ੴ

ਸਿੱਖਬਾਣੀ · SikhBani

Ang 1213

Sri Guru Granth Sahib · Raag Saarang · 6 shabads, 35 lines
Translations
Shabad Guru Arjan Dev Ji Raag Saarang continued from Ang 1212

ਕਹੁ ਨਾਨਕ. ਮੈ ਅਤੁਲ ਸੁਖੁ ਪਾਇਆ; ਜਨਮ ਮਰਣ ਭੈ ਲਾਥੇ ॥੨॥੨੦॥੪੩॥

kahu naanak. mai atul sukh paaeaa; janam maran bhai laathe |2|20|43|

Sant Singh KhalsaSays Nanak, I have found immeasurable peace; my fear of birth and death is gone. ||2||20||43||
Manmohan SinghSays Nanak, I am, now, blessed with inestimable bliss, and my fear of birth and death is dispelled.
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਨੂੰ ਹੁਣ ਅਮਾਪ ਖੁਸ਼ੀ ਪਰਾਪਤ ਹੋ ਗਈ ਹੈ ਅਤੇ ਮੇਰਾ ਜੰਮਣ ਤੇ ਮਰਨ ਦਾ ਡਰ ਦੂਰ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੈਨੇ ਅਤੋਲ ਸੁਖ ਪਾਇਆ ਹੈ ਅਬ ਜਨਮ ਮਰਨ ਕੇ ਭੈ (ਲਾਥੇ) ਨਿਬ੍ਰਿਤ ਹੋ ਗਏ ਹੈਂ॥੨॥੨੦॥੪੩॥
Prof. Sahib Singhਨਾਨਕ ਆਖਦਾ ਹੈ- ਮੈਂ ਇਤਨਾ ਸੁਖ ਪ੍ਰਾਪਤ ਕੀਤਾ ਹੈ ਕਿ ਉਹ ਤੋਲਿਆ-ਮਿਣਿਆ ਨਹੀਂ ਜਾ ਸਕਦਾ, ਮੇਰੇ ਜੰਮਣ ਮਰਨ ਦੇ ਭੀ ਸਾਰੇ ਡਰ ਲਹਿ ਗਏ ਹਨ ॥੨॥੨੦॥੪੩॥

ਪਦ ਅਰਥ ਅਤੁਲ = ਜਿਹੜਾ ਤੋਲਿਆ ਨਾ ਸਕੇ। ਭੈ = ਸਾਰੇ ਡਰ {ਬਹੁ-ਵਚਨ} ॥੨॥੨੦॥੪੩॥

SikhNet (Spanish)dice Nanak, sin paralelo es la Paz con la que ahora soy bendecido, pues me he liberado de las aflicciones de nacimientos y muertes recurrentes. (2-20-43)

Open this shabad (7 lines, Angs 1212-1213) →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਰੇ ਮੂੜੑੇ; ਆਨ ਕਾਹੇ ਕਤ ਜਾਈ ॥

re moorrae; aan kaahe kat jaaee |

Sant Singh KhalsaYou fool: why are you going somewhere else?
Manmohan SinghO fool, why go thou any where else?
Manmohan Singh (Punjabi)ਹੇ ਮੂਰਖ! ਤੂੰ ਹੋਰ ਕਿਧਰੇ ਕਿਉਂ ਜਾਂਦਾ ਹੈ?
Fareedkot Teekaਹੇ ਮੂਰਖ ਜੀਵ! ਔਰ ਕਹੀਂ ਕਾਹੇ ਕੋ ਜਾਤਾ ਹੈ॥
Prof. Sahib Singhਹੇ ਮੂਰਖ! ਤੂੰ ਹੋਰ ਕਿਤੇ ਕਿਉਂ ਭਟਕਦਾ ਫਿਰਦਾ ਹੈਂ?

ਪਦ ਅਰਥ ਰੇ ਮੂੜ੍ਹ੍ਹੇ = ਹੇ ਮੂਰਖ! ਆਨ ਕਤ = ਹੋਰ ਕਿਤੇ। ਕਾਹੇ = ਕਿਉਂ?

SikhNet (Spanish)Oh tonto ignorante, ¿por qué ir a otro?, en tu interior está atesorado el Néctar total del Señor,

ਸੰਗਿ ਮਨੋਹਰੁ ਅੰਮ੍ਰਿਤੁ ਹੈ ਰੇ; ਭੂਲਿ ਭੂਲਿ ਬਿਖੁ ਖਾਈ ॥੧॥ ਰਹਾਉ ॥

sang manohar amrit hai re; bhool bhool bikh khaaee |1| rahaau |

Sant Singh KhalsaThe Enticing Ambrosial Amrit is with you, but you are deluded, totally deluded, and you eat poison. ||1||Pause||
Manmohan SinghWith thee is the Beauteous elixir of the Lord and deluded, deluded, thou eat poison, O man. Pause.
Manmohan Singh (Punjabi)ਤੇਰੇ ਕੋਲ ਸੁਆਮੀ ਦਾ ਸੁੰਦਰ ਸੁਧਾਰਸ ਹੈ ਅਤੇ ਗੁਮਰਾਹ, ਗੁਮਰਾਹ ਹੋ, ਤੂੰ ਜ਼ਹਿਰ ਨੂੰ ਖਾਂਦਾ ਹੈ, ਹੇ ਇਨਸਾਨ! ਠਹਿਰਾਉ।
Fareedkot Teekaਹੇ ਭਾਈ! ਅੰਮ੍ਰਿਤ ਰੂਪ (ਮਨੋਹਰੁ) ਸੁੰਦ੍ਰ ਹਰੀ ਤੇਰੇ ਸੰਗ ਹੀ ਹੈ। ਸ੍ਵਰੂਪ ਸੇ ਭੂਲ ਕਰ ਬਾਰੰਬਾਰ (ਬਿਖੁ ਖਾਈ) ਬਿਖ ਰੂਪ ਬਿਸ਼੍ਯੋਂ ਕੋ ਭੋਗਤਾ ਹੈ॥੧॥ ਰਹਾਉ ॥
Prof. Sahib Singhਆਤਮਕ ਜੀਵਨ ਦੇਣ ਵਾਲਾ ਸੁੰਦਰ ਹਰਿ-ਨਾਮ-ਜਲ ਤੇਰੇ ਨਾਲ ਹੈ, ਤੂੰ ਉਸ ਤੋਂ ਖੁੰਝ ਖੁੰਝ ਕੇ (ਹੁਣ ਤਕ) ਆਤਮਕ ਮੌਤ ਲਿਆਉਣ ਵਾਲੀ ਜ਼ਹਰ ਹੀ ਖਾਧੀ ਹੈ ॥੧॥ ਰਹਾਉ ॥

ਪਦ ਅਰਥ ਸੰਗਿ = (ਤੇਰੇ) ਨਾਲ। ਮਨੋਹਰੁ = ਮਨ ਨੂੰ ਮੋਹਣ ਵਾਲਾ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਰੇ = ਹੇ (ਮੂਰਖ)! ਭੂਲਿ ਭੂਲਿ = ਮੁੜ ਮੁੜ (ਇਸ ਨੂੰ) ਭੁੱਲ ਕੇ। ਬਿਖੁ = (ਆਤਮਕ ਮੌਤ ਲਿਆਉਣ ਵਾਲੀ) ਜ਼ਹਰ ॥੧॥ ਰਹਾਉ ॥

SikhNet (Spanish)pero por el engaño de tu mente negativa sólo lames el veneno. (1-Pausa)

ਪ੍ਰਭ ਸੁੰਦਰ ਚਤੁਰ ਅਨੂਪ ਬਿਧਾਤੇ; ਤਿਸ ਸਿਉ ਰੁਚ ਨਹੀ. ਰਾਈ ॥

prabh sundar chatur anoop bidhaate; tis siau ruch nahee. raaee |

Sant Singh KhalsaGod is Beautiful, Wise and Incomparable; He is the Creator, the Architect of Destiny, but you have no love for Him.
Manmohan SinghWinsome, wise and incomparable is thy Creator-Lord; with Him thou has not even an iota of love.
Manmohan Singh (Punjabi)ਸੋਹਣਾ ਸੁਨੱਖਾ ਸਿਆਣਾ ਅਤੇ ਲਾਚਾਨੀ ਹੈ ਤੇਰਾ ਸਿਰਜਣਹਾਰ-ਸੁਆਮੀ, ਉਸ ਨਾਲ ਤੇਰਾ ਭੋਰਾ ਭਰ ਭੀ ਪਿਆਰ ਨਹੀਂ।
Fareedkot Teekaਪ੍ਰਭੂ ਜੋ ਰੂਪ ਕਰ ਕੇ ਸੁੰਦ੍ਰ ਹੈ ਔਰ ਗੁਣੋਂ ਕਰ ਚਤੁਰ ਹੈ ਪੁਨਹ ਅਨੂਪਮ ਔ (ਬਿਧਾਤੇ) ਕਰਮ ਫਲ ਦਾਤੇ ਹੈਂ, ਤਿਸ ਕੇ ਸਾਥ (ਰਾਈ) ਰੰਚਕ ਮਾਤ੍ਰ (ਰੁਚ) ਪ੍ਰੀਤੀ ਨਹੀਂ ਹੈ॥
Prof. Sahib Singhਪਰਮਾਤਮਾ ਸੁੰਦਰ ਹੈ, ਸੁਜਾਨ ਹੈ, ਉਪਮਾ-ਰਹਿਤ ਹੈ, ਰਚਨਹਾਰ ਹੈ-ਉਸ ਨਾਲ ਤੇਰੀ ਰਤਾ ਭੀ ਪ੍ਰੀਤ ਨਹੀਂ।

ਪਦ ਅਰਥ ਚਤੁਰ = ਸਿਆਣੇ। ਅਨੂਪ = {ਅਨ-ਊਪ} ਉਪਮਾ-ਰਹਿਤ। ਬਿਧਾਤੇ = ਸਿਰਜਣਹਾਰ। ਤਿਸੁ ਸਿਉ = ਉਸ ਨਾਲ। ਰੁਚ = ਪ੍ਰੀਤ। ਰਾਈ = ਰਤਾ ਭੀ।

SikhNet (Spanish)Ganador es nuestro Señor, Sabio y de Belleza sin paralelo, nuestro Dios Creador, ¿por qué no estás apegado a Él aunque sea un poco?

