ਰਾਗੁ ਸੂਹੀ ਅਸਟਪਦੀਆ ਮਹਲਾ ੧ ਘਰੁ ੧ ॥
raag soohee asattapadeea mahalaa 1 ghar 1 |
Sant Singh KhalsaRaag Soohee, Ashtapadee, First Mehl, First House:
Manmohan SinghRag Suhi Astpadian. 1st Guru.
Manmohan Singh (Punjabi)ਰਾਗ ਸੂਹੀ ਅਸ਼ਟਪਦੀਆਂ। ਪਹਿਲੀ ਪਾਤਿਸ਼ਾਹੀ।
Prof. Sahib Singhਰਾਗ ਸੂਹੀ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Rag Suji, Ashtapadis, Mejl Guru Nanak, Primer Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru.
ਸਭਿ ਅਵਗਣ; ਮੈ. ਗੁਣੁ ਨਹੀ ਕੋਈ ॥
sabh avagan; mai. gun nahee koee |
Sant Singh KhalsaI am totally without virtue; I have no virtue at all.
Manmohan SinghIn have all demerits and I have no merit whatever,
Manmohan Singh (Punjabi)ਮੇਰੇ ਵਿੱਚ ਸਾਰੀਆਂ ਬਦੀਆਂ ਹਨ ਤੇ ਕੋਈ ਵੀ ਨੇਕੀ ਨਹੀਂ,
Fareedkot Teekaਹੇ ਭਾਈ! ਮੇਰੇ ਮੇਂ ਸਭ ਔਗਨ ਹੀ ਹੈਂ ਗੁਨ ਤੌ ਕੋਈ ਭੀ ਨਹੀਂ॥
Prof. Sahib Singhਮੇਰੇ ਅੰਦਰ ਸਾਰੇ ਔਗੁਣ ਹੀ ਹਨ, ਗੁਣ ਇੱਕ ਭੀ ਨਹੀਂ।ਪਦ ਅਰਥ ਸਭਿ = ਸਾਰੇ। ਮੈ = ਮੇਰੇ ਅੰਦਰ।
SikhNet (Spanish)Estoy privado de todo mérito, oh Señor;
ਕਿਉ ਕਰਿ; ਕੰਤ ਮਿਲਾਵਾ ਹੋਈ ॥੧॥
kiau kar; kant milaavaa hoee |1|
Sant Singh KhalsaHow can I meet my Husband Lord? ||1||
Manmohan Singhthen how can I meet with my Spouse?
Manmohan Singh (Punjabi)ਮੈਂ ਆਪਣੇ ਭਰਤੇ ਨਾਲ ਕਿਸ ਤਰ੍ਹਾਂ ਮਿਲ ਸਕਦੀਆਂ ਹਾਂ?
Fareedkot Teeka(ਕੰਤ) ਪਰਮੇਸਰ ਸਾਥ ਮੇਰਾ ਮੇਲ ਕੈਸੇ ਹੋਗਾ॥੧॥
Prof. Sahib Singh(ਇਸ ਹਾਲਤ ਵਿਚ) ਮੈਨੂੰ ਖਸਮ-ਪ੍ਰਭੂ ਦਾ ਮਿਲਾਪ ਕਿਵੇਂ ਹੋ ਸਕਦਾ ਹੈ? ॥੧॥ਪਦ ਅਰਥ ਕੰਤ ਮਿਲਾਵਾ = ਕੰਤ ਦਾ ਮਿਲਾਪ ॥੧॥
SikhNet (Spanish)¿cómo entonces podría llegar a Ti? (1)
ਨਾ ਮੈ ਰੂਪੁ; ਨ ਬੰਕੇ ਨੈਣਾ ॥
naa mai roop; na banke nainaa |
Sant Singh KhalsaI have no beauty, no enticing eyes.
