ਸੂਹੀ ਮਹਲਾ ੧ ਕਾਫੀ ਘਰੁ ੧੦ ॥
soohee mahalaa 1 kaafee ghar 10 | Ang 751
Sant Singh KhalsaSoohee, First Mehl, Kaafee, Tenth House:
Manmohan SinghSuhi 1st Guru. Kafi.
Manmohan Singh (Punjabi)ਸੂਹੀ ਪਹਿਲੀ ਪਾਤਿਸ਼ਾਹੀ। ਕਾਫੀ।
Prof. Sahib Singhਰਾਗ ਸੂਹੀ/ਕਾਫੀ, ਘਰ ੧੦ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
SikhNet (Spanish)Suji, Mejl Guru Aryan, Quinto Canal Divino, Kafi.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 751
Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਮਾਣਸ ਜਨਮੁ ਦੁਲੰਭੁ; ਗੁਰਮੁਖਿ ਪਾਇਆ ॥
maanas janam dulanbh; guramukh paaeaa | Ang 751
Sant Singh KhalsaFor if you depart with virtue, then pain shall never afflict you. ||5||
Manmohan SinghUnprocurable is the human life. They alone, who turn God-wards obtain it.
Manmohan Singh (Punjabi)ਨਾਯਾਬ ਹੈ ਮਨੁੱਖੀ ਜੀਵਨ। ਕੇਵਲ ਉਹੀ ਜੋ ਰੱਬ ਵੱਲ ਮੁੜਦੇ ਹਨ, ਇਸ ਨੂੰ ਪਾਉਂਦੇ ਹਨ।
Fareedkot Teekaਹੇ ਭਾਈ! ਮਾਨਸ ਜਨਮ ਜੋ ਦੁਰਲਭ ਸੋ ਗੁਰਮੁਖਾਂ ਨੇ ਪਾਇਆ ਹੈ, ਭਾਵ ਸਫਲ ਕੀਆ ਹੈ॥
Prof. Sahib Singh(ਚੌਰਾਸੀ ਲੱਖ ਜੂਨਾਂ ਵਿਚੋਂ) ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਮਿਲਦਾ ਹੈ, ਪਰ ਇਸ ਦੀ ਕਦਰ ਉਹੀ ਮਨੁੱਖ ਜਾਣਦਾ ਹੈ ਜੋ ਗੁਰੂ ਦੀ ਸਰਨ ਪਏ।ਪਦ ਅਰਥ ਮਾਣਸ ਜਨਮੁ = ਮਨੁੱਖਾ ਜਨਮ। ਦੁਲੰਭੁ = ਦੁਰਲੱਭ, ਬੜੀ ਮੁਸ਼ਕਲ ਨਾਲ ਮਿਲਣ ਵਾਲਾ। ਪਾਇਆ = ਕਦਰ ਪਾਈ।
SikhNet (Spanish)La forma humana es preciosa; sólo los Gurmukjs la obtienen.
ਮਨੁ ਤਨੁ ਹੋਇ ਚੁਲੰਭੁ; ਜੇ ਸਤਿਗੁਰ ਭਾਇਆ ॥੧॥
man tan hoe chulanbh; je satigur bhaaeaa |1| Ang 751
Sant Singh KhalsaThe mind and body are dyed in the deep red color of devotional love, if it pleases the True Guru. ||1||
Manmohan SinghIf the True Guru so wishes, man's mind and body are rendered cool like the moon.
Manmohan Singh (Punjabi)ਜੇਕਰ ਸੱਚੇ ਗੁਰੂ ਜੀ ਇਸ ਤਰ੍ਹਾਂ ਚਹੁਣ ਤਾਂ ਬੰਦੇ ਦੀ ਆਤਮਾ ਤੇ ਦੇਹ ਚੰਦ੍ਰਮੇ ਦੀ ਤਰ੍ਹਾਂ ਸੀਤਲ ਹੋ ਜਾਂਦੇ ਹਨ।
Fareedkot Teekaਔ ਮਨ ਤਨ ਅਤੀ (ਚੁਲੰਭੁ) ਗੂੜੇ ਰੰਗ ਅਨੰਦ ਵਾਲਾ ਹੋਤਾ ਹੈ, ਜੇ ਜੀਵ ਸਤਿਗੁਰਾਂ ਨੂੰ ਭਾਯਾ ਰਹੇ॥੧॥
Prof. Sahib Singhਜੇ ਸਤਿਗੁਰੂ ਨੂੰ ਚੰਗਾ ਲੱਗੇ (ਭਾਵ, ਜੇ ਗੁਰੂ ਦੀ ਕਿਰਪਾ ਹੋ ਜਾਏ) ਤਾਂ (ਸਰਨ ਪਏ ਉਸ ਮਨੁੱਖ ਦਾ) ਮਨ ਅਤੇ ਸਰੀਰ (ਪ੍ਰਭੂ ਦੇ ਪ੍ਰੇਮ-ਰੰਗ ਨਾਲ) ਗੂੜ੍ਹਾ ਲਾਲ ਹੋ ਜਾਂਦਾ ਹੈ (ਨਾਮ ਦੀ ਬਰਕਤਿ ਨਾਲ ਉਸ ਨੂੰ ਲਾਲੀ ਚੜ੍ਹੀ ਰਹਿੰਦੀ ਹੈ) ॥੧॥ਪਦ ਅਰਥ ਚੁਲੰਭੁ = ਗੂੜ੍ਹਾ ਲਾਲ ॥੧॥
SikhNet (Spanish)Si el Verdadero Guru así lo desea, el cuerpo y la mente obtienen la frescura del Amor del Señor(1)
ਚਲੈ ਜਨਮੁ ਸਵਾਰਿ; ਵਖਰੁ ਸਚੁ ਲੈ ॥
chalai janam savaar; vakhar sach lai | Ang 751
Sant Singh KhalsaHe departs with his life embellished and successful, taking the merchandise of the True Name.
