwise dyed?
Manmohan Singh (Punjabi)ਜਿਹੜਾ ਪ੍ਰਭੂ ਦੀ ਪ੍ਰੀਤ ਨਾਲ ਰੰਗੀਜਿਆ ਹੋਇਆ ਹੈ, ਉਹ ਰੰਗੀਜਿਆ ਹੋਇਆ ਹੋਰ ਤਰ੍ਹਾਂ ਕਿਕੂ ਰੰਗਿਆ ਜਾ ਸਕਦਾ ਹੈ?
Fareedkot Teekaਜੋ ਗੁਰੋਂ ਮੇਂ ਪ੍ਰੇਮ ਲਗਾਕੇ ਰਤੇ ਹੈਂ ਤਿਨ ਰੰਗੇ ਹੋਇਆਂ ਕਾ ਹੋਰ ਇਸ ਤੇ ਪਰੇ ਕਿਆ ਰੰਗਣਾ ਹੈ?
Prof. Sahib Singhਹੇ ਭਾਈ! ਜੇਹੜੇ ਬੰਦੇ ਪਰਮਾਤਮਾ ਦਾ ਪ੍ਰੇਮ-ਰੰਗ ਲਾ ਕੇ ਰੰਗੇ ਜਾਂਦੇ ਹਨ ਉਹਨਾਂ ਦੇ ਰੰਗੇ ਹੋਏ ਮਨ ਨੂੰ ਕਿਸੇ ਹੋਰ ਰੰਗ ਦੀ ਲੋੜ ਨਹੀਂ ਰਹਿ ਜਾਂਦੀ (ਨਾਮ ਵਿਚ ਰੱਤੇ ਨੂੰ) ਕਿਸੇ ਹੋਰ ਕਰਮ-ਸੁਹਜ ਦੀ ਮੁਥਾਜੀ ਨਹੀਂ ਰਹਿੰਦੀ।ਪਦ ਅਰਥ ਕਿਆ ਰੰਗੀਐ = ਕਿਸੇ ਹੋਰ ਰੰਗ ਦੀ ਲੋੜ ਨਹੀਂ ਰਹਿੰਦੀ।
SikhNet (Spanish)¿Cómo puede el amor mundano desviar a alguien si ese alguien está muy enamorado del Señor?
ਰੰਗਣ ਵਾਲਾ ਸੇਵੀਐ; ਸਚੇ ਸਿਉ ਚਿਤੁ ਲਾਇ ਜੀਉ ॥੧॥ ਰਹਾਉ ॥
rangan vaalaa seveeai; sache siau chit laae jeeo |1| rahaau |
Sant Singh KhalsaSo serve God the Dyer, and focus your consciousness on the True Lord. ||1||Pause||
Manmohan SinghServe thou the dyer, (True Guru), and apply they mind to the True Lord. Pause.
Manmohan Singh (Punjabi)ਤੂੰ ਰੰਗ ਚਾੜ੍ਹਨ ਵਾਲੇ (ਸੱਚੇ ਗੁਰਾਂ) ਦੀ ਸੇਵਾ ਕਰ ਅਤੇ ਆਪਣੇ ਮੰਨ ਨੂੰ ਸੱਚੇ ਸੁਆਮੀ ਨਾਲ ਜੋੜ। ਠਹਿਰਾਉ।
Fareedkot Teekaਤਾਂ ਤੇ ਗੁਰੂ ਜੋ ਰੰਗਣ ਵਾਲਾ ਹੈ ਤਿਸ ਕੋ ਸੇਵੀਏ ਔ ਸਚੇ ਪਰਮੇਸਰ ਮੇਂ ਚਿਤ ਲਗਾਈਏ॥੧॥ ਰਹਾਉ ॥
Prof. Sahib Singh(ਪਰ ਇਹ ਨਾਮ-ਰੰਗ ਪਰਮਾਤਮਾ ਆਪ ਹੀ ਦੇਂਦਾ ਹੈ, ਸੋ) ਉਸ ਸਦਾ-ਥਿਰ ਰਹਿਣ ਵਾਲੇ ਨੂੰ ਤੇ (ਜੀਵਾਂ ਦੇ ਮਨ ਨੂੰ ਆਪਣੇ ਪ੍ਰੇਮ-ਰੰਗ ਨਾਲ) ਰੰਗਣ ਵਾਲੇ ਪ੍ਰਭੂ ਨੂੰ ਚਿੱਤ ਲਾ ਕੇ ਸਿਮਰਨਾ ਚਾਹੀਦਾ ਹੈ ॥੧॥ ਰਹਾਉ ॥ਪਦ ਅਰਥ ਸਚੇ ਸਿਉ = ਸਦਾ-ਥਿਰ ਪ੍ਰਭੂ ਨਾਲ ॥੧॥ ਰਹਾਉ ॥
SikhNet (Spanish)Sirve a Aquél que inculca Su Amor en ti y entona tu ser en Él.(1-Pausa)
ਚਾਰੇ ਕੁੰਡਾ ਜੇ ਭਵਹਿ; ਬਿਨੁ ਭਾਗਾ. ਧਨੁ ਨਾਹਿ ਜੀਉ ॥
chaare kunddaa je bhaveh; bin bhaagaa. dhan naeh jeeo |
Sant Singh KhalsaYou wander around in the four directions, but without the good fortune of destiny, you shall never obtain wealth.
Manmohan SinghEven though thou wanderest in four directions, without destiny thou cannot obtain wealth.
Manmohan Singh (Punjabi)ਭਾਵੇਂ ਤੂੰ ਚੌਹੀਂ ਪਾਸੀਂ ਭਟਕਦਾ ਫਿਰੇਂ, ਪ੍ਰਾਲਭਧ ਦੇ ਬਗੈਰ ਤੈਨੂੰ ਦੌਲਤ ਪਰਾਰਪਤ ਹੋ ਸਕਦੀ ਹੈ।
Fareedkot Teekaਪ੍ਰਤਖ ਅਥਵਾ ਨਾਮ ਧਨ ਕੀ ਪ੍ਰਾਪਤੀ ਕੇ ਅਰਥ ਜੇਕਰ ਚਾਰੋਂ ਕੁੰਟਾਂ ਵਿਚ ਫਿਰੇ, ਤਊ ਭੀ ਬਿਨਾਂ (ਭਾਗਾ) ਪੂਰਬਲੇ ਕਰਮੋਂ ਕੇ ਪ੍ਰਾਪਤਿ ਨਹੀਂ ਹੋਤਾ ਹੈ॥
Prof. Sahib Singhਹੇ ਜਿੰਦੇ! ਜੇ ਤੂੰ ਚਾਰੇ ਕੂੰਟਾਂ ਭਾਲਦੀ ਫਿਰੇਂ ਤਾਂ ਭੀ ਚੰਗੇ ਭਾਗਾਂ ਤੋਂ ਬਿਨਾ ਨਾਮ-ਧਨ ਨਹੀਂ ਲੱਭਦਾ।ਪਦ ਅਰਥ ਕੁੰਡਾ = ਕੁੰਡਾਂ, ਪਾਸੇ, ਕੂੰਟਾਂ। ਭਵਹਿ = ਤੂੰ ਭਵੇਂ। ਧਨੁ = ਨਾਮ-ਧਨ।
SikhNet (Spanish)Aunque uno busque por todas partes, sin un Destino verdadero, el Nombre del Señor no es obtenido. Si uno es engañado por la maldad,
ਅਵਗਣਿ ਮੁਠੀ. ਜੇ ਫਿਰਹਿ; ਬਧਿਕ ਥਾਇ. ਨ ਪਾਹਿ ਜੀਉ ॥
avagan mutthee. je fireh; badhik thaae. na paeh jeeo |
Sant Singh KhalsaIf you are plundered by corruption and vice, you shall wander around, but like a fugitive, you shall find no place of rest.