Manmohan SinghNeither I have beauty, nor enamouring eyes,
Manmohan Singh (Punjabi)ਨਾਂ ਮੇਰੇ ਪੱਲੇ ਸੁੰਦਰਤਾ ਹੈ ਤੇ ਨਾਂ ਹੀ ਮੋਹ ਲੈਣ ਵਾਲੀਆਂ ਅੱਖਾਂ,
Fareedkot Teekaਨਾ ਮੈਂ ਰੂਪ ਅਰਥਾਤ ਮੇਰੇ ਮਨ ਮੇਂ (ਰੂਪੁ) ਸਫਾਈ ਨਹੀਂ ਔ ਨਾ ਮੇਰੇ ਕੌ ਸਾਸਤ ਬੋਧ ਰੂਪ ਨੇਤ੍ਰ ਹੈਂ॥
Prof. Sahib Singhਨਾਹ ਮੇਰੀ (ਸੋਹਣੀ) ਸ਼ਕਲ ਹੈ, ਨਾਹ ਮੇਰੀਆਂ ਸੋਹਣੀਆਂ ਅੱਖਾਂ ਹਨ,ਪਦ ਅਰਥ ਮੈ = ਮੇਰਾ। ਬੰਕੇ = ਬਾਂਕੇ, ਸੋਹਣੇ। ਨੈਣਾ = ਨੇਤਰ, ਅੱਖਾਂ।
SikhNet (Spanish)Ni soy bello, ni tengo ojos bellos, ni soy culto;
ਨਾ ਕੁਲ ਢੰਗੁ; ਨ ਮੀਠੇ ਬੈਣਾ ॥੧॥ ਰਹਾਉ ॥
naa kul dtang; na meetthe bainaa |1| rahaau |
Sant Singh KhalsaI do not have a noble family, good manners or a sweet voice. ||1||Pause||
Manmohan SinghI have neither good family, nor manners or sweet speech. Pause.
Manmohan Singh (Punjabi)ਨਾਂ ਮੇਰਾ ਚੰਗਾ ਖਾਨਦਾਨ ਹੈ, ਨਾਂ ਹੀ ਆਚਰਣ ਜਾਂ ਮਿੱਠੀ ਬੋਲ-ਬਾਣੀ। ਠਹਿਰਾਉ।
Fareedkot Teekaਨਾ ਸਤਸੰਗ ਰੂਪੀ ਕੁਲ ਕਾ ਹੀ ਕੋਈ ਸਬੱਬੁ ਹੈ ਨਾ ਮੇਰੇ ਬਚਨ ਹੀ ਮੀਠੇ ਹੈਂ॥੧॥ ਰਹਾਉ ॥
Prof. Sahib Singhਨਾਹ ਹੀ ਚੰਗੀ ਕੁਲ ਵਾਲਿਆਂ ਵਾਲਾ ਮੇਰਾ ਚੱਜ-ਆਚਾਰ ਹੈ, ਨਾਹ ਹੀ ਮੇਰੀ ਬੋਲੀ ਮਿੱਠੀ ਹੈ (ਮੈਂ ਫਿਰ ਕਿਵੇਂ ਪਤੀ-ਪ੍ਰਭੂ ਨੂੰ ਖ਼ੁਸ਼ ਕਰ ਸਕਾਂਗੀ?) ॥੧॥ ਰਹਾਉ ॥ਪਦ ਅਰਥ ਕੁਲ ਢੰਗੁ = ਉੱਚੀ ਕੁਲ ਵਾਲਿਆਂ ਵਾਲਾ ਚੱਜ-ਆਚਾਰ। ਬੈਣਾ = ਬੋਲ ॥੧॥ ਰਹਾਉ ॥
SikhNet (Spanish)no tengo familia y mi hablar no es muy dulce.(1-Pausa)
ਸਹਜਿ ਸੀਗਾਰ; ਕਾਮਣਿ ਕਰਿ ਆਵੈ ॥
sehaj seegaar; kaaman kar aavai |
Sant Singh KhalsaThe soul-bride adorns herself with peace and poise.