ਮੋਹਨਿ ਸਿਉ. ਬਾਵਰ ਮਨੁ ਮੋਹਿਓ; ਝੂਠਿ ਠਗਉਰੀ ਪਾਈ ॥੧॥

mohan siau. baavar man mohio; jhootth tthgauree paaee |1|

Sant Singh KhalsaThe mad-man's mind is enticed by Maya, the enticer; he has taken the intoxicating drug of falsehood. ||1||
Manmohan SinghThe Mad man's mind is involved with mammon, the enticer and he has taken the intoxicating herb of untruth.
Manmohan Singh (Punjabi)ਪਗਲੇ ਪੁਰਸ਼ ਦਾ ਚਿੱਤ ਠਗਣੀ ਮਾਇਆ ਨਾਲ ਫਾਥਾ ਹੋਇਆ ਹੈ ਅਤੇ ਉਸ ਨੇ ਕੂੜ ਦੀ ਨਸ਼ੀਲੀ ਬੂਟੀ ਖਾ ਨਹੀਂ ਹੈ।
Fareedkot Teeka(ਮੋਹਨਿ) ਇਸਤ੍ਰੀ ਅਰਥਾਤ ਮਾਯਾ ਸੇ (ਬਾਵਰ) ਕਮਲੇ ਕਾਮਨੁ ਮੋਹਤ ਹੋ ਰਹਾ ਹੈ, ਮੋਹ ਰੂਪੀ ਝੂਠੀ ਠਗਬੂਟੀ ਸਿਰ ਪਰ ਪਾਈ ਹੂਈ ਹੈ॥੧॥
Prof. Sahib Singhਹੇ ਝੱਲੇ! ਮਨ ਨੂੰ ਮੋਹ ਲੈਣ ਵਾਲੀ ਮਾਇਆ ਨਾਲ ਤੇਰਾ ਮਨ ਪਰਚਿਆ ਰਹਿੰਦਾ ਹੈ। ਨਾਸਵੰਤ ਜਗਤ ਵਿਚ ਫਸਾਣ ਵਾਲੀ ਇਹ ਠਗ-ਬੂਟੀ ਹੀ ਤੂੰ ਸਾਂਭ ਰੱਖੀ ਹੈ ॥੧॥

ਪਦ ਅਰਥ ਮੋਹਨਿ = ਮਨ ਨੂੰ ਮੋਹਣ ਵਾਲੀ ਮਾਇਆ। ਬਾਵਰ = ਹੇ ਝੱਲੇ! ਝੂਠਿ = ਝੂਠ ਵਿਚ, ਨਾਸਵੰਤ ਵਿਚ। ਠਗਉਰੀ = ਠੱਗ-ਬੂਟੀ ॥੧॥

SikhNet (Spanish)Sí, estás involucrado en la Maya, la gran embustera que te hace permanecer en la total inconciencia con el veneno de la falsedad. (1)

ਭਇਓ ਦਇਆਲੁ ਕ੍ਰਿਪਾਲੁ ਦੁਖ ਹਰਤਾ; ਸੰਤਨ ਸਿਉ ਬਨਿ ਆਈ ॥

bheo deaal kripaal dukh harataa; santan siau ban aaee |

Sant Singh KhalsaThe Destroyer of pain has become kind and compassionate to me, and I am in tune with the Saints.
Manmohan SinghGod, the Destroyer of sorrows has become merciful and compassionate and so the saints are pleased with me, now.
Manmohan Singh (Punjabi)ਦੁਖੜੇ ਨਾਸ ਕਰਨਹਾਰ, ਵਾਹਿਗੁਰੂ ਮਾਇਆਵਾਨ ਅਤੇ ਮਿਹਰਬਾਨ ਹੋ ਗਿਆ ਹੈ ਤੇ ਇਸ ਨਹੀਂ ਸਾਧੂ ਹੁਣ ਮੇਰੇ ਨਾਲ ਪ੍ਰਸੰਨ ਹਨ।
Fareedkot Teekaਦੁਖੋਂ ਕੇ ਹਰਨੇ ਵਾਲਾ ਕ੍ਰਿਪਾਲੁ ਹਮਾਰੇ ਪੁਰ ਦ੍ਯਾਲ ਹੂਆ ਹੈ, ਤਾਂ ਤੇ ਹਮਾਰੀ ਸੰਤੋਂ ਸੇ ਪ੍ਰੀਤੀ ਬਨ ਆਈ ਹੈ॥
Prof. Sahib Singhਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਪਰਮਾਤਮਾ ਜਿਸ ਮਨੁੱਖ ਉੱਤੇ ਦਇਆਵਾਨ ਹੋ ਗਿਆ, ਉਸ ਦੀ ਪ੍ਰੀਤ ਸੰਤ ਜਨਾਂ ਨਾਲ ਬਣ ਗਈ।

ਪਦ ਅਰਥ ਦੁਖ ਹਰਤਾ = ਦੁੱਖਾਂ ਦਾ ਨਾਸ ਕਰਨ ਵਾਲਾ। ਸਿਉ = ਨਾਲ। ਬਨਿ ਆਈ = ਪ੍ਰੀਤ ਬਣੀ ਹੈ।

SikhNet (Spanish)Cuando Tu Señor, el Destructor de las penas y de las tristezas, demuestra Su Compasión, entonces eres encontrado por los Santos,

ਸਗਲ ਨਿਧਾਨ. ਘਰੈ ਮਹਿ ਪਾਏ; ਕਹੁ ਨਾਨਕ. ਜੋਤਿ ਸਮਾਈ ॥੨॥੨੧॥੪੪॥

sagal nidhaan. gharai meh paae; kahu naanak. jot samaaee |2|21|44|

Sant Singh KhalsaI have obtained all treasures within the home of my own heart; says Nanak, my light has merged into the Light. ||2||21||44||
Manmohan SinghSays Nanak, I have obtained all the treasures in my very home and my light has merged in the Supreme Light.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਸਮੂਹ ਖ਼ਜ਼ਾਨੇ ਮੈਨੂੰ ਮੇਰੇ ਘਰ ਅੰਦਰ ਹੀ ਪਰਾਪਤ ਹੋ ਗਏ ਹਨ ਅਤੇ ਮੇਰਾ ਨੂਰ ਪਰਮ ਨੂਰ ਅੰਦਰ ਲੀਨ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸਗਲ ਨਿਧੀਓਂ ਕਾ ਖਜਾਨਾ ਰੂਪੁ ਵਾਹਿਗੁਰੂ ਜੀ (ਘਰੈ) ਹਿਰਦੈ ਮੇਂ ਹੀ ਪਾਏ ਹੈਂ, ਜਿਸ ਕੀ ਜੋਤਿ ਸ੍ਰਿਸ੍ਟੀ ਮੇਂ ਸਮਾਈ ਹੂਈ ਹੈ॥੨॥੨੧॥੪੪॥
Prof. Sahib Singhਨਾਨਕ ਆਖਦਾ ਹੈ- ਉਸ ਮਨੁੱਖ ਨੇ ਸਾਰੇ ਖ਼ਜ਼ਾਨੇ ਹਿਰਦੇ-ਘਰ ਵਿਚ ਹੀ ਲੱਭ ਲਏ, ਪਰਮਾਤਮਾ ਦੀ ਜੋਤਿ ਵਿਚ ਉਸ ਦੀ (ਸਦਾ ਲਈ) ਲੀਨਤਾ ਹੋ ਗਈ ॥੨॥੨੧॥੪੪॥

ਪਦ ਅਰਥ ਨਿਧਾਨ = ਖ਼ਜ਼ਾਨੇ। ਘਰੈ ਮਹਿ = ਹਿਰਦੇ-ਘਰ ਵਿਚ ਹੀ। ਜੋਤਿ = ਪਰਮਾਤਮਾ ਦੀ ਜੋਤਿ ਵਿਚ। ਸਮਾਈ = ਲੀਨਤਾ ਹੋ ਗਈ ਹੈ ॥੨॥੨੧॥੪੪॥

SikhNet (Spanish)ahí eres bendecido con todos los Tesoros, en tu mismo hogar, y tu Alma se funde en el Alma Universal. (2-21-44)

