ਵਡਹੰਸ ਕੀ ਵਾਰ ਮਹਲਾ ੪, ਲਲਾਂ ਬਹਲੀਮਾ ਕੀ ਧੁਨਿ, ਗਾਵਣੀ ॥
vaddahans kee vaar mahalaa 4, lalaan bahaleemaa kee dhun, gaavanee |
Sant Singh KhalsaVaar Of Wadahans, Fourth Mehl: To Be Sung In The Tune Of Lalaa-Behleemaa:
Manmohan SinghEulogy of Rag Wadhans. 4th Guru. To be sung to the tune of Lallan Bahleeman.
Manmohan Singh (Punjabi)ਵਡਹੰਸ ਦੀ ਵਾਰ ਚੌਥੀ ਪਾਤਿਸ਼ਾਹੀ। ਲਲਾ ਬਹਲੀਮਾ ਦੀ ਸੁਰਤਾਲ ਤੇ ਗਾਉਣੀ।
Fareedkot Teekaਲਲਾ ਔਰ ਬਹਿਲੀਮਾ⁽¹⁾ ਦੋ ਪਹਾੜੀਏ ਰਾਜੇ ਥੇ। ਲਲਾ ਕੇ ਦੇਸ ਮੇਂ ਕਾਲ ਪੜਾ ਤਬ ਬਹਿਲੀਮਾ ਕੋ ਛਠਾ ਹਿਸਾ ਦੇਨਾ ਕਹ ਕਰ ਕੇ ਲਲਾ ਨੇ ਨਹਿਰ ਕਾ ਪਾਣੀ ਲੀਆ। ਕਾਲ ਬੀਤਨੇ ਪਰ ਰਾਜਾ ਲਲਾ ਨੇ ਵਹੁ ਹਿਸਾ ਨਾਂ ਦੀਆ। ਇਸ ਪਰ ਘੋਰ ਜੁਧ ਹੂਆ। ਤਿਸ ਕੀ ਵਾਰ ਢਾਢੀਓਂ ਨੇ ਗਾਈ। ਜਿਸ ਧੁਨਿ ਸੇ ਗਾਈ ਹੈ, ਤੈਸੇ ਹੀ ਇਹ ਭੀ ਗਾਉਨੀ:
Prof. Sahib Singhਵਡਹੰਸ ਰਾਗ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਵਾਰ'। ਲਲਾਂ ਤੇ ਬਹਲੀਮਾ ਦੀ ਧੁਨ ਅਨੁਸਾਰ ਗਾਈ ਜਾਵੇ।ਪਦ ਅਰਥ ਲਲਾਂ, ਬਹਲੀਮਾ = ਲਲਾਂ ਤੇ ਬਹਲੀਮਾ ਦੋ ਛੋਟੇ ਛੋਟੇ ਰਾਜਪੂਤ ਰਾਜੇ ਸਨ, ਕਾਂਗੜੇ ਦੇ ਇਲਾਕੇ ਵਿਚ। ਇਕ ਵਾਰੀ ਲਲਾਂ ਦੇ ਇਲਾਕੇ ਵਿਚ ਔੜ ਲੱਗ ਗਈ, ਉਸ ਨੇ ਆਪਣੀ ਪੈਦਾਵਾਰ ਦਾ ਛੇਵਾਂ ਹਿੱਸਾ ਦੇਣ ਦਾ ਇਕਰਾਰ ਕਰ ਕੇ ਬਹਲੀਮਾ ਦੀ ਨਹਿਰ ਤੋਂ ਪਾਣੀ ਲਿਆ। ਫ਼ਸਲ ਦਾ ਵੇਲਾ ਆਇਆ ਤਾਂ ਇਸ ਨੇ ਇਕਰਾਰ ਪੂਰਾ ਨਾ ਕੀਤਾ। ਦੋਹਾਂ ਵਿਚ ਲੜਾਈ ਹੋ ਪਈ ਪਰ ਬਹਲੀਮਾ ਜਿੱਤ ਗਿਆ। ਇਸ ਲੜਾਈ ਦਾ ਹਾਲ ਕਿਸੇ ਢਾਢੀ ਨੇ 'ਵਾਰ' ਵਿਚ ਗਾਂਵਿਆਂ, ਜਿਸ ਦਾ ਨਮੂਨਾ ਇਉਂ ਹੈ: "ਕਾਲ ਲਲਾਂ ਦੇ ਦੇਸ਼ ਦਾ ਖੋਇਆ ਬਹਿਲੀਮਾ ॥ ਹਿੱਸਾ ਛਟਾ ਮਨਾਇ ਕੈ ਜਲੁ ਨਹਰੋਂ ਦੀਨਾ ॥ ਫਿਰਾਊਨ ਹੋਇ ਲਲਾਂ ਨੇ ਰਣ ਮੰਡਿਆ ਧੀਮਾ ॥ ਭੇੜ ਦੁਹੂ ਦਿਸ ਮੱਚਿਆ ਸੱਟ ਪਈ ਅਜੀਮਾ ॥ ਸਿਰ ਧੜ ਡਿੱਗੇ ਖੇਤ ਵਿਚ ਜਿਉ ਵਾਹਣ ਢੀਮਾ ॥ ਦੇਖਿ ਮਾਰੇ ਲਲਾਂ ਬਹਲੀਮ ਨੇ ਰਣ ਮਹਿ ਬਰਛੀਮਾ ॥" ਸਤਿਗੁਰੂ ਜੀ ਨੇ ਆਗਿਆ ਕੀਤੀ ਹੈ ਕਿ ਇਸ ਵਾਰ ਦੀ ਸੁਰ ਤੇ ਗੁਰੂ ਰਾਮਦਾਸ ਜੀ ਦੀ ਇਹ ਵਡਹੰਸ ਦੀ ਵਾਰ ਗਾਉਣੀ ਹੈ।
SikhNet (Spanish)(para ser cantado en el tono Lala-Bejlima)
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।* ਵਡਹੰਸ ਕੀ ਵਾਰ ਮਹਲਾ ੪ ਦਾ ਪਉੜੀ ਵਾਰ: (੧) ਜਿਸ ਪਰਮਾਤਮਾ ਨੇ ਅਦ੍ਰਿਸ਼ਟ ਰੂਪ ਤੋਂ ਸਰੂਪ ਵਾਲਾ ਹੋ ਕੇ ਇਹ ਜਗਤ ਰਚਿਆ ਹੈ, ਜੋ ਸਭ ਕੁਝ ਕਰਨ ਦੇ ਸਮਰੱਥ ਹੈ ਤੇ ਜੋ ਸਭ ਜੀਵਾਂ ਨੂੰ ਅਣਮੰਗਿਆ ਦਾਨ ਦੇਂਦਾ ਹੈ ਉਸ ਦੀ ਬੰਦਗੀ ਦਾ ਖ਼ੈਰ ਸਤਿਗੁਰੂ ਪਾਸੋਂ ਹੀ ਮਿਲਦਾ ਹੈ। (੨) ਸਤਿਗੁਰੂ ਦੇ ਅੰਦਰ ਪਰਮਾਤਮਾ ਪ੍ਰਤੱਖ ਪਰਗਟ ਹੈ, ਕਿਉਂਕਿ ਗੁਰੂ ਅਪਣੱਤ ਮਿਟਾ ਕੇ ਪਰਮਾਤਮਾ ਨਾਲ ਇੱਕ-ਰੂਪ ਹੋ ਜਾਂਦਾ ਹੈ। ਗੁਰੂ ਹੋਰ ਲੋਕਾਂ ਨੂੰ ਭੀ ਪਰਮਾਤਮਾ ਨੇੜੇ ਅੰਗ-ਸੰਗ ਵਿਖਾ ਕੇ ਵਿਕਾਰਾਂ ਤੋਂ ਬਚਾ ਲੈਂਦਾ ਹੈ ਤੇ ਸੋਹਣੇ ਰਸਤੇ ਪਾ ਦੇਂਦਾ ਹੈ। (੩) ਸਤਿਗੁਰੂ ਹੀ ਮਨੁੱਖ ਨੂੰ ਪਰਮਾਤਮਾ ਦੇ ਮਿਲਣ ਦਾ ਰਾਹ ਦੱਸਦਾ ਹੈ, ਮਨੁੱਖ ਦੇ ਮਨ ਵਿਚੋਂ ਮੋਹ ਦਾ ਹਨੇਰਾ ਦੂਰ ਕਰ ਕੇ ਉਸ ਨੂੰ ਪ੍ਰਭੂ ਦੀ ਯਾਦ ਵਿਚ ਜੋੜਦਾ ਹੈ। (੪) ਸਤਿਗੁਰੂ ਸਿੱਖ ਨੂੰ ਸਤਸੰਗ ਵਿਚ ਸਾਂਝੀਵਾਲ ਬਣਾਂਦਾ ਹੈ, ਕਿਉਂਕਿ ਸਤਸੰਗ ਵਿਚ ਜਾ ਕੇ ਸਹਜ ਸੁਭਾਇ ਹੀ ਮਨੁੱਖ ਸਿਮਰਨ ਵਿਚ ਲੱਗ ਪੈਂਦਾ ਹੈ, ਓਥੇ ਹੁੰਦੀ ਹੀ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਹੈ। (੫) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਾ ਕੇ ਗੁਰੂ ਮਨੁੱਖ ਨੂੰ ਪਰਮਾਤਮਾ ਦੀ ਹੋਂਦ ਦੀ ਸੂਝ ਪਾ ਦੇਂਦਾ ਹੈ, ਬੰਦਗੀ ਵਿਚ ਜੋੜ ਕੇ ਤ੍ਰਿਸ਼ਨਾ ਆਦਿਕ ਤੋਂ ਬਚਾਂਦਾ ਹੈ ਤੇ ਸੰਤੋਖ ਵਾਲਾ ਜੀਵਨ ਜੀਊਣ ਦੀ ਜਾਚ ਸਿਖਾਂਦਾ ਹੈ। (੬) ਸਤਿਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮਨੁੱਖ ਪਰਾਈ ਆਸ ਤਿਆਗਦਾ ਹੈ; ਗੁਰੂ ਦੀ ਬਾਣੀ ਦੀ ਰਾਹੀਂ ਪ੍ਰਭੂ ਦੀ ਸਿਫ਼ਤਿ-ਸਾਲਾਹ ਕ