Manmohan SinghThe bride bedecks herself with Divine Knowledge,
Manmohan Singh (Punjabi)ਤਨੀ ਆਪਣੇ ਆਪ ਨੂੰ ਬ੍ਰਹਮ-ਗਿਆਨ ਨਾਲ ਸ਼ਿੰਗਾਰਦੀ ਹੈ।
Fareedkot Teekaਜੋ ਜਗ੍ਯਾਸੀ ਰੂਪ ਇਸਤ੍ਰੀ ਸਾਂਤੀ ਆਦਿ ਗੁਣੋਂ ਕਾ ਸਿੰਗਾਰ ਕਰ ਕੇ ਗੁਰੋਂ ਕੀ ਸਰਣ ਆਵੇ॥
Prof. Sahib Singhਜੇਹੜੀ ਜੀਵ-ਇਸਤ੍ਰੀ ਅਡੋਲ ਆਤਮਕ ਅਵਸਥਾ ਵਿਚ (ਟਿਕਦੀ ਹੈ, ਤੇ ਇਹ) ਹਾਰ ਸਿੰਗਾਰ ਕਰ ਕੇ (ਪ੍ਰਭੂ-ਪਤੀ ਦੇ ਦਰ ਤੇ) ਆਉਂਦੀ ਹੈ (ਉਹ ਪਤੀ-ਪ੍ਰਭੂ ਨੂੰ ਚੰਗੀ ਲੱਗਦੀ ਹੈ, ਤੇ)ਪਦ ਅਰਥ ਸਹਜਿ = ਅਡੋਲ ਆਤਮਕ ਅਵਸਥਾ ਵਿਚ। ਕਾਮਣਿ = ਇਸਤ੍ਰੀ, ਜੀਵ-ਇਸਤ੍ਰੀ। ਕਰਿ = ਕਰ ਕੇ।
SikhNet (Spanish)La esposa debería adornarse con el Estado de Equilibrio,
ਤਾ ਸੋਹਾਗਣਿ; ਜਾ ਕੰਤੈ ਭਾਵੈ ॥੨॥
taa sohaagan; jaa kantai bhaavai |2|
Sant Singh KhalsaBut she is a happy soul-bride, only if her Husband Lord is pleased with her. ||2||
Manmohan Singhbut she only becomes happy wife when her spouse loves her.
Manmohan Singh (Punjabi)ਪਰ ਜੇਕਰ ਉਸ ਦਾ ਪਤੀ ਉਸ ਨੂੰ ਪਿਆਰ ਕਰਦਾ ਹੈ, ਕੇਵਲ ਤਦ ਹੀ ਉਹ ਨਸੀਬਾਂ ਵਾਲੀ ਵਹੁਟੀ ਬਣਦੀ ਹੈ।
Fareedkot Teekaਔ ਸ੍ਵਾਮੀ ਕੋ ਸਾ ਧਨ ਭਾਇ ਜਾਵੈ ਤੋ ਸੁਹਾਗਨ ਹੋਤੀ ਹੈ, ਭਾਵ ਪਤੀ ਕੀ ਪ੍ਰਾਪਤੀ ਹੋਤੀ ਹੈ॥੨॥
Prof. Sahib Singhਤਦੋਂ ਹੀ ਜੀਵ-ਇਸਤ੍ਰੀ ਭਾਗਾਂ ਵਾਲੀ ਹੈ ਜਦੋਂ ਉਹ ਕੰਤ-ਪ੍ਰਭੂ ਨੂੰ ਪਸੰਦ ਆਉਂਦੀ ਹੈ ॥੨॥ਪਦ ਅਰਥ ਸੋਹਾਗਣਿ = ਚੰਗੇ ਭਾਗਾਂ ਵਾਲੀ। ਜਾ = ਜਦੋਂ ॥੨॥
SikhNet (Spanish)pero será aprobada sólo si se une en el Amor con su Señor. (2)
ਨਾ ਤਿਸੁ ਰੂਪੁ; ਨ ਰੇਖਿਆ ਕਾਈ ॥
naa tis roop; na rekhiaa kaaee |
Sant Singh KhalsaHe has no form or feature;
Manmohan SinghHe has no form nor features.