Open this shabad →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਓਅੰ ਪ੍ਰਿਅ ਪ੍ਰੀਤਿ ਚੀਤਿ; ਪਹਿਲਰੀਆ ॥

oan pria preet cheet; pahilareea |

Sant Singh KhalsaMy consciousness has loved my Beloved God, since the very beginning of time.
Manmohan SinghSince the very beginning, my mind is in love with God, my Beloved.
Manmohan Singh (Punjabi)ਐਨ ਆਰੰਭ ਤੋਂ ਹੀ, ਮੇਰੇ ਮਨ ਦਾ ਪਿਆਰ, ਆਪਣੇ ਪ੍ਰੀਤਮ ਵਾਹਿਗੁਰੂ ਨਾਲ ਹੈ।
Fareedkot Teekaਹੇ ਓਅੰ ਰੂਪ (ਪ੍ਰਿਅ) ਪਤੀ! ਮੇਰੇ ਕੋ ਚਿਤ ਮੇਂ ਆਪ ਕੀ ਪਰੀਤਿ (ਪਹਿਲਰੀਆ) ਆਦਿ ਸੇ ਹੀ ਹੈ, ਭਾਵ ਜਨਮਾਤ੍ਰੋਂ ਸੇ ਹੈ॥
Prof. Sahib Singh(ਉਂਞ ਤਾਂ ਮੇਰੇ) ਚਿੱਤ ਵਿਚ ਪਿਆਰੇ ਦੀ ਪ੍ਰੀਤ ਮੁੱਢ-ਕਦੀਮਾਂ ਦੀ (ਟਿਕੀ ਹੋਈ ਹੈ),

ਪਦ ਅਰਥ ਓਅੰ ਪ੍ਰੀਤਿ = ਪਰਮਾਤਮਾ ਦੀ ਪ੍ਰੀਤ। ਪ੍ਰਿਅ ਪ੍ਰੀਤਿ = ਪਿਆਰੇ ਦੀ ਪ੍ਰੀਤ। ਚੀਤਿ = (ਮੇਰੇ) ਚਿੱਤ ਵਿਚ। ਪਹਿਲਰੀਆ = ਪਹਿਲਾਂ ਦੀ, ਮੁੱਢ-ਕਦੀਮਾਂ ਦੀ।

SikhNet (Spanish)Estoy enamorado de mi Señor desde el principio del tiempo

ਜੋ ਤਉ ਬਚਨੁ ਦੀਓ. ਮੇਰੇ ਸਤਿਗੁਰ; ਤਉ ਮੈ ਸਾਜ ਸੀਗਰੀਆ ॥੧॥ ਰਹਾਉ ॥

jo tau bachan deeo. mere satigur; tau mai saaj seegareea |1| rahaau |

Sant Singh KhalsaWhen You blessed me with the Teachings, O my True Guru, I was embellished with beauty. ||1||Pause||
Manmohan SinghWhen thou, O my true Guru, blessed me with thy instruction, since then I have been embellished. Pause.
Manmohan Singh (Punjabi)ਜਦੋਂ ਦਾ, ਹੈ ਮੇਰੇ ਸੱਚੇ ਗੁਰੂ ਜੀ! ਤੁਸੀਂ ਮੈਨੂੰ ਉਪਦੇਸ਼ ਦਿੰਤਾ ਹੈ, ਉਦੋਂ ਦੀ ਹੀ ਮੈਂ ਸ਼ਸ਼ੋਭਤ ਹੋ ਗਈ ਹਾਂ। ਠਹਿਰਾਉ।
Fareedkot Teekaਜੋ ਆਪ ਨੇ ਮੇਰੇ ਕੋ ਸਤਿਗੁਰੋਂ ਕਾ ਉਪਦੇਸ਼ ਦੀਆ, ਤੌ ਮੈਂ ਸਾਧਨਾ ਰੂਪ ਸਾਜ ਕਰ ਕੇ ਸਿੰਗਾਰੀ ਗਈ॥੧॥ ਰਹਾਉ ॥
Prof. Sahib Singhਪਰ ਹੇ ਸਤਿਗੁਰੂ! ਜਦੋਂ ਤੂੰ ਉਪਦੇਸ਼ ਦਿੱਤਾ (ਉਹ ਪ੍ਰੀਤ ਜਾਗ ਪਈ, ਤੇ) ਮੇਰਾ ਆਤਮਕ ਜੀਵਨ ਸੋਹਣਾ ਬਣ ਗਿਆ ॥੧॥ ਰਹਾਉ ॥

ਪਦ ਅਰਥ ਜੋ ਬਚਨੁ = ਜਿਹੜਾ ਉਪਦੇਸ਼। ਤਉ = ਤੂੰ। ਸਤਿਗੁਰ = ਹੇ ਸਤਿਗੁਰੂ! ਤਉ = ਤਦੋਂ। ਸੀਗਰੀਆ = ਸਿੰਗਾਰੀ ਗਈ ॥੧॥ ਰਹਾਉ ॥

SikhNet (Spanish)y mi único ornamento ha sido la Palabra Verdadera del Guru. (1-Pausa)

ਹਮ ਭੂਲਹ. ਤੁਮ ਸਦਾ ਅਭੂਲਾ; ਹਮ ਪਤਿਤ. ਤੁਮ ਪਤਿਤ ਉਧਰੀਆ ॥

ham bhoolah. tum sadaa abhoolaa; ham patit. tum patit udhareea |

Sant Singh KhalsaI am mistaken; You are never mistaken. I am a sinner; You are the Saving Grace of sinners.
Manmohan SinghI am in error and Thou are ever Infallible. I am a sinner and Thou are the Saviour of sinners.
Manmohan Singh (Punjabi)ਮੈਂ ਗਲਤੀ ਕਰਦੀ ਹਾਂ ਅਤੇ ਤੂੰ ਸਦੀਵ ਹੀ ਅਚੂਕ ਹੈ। ਮੈਂ ਪਾਪਣ ਹਾਂ ਅਤੇ ਤੂੰ ਪਾਪੀਆਂ ਨੂੰ ਤਾਰਨ ਵਾਲਾ ਹੈ।
Fareedkot Teekaਹਮ ਭੂਲਣੇ ਵਾਲੇ ਹੈਂ ਤੁਮ ਸਦਾ ਅਭੁਲ ਹੋ। ਹਮ (ਪਤਿਤ) ਪਾਪੀ ਹੈਂ ਔਰ ਤੁਮ ਪਾਪੀਓਂ ਕੇ ਉਧਾਰ ਕਰਨੇ ਵਾਲੇ ਹੋ॥
Prof. Sahib Singhਹੇ ਗੁਰੂ! ਅਸੀਂ ਜੀਵ (ਸਦਾ) ਭੁੱਲਾਂ ਕਰਦੇ ਹਾਂ, ਤੂੰ ਸਦਾ ਅਭੁੱਲ ਹੈਂ, ਅਸੀਂ ਜੀਵ ਵਿਕਾਰਾਂ ਵਿਚ ਡਿੱਗੇ ਰਹਿੰਦੇ ਹਾਂ, ਤੂੰ ਵਿਕਾਰੀਆਂ ਨੂੰ ਬਚਾਣ ਵਾਲਾ ਹੈਂ।

ਪਦ ਅਰਥ ਹਮ = ਅਸੀਂ ਜੀਵ। ਭੂਲਹ = ਅਸੀਂ ਭੁੱਲਦੇ ਹਾਂ। ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ। ਉਧਰੀਆ = (ਵਿਕਾਰਾਂ ਤੋਂ) ਬਚਾਣ ਵਾਲਾ।

SikhNet (Spanish)Estamos siempre en el error, oh Dios, Tú nunca lo estás, somos malvados y Tú eres nuestro Único Redentor.

ਹਮ ਨੀਚ ਬਿਰਖ. ਤੁਮ ਮੈਲਾਗਰ; ਲਾਜ ਸੰਗਿ ਸੰਗਿ ਬਸਰੀਆ ॥੧॥

ham neech birakh. tum mailaagar; laaj sang sang basareea |1|

Sant Singh KhalsaI am a lowly thorn-tree, and You are the sandalwood tree. Please preserve my honor by staying with me; please stay with me. ||1||
Manmohan SinghI am a low-quality tree and Thou are the sandal-plant. Preserve Thou the honour of my abiding along-side, along-side Thee.
Manmohan Singh (Punjabi)ਮੈਂ ਨੀਵੇ ਦਰਜੇ ਦਾ ਰੁੱਖ ਹਾਂ ਹਾਂ ਅਤੇ ਤੂੰ ਚੰਦਨ ਦਾ ਬਿਵਾ ਹੈ। ਤੂੰ ਮੈਰੀ ਆਪਣੇ ਨਾਲ, ਨਾਲ ਰਿਹਣ ਦੀ ਲੱਜਿਆ ਰੱਖ।
Fareedkot Teekaਹਮ ਨੀਚ ਬ੍ਰਿਛ ਅਰਿੰਡ ਕੀ ਨ੍ਯਾਈਂ ਹੈਂ ਔਰ ਆਪ (ਮੈਲਾਗਰ) ਚੰਦਨ ਵਤ ਹੋ। ਜੈਸੇ ਮੈਲਾਗਰ ਕੋ ਸੰਗ ਕੀ ਲਾਜ ਹੋਤੀ ਹੈ, ਤੈਸੇ ਹੀ, ਹੇ ਹਰੀ! ਤੁਮਾਰੇ ਸੰਗ ਬਸਨੇ ਕੀ ਤੁਮ ਕੋ ਲਾਜ ਹੈ॥੧॥
Prof. Sahib Singhਅਸੀਂ (ਅਰਿੰਡ ਵਰਗੇ) ਨੀਚ ਰੁੱਖ ਹਾਂ ਤੂੰ ਚੰਦਨ ਹੈਂ, ਜੋ ਨਾਲ ਵੱਸਣ ਵਾਲੇ ਰੁੱਖਾਂ ਨੂੰ ਸੁਗੰਧਿਤ ਕਰ ਦੇਂਦਾ ਹੈ। ਹੇ ਗੁਰੂ! ਤੂੰ ਆਪਣੇ ਚਰਨਾਂ ਵਿਚ ਰਹਿਣ ਵਾਲਿਆਂ ਦੀ ਇੱਜ਼ਤ ਰੱਖਣ ਵਾਲਾ ਹੈਂ ॥੧॥