Manmohan SinghHe Who amasses the merchandise of the True Name, departs after embellishing his life.
Manmohan Singh (Punjabi)ਜੋ ਸੱਚੇ ਨਾਮ ਦੇ ਸੋਦੇ ਸੂਤ ਨੂੰ ਇਕੱਤਰ ਕਰਦਾ ਹੈ। ਉਹ ਆਪਣੇ ਜੀਵਨ ਨੂੰ ਸੰਵਾਰ ਕੇ ਤੁਰਦਾ ਹੈ।
Fareedkot Teekaਵਹੁ ਜਨਮ ਸਵਾਰ ਚਲੇ ਹੈਂ ਜਿਨਾਂ ਨੇ ਸਚੇ ਨਾਮ ਕਾ (ਵਖਰੁ) ਮਾਲ ਲੀਆ ਹੈ॥
Prof. Sahib Singhਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦਾ ਨਾਮ-ਸੌਦਾ ਵਿਹਾਝਦਾ ਹੈ ਉਹ ਆਪਣਾ ਜੀਵਨ ਸੋਹਣਾ ਬਣਾ ਕੇ (ਇਥੋਂ) ਤੁਰਦਾ ਹੈ।ਪਦ ਅਰਥ ਸਵਾਰਿ = ਸਵਾਰ ਕੇ। ਵਖਰੁ = ਵਪਾਰ ਦਾ ਸੌਦਾ। ਸਚੁ = ਸਦਾ-ਥਿਰ ਨਾਮ। ਲੈ = ਲੈ ਕੇ।
SikhNet (Spanish)Entonces la vida es aprobada y uno logra la Mercancía del Señor;
ਪਤਿ ਪਾਏ ਦਰਬਾਰਿ; ਸਤਿਗੁਰ ਸਬਦਿ ਭੈ ॥੧॥ ਰਹਾਉ ॥
pat paae darabaar; satigur sabad bhai |1| rahaau | Ang 751
Sant Singh KhalsaHe is honored in the Darbaar, the Royal Court, of the Lord, through the Shabad, the Word of the True Guru, and the Fear of God. ||1||Pause||
Manmohan SinghEnshrining the Lord's fear through the True Guru's instruction, the mortal obtains honour in the Lord's court. Pause.
Manmohan Singh (Punjabi)ਸੱਚੇ ਗੁਰਾਂ ਦੇ ਉਪਦੇਸ਼ ਰਾਹੀਂ ਪ੍ਰਭੂ ਦਾ ਡਰ ਧਾਰਨ ਕਰਨ ਦੁਆਰਾ, ਪ੍ਰਾਣੀ ਪ੍ਰਭੂ ਦੀ ਦਰਗਾਹ ਅੰਦਰ ਇੱਜ਼ਤ ਆਬਰੂ ਪਾਉਂਦਾ ਹੈ। ਠਹਿਰਾਉ।
Fareedkot Teekaਔਰ ਓਹੀ ਸਤਿਗੁਰਾਂ ਕੇ ਉਪਦੇਸ਼ ਸੇ ਭੈ ਕੋ ਧਾਰ ਕਰ ਪਰਮੇਸਰ ਦੇ ਦਰਬਾਰ ਮੇਂ ਪ੍ਰਤਿਸਟਾ ਪਾਵਤੇ ਹੈਂ॥੧॥ ਰਹਾਉ ॥
Prof. Sahib Singhਸਤਿਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ) ਡਰ ਅਦਬ ਵਿਚ (ਰਹਿ ਕੇ) ਉਹ (ਪਰਮਾਤਮਾ ਦੀ) ਦਰਗਾਹ ਵਿਚ ਇੱਜ਼ਤ ਹਾਸਲ ਕਰਦਾ ਹੈ ॥੧॥ ਰਹਾਉ ॥ਪਦ ਅਰਥ ਪਤਿ = ਇੱਜ਼ਤ। ਦਰਬਾਰਿ = ਪ੍ਰਭੂ ਦੀ ਹਜ਼ੂਰੀ ਵਿਚ। ਭੈ = ਡਰ-ਅਦਬ ਵਿਚ (ਰਹਿ ਕੇ) ॥੧॥ ਰਹਾਉ ॥
SikhNet (Spanish)uno es bendecido con Honor en la Corte Divina a través de la Temor Reverencial a Dios, inculcada por la Palabra del Shabd del Guru. (1-Pausa)
ਮਨਿ ਤਨਿ ਸਚੁ ਸਲਾਹਿ; ਸਾਚੇ ਮਨਿ ਭਾਇਆ ॥
man tan sach salaeh; saache man bhaaeaa | Ang 751
Sant Singh KhalsaOne who praises the True Lord with his mind and body, pleases the Mind of the True Lord.