Manmohan SinghIf robbed by vice, thou shalt wander like a captive and find no place of rest.
Manmohan Singh (Punjabi)ਜੇਕਰ ਤੂੰ ਪਾਪ ਦਾ ਠਗਿਆ ਹੋਇਆ ਹੈਂ, ਤਾਂ ਤੂੰ ਕੈਦੀ ਦੀ ਤਰ੍ਹਾਂ ਭਟਕੇਂਗਾ ਤੇ ਤੈੰਨੂੰ ਕੋਈ ਆਰਾਮ ਦੀ ਥਾਂ ਨਹੀਂ ਮਿਲਣੀ।
Fareedkot Teekaਅਵਗੁਣੋਂ ਕਰ (ਮੁਠੀ) ਠਗੀ ਹੋਈ ਬੁਧੀ ਵਾਲੇ ਜੋ ਫਿਰਤੇ ਹੈਂ, ਸੋ (ਬਧਿਕ) ਹਿੰਸਕ ਹੈਂ, ਇਸੀ ਤੇ ਵਹੁ (ਥਾਇ) ਸਰੂਪ ਅਸਥਾਨ ਕੋ ਨਹੀਂ ਪਾਵਤੇ ਹੈਂ॥
Prof. Sahib Singhਜੇ ਔਗੁਣ ਨੇ ਤੇਰੇ ਮਨ ਨੂੰ ਠੱਗ ਲਿਆ ਹੈ, ਤੇ ਜੇ ਇਸ ਆਤਮਕ ਦਸ਼ਾ ਵਿਚ ਤੂੰ (ਤੀਰਥ ਆਦਿਕਾਂ ਤੇ ਭੀ) ਫਿਰੇਂ, ਤਾਂ ਭੀ ਸ਼ਿਕਾਰੀ ਦੇ ਬਾਹਰੋਂ ਲਿਫਣ ਵਾਂਗ ਤੂੰ (ਆਪਣੇ ਇਹਨਾਂ ਉੱਦਮਾਂ ਦੀ ਰਾਹੀਂ) ਕਬੂਲ ਨਹੀਂ ਹੋਵੇਂਗੀ।ਪਦ ਅਰਥ ਬਧਿਕ = ਸ਼ਿਕਾਰੀ। ਥਾਇ ਨ ਪਾਹਿ = ਤੂੰ ਥਾਂ ਸਿਰ ਨਹੀਂ ਪਾਏਂਗੀ, ਤੂੰ ਪਰਵਾਨ ਨਹੀਂ ਹੋਵੇਂਗੀ।
SikhNet (Spanish)¿cómo puede ser aprobado si conserva sus amarras?
ਗੁਰਿ ਰਾਖੇ ਸੇ ਉਬਰੇ; ਸਬਦਿ ਰਤੇ ਮਨ ਮਾਹਿ ਜੀਉ ॥੨॥
gur raakhe se ubare; sabad rate man maeh jeeo |2|
Sant Singh KhalsaOnly those who are protected by the Guru are saved; their minds are attuned to the Word of the Shabad. ||2||
Manmohan SinghThey whom the Guru protects, are saved, In their mind they are imbued with the Guru's instruction.
Manmohan Singh (Punjabi)ਜਿਨ੍ਹਾਂ ਦੀ ਗੁਰੂ ਜੀ ਰੱਖਿਆ ਕਰਦੇ ਹਨ, ਉਹ ਬਚ ਜਾਂਦੇ ਹਨ। ਆਪਣੇ ਰਿਦੇ ਅੰਦਰ ਉਹ ਗੁਰਾਂ ਦੇ ਉਪਦੇਸ਼ ਨਾਲ ਰੰਗੇ ਹੋਏ ਹਨ।
Fareedkot Teekaਵਿਸ਼੍ਯੋਂ ਸੇ ਜੋ ਗੁਰੋਂ ਨੇ ਰਾਖੇ ਹੈਂ, ਸੋ ਬਚੇ ਹੈਂ। ਸੋ ਕੌਣ ਹੈ? ਜੋ ਗੁਰ ਉਪਦੇਸ਼ ਕਰ ਮਨ ਮੇਂ ਰਤੇ ਹੂਏ ਹੈਂ॥੨॥☬ਪਾਖੰਡ ਕੀ ਨਿਖੇਧੀ ਕਰਤੇ ਹੈਂ:
Prof. Sahib Singhਜਿਨ੍ਹਾਂ ਦੀ ਗੁਰੂ ਨੇ ਰਾਖੀ ਕੀਤੀ, ਜੇਹੜੇ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮਨ ਵਿਚ ਪ੍ਰਭੂ-ਨਾਮ ਨਾਲ ਰੰਗੇ ਗਏ ਹਨ, ਉਹੀ (ਮਾਇਆ ਦੇ ਮੋਹ ਤੇ ਵਿਕਾਰਾਂ ਤੋਂ) ਬਚਦੇ ਹਨ ॥੨॥ਪਦ ਅਰਥ ਗੁਰਿ = ਗੁਰੂ ਨੇ। ਉਬਰੇ = ਬਚ ਗਏ ॥੨॥
SikhNet (Spanish)Sólo se salva aquél a quien el Guru salva; sí, quien tiene su mente imbuida en la Palabra del Shabd. (2)
ਚਿਟੇ ਜਿਨ ਕੇ ਕਪੜੇ; ਮੈਲੇ ਚਿਤ ਕਠੋਰ ਜੀਉ ॥
chitte jin ke kaparre; maile chit katthor jeeo |
Sant Singh KhalsaThose who wear white clothes, but have filthy and stone-hearted minds,
Manmohan SinghThey who wear white clothes, but whose heart is filthy and relentless;
Manmohan Singh (Punjabi)ਜੋ ਸੁਫੈਦ ਬਸਤ੍ਰ ਪਾਉਂਦੇ ਹਨ, ਪ੍ਰੰਤੂ ਜਿਨ੍ਹਾਂ ਦਾ ਦਿਲ ਪਲੀਤ ਤੇ ਨਿਰਦਈ ਹੈ,
Fareedkot Teekaਜਿਨ ਕੇ ਬਾਹਰ ਸੇ ਤੋ ਚਿਟੇ ਕਪੜੇ ਹੈਂ ਅਰ ਚਿਤ ਕਰ ਕੇ (ਮੈਲੇ) ਪਾਪੀ ਹੈਂ ਔ ਕਠੋਰ ਹੈਂ, ਭਾਵ ਹਿੰਸਾ ਕਰਤੇ ਹੂਏ ਤਰਸ ਨਹੀਂ ਕਰਤੇ॥
Prof. Sahib Singh(ਬਗੁਲੇ ਵੇਖਣ ਨੂੰ ਚਿੱਟੇ ਹਨ, ਤੀਰਥਾਂ ਉਤੇ ਭੀ ਨਿਵਾਸ ਰੱਖਦੇ ਹਨ, ਪਰ ਸਮਾਧੀ ਲਾ ਕੇ ਮੱਛੀਆਂ ਹੀ ਫੜਦੇ ਹਨ, ਤਿਵੇਂ ਹੀ) ਜਿਨ੍ਹਾਂ ਦੇ ਕੱਪੜੇ ਤਾਂ ਚਿੱਟੇ ਹਨ ਪਰ ਮਨ ਮੈਲੇ ਹਨ ਤੇ ਨਿਰਦਈ ਹਨ,ਪਦ ਅਰਥ ਕਠੋਰ = ਸਖ਼ਤ, ਨਿਰਦਈ।
SikhNet (Spanish)Aquéllos que visten de blanco pero tienen duro el corazón, el Nombre del Señor no se edifica en sus mentes,
ਤਿਨ ਮੁਖਿ ਨਾਮੁ. ਨ ਊਪਜੈ; ਦੂਜੈ ਵਿਆਪੇ ਚੋਰ ਜੀਉ ॥
tin mukh naam. na aoopajai; doojai viaape chor jeeo |
Sant Singh Khalsamay chant the Lord's Name with their mouths, but they are engrossed in duality; they are thieves.