SikhNet (Spanish)Un Dios Creador del Universo, por la Gracia del Verdadero Guru
ਸਲੋਕ ਮਃ ੩ ॥
salok mahalaa 3 |
Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.
ਸਬਦਿ ਰਤੇ ਵਡ ਹੰਸ ਹੈ; ਸਚੁ ਨਾਮੁ ਉਰਿ ਧਾਰਿ ॥
sabad rate vadd hans hai; sach naam ur dhaar |
Sant Singh KhalsaThe great swans are imbued with the Word of the Shabad; they enshrine the True Name within their hearts.
Manmohan SinghThey, who are imbued with the Divine word and enshrine the true Name in their heart, are the great swans.
Manmohan Singh (Punjabi)ਰੋ ਰੱਬੀ ਕਲਾਮ ਨਾਲ ਰੰਗੀਜੇ ਹਨ ਅਤੇ ਸੱਚੇ ਨਾਮ ਨੂੰ ਆਪਣੇ ਦਿਲ ਅੰਦਰ ਵਸਾਉਂਦੇ ਹਨ, ਉਹ ਪਰਮ ਹੰਸ ਹਨ।
Fareedkot Teekaਸ੍ਰੀ ਗੁਰੂ ਅਮਰ ਦਾਸ ਜੀ ਕਹਤੇ ਹੈਂ: ਜੋ ਗੁਰ ਉਪਦੇਸ ਮੇਂ ਰਾਤੇ ਹੈਂ ਔ ਸਚ ਨਾਮ ਕੋ ਹਿਰਦ੍ਯ ਮੇਂ ਧਾਰਨ ਕਰਤੇ ਹੈਂ, ਸੋ (ਵਡਹੰਸ) ਪਰਮ ਬਬੇਕੀ ਹੈਂ॥
Prof. Sahib Singhਜੋ ਸੱਚੇ ਨਾਮ ਨੂੰ ਹਿਰਦੇ ਵਿਚ ਪਰੋ ਕੇ ਸਤਿਗੁਰੂ ਦੇ ਸ਼ਬਦ ਵਿਚ ਰੱਤੇ ਹੋਏ ਹਨ, ਉਹ ਵੱਡੇ ਬਿਬੇਕੀ (ਸੰਤ) ਹਨ।ਪਦ ਅਰਥ ਵਡਹੰਸ = ਵੱਡੇ ਹੰਸ, ਵੱਡੇ ਬਿਬੇਕੀ। ਉਰਿ = ਹਿਰਦੇ ਵਿਚ।
SikhNet (Spanish)Los Paramajansas, esos Grandiosos Cisnes Gnósticos, viven imbuidos en la Palabra del Shabd, ellos enaltecen el Verdadero Nombre en lo profundo de sus corazones.
