ੴ

ਸਿੱਖਬਾਣੀ · SikhBani

ਘਰ ਮਹਿ ਘਰੁ ਦੇਖਾਇ ਦੇਇ ਸੋ ਸਤਿਗੁਰੁ ਪੁਰਖੁ ਸੁਜਾਣੁ ॥

ghar meh ghar dekhaae dee so satigur purakh sujaan
Guru Nanak Dev Ji ਗੁਰੂ ਨਾਨਕ ਦੇਵ ਜੀ · Raag Malaar · Ang 1291 · 11 lines
Translations

ਸਲੋਕ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਿਸ਼ਾਹੀ।
SikhNet (Spanish)Slok, Mejl Guru Nanak, Primer Canal Divino

ਘਰ ਮਹਿ ਘਰੁ ਦੇਖਾਇ ਦੇਇ; ਸੋ ਸਤਿਗੁਰੁ ਪੁਰਖੁ ਸੁਜਾਣੁ ॥

ghar meh ghar dekhaae dee; so satigur purakh sujaan |

Sant Singh KhalsaThe True Guru is the All-knowing Primal Being; He shows us our true home within the home of the self.
Manmohan SinghHe, who shows the Lord's abode within the man's mind home; He alone is the Omnipotent and Omniscient True Guru.
Manmohan Singh (Punjabi)ਜੋ ਪ੍ਰਭੂ ਦੇ ਨਿਵਾਸ ਅਸਥਾਨ ਨੂੰ ਇਨਸਾਨ ਦੇ ਮਨ ਦੇ ਧਾਮ ਅੰਦਰ ਵਿਖਾਲ ਦਿੰਦਾ ਹੈ, ਕੇਵਲ ਉਹ ਹੀ ਸਰੱਬ-ਸ਼ਕਤੀਵਾਨ ਅਤੇ ਸਰਵਗ ਸੱਚਾ ਗੁਰੂ ਹੈ।
Fareedkot Teekaਜੋ (ਘਰ) ਦਸਵੇਂ ਦ੍ਵਾਰ ਮੇਂ (ਘਰ) ਸ੍ਵਰੂਪ ਕੋ ਦਿਖਾਇ ਦੇਤਾ ਹੈ, ਸੋ ਸਤਿਗੁਰੂ ਚਤੁਰੁ ਪੁਰਸ ਹੈ॥
Prof. Sahib Singhਉਹ ਹੈ ਸਿਆਣਾ ਸਤਿਗੁਰੂ ਪੁਰਖ ਜੋ ਹਿਰਦੇ-ਘਰ ਵਿਚ ਪਰਮਾਤਮਾ ਦੇ ਰਹਿਣ ਦਾ ਥਾਂ ਵਿਖਾ ਦੇਂਦਾ ਹੈ;

ਪਦ ਅਰਥ ਘਰੁ = ਪ੍ਰਭੂ ਦੇ ਰਹਿਣ ਦਾ ਥਾਂ। ਸੁਜਾਣੁ = ਸਿਆਣਾ। ਘਰ ਮਹਿ = ਹਿਰਦੇ-ਘਰ ਵਿਚ।

SikhNet (Spanish)El Guru Verdadero es el Omnisciente Señor Primordial. Él nos muestra nuestro propio hogar en el interior de nuestro ser.