Manmohan Singhwith their mouth they utter not the Name and are thieves, engrossed in duality.
Manmohan Singh (Punjabi)ਉਹ ਆਪਣੇ ਮੂੰਹ ਨਾਲ ਨਾਮ ਦਾ ਉਚਾਰਨ ਨਹੀਂ ਕਰਦੇ ਅਤੇ ਦਵੈਤ-ਭਾਵ ਵਿੱਚ ਗਲਤਾਨ ਹੋਏ ਹੋਏ ਹਨ।
Fareedkot Teekaਤਿਨੋਂ ਕੇ ਮੁਖ ਸੇ ਨਾਮ ਨਹੀਂ ਉਪਜਤਾ, ਭਾਵ ਕਬੀ ਮੁਖੋਂ ਵਾਹਿਗੁਰੂ ਭੀ ਨਹੀਂ ਕਹਿਤੇ। ਦੂਜੇ ਭਾਵ ਮੇਂ ਬਿਆਪੇ ਹੈਂ ਇਸੀ ਤੇ ਵਹੁ ਚੋਰ ਕਹੀਤੇ ਹੈਂ, ਵਾ ਇਸੀ ਤੇ ਉਨ ਕੇ ਦੂਜੇ ਕਾਮਾਦੀ ਚੋਰ ਵਿਆਪਤੇ ਹੈਂ, ਭਾਵ ਦੈਵੀ ਗੁਣੋਂ ਕੋ ਲੁਟਾਇ ਰਹੇ ਹੈਂ॥
Prof. Sahib Singhਉਹਨਾਂ ਦੇ ਮੂੰਹੋਂ (ਆਖਣ ਨਾਲ ਮਨ ਵਿਚ) ਪ੍ਰਭੂ ਦਾ ਨਾਮ ਪਰਗਟ ਨਹੀਂ ਹੁੰਦਾ ਉਹ (ਬਾਹਰੋਂ ਸਾਧ ਦਿੱਸਦੇ ਹਨ ਅਸਲ ਵਿਚ) ਚੋਰ ਹਨ, ਉਹ ਮਾਇਆ ਦੇ ਮੋਹ ਵਿਚ ਫਸੇ ਹੋਏ ਹਨ।ਪਦ ਅਰਥ ਦੂਜੈ ਵਿਆਪੇ = ਮਾਇਆ ਦੇ ਮੋਹ ਵਿਚ ਦਬੇ ਹੋਏ, ਪ੍ਰਭੂ ਤੋਂ ਬਿਨਾ ਕਿਸੇ ਹੋਰ ਵਿਚ ਫਸੇ ਹੋਏ।
SikhNet (Spanish)pues están apegados al otro, y por lo tanto, son ultrajados.
ਮੂਲੁ. ਨ ਬੂਝਹਿ ਆਪਣਾ; ਸੇ ਪਸੂਆ ਸੇ ਢੋਰ ਜੀਉ ॥੩॥
mool. na boojheh aapanaa; se pasooaa se dtor jeeo |3|
Sant Singh KhalsaThey do not understand their own roots; they are beasts. They are just animals! ||3||
Manmohan SinghThey who understand not their origin; they are beasts and they are the animals.
Manmohan Singh (Punjabi)ਜੋ ਆਪਣੇ ਮੁੱਢ ਨੂੰ ਨਹੀਂ ਸਮਝਦੇ, ਉਹ ਡੰਗਰ ਅਤੇ ਉਹ ਹੈਵਾਨ ਹਨ।
Fareedkot Teekaਭਾਈ ਜੋ ਅਪਨੇ (ਮੂਲੁ) ਸਰੂਪ ਕੋ ਨਹੀਂ ਜਾਨਤੇ ਵਹੁ (ਪਸ਼ੂਆਂ) ਗਊ ਭੈਂਸ ਆਦਿਕ ਔ ਢੋਰ, ਭਾਵ ਵਹੀ ਖਰ ਆਦੀ ਹੈਂ॥੩॥
Prof. Sahib Singhਉਹ ਆਪਣੇ ਅਸਲੇ ਪਰਮਾਤਮਾ ਨੂੰ ਨਹੀਂ ਪਛਾਣਦੇ, ਇਸ ਕਰਕੇ ਉਹ ਪਸ਼ੂ ਬੁਧੀ ਵਾਲੇ ਮਹਾਂ ਮੂਰਖ ਮਨੁੱਖ ਹਨ ॥੩॥ਪਦ ਅਰਥ ਢੋਰ = ਪਸ਼ੂ, ਮਹਾਂ ਮੂਰਖ ॥੩॥
SikhNet (Spanish)Sí, aquéllos que no conocen la Fuente de su vida se comportan como simples cuadrúpedos. (3)
ਨਿਤ ਨਿਤ ਖੁਸੀਆ ਮਨੁ ਕਰੇ; ਨਿਤ ਨਿਤ ਮੰਗੈ ਸੁਖ ਜੀਉ ॥
nit nit khuseea man kare; nit nit mangai sukh jeeo |
Sant Singh KhalsaConstantly, continually, the mortal seeks pleasures. Constantly, continually, he begs for peace.
Manmohan SinghMan ever and ever engages in pleasures and ever and ever asks for more peace.