ਪਦ ਅਰਥ ਬਿਰਖ = ਰੁੱਖ। ਮੈਲਾਗਰ = ਮਲਯ ਪਰਬਤ ਉੱਤੇ ਉੱਗਣ ਵਾਲਾ ਚੰਦਨ। ਲਾਜ = ਇੱਜ਼ਤ। ਸੰਗਿ = ਨਾਲ। ਬਸਰੀਆ = ਵੱਸਣ ਵਾਲੇ ॥੧॥

SikhNet (Spanish)Eres el Árbol de Sándalo de la montaña de Mali y yo una madera de baja calidad a Tu lado, salva ahora mi honor y dame también la Fragancia, oh Señor. (1)

ਤੁਮ ਗੰਭੀਰ ਧੀਰ ਉਪਕਾਰੀ; ਹਮ ਕਿਆ ਬਪੁਰੇ ਜੰਤਰੀਆ ॥

tum ganbheer dheer upakaaree; ham kiaa bapure jantareea |

Sant Singh KhalsaYou are deep and profound, calm and benevolent. What am I? Just a poor helpless being.
Manmohan SinghThou are the profound, calm and Beneficient Lord. What am I a helpless being before thee?
Manmohan Singh (Punjabi)ਤੂੰ ਡੁੰਘਾ, ਧੀਰਜਵਾਨ ਅਤੇ ਪਰਉਪਕਾਰੀ ਪ੍ਰਭੂ ਹੈ। ਤੇਰੇ ਮੂਹਰੇ ਮੇ ਨਿਰਬਲ ਜੀਵ ਕੀ ਹਾਂ?
Fareedkot Teekaਤੁਮ ਗੰਭੀਰ ਔ ਧੀਰਜਵਾਨ ਔ ਉਪਕਾਰ ਕਰਨੇ ਵਾਲੇ ਹੋ, ਹਮ ਬਿਚਾਰੇ ਜੀਵ ਕ੍ਯਾ ਹੈਂ॥
Prof. Sahib Singhਹੇ ਗੁਰੂ! ਤੂੰ ਜਿਗਰੇ ਵਾਲਾ ਹੈਂ, ਧੀਰਜ ਵਾਲਾ ਹੈਂ, ਉਪਕਾਰ ਕਰਨ ਵਾਲਾ ਹੈਂ, ਅਸਾਂ ਨਿਮਾਣੇ ਜੀਵਾਂ ਦੀ ਕੋਈ ਪਾਂਇਆਂ ਨਹੀਂ ਹੈ।

ਪਦ ਅਰਥ ਧੀਰ = ਧੀਰਜ ਵਾਲੇ। ਬਪੁਰੇ = ਨਿਮਾਣੇ, ਵਿਚਾਰੇ। ਜੰਤਰੀਆ = ਜੰਤ।

SikhNet (Spanish)Profundo y en Total Calma, Compasivo con todos eres Tú, ¿ante Ti, yo, una simple y llana criatura, qué soy?

ਗੁਰ ਕ੍ਰਿਪਾਲ ਨਾਨਕ ਹਰਿ ਮੇਲਿਓ; ਤਉ ਮੇਰੀ ਸੂਖਿ ਸੇਜਰੀਆ ॥੨॥੨੨॥੪੫॥

gur kripaal naanak har melio; tau meree sookh sejareea |2|22|45|

Sant Singh KhalsaThe Merciful Guru Nanak has united me with the Lord. I lay on His Bed of Peace. ||2||22||45||
Manmohan SinghNanak, the merciful Guru, has united me with the Lord. Since then recline I in His couch of bliss.
Manmohan Singh (Punjabi)ਨਾਨਕ, ਮਿਹਰਬਾਨ ਗੁਰਾਂ ਨੇ ਮੈਨੂੰ ਸੁਆਮੀ ਨਾਲ ਮਿਲਾ ਦਿੱਤਾ ਹੈ! ਉਦੋਂ ਤੋਂ ਮੈਂ ਉਸ ਦੀ ਪ੍ਰਸੰਨਤਾ ਦੇ ਪਲੰਘ ਉਤੇ ਲੇਟਦੀ ਹਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਬ ਕ੍ਰਿਪਾਲ ਗੁਰੋਂ ਨੇ, ਹੇ ਹਰੀ! ਤੇਰੇ ਕੋ ਮਿਲਾਯਾ ਹੈ ਤੌ ਮੇਰੀ ਹਿਰਦੇ ਰੂਪੀ ਸੇਜਾ ਸੂਖ ਸਹਿਤ ਹੋਤੀ ਭਈ॥੨॥੨੨॥੪੫॥
Prof. Sahib Singhਹੇ ਕ੍ਰਿਪਾਲ ਗੁਰੂ! ਜਦੋਂ ਤੂੰ ਮੈਨੂੰ ਨਾਨਕ ਨੂੰ ਪ੍ਰਭੂ ਦਾ ਮੇਲ ਕਰਾਇਆ, ਤਦੋਂ ਤੋਂ ਮੇਰੀ ਹਿਰਦਾ-ਸੇਜ ਸੁਖ-ਭਰਪੂਰ ਹੋ ਗਈ ਹੈ ॥੨॥੨੨॥੪੫॥

ਪਦ ਅਰਥ ਗੁਰ = ਹੇ ਗੁਰੂ! ਸੂਖਿ = ਸੁਖ ਵਾਲੀ। ਸੇਜਰੀਆ = ਹਿਰਦਾ-ਸੇਜ ॥੨॥੨੨॥੪੫॥

SikhNet (Spanish)Cuando Te encuentro, por la Gracia del Guru, entonces me reclino en Tu Bello Aposento de Éxtasis. (2-22-45)

Open this shabad →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਮਨ. ਓਇ ਦਿਨਸ ਧੰਨਿ; ਪਰਵਾਨਾਂ ॥

man. oe dinas dhan; paravaanaan |

Sant Singh KhalsaO my mind, blessed and approved is that day,
Manmohan SinghO my soul blessed and approved is the day,
Manmohan Singh (Punjabi)ਹੇ ਮੇਰੀ ਜਿੰਦੜੀਏ! ਮੁਬਾਰਕ ਅਤੇ ਪ੍ਰਾਮਾਣੀਕ ਹੈ ਉਹ ਦਿਹਾੜਾ,
Fareedkot Teekaਹੇ ਮੇਰੇ ਮਨ! ਵਹੁ (ਦਿਨਸ) ਦਿਨ ਧੰਨ ਹੈ ਔ (ਪਰਵਾਨਾ) ਲੇਖੇ ਮੇਂ ਹੈ॥
Prof. Sahib Singhਹੇ ਮਨ! ਉਹ ਦਿਨ ਭਾਗਾਂ ਵਾਲੇ ਹੁੰਦੇ ਹਨ, (ਪ੍ਰਭੂ ਦੇ ਦਰ ਤੇ) ਕਬੂਲ ਹੁੰਦੇ ਹਨ।

ਪਦ ਅਰਥ ਮਨ = ਹੇ ਮਨ! ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ}। ਧੰਨਿ = ਭਾਗਾਂ ਵਾਲੇ।

SikhNet (Spanish)Bendito, Bendito será ese día, oh mi mente, sí, fructífero y auspicioso será ese momento,

ਸਫਲ ਤੇ ਘਰੀ ਸੰਜੋਗ ਸੁਹਾਵੇ; ਸਤਿਗੁਰ ਸੰਗਿ ਗਿਆਨਾਂ ॥੧॥ ਰਹਾਉ ॥

safal te gharee sanjog suhaave; satigur sang giaanaan |1| rahaau |

Sant Singh Khalsaand fruitful is that hour, and lucky is that moment, when the True Guru blesses me with spirtual wisdom. ||1||Pause||
Manmohan Singhfruitful the hour and auspicious the moment, when associating with the True Guru, receive I the Divine knowledge. Pause.
Manmohan Singh (Punjabi)ਫਲਦਾਇਕ ਉਹ ਘੜੀ ਅਤੇ ਸੁਲੱਖਣਾ ਉਹ ਮੁਹਤ, ਜਦ ਸੰਚੇ ਗੁਰਾਂ ਦੀ ਸਗਤ ਦੁਆਰਾ, ਮੈਨੂੰ ਬ੍ਰਹਮ ਵੀਚਾਰ ਪਰਾਪਤ ਹੁੰਦੀ ਹੈ। ਠਹਿਰਾਉ।
Fareedkot Teekaਵਹੁ ਘਰੀ ਔਰ ਸੰਜੋਗ ਭੀ ਸੋਭਨੀਕ ਹੈ ਜਿਸ ਮੇਂ ਸਤਿਗੁਰ (ਸੰਗਿ) ਸਾਥ ਹੋਨੇ ਕਰ ਗ੍ਯਾਨ ਪ੍ਰਾਪਤਿ ਹੂਆ ਹੈ॥੧॥ ਰਹਾਉ ॥
Prof. Sahib Singh(ਜ਼ਿੰਦਗੀ ਦੀਆਂ) ਉਹ ਘੜੀਆਂ ਸਫਲ ਹਨ, (ਗੁਰੂ ਨਾਲ) ਮੇਲ ਦੇ ਉਹ ਸਮੇ ਸੋਹਣੇ ਹੁੰਦੇ ਹਨ, ਜਦੋਂ ਗੁਰੂ ਦੀ ਸੰਗਤ ਵਿਚ (ਰਹਿ ਕੇ) ਆਤਮਕ ਜੀਵਨ ਦੀ ਸੂਝ ਪ੍ਰਾਪਤ ਹੁੰਦੀ ਹੈ ॥੧॥ ਰਹਾਉ ॥

