ਸਾਰਗ ਮਹਲਾ ੫ ॥
saarag mahalaa 5 | Ang 1213
Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.
ਪ੍ਰਭੁ ਮੇਰੋ; ਇਤ ਉਤ ਸਦਾ ਸਹਾਈ ॥
prabh mero; it ut sadaa sahaaee | Ang 1213
Sant Singh KhalsaHere and hereafter, God is forever my Help and Support.
Manmohan SinghMy Lord is ever a succourer of mine, both here and hereafter,
Manmohan Singh (Punjabi)ਏਥੇ ਅਤੇ ਓਥੇ ਦੋਹਾਂ ਥਾਵਾਂ ਤੇ ਹੀ ਮੇਰਾ ਸੁਆਮੀ ਸਦੀਵ ਹੀ ਮੇਰਾ ਸਹਾਇਕ ਹੈ।
Fareedkot Teekaਮੇਰਾ ਪ੍ਰਭੂ (ਇਤ ਉਤ), ਭਾਵ ਲੋਕ ਪ੍ਰਲੋਕ ਮੇਂ ਸਦਾ ਸਹਾਇਤਾ ਕਰਨੇ ਵਾਲਾ ਹੈ॥
Prof. Sahib Singhਮੇਰਾ ਪ੍ਰਭੂ! ਇਸ ਲੋਕ ਵਿਚ ਪਰਲੋਕ ਵਿਚ ਸਦਾ ਸਹਾਇਤਾ ਕਰਨ ਵਾਲਾ ਹੈ।ਪਦ ਅਰਥ ਇਤ = ਇਸ ਲੋਕ ਵਿਚ। ਉਤ = ਪਰਲੋਕ ਵਿਚ। ਸਹਾਈ = ਸਹਾਇਤਾ ਕਰਨ ਵਾਲਾ।
SikhNet (Spanish)Mi Señor es siempre mi Refugio, aquí y aquí después, oh mi Dios Encantador,
ਮਨਮੋਹਨੁ. ਮੇਰੇ ਜੀਅ ਕੋ ਪਿਆਰੋ; ਕਵਨ ਕਹਾ ਗੁਨ ਗਾਈ ॥੧॥ ਰਹਾਉ ॥
manamohan. mere jeea ko piaaro; kavan kahaa gun gaaee |1| rahaau | Ang 1213
Sant Singh KhalsaHe is the Enticer of my mind, the Beloved of my soul. What Glorious Praises of His can I sing and chant? ||1||Pause||
Manmohan SinghGod, the soul-charmer, is the Beloved of my soul, what praises of the Lord can I utter and sing?. Pause.
Manmohan Singh (Punjabi)ਮਨ ਨੂੰ ਮੋਹਤ ਕਰ ਲੈਣ ਵਾਲਾ, ਵਾਹਿਗੁਰੂ, ਮੇਰੀ ਜਿੰਦਗੀ ਦਾ ਪ੍ਰੀਤਮ ਹੈ; ਸਾਈਂ ਦੀਆਂ ਕਿਹੜੀਆਂ ਸਿਫਤਾਂ ਮੈਂ ਵਰਣਨ ਤੇ ਗਾਇਨ ਕਰ ਸਕਦਾ ਹਾਂ? ਠਹਿਰਾਉ।
Fareedkot Teekaਮਨ ਕੇ ਮੋਹਨੇ ਵਾਲਾ ਔਰ ਮੇਰੇ ਜੀਵ ਕਾ ਪ੍ਯਾਰਾ ਹੈ। ਮੈਂ ਤਿਸ ਕੇ ਕੌਨ ਸੇ ਗੁਨ ਗਾਇ ਕਰ ਕਹੂੰ, ਭਾਵ ਗੁਣ ਬ੍ਯੰਤ ਹੈਂ; ਵਾ ਮੈਂ ਕਵਨ ਬੇਚਾਰਾ ਹੂੰ ਜੋ ਗੁਨੋਂ ਕੋ ਬਰਨਨ ਕਰ ਸਕੂੰ॥੧॥ ਰਹਾਉ ॥
Prof. Sahib Singhਮੇਰੇ ਮਨ ਨੂੰ ਮੋਹਣ ਵਾਲਾ ਉਹ ਮੇਰਾ ਪ੍ਰਭੂ ਮੇਰੀ ਜਿੰਦ ਦਾ ਪਿਆਰਾ ਹੈ। ਮੈਂ ਉਸ ਦੇ ਕਿਹੜੇ-ਕਿਹੜੇ ਗੁਣ ਗਾ ਕੇ ਦੱਸਾਂ? ॥੧॥ ਰਹਾਉ ॥ਪਦ ਅਰਥ ਜੀਅ ਕੋ = ਜਿੰਦ ਦਾ। ਗਾਈ = ਗਾਇ, ਗਾ ਕੇ। ਕਵਨ ਗੁਨ = ਕਿਹੜੇ ਕਿਹੜੇ ਗੁਣ? ਕਹਾ = ਕਹਾਂ, ਮੈਂ ਦੱਸਾਂ ॥੧॥ ਰਹਾਉ ॥
SikhNet (Spanish)oh Bienamado de mi Alma, ¿cuál de tus Alabanzas podría entonar? (1-Pausa)
ਖੇਲਿ ਖਿਲਾਇ; ਲਾਡ ਲਾਡਾਵੈ; ਸਦਾ ਸਦਾ ਅਨਦਾਈ ॥
khel khilaae; laadd laaddaavai; sadaa sadaa anadaaee | Ang 1213
Sant Singh KhalsaHe plays with me, He fondles and caresses me. Forever and ever, He blesses me with bliss.