ਪੰਚ ਸਬਦ. ਧੁਨਿਕਾਰ ਧੁਨਿ; ਤਹ ਬਾਜੈ. ਸਬਦੁ ਨੀਸਾਣੁ ॥

panch sabad. dhunikaar dhun; teh baajai. sabad neesaan |

Sant Singh KhalsaThe Panch Shabad, the Five Primal Sounds, resonate and resound within; the insignia of the Shabad is revealed there, vibrating gloriously.
Manmohan SinghThe Lord is manifest in the tenth gate, where the celestial strain resounds to the accompaniment of the sound of the five musical instruments.
Manmohan Singh (Punjabi)ਦਸਮਦੁਆਰ ਅੰਦਰ ਪ੍ਰਭੂ ਪ੍ਰਗਟ ਹੈ, ਜਿਥੇ ਪੰਜ ਸੰਗੀਤਕ ਸਾਜ਼ ਦੀ ਆਵਾਜ਼ ਸਹਿਤ, ਬੈਕੁੰਠੀ ਕੀਰਤਨ ਗੂੰਜਦਾ ਹੈ।
Fareedkot Teekaਔ ਤਤ ਤੰਤੀ ਆਦਿ ਪੰਚ ਜੋ ਸਬਦ ਹੈਂ ਜਿਨ ਕੀ ਧੁਨੀ ਏਕ ਰਸ ਹੈ, ਤਹਾਂ ਦਸਮੇ ਦ੍ਵਾਰ ਮੇਂ ਬਜ ਰਹੇ ਹੈਂ, ਯਹ ਵਾਕ (ਸਬਦੁ) ਬੇਦ ਸਾਸਤ੍ਰੋਂ ਮੇਂ (ਨੀਸਾਣੁ) ਪ੍ਰਗਟ ਹੈਂ॥
Prof. Sahib Singh(ਜਦੋਂ ਮਨੁੱਖ) ਉਸ ਘਰ ਵਿਚ (ਅੱਪੜਦਾ ਹੈ) ਤਦੋਂ ਗੁਰੂ ਦਾ ਸ਼ਬਦ-ਰੂਪ ਨਗਾਰਾ ਵੱਜਦਾ ਹੈ (ਭਾਵ, ਗੁਰ-ਸ਼ਬਦ ਦਾ ਪ੍ਰਭਾਵ ਇਤਨਾ ਪ੍ਰਬਲ ਹੁੰਦਾ ਹੈ ਕਿ ਕੋਈ ਹੋਰ ਖਿੱਚ ਪੋਹ ਨਹੀਂ ਸਕਦੀ, ਤਦੋਂ ਮਾਨੋ) ਪੰਜ ਕਿਸਮ ਦੇ ਸਾਜ਼ਾਂ ਦੀ ਇਕ-ਰਸ ਸੰਗੀਤਕ ਆਵਾਜ਼ ਉੱਠਦੀ ਹੈ (ਜੋ ਮਸਤੀ ਪੈਦਾ ਕਰਦੀ ਹੈ)।

ਪਦ ਅਰਥ ਪੰਚ ਸਬਦ = ਪੰਜ ਕਿਸਮ ਦੇ ਸਾਜ਼ਾਂ ਦੀ ਅਵਾਜ਼ (ਤਾਰ, ਧਾਤ, ਘੜਾ, ਚੰਮ, ਤੇ ਫੂਕ ਨਾਲ ਵੱਜਣ ਵਾਲੇ ਸਾਜ਼)। ਧੁਨਿ = ਸੁਰ, ਆਵਾਜ਼। ਧੁਨਿਕਾਰ = ਇਕ-ਰਸ ਸੁਰ। ਨੀਸਾਣੁ = ਨਗਾਰਾ।

SikhNet (Spanish)El Panch Shabd, los cinco sonidos primordiales, resuenan y vibran en el interior.

ਦੀਪ ਲੋਅ ਪਾਤਾਲ. ਤਹ ਖੰਡ ਮੰਡਲ ਹੈਰਾਨੁ ॥

deep loa paataal. teh khandd manddal hairaan |

Sant Singh KhalsaWorlds and realms, nether regions, solar systems and galaxies are wondrously revealed.
Manmohan SinghStruck with wonder, one sees all the islands, universes, underworlds, continents and spheres there.
Manmohan Singh (Punjabi)ਚਕਿਰਤ ਹੋ, ਇਨਸਾਨ ਸਾਰੇ ਟਾਪੂਆਂ, ਆਲਮ, ਪਇਆਲਾ ਮਹਾਦੀਪ ਅਤੇ ਗੋਲਾ-ਕਾਰਾਂ ਨੂੰ ਉਥੇ ਵੇਖਦਾ ਹੈ।
Fareedkot Teekaਦੀਪ, ਲੋਕ, ਪਤਾਲ, ਖੰਡ, ਮੰਡਲ ਅਸਚਰਜ ਰੂਪ ਜੋਗੀ ਤਹਾਂ ਦੇਖਤਾ ਹੈ; ਵਾ ਏਹੁ ਵੱਡਾ ਅਸਚਰਜੁ ਹੈ, ਜੋ ਇਨ ਕੋ ਏਕ ਸਥਾਨ ਬੈਠਾ ਦੇਖਤਾ ਹੈ॥
Prof. Sahib Singhਇਸ ਅਵਸਥਾ ਵਿਚ (ਅੱਪੜ ਕੇ) ਮਨੁੱਖ (ਬੇਅੰਤ ਕੁਦਰਤਿ ਦੇ ਕੌਤਕ) ਦੀਪਾਂ, ਲੋਕਾਂ, ਪਾਤਾਲਾਂ, ਖੰਡਾਂ ਤੇ ਮੰਡਲਾਂ ਨੂੰ ਵੇਖ ਕੇ ਹੈਰਾਨ ਹੁੰਦਾ ਹੈ;
SikhNet (Spanish)La Insignia del Shabd es revelada ahí y vibra gloriosamente.