ਪਦ ਅਰਥ ਤੇ ਘਰੀ = ਉਹ ਘੜੀਆਂ। ਸੰਜੋਗ = ਮਿਲਾਪ ਦੇ ਸਮੇ। ਸੁਹਾਵੇ = ਸੋਹਣੇ। ਗਿਆਨਾਂ = ਆਤਮਕ ਜੀਵਨ ਦੀ ਸੂਝ ॥੧॥ ਰਹਾਉ ॥

SikhNet (Spanish)cuando reciba la Sabiduría del Guru. (1-Pausa)

ਧੰਨਿ. ਸੁਭਾਗ, ਧੰਨਿ ਸੋਹਾਗਾ; ਧੰਨਿ. ਦੇਤ ਜਿਨਿ ਮਾਨਾਂ ॥

dhan. subhaag, dhan sohaagaa; dhan. det jin maanaan |

Sant Singh KhalsaBlessed is my good destiny, and blessed is my Husband Lord. Blessed are those upon whom honor is bestowed.
Manmohan SinghBlest is my good destiny and blest my Spouse. Blessed are they, whom the Lord blesses with glory.
Manmohan Singh (Punjabi)ਮੁਬਾਰਕ ਹੇ ਮੇਰੀ ਚੰਗੀ ਪ੍ਰਾਲਭਧ ਅਤੇ ਮੁਬਾਰਕ ਮੇਰਾ ਪਤੀ। ਮੁਬਾਰਕ ਹਨ ਉਹ, ਜਿਨ੍ਹਾਂ ਨੂੰ ਪ੍ਰਭੂ ਪ੍ਰਭਤਾ ਪਰਦਾਨ ਕਰਦਾ ਹੈ।
Fareedkot Teekaਜਿਨ ਕੋ ਪਰਮੇਸ੍ਵਰ ਮਾਨ ਦੇਤਾ ਹੈ ਉਨ ਕਾ ਭਾਗ ਭੀ ਸ੍ਰੇਸ਼੍ਟ ਧੰਨ ਹੈ ਔਰ (ਸੋਹਾਗਾ) ਅਨੰਦ ਭੀ ਧੰਨ ਹੈ ਪੁਨਾ ਵਹੁ ਐਸੇ ਬੇਨਤੀ ਕਰਤੇ ਹੈਂ॥
Prof. Sahib Singhਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਨੂੰ ਤੂੰ (ਆਪਣੇ ਦਰ ਤੇ) ਆਦਰ ਦੇਂਦਾ ਹੈਂ, ਉਹ ਧੰਨ ਹਨ, ਸੁਭਾਗ ਹਨ, ਕਿਸਮਤ ਵਾਲੇ ਹਨ।

ਪਦ ਅਰਥ ਜਿਨ = ਜਿਨ੍ਹਾਂ ਨੂੰ {ਬਹੁ-ਵਚਨ}। ਮਾਨਾਂ = ਆਦਰ।

SikhNet (Spanish)Bendito es mi Esposo, Bendito mi Destino, Bendito sea Él, que me ha dado la Gloria.

ਇਹੁ ਤਨੁ ਤੁਮੑਰਾ. ਸਭੁ ਗ੍ਰਿਹੁ ਧਨੁ ਤੁਮਰਾ; ਹੀਂਉ ਕੀਓ ਕੁਰਬਾਨਾਂ ॥੧॥

eihu tan tumaraa. sabh grihu dhan tumaraa; heenau keeo kurabaanaan |1|

Sant Singh KhalsaThis body is Yours, all my home and wealth are Yours; I offer my heart as a sacrifice to You. ||1||
Manmohan SinghThis body is Thine, my home and wealth all belong to Thee and sacrifice I, my soul unto Thee, O my Lord.
Manmohan Singh (Punjabi)ਇਹ ਦੇਹਿ ਤੇਰੀ ਹੈ, ਮੇਰਾ ਘਰ ਅਤੇ ਦੌਲਤ ਸਮੁਹ ਤੇਰੀ ਮਲਕੀਅਤ ਹਨ ਅਤੇ ਆਪਣੀ ਜਿੰਦੜੀ ਮੈਂ ਤੇਰੇ ਉਤੋਂ ਸਦੱਕੜੇ ਕਰਦੀ ਹਾਂ, ਹੇ ਮੇਰੇ ਸੁਆਮੀ!
Fareedkot Teekaਇਹ ਸਰੀਰ ਭੀ ਤੁਮਾਰਾ ਹੈ ਔਰ ਘਰ ਅਰ ਧਨ ਭੀ ਤੁਮਾਰਾ ਹੀ ਹੈ, ਮੈਨੇ ਜੀਉ ਭੀ ਆਪ ਕੇ ਊਪਰ ਸੇ ਕੁਰਬਾਨ ਕੀਆ ਹੈ॥੧॥
Prof. Sahib Singhਹੇ ਪ੍ਰਭੂ! ਮੇਰਾ ਇਹ ਸਰੀਰ ਤੇਰੇ ਹਵਾਲੇ ਹੈ, ਮੇਰਾ ਸਾਰਾ ਘਰ ਤੇ ਧਨ ਤੈਥੋਂ ਸਦਕੇ ਹੈ, ਮੈਂ ਆਪਣਾ ਹਿਰਦਾ (ਤੇਰੇ ਚਰਨਾਂ ਤੋਂ) ਸਦਕੇ ਕਰਦਾ ਹਾਂ ॥੧॥

ਪਦ ਅਰਥ ਸਭੁ = ਸਾਰਾ। ਗ੍ਰਿਹੁ = ਘਰ। ਹੀਂਓ‍ੁ = ਹਿਰਦਾ {ਨੋਟ: ਅੱਖਰ 'ੳ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਹੀਂਉ' ਹੈ, ਇਥੇ 'ਹੀਂਓ' ਪੜ੍ਹਨਾ ਹੈ} ॥੧॥

SikhNet (Spanish)Oh Dios, mi cuerpo y todo lo que tengo Te pertenecen, y mi Alma la ofrezco en sacrificio a Ti. (1)

ਕੋਟਿ ਲਾਖ ਰਾਜ ਸੁਖ ਪਾਏ; ਇਕ ਨਿਮਖ ਪੇਖਿ ਦ੍ਰਿਸਟਾਨਾਂ ॥

kott laakh raaj sukh paae; ik nimakh pekh drisattaanaan |

Sant Singh KhalsaI obtain tens of thousands and millions of regal pleasures, if I gaze upon Your Blessed Vision, even for an instant.
Manmohan SinghSeeing Thine vision even for a moment, I obtain millions and lacs of empires and pleasures,
Manmohan Singh (Punjabi)ਇਕ ਮੁਹਤ ਭਰ ਤੇਰਾ ਦਰਸ਼ਨ ਦੇਖਣ ਦੁਆਰਾ ਮੈਨੂੰ ਕ੍ਰੋੜਾ ਤੇ ਲੱਖਾਂ ਰਾਜ-ਭਾਗ ਤੇ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ ਹਨ।
Fareedkot Teekaਜੋ ਆਪ ਕਾ ਇਕ ਨਿਮਖ ਮਾਤ੍ਰ ਕ੍ਰਿਪਾ ਦ੍ਰਿਸ਼੍ਟੀ ਕਰ ਦੇਖਨਾ ਹੈ, ਉਸ ਕੋ ਮੈਂ ਲਾਖੋਂ ਕ੍ਰੋੜੋਂ ਰਾਜਾ ਕੇ ਸੁਖੋਂ ਕੋ ਪ੍ਰਾਪਤੀ ਜਾਨਤਾ ਹੂੰ॥
Prof. Sahib Singhਅੱਖ ਝਮਕਣ ਜਿਤਨੇ ਸਮੇ ਲਈ ਤੇਰਾ ਦਰਸਨ ਕਰ ਕੇ (ਮਾਨੋ) ਰਾਜ ਦੇ ਲੱਖਾਂ ਕ੍ਰੋੜਾਂ ਸੁਖ ਪ੍ਰਾਪਤ ਹੋ ਜਾਂਦੇ ਹਨ।

ਪਦ ਅਰਥ ਕੋਟਿ = ਕ੍ਰੋੜਾਂ। ਨਿਮਖ = ਅੱਖ ਝਮਕਣ ਜਿਤਨਾ ਸਮਾ। ਪੇਖਿ = ਵੇਖ ਕੇ। ਦ੍ਰਿਸਟਾਨਾ = ਨਿਗਾਹ, ਦਰਸਨ।

SikhNet (Spanish)Si posas Tu Mirada Graciosa sobre mí, aunque sea por un momento, soy tan bendecido como si tuviera miles de reinos y todas las delicias de la tierra.

