ਬਿਲਾਵਲੁ ਮਹਲਾ ੫ ॥
bilaaval mahalaa 5 |
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.
ਅਟਲ ਬਚਨ ਸਾਧੂ ਜਨਾ; ਸਭ ਮਹਿ ਪ੍ਰਗਟਾਇਆ ॥
attal bachan saadhoo janaa; sabh meh pragattaaeaa |
Sant Singh KhalsaThe words of the Holy are eternal and unchanging; this is apparent to everyone.
Manmohan SinghThat the words of pious persons are immutable is apparent to all.
Manmohan Singh (Punjabi)ਪਵਿੱਤਰ ਪੁਰਸ਼ਾਂ ਦੇ ਸ਼ਬਦ ਅਮਿੱਟ ਹਨ। ਸਾਰਿਆਂ ਨੂੰ ਜ਼ਾਹਿਰ ਹੈ।
Fareedkot Teekaਸੰਤ ਜਨਾ ਕਾ ਅਟਲ ਬਚਨੁ ਸਭ ਸਾਸਤ੍ਰੋਂ ਮੇਂ ਪ੍ਰਗਟਾਇਆ ਹੈ॥
Prof. Sahib Singhਹੇ ਭਾਈ! ਗੁਰੂ ਦੇ ਬਚਨ ਕਦੇ ਟਲਣ ਵਾਲੇ ਨਹੀਂ ਹਨ। ਗੁਰੂ ਨੇ ਸਾਰੇ ਜਗਤ ਵਿਚ ਇਹ ਗੱਲ ਪਰਗਟ ਸੁਣਾ ਦਿੱਤੀ ਹੈ,ਪਦ ਅਰਥ ਅਟਲ = ਕਦੇ ਨਾਹ ਟਲਣ ਵਾਲੇ। ਸਾਧੂ ਬਚਨ = ਗੁਰੂ ਦੇ ਬਚਨ। ਜਨਾ = ਹੇ ਭਾਈ! ਸਭ ਮਹਿ = ਸਾਰੀ ਸ੍ਰਿਸ਼ਟੀ ਵਿਚ। ਪ੍ਰਗਟਾਇਆ = ਪਰਗਟ ਕਰ ਦਿੱਤਾ ਹੈ।
SikhNet (Spanish)Verdad es el habla de los Santos; esto se ha vuelto manifiesto.
ਜਿਸੁ ਜਨ ਹੋਆ ਸਾਧਸੰਗੁ; ਤਿਸੁ ਭੇਟੈ ਹਰਿ ਰਾਇਆ ॥੧॥
jis jan hoaa saadhasang; tis bhettai har raaeaa |1|
Sant Singh KhalsaThat humble being, who joins the Saadh Sangat, meets the Sovereign Lord. ||1||
Manmohan SinghThe man who associates with the saints guild, him God, the King, meets.
Manmohan Singh (Punjabi)ਜਿਹੜਾ ਪੁਰਸ਼ ਸਤਿ-ਸੰਗਤ ਨਾਲ ਜੁੜਦਾ ਹੈ, ਉਸ ਨੂੰ ਵਾਹਿਗੁਰੂ ਪਾਤਿਸ਼ਾਹ ਮਿਲ ਪੈਂਦਾ ਹੈ।
Fareedkot Teekaਜਿਸ ਜਨੋਂ ਕੋ ਸੰਤ ਜਨੋਂ ਕਾ ਸੰਗ ਹੂਆ ਹੈ, ਤਿਸ ਕੋ ਹਰੀ ਰਾਜਾ ਜੀ (ਭੇਟੈ) ਮਿਲੇ ਹੈਂ॥੧॥
Prof. Sahib Singhਕਿ ਜਿਸ ਮਨੁੱਖ ਨੂੰ ਗੁਰੂ ਦਾ ਸੰਗ ਪ੍ਰਾਪਤ ਹੁੰਦਾ ਹੈ, ਉਸ ਨੂੰ ਪ੍ਰਭੂ ਪਾਤਿਸ਼ਾਹ ਮਿਲ ਪੈਂਦਾ ਹੈ ॥੧॥ਪਦ ਅਰਥ ਸਾਧ ਸੰਗੁ = ਗੁਰੂ ਦਾ ਸੰਗ। ਤਿਸੁ = ਉਸ (ਮਨੁੱਖ) ਨੂੰ। ਭੈਟੇ = ਮਿਲ ਪੈਂਦਾ ਹੈ ॥੧॥
SikhNet (Spanish)Quien se asocie con los Santos, encontrará a su Señor, el Rey.(1)
ਇਹ ਪਰਤੀਤਿ ਗੋਵਿੰਦ ਕੀ; ਜਪਿ ਹਰਿ ਸੁਖੁ ਪਾਇਆ ॥
eih parateet govind kee; jap har sukh paaeaa |
Sant Singh KhalsaThis faith in the Lord of the Universe, and peace, are found by meditating on the Lord.
Manmohan SinghThis faith in the World-Lord and comfort are obtained by contemplating the Lord.
Manmohan Singh (Punjabi)ਸ਼੍ਰਿਸ਼ਟੀ ਦੇ ਸੁਆਮੀ ਵਿੱਚ ਇਹ ਭਰੋਸਾ ਅਤੇ ਆਰਾਮ ਸਾਹਿਬ ਦਾ ਸਿਮਰਨ ਕਰਨ ਦੁਆਰਾ ਪਰਾਪਤ ਹੁੰਦਾ ਹੈ।
Fareedkot Teekaਇਹ ਜੋ ਸੰਤ ਜਨ ਗੋਬਿੰਦ ਕੀ ਪ੍ਰਤੀਤੀ ਕਰਾਵਨ ਵਾਲੇ ਹੈਂ, ਤਿਨ ਕੇ ਮਿਲਾਪ ਸੇ ਹਰਿ ਨਾਮ ਕੋ ਜਪ ਕਰ ਹਮ ਨੇ ਸਰਬ ਸੁਖ ਪਾਇ ਲੀਆ ਹੈ॥
Prof. Sahib Singh(ਗੁਰੂ ਹੀ) ਪਰਮਾਤਮਾ ਬਾਰੇ ਇਹ ਨਿਸ਼ਚਾ (ਜੀਵ ਦੇ ਅੰਦਰ ਪੈਦਾ ਕਰਦਾ ਹੈ ਕਿ) ਪਰਮਾਤਮਾ ਦਾ ਨਾਮ ਜਪ ਕੇ (ਮਨੁੱਖ) ਆਤਮਕ ਆਨੰਦ ਪ੍ਰਾਪਤ ਕਰਦਾ ਹੈ।ਪਦ ਅਰਥ ਪਰਤੀਤਿ = ਯਕੀਨ, ਨਿਸ਼ਚਾ। ਜਪਿ = ਜਪ ਕੇ।
SikhNet (Spanish)Así es como la Fe es confirmada: Contemplándolo, uno alcanza el Estado de Éxtasis.
ਅਨਿਕ ਬਾਤਾ. ਸਭਿ ਕਰਿ ਰਹੇ; ਗੁਰੁ. ਘਰਿ ਲੈ ਆਇਆ ॥੧॥ ਰਹਾਉ ॥
anik baataa. sabh kar rahe; gur. ghar lai aaeaa |1| rahaau |
Sant Singh KhalsaEveryone is speaking in various ways, but the Guru has brought the Lord into the home of my self. ||1||Pause||
Manmohan SinghEvery one has been talking various things, but the Guru has brought the Lord into my mind's home. Pause.
Manmohan Singh (Punjabi)ਹਰ ਜਣਾ ਅਨੇਕ ਤਰ੍ਹਾਂ ਗੱਲਾਂ ਕਰਦਾ ਰਿਹਾ ਹੈ ਪ੍ਰੰਤੂ ਗੁਰਾਂ ਨੇ ਪ੍ਰਭੂ ਨੂੰ ਮੇਰੇ ਹਿਰਦੇ ਦੇ ਗ੍ਰਿਹ ਅੰਦਰ ਲੈ ਆਉਂਦਾ ਹੈ। ਠਹਿਰਾਉ।
Fareedkot Teekaਔਰ ਅਨੇਕ ਪ੍ਰਕਾਰ ਕੀਆਂ ਵਾਹਯ ਸਾਧਨ ਰੂਪੀ ਜੋ ਬਾਤਾਂ ਕਰ ਰਹੇ ਥੇ ਵਹੁ ਗੁਰਾਂ ਤੇ ਬਿਨਾਂ ਸਰੂਪ ਘਰ ਮੇਂ ਨਹੀਂ ਆਏ ਥੇ, ਸੋ ਅਬ ਮੁਝ ਕੋ ਸਤਿਗੁਰ (ਘਰਿ) ਸਰੂਪ ਮੇਂ ਲੈ ਆਯਾ ਹੈ॥੧॥ ਰਹਾਉ ॥
Prof. Sahib Singhਹੇ ਭਾਈ! ਸਾਰੇ ਜੀਵ (ਹੋਰ ਹੋਰ) ਅਨੇਕਾਂ ਗੱਲਾਂ ਕਰ ਕੇ ਥੱਕ ਜਾਂਦੇ ਹਨ (ਹੋਰ ਹੋਰ ਗੱਲਾਂ ਸਫਲ ਨਹੀਂ ਹੁੰਦੀਆਂ), ਗੁਰੂ (ਹੀ) ਪ੍ਰਭੂ-ਚਰਨਾਂ ਵਿਚ (ਜੀਵ ਨੂੰ) ਲਿਆ ਜੋੜਦਾ ਹੈ ॥੧॥ ਰਹਾਉ ॥ਪਦ ਅਰਥ ਸਭਿ = ਸਾਰੇ ਜੀਵ। ਘਰਿ = ਘਰ ਵਿਚ, ਪ੍ਰਭੂ-ਚਰਨਾਂ ਵਿਚ ॥੧॥ ਰਹਾਉ ॥
SikhNet (Spanish)Mientras que otros parlotean en vano, el Guru trae al Señor al hogar de la mente. (1-Pausa)
ਸਰਣਿ ਪਰੇ ਕੀ ਰਾਖਤਾ; ਨਾਹੀ ਸਹਸਾਇਆ ॥
saran pare kee raakhataa; naahee sahasaaeaa |
Sant Singh KhalsaHe preserves the honor of those who seek His Sanctuary; there is no doubt about this at all.
Manmohan SinghThere is no doubt that the Lord preserves the honour of him, who seeks His shelter.
Manmohan Singh (Punjabi)ਇਸ ਵਿੱਚ ਕੋਈ ਸੰਦੇਹ ਨਹੀਂ ਕਿ ਪ੍ਰਭੂ ਉਸ ਦੀ ਪਤਿ-ਆਬਰੂ ਰੱਖਦਾ ਹੈ, ਜੋ ਉਸ ਦੀ ਪਨਾਹ ਲੈਂਦਾ ਹੈ।
Fareedkot Teekaਸੋ ਵਾਹਿਗੁਰੂ ਸਰਿਣ ਪਏ ਕੀ ਲੱਜਾ ਰਾਖਤਾ ਹੈ, ਇਸ ਬਾਤ ਮੇਂ ਕੋਈ (ਸਹਸਾਇਆ) ਸੰਸਾ ਨਹੀਂ ਹੈ॥
Prof. Sahib Singh(ਹੇ ਭਾਈ! ਗੁਰੂ ਦੱਸਦਾ ਹੈ ਕਿ) ਪਰਮਾਤਮਾ ਉਸ ਮਨੁੱਖ ਦੀ ਇੱਜ਼ਤ ਰੱਖ ਲੈਂਦਾ ਹੈ ਜੋ ਉਸ ਦੀ ਸਰਨ ਆ ਪੈਂਦਾ ਹੈ-ਇਸ ਵਿਚ ਰਤਾ ਭੀ ਸ਼ੱਕ ਨਹੀਂ।ਪਦ ਅਰਥ ਸਹਸਾਇਆ = ਸਹਸਾ, ਸ਼ੱਕ।
SikhNet (Spanish)Quien sea que busca el Refugio del Santo, sin duda salvará su honor,
ਕਰਮ ਭੂਮਿ. ਹਰਿ ਨਾਮੁ ਬੋਇ; ਅਉਸਰੁ ਦੁਲਭਾਇਆ ॥੨॥
karam bhoom. har naam boe; aausar dulabhaaeaa |2|
Sant Singh KhalsaIn the field of actions and karma, plant the Lord's Name; this opportunity is so difficult to obtain! ||2||
Manmohan SinghIn the field of actions, sow thou the Lord's Name, since this opportunity is difficult to obtain again.
Manmohan Singh (Punjabi)ਅਮਲਾਂ ਦੀ ਪੈਲੀ ਵਿੱਚ ਤੂੰ ਸੁਆਮੀ ਦਾ ਨਾਮ ਬੀਜ ਕਿਉਂਕਿ ਇਹ ਮੌਕਾ ਮੁੜ ਮਿਲਣਾ ਔਖਾ ਹੈ।
Fareedkot Teekaਤਾਂ ਤੇ (ਕਰਮ ਭੂਮਿ) ਜੋ ਮਨੁਖ ਸਰੀਰ ਵਾ ਭਾਰਥ ਖੰਡੁ ਹੈ ਇਸ ਮੇਂ ਹਰੀ ਕੇ ਨਾਮ ਕਾ ਬੀਜਣਾ ਕ੍ਯਾ ਜਪਣਾ ਕਰੋਂ, ਕਿਉਂਕਿ ਇਹੁ (ਅਉਸਰੁ) ਸਮਾਂ ਦੁਰਲਭ੍ਯ ਹੈ॥੨॥
Prof. Sahib Singh(ਇਸ ਵਾਸਤੇ, ਹੇ ਭਾਈ!) ਇਸ ਮਨੁੱਖਾ ਸਰੀਰ ਵਿਚ ਪਰਮਾਤਮਾ ਦਾ ਨਾਮ ਬੀਜੋ। ਇਹ ਮੌਕਾ ਬੜੀ ਮੁਸ਼ਕਿਲ ਨਾਲ ਮਿਲਦਾ ਹੈ ॥੨॥ਪਦ ਅਰਥ ਕਰਮ ਭੂਮਿ = ਕਰਮ (ਬੀਜਣ ਵਾਸਤੇ) ਧਰਤੀ, ਮਨੁੱਖਾ ਜਨਮ, ਮਨੁੱਖਾ ਸਰੀਰ। ਬੋਇ = ਬੀਜੋ। ਅਉਸਰੁ = ਮੌਕਾ, ਸਮਾ, ਮਨੁੱਖਾ ਜਨਮ ਦਾ ਸਮਾ। ਦੁਲਭਾਇਆ = ਮੁਸ਼ਕਿਲ ਨਾਲ ਮਿਲਣ ਵਾਲਾ ॥੨॥
SikhNet (Spanish)y en el campo del Karma cosechará el Nombre del Señor. Esta oportunidad es la más preciada.(2)
ਅੰਤਰਜਾਮੀ ਆਪਿ ਪ੍ਰਭੁ; ਸਭ ਕਰੇ ਕਰਾਇਆ ॥
antarajaamee aap prabh; sabh kare karaaeaa |
Sant Singh KhalsaGod Himself is the Inner-knower, the Searcher of hearts; He does, and causes everything to be done.
Manmohan SinghThe Lord Himself is the knower of heart, He does everything and causes everything to be done.
Manmohan Singh (Punjabi)ਸਾਹਿਬ ਖੁਦ ਦਿਲਾਂ ਦੀਆਂ ਜਾਨਣ ਵਾਲਾ ਹੈ। ਉਹ ਸਾਰਾ ਕੁਛ ਆਪ ਹੀ ਕਰਦਾ ਹੈ ਅਤੇ ਕਰਾਉਂਦਾ ਹੈ।
Fareedkot Teekaਸੋ ਸਰਬ ਕੇ ਅੰਤਰਿ ਕੀ ਜਾਨਣੇਹਾਰਾ ਆਪ ਪ੍ਰਭੂ ਹੈ, ਸਰਬ ਜੀਵ ਤਿਸੀ ਕਾ ਕਰਾਯਾ ਹੂਆ ਕਰਤੇ ਹੈਂ॥
Prof. Sahib Singh(ਹੇ ਭਾਈ! ਗੁਰੂ ਦੱਸਦਾ ਹੈ ਕਿ) ਪਰਮਾਤਮਾ ਆਪ ਹੀ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ। ਸਾਰੀ ਸ੍ਰਿਸ਼ਟੀ ਉਵੇਂ ਹੀ ਕਰਦੀ ਹੈ ਜਿਵੇਂ ਪਰਮਾਤਮਾ ਪ੍ਰੇਰਦਾ ਹੈ।ਪਦ ਅਰਥ ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ।
SikhNet (Spanish)El Señor, el Conocedor Íntimo, es todo en todo, y Él hace lo que es Su Voluntad.
ਪਤਿਤ. ਪੁਨੀਤ ਘਣੇ ਕਰੇ; ਠਾਕੁਰ ਬਿਰਦਾਇਆ ॥੩॥
patit. puneet ghane kare; tthaakur biradaaeaa |3|
Sant Singh KhalsaHe purifies so many sinners; this is the natural way of our Lord and Master. ||3||
Manmohan SinghThe daily function of the Lord is that He purifies many sinners.
Manmohan Singh (Punjabi)ਅਨੇਕਾਂ ਪਾਪੀਆਂ ਨੂੰ ਪਵਿੱਤਰ ਕਰਨਾ, ਸੁਆਮੀ ਦਾ ਨਿਤਕ੍ਰਮ ਹੈ।
Fareedkot Teekaਤਿਸ ਸੁਆਮੀ ਨੇ (ਘਣੇ) ਅਨੰਦ ਪਾਪੀ ਪਵਿਤ ਕਰ ਦੀਏ ਹੈਂ, ਇਹੁ ਤਿਸ ਹਮਾਰੇ ਠਾਕੁਰ ਕਾ ਪ੍ਰਣ ਕੀਆ ਹੂਆ ਹੈ, ਭਾਵ ਸੇ ਪਤਿਤ ਪਾਵਨ ਸਰੂਪ ਹੈ॥੩॥
Prof. Sahib Singh(ਸਰਨ ਪਏ) ਅਨੇਕਾਂ ਹੀ ਵਿਕਾਰੀਆਂ ਨੂੰ ਪਰਮਾਤਮਾ ਪਵਿੱਤਰ ਜੀਵਨ ਵਾਲਾ ਬਣਾ ਦੇਂਦਾ ਹੈ-ਇਹ ਉਸ ਦਾ ਮੁੱਢ-ਕਦੀਮਾਂ ਦਾ ਸੁਭਾਉ ਹੈ ॥੩॥ਪਦ ਅਰਥ ਪਤਿਤ = ਵਿਕਾਰੀ, (ਪਾਪਾਂ ਵਿਚ) ਡਿੱਗੇ ਹੋਏ। ਪੁਨੀਤ = ਪਵਿੱਤਰ। ਘਣੇ = ਅਨੇਕਾਂ, ਬਹੁਤ। ਬਿਰਦਾਇਆ = ਬਿਰਦਾ, ਮੁੱਢ-ਕਦੀਮਾਂ ਦਾ ਸੁਭਾਉ ॥੩॥
SikhNet (Spanish)