ਤਾਰ ਘੋਰ ਬਾਜਿੰਤ੍ਰ ਤਹ; ਸਾਚਿ ਤਖਤਿ ਸੁਲਤਾਨੁ ॥

taar ghor baajintr teh; saach takhat sulataan |

Sant Singh KhalsaThe strings and the harps vibrate and resound; the true throne of the Lord is there.
Manmohan SinghThere one hears the resounding of strings of the musical instruments and sees the True Throne of the sovereign Lord.
Manmohan Singh (Punjabi)ਓਥੇ ਇਨਸਾਨ ਸੰਗੀਤਕ ਸਾਜਾਂ ਦੀਆਂ ਤੰਦਾਂ ਦੀ ਗੂੰਜ ਸੁਣਦਾ ਹੈ ਅਤੇ ਪ੍ਰਭੂ ਪਾਤਿਸ਼ਾਹ ਦੇ ਸਚੇ ਰਾਜ ਸਿੰਘਾਸਣ ਨੂੰ ਵੇਖਦਾ ਹੈ।
Fareedkot Teekaਘੋਰ ਨਾਮ ਨੀਤਾਰ ਸੇ ਲੈਕਰ ਬਾਜੰਤ੍ਰ ਬਾਜਤੇ ਹੈਂ, ਤਹਾਂ (ਸੁਲਤਾਨ) ਪਰਮੇਸ੍ਵਰ ਪਾਤਸਾਹ ਕਾ ਦਸਮਾਂ ਦ੍ਵਾਰੁ ਸਚਾ ਤਖਤੁ ਹੈ॥
Prof. Sahib Singh(ਇਸ ਸਾਰੀ ਕੁਦਰਤਿ ਦਾ) ਪਾਤਸ਼ਾਹ ਸੱਚੇ ਤਖ਼ਤ ਉਤੇ ਬੈਠਾ ਦਿੱਸਦਾ ਹੈ, ਉਸ ਹਾਲਤ ਵਿਚ ਅੱਪੜਿਆਂ; ਮਾਨੋ, ਵਾਜਿਆਂ ਦੀ ਉੱਚੀ ਸੁਰ ਦੀ ਘਨਘੋਰ ਲੱਗੀ ਪਈ ਹੁੰਦੀ ਹੈ,

ਪਦ ਅਰਥ ਤਾਰ = ਉੱਚੀ ਸੁਰ। ਘੋਰ = ਘਨਘੋਰ। ਬਾਜਿੰਤ੍ਰ = ਵਾਜੇ। ਤਹ = ਉਸ ਅਵਸਥਾ ਵਿਚ। ਤਖਤਿ = ਤਖਤ ਉਤੇ। ਸਾਚਿ ਤਖਤ = ਸਦਾ ਕਾਇਮ ਰਹਿਣ ਵਾਲੇ ਤਖਤ ਉਤੇ।

SikhNet (Spanish)Mundos, reinos, regiones inferiores, sistemas solares y galaxias son maravillosamente revelados.

