ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.
ਸਿਰਿ ਸਿਰਿ ਹੋਇ ਨਿਬੇੜੁ; ਹੁਕਮਿ ਚਲਾਇਆ ॥
sir sir hoe niberr; hukam chalaaeaa |
Sant Singh KhalsaHe judges each and every being; by the Hukam of His Command, He leads us on.
Manmohan SinghAdjudging all according to their deeds, the Lord drives them in His will.
Manmohan Singh (Punjabi)ਸਾਰਿਆਂ ਦਾ ਉਨ੍ਹਾਂ ਦੇ ਕਰਮਾਂ ਅਨੁਸਾਰ ਫੈਸਲਾ ਕਰ, ਸਾਹਿਬ ਉਨ੍ਹਾਂ ਨੂੰ ਆਪਣੀ ਰਜਾ ਅੰਦਰ ਟੋਰਦਾ ਹੈ।
Fareedkot Teeka(ਸਿਰ ਸਰਿ) ਜੀਵ ਜੀਵ ਪ੍ਰਤੀ ਸਭ ਕਾ ਨਿਬੇੜਾ ਨਿਆਉਂ ਹੋਤਾ ਹੈ। ਹੇ ਪ੍ਰਭੂ! ਤੁਮ ਨੇ ਐਸਾ ਹੁਕਮ ਚਲਾਇਆ ਹੈ॥
Prof. Sahib Singh(ਹੇ ਪ੍ਰਭੂ! ਸਾਰੇ ਜਗਤ ਨੂੰ ਤੂੰ) ਆਪਣੇ ਹੁਕਮ ਵਿਚ ਤੋਰ ਰਿਹਾ ਹੈਂ (ਕਿਤੇ ਭੇਖੀ ਵਿਖਾਵੇ ਦਾ ਢੌਂਗ ਰਚਾ ਰਹੇ ਹਨ, ਕਿਤੇ ਤੈਨੂੰ ਪਿਆਰ ਕਰਨ ਵਾਲੇ ਤੇਰੀ ਸਿਫ਼ਤ-ਸਾਲਾਹ ਕਰ ਰਹੇ ਹਨ; ਇਹਨਾਂ ਦੇ ਕਰਮਾਂ ਅਨੁਸਾਰ 'ਆਵਾਗਾਉਣ' ਅਤੇ ਤੇਰਾ ਪਿਆਰ ਤੇਰੇ ਹੀ ਹੁਕਮ ਵਿਚ) ਵੱਖੋ-ਵੱਖਰਾ ਫ਼ੈਸਲਾ (ਹੁੰਦਾ ਹੈ),ਪਦ ਅਰਥ ਸਿਰਿ = ਸਿਰ ਉਤੇ। ਸਿਰਿ ਸਿਰਿ = ਹਰੇਕ ਦੇ ਸਿਰ ਉੱਤੇ, ਹਰੇਕ ਦਾ ਵੱਖੋ-ਵੱਖਰਾ। ਨਿਬੇੜ = ਨਿਰਨਾ, ਫ਼ੈਸਲਾ।
SikhNet (Spanish)Él juzga a todos y a cada uno. Por el Jukam de Su Comando Él nos guía.
ਤੇਰੈ ਹਥਿ ਨਿਬੇੜੁ; ਤੂਹੈ ਮਨਿ ਭਾਇਆ ॥
terai hath niberr; toohai man bhaaeaa |
Sant Singh KhalsaJustice is in Your Hands, O Lord; You are pleasing to my mind.
Manmohan SinghO Lord, perfect justice is in Thine hand. Thou alone are pleasing to my mind.
Manmohan Singh (Punjabi)ਹੇ ਸੁਆਮੀ! ਤੇਰੇ ਹੱਥਾਂ ਵਿੱਚ ਪੁਰਨ ਨਿਆਇ ਹੈ। ਕੇਵਲ ਤੂੰ ਹੀ ਮੇਰੇ ਚਿੱਤ ਨੂੰ ਚੰਗਾ ਲਗਦਾ ਹੈ!
Fareedkot Teekaਤੇਰੇ ਹਥ ਨਿਬੇੜਾ ਹੈ ਇਸ ਵਾਸਤੇ ਤੁਹੀਂ ਮੇਰੇ ਮਨ ਕੋ ਭਾਇਆ ਹੈਂ॥
Prof. Sahib Singhਸਾਰਾ ਫ਼ੈਸਲਾ ਤੇਰੇ ਹੀ ਹੱਥ ਵਿਚ ਹੈ, ਤੂੰ ਹੀ (ਮੇਰੇ) ਮਨ ਵਿਚ ਪਿਆਰਾ ਲੱਗਦਾ ਹੈਂ।ਪਦ ਅਰਥ ਤੇਰੈ ਹਥਿ = ਤੇਰੇ ਹੱਥ ਵਿਚ। ਮਨਿ = ਮਨ ਵਿਚ। ਭਾਇਆ = ਪਿਆਰਾ ਲੱਗਦਾ।
SikhNet (Spanish)La Justicia está en Tus Manos, oh, Señor.