ਜਉ ਕਹਹੁ ਮੁਖਹੁ. ਸੇਵਕ ਇਹ ਬੈਸੀਐ; ਸੁਖ ਨਾਨਕ. ਅੰਤੁ, ਨ ਜਾਨਾਂ ॥੨॥੨੩॥੪੬॥

jau kahahu mukhahu. sevak ih baiseeai; sukh naanak. ant, na jaanaan |2|23|46|

Sant Singh KhalsaWhen You, O God, say, "My servant, stay here with me", Nanak knows unlimited peace. ||2||23||46||
Manmohan SinghO Lord, when with Thy mouth Thou say, "my slave, be thou seated here" Nanak can know not the limit of that glee.
Manmohan Singh (Punjabi)ਹੇ ਸਾਈਂ! ਜਦ ਆਪਣੇ ਮੂੰਹ ਨਾਲ ਤੂੰ ਆਖਦਾ ਹੈ, "ਮੇਰੇ ਗੋਲੇ ਤੂੰ ਏਥੇ ਬੈਠ ਜਾ ।" ਉਸ ਅਨੰਦ ਦੇ ਓੜਕ ਨੂੰ ਨਾਨਕ ਜਾਣ ਨਹੀਂ ਸਕਦਾ।
Fareedkot Teekaਜੇਕਰ ਇਕ ਵਾਰ ਮੈਂ ਸੇਵਕ ਕੋ ਮੁਖ ਸੇ ਇਤਨਾ ਕਹੀਏ ਕਿ ਈਹਾਂ ਬੈਠੀਏ, ਭਾਵ ਆਦਰੁ ਕਰੇ, ਤੌ ਸ੍ਰੀ ਗੁਰੂ ਜੀ ਕਹਿਤੇ ਹੈਂ: ਇਸ ਸੁਖ ਕਾ ਅੰਤ ਮੁਝ ਸੇ ਜਾਨਾ ਨਹੀਂ ਜਾਤਾ, ਭਾਵ ਬ੍ਯੰਤੁ ਹੈ॥੨॥੨੩॥੪੬॥
Prof. Sahib Singhਜੇ ਤੂੰ ਮੂੰਹੋਂ ਆਖੇਂ, ਹੇ ਸੇਵਕ! ਇਥੇ ਬੈਠ, (ਮੈਨੂੰ ਇਤਨਾ ਆਨੰਦ ਆਉਂਦਾ ਹੈ ਕਿ ਉਸ) ਆਨੰਦ ਦਾ ਮੈਂ ਨਾਨਕ ਅੰਤ ਨਹੀਂ ਜਾਣ ਸਕਦਾ ॥੨॥੨੩॥੪੬॥

ਪਦ ਅਰਥ ਜਉ = ਜੇ। ਮੁਖਹੁ = ਮੂੰਹੋਂ। ਸੇਵਕ = ਹੇ ਸੇਵਕ! ਇਹ = ਇਥੇ ॥੨॥੨੩॥੪੬॥

SikhNet (Spanish)Si me pides oh Dios, que me quede ahí donde estoy, ilimitada para mí será la Dicha de seguir Tu Comando. (2-23-46)

Open this shabad →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਅਬ ਮੋਰੋ; ਸਹਸਾ ਦੂਖੁ ਗਇਆ ॥

ab moro; sahasaa dookh geaa |

Sant Singh KhalsaNow I am rid of my skepticism and sorrow.
Manmohan SinghNow I am rid of fear and sorrow.
Manmohan Singh (Punjabi)ਹੁਣ ਮੈਂ ਡਰ ਅਤੇ ਦੁਖੜੇ ਤੋਂ ਖਲਾਸੀ ਪਾ ਗਿਆ ਹਾਂ।
Fareedkot Teekaਅਬ ਮੇਰਾ ਦੂਖ ਅਰ ਸੰਦੇਹ ਸਭ ਦੂਰ ਹੋ ਗਿਆ ਹੈ॥
Prof. Sahib Singh(ਗੁਰ ਸਰਨ ਦੀ ਬਰਕਤਿ ਨਾਲ) ਹੁਣ ਮੇਰਾ ਹਰੇਕ ਸਹਿਮ ਹਰੇਕ ਦੁੱਖ ਦੂਰ ਹੋ ਗਿਆ ਹੈ।

ਪਦ ਅਰਥ ਮੋਰੋ = ਮੇਰਾ। ਸਹਸਾ = ਸਹਿਮ।

SikhNet (Spanish)Ahora ya estoy libre de dudas y sufrimientos, pues he dejado todo tipo de esfuerzo

ਅਉਰ ਉਪਾਵ ਸਗਲ ਤਿਆਗਿ ਛੋਡੇ; ਸਤਿਗੁਰ ਸਰਣਿ ਪਇਆ ॥੧॥ ਰਹਾਉ ॥

aaur upaav sagal tiaag chhodde; satigur saran peaa |1| rahaau |

Sant Singh KhalsaI have abandoned and forsaken all other efforts, and come to the Sanctuary of the True Guru. ||1||Pause||
Manmohan SinghI have abandoned, abandoned all other efforts and have repaired to the True Guru's refuge. Pause.
Manmohan Singh (Punjabi)ਮੈਂ ਹੋਰ ਸਾਰੇ ਉਪਰਾਲੇ ਛੱਡ, ਛੱਡ ਦਿੱਤੇ ਹਨ ਅਤੇ ਸੱਚੇ ਗੁਰਾਂ ਦੀ ਸ਼ਰਣਾਗਤ ਸੰਭਾਲੀ ਹੈ। ਠਹਿਰਾਉ।
Fareedkot Teekaਔਰ ਉਪਾਉ ਸਭ ਤਿਆਗ ਛੋਡੇ ਹੈਂ, ਮੇਰਾ ਮਨੁ ਇਕ ਸਤਿਗੁਰੋਂ ਕੀ ਸਰਣ ਪੜਾ ਹੈ॥੧॥ ਰਹਾਉ ॥
Prof. Sahib Singh(ਜਦੋਂ ਦਾ) ਮੈਂ ਗੁਰੂ ਦੀ ਸਰਨ ਪਿਆ ਹਾਂ, (ਮੈਂ ਮਨ ਨੂੰ ਕਾਬੂ ਕਰਨ ਦੇ) ਹੋਰ ਸਾਰੇ ਹੀਲੇ ਛੱਡ ਦਿੱਤੇ ਹਨ ॥੧॥ ਰਹਾਉ ॥

ਪਦ ਅਰਥ ਉਪਾਵ = {ਲਫ਼ਜ਼ 'ਉਪਾਉ' ਤੋਂ ਬਹੁ-ਵਚਨ} ਹੀਲੇ ॥੧॥ ਰਹਾਉ ॥

SikhNet (Spanish)y me he postrado en el Refugio del Guru. (1-Pausa)

ਸਰਬ ਸਿਧਿ ਕਾਰਜ ਸਭਿ ਸਵਰੇ; ਅਹੰ ਰੋਗ ਸਗਲ ਹੀ ਖਇਆ ॥

sarab sidh kaaraj sabh savare; ahan rog sagal hee kheaa |

Sant Singh KhalsaI have attained total perfection, and all my works are perfectly completed; the illness of egotism has been totally eradicated.
Manmohan SinghI have met with complete success, my tasks are all accomplished and my ailment of ego is wholly eradicated.
Manmohan Singh (Punjabi)ਮੈਨੂੰ ਸਮੁਹ-ਕਾਮਯਾਬੀ ਹੋ ਗਈ ਹੈ, ਮੇਰੇ ਸਾਰੇ ਕੰਮ ਰਾਸ ਹੋ ਗਏ ਹਨ ਅਤੇ ਮੇਰੀ ਹੰਗਤਾ ਦੀ ਬੀਮਾਰੀ ਮੁਕੰਮਲ ਨਾਸ ਹੋ ਗਈ ਹੈ।
Fareedkot Teekaਸਰਬ ਮਨੋਰਥ ਸਿਧ ਹੂਏ ਹੈਂ ਔਰ ਸਭ ਕਾਰਜ ਭੀ ਸਵਰ ਗਏ ਹੈਂ ਔਰ ਹੰਤਾ ਰੋਗ ਬੀ ਸਭ (ਖਇਆ) ਨਸ਼੍ਟ ਹੂਆ ਹੈ॥
Prof. Sahib Singhਮੈਨੂੰ ਸਾਰੀਆਂ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਗਈਆਂ ਹਨ, ਮੇਰੇ ਸਾਰੇ ਕੰਮ ਸੰਵਰ ਗਏ ਹਨ, ਮੇਰੇ ਅੰਦਰੋਂ ਹਉਮੈ ਦਾ ਰੋਗ ਸਾਰਾ ਹੀ ਮਿਟ ਗਿਆ ਹੈ,
SikhNet (Spanish)Vivo en total Satisfacción y la maldad del ego negativo no me aflige más,

ਕੋਟਿ ਪਰਾਧ. ਖਿਨ ਮਹਿ ਖਉ ਭਈ ਹੈ; ਗੁਰ ਮਿਲਿ ਹਰਿ ਹਰਿ ਕਹਿਆ ॥੧॥

kott paraadh. khin meh khau bhee hai; gur mil har har kahiaa |1|

Sant Singh KhalsaMillions of sins are destroyed in an instant; meeting with the Guru, I chant the Name of the Lord, Har, Har. ||1||
Manmohan SinghMeeting with the Guru, I utter God's Name and am rid of millions of sins in an instant.
Manmohan Singh (Punjabi)ਗੁਰਾਂ ਨਾਲ ਮਿਲ ਕੇ, ਮੈਂ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹਾਂ ਅਤੇ ਇਕ ਮੁਹਤ ਵਿੱਚ ਮੇਰੇ ਕ੍ਰੋੜਾਂ ਹੀ ਪਾਪ ਨਸ਼ਟ ਹੋ ਗਏ ਹਨ।
Fareedkot Teekaਜਬ ਸੇ ਗੁਰੋਂ ਕੋ ਮਿਲ ਕਰ ਹਰਿ ਹਰਿ ਨਾਮ ਸੇ ਉਚਾਰਨ ਕੀਆ ਹੈ ਤਬ ਸੇ ਕ੍ਰੋੜੋਂ ਹੀ ਅਪਰਾਧੋਂ ਕੀ ਪੰਕਤੀ ਖਿਣ ਬੀਚ ਨਸ਼੍ਟ ਭਈ ਹੈ॥੧॥
Prof. Sahib Singhਜਦੋਂ ਤੋਂ ਮੈਂ ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕੀਤਾ ਹੈ, ਇਕ ਖਿਨ ਵਿਚ ਹੀ ਮੇਰੇ ਕ੍ਰੋੜਾਂ ਹੀ ਅਪਰਾਧਾਂ ਦਾ ਨਾਸ ਹੋ ਗਿਆ ਹੈ ॥੧॥

