ੴ

ਸਿੱਖਬਾਣੀ · SikhBani

ਬਾਲ ਜੁਆਨੀ ਅਰੁ ਬਿਰਧਿ ਫੁਨਿ ਤੀਨਿ ਅਵਸਥਾ ਜਾਨਿ ॥

baal juaanee ar biradh fun teen avasathaa jaan
Guru Tegh Bahadur Ji ਗੁਰੂ ਤੇਗ਼ ਬਹਾਦਰ ਜੀ · Salok Ninth Mehl · Ang 1428 · 2 lines
Translations

ਬਾਲ ਜੁਆਨੀ ਅਰੁ ਬਿਰਧਿ ਫੁਨਿ; ਤੀਨਿ ਅਵਸਥਾ ਜਾਨਿ ॥

baal juaanee ar biradh fun; teen avasathaa jaan |

Sant Singh KhalsaChildhood, youth and old age - know these as the three stages of life.
Manmohan SinghKnow thou that there are three stages of life, childhood, youth and then old age.
Manmohan Singh (Punjabi)ਤੂੰ ਜਾਣ ਲੈ ਕਿ ਜੀਵਨ ਦੀਆਂ ਤਿੰਨ ਦਸ਼ਾਂ ਹਨ, ਬਚਪਨ, ਯੁਵਾ ਅਵਸਥਾ ਅਤੇ ਫਿਰ ਬੁਢੇਪਾ।
Fareedkot Teekaਹੇ ਮਨ! ਬਾਲ੍ਯ ਅਵਸਥਾ, ਫਿਰ ਜੁਬਾ ਅਵਸਥਾ, ਫਿਰ ਬ੍ਰਿਧ ਅਵਸਥਾ ਯਿਹ ਤੀਨ ਅਵਸਥਾ ਸਰੀਰ ਕੀ ਜਾਨ॥
Prof. Sahib Singhਬਾਲ-ਅਵਸਥਾ, ਜੁਆਨੀ ਦੀ ਅਵਸਥਾ, ਅਤੇ ਫਿਰ ਬੁਢੇਪੇ ਦੀ ਅਵਸਥਾ-(ਉਮਰ ਦੀਆਂ ਇਹ) ਤਿੰਨ ਅਵਸਥਾ ਸਮਝ ਲੈ (ਜੋ ਮਨੁੱਖ ਤੇ ਆਉਂਦੀਆਂ ਹਨ)।

ਪਦ ਅਰਥ ਅਰੁ = ਅਤੇ। ਬਿਰਧਿ = ਬੁਢੇਪਾ। ਫੁਨਿ = (पुनः) ਫਿਰ। ਤੀਨਿ = ਤਿੰਨ। ਜਾਨਿ = ਜਾਣ, ਸਮਝ ਲੈ।

SikhNet (Spanish)Las tres facetas de la vida son la niñez, la juventud y la vejez, pero sin meditar en el Señor,

ਕਹੁ ਨਾਨਕ. ਹਰਿ ਭਜਨ ਬਿਨੁ; ਬਿਰਥਾ ਸਭ ਹੀ ਮਾਨੁ ॥੩੫॥

kahu naanak. har bhajan bin; birathaa sabh hee maan |35|

Sant Singh KhalsaSays Nanak, without meditating on the Lord, everything is useless; you must appreciate this. ||35||
Manmohan SinghSays Nanak, know thou that without the Lord's meditation all are in vain.
Manmohan Singh (Punjabi)ਗੁਰੂ ਜੀ ਆਖਦੇ ਹਨ, ਤੂੰ ਜਾਣ ਲੈ ਕਿ ਸੁਆਮੀ ਦੇ ਸਿਮਰਨ ਦੇ ਬਗੈਰ ਸਾਰੀਆਂ ਹੀ ਬੇਅਰਥ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰਿ ਭਜਨ ਸੇ ਬਿਨਾਂ ਸਭ ਬ੍ਯਰਥ ਹੈਂ॥੩੫॥
Prof. Sahib Singhਨਾਨਕ ਆਖਦਾ ਹੈ ਕਿ (ਪਰ ਇਹ) ਚੇਤੇ ਰੱਖ (ਕਿ) ਪਰਮਾਤਮਾ ਦੇ ਭਜਨ ਤੋਂ ਬਿਨਾ ਇਹ ਸਾਰੀਆਂ ਹੀ ਵਿਅਰਥ ਜਾਂਦੀਆਂ ਹਨ ॥੩੫॥

ਪਦ ਅਰਥ ਮਾਨ = ਮੰਨ ॥੩੫॥

SikhNet (Spanish)dice Nanak, todo es inútil, tienes que entender esto. (35)
Answers quote the Granth verbatim with Ang citations. AI commentary is not Gurbani and not a religious ruling.