ਕਾਲੁ ਚਲਾਏ ਬੰਨਿ; ਕੋਇ. ਨ ਰਖਸੀ ॥
kaal chalaae ban; koe. na rakhasee |
Sant Singh KhalsaThe mortal is bound and gagged by Death and lead away; no one can rescue him.
Manmohan SinghBinding man down, death shall drive him on and no one can rescue him.
Manmohan Singh (Punjabi)ਬੰਦੇ ਨੂੰ ਨਰੜ, ਮੌਤ ਉਸ ਦੇ ਅੱਗੇ ਧੱਕ ਦੇਵੇਗੀ ਅਤੇ ਕੋਈ ਭੀ ਉਸ ਦਾ ਬਚਾਅ ਨਹੀਂ ਸਕੇਗਾ।
Fareedkot Teekaਜਬ ਕਾਲ ਬੰਨ ਕੇ ਚਲਾਇ ਦੇਵੇਗਾ ਤਬ ਤੇਰੇ ਬਿਨਾਂ ਕੋਈ ਨਹੀਂ ਰਖੇਗਾ॥
Prof. Sahib Singhਜਦੋਂ ਮੌਤ ਬੰਨ੍ਹ ਕੇ (ਜੀਵ ਨੂੰ) ਤੋਰ ਲੈਂਦੀ ਹੈ, ਕੋਈ ਇਸ ਨੂੰ ਰੱਖ ਨਹੀਂ ਸਕਦਾ;ਪਦ ਅਰਥ ਕਾਲੁ = ਮੌਤ। ਬੰਨਿ = ਬੰਨ੍ਹ ਕੇ।
SikhNet (Spanish)Mi mente está feliz Contigo. El mortal es amarrado
ਜਰੁ ਜਰਵਾਣਾ ਕੰਨੑਿ; ਚੜਿਆ ਨਚਸੀ ॥
jar jaravaanaa kana; charriaa nachasee |
Sant Singh KhalsaOld age, the tyrant, dances on the mortal's shoulders.
Manmohan SinghMounting on the mortal's shoulders, the tyrant old-age dances there.
Manmohan Singh (Punjabi)ਪ੍ਰਾਣੀ ਦੇ ਮੋਢਿਆਂ ਤੇ ਚੜ੍ਹ ਕੇ ਜਾਲਮ ਬੁਢੇਪਾ ਓਥੇ ਨਾਚ ਕਰਦਾ ਹੈ।
Fareedkot Teekaਜਬ (ਜਰੁ) ਬੁਢਾਪਾ ਰੂਪ (ਜਰਵਾਣਾ) ਜਮਦੂਤ ਵ ਬਲੀ ਬੁਢਾਪਾ ਮੋਢਿਓਂ ਪਰ ਚੜਾ ਹੂਆ ਨਚੇਗਾ॥
Prof. Sahib Singhਜ਼ਾਲਮ ਬੁਢੇਪਾ (ਹਰੇਕ ਦੇ) ਮੋਢੇ ਉਤੇ ਚੜ੍ਹ ਕੇ ਨੱਚਦਾ ਹੈ (ਭਾਵ, ਮੌਤ ਦਾ ਸੁਨੇਹਾ ਦੇ ਰਿਹਾ ਹੈ ਜਿਸ ਅੱਗੇ ਕਿਸੇ ਦੀ ਪੇਸ਼ ਨਹੀਂ ਜਾਂਦੀ)।ਪਦ ਅਰਥ ਜਰਵਾਣਾ = ਜ਼ਾਲਮ (ਨੋਟ: ਲਫ਼ਜ਼ 'ਜਰਵਾਣਾ' ਬਾਬਰ ਦੀ ਐਮਨਾਬਾਦ ਵਾਲੀ ਕਤਲਾਮ ਦਾ ਚੇਤਾ ਕਰਾਂਦਾ ਜਾਪਦਾ ਹੈ। 'ਜਰਵਾਣਾ ਕੰਨ੍ਹ੍ਹਿ ਚੜਿਆ ਨਚਸੀ' = ਇਹ ਲਫ਼ਜ਼ ਮੁਗ਼ਲ ਫ਼ੌਜੀ ਸਿਪਾਹੀਆਂ ਦੇ ਅਤਿਆਚਾਰ ਅੱਖਾਂ ਅੱਗੇ ਲਿਆਉਂਦੇ ਜਾਪਦੇ ਹਨ)। ਜਰੁ = ਬੁਢੇਪਾ। ਕੰਨ੍ਹ੍ਹਿ = ਮੋਢੇ ਉਤੇ।
SikhNet (Spanish)y arrastrado por la muerte y nadie lo puede rescatar.