Manmohan Singh (Punjabi)ਉਸ ਦਾ ਕੋਈ ਸਰੂਪ ਨਹੀਂ, ਨਾਂ ਹੀ ਕੋਈ ਨੁਹਾਰ।
Fareedkot Teekaਵਹੁ ਸ੍ਵਾਮੀ ਕੈਸਾ ਹੈ? ਨਾ ਤਿਸ ਕਾ ਰੂਪ ਹੀ ਹੈ ਅਰ ਨਾ ਕੋਈ (ਰੇਖਿਆ) ਚਿੰਨ ਹੀ ਹੈ॥
Prof. Sahib Singhਉਸ ਪਤੀ-ਪ੍ਰਭੂ ਦੀ (ਇਹਨੀਂ ਅੱਖੀਂ ਦਿੱਸਣ ਵਾਲੀ ਕੋਈ) ਸ਼ਕਲ ਨਹੀਂ ਹੈ ਉਸ ਦਾ ਕੋਈ ਚਿੰਨ੍ਹ ਭੀ ਨਹੀਂ (ਜਿਸ ਨੂੰ ਵੇਖ ਸਕੀਏ, ਤੇ ਉਸ ਦਾ ਸਿਮਰਨ ਕਰ ਸਕੀਏ।ਪਦ ਅਰਥ ਤਿਸੁ = ਉਸ (ਪ੍ਰਭੂ ਕੰਤ) ਦਾ। ਰੇਖਿਆ = ਚਿੰਨ੍ਹ। ਕਾਈ = ਕੋਈ।
SikhNet (Spanish)Dios no tiene ni forma, ni signo,
ਅੰਤਿ ਨ; ਸਾਹਿਬੁ ਸਿਮਰਿਆ ਜਾਈ ॥੩॥
ant na; saahib simariaa jaaee |3|
Sant Singh Khalsaat the very last instant, he cannot suddenly be contemplated. ||3||
Manmohan SinghThe Lord can be contemplated not at the last moment.
Manmohan Singh (Punjabi)ਸੁਆਮੀ ਅਖੀਰ ਦੇ ਵੇਲੇ ਭਜਿਆ ਨਹੀਂ ਜਾ ਸਕਦਾ।
Fareedkot Teekaਐਸਾ ਸਾਹਿਬ ਅੰਤ ਸਮੇਂ ਮੇਂ ਤੋ ਸਿਮਰਿਆ ਨਹੀਂ ਜਾਤਾ ਹੈ, ਭਾਵ ਅਬ ਹੀ ਸਾਹਿਬ ਕੋ ਯਾਦ ਕਰ॥੩॥☬ਪੁਨਾ ਐਸੇ ਬੇਨਤੀ ਕਰ:
Prof. Sahib Singhਪਰ ਜੇ ਸਾਰੀ ਉਮਰ ਉਸ ਨੂੰ ਵਿਸਾਰੀ ਹੀ ਰੱਖਿਆ, ਤਾਂ) ਅੰਤ ਸਮੇ ਉਹ ਮਾਲਕ ਸਿਮਰਿਆ ਨਹੀਂ ਜਾ ਸਕਦਾ ॥੩॥ਪਦ ਅਰਥ ਅੰਤਿ = ਅੰਤ ਵੇਲੇ, ਦੁਨੀਆ ਛੱਡਣ ਵੇਲੇ ॥੩॥
SikhNet (Spanish)y uno medita en Él cuando sus días han terminado.(3)
ਸੁਰਤਿ ਮਤਿ ਨਾਹੀ ਚਤੁਰਾਈ ॥
surat mat naahee chaturaaee |
Sant Singh KhalsaI have no understanding, intellect or cleverness.