Manmohan SinghHe dandles and fondles me and ever, ever blesses me with bliss.
Manmohan Singh (Punjabi)ਉਹ ਮੈਨੂੰ ਖਿਡਾਉਂਦਾ ਮਲਾਉਂਦਾ ਤੇ ਪਿਆਰਦਾ ਪੁਚਕਾਰਦਾ ਹੈ ਅਤੇ ਹਮੇਸ਼ਾਂ, ਹਮੇਸ਼ਾਂ ਪ੍ਰਸੰਨਤਾ ਪਰਦਾਨ ਕਰਦਾ ਹੈ।
Fareedkot Teekaਖੇਡ ਕੋ ਮਨ ਕਰ ਕੇ ਖਿਡਾਵਤਾ ਹੈ ਔਰ ਤਨ ਕਰ ਕੇ ਲਡਾਵਤਾ ਹੈ ਔਰ (ਸਦਾ) ਨਿਤਪ੍ਰਤੀ (ਅਨਦਾਈ) ਅੰਨਦਾਤਾ ਹੈ ਵਾ ਅਨੰਦ ਦੇਤਾ ਹੈ॥
Prof. Sahib Singhਉਹ ਸਾਨੂੰ (ਜਗਤ-) ਤਮਾਸ਼ੇ ਵਿਚ ਖਿਡਾਂਦਾ ਹੈ, ਲਾਡ ਲਡਾਂਦਾ ਹੈ, ਉਹ ਸਦਾ ਹੀ ਸੁਖ ਦੇਣ ਵਾਲਾ ਹੈ।ਪਦ ਅਰਥ ਖੇਲਿ = ਖੇਲ ਵਿਚ। ਖਿਲਾਇ = ਖਿਡਾ ਕੇ। ਅਨਦਾਈ = ਆਨੰਦ ਦੇਣ ਵਾਲਾ।
SikhNet (Spanish)Tú me acaricias, me muestras tu Bondad y me bendices siempre con Éxtasis.
ਪ੍ਰਤਿਪਾਲੈ ਬਾਰਿਕ ਕੀ ਨਿਆਈ; ਜੈਸੇ ਮਾਤ ਪਿਤਾਈ ॥੧॥
pratipaalai baarik kee niaaee; jaise maat pitaaee |1| Ang 1213
Sant Singh KhalsaHe cherishes me, like the father and the mother love their child. ||1||
Manmohan SinghHe sustains me in such a way, as mother and father do their child.
Manmohan Singh (Punjabi)ਉਹ ਮੈਨੂੰ ਇਸ ਤਰ੍ਹਾਂ ਪਾਲਦਾ-ਪੋਸਦਾ ਹੈ, ਜਿਸ ਤਰ੍ਹਾਂ ਮਾਂ ਅਤੇ ਪਿਓ ਆਪਣੇ ਬੱਚੇ ਨੂੰ।
Fareedkot Teekaਬਾਲਕ ਕੀ ਨ੍ਯਾਈ ਪ੍ਰਤਿਪਾਲਾ ਕਰਤਾ ਹੈ। ਜੈਸੇ ਮਾਤਾ ਅਰ ਪਿਤਾ ਪੁਤ੍ਰ ਕੀ ਪ੍ਰਤਿਪਾਲਾ ਕਰਤੇ ਹੈਂ॥੧॥
Prof. Sahib Singhਜਿਵੇਂ ਮਾਂ ਪਿਉ ਆਪਣੇ ਬੱਚੇ ਦੀ ਪਾਲਣਾ ਕਰਦੇ ਹਨ, ਤਿਵੇਂ ਉਹ ਸਾਡੀ ਪਾਲਣਾ ਕਰਦਾ ਹੈ ॥੧॥ਪਦ ਅਰਥ ਨਿਆਈ = ਵਾਂਗ। ਪਿਤਾਈ = ਪਿਤਾ ॥੧॥
SikhNet (Spanish)Si, me das Tu Sustento así como el padre y la madre a su hijo. (1)
ਤਿਸੁ ਬਿਨੁ ਨਿਮਖ. ਨਹੀ ਰਹਿ ਸਕੀਐ; ਬਿਸਰਿ ਨ ਕਬਹੂ ਜਾਈ ॥
tis bin nimakh. nahee reh sakeeai; bisar na kabahoo jaaee | Ang 1213
Sant Singh KhalsaI cannot survive without Him, even for an instant; I shall never forget Him.