Manmohan Singh (Punjabi)ਇਨਸਾਨ ਹਮੇਸ਼ਾਂ ਤੇ ਆਨੰਦ ਲੁੱਟਦਾ ਹੈ ਅਤੇ ਸਦਾ ਤੇ ਸਦਾ ਹੋਰ ਆਰਾਮ ਮੰਗਦਾ ਹੈ।
Fareedkot Teekaਨਿਤਪ੍ਰਤੀ ਖੁਸ਼ੀਆਂ ਕਰਤੇ ਹੈਂ ਔਰ ਮਨ ਕਰ ਕੇ ਰੋਜ ਹੀ ਅਗਿਆਨੀ ਜੀਵ ਅਖੈ ਸੁਖ ਮਾਂਗਤੇ ਹੈਂ॥
Prof. Sahib Singh(ਮਾਇਆ-ਵੇੜ੍ਹੇ ਮਨੁੱਖ ਦਾ) ਮਨ ਸਦਾ ਦੁਨੀਆ ਵਾਲੇ ਚਾਉ-ਮਲ੍ਹਾਰ ਹੀ ਕਰਦਾ ਹੈ ਤੇ ਸਦਾ ਸੁਖ ਹੀ ਮੰਗਦਾ ਹੈ,
SikhNet (Spanish)Cada día la mente se regocija en la dicha y añora más y más felicidad, pero al no amar a su Señor Creador,
ਕਰਤਾ ਚਿਤਿ. ਨ ਆਵਈ; ਫਿਰਿ ਫਿਰਿ ਲਗਹਿ ਦੁਖ ਜੀਉ ॥
karataa chit. na aavee; fir fir lageh dukh jeeo |
Sant Singh KhalsaBut he does not think of the Creator Lord, and so he is overtaken by pain, again and again.
Manmohan SinghHe remembers not the Creator, so miseries overtake him again and again.
Manmohan Singh (Punjabi)ਉਹ ਸਿਰਜਣਹਾਰ ਨੂੰ ਨਹੀਂ ਸਿਮਰਦਾ, ਇਸ ਲਈ ਉਸ ਨੂੰ ਮੁੜ ਮੁੜ ਦੇ ਦੁਖੜੇ ਚਿਮੜਦੇ ਹਨ।
Fareedkot Teekaਜਿਸ ਕਰਤੇ ਨੇ ਸੁਖ ਦੇਨੇ ਹੈਂ ਓਹ ਯਾਦ ਨਹੀਂ ਆਵਤਾ, ਇਸੀ ਸੇ ਜੀਉ ਕੋ ਬਾਰ ਬਾਰ ਜਨਮ ਮਰਣਾਦੀ ਦੂਖ ਹੀ ਲਗਤੇ ਹੈਂ॥
Prof. Sahib Singhਪਰ (ਜਿਤਨਾ ਚਿਰ) ਕਰਤਾਰ ਉਸ ਦੇ ਚਿੱਤ ਵਿਚ ਨਹੀਂ ਵੱਸਦਾ, ਉਸ ਨੂੰ ਮੁੜ ਮੁੜ ਦੁੱਖ ਵਿਆਪਦੇ ਰਹਿੰਦੇ ਹਨ।ਪਦ ਅਰਥ ਚਿਤਿ = ਚਿੱਤ ਵਿਚ। ਆਵਈ = ਆਵਏ, ਆਵੈ, ਆਉਂਦਾ।
SikhNet (Spanish)sólo provoca que el sufrimiento aumente.
ਸੁਖ ਦੁਖ ਦਾਤਾ ਮਨਿ ਵਸੈ; ਤਿਤੁ ਤਨਿ ਕੈਸੀ ਭੁਖ ਜੀਉ ॥੪॥
sukh dukh daataa man vasai; tith tan kaisee bhukh jeeo |4|
Sant Singh KhalsaBut one, within whose mind the Giver of pleasure and pain dwells - how can his body feel any need? ||4||
Manmohan SinghHe, within whose mind the dispenser of weal and woe abides How can his body feel hunger?
Manmohan Singh (Punjabi)ਜਿਸ ਦੇ ਹਿਰਦੇ ਅੰਦਰ ਖੁਸ਼ੀ ਤੇ ਗਮੀ ਦੇਣ ਵਾਲਾ ਵਸਦਾ ਹੈ, ਉਸ ਦੀ ਦੇਹ ਉਸ ਨੂੰ ਭੁੱਖ ਕਿਸ ਤਰ੍ਹਾਂ ਲੱਗ ਸਕਦੀ ਹੈ?
Fareedkot Teekaਸੁਖ ਦੁਖ ਦਾਤਾ ਜੋ ਪਰਮੇਸਰ ਹੈ, ਸੋ ਜਿਸ ਕੇ ਮਨ ਮੇਂ ਵਸੇ ਤਿਸ ਤਨ, ਭਾਵ ਜੀਵ ਕੋ ਕੈਸੀ ਭੂਖ ਹੋਵੇ, ਭਾਵ ਨਿਤ ਤ੍ਰਿਪਤਿ ਰਹਿਤਾ ਹੈ॥੪॥
Prof. Sahib Singh(ਹਾਂ,) ਜਿਸ ਮਨ ਵਿਚ ਸੁਖ ਦੁਖ ਦੇਣ ਵਾਲਾ ਪਰਮਾਤਮਾ ਵੱਸ ਪੈਂਦਾ ਹੈ, ਉਸ ਨੂੰ ਕੋਈ ਤ੍ਰਿਸ਼ਨਾ ਨਹੀਂ ਰਹਿ ਜਾਂਦੀ (ਤੇ ਉਹ ਸੁਖਾਂ ਦੀ ਲਾਲਸਾ ਨਹੀਂ ਕਰਦਾ) ॥੪॥ਪਦ ਅਰਥ ਤਿਤੁ ਤਨਿ = ਉਸ ਸਰੀਰ ਵਿਚ ॥੪॥
SikhNet (Spanish)Aquél que alaba el Nombre del Señor, el Dador del placer y el dolor, nunca tiene hambre. (4)
ਬਾਕੀ ਵਾਲਾ ਤਲਬੀਐ; ਸਿਰਿ ਮਾਰੇ ਜੰਦਾਰੁ ਜੀਉ ॥
baakee vaalaa talabeeai; sir maare jandaar jeeo |
Sant Singh KhalsaOne who has a karmic debt to pay off is summoned, and the Messenger of Death smashes his head.
Manmohan SinghHe in whose name the debt stands is summoned, and death's myrmidon smites him on his head.