Manmohan SinghI have no understanding, intellect and cleverness,
Manmohan Singh (Punjabi)ਮੇਰੇ ਵਿੱਚ ਕੋਈ ਸੋਚ ਸਮਝ, ਅਕਲ ਅਤੇ ਹੁਸ਼ਿਆਰੀ ਨਹੀਂ,
Fareedkot Teeka(ਸੁਰਤਿ) ਉਤਮ ਪ੍ਰੀਤੀ (ਮਤਿ) ਬੁਧੀ ਮੇਂ ਚਤੁਰਾਈ ਭੀ ਨਹੀਂ ਹੈ॥
Prof. Sahib Singhਹੇ ਪ੍ਰਭੂ! (ਮੇਰੀ ਉੱਚੀ) ਸੁਰਤ ਨਹੀਂ, (ਮੇਰੇ ਵਿਚ ਕੋਈ) ਅਕਲ ਨਹੀਂ (ਕੋਈ) ਸਿਆਣਪ ਨਹੀਂ।
SikhNet (Spanish)No soy intuitivo, ni inteligente, más bien soy ignorante y tonto;
ਕਰਿ ਕਿਰਪਾ ਪ੍ਰਭ; ਲਾਵਹੁ ਪਾਈ ॥੪॥
kar kirapaa prabh; laavahu paaee |4|
Sant Singh KhalsaHave Mercy upon me, God, and attach me to Your Feet. ||4||
Manmohan Singhmercifully attach me to Thine feet, O Lord.
Manmohan Singh (Punjabi)ਮਿਹਰ ਧਾਰ ਕੇ, ਮੈਨੂੰ ਆਪਣੇ ਚਰਨਾਂ ਨਾਲ ਜੋੜ ਲੈ, ਹੇ ਸੁਆਮੀ!
Fareedkot Teekaਹੇ ਪ੍ਰਭੂ! ਕ੍ਰਿਪਾ ਕਰ ਕੇ ਅਪਨੀ ਚਰਨੀ ਲਾਵੋ॥੪॥
Prof. Sahib Singh(ਤੂੰ ਆਪ ਹੀ) ਮੇਹਰ ਕਰ ਕੇ ਮੈਨੂੰ ਆਪਣੀ ਚਰਨੀਂ ਲਾ ਲੈ ॥੪॥ਪਦ ਅਰਥ ਪ੍ਰਭ = ਹੇ ਪ੍ਰਭੂ! ਪਾਈ = ਚਰਨੀਂ ॥੪॥
SikhNet (Spanish)bendíceme, oh Señor, para que me postre a Tus Pies.(4)
ਖਰੀ ਸਿਆਣੀ; ਕੰਤ. ਨ ਭਾਣੀ ॥
kharee siaanee; kant. na bhaanee |
Sant Singh KhalsaShe may be very clever, but this does not please her Husband Lord.
Manmohan SinghThe bride, though very wise, is not pleasing to her Groom,
Manmohan Singh (Punjabi)ਭਾਵੇਂ ਬਹੁਤੀ ਅਕਲਮੰਦ ਭੀ ਕਿਉਂ ਨਾਂ ਹੋਵੇ, ਉਹ ਪਤਨੀ ਆਪਣੇ ਪਤੀ ਨੂੰ ਨਹੀਂ ਭਾਉਂਦੀ,
Fareedkot Teekaਜੋ ਬਿਵਹਾਰੋਂ ਮੇਂ ਜੀਵ ਰੂਪ ਇਸਤ੍ਰੀ (ਖਰੀ) ਅਤੀ ਸਿਆਣੀ ਹੈ ਪਰੰਤੂ ਕੰਤ ਕੋ ਨਹੀਂ ਭਾਉਤੀ॥
Prof. Sahib Singhਉਹ (ਜੀਵ-ਇਸਤ੍ਰੀ ਦੁਨੀਆ ਦੇ ਕਾਰ-ਵਿਹਾਰ ਵਿਚ ਭਾਵੇਂ) ਬਹੁਤ ਸਿਆਣੀ (ਭੀ ਹੋਵੇ, ਪਰ) ਉਹ ਕੰਤ-ਪ੍ਰਭੂ ਨੂੰ ਚੰਗੀ ਨਹੀਂ ਲੱਗਦੀ,ਪਦ ਅਰਥ ਖਰੀ = ਬਹੁਤ। ਕੰਤ ਨ ਭਾਣੀ = ਕੰਤ ਨੂੰ ਪਸੰਦ ਨ ਆਈ।
SikhNet (Spanish)¿De qué sirve mi astucia si mi Señor no me muestra Su Amor?