ਸੁਖਮਨ ਕੈ ਘਰਿ. ਰਾਗੁ ਸੁਨਿ; ਸੁੰਨਿ ਮੰਡਲਿ ਲਿਵ ਲਾਇ ॥

sukhaman kai ghar. raag sun; sun manddal liv laae |

Sant Singh KhalsaListen to the music of the home of the heart - Sukhmani, peace of mind. Lovingly tune in to His state of celestial ecstasy.
Manmohan SinghHear thou the music of the home of mental peace and be attuned to the celestial stillness.
Manmohan Singh (Punjabi)ਤੂੰ ਆਤਮਕ ਆਰਾਮ ਦੇ ਗ੍ਰਹਿ ਦਾ ਕੀਰਤਨ ਸ੍ਰਵਣ ਕਰ ਅਤੇ ਬੈਕੁੰਠੀ ਚੁਪ ਚਾਪ ਨਾਲ ਪਿਰਹੜੀ ਪਾ।
Fareedkot Teekaਸੁਖਮਨ ਸੁਰ ਕੇ ਘਰ ਅਰਥਾਤ ਦਸਮੇਂ ਦ੍ਵਾਰ ਮੇਂ ਜੋਗੀ ਰਾਗ ਸੁਨਤਾ ਹੈ, ਪੁਨਹ (ਸੁੰਨਿ ਮੰਡਲਿ) ਦਸਵੇਂ ਦਵਾਰ ਮੇਂ ਲਿਵ ਲਗਾਵਤਾ ਹੈ॥
Prof. Sahib Singhਇਸ ਰੱਬੀ ਮਿਲਾਪ ਵਿਚ ਬੈਠਾ ਮਨੁੱਖ (ਮਾਨੋ) ਰਾਗ ਸੁਣ ਸੁਣ ਕੇ ਅਫੁਰ ਅਵਸਥਾ ਵਿਚ ਸੁਰਤ ਜੋੜੀ ਰੱਖਦਾ ਹੈ (ਭਾਵ, ਰੱਬੀ ਮਿਲਾਪ ਦੀ ਮੌਜ ਵਿਚ ਇਤਨਾ ਮਸਤ ਹੁੰਦਾ ਹੈ ਕਿ ਜਗਤ ਵਾਲਾ ਕੋਈ ਫੁਰਨਾ ਉਸ ਦੇ ਮਨ ਵਿਚ ਨਹੀਂ ਉੱਠਦਾ)।

ਪਦ ਅਰਥ ਸੁਖਮਨ ਕੈ ਘਰਿ = (ਭਾਵ) ਮਿਲਾਪ-ਅਵਸਥਾ ਵਿਚ (ਸੁਖਮਨਾ ਦੇ ਘਰ ਵਿਚ ਜਿਥੇ ਜੋਗੀ ਪ੍ਰਾਣ ਟਿਕਾਂਦੇ ਹਨ)। ਸੁੰਨਿ = ਸੁੰਞ ਵਿਚ, ਅਫੁਰ ਅਵਸਥਾ ਵਿਚ, ਉਸ ਅਵਸਥਾ ਵਿਚ ਜਿਥੇ ਮਨ ਦੇ ਫੁਰਨਿਆਂ ਵਲੋਂ ਸੁੰਞ ਹੋਵੇ। ਸੁਨਿ = ਸੁਣ ਕੇ। ਲਿਵ ਲਾਇ = ਸੁਰਤ ਜੋੜੀ ਰੱਖਦਾ ਹੈ।

SikhNet (Spanish)Las arpas y sus cuerdas vibran y resuenan. El Trono Verdadero del Señor está ahí.