Manmohan Singh (Punjabi)ਜਿਸ ਦੇ ਨਾਮ ਕਰਜਾ ਖੜਾ ਹੈ, ਉਸ ਨੂੰ ਸੱਦਿਆ ਜਾਂਦਾ ਹੈ ਅਤੇ ਮੌਤ ਦਾ ਫਰਿਸ਼ਤਾ ਉਸ ਦੇ ਸਿਰ ਸੱਟਾਂ ਮਾਰਦਾ ਹੈ।
Fareedkot Teekaਜਿਨ ਕੇ ਜਿੰਮੇ ਪਾਪ ਰੂਪ ਬਾਕੀ ਰਹੀ ਹੂਈ ਹੈ, ਤਿਨ ਕੋ ਧਰਮ ਰਾਇ ਬੁਲਾਵਤਾ ਹੈ ਔ ਸਿਰ ਪਰ (ਜੰਦਾਰੁ) ਜਮ ਡੰਡਾ ਮਾਰਤਾ ਹੈ॥
Prof. Sahib Singh(ਜੀਵ-ਵਣਜਾਰਾ ਇਥੇ ਨਾਮ ਦਾ ਵਣਜ ਕਰਨ ਆਇਆ ਹੈ, ਪਰ ਜੇਹੜਾ ਜੀਵ ਇਹ ਵਣਜ ਵਿਸਾਰ ਕੇ ਵਿਕਾਰਾਂ ਦਾ ਕਰਜ਼ਾ ਆਪਣੇ ਸਿਰ ਚਾੜ੍ਹਨ ਲੱਗ ਪੈਂਦਾ ਹੈ, ਉਸ) ਕਰਜ਼ਾਈ ਨੂੰ ਸੱਦਾ ਪੈਂਦਾ ਹੈ; ਜਮਰਾਜ ਉਸ ਦੇ ਸਿਰ ਉਤੇ ਚੋਟ ਮਾਰਦਾ ਹੈ।ਪਦ ਅਰਥ ਬਾਕੀ ਵਾਲਾ = ਕਰਜ਼ਾਈ, ਜਿਸ ਨੇ ਵਿਕਾਰਾਂ-ਰੂਪ ਕਰਜ਼ੇ ਦੀ ਪੰਡ ਚੁੱਕੀ ਹੋਈ ਹੈ। ਤਲਬੀਐ = ਸੱਦਿਆ ਜਾਂਦਾ ਹੈ (ਲੇਖਾ ਦੇਣ ਵਾਸਤੇ)। ਸਿਰਿ = (ਉਸ ਦੇ) ਸਿਰ ਉਤੇ। ਜੰਦਾਰੁ = ਜੰਦਾਲ, ਅਵੈੜਾ, ਜਮ।
SikhNet (Spanish)Cuando la justicia nos lleva a entregar cuentas de nuestras acciones, entonces Yama nos da duro en la cabeza
ਲੇਖਾ ਮੰਗੈ ਦੇਵਣਾ; ਪੁਛੈ ਕਰਿ ਬੀਚਾਰੁ ਜੀਉ ॥
lekhaa mangai devanaa; puchhai kar beechaar jeeo |
Sant Singh KhalsaWhen his account is called for, it has to be given. After it is reviewed, payment is demanded.
Manmohan SinghWhen called for, the account has to be rendered. It is demanded after due deliberation.
Manmohan Singh (Punjabi)ਜਦ ਹਿਸਾਬ ਮੰਗਿਆ ਜਾਂਦਾ ਹ, ਇਹ ਦੇਣਾ ਪੈਂਦਾ ਹੈ। ਯੋਗ ਸੋਚ ਵਿਚਾਰ ਮਗਰੋਂ ਇਹ ਪੁੱਛਿਆ ਜਾਂਦਾ ਹੈ।
Fareedkot Teekaਜੋ ਲੇਖਾ ਮੰਗੇ ਸੋ ਤੋ ਦੇਣਾ ਹੀ ਪੜਤਾ ਹੈ ਪਰੰਤੂ ਵੀਚਾਰ ਕਰ ਕੇ ਲੇਖਾ ਪੂਛਤਾ ਹੈ ਵਹੁ ਜੁਲਮ ਕਰ ਕੇ ਨਹੀਂ ਤੋ ਮਾਰਤਾ॥
Prof. Sahib Singhਉਸ ਦੇ ਸਾਰੇ ਕੀਤੇ ਕਰਮਾਂ ਦਾ ਵਿਚਾਰ ਕਰ ਕੇ ਉਸ ਤੋਂ ਪੁੱਛਦਾ ਹੈ ਤੇ ਉਸ ਤੋਂ ਉਹ ਲੇਖਾ ਮੰਗਦਾ ਹੈ ਜੋ (ਉਸ ਦੇ ਜ਼ਿੰਮੇ) ਦੇਣਾ ਬਣਦਾ ਹੈ।
SikhNet (Spanish)y la película de nuestro pasado es corrida
ਸਚੇ ਕੀ ਲਿਵ ਉਬਰੈ; ਬਖਸੇ ਬਖਸਣਹਾਰੁ ਜੀਉ ॥੫॥
sache kee liv ubarai; bakhase bakhasanahaar jeeo |5|
Sant Singh KhalsaOnly love for the True One will save you; the Forgiver forgives. ||5||
Manmohan SinghThe mortal is saved by his love for the True Lord, and the Pardoner pardons him.
Manmohan Singh (Punjabi)ਸੱਚੇ ਸੁਆਮੀ ਦੀ ਪ੍ਰੀਤ ਦੁਆਰਾ, ਪ੍ਰਾਣੀ ਬਚ ਜਾਂਦਾ ਹੈ। ਅਤੇ ਮਾਫੀ ਦੇਣ ਵਾਲਾ ਉਸ ਨੂੰ ਮਾਫ ਕਰ ਦਿੰਦਾ ਹੈ।
Fareedkot Teekaਜਿਨੋਂ ਨੇ (ਸਚੇ) ਪਰਮਾਤਮਾ ਮੇਂ ਬਿਰਤੀ ਲਗਾਵਣੀ (ਕੀ) ਕੀਤੀ ਹੈ, ਸੋ (ਜੀਉ) ਜੀਵ ਜਮ ਕੀ ਮਾਰ ਸੇ ਬਚੇ ਹੈਂ ਔ ਪਰਮੇਸਰ ਨੇ ਬਖਸ਼ ਲੀਏ ਹੈਂ॥੫॥
Prof. Sahib Singhਜਿਸ ਜੀਵ ਵਣਜਾਰੇ ਦੇ ਅੰਦਰ ਸਦਾ-ਥਿਰ ਪ੍ਰਭੂ ਦੀ ਲਗਨ ਹੋਵੇ, ਉਹ ਜਮਰਾਜ ਦੀ ਮਾਰ ਤੋਂ ਬਚ ਜਾਂਦਾ ਹੈ, ਬਖ਼ਸ਼ਣਹਾਰ ਪ੍ਰਭੂ ਉਸ ਉਤੇ ਮੇਹਰ ਕਰਦਾ ਹੈ ॥੫॥ਪਦ ਅਰਥ ਲਿਵ = ਲਗਨ, ਖਿੱਚ ॥੫॥
SikhNet (Spanish)Sólo cuando entonamos nuestro ser en el Uno Verdadero, somos salvados; entonces nuestro Señor Compasivo nos perdona.(5)
ਅਨ ਕੋ ਕੀਜੈ ਮਿਤੜਾ; ਖਾਕੁ ਰਲੈ. ਮਰਿ ਜਾਇ ਜੀਉ ॥
an ko keejai mitarraa; khaak ralai. mar jaae jeeo |
Sant Singh KhalsaIf you make any friend other than God, you shall die and mingle with the dust.
Manmohan SinghIf man makes any one other than God, his friend; he for sure dies and is blended with dust.