ਪਦ ਅਰਥ ਕੋਟਿ = ਕ੍ਰੋੜਾਂ। ਪਰਾਧ = ਅਪਰਾਧ। ਖਉ = ਨਾਸ। ਭਈ ਹੈ = ਹੋ ਜਾਂਦਾ ਹੈ। ਸਿਧਿ = ਸਿੱਧੀਆਂ। ਅਹੰ = ਹਉਮੈ। ਖਇਆ = ਨਾਸ ਹੋ ਗਿਆ ॥੧॥

SikhNet (Spanish)he lavado miles de errores en un instante, y encontrando al Guru, canto el Nombre de Dios. (1)

ਪੰਚ ਦਾਸ. ਗੁਰਿ ਵਸਗਤਿ ਕੀਨੇ; ਮਨ ਨਿਹਚਲ ਨਿਰਭਇਆ ॥

panch daas. gur vasagat keene; man nihachal nirabheaa |

Sant Singh KhalsaSubduing the five thieves, he Guru has made them my slaves; my mind has become stable and steady and fearless.
Manmohan SinghSubjugating the five evil passions, the Guru has made them my slaves and my mind has become moveless and my mind has become moveless and fear-free, now.
Manmohan Singh (Punjabi)ਪੰਜਾਂ ਵਿਸ਼ੇ ਵੇਗਾਂ ਨੂੰ ਕਾਬੂ ਕਰ ਕੇ, ਗੁਰਾਂ ਨੇ ਉਹਨਾਂ ਨੂੰ ਮੇਰੇ ਗੋਲੇ ਬਣਾ ਦਿੱਤਾ ਹੈ ਅਤੇ ਹੁਣ ਮੇਰਾ ਮਨੂਆ ਅਹਿੱਲ ਅਤੇ ਨਿਡੱਰ ਹੋ ਗਿਆ ਹੈ।
Fareedkot Teekaਪੰਚ ਗਿਆਨ ਇੰਦ੍ਰੇ ਵਾ ਕਾਮਾਦੀ ਗੁਰੋਂ ਨੇ ਹਮਾਰੇ (ਵਸਗਤਿ) ਦਾਸ ਕਰ ਦੀਏ ਹੈਂ, ਇਸੀ ਤੇ ਮਨੁ ਇਸਥਿਤ ਹੋ ਕਰ ਨਿਰਭੈ ਹੂਆ ਹੈ॥
Prof. Sahib Singhਗੁਰੂ ਨੇ (ਕਾਮਾਦਿਕ) ਪੰਜਾਂ ਨੂੰ ਮੇਰੇ ਦਾਸ ਬਣਾ ਦਿੱਤਾ ਹੈ, ਮੇਰੇ ਵੱਸ ਵਿਚ ਕਰ ਦਿੱਤਾ ਹੈ, (ਇਹਨਾਂ ਦੇ ਟਾਕਰੇ ਤੇ) ਮੇਰਾ ਮਨ ਅਹਿੱਲ ਹੋ ਗਿਆ ਹੈ ਨਿਡਰ ਹੋ ਗਿਆ ਹੈ।

ਪਦ ਅਰਥ ਪੰਚ = (ਕਾਮਾਦਿਕ) ਪੰਜੇ। ਗੁਰਿ = ਗੁਰੂ ਨੇ। ਵਸਗਤਿ = ਵੱਸ ਵਿਚ। ਨਿਹਚਲ = ਅਡੋਲ।

SikhNet (Spanish)Ahora las cinco pasiones son mis esclavas, y mi mente se ha vuelto inmóvil y ha perdido todos sus miedos,

ਆਇ ਨ ਜਾਵੈ, ਨ ਕਤ ਹੀ ਡੋਲੈ; ਥਿਰੁ ਨਾਨਕ. ਰਾਜਇਆ ॥੨॥੨੪॥੪੭॥

aae na jaavai, na kat hee ddolai; thir naanak. raajeaa |2|24|47|

Sant Singh KhalsaIt does not come or go in reincarnation; it does not waver or wander anywhere. O Nanak, my empire is eternal. ||2||24||47||
Manmohan SinghMy mind now comes and goes not, nor wobbles it anywhere. Eternal has become my empire, O Nanak.
Manmohan Singh (Punjabi)ਮੇਰਾ ਮਨ ਆਉਂਦਾ ਤੇ ਜਾਂਦਾ ਨਹੀਂ, ਨਾਂ ਹੀ ਹੁਣ ਇਹ ਕਿਧਰੇ ਡਿਕਡੌਲੇ ਖਾਦਾ ਹੈ। ਸਦੀਵੀ ਸਥਿਰ ਹੋ ਗਈ ਹੈ, ਮੇਰੀ ਪਾਤਿਸ਼ਾਹੀ, ਹੇ ਨਾਨਕ!
Fareedkot Teekaਨਾ ਮਨੁ ਕਿਸੀ ਕੀ ਤਰਫੋਂ ਆਵਤਾ ਹੈ ਔਰ ਨਾ ਕਹੀਂ ਜਾਤਾ ਹੈ। ਸ੍ਰੀ ਗੁਰੂ ਜੀ ਕਹਿਤੇ ਹੈਂ: ਅਬ (ਥਿਰੁ) ਇਸਥਿਤ ਹੋ ਕਰ ਬਿਰਾਜਾ ਹੈ॥੨॥੨੪॥੪੭॥
Prof. Sahib Singhਹੇ ਨਾਨਕ! (ਗੁਰੂ ਦੀ ਕਿਰਪਾ ਨਾਲ ਮੇਰਾ ਮਨ) ਕਿਤੇ ਦੌੜ ਭੱਜ ਨਹੀਂ ਕਰਦਾ, ਕਿਤੇ ਨਹੀਂ ਡੋਲਦਾ (ਇਸ ਨੂੰ, ਮਾਨੋ) ਸਦਾ ਕਾਇਮ ਰਹਿਣ ਵਾਲਾ ਰਾਜ ਮਿਲ ਗਿਆ ਹੈ ॥੨॥੨੪॥੪੭॥

ਪਦ ਅਰਥ ਕਤ ਹੀ = ਕਿਤੇ ਭੀ। ਆਇ ਨ ਜਾਵੈ = ਨਾਹ ਆਉਂਦਾ ਹੈ ਨਾਹ ਜਾਂਦਾ ਹੈ, ਦੌੜ-ਭੱਜ ਨਹੀਂ ਕਰਦਾ। ਥਿਰੁ = ਸਦਾ ਕਾਇਮ ਰਹਿਣ ਵਾਲਾ ॥੨॥੨੪॥੪੭॥

SikhNet (Spanish)eterna es mi regencia y ya no voy ni vengo, mi mente ya no vacila más. (2-24-47)

Open this shabad →

Shabad Guru Arjan Dev Ji Raag Saarang continues on Ang 1214

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਪ੍ਰਭੁ ਮੇਰੋ; ਇਤ ਉਤ ਸਦਾ ਸਹਾਈ ॥

prabh mero; it ut sadaa sahaaee |

Sant Singh KhalsaHere and hereafter, God is forever my Help and Support.
Manmohan SinghMy Lord is ever a succourer of mine, both here and hereafter,
Manmohan Singh (Punjabi)ਏਥੇ ਅਤੇ ਓਥੇ ਦੋਹਾਂ ਥਾਵਾਂ ਤੇ ਹੀ ਮੇਰਾ ਸੁਆਮੀ ਸਦੀਵ ਹੀ ਮੇਰਾ ਸਹਾਇਕ ਹੈ।
Fareedkot Teekaਮੇਰਾ ਪ੍ਰਭੂ (ਇਤ ਉਤ), ਭਾਵ ਲੋਕ ਪ੍ਰਲੋਕ ਮੇਂ ਸਦਾ ਸਹਾਇਤਾ ਕਰਨੇ ਵਾਲਾ ਹੈ॥
Prof. Sahib Singhਮੇਰਾ ਪ੍ਰਭੂ! ਇਸ ਲੋਕ ਵਿਚ ਪਰਲੋਕ ਵਿਚ ਸਦਾ ਸਹਾਇਤਾ ਕਰਨ ਵਾਲਾ ਹੈ।

ਪਦ ਅਰਥ ਇਤ = ਇਸ ਲੋਕ ਵਿਚ। ਉਤ = ਪਰਲੋਕ ਵਿਚ। ਸਹਾਈ = ਸਹਾਇਤਾ ਕਰਨ ਵਾਲਾ।

SikhNet (Spanish)Mi Señor es siempre mi Refugio, aquí y aquí después, oh mi Dios Encantador,