ਸਚੁ ਸੰਗ੍ਰਹਹਿ. ਸਦ ਸਚਿ ਰਹਹਿ; ਸਚੈ ਨਾਮਿ ਪਿਆਰਿ ॥
sach sangraheh. sad sach raheh; sachai naam piaar |
Sant Singh KhalsaThey gather Truth, remain always in Truth, and love the True Name.
Manmohan SinghThey amass truth, ever abide in truth and enshrine affection for the True Name.
Manmohan Singh (Punjabi)ਉਹ ਸੱਚ ਨੂੰ ਇਕੱਤਰ ਕਰਦੇ ਹਨ, ਹਮੇਸ਼ਾਂ ਸੱਚ ਵਿੱਚ ਵੱਸਦੇ ਹਨ ਅਤੇ ਸੱਚੇ ਨਾਮ ਨਾਲ ਪ੍ਰੇਮ ਲਾਉਂਦੇ ਹਨ।
Fareedkot Teekaਕਿਉਂਕਿ ਵਹ ਬਿਖਿਆ ਕੋ ਤਿਆਗ ਸਚ ਹੀ ਕਾ ਸੰਗ੍ਰਹ ਕਰਤੇ ਹੈਂ ਸਚ ਹੀ ਮੇਂ ਰਹਤੇ ਹੈਂ ਔ ਸਚੇ ਨਾਮ ਮੇਂ ਹੀ ਪਿਆਰ ਕਰਤੇ ਹੈਂ, ਭਾਵ ਮਨ ਤਨ ਬਾਣੀ ਕਰ ਪਰਮੇਸ੍ਵਰ ਪਰਾਇਣ ਹੈਂ॥
Prof. Sahib Singhਉਹ ਸੱਚਾ ਨਾਮ (ਰੂਪ ਧਨ) ਇਕੱਠਾ ਕਰਦੇ ਹਨ, ਤੇ ਸੱਚੇ ਨਾਮ ਵਿਚ ਪਿਆਰ ਦੇ ਕਾਰਨ ਸੱਚ ਵਿਚ ਹੀ ਲੀਨ ਰਹਿੰਦੇ ਹਨ।ਪਦ ਅਰਥ ਸੰਗ੍ਰਹਹਿ = ਇਕੱਠਾ ਕਰਦੇ ਹਨ। ਸਚਿ = ਸੱਚ ਵਿਚ। ਪਿਆਰਿ = ਪਿਆਰ ਦੇ ਕਾਰਨ।
SikhNet (Spanish)Ellos logran la Verdad del Señor, habitan en la Verdad y aman el Nombre Verdadero.
ਸਦਾ ਨਿਰਮਲ. ਮੈਲੁ ਨ ਲਗਈ; ਨਦਰਿ ਕੀਤੀ ਕਰਤਾਰਿ ॥
sadaa niramal. mail na lagee; nadar keetee karataar |
Sant Singh KhalsaThey are always pure and immaculate - filth does not touch them; they are blessed with the Grace of the Creator Lord.
Manmohan SinghFor ever they are Pure, no filth sticks to them and on them is the Creator's grace.
Manmohan Singh (Punjabi)ਹਮੇਸ਼ਾਂ ਲਈ ਉਹ ਪਵਿੱਤਰ ਹਨ, ਉਨ੍ਹਾਂ ਨੂੰ ਕੋਈ ਮੈਲ ਨਹੀਂ ਚਿਮੜਦੀ ਅਤੇ ਉਨ੍ਹਾਂ ਉਤੇ ਸਿਰਜਣਹਾਰ ਦੀ ਮਿਹਰ ਹੈ।
Fareedkot Teekaਤਿਨੋਂ ਪਰ ਕਰਤਾਰ ਨੇ ਕ੍ਰਿਪਾ ਦ੍ਰਿਸ਼ਟ ਕਰੀ ਹੈ ਔ ਸੋ ਸਦਾ ਨਿਰਮਲ ਹੈਂ, ਕਿਉਂਕਿ ਤਿਨ ਕੋ ਮਾਯਾ ਰੂਪ ਮੈਲ ਨਹੀਂ ਲਗਤੀ॥
Prof. Sahib Singhਕਰਤਾਰ ਨੇ ਉਹਨਾਂ ਉਤੇ ਮੇਹਰ ਦੀ ਨਜ਼ਰ ਕੀਤੀ ਹੋਈ ਹੈ; (ਇਸ ਕਰਕੇ) ਉਹ ਸਦਾ ਪਵਿਤ੍ਰ ਹਨ ਉਹਨਾਂ ਨੂੰ (ਵਿਕਾਰਾਂ ਦੀ) ਮੈਲ ਨਹੀਂ ਲੱਗਦੀ।ਪਦ ਅਰਥ ਕਰਤਾਰਿ = ਕਰਤਾਰ ਨੇ।
SikhNet (Spanish)Viven por siempre Inmaculados, sin mancha, pues sobre ellos reside la Gracia del Señor Creador.
ਨਾਨਕ ਹਉ. ਤਿਨ ਕੈ ਬਲਿਹਾਰਣੈ; ਜੋ ਅਨਦਿਨੁ ਜਪਹਿ ਮੁਰਾਰਿ ॥੧॥
naanak hau. tin kai balihaaranai; jo anadin japeh muraar |1|
Sant Singh KhalsaO Nanak, I am a sacrifice to those who, night and day, meditate on the Lord. ||1||
Manmohan SinghNanak, I am a sacrifice unto them who, night and day, contemplate on God, the Enemy of pride.
Manmohan Singh (Punjabi)ਨਾਨਕ, ਮੈਂ ਉਨ੍ਹਾਂ ਤੋਂ ਕੁਰਬਾਨ ਜਾਂਦਾ ਹਾਂ, ਜਿਹੜਾ ਰੈਣ ਦਿਹੁੰ ਹੰਕਾਰ ਦੇ ਵੈਰੀ ਵਾਹਿਗੁਰੂ ਦਾ ਸਿਮਰਨ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਰਾਤ ਦਿਨ ਮੁਰਾਰੀ ਕੋ ਜਪਤੇ ਹੈਂ, ਮੈਂ ਤਿਨ ਕੇ ਬਲਿਹਾਰ ਜਾਤਾ ਹੂੰ॥੧॥☬ਪਾਖੰਡੀਓਂ ਕੀ ਸੰਗਤ ਕਰ ਪੀਛੇ ਤੇ ਪਛਤਾਵਾ ਹੋਤਾ ਹੈ, ਇਹ ਕਹਤੇ ਹੂਏ ਪਖੰਡੀਓਂ ਕੀ ਨਿੰਦਾ ਕਰਤੇ ਹੈਂ:
Prof. Sahib Singhਹੇ ਨਾਨਕ! ਜੋ ਮਨੁੱਖ ਹਰ ਵੇਲੇ ਪ੍ਰਭੂ ਨੂੰ ਸਿਮਰਦੇ ਹਨ, ਮੈਂ ਉਹਨਾਂ ਤੋਂ ਸਦਕੇ ਹਾਂ ॥੧॥ਪਦ ਅਰਥ ਮੁਰਾਰਿ = ਪਰਮਾਤਮਾ ॥੧॥
SikhNet (Spanish)Dice Nanak, ofrezco mi ser en sacrificio a aquellos que pasan su vida contemplando a Dios. (1)