ਮਾਇਆ ਲਾਗੀ; ਭਰਮਿ ਭੁਲਾਣੀ ॥੫॥
maaeaa laagee; bharam bhulaanee |5|
Sant Singh KhalsaAttached to Maya, she is deluded by doubt. ||5||
Manmohan Singhwho is clung to mammon and is strayed by superstition.
Manmohan Singh (Punjabi)ਜੋ ਧਨ-ਦੌਲਤ ਨੂੰ ਚਿਮੜੀ ਹੋਈ ਹੈ ਅਤੇ ਜਿਸ ਨੂੰ ਸੰਦੇਹ ਨੇ ਕੁਰਾਹੇ ਪਾਇਆ ਹੋਇਆ ਹੈ।
Fareedkot Teekaਪਰੰਤੂ ਮਾਯਾ ਕੇ ਕਾਰਜੋਂ ਮੇਂ ਲਾਗਕੇ ਭਰਮ ਮੇਂ ਹੀ ਭੂਲੀ ਹੂਈ ਹੈ॥੫॥
Prof. Sahib Singhਜੇਹੜੀ ਮਾਇਆ (ਦੇ ਮੋਹ) ਵਿਚ ਫਸੀ ਰਹੇ, ਭਟਕਣਾ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝੀ ਰਹੇ ॥੫॥
SikhNet (Spanish)Aferrándome a la ilusión, soy desviado por la duda.(5)
ਹਉਮੈ ਜਾਈ; ਤਾ ਕੰਤ ਸਮਾਈ ॥
haumai jaaee; taa kant samaaee |
Sant Singh KhalsaBut if she gets rid of her ego, then she merges in her Husband Lord.
Manmohan SinghIf she effaces her ego then merges she in her spouse,
Manmohan Singh (Punjabi)ਜੇਕਰ ਉਹ ਆਪਣੀ ਹੰਗਤਾਂ ਨੂੰ ਮੇਟ ਦੇਵੇ, ਤਦ ਉਹ ਆਪਣੇ ਭਰਤੇ ਵਿੱਚ ਲੀਨ ਹੋ ਜਾਂਦੀ ਹੈ,
Fareedkot Teekaਜੇ ਹਉਮੈ ਜਾਏ ਤੋ ਕੰਤ ਮੇਂ ਸਮਾਈ ਹੋਤੀ ਹੈ॥
Prof. Sahib Singhਹੇ ਕੰਤ ਪ੍ਰਭੂ! ਜਦੋਂ ਹਉਮੈ ਦੂਰ ਹੋਵੇ ਤਦੋਂ ਹੀ (ਤੇਰੇ ਚਰਨਾਂ ਵਿਚ) ਲੀਨਤਾ ਹੋ ਸਕਦੀ ਹੈ।ਪਦ ਅਰਥ ਜਾਈ = ਜਾਵੇ, ਦੂਰ ਹੋਵੇ। ਕੰਤ = ਹੇ ਕੰਤ!
SikhNet (Spanish)Cuando deje mi ego, me voy a inmergir en mi Señor; y así me convertiré en la Esposa del Señor,
ਤਉ ਕਾਮਣਿ ਪਿਆਰੇ; ਨਵ ਨਿਧਿ ਪਾਈ ॥੬॥
tau kaaman piaare; nav nidh paaee |6|
Sant Singh KhalsaOnly then can the soul-bride obtain the nine treasures of her Beloved. ||6||
Manmohan Singhand then alone can the bride obtain the nine treasures of her Beloved.