Manmohan SinghHe who with the soul and body praises the True Lord, becomes pleasing to the True Lord's mind.
Manmohan Singh (Punjabi)ਉਹ, ਜੋ ਆਪਣੀ ਆਤਮਾ ਅਤੇ ਦੇਹ ਨਾਲ ਸੱਚੇ ਪ੍ਰਭੂ ਦੀ ਸਿਫ਼ਤ ਕਰਦਾ ਹੈ, ਸੱਚੇ ਸਾਈਂ ਦੇ ਚਿੱਤ ਨੂੰ ਚੰਗਾ ਲੱਗਦਾ ਹੈ।
Fareedkot Teekaਜਿਸ ਨੇ ਮਨ ਤਨ ਕਰ ਕੇ ਸਚ ਕੋ ਸਲਾਹਿਆ ਹੈ ਵਹੁ ਸਚੇ ਕੇ ਮਨ ਕੋ ਭਾਇਆ ਹੈ॥
Prof. Sahib Singhਉਹ ਮਨੁੱਖ ਆਪਣੇ ਮਨ ਅਤੇ ਸਰੀਰ ਦੀ ਰਾਹੀਂ ਸਦਾ-ਥਿਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ ਕੇ ਸਦਾ-ਥਿਰ ਪ੍ਰਭੂ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ,ਪਦ ਅਰਥ ਮਨਿ = ਮਨ ਵਿਚ। ਤਨਿ = ਸਰੀਰ ਦੀ ਰਾਹੀਂ। ਸਾਲਾਹਿ = ਸਲਾਹ ਕੇ, ਸਿਫ਼ਤਿ-ਸਾਲਾਹ ਕਰ ਕੇ।
SikhNet (Spanish)Quien alaba al Señor Verdadero en cuerpo y Alma Lo complace.
ਲਾਲਿ ਰਤਾ ਮਨੁ ਮਾਨਿਆ; ਗੁਰੁ ਪੂਰਾ ਪਾਇਆ ॥੨॥
laal rataa man maaniaa; gur pooraa paaeaa |2| Ang 752
Sant Singh KhalsaAttuned to the Beloved Lord, the mind is appeased, and finds the Perfect Guru. ||2||
Manmohan SinghHe, who meets with the Perfect Guru, his soul is imbued and appeased with the Beloved.
Manmohan Singh (Punjabi)ਉਹ ਜੋ ਪੂਰਨ ਗੁਰਾਂ ਨੂੰ ਮਿਲ ਪੈਂਦਾ ਹੈ, ਉਸ ਦੀ ਜਿੰਦੜੀ ਆਪਣੇ ਪ੍ਰੀਤਮ ਨਾਲ ਰੰਗੀਜ ਕੇ ਸੰਤੁਸ਼ਟ ਹੋ ਜਾਂਦੀ ਹੈ।
Fareedkot Teekaਜਿਸ ਨੇ (ਪੂਰਾ) ਬ੍ਰਹਮ ਨੇਸ਼ਟੀ ਬ੍ਰਹਮ ਸ੍ਰੋਤ੍ਰੀ ਗੁਰੂ ਪਾਇਆ ਹੈ ਤਿਸ ਕਾ ਪਿਆਰੇ ਮੇਂ ਰਤਾ ਹੂਆ ਮਨ ਪਤੀਆਇਆ ਹੈ॥੨॥
Prof. Sahib Singhਜਿਸ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ। ਪ੍ਰਭੂ-ਨਾਮ ਦੀ ਲਾਲੀ ਵਿਚ ਮਸਤ ਹੋਇਆ ਉਸ ਦਾ ਮਨ ਉਸ ਲਾਲੀ ਵਿਚ ਗਿੱਝ ਜਾਂਦਾ ਹੈ (ਉਸ ਤੋਂ ਬਿਨਾ ਰਹਿ ਨਹੀਂ ਸਕਦਾ) ॥੨॥ਪਦ ਅਰਥ ਲਾਲਿ = ਲਾਲ (ਰੰਗ) ਵਿਚ। ਰਤਾ = ਰੰਗਿਆ ਗਿਆ ॥੨॥
SikhNet (Spanish)Entonada en su Señor, la mente vive en Paz y encuentra al Guru Perfecto. (2)
ਹਉ ਜੀਵਾ ਗੁਣ ਸਾਰਿ; ਅੰਤਰਿ ਤੂ ਵਸੈ ॥
hau jeevaa gun saar; antar too vasai | Ang 752
Sant Singh KhalsaI live, by cherishing Your Glorious Virtues; You dwell deep within me.