Manmohan Singh (Punjabi)ਜੇਕਰ ਬੰਦਾ ਰੱਬ ਦੇ ਬਿਨਾਂ ਕਿਸੇ ਹੋਰਸ ਨੂੰ ਮਿੱਤਰ ਬਣਾ ਲਵੇ, ਉਹ ਨਿਸਚਿਤ ਹੀ ਮਰ ਜਾਂਦਾ ਤੇ ਮਿੱਟੀ ਨਾਲ ਮਿਲ ਜਾਂਦਾ ਹੈ।
Fareedkot Teekaਜੋ ਬਿਨਾਂ ਵਾਹਿਗੁਰੂ ਸੇ ਔਰ ਕੋ ਮਿਤ੍ਰ ਕਰੀਏ ਤੌ ਵਹੁ ਮਰ ਕੇ ਖਾਕ ਮੇਂ ਮਿਲ ਜਾਤਾ ਹੈ, ਤੋ ਔਰ ਕੀ ਓਸ ਨੇ ਸਹਾਇਤਾ ਕਿਆ ਕਰਨੀ ਹੈ॥
Prof. Sahib Singhਜੇ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨੂੰ ਮਿੱਤਰ ਬਣਾਇਆ ਜਾਏ, ਤਾਂ (ਅਜੇਹੇ ਮਿੱਤਰ ਬਣਾਣ ਵਾਲਾ) ਮਿੱਟੀ ਵਿਚ ਰਲ ਜਾਂਦਾ ਹੈ ਆਤਮਕ ਮੌਤੇ ਮਰ ਜਾਂਦਾ ਹੈ।ਪਦ ਅਰਥ ਕੋ = ਕੋਈ। ਅਨ = {अन्य} ਹੋਰ। ਕੀਜੈ = ਬਣਾਇਆ ਜਾਏ। ਮਰਿ ਜਾਇ = (ਆਤਮਕ ਮੌਤੇ) ਮਰ ਜਾਂਦਾ ਹੈ।
SikhNet (Spanish)Si nos apoyamos en cualquier persona diferente a Dios como si fuera un amigo, de seguro morirá y será reducido a polvo.
ਬਹੁ ਰੰਗ ਦੇਖਿ ਭੁਲਾਇਆ; ਭੁਲਿ ਭੁਲਿ ਆਵੈ ਜਾਇ ਜੀਉ ॥
bahu rang dekh bhulaaeaa; bhul bhul aavai jaae jeeo |
Sant Singh KhalsaGazing upon the many games of love, you are beguiled and bewildered; you come and go in reincarnation.
Manmohan SinghSeeing many false shows, the mortal is beguiled and straying thus, he suffers transmigration.
Manmohan Singh (Punjabi)ਅਨੇਕਾਂ ਕੂੜੇ ਨਜਾਰੇ ਵੇਖ ਕੇ, ਪ੍ਰਾਣੀ ਘੁਸ ਗਿਆ ਹੈ ਅਤੇ ਇੰਝ ਕੁਰਾਹੇ ਪੈਂ ਉਹ ਆਵਾਗਉਣ ਵਿੱਚ ਪੈਂਦਾ ਹੈ।
Fareedkot Teekaਜੀਵ ਮਾਇਆ ਕਾ ਭੁਲਾਇਆ ਹੂਆ ਮਾਇਆ ਕੇ ਬਹੁਤ ਰੰਗੋਂ ਕੋ ਦੇਖ ਕਰ ਬਾਰੰਬਾਰ ਭੂਲ ਕਰ ਜਨਮ ਮਰਨ ਮੇਂ ਆਵਤਾ ਜਾਤਾ ਰਹਿਤਾ ਹੈ॥
Prof. Sahib Singhਮਾਇਆ ਦੇ ਬਹੁਤੇ ਰੰਗ-ਤਮਾਸ਼ੇ ਵੇਖ ਕੇ ਉਹ ਕੁਰਾਹੇ ਪਾਇਆ ਜਾਂਦਾ ਹੈ, ਸਹੀ ਜੀਵਨ-ਰਾਹ ਤੋਂ ਖੁੰਝ ਖੁੰਝ ਕੇ ਉਹ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ।ਪਦ ਅਰਥ ਦੇਖਿ = ਵੇਖ ਕੇ।
SikhNet (Spanish)Uno es engañado por millones de teatros falsos, y mal guiado, uno va y viene.
ਨਦਰਿ ਪ੍ਰਭੂ ਤੇ ਛੁਟੀਐ; ਨਦਰੀ ਮੇਲਿ ਮਿਲਾਇ ਜੀਉ ॥੬॥
nadar prabhoo te chhutteeai; nadaree mel milaae jeeo |6|
Sant Singh KhalsaOnly by God's Grace can you be saved. By His Grace, He unites in His Union. ||6||
Manmohan SinghBy Lord's grace, he is emancipated and the Merciful Master unites him in His union.
Manmohan Singh (Punjabi)ਸੁਆਮੀ ਦੀ ਰਹਿਮਤ ਦੁਆਰਾ ਉਹ ਬੰਦਖਲਾਸ ਹੋ ਜਾਂਦਾ ਹੈ ਅਤੇ ਮਿਹਰਬਾਨ ਮਾਲਕ ਉਸ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ।
Fareedkot Teekaਤਾਂ ਤੇ ਜੋ ਕਿਰਪਾ ਦ੍ਰਿਸ਼ਟੀ ਕਰ ਵਾਹਿਗੁਰੂ ਸਤਿਸੰਗ ਕੇ ਮੇਲ ਮੇਂ ਮਿਲਾਵੈ ਤੌ ਪਰਮੇਸਰ ਕੀ ਕਿਰਪਾ ਸੇ ਛੂਟੀਤਾ ਹੈ॥੬॥
Prof. Sahib Singh(ਇਸ ਗੇੜ ਵਿਚੋਂ) ਪਰਮਾਤਮਾ ਦੀ ਮੇਹਰ ਦੀ ਨਜ਼ਰ ਨਾਲ ਹੀ ਖ਼ਲਾਸੀ ਪਾਈਦੀ ਹੈ, ਉਹ ਪ੍ਰਭੂ ਮੇਹਰ ਦੀ ਨਿਗਾਹ ਨਾਲ (ਗੁਰੂ-ਚਰਨਾਂ ਵਿਚ) ਮਿਲਾ ਕੇ ਆਪਣੇ ਨਾਲ ਮਿਲਾ ਲੈਂਦਾ ਹੈ ॥੬॥ਪਦ ਅਰਥ ਤੇ = ਤੋਂ, ਦੀ ਰਾਹੀਂ। ਨਦਰੀ = ਮੇਹਰ ਦੀ ਨਿਗਾਹ ਨਾਲ ॥੬॥
SikhNet (Spanish). Es por la Gracia de Dios que somos emancipados; es sólo entonces que nos unimos con nuestro Señor.(6)
ਗਾਫਲ ਗਿਆਨ ਵਿਹੂਣਿਆ; ਗੁਰ ਬਿਨੁ ਗਿਆਨੁ. ਨ ਭਾਲਿ ਜੀਉ ॥
gaafal giaan vihooniaa; gur bin giaan. na bhaal jeeo |
Sant Singh KhalsaO careless one, you are totally lacking any wisdom; do not seek wisdom without the Guru.
Manmohan SinghO heedless one, shorn of gnosis, search thou not Divine knowledge, without the Guru.
