ੴ

ਸਿੱਖਬਾਣੀ · SikhBani

ਕਰਣੋ ਹੁਤੋ ਸੁ ਨਾ ਕੀਓ ਪਰਿਓ ਲੋਭ ਕੈ ਫੰਧ ॥

karano huto su naa keeo pario lobh kai fandh
Guru Tegh Bahadur Ji ਗੁਰੂ ਤੇਗ਼ ਬਹਾਦਰ ਜੀ · Salok Ninth Mehl · Ang 1428 · 2 lines
Translations

ਕਰਣੋ ਹੁਤੋ. ਸੁ ਨਾ ਕੀਓ; ਪਰਿਓ ਲੋਭ ਕੈ ਫੰਧ ॥

karano huto. su naa keeo; pario lobh kai fandh |

Sant Singh KhalsaYou have not done what you should have done; you are entangled in the web of greed.
Manmohan SinghWhat thou should have done, that thou have done not. Thou are entangled in the net of covetousness.
Manmohan Singh (Punjabi)ਜਿਹੜਾ ਕੁਛ ਤੈਨੂੰ ਕਰਨਾ ਚਾਹੀਦਾ ਸੀ, ਉਹ ਤੂੰ ਨਹੀਂ ਕੀਤਾ। ਤੂੰ ਲਾਲਚ ਦੇ ਜਾਲ ਵਿੱਚ ਫਸ ਗਿਆ ਹੈਂ।
Fareedkot Teekaਹੇ ਪਿਆਰੇ! ਜੋ ਤੈਨੇ ਕਰਨਾ ਥਾ, ਸੋ ਤੋ ਕੀਆ ਨਹੀਂ, ਲੋਭ ਕੇ ਫੰਧੇ ਮੇਂ ਫਸਾ ਰਹਾ॥
Prof. Sahib Singh(ਮਾਇਆ ਦੇ ਮੋਹ ਵਿਚ) ਅੰਨ੍ਹੇ ਹੋ ਰਹੇ ਹੇ ਮਨੁੱਖ! ਜੋ ਕੁਝ ਤੂੰ ਕਰਨਾ ਸੀ, ਉਹ ਤੂੰ ਨਾਹ ਕੀਤਾ (ਸਾਰੀ ਉਮਰ) ਤੂੰ ਲੋਭ ਦੀ ਫਾਹੀ ਵਿਚ (ਹੀ) ਫਸਿਆ ਰਿਹਾ।

ਪਦ ਅਰਥ ਕਰਣੋ ਹੁਤੋ = (ਜੋ ਕੁਝ) ਕਰਨਾ ਸੀ। ਸੁ = ਉਹ। ਕੈ ਫੰਧ = ਦੇ ਫਾਹੇ ਵਿਚ।

SikhNet (Spanish)No has hecho lo que deberías, sigues atrapado en la red de la avaricia.

ਨਾਨਕ. ਸਮਿਓ ਰਮਿ ਗਇਓ; ਅਬ ਕਿਉ ਰੋਵਤ ਅੰਧ ॥੩੬॥

naanak. samio ram geo; ab kiau rovat andh |36|

Sant Singh KhalsaNanak, your time is past and gone; why are you crying now, you blind fool? ||36||
Manmohan SinghNanak! When one's times is past, why wail them, O blind man?
Manmohan Singh (Punjabi)ਨਾਨਕ, ਤੇਰਾ ਵੇਲਾ ਬੀਤ ਗਿਆ ਹੈ। ਤੂੰ ਹੁਣ ਕਿਉਂ ਵਿਰਲਾਪ ਕਰਦਾ ਹੈ, ਹੇ ਅੰਨ੍ਹੇ ਇਨਸਾਨ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਬ ਤੋ ਸਮ੍ਯ ਬਿਤੀਤ ਹੋ ਗਯਾ ਹੈ, ਹੇ ਅੰਧੇ! ਅਬ ਕਿਉਂ ਰੋਤਾ ਹੈਂ? ਅਪਨੇ ਕੀਏ ਕਾ ਫਲ੍ਹ ਭੋਗ, ਭਾਵ ਮਰਨ ਕਾਲ ਰੋਤਾ ਹੈ। ਤਬ ਜਮ ਤਿਸ ਕੋ ਐਸੇ ਕਹੇ ਹੈਂ॥੩੬॥
Prof. Sahib Singhਹੇ ਨਾਨਕ! (ਜ਼ਿੰਦਗੀ ਦਾ ਸਾਰਾ) ਸਮਾ (ਇਸੇ ਤਰ੍ਹਾਂ ਹੀ) ਗੁਜ਼ਰ ਗਿਆ। ਹੁਣ ਕਿਉਂ ਰੋਂਦਾ ਹੈਂ? (ਹੁਣ ਪਛੁਤਾਣ ਦਾ ਕੀ ਲਾਭ?) ॥੩੬॥

ਪਦ ਅਰਥ ਸਮਿਓ = (ਮਨੁੱਖਾ ਜੀਵਨ ਦਾ) ਸਮਾ। ਰਮਿ ਗਇਓ = ਗੁਜ਼ਰ ਗਿਆ। ਅੰਧ = ਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋ ਚੁੱਕੇ ਮਨੁੱਖ! ॥੩੬॥

SikhNet (Spanish)Dice Nanak, tu tiempo ya pasó y se fue, ¿Por qué lloras ahora, tonto ciego? (36)
Answers quote the Granth verbatim with Ang citations. AI commentary is not Gurbani and not a religious ruling.