Manmohan SinghI live by thinking of Thine virtues, O Lord. Thou abidest within my mind.
Manmohan Singh (Punjabi)ਮੈਂ ਤੇਰੀਆਂ ਨੇਕਆਂ ਨੂੰ ਚੇਤੇ ਕਰ ਕੇ ਜੀਉਂਦਾ ਹਾਂ ਹੇ ਸੁਆਮੀ! ਤੂੰ ਮੇਰੇ ਮਨ ਅੰਦਰ ਵਸਦਾ ਹੈਂ।
Fareedkot Teekaਜੋ ਤੂੰ ਮੇਰੇ ਅੰਦਰ ਵਸਤਾ ਹੈਂ ਤਿਸ ਤੇਰੇ ਗੁਣੋਂ ਕੋ ਸੰਭਾਲ ਕਰ ਮੈਂ ਜੀਵਤਾ ਹੂੰ॥
Prof. Sahib Singhਹੇ ਪ੍ਰਭੂ! ਤੇਰੇ ਗੁਣ ਚੇਤੇ ਕਰ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਮੌਲ ਪਏ, ਮੇਰੇ ਅੰਦਰ "ਤੂ ਹੀ ਤੂ" ਦੀ ਧੁਨ ਲੱਗ ਪਏ।ਪਦ ਅਰਥ ਹਉ = ਮੈਂ। ਸਾਰਿ = ਸੰਭਾਲ ਕੇ। ਤੂ ਵਸੈ = 'ਤੂ ਹੀ ਤੂ' ਦਾ ਬੋਲ ਵੱਸ ਪਏ।
SikhNet (Spanish)Si alabo Tus Gloriosos Méritos, oh Señor, puedo vivir en Ti y Tú en mí.
ਤੂੰ ਵਸਹਿ ਮਨ ਮਾਹਿ; ਸਹਜੇ ਰਸਿ ਰਸੈ ॥੩॥
toon vaseh man maeh; sahaje ras rasai |3| Ang 752
Sant Singh KhalsaYou dwell within my mind, and so it naturally celebrates in joyful delight. ||3||
Manmohan SinghWhen Thou dwellest in my mind, it easily revels in joy.
Manmohan Singh (Punjabi)ਜਦ ਤੂੰ ਮੇਰੇ ਹਿਰਦੇ ਵਿੱਚ ਨਿਵਾਸ ਕਰਦਾ ਹੈਂ, ਤਾਂ ਇਹ ਸੁਖੈਨ ਹੀ ਆਨੰਦ ਮਾਣਦਾ ਹੈ।
Fareedkot Teekaਹੇ ਪਰਮੇਸਰ! ਜੇ ਤੂੰ ਜੀਉ ਦੇ ਮਨ ਅੰਦਰ ਵਸੈਂ ਤਉ ਸਹਿਜੇ ਹੀ ਅਨੰਦ ਮੇਂ ਤਤਪਰ ਹੋਵੈ॥੩॥
Prof. Sahib Singhਜੇ ਤੂੰ ਮੇਰੇ ਮਨ ਵਿਚ ਵੱਸ ਪਏਂ, ਤਾਂ ਮੇਰਾ ਮਨ ਅਡੋਲ ਅਵਸਥਾ ਵਿਚ ਟਿਕ ਕੇ ਤੇਰੇ ਨਾਮ ਦੇ ਸੁਆਦ ਵਿਚ ਭਿੱਜ ਜਾਏ ॥੩॥ਪਦ ਅਰਥ ਸਹਜੇ = ਸਹਿਜ ਵਿਚ, ਅਡੋਲ ਆਤਮਕ ਅਵਸਥਾ ਵਿਚ। ਰਸਿ = (ਨਾਮ-) ਅੰਮ੍ਰਿਤ ਨਾਲ। ਰਸੈ = ਰਸਦਾ ਹੈ, ਭਿੱਜਦਾ ਹੈ, ਰਚਦਾ ਹੈ ॥੩॥
SikhNet (Spanish)Si vienes a mi mente me regocijo en Dicha de manera espontánea. (3)
ਮੂਰਖ ਮਨ ਸਮਝਾਇ; ਆਖਉ ਕੇਤੜਾ ॥
moorakh man samajhaae; aakhau ketarraa | Ang 752
Sant Singh KhalsaO my foolish mind, how can I teach and instruct you?
Manmohan SinghO my silly soul, how should I instruct and teach thee?