ਅਕਥ ਕਥਾ ਬੀਚਾਰੀਐ; ਮਨਸਾ ਮਨਹਿ ਸਮਾਇ ॥

akath kathaa beechaareeai; manasaa maneh samaae |

Sant Singh KhalsaContemplate the Unspoken Speech, and the desires of the mind are dissolved.
Manmohan SinghReflecting on the ineffable discourse of God, man's desire is dissolved in the very mind,
Manmohan Singh (Punjabi)ਵਾਹਿਗੁਰੂ ਦੀ ਅਕਹਿ ਵਾਰਤਾ ਦਾ ਵੀਚਾਰ ਕਰਨ ਦੁਆਰਾ, ਮਨੁੱਖ ਦੀ ਖਾਹਿਸ਼ ਮਨ ਅੰਦਰ ਹੀ ਮਰ ਮੁਕ ਜਾਂਦੀ ਹੈ।
Fareedkot Teekaਅਕਥ ਕੀ ਕਥਾ ਕਾ ਵੀਚਾਰ ਕਰਤਾ ਹੈ ਔਰ ਤਿਸ ਕੀ (ਮਨਸਾ) ਵਾਸਨਾ ਮਨ ਮੇਂ ਸਮਾਇ ਗਈ ਹੈ; ਵਾ ਵਾਸਨਾ ਕੋ (ਮਨਹਿ) ਹਟਾਇ ਕਰ ਦਸਵੈ ਦ੍ਵਾਰ ਮੈ ਇਸਥਿਤਿ ਹੂਆ ਹੈ॥
Prof. Sahib Singhਇਥੇ ਬੇਅੰਤ ਪ੍ਰਭੂ ਦੇ ਗੁਣ ਜਿਉਂ ਜਿਉਂ ਵੀਚਾਰੀਦੇ ਹਨ ਤਿਉਂ ਤਿਉਂ ਮਨ ਦਾ ਫੁਰਨਾ ਮਨ ਵਿਚ ਹੀ ਗ਼ਰਕ ਹੁੰਦਾ ਜਾਂਦਾ ਹੈ;

ਪਦ ਅਰਥ ਮਨਸਾ = ਮਨ ਦਾ ਫੁਰਨਾ। ਮਨਹਿ = ਮਨਿ ਹੀ, ਮਨ ਵਿਚ ਹੀ (ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਮਨਿ' ਦੀ ' ਿ ' ਉੱਡ ਗਈ ਹੈ)।

SikhNet (Spanish)Escuchen la Melodía en el Hogar del corazón, Sukjmani, la paz de la mente; con todo amor entona tu ser en ese Estado de Dicha Celestial.

ਉਲਟਿ ਕਮਲੁ ਅੰਮ੍ਰਿਤਿ ਭਰਿਆ; ਇਹੁ ਮਨੁ ਕਤਹੁ. ਨ ਜਾਇ ॥

aulatt kamal amrit bhariaa; ihu man katahu. na jaae |

Sant Singh KhalsaThe heart-lotus is turned upside-down, and is filled with Ambrosial Nectar. This mind does not go out; it does not get distracted.
Manmohan SinghTurning away from the world, the heart lotus is filled with Nectar and this mind, then goes not anywhere.
Manmohan Singh (Punjabi)ਸੰਸਾਰ ਵਲੋ ਮੋੜਾ ਪਾ ਕੇ, ਦਿਲ ਕੰਵਲ ਸੁਧਾਰਸ ਨਾਲ ਪਰੀਪੂਰਨ ਹੋ ਜਾਂਦਾ ਹੈ ਅਤੇ ਇਹ ਮਨੂਆ ਫੇਰ ਕਿਧਰੇ ਨਹੀਂ ਜਾਂਦਾ।
Fareedkot Teekaਪਵਨ ਕੇ ਬਲ ਕਰ ਕੇ ਕਵਲ ਉਲਟ ਕਰ ਅੰਮ੍ਰਿਤ ਸੇਂ ਭਰਪੂਰ ਹੂਆ ਹੈ, ਇਹੁ ਮਨੁ ਤਿਸ ਕਾ ਕਹੀਂ ਕੋ ਜਾਤਾ ਨਹੀਂ ਹੈ॥
Prof. Sahib Singhਇਹ ਮਨ ਕਿਸੇ ਹੋਰ ਪਾਸੇ ਨਹੀਂ ਜਾਂਦਾ ਕਿਉਂਕਿ ਹਿਰਦਾ-ਰੂਪ ਕਉਲ ਫੁੱਲ (ਮਾਇਆ ਵਲੋਂ) ਪਰਤ ਕੇ ਨਾਮ-ਅੰਮ੍ਰਿਤ ਨਾਲ ਭਰ ਜਾਂਦਾ ਹੈ;

ਪਦ ਅਰਥ ਕਮਲੁ = ਹਿਰਦਾ ਕਉਲ। ਅੰਮ੍ਰਿਤਿ = ਨਾਮ ਅੰਮ੍ਰਿਤ ਨਾਲ।

SikhNet (Spanish)Medita en el Discurso Inefable y los deseos de tu mente serán disueltos.

ਅਜਪਾ ਜਾਪੁ. ਨ ਵੀਸਰੈ; ਆਦਿ ਜੁਗਾਦਿ ਸਮਾਇ ॥

ajapaa jaap. na veesarai; aad jugaad samaae |

Sant Singh KhalsaIt does not forget the Chant which is chanted without chanting; it is immersed in the Primal Lord God of the ages.
Manmohan SinghMerging in the Primal Lord, man forgets not the mental meditation.
Manmohan Singh (Punjabi)ਪਰਾਪੂਰਬਲੇ ਪ੍ਰਭੂ ਅੰਦਰ ਲੀਨ ਹੋਣ ਦੁਆਰਾ, ਮਨੁਖ ਮਾਨਸਕ ਸਿਮਰਨ ਨੂੰ ਨਹੀਂ ਭੁਲਦਾ।
Fareedkot Teeka(ਅਜਪਾ ਜਾਪੁ) ਸੋਹੰ ਤਿਸ ਕੋ ਬਿਸਰਤਾ ਨਹੀਂ ਹੈ, (ਆਦਿ ਜੁਗਾਦਿ) ਸਦਾ ਸਦਾ ਦਸਮੇ ਦ੍ਵਾਰ ਮੇਂ ਸਮਾਇ ਰਹਿਤਾ ਹੈ॥
Prof. Sahib Singhਉਸ ਪ੍ਰਭੂ ਵਿਚ, ਜੋ ਸਭ ਦਾ ਮੁੱਢ ਹੈ ਤੇ ਜੁਗਾਂ ਦੇ ਬਣਨ ਤੋਂ ਭੀ ਪਹਿਲਾਂ ਦਾ ਹੈ, ਮਨ ਇਉਂ ਲੀਨ ਹੁੰਦਾ ਹੈ ਕਿ ਪ੍ਰਭੂ ਦੀ ਯਾਦ (ਕਿਸੇ ਵੇਲੇ) ਨਹੀਂ ਭੁੱਲਦੀ, ਜੀਭ ਹਿਲਾਣ ਤੋਂ ਬਿਨਾ ਹੀ ਸਿਮਰਨ ਹੁੰਦਾ ਰਹਿੰਦਾ ਹੈ।
SikhNet (Spanish)El Loto del Corazón se pone boca abajo lleno del Néctar Ambrosial y esta mente no se va a vagar ni se distrae.

ਸਭਿ ਸਖੀਆ ਪੰਚੇ ਮਿਲੇ; ਗੁਰਮੁਖਿ ਨਿਜ ਘਰਿ ਵਾਸੁ ॥

sabh sakheea panche mile; guramukh nij ghar vaas |

Sant Singh KhalsaAll the sister-companions are blessed with the five virtues. The Gurmukhs dwell in the home of the self deep within.
Manmohan SinghBy the Guru's grace all the organs are blessed with five virtues and man abides in his own home.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਸਮੂਹ ਇੰਦ੍ਰੀਆਂ ਨੂੰ ਪੰਜੇ ਗੁਣ ਪਰਾਪਤ ਹੋ ਜਾਂਦੇ ਹਨ ਅਤੇ ਇਨਸਾਨ ਆਪਣੇ ਨਿਜ ਦੇ ਧਾਮ ਅੰਦਰ ਵਸਦਾ ਹੈ।
Fareedkot Teekaਸਭ ਸਖੀਆਂ ਇੰਦ੍ਰੀਆਂ ਅਰ ਪੰਚੇ ਕਾਮ ਆਦੀ ਮਿਲੇ ਹੈਂ, ਭਾਵ ਅਧੀਨ ਹੂਏ ਹੈਂ ਔਰ ਗੁਰੋਂ ਦ੍ਵਾਰੇ (ਨਿਜ ਘਰਿ) ਦਸਮੇਂ ਦੁਆਰ ਮੇਂ ਤਿਸ ਜੋਗੀ ਨੇ ਨਿਵਾਸ ਪਾਯਾ ਹੈ॥
Prof. Sahib Singh(ਇਸ ਤਰ੍ਹਾਂ) ਗੁਰੂ ਦੇ ਸਨਮੁਖ ਹੋਇਆਂ ਮਨੁੱਖ ਨਿਰੋਲ ਆਪਣੇ ਘਰ ਵਿਚ ਟਿਕ ਜਾਂਦਾ ਹੈ (ਜਿਵੇਂ ਕੋਈ ਇਸ ਨੂੰ ਬੇ-ਦਖ਼ਲ ਨਹੀਂ ਕਰ ਸਕਦਾ, ਇਸ ਦੇ) ਸਾਰੇ ਗਿਆਨ-ਇੰਦ੍ਰੇ ਤੇ ਪੰਜੇ (ਦੈਵੀ ਗੁਣ ਭਾਵ, ਸਤ ਸੰਤੋਖ ਦਇਆ ਧਰਮ ਧੀਰਜ) ਸੰਗੀ ਬਣ ਜਾਂਦੇ ਹਨ।

ਪਦ ਅਰਥ ਸਖੀਆ = ਗਿਆਨ-ਇੰਦ੍ਰੇ। ਪੰਚੇ = ਸਤ, ਸੰਤੋਖ, ਦਇਆ, ਧਰਮ, ਧੀਰਜ,। ਨਿਜ ਘਰਿ = ਨਿਰੋਲ ਆਪਣੇ ਘਰ ਵਿਚ। ਸਭਿ = ਸਾਰੀਆਂ। ਗੁਰਮੁਖਿ = ਗੁਰੂ ਦੇ ਦੱਸੇ ਰਸਤੇ ਉਤੇ ਤੁਰਨ ਵਾਲਾ ਮਨੁੱਖ।

SikhNet (Spanish)No se olvida del Canto que es entonado sin cantarlo, pues está inmerso en Nuestro Primordial Dios Nuestro Señor por todas las eras. Las hermanas compañeras son bendecidas con las cinco Virtudes.

ਸਬਦੁ ਖੋਜਿ. ਇਹੁ ਘਰੁ ਲਹੈ; ਨਾਨਕੁ. ਤਾ ਕਾ ਦਾਸੁ ॥੧॥

sabad khoj. ihu ghar lahai; naanak. taa kaa daas |1|

Sant Singh KhalsaNanak is the slave of that one who seeks the Shabad and finds this home within. ||1||
Manmohan SinghNanak is the slave of him, who by searching the Lord's Name obtains this Home of his.
Manmohan Singh (Punjabi)ਨਾਨਕ ਉਸ ਦਾ ਗੋਲਾ ਹੈ ਜੋ ਸਾਈਂ ਦੇ ਨਾਮ ਦੀ ਤਲਾਸ਼ ਕਰਨ ਦੁਆਰਾ ਆਪਣੇ ਇਸ ਧਾਮ ਨੂੰ ਪਾ ਲੈਂਦਾ ਹੈ।
Fareedkot Teekaਸਬਦ ਕਰ ਜੋਗ ਮਾਰਗ ਕੇ ਖੋਜਣੇ ਸੇ ਜੋ ਪੁਰਸ ਇਹ (ਘਰੁ) ਦਸਮਾ ਦ੍ਵਾਰਾ ਲੇਤਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤਿਸ ਕਾ ਦਾਸ ਹੂੰ॥☬ਪੁਨਹ ਦੁਤ੍ਯਾ ਅਰਥ ਸ੍ਰੀਰ ਘਰ ਮੇਂ ਸਤਿਗੁਰੂ ਚਤਰੁ ਪੁਰਸ (ਘਰ) ਸ੍ਵਰੂਪ ਕੋ ਦਿਖਾਇ ਦੇਤਾ ਹੈ॥ (ਪੰਚ) ਸੰਤੋਂ ਕੇ ਜੋ (ਸਬਦ) ਵਾਕ੍ਯ ਹੈਂ ਧੁਨੀ ਸ੍ਵਰੂਪ (ਧੁਨ) ਸੋ ਬਜ ਰਹੇ ਹੈਂ, ਯਿਹ ਵਾਕ ਪ੍ਰਗਟੁ ਹੈ॥ ਵਾ ਤਿਨ ਕੋ (ਸਬਦੁ) ਬ੍ਰਹਮ ਪ੍ਰਗਟ ਹੈ ਔਰ ਗ੍ਯਾਨ ਰੂਪ ਦੀਪਕ (ਲੋਅ) ਪ੍ਰਕਾਸ ਰਹਾ ਹੈ ਅਰ (ਪਾਤਾਲ) ਨਿੰਮ੍ਰਤਾ ਸੰਜੁਗਤ ਹੂਏ ਹੈਂ। ਕਾਮਾਦਿਕੋ ਕੌ ਖੰਡ ਕਰ (ਮੰਡਲ) ਸਮੂਹ ਦੈਵੀ ਗੁਣੋਂ ਕੋ ਧਾਰਨ ਕੀਆ ਹੈ ਔਰ ਅਚਰਜ ਰੂਪ ਕੋ ਦੇਖ ਰਹੇ ਹੈਂ, ਤਿਨ ਪੁਰਸੋਂ ਕੀ (ਤਾਰ ਘੋਰ) ਬ੍ਰਿਤੀ ਗਾੜੀ ਬਾਜੰਤ੍ਰ ਅਰਥਾਤ ਮੁੜ ਮੁੜ ਕਰ ਅੰਤਰ ਮੁਖ ਹੋ ਰਹੀ ਹੈ॥ ਵਹੁ ਪਾਤਿਸਾਹਿ ਸੰਤ ਸਾਚੇ ਤਖਤ ਗ੍ਯਾਨ ਪਰ ਬਿਰਾਜਮਾਨ ਹੋ ਰਹੇ ਹੈਂ॥ ਔਰ (ਸੁਖੁ) ਭਗਤੀ ਕੇ (ਘਰ) ਸਤਸੰਗ ਮੇਂ (ਰਾਗ) ਪ੍ਰੇਮ ਕਰ ਮਹਾਤਮੋਂ ਕੇ ਵਾਕੋਂ ਕੋ ਸੁਨਤੇ ਹੈਂ॥ ਅਰੁ ਅਫੁਰ ਮੰਡਲਾਕਾਰ ਪਰਮਾਤਮਾ ਮੇਂ ਲਿਵ ਲਾਇ ਰਹੇ ਹੈਂ॥ (ਅਕਥ) ਪਮਰੇਸ੍ਵਰ ਕੀ ਕਥਾ ਕਾ ਵੀਚਾਰੁ ਕਰਤੇ ਹੈਂ॥ ਵਾਸਨਾ ਕੋ ਹਟਾਇ ਕਰ ਬ੍ਰਹਮ ਮੇਂ ਸਮਾਏ ਹੈਂ ਰਿਦਾ ਕਮਲ ਸੰਸਾਰ ਕੀ ਤਰਫ ਸੇ ਉਲਟਾ ਹੈ ਔਰ ਆਤਮਾ ਅਨੰਦ ਅੰਮ੍ਰਿਤ ਕਰ ਭਰਾ ਹੈ। ਇਹ ਬ੍ਰਹਮ ਗਿਆਨੀ ਕਾ ਮਨ ਅਨੰਦ ਹੂਆ ਹੂਆ ਕਹੀਂ ਨਹੀਂ ਜਾਤਾ, ਜਾਪ ਤੇ ਜੋ ਅਜਪ ਪਰਮੇਸ੍ਵਰ ਹੈ, ਸੋ ਬਿਸਰਤਾ ਨਹੀਂ ਹੈ॥ ਕਿਉਂਕਿ ਆਪਣਾ ਆਪ ਜਾਣ ਕੇ ਤਿਸ ਮੈਂ ਸਦਾ ਸ
Prof. Sahib Singhਸਤਿਗੁਰੂ ਦੇ ਸ਼ਬਦ ਨੂੰ ਸਮਝ ਕੇ ਜੋ ਮਨੁੱਖ ਇਸ (ਨਿਰੋਲ ਆਪਣੇ) ਘਰ ਨੂੰ ਲੱਭ ਲੈਂਦਾ ਹੈ, ਨਾਨਕ ਉਸ ਦਾ ਸੇਵਕ ਹੈ ॥੧॥

ਪਦ ਅਰਥ ਖੋਜਿ = ਖੋਜ ਕਰ ਕੇ; ਸਮਝ ਕੇ। ਲਹੈ = ਲੱਭ ਲੈਂਦਾ ਹੈ। ਤਾ ਕਾ = ਉਸ (ਮਨੁੱਖ) ਦਾ ॥੧॥

SikhNet (Spanish)Los Gurmukjs habitan en lo profundo del Hogar del Ser. Nanak es el esclavo de quién busca el Shabd y encuentra este Hogar en su interior. (1)
Answers quote the Granth verbatim with Ang citations. AI commentary is not Gurbani and not a religious ruling.