Manmohan SinghWithout Him, I can live not even for a moment, so I forget Him not ever.
Manmohan Singh (Punjabi)ਉਸ ਦੇ ਬਗੈਰ, ਮੈਂ ਇਕ ਮੁਹਤ ਭਰ ਭੀ ਰਹਿ ਨਹੀਂ ਸਕਦਾ, ਸੋ ਉਸ ਨੂੰ ਮੈਂ ਕਦਾਚਿਤ ਭੁਲਾਉਂਦਾ ਨਹੀਂ।
Fareedkot Teekaਤਿਸ ਬਿਨ ਨਿਮਖ ਮਾਤ੍ਰ ਭੀ ਰਹਿ ਨਹੀਂ ਸਕੀਤਾ ਔਰ ਨਾ ਕਬੀ ਬਿਸਰ ਹੀ ਜਾਤਾ ਹੈ॥
Prof. Sahib Singhਉਸ (ਪਰਮਾਤਮਾ ਦੀ ਯਾਦ) ਤੋਂ ਬਿਨਾ ਅੱਖ ਝਮਕਣ ਜਿਤਨੇ ਸਮੇ ਲਈ ਭੀ ਰਿਹਾ ਨਹੀਂ ਜਾ ਸਕਦਾ, ਉਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।ਪਦ ਅਰਥ ਨਿਮਖ = ਅੱਖ ਝਮਕਣ ਜਿਤਨਾ ਸਮਾ।
SikhNet (Spanish)Oh, no podemos estar sin Él ni por un momento, por eso no Lo olvido nunca,
ਕਹੁ ਨਾਨਕ. ਮਿਲਿ ਸੰਤਸੰਗਤਿ ਤੇ; ਮਗਨ ਭਏ ਲਿਵ ਲਾਈ ॥੨॥੨੫॥੪੮॥
kahu naanak. mil santasangat te; magan bhe liv laaee |2|25|48| Ang 1214
Sant Singh KhalsaSays Nanak, joining the Society of the Saints, I am enraptured, lovingly attuned to my Lord. ||2||25||48||
Manmohan SinghSays Nanak, meeting with the society of saints, I am enraptured and attuned to my Lord.
Manmohan Singh (Punjabi)ਗੁਰੂ ਜੀ ਆਖਦੇ ਹਨ, ਸਾਧ ਸੰਗਤ ਨਾਲ ਮਿਲ ਕੇ ਮੈਂ ਪ੍ਰਸੰਨ ਹੋ ਗਿਆ ਹਾਂ ਅਤੇ ਮੇਰੀ ਪ੍ਰਭੂ ਨਾਲ ਪ੍ਰੀਤ ਪੈ ਗਈ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸਤਸੰਗਤ ਕੇ ਮਿਲਨੇ ਸੇ ਪ੍ਰਮੇਸ੍ਵਰ ਮੇਂ ਬ੍ਰਿਤੀ ਲਗਾਇ ਕਰ ਮਗਨ ਹੂਏ ਹੈਂ॥੨॥੨੫॥੪੮॥
Prof. Sahib Singhਨਾਨਕ ਆਖਦਾ ਹੈ- ਜਿਹੜੇ ਮਨੁੱਖ ਸਾਧ ਸੰਗਤ ਵਿਚ ਮਿਲਦੇ ਹਨ, ਉਹ ਮਨੁੱਖ ਪਰਮਾਤਮਾ ਵਿਚ ਸੁਰਤ ਜੋੜ ਕੇ ਮਸਤ ਰਹਿੰਦੇ ਹਨ ॥੨॥੨੫॥੪੮॥ਪਦ ਅਰਥ ਮਿਲਿ = ਮਿਲੇ, ਜੋ ਮਿਲੇ। ਤੇ = ਉਹ {ਬਹੁ-ਵਚਨ}। ਲਿਵ = ਲਗਨ। ਲਾਈ = ਲਾਇ, ਲਾ ਕੇ ॥੨॥੨੫॥੪੮॥
SikhNet (Spanish)dice Nanak, al encontrarme con el Santo, estoy en Éxtasis y entonado en mi Dios. (2-25-48)