Manmohan Singh (Punjabi)ਨੀ ਮੇਰੀ ਕਮਲੀ ਜਿੰਦੜੀਏ! ਮੈਂ ਤੈਨੂੰ ਕਿਸ ਤਰ੍ਹਾਂ ਸਿਖਮਤ ਦੇਵਾਂ ਤੇ ਪੜ੍ਹਾਵਾਂ?
Fareedkot Teekaਇਸ ਮੂਰਖ ਮਨ ਕੋ ਕੇਤੜਾ ਹੀ ਸਮਝਾਇ ਕੇ ਆਖੀਦਾ ਹੈ॥
Prof. Sahib Singhਹੇ ਮੇਰੇ ਮੂਰਖ ਮਨ! ਮੈਂ ਤੈਨੂੰ ਕਿਤਨਾ ਕੁ ਸਮਝਾ ਸਮਝਾ ਕੇ ਦੱਸਾਂ,ਪਦ ਅਰਥ ਮਨ = ਹੇ ਮਨ! ਆਖਉ = ਮੈਂ ਆਖਾਂ। ਕੇਤੜਾ = ਕਿਤਨਾ ਕੁ?
SikhNet (Spanish)Oh mi mente ignorante, ¿cómo te podría instruir?
ਗੁਰਮੁਖਿ ਹਰਿ ਗੁਣ ਗਾਇ; ਰੰਗਿ ਰੰਗੇਤੜਾ ॥੪॥
guramukh har gun gaae; rang rangetarraa |4| Ang 752
Sant Singh KhalsaAs Gurmukh, sing the Glorious Praises of the Lord, and so become attuned to His Love. ||4||
Manmohan SinghThrough the Guru, sing thou thy Lord's praise and remain imbued with His love.
Manmohan Singh (Punjabi)ਗੁਰਾਂ ਦੇ ਰਾਹੀਂ ਤੂੰ ਆਪਣੇ ਸੁਆਮੀ ਦੀ ਸਿਫ਼ਤ ਗਾਇਨ ਕਰ ਅਤੇ ਉਸ ਦੀ ਪ੍ਰੀਤਅੰਦਰ ਰੰਗੀਜੀ ਰਹੁ।
Fareedkot Teekaਗੁਰਮੁਖਿ ਹਰੀ ਦੇ ਗੁਣ ਗਾਇਨ ਕਰਤੇ ਹੈਂ, ਤਿਨਕਾ ਮਨ ਰੰਗ ਮੇਂ ਰੰਗਾ ਗਇਆ ਹੈ॥੪॥
Prof. Sahib Singhਕਿ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ, ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਜਾ (ਤੇ ਇਸ ਤਰ੍ਹਾਂ ਆਪਣਾ ਜਨਮ ਮਰਨ ਸੋਹਣਾ ਬਣਾ ਲੈ) ॥੪॥ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਗਾਇ = ਗਾ ਕੇ। ਰੰਗਿ = ਰੰਗ ਵਿਚ। ਰੰਗੇਤੜਾ = ਰੰਗਿਆ ਜਾ ॥੪॥
SikhNet (Spanish)Canta todo el tiempo la Alabanza del Señor e imbúyete en ella.(4)
ਨਿਤ ਨਿਤ ਰਿਦੈ ਸਮਾਲਿ; ਪ੍ਰੀਤਮੁ ਆਪਣਾ ॥
nit nit ridai samaal; preetam aapanaa | Ang 752
Sant Singh KhalsaContinually, continuously, remember and cherish your Beloved Lord in your heart.
Manmohan SinghEver, ever remember thou Thy Love in thy mind.
Manmohan Singh (Punjabi)ਹਮੇਸ਼ਾਂ! ਹਮੇਸ਼ਾਂ ਹੀ ਤੂੰ ਆਪਣੇ ਪਿਆਰੇ ਨੂੰ ਆਪਣੇ ਚਿੱਤ ਅੰਦਰ ਯਾਦ ਕਰ।
Fareedkot Teekaਤੂੰ ਭੀ ਨਿਤ੍ਯ ਜੋ ਪ੍ਰੀਤਮ ਆਪਣਾ ਹੈ ਤਿਸ ਕੋ ਨਿਤ੍ਯੰਪ੍ਰਤਿ ਮਨ ਮੇਂ ਸੰਭਾਲ॥
Prof. Sahib Singhਹੇ ਭਾਈ! ਆਪਣੇ ਪ੍ਰੀਤਮ ਪ੍ਰਭੂ ਨੂੰ ਸਦਾ ਆਪਣੇ ਹਿਰਦੇ ਵਿਚ ਸਾਂਭ ਕੇ ਰੱਖ।ਪਦ ਅਰਥ ਰਿਦੈ = ਹਿਰਦੇ ਵਿਚ। ਸਮਾਲਿ = ਸਾਂਭ।
SikhNet (Spanish)Alaba siempre al Señor en tu corazón;
ਜੇ ਚਲਹਿ ਗੁਣ ਨਾਲਿ; ਨਾਹੀ ਦੁਖੁ ਸੰਤਾਪਣਾ ॥੫॥
je chaleh gun naal; naahee dukh santaapanaa |5| Ang 752
Sant Singh KhalsaFor if you depart with virtue, then pain shall never afflict you. ||5||
Manmohan SinghIf thou departest with virtues misery shall harass thee not.