Manmohan Singh (Punjabi)ਅਤੇ ਕੇਵਲ ਤਦ ਹੀ ਪਤਨੀ ਆਪਣੇ ਪਤੀ ਦੇ ਨੌ ਖਜਾਨਿਆਂ ਨੂੰ ਪਾ ਸਕਦੀ ਹੈ।
Fareedkot Teekaਤਉ ਹੀ (ਕਾਮਣਿ) ਜਗਿਆਸੂ ਰੂਪ ਇਸਤ੍ਰੀ ਨਉਨਿਧ ਰੂਪ ਪਿਆਰੇ ਕੇ ਸਰੂਪ ਕੋ ਪਾਵਤੀ ਹੈ॥੬॥☬ਐਸੇ ਇਹ ਪ੍ਰਾਰਥਨਾ ਕਰੇ:
Prof. Sahib Singhਤਦੋਂ ਹੀ, ਹੇ ਪਿਆਰੇ! ਜੀਵ-ਇਸਤ੍ਰੀ ਤੈਨੂੰ-ਨੌ ਖ਼ਜ਼ਾਨਿਆਂ ਦੇ ਸੋਮੇ ਨੂੰ-ਮਿਲ ਸਕਦੀ ਹੈ ॥੬॥ਪਦ ਅਰਥ ਤਉ = ਤਦੋਂ। ਪਿਆਰੇ = ਹੇ ਪਿਆਰੇ! ਨਉਨਿਧਿ = ਨੌ ਖ਼ਜ਼ਾਨੇ ॥੬॥
SikhNet (Spanish)bendecida con los Nueve Tesoros de Su Nombre. (6)
ਅਨਿਕ ਜਨਮ ਬਿਛੁਰਤ; ਦੁਖੁ ਪਾਇਆ ॥
anik janam bichhurat; dukh paaeaa |
Sant Singh KhalsaSeparated from You for countless incarnations, I have suffered in pain.
Manmohan SinghSeparating from Thee, since many births, I have terribly suffered.
Manmohan Singh (Punjabi)ਅਨੇਕਾਂ ਜਨਮਾਂ ਤੋਂ ਤੇਰੇ ਨਾਲੋਂ ਵਿਛੁੜ ਕੇ ਮੈਂ ਬਹੁਤ ਤਕਲੀਫ ਉਠਾਈ ਹੈ।
Fareedkot Teekaਹਮ ਨੇ ਤੇਰੇ ਸੇ ਬਿਛਰ ਕੇ ਅਨੇਕ ਜਨਮੋਂ ਮੇਂ ਦੁਖੋਂ ਕੋ ਪਾਇਆ ਹੈ॥
Prof. Sahib Singhਤੈਥੋਂ ਵਿਛੁੜ ਕੇ ਅਨੇਕਾਂ ਜੂਨਾਂ ਵਿਚ ਭਟਕ ਭਟਕ ਕੇ ਮੈਂ ਦੁੱਖ ਸਹਾਰਿਆ ਹੈ,
SikhNet (Spanish)Vida tras vida he estado separado de Ti y en pena;
ਕਰੁ ਗਹਿ ਲੇਹੁ; ਪ੍ਰੀਤਮ ਪ੍ਰਭ ਰਾਇਆ ॥੭॥
kar geh lehu; preetam prabh raaeaa |7|
Sant Singh KhalsaPlease take my hand, O my Beloved Sovereign Lord God. ||7||
Manmohan SinghNow hold Thou my hand, O my sovereign Beloved Lord.
Manmohan Singh (Punjabi)ਹੁਣ ਤੂੰ ਮੇਰਾ ਹੱਥ ਪਕੜ, ਹੇ ਮੇਰੇ ਪਾਤਿਸ਼ਾਹ ਦਿਲਬਰ ਸੁਆਮੀ!