Manmohan Singh (Punjabi)ਹੇ ਬ੍ਰਹਿਮ ਵੀਚਾਰ ਤੋਂ ਸੱਖਣੇ! ਅਚੇਤ ਬੰਦੇ! ਤੂੰ ਗੁਰਾਂ ਦੇ ਬਗੈਰ ਈਸ਼ਵਰੀ ਗਿਆਤ ਦੀ ਢੂੰਡ ਭਾਲ ਨਹੀਂ ਕਰਦਾ।
Fareedkot Teekaਹੇ (ਗਾਫਲ) ਭੂਲੇ ਹੂਏ ਗਿਆਨ ਸੇ ਰਹਿਤ ਜੀਵ! ਗੁਰੋਂ ਸੇ ਬਿਨਾਂ ਹੋਰ ਥੇ ਗਿਆਨ ਕੋ ਨਾ ਢੂੰਢ॥
Prof. Sahib Singhਹੇ ਅਵੇਸਲੇ ਤੇ ਗਿਆਨ-ਹੀਣ ਜੀਵ! ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਨਾਲ ਡੂੰਘੀ ਸਾਂਝ ਦੀ ਆਸ ਵਿਅਰਥ ਹੈ।ਪਦ ਅਰਥ ਗਾਫਲ = ਹੇ ਗ਼ਾਫ਼ਲ! ਹੇ ਬੇ-ਸਮਝ! ਹੇ ਲਾਪਰਵਾਹ ਬੰਦੇ! ਵਿਹੂਣਾ = ਸੱਖਣਾ।
SikhNet (Spanish)Oh, ser descuidado, privado de Sabiduría, uno no obtiene la Luz excepto a través del Guru.
ਖਿੰਚੋਤਾਣਿ ਵਿਗੁਚੀਐ; ਬੁਰਾ ਭਲਾ ਦੁਇ. ਨਾਲਿ ਜੀਉ ॥
khinchotaan vigucheeai; buraa bhalaa due. naal jeeo |
Sant Singh KhalsaBy indecision and inner conflict, you shall come to ruin. Good and bad both pull at you.
Manmohan SinghThe man is ruined in the state of indecisiveness. The effect of both evil and good deeds ever remains with him.
Manmohan Singh (Punjabi)ਦੁਚਿੱਤੇਪੁਣੇ ਦੀ ਅਵਸਥਾ ਅੰਦਰ ਇਨਸਾਨ ਬਰਬਾਦ ਹੋ ਜਾਂਦਾ ਹੈ। ਦੋਵੇਂ ਮੰਦੇ ਤੇ ਚੰਗੇ ਅਮਲਾਂ ਦਾ ਅਸਰ ਸਦਾ ਉਸ ਦੇ ਨਾਲ ਰਹਿੰਦਾ ਹੈ।
Fareedkot Teeka(ਖਿੰਚੋਤਾਣਿ) ਕਬੀ ਕਿਸੀ ਤਰਫ ਮਨ ਕੋ ਖੈਂਚਨਾਂ ਕਬੀ ਕਿਸੀ ਤਰਫ ਖੈਂਚਨਾਂ ਇਸ ਸੇ ਖਰਾਬ ਹੀ ਹੋਈਤਾ ਹੈ। ਬੁਰਾ ਭਲਾ ਕਰਮ ਲਿਖਨੇ ਵਾਲੇ ਚਿਤ੍ਰ ਗੁਪਤ ਤਾਂ ਤੇਰੇ ਨਾਲ ਹੀ ਹੈਨ; ਵਾ ਦੋਨੋਂ ਪਰਕਾਰ ਕੇ ਕਰਮ ਜੰਨ੍ਯ ਧਰਮਾਧਰਮ ਤੋ ਤੇਰੇ ਨਾਲ ਹੀ ਰਹਿਤੇ ਹੈਂ॥
Prof. Sahib Singhਕੀਤੇ ਹੋਏ ਚੰਗੇ ਮੰਦੇ ਕਰਮਾਂ ਦੇ ਸੰਸਕਾਰ ਤਾਂ ਹਰ ਵੇਲੇ ਅੰਦਰ ਮੌਜੂਦ ਹੀ ਹਨ, (ਜੇ ਗੁਰੂ ਦੀ ਸਰਨ ਨਾਹ ਪਈਏ, ਤਾਂ ਉਹ ਅੰਦਰਲੇ ਚੰਗੇ ਮੰਦੇ ਸੰਸਕਾਰ ਚੰਗੇ ਮੰਦੇ ਪਾਸੇ ਖਿੱਚਦੇ ਹਨ) ਤੇ ਇਸ ਖਿੱਚਾ-ਖਿੱਚੀ ਵਿਚ ਖ਼ੁਆਰ ਹੋਵੀਦਾ ਹੈ।ਪਦ ਅਰਥ ਖਿੰਚੋਤਾਣਿ = ਖਿੱਚਾ-ਖਿਚੀ ਵਿਚ। ਵਿਗੁਚੀਐ = ਖ਼ੁਆਰ ਹੋਈਦਾ ਹੈ। ਬੁਰਾ ਭਲਾ ਦੁਇ = ਨੇਕੀ ਤੇ ਬਦੀ ਦੋਵੇਂ।
SikhNet (Spanish)La contienda interior entre lo bueno y lo malo te destruye.
ਬਿਨੁ ਸਬਦੈ ਭੈ ਰਤਿਆ; ਸਭ ਜੋਹੀ ਜਮਕਾਲਿ ਜੀਉ ॥੭॥
bin sabadai bhai ratiaa; sabh johee jamakaal jeeo |7|
Sant Singh KhalsaWithout being attuned to the Word of the Shabad and the Fear of God, all come under the gaze of the Messenger of Death. ||7||
Manmohan SinghWithout being imbued with the Lord's Name and fear, all are spied by the death's courier.
Manmohan Singh (Punjabi)ਸਾਹਿਬ ਦੇ ਨਾਮ ਅਤੇ ਡਰ ਦੇ ਨਾਲ ਰੰਗੀਜਣ ਤੇ ਬਾਝੋਂ ਸਾਰਿਆਂ ਨੂੰ ਮੌਤ ਦਾ ਦੂਤ ਤਾੜ ਵਿੱਚ ਰੱਖਦਾ ਹੈ।
Fareedkot Teekaਬ੍ਰਹਮ ਕੇ ਭੈ ਮੇਂ ਰਤਿਆਂ ਬਿਨਾਂ ਸਭ ਸ੍ਰਿਸਟੀ ਜਮ ਔ ਕਾਲ ਕੀ (ਜੋਹੀ) ਤਕੀ ਹੋਈ ਹੈ॥੭॥
Prof. Sahib Singhਗੁਰ-ਸ਼ਬਦ ਦਾ ਆਸਰਾ ਲੈਣ ਤੋਂ ਬਿਨਾ ਲੋਕਾਈ (ਦੁਨੀਆ ਵਾਲੇ) ਸਹਿਮ ਵਿਚ ਗ੍ਰਸੀ ਰਹਿੰਦੀ ਹੈ, ਅਜੇਹੀ ਲੋਕਾਈ ਨੂੰ ਆਤਮਕ ਮੌਤ ਨੇ (ਹਰ ਵੇਲੇ) ਆਪਣੀ ਤੱਕ ਵਿਚ ਰੱਖਿਆ ਹੁੰਦਾ ਹੈ ॥੭॥ਪਦ ਅਰਥ ਭੈ = ਸਹਿਮ ਵਿਚ। ਜੋਹੀ = ਤੱਕੀ, ਨਜ਼ਰ ਹੇਠ ਰੱਖੀ। ਕਾਲਿ = ਕਾਲ ਨੇ ॥੭॥
SikhNet (Spanish)Sin propiciar el Temor Reverencial por el Señor, a través de la Palabra del Shabd del Guru, todos están en la mira de la muerte.(7)
ਜਿਨਿ ਕਰਿ ਕਾਰਣੁ ਧਾਰਿਆ; ਸਭਸੈ ਦੇਇ ਆਧਾਰੁ ਜੀਉ ॥
jin kar kaaran dhaariaa; sabhasai dee aadhaar jeeo |
Sant Singh KhalsaHe who created the creation and sustains it, gives sustenance to all.