Manmohan Singh (Punjabi)ਜੇਕਰ ਤੂੰ ਨੇਕੀਆਂ ਸੰਯੁਗਤ ਜਾਵੇਗਾ, ਤਾਂ ਅਪਦਾ ਤੈਨੂੰ ਔਖਾ ਨਹੀਂ ਕਰੇਗੀ।
Fareedkot Teekaਜੋ ਇਨ ਗੁਣੋਂ ਕੇ ਸੰਜੁਗਤ ਚਲੇਗਾ ਤੋ ਦੁਖੋਂ ਕਰ ਕੇ ਤਪਣਾ ਨਾ ਹੋਵੇਗਾ॥੫॥
Prof. Sahib Singhਜੇ ਤੂੰ (ਪ੍ਰਭੂ ਦੀ ਭਗਤੀ ਵਾਲੇ ਚੰਗੇ) ਗੁਣ ਨਾਲ ਲੈ ਕੇ (ਜੀਵਨ ਸਫ਼ਰ ਵਿਚ) ਤੁਰੇਂ ਤਾਂ ਕੋਈ ਦੁੱਖ ਕਲੇਸ਼ ਤੈਨੂੰ ਪੋਹ ਨਹੀਂ ਸਕੇਗਾ ॥੫॥ਪਦ ਅਰਥ ਸੰਤਾਪਣਾ = ਕਲੇਸ਼ ਦੇ ਸਕਣਾ ॥੫॥
SikhNet (Spanish)así guardarás la Compañía de lo Bueno y el dolor no te lastimará.(5)
ਮਨਮੁਖ ਭਰਮਿ ਭੁਲਾਣਾ; ਨਾ ਤਿਸੁ ਰੰਗੁ ਹੈ ॥
manamukh bharam bhulaanaa; naa tis rang hai | Ang 752
Sant Singh KhalsaThe self-willed manmukh wanders around, deluded by doubt; he does not enshrine love for the Lord.
Manmohan SinghAn apostate goes astray in doubt and he enshrines not love for the Lord.
Manmohan Singh (Punjabi)ਅਧਰਮੀ ਸੰਦੇਹ ਅੰਦਰ ਭੁਲਿਆ ਹੋਇਆ ਹੈ ਅਤੇ ਉਹ ਪ੍ਰਭੂ ਨੂੰ ਪਿਆਰ ਨਹੀਂ ਕਰਦਾ।
Fareedkot Teekaਮਨਮੁਖ ਨੂੰ ਵਾਹਿਗੁਰੂ ਕਾ ਪ੍ਰੇਮ ਨਹੀਂ ਹੈ, ਵਹੁ ਭਰਮ ਕਰ ਕੇ ਸੰਸਾਰ ਔਝੜ ਮੇਂ ਹੀ ਭੂਲਾ ਹੂਆ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਮਨ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, ਉਸ ਨੂੰ ਪਰਮਾਤਮਾ ਦੇ ਨਾਮ ਦੀ ਲਾਲੀ ਨਹੀਂ ਚੜ੍ਹਦੀ।ਪਦ ਅਰਥ ਰੰਗੁ = (ਨਾਮ ਦੀ) ਲਾਲੀ।
SikhNet (Spanish)El Manmukj es desviado por la duda, pues no ama a su Señor.
ਮਰਸੀ ਹੋਇ ਵਿਡਾਣਾ; ਮਨਿ ਤਨਿ ਭੰਗੁ ਹੈ ॥੬॥
marasee hoe viddaanaa; man tan bhang hai |6| Ang 752
Sant Singh KhalsaHe dies as a stranger to his own self, and his mind and body are spoiled. ||6||
Manmohan SinghHe dies an utter stranger and his soul and body are spoiled.