Fareedkot Teekaਹੇ ਪ੍ਰੀਤਮ ਪ੍ਰਭੂ ਰਾਜਾ! ਹਮਾਰੀ ਬੁਧੀ ਰੂਪ ਹਾਥ ਪਕੜ ਲੇਵੋ॥੭॥
Prof. Sahib Singhਹੇ ਪ੍ਰਭੂ ਰਾਇ! ਹੇ ਪ੍ਰੀਤਮ! ਹੁਣ ਤੂੰ ਮੇਰਾ ਹੱਥ ਫੜ ਲੈ ॥੭॥ਪਦ ਅਰਥ ਕਰੁ = ਹੱਥ। ਗਹਿ ਲੇਹੁ = ਫੜ ਲਵੋ ॥੭॥
SikhNet (Spanish)ahora tómame de la mano, oh mi Señor, mi Dios, mi Rey.(7)
ਭਣਤਿ ਨਾਨਕੁ; ਸਹੁ ਹੈ ਭੀ ਹੋਸੀ ॥
bhanat naanak; sahu hai bhee hosee |
Sant Singh KhalsaPrays Nanak, the Lord is, and shall always be.
Manmohan SinghSays Nanak the spouse is and shall also be.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਕੰਤ ਹੁਣ ਹੈ ਅਤੇ ਅੱਗੇ ਭੀ ਹੋਵੇਗਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸਹੁ ਤੀਨੇ ਕਾਲ ਮੇਂ ਵਿਆਪਕ ਹੈ॥
Prof. Sahib Singhਨਾਨਕ ਬੇਨਤੀ ਕਰਦਾ ਹੈ-ਖਸਮ-ਪ੍ਰਭੂ (ਸਚ-ਮੁਚ ਮੌਜੂਦ) ਹੈ, ਸਦਾ ਹੀ ਰਹੇਗਾ।ਪਦ ਅਰਥ ਭਣਤਿ = ਬੇਨਤੀ ਕਰਦਾ ਹੈ। ਹੋਸੀ = (ਸਦਾ) ਰਹੇਗਾ।
SikhNet (Spanish)Ora Nanak, el Señor es y siempre será,
ਜੈ ਭਾਵੈ ਪਿਆਰਾ; ਤੈ ਰਾਵੇਸੀ ॥੮॥੧॥
jai bhaavai piaaraa; tai raavesee |8|1|
Sant Singh KhalsaShe alone is ravished and enjoyed, with whom the Beloved Lord is pleased. ||8||1||
Manmohan SinghWhomsoever the Beloved Loves; Her alone enjoys He.
Manmohan Singh (Punjabi)ਜਿਸ ਕਿਸੇ ਨੂੰ ਪ੍ਰੀਤਮ ਪਿਆਰ ਕਰਦਾ ਹੈ, ਕੇਵਲ ਉਸੇ ਨੂੰ ਹੀ ਉਹ ਮਾਣਦਾ ਹੈ।
Fareedkot Teekaਜਿਸ ਕੋ ਚਾਹਤਾ ਹੈ ਪਿਆਰਾ ਤਿਸ ਕੋ ਰਾਵਤਾ ਹੈ॥੮॥੧॥
Prof. Sahib Singhਜੇਹੜੀ ਜੀਵ-ਇਸਤ੍ਰੀ ਉਸ ਨੂੰ ਭਾਉਂਦੀ ਹੈ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ॥੮॥੧॥ਪਦ ਅਰਥ ਜੈ ਭਾਵੈ = ਜੋ ਤਿਸ ਭਾਵੈ, ਜੇਹੜੀ ਜੀਵ-ਇਸਤ੍ਰੀ ਉਸ ਨੂੰ ਚੰਗੀ ਲੱਗਦੀ ਹੈ। ਤੈ = ਉਸ ਨੂੰ ॥੮॥੧॥
SikhNet (Spanish)y a quien sea que Tome en Su Abrazo Divino, goza de la Unión con Él.(8-1)