ਮਨਮੋਹਨੁ. ਮੇਰੇ ਜੀਅ ਕੋ ਪਿਆਰੋ; ਕਵਨ ਕਹਾ ਗੁਨ ਗਾਈ ॥੧॥ ਰਹਾਉ ॥

manamohan. mere jeea ko piaaro; kavan kahaa gun gaaee |1| rahaau |

Sant Singh KhalsaHe is the Enticer of my mind, the Beloved of my soul. What Glorious Praises of His can I sing and chant? ||1||Pause||
Manmohan SinghGod, the soul-charmer, is the Beloved of my soul, what praises of the Lord can I utter and sing?. Pause.
Manmohan Singh (Punjabi)ਮਨ ਨੂੰ ਮੋਹਤ ਕਰ ਲੈਣ ਵਾਲਾ, ਵਾਹਿਗੁਰੂ, ਮੇਰੀ ਜਿੰਦਗੀ ਦਾ ਪ੍ਰੀਤਮ ਹੈ; ਸਾਈਂ ਦੀਆਂ ਕਿਹੜੀਆਂ ਸਿਫਤਾਂ ਮੈਂ ਵਰਣਨ ਤੇ ਗਾਇਨ ਕਰ ਸਕਦਾ ਹਾਂ? ਠਹਿਰਾਉ।
Fareedkot Teekaਮਨ ਕੇ ਮੋਹਨੇ ਵਾਲਾ ਔਰ ਮੇਰੇ ਜੀਵ ਕਾ ਪ੍ਯਾਰਾ ਹੈ। ਮੈਂ ਤਿਸ ਕੇ ਕੌਨ ਸੇ ਗੁਨ ਗਾਇ ਕਰ ਕਹੂੰ, ਭਾਵ ਗੁਣ ਬ੍ਯੰਤ ਹੈਂ; ਵਾ ਮੈਂ ਕਵਨ ਬੇਚਾਰਾ ਹੂੰ ਜੋ ਗੁਨੋਂ ਕੋ ਬਰਨਨ ਕਰ ਸਕੂੰ॥੧॥ ਰਹਾਉ ॥
Prof. Sahib Singhਮੇਰੇ ਮਨ ਨੂੰ ਮੋਹਣ ਵਾਲਾ ਉਹ ਮੇਰਾ ਪ੍ਰਭੂ ਮੇਰੀ ਜਿੰਦ ਦਾ ਪਿਆਰਾ ਹੈ। ਮੈਂ ਉਸ ਦੇ ਕਿਹੜੇ-ਕਿਹੜੇ ਗੁਣ ਗਾ ਕੇ ਦੱਸਾਂ? ॥੧॥ ਰਹਾਉ ॥

ਪਦ ਅਰਥ ਜੀਅ ਕੋ = ਜਿੰਦ ਦਾ। ਗਾਈ = ਗਾਇ, ਗਾ ਕੇ। ਕਵਨ ਗੁਨ = ਕਿਹੜੇ ਕਿਹੜੇ ਗੁਣ? ਕਹਾ = ਕਹਾਂ, ਮੈਂ ਦੱਸਾਂ ॥੧॥ ਰਹਾਉ ॥

SikhNet (Spanish)oh Bienamado de mi Alma, ¿cuál de tus Alabanzas podría entonar? (1-Pausa)

ਖੇਲਿ ਖਿਲਾਇ; ਲਾਡ ਲਾਡਾਵੈ; ਸਦਾ ਸਦਾ ਅਨਦਾਈ ॥

khel khilaae; laadd laaddaavai; sadaa sadaa anadaaee |

Sant Singh KhalsaHe plays with me, He fondles and caresses me. Forever and ever, He blesses me with bliss.
Manmohan SinghHe dandles and fondles me and ever, ever blesses me with bliss.
Manmohan Singh (Punjabi)ਉਹ ਮੈਨੂੰ ਖਿਡਾਉਂਦਾ ਮਲਾਉਂਦਾ ਤੇ ਪਿਆਰਦਾ ਪੁਚਕਾਰਦਾ ਹੈ ਅਤੇ ਹਮੇਸ਼ਾਂ, ਹਮੇਸ਼ਾਂ ਪ੍ਰਸੰਨਤਾ ਪਰਦਾਨ ਕਰਦਾ ਹੈ।
Fareedkot Teekaਖੇਡ ਕੋ ਮਨ ਕਰ ਕੇ ਖਿਡਾਵਤਾ ਹੈ ਔਰ ਤਨ ਕਰ ਕੇ ਲਡਾਵਤਾ ਹੈ ਔਰ (ਸਦਾ) ਨਿਤਪ੍ਰਤੀ (ਅਨਦਾਈ) ਅੰਨਦਾਤਾ ਹੈ ਵਾ ਅਨੰਦ ਦੇਤਾ ਹੈ॥
Prof. Sahib Singhਉਹ ਸਾਨੂੰ (ਜਗਤ-) ਤਮਾਸ਼ੇ ਵਿਚ ਖਿਡਾਂਦਾ ਹੈ, ਲਾਡ ਲਡਾਂਦਾ ਹੈ, ਉਹ ਸਦਾ ਹੀ ਸੁਖ ਦੇਣ ਵਾਲਾ ਹੈ।

ਪਦ ਅਰਥ ਖੇਲਿ = ਖੇਲ ਵਿਚ। ਖਿਲਾਇ = ਖਿਡਾ ਕੇ। ਅਨਦਾਈ = ਆਨੰਦ ਦੇਣ ਵਾਲਾ।

SikhNet (Spanish)Tú me acaricias, me muestras tu Bondad y me bendices siempre con Éxtasis.

ਪ੍ਰਤਿਪਾਲੈ ਬਾਰਿਕ ਕੀ ਨਿਆਈ; ਜੈਸੇ ਮਾਤ ਪਿਤਾਈ ॥੧॥

pratipaalai baarik kee niaaee; jaise maat pitaaee |1|

Sant Singh KhalsaHe cherishes me, like the father and the mother love their child. ||1||
Manmohan SinghHe sustains me in such a way, as mother and father do their child.
Manmohan Singh (Punjabi)ਉਹ ਮੈਨੂੰ ਇਸ ਤਰ੍ਹਾਂ ਪਾਲਦਾ-ਪੋਸਦਾ ਹੈ, ਜਿਸ ਤਰ੍ਹਾਂ ਮਾਂ ਅਤੇ ਪਿਓ ਆਪਣੇ ਬੱਚੇ ਨੂੰ।
Fareedkot Teekaਬਾਲਕ ਕੀ ਨ੍ਯਾਈ ਪ੍ਰਤਿਪਾਲਾ ਕਰਤਾ ਹੈ। ਜੈਸੇ ਮਾਤਾ ਅਰ ਪਿਤਾ ਪੁਤ੍ਰ ਕੀ ਪ੍ਰਤਿਪਾਲਾ ਕਰਤੇ ਹੈਂ॥੧॥
Prof. Sahib Singhਜਿਵੇਂ ਮਾਂ ਪਿਉ ਆਪਣੇ ਬੱਚੇ ਦੀ ਪਾਲਣਾ ਕਰਦੇ ਹਨ, ਤਿਵੇਂ ਉਹ ਸਾਡੀ ਪਾਲਣਾ ਕਰਦਾ ਹੈ ॥੧॥

ਪਦ ਅਰਥ ਨਿਆਈ = ਵਾਂਗ। ਪਿਤਾਈ = ਪਿਤਾ ॥੧॥

SikhNet (Spanish)Si, me das Tu Sustento así como el padre y la madre a su hijo. (1)

ਤਿਸੁ ਬਿਨੁ ਨਿਮਖ. ਨਹੀ ਰਹਿ ਸਕੀਐ; ਬਿਸਰਿ ਨ ਕਬਹੂ ਜਾਈ ॥

tis bin nimakh. nahee reh sakeeai; bisar na kabahoo jaaee |

Sant Singh KhalsaI cannot survive without Him, even for an instant; I shall never forget Him.
Manmohan SinghWithout Him, I can live not even for a moment, so I forget Him not ever.
Manmohan Singh (Punjabi)ਉਸ ਦੇ ਬਗੈਰ, ਮੈਂ ਇਕ ਮੁਹਤ ਭਰ ਭੀ ਰਹਿ ਨਹੀਂ ਸਕਦਾ, ਸੋ ਉਸ ਨੂੰ ਮੈਂ ਕਦਾਚਿਤ ਭੁਲਾਉਂਦਾ ਨਹੀਂ।
Fareedkot Teekaਤਿਸ ਬਿਨ ਨਿਮਖ ਮਾਤ੍ਰ ਭੀ ਰਹਿ ਨਹੀਂ ਸਕੀਤਾ ਔਰ ਨਾ ਕਬੀ ਬਿਸਰ ਹੀ ਜਾਤਾ ਹੈ॥
Prof. Sahib Singhਉਸ (ਪਰਮਾਤਮਾ ਦੀ ਯਾਦ) ਤੋਂ ਬਿਨਾ ਅੱਖ ਝਮਕਣ ਜਿਤਨੇ ਸਮੇ ਲਈ ਭੀ ਰਿਹਾ ਨਹੀਂ ਜਾ ਸਕਦਾ, ਉਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।

ਪਦ ਅਰਥ ਨਿਮਖ = ਅੱਖ ਝਮਕਣ ਜਿਤਨਾ ਸਮਾ।

SikhNet (Spanish)Oh, no podemos estar sin Él ni por un momento, por eso no Lo olvido nunca,

Open this shabad (7 lines, Angs 1213-1214) →

Ang 1213 of 1430