Manmohan Singh (Punjabi)ਉਹ ਐਨ ਓਪਰਾ ਹੋ ਮਰਦਾ ਹੈ ਅਤੇ ਉਸ ਦੀ ਆਤਮਾ ਦੇ ਦੇਹ ਖਰਾਬ ਹੋ ਜਾਂਦੇ ਹਨ।
Fareedkot Teekaਮਨ ਤਨ ਮੇਂ ਪਰਮੇਸਰ ਦੀ ਪ੍ਰੀਤੀ ਦਾ ਜੋ (ਭੰਗੁ) ਵਿਘਨ ਹੈ ਇਸੀ ਤੇ ਵਹੁ (ਵਿਡਾਣਾ) ਹੈਰਾਨ ਹੋ ਕਰ ਮਰੇਗਾ॥੬॥
Prof. Sahib Singhਉਹ ਨਿਖਸਮਾ ਹੋ ਕੇ ਆਤਮਕ ਮੌਤ ਸਹੇੜਦਾ ਹੈ, ਉਸ ਦੇ ਮਨ ਵਿਚ ਉਸ ਦੇ ਸਰੀਰ ਵਿਚ (ਪਰਮਾਤਮਾ ਨਾਲੋਂ) ਵਿਛੋੜਾ ਬਣਿਆ ਰਹਿੰਦਾ ਹੈ ॥੬॥ਪਦ ਅਰਥ ਮਰਸੀ = ਆਤਮਕ ਜੀਵਨ ਗਵਾ ਬੈਠੇਗਾ। ਵਿਡਾਣਾ = ਓਪਰਾ, ਨਿਖਸਮਾ। ਭੰਗੁ = ਤੋਟ, ਵਿਛੋੜਾ ॥੬॥
SikhNet (Spanish)Su cuerpo y su mente se dividen y muere como un extraño para su Alma.(6)
ਗੁਰ ਕੀ ਕਾਰ ਕਮਾਇ; ਲਾਹਾ ਘਰਿ ਆਣਿਆ ॥
gur kee kaar kamaae; laahaa ghar aaniaa | Ang 752
Sant Singh KhalsaPerforming service to the Guru, you shall go home with the profit.
Manmohan SinghPerforming the service of the Guru, O man, thou shalt bring profit home.
Manmohan Singh (Punjabi)ਗੁਰਾਂ ਦੀ ਘਾਲ ਕਮਾ, ਹੇ ਬੰਦੇ! ਤੂੰ ਨਫਾ ਖੱਟ ਆਪਣੇ ਘਰ ਨੂੰ ਲੈ ਜਾਵੇਗਾ।
Fareedkot Teekaਜਿਨੋਂ ਨੇ ਗੁਰੋਂ ਕੀ ਕਾਰ ਕਮਾਇਕੇ, ਭਾਵ ਗੁਰੋਂ ਕੀ ਸੇਵਾ ਕਰ ਕੇ ਨਾਮ ਕਾ ਲਾਭ (ਘਰਿ) ਮਨ ਵਿਚ (ਆਣਿਆ) ਲਿਆਂਦਾ ਹੈ॥
Prof. Sahib Singhਜਿਸ ਮਨੁੱਖ ਨੇ ਗੁਰੂ ਦੀ ਦੱਸੀ ਕਾਰ (ਭਗਤੀ) ਕਰ ਕੇ (ਭਗਤੀ ਦਾ) ਲਾਭ ਆਪਣੇ ਹਿਰਦੇ-ਘਰ ਵਿਚ ਲੈ ਆਂਦਾ,ਪਦ ਅਰਥ ਲਾਹਾ = ਲਾਭ। ਆਣਿਆ = ਲਿਆਂਦਾ।
SikhNet (Spanish)Apegado a la tarea del Guru, uno trae los Frutos al hogar.
ਗੁਰਬਾਣੀ ਨਿਰਬਾਣੁ; ਸਬਦਿ ਪਛਾਣਿਆ ॥੭॥
gurabaanee nirabaan; sabad pachhaaniaa |7| Ang 752
Sant Singh KhalsaThrough the Word of the Guru's Bani, and the Shabad, the Word of God, the state of Nirvaanaa is attained. ||7||
Manmohan SinghBy the Guru's hymns, the detached Lord is realised.
