ਮਃ ੩ ॥
mahalaa 3 |
Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.
ਮੈ ਜਾਨਿਆ. ਵਡ ਹੰਸੁ ਹੈ; ਤਾ. ਮੈ ਕੀਆ ਸੰਗੁ ॥
mai jaaniaa. vadd hans hai; taa. mai keea sang |
Sant Singh KhalsaI thought that he was a great swan, so I associated with him.
Manmohan SinghI though he was a great swan, so I associated with him.
Manmohan Singh (Punjabi)ਮੈਂ ਉਨ੍ਹਾਂ ਨੂੰ ਪਰਮ ਹੰਸ ਖਿਆਲ ਕੀਤਾ ਸੀ। ਤਾਂ ਹੀ ਮੈਂ ਉਸ ਦੀ ਸੰਗਤ ਕੀਤੀ ਹੈ।
Fareedkot Teekaਮੈਨੇ ਤੋ ਇਹ ਸਮਝਾ ਥਾ ਕਿ ਇਹ ਬਡਾ ਬਬੇਕੀ ਹੈ ਤਬ ਮੈਨੇ ਸੰਗ ਕੀਆ ਥਾ। ਵਾ ਮੈਨੇ ਇਸ (ਅੰਗੁ) ਸਰੀਰ ਕੋ ਬਡਾ ਹੰਸ ਭਾਵ ਅਤੀ ਚੰਗਾ ਜਾਨਾ ਥਾ ਤਬ ਮੈਨੇ ਇਸ ਕਾ ਸੰਗ ਕੀਆ ਥਾ, ਭਾਵ ਇਸਮੇਂ ਪ੍ਰੇਮ ਕੀਆ ਥਾ॥
Prof. Sahib Singhਮੈਂ ਸਮਝਿਆ ਸੀ ਕਿ ਇਹ ਕੋਈ ਵੱਡਾ ਸੰਤ ਹੈ, ਇਸ ਵਾਸਤੇ ਮੈਂ ਇਸ ਨਾਲ ਸਾਥ ਕੀਤਾ ਸੀ।
SikhNet (Spanish)Pienso que Él es puro como un cisne y por eso me acerco a Él.
ਜੇ ਜਾਣਾ ਬਗੁ ਬਪੁੜਾ; ਤ. ਜਨਮਿ ਨ ਦੇਦੀ ਅੰਗੁ ॥੨॥
je jaanaa bag bapurraa; ta. janam na dedee ang |2|
Sant Singh KhalsaIf I had known that he was only a wretched heron from birth, I would not have touched him. ||2||
Manmohan SinghHad I known, he was only a wretched heron, from the very beginning, I would not have associated with him.
Manmohan Singh (Punjabi)ਜੇਕਰ ਮੈਂ ਜਾਣਦੀ ਹੁੰਦੀ ਕਿ ਉਹ ਵੀਚਾਰਾ ਬਗਲਾ ਹੀ ਹੈ, ਮੈਂ ਮੁੱਢ ਤੋਂ ਹੀ ਉਸ ਨਾਲ ਮੇਲ-ਮਿਲਾਪ ਨਾਂ ਕਰਦੀ।
Fareedkot Teekaਜੋ ਮੇਂ ਜਾਨਤਾ ਕਿ ਇਹ (ਬਪੁੜਾ) ਕੰਗਾਲ ਬਗਲਾ, ਭਾਵ ਪਾਖੰਡੀ ਹੈ, ਤੋ ਮੈਂ ਜਨਮ ਕਰ ਕੇ ਕਭੀ ਭੀ ਅਪਨਾ (ਅੰਗੁ) ਹਿਰਦ੍ਯ ਤਿਸ ਕੋ ਨ ਦੇਤਾ। ਜੌ ਜਾਨਤਾ ਕਿ ਇਹ ਵਿਚਾਰਾ ਬਕ ਵਤ, ਭਾਵ ਤੁਛ ਹੈ ਤਬ ਮੇਂ ਹਿਰਦਾ ਕਭੀ ਜਨਮ ਸੇ ਨ ਦੇਤਾ॥੨॥
Prof. Sahib Singhਜੇ ਮੈਨੂੰ ਪਤਾ ਹੁੰਦਾ ਕਿ ਇਹ ਵਿਚਾਰਾ ਪਖੰਡੀ ਮਨੁੱਖ ਹੈ ਤਾਂ ਮੈਂ ਮੁੱਢ ਤੋਂ ਹੀ ਇਸ ਦੇ ਪਾਸ ਨਾਹ ਬੈਠਦੀ ॥੨॥
ਪਦ ਅਰਥ ਬਗੁ = ਬਗੁਲਾ, ਪਖੰਡੀ ਮਨੁੱਖ। ਜਨਮਿ = ਜਨਮ ਤੋਂ ਹੀ, ਮੁੱਢ ਤੋਂ ਹੀ। ਅੰਗੁ ਨ ਦੇਦੀ = ਪਾਸ ਨਾ ਬੈਠਦੀ ॥੨॥
SikhNet (Spanish)Si yo pensara que fuera una grulla común y corriente, nunca hubiera tocado sus pies. (2)