ਸਤਿਗੁਰੁ ਬੋਹਿਥੁ ਬੇੜੁ; ਸਚਾ ਰਖਸੀ ॥
satigur bohith berr; sachaa rakhasee |
Sant Singh KhalsaSo climb aboard the boat of the True Guru, and the True Lord will rescue you.
Manmohan SinghEmbark thou on the ship and fleet of the True Guru and the True Lord shall save thee.
Manmohan Singh (Punjabi)ਤੂੰ ਸੱਚੇ ਗੁਰਾਂ ਦੇ ਜਹਾਜ ਅਤੇ ਬੇੜੇ ਤੇ ਚੜ੍ਹ ਜਾ ਅਤੇ ਸੱਚਾ ਸੁਆਮੀ ਤੈਨੂੰ ਬਚਾਅ ਲਵੇਗਾ।
Fareedkot Teekaਸਚਾ ਸਤਿਗੁਰੂ ਜਿਸ ਕੋ ਗਿਆਨ ਰੂਪੀ (ਬੋਹਿਥੁ) ਜਹਾਜ ਔ ਨਾਮ ਰੂਪੀ ਬੇੜਾ ਦੇਵੇਗਾ, ਤਿਸ ਕੋ ਸੰਸਾਰ ਸਮੁੰਦਰ ਸੇ ਰਖ ਲੇਵੇਗਾ॥
Prof. Sahib Singhਸਤਿਗੁਰੂ ਹੀ ਸੱਚਾ ਜਹਾਜ਼ ਹੈ ਸੱਚਾ ਬੇੜਾ ਹੈ ਜੋ (ਮੌਤ ਦੇ ਡਰ ਤੋਂ) ਬਚਾਂਦਾ ਹੈ।ਪਦ ਅਰਥ ਬੋਹਿਬੁ = ਜਹਾਜ਼। ਸਚਾ = ਸਦਾ ਕਾਇਮ ਰਹਿਣ ਵਾਲਾ।
SikhNet (Spanish)La vejez tirana baila sobre los hombros del mortal, ¡suban entonces a bordo de la Barca del Guru!,
ਅਗਨਿ ਭਖੈ, ਭੜਹਾੜੁ; ਅਨਦਿਨੁ ਭਖਸੀ ॥
agan bhakhai, bharrahaarr; anadin bhakhasee |
Sant Singh KhalsaThe fire of desire burns like an oven, consuming mortals night and day.
Manmohan SinghThe fire of desire, whish burns like an oven, consumes man night and day.
Manmohan Singh (Punjabi)ਖ਼ਾਹਿਸ਼ ਦੀ ਅੱਗ, ਜਿਹੜੀ ਭੱਠੀ ਦੀ ਮਾਨੰਦ ਮਚਦੀ ਹੈ, ਰਾਤ ਅਤੇ ਦਿਨ ਬੰਦੇ ਨੂੰ ਖਾਂਦੀ ਜਾਂਦੀ ਹੈ।
Fareedkot Teekaਤ੍ਰਿਸਨਾ ਅਗਨੀ ਜੀਵੋਂ ਕੋ ਰਾਤ੍ਰਿ ਦਿਨੇ (ਭੜਹਾੜੁ) ਭਠ ਦੀ ਤਰਹ ਭਖਸੀ ਅਰਥਾਤ ਖਾਤੀ ਹੈ; ਵਾ ਜੋ ਨਰਕ ਕੀ ਅਗਨੀ ਰਾਤ੍ਰ ਦਿਨ ਭਠ ਕੀ ਤ੍ਰਹ ਤਪਤੀ ਹੈ, ਸੋ ਜੀਵ ਕੋ ਖਾਵੈਗੀ, ਭਾਵ ਜਲਾਵੈਗੀ॥
Prof. Sahib Singh(ਜਗਤ ਵਿਚ ਤ੍ਰਿਸ਼ਨਾ ਦੀ) ਅੱਗ ਦਾ ਭਾਂਬੜ ਮਚ ਰਿਹਾ ਹੈ, ਹਰ ਵੇਲੇ ਮਚਿਆ ਰਹਿੰਦਾ ਹੈ।ਪਦ ਅਰਥ ਭੜਹਾੜੁ = ਭਾਂਬੜ। ਅਨਦਿਨੁ = ਹਰ ਰੋਜ਼। ਭਖੈ = ਭਖ ਰਿਹਾ ਹੈ, ਬਲ ਰਿਹਾ ਹੈ।
SikhNet (Spanish)pues Él sí los va a rescatar. El fuego del deseo quema como horno consumiendo a los mortales día y noche.