Manmohan Singh (Punjabi)ਗੁਰਾਂ ਦੀ ਬਾਣੀ ਦੁਆਰਾ ਨਿਰਲੇਪ ਪ੍ਰਭੂ ਅਨੁਭਵ ਕੀਤਾ ਜਾਂਦਾ ਹੈ।
Fareedkot Teekaਗੁਰੋਂ ਕੀ (ਸਬਦਿ) ਉਪਦੇਸ਼ ਰੂਪ ਬਾਣੀ ਕਰ ਕੇ ਅਪਨੇ (ਨਿਰਬਾਣੁ) ਨਿਰਬੰਧ ਸਰੂਪ ਕੋ ਪਛਾਣਿਆ ਹੈ॥੭॥
Prof. Sahib Singhਉਸ ਨੇ ਗੁਰੂ ਦੀ ਬਾਣੀ ਦੀ ਬਰਕਤਿ ਨਾਲ ਗੁਰੂ ਦੇ ਸ਼ਬਦ ਵਿਚ ਜੁੜ ਕੇ ਵਾਸਨਾ-ਰਹਿਤ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ ॥੭॥ਪਦ ਅਰਥ ਨਿਰਬਾਣੁ = ਵਾਸਨਾ-ਰਹਿਤ ਪ੍ਰਭੂ ॥੭॥
SikhNet (Spanish)A través de la Palabra del Shabd del Guru uno logra alcanzar el Estado de Desapego. (7)
ਇਕ ਨਾਨਕ ਕੀ ਅਰਦਾਸਿ; ਜੇ ਤੁਧੁ ਭਾਵਸੀ ॥
eik naanak kee aradaas; je tudh bhaavasee | Ang 752
Sant Singh KhalsaNanak makes this one prayer: if it pleases Your Will,
Manmohan SinghNanak makes a supplication, "O Lord, if such be Thy will,
Manmohan Singh (Punjabi)ਨਾਨਕ ਇਕ ਪ੍ਰਾਰਥਨਾ ਕਰਦਾ ਹੈ, "ਹੇ ਪ੍ਰਭੂ! ਜੇਕਰ ਤੇਰੀ ਐਸੀ ਰਜਾ ਹੋਵੇ ਤਾਂ,
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਪਰਮੇਸਰ! ਮੇਰੀ ਏਕ ਬੇਨਤੀ ਹੈ, ਜੋ ਤੇਰੇ ਕੋ ਭਾਵੈ ਤਾਂ ਮੈਂ ਕਰੋਂ॥
Prof. Sahib Singhਹੇ ਪ੍ਰਭੂ! ਮੇਰੀ ਨਾਨਕ ਦੀ ਅਰਦਾਸ ਭੀ ਇਹੀ ਹੈ ਜੇ ਤੈਨੂੰ ਇਹ ਪਸੰਦ ਆ ਜਾਏ,ਪਦ ਅਰਥ ਭਾਵਸੀ = ਚੰਗੀ ਲੱਗੇ, ਪਸੰਦ ਆਵੇ।
SikhNet (Spanish)Nanak reza, oh Señor, si tal es Tu Voluntad,
ਮੈ ਦੀਜੈ ਨਾਮ ਨਿਵਾਸੁ; ਹਰਿ ਗੁਣ ਗਾਵਸੀ ॥੮॥੧॥੩॥
mai deejai naam nivaas; har gun gaavasee |8|1|3| Ang 752
Sant Singh Khalsabless me with a home in Your Name, Lord, that I may sing Your Glorious Praises. ||8||1||3||
Manmohan Singhbless me Thou with an abode in Thy Name, that I may ever sing thine praises".
Manmohan Singh (Punjabi)ਤੂੰ ਮੈਨੂੰ ਆਪਣੇ ਨਾਮ ਅੰਦਰ ਵਸੇਬਾ ਬਖਸ਼ ਦੇ, ਤਾਂ ਜੋ ਮੈਂ ਸਦਾ ਤੇਰੀ ਮਹਿਮਾ ਗਾਇਨ ਕਰਦਾ ਰਹਾਂ।
Fareedkot Teekaਮੇਰੇ ਕੋ ਨਾਮ ਮੇਂ ਨਿਵਾਸ ਦੀਜੀਏ, ਹੇ ਹਰੀ! ਪੁਨਾ ਤੇਰੇ ਗੁਣੋਂ ਕੋ ਗਾਵਤਾ ਰਹੂੰ॥੮॥੧॥੩॥☬ਪਰਮੇਸ੍ਵਰ ਸੇ ਬੇਮੁਖੋਂ ਕੋ ਜੋ ਚੌਰਾਸੀ ਕੀ ਸਜਾਇ ਹੈ, ਸੋ ਦ੍ਰਿਸ੍ਟਾਂਤ ਸੇ ਕਹਤੇ ਹੈਂ:
Prof. Sahib Singhਤਾਂ ਮੇਰੇ ਹਿਰਦੇ ਵਿਚ ਆਪਣੇ ਨਾਮ ਦਾ ਨਿਵਾਸ ਕਰ ਦੇਹ ਤਾ ਕਿ ਮੈਂ ਤੇਰੇ ਗੁਣ ਗਾਂਦਾ ਰਹਾਂ ॥੮॥੧॥੩॥ਪਦ ਅਰਥ ਮੈ = ਮੈਨੂੰ, ਮੇਰੇ ਹਿਰਦੇ ਵਿਚ। ਗਾਵਸੀ = ਗਾਵੇਗਾ ॥੮॥੧॥੩॥
* ਨੋਟ: ਇਹ ਅਸ਼ਟਪਦੀ ਸੂਹੀ ਅਤੇ ਕਾਫੀ ਦੋਹਾਂ ਮਿਲਵੀਆਂ ਰਾਗਣੀਆਂ ਵਿਚ ਗਾਈ ਜਾਣੀ ਹੈ। ਕਾਫੀ ਇਕ ਰਾਗਣੀ ਦਾ ਨਾਮ ਹੈ। * ਨੋਟ: ਇਹ ਅਸਟਪਦੀ 'ਘਰੁ ੧੦' ਦੀ ਹੈ। ਕੁੱਲ ਜੋੜ ੩ ਹੈ।
SikhNet (Spanish)bendíceme para que esté entonado en Tu Nombre y cante siempre Tu Alabanza. (8-1-3)