Manmohan SinghGod, who has created and sustenance to all.
Manmohan Singh (Punjabi)ਵਾਹਿਗੁਰੂ ਜਿਸ ਨੇ ਰਚਨਾ ਰਚੀ ਤੇ ਉਸ ਨੂੰ ਆਸਰਾ ਦਿੱਤਾ ਹੈ, ਉਹ ਹੀ ਸਾਰਿਆਂ ਨੂੰ ਆਹਾਰ ਦਿੰਦਾ ਹੈ।
Fareedkot Teekaਜਿਸ ਪਰਮਾਤਮਾ ਨੇ ਮਾਇਆ ਮਹਿਤਤ੍ਵਾਦਿ ਕਾਰਣੋਂ ਕਰ ਕੇ ਸ੍ਰਿਸ਼ਟੀ ਕੋ ਧਾਰਨ ਕਰ ਰਖਿਆ ਹੈ, ਓਹੀ ਸਭ ਕੋ ਆਸਰਾ ਦੇਤਾ ਹੈ॥
Prof. Sahib Singhਜਿਸ ਕਰਤਾਰ ਨੇ ਇਹ ਸ੍ਰਿਸ਼ਟੀ ਰਚੀ ਹੈ, ਤੇ ਰਚ ਕੇ ਇਸ ਨੂੰ ਟਿਕਾਇਆ ਹੋਇਆ ਹੈ, ਉਹ ਹਰੇਕ ਜੀਵ ਨੂੰ ਆਸਰਾ ਦੇ ਰਿਹਾ ਹੈ।ਪਦ ਅਰਥ ਜਿਨਿ = ਜਿਸ (ਕਰਤਾਰ) ਨੇ। ਕਾਰਣੁ = ਜਗਤ। ਸਭਸੈ = ਹਰੇਕ ਜੀਵ ਨੂੰ। ਆਧਾਰੁ = ਆਸਰਾ।
SikhNet (Spanish)Aquél que ha creado y mantenido Su Creación, Él da sustento a todos.
ਸੋ ਕਿਉ ਮਨਹੁ ਵਿਸਾਰੀਐ; ਸਦਾ ਸਦਾ ਦਾਤਾਰੁ ਜੀਉ ॥
so kiau manahu visaareeai; sadaa sadaa daataar jeeo |
Sant Singh KhalsaHow can you forget Him from your mind? He is the Great Giver, forever and ever.
Manmohan SinghWhy shouldest thou forget Him in thy mind, O man, who is ever and ever thine Benefactor?
Manmohan Singh (Punjabi)ਤੂੰ ਉਸ ਨੂੰ ਆਪਣੇ ਚਿੱਤੋਂ ਕਿਉਂ ਭੁਲਾਉਂਦਾ ਹੈ? ਹੇ ਬੰਦਿਆ! ਜੋ ਹਮੇਸ਼ਾਂ ਤੇ ਹਮੇਸ਼ਾਂ ਤੈਨੂੰ ਦਾਤਾਂ ਦੇਣ ਵਾਲਾ ਹੈ।
Fareedkot Teekaਸੋ ਵਾਹਿਗੁਰੂ ਕਿਉਂ ਮਨ ਸੇ ਵਿਸਾਰੀਏ ਜੋ ਸਦਾ ਸਦਾ ਦਾਤਾ ਹੈ॥
Prof. Sahib Singhਉਸ ਨੂੰ ਕਦੇ ਭੀ ਮਨ ਤੋਂ ਭੁਲਾਣਾ ਨਹੀਂ, ਉਹ ਸਦਾ ਹੀ ਸਭ ਨੂੰ ਦਾਤਾਂ ਦੇਣ ਵਾਲਾ ਹੈ।ਪਦ ਅਰਥ ਮਨਹੁ = ਮਨ ਤੋਂ।
SikhNet (Spanish)¿Por qué quitarlo de la mente si Él es el Señor de Bondad Eterna?
ਨਾਨਕ. ਨਾਮੁ, ਨ ਵੀਸਰੈ; ਨਿਧਾਰਾ ਆਧਾਰੁ ਜੀਉ ॥੮॥੧॥੨॥
naanak. naam, na veesarai; nidhaaraa aadhaar jeeo |8|1|2|
Sant Singh KhalsaNanak shall never forget the Naam, the Name of the Lord, the Support of the unsupported. ||8||1||2||
Manmohan SinghMay Nanak forget not the Name, which is the Support of the supportless.
Manmohan Singh (Punjabi)ਨਾਨਕ ਨੂੰ ਨਾਮ ਨਾਂ ਭੁੱਲੇ, ਜੋ ਨਿਆਸਰਿਆਂ ਦਾ ਆਸਰਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਨਿਆਸਰਿਆਂ ਕਾ ਜੋ ਆਸਰਾ ਰੂਪ ਵਾਹਿਗੁਰੂ ਹੈ ਤਿਸ ਕਾ ਨਾਮ ਮੇਰੇ ਕੋ ਨਾ ਵੀਸਰੈ॥੮॥੧॥੨॥☬(ਕਾਫੀ) ਵੈਰਾਗ ਜਨਕ ਸ਼ਬਦ ਹੈ ਵਾ ਛੰਦ ਹੈ:
Prof. Sahib Singhਹੇ ਨਾਨਕ! (ਅਰਦਾਸ ਕਰ ਕਿ) ਪਰਮਾਤਮਾ ਦਾ ਨਾਮ ਕਦੇ ਨਾਹ ਭੁੱਲੇ। ਪਰਮਾਤਮਾ ਨਿਆਸਰਿਆਂ ਦਾ ਆਸਰਾ ਹੈ ॥੮॥੧॥੨॥ਪਦ ਅਰਥ ਨਿਧਾਰਾ = ਨਿਆਸਰਿਆਂ ਦਾ ॥੮॥੧॥੨॥
* ਨੋਟ: ਪਹਿਲੀ ਅਸਟਪਦੀ 'ਘਰ ੧' ਦੀ ਹੈ। ਇਹ ਦੂਜੀ ਅਸ਼ਟਪਦੀ 'ਘਰੁ ੯' ਦੀ ਹੈ। ਅੰਕ ੧ ਇਹੀ ਪਰਗਟ ਕਰਦਾ ਹੈ। ਕੁੱਲ ਜੋੜ ੨ ਹੈ।
SikhNet (Spanish)Dice Nanak, no hagas a un lado el Nombre del Señor, pues es el Único Soporte de aquél que no lo tiene.(8-1-2)