ਫਾਥਾ ਚੁਗੈ ਚੋਗ; ਹੁਕਮੀ ਛੁਟਸੀ ॥
faathaa chugai chog; hukamee chhuttasee |
Sant Singh KhalsaLike trapped birds, the mortals peck at the corn; only through the Lord's Command will they find release.
Manmohan SinghThe trapped mortal pecks corn. It is through the Lord's will alone, that he can be released.
Manmohan Singh (Punjabi)ਫਸਿਆ ਹੋਇਆ ਪ੍ਰਾਣੀ ਦਾਣਾ-ਦੁਣਕਾ ਚੁਗਦਾ ਹੈ। ਕੇਵਲ ਸਾਹਿਬ ਦੀ ਰਜਾ ਰਾਹੀਂ ਹੀ, ਉਹ ਬੰਦਖਲਾਸ ਹੋ ਸਕਦਾ ਹੈ।
Fareedkot Teekaਜੀਵ ਰੂਪੀ ਪੰਛੀ ਫਾਥਾ ਹੂਆ ਮੋਹ ਮੇਂ ਚੋਗ ਚੁਗਤਾ ਹੈ, ਤੇਰੇ ਹੁਕਮ ਸੇ ਹੀ ਛੂਟੇਗਾ॥
Prof. Sahib Singh(ਇਸ ਭਾਂਬੜ ਵਿਚ) ਫਸਿਆ ਹੋਇਆ ਜੀਵ ਚੋਗਾ ਚੁਗ ਰਿਹਾ ਹੈ; ਪ੍ਰਭੂ ਦੇ ਹੁਕਮ ਅਨੁਸਾਰ ਹੀ ਇਸ ਵਿਚੋਂ ਬਚ ਸਕਦਾ ਹੈ,ਪਦ ਅਰਥ ਹੁਕਮੀ = ਹੁਕਮਿ ਹੀ, ਪ੍ਰਭੂ ਦੇ ਹੁਕਮ ਅਨੁਸਾਰ ਹੀ।
SikhNet (Spanish)Como pájaros atrapados, los mortales picotean del maíz y sólo a través del Mandato del Señor se podrán liberar.
ਕਰਤਾ ਕਰੇ ਸੁ ਹੋਗੁ; ਕੂੜੁ ਨਿਖੁਟਸੀ ॥੨੬॥
karataa kare su hog; koorr nikhuttasee |26|
Sant Singh KhalsaWhatever the Creator does, comes to pass; falsehood shall fail in the end. ||26||
Manmohan SinghWhatever the Creator does, that alone comes to pass and falsehood ultimately fails.
Manmohan Singh (Punjabi)ਜਿਹੜਾ ਕੁਝ ਸਿਰਜਣਹਾਰ ਕਰਦਾ ਹੈ, ਕੇਵਲ ਉਹ ਹੀ ਹੁੰਦਾ ਹੈ ਅਤੇ ਝੁਠ ਓੜਕ ਨੂੰ ਫੇਲ੍ਹ ਹੋ ਜਾਂਦਾ ਹੈ।
Fareedkot Teekaਹੇ ਕਰਤਾ ਪੁਰਖ! ਜੋ ਤੂੰ ਕਰੇਂਗਾ ਸੋ ਹੋਗਾ, ਅੰਤ ਕੋ ਕੂੜ (ਨਿਖੁਟਸੀ) ਮੁਕ ਜਾਵੇਗਾ, ਭਾਵ ਪਾਜ ਉਘੜ ਜਾਵੇਗਾ॥੨੬॥
Prof. Sahib Singhਕਿਉਂਕਿ ਜੋ ਕੁਝ ਕਰਤਾਰ ਕਰਦਾ ਹੈ ਉਹੀ ਹੁੰਦਾ ਹੈ। ਕੂੜ (ਦਾ ਵਪਾਰ, ਭਾਵ, ਤ੍ਰਿਸ਼ਨਾ-ਅਧੀਨ ਹੋ ਕੇ ਮਾਇਕ ਪਦਾਰਥਾਂ ਪਿਛੇ ਦੌੜਨਾ) ਜੀਵ ਦੇ ਨਾਲ ਨਹੀਂ ਨਿਭਦਾ ॥੨੬॥ਪਦ ਅਰਥ ਹੋਗੁ = ਹੋਵੇਗਾ।॥੨੬॥
SikhNet (Spanish)Lo que sea que el Creador hace, eso sucede y la falsedad no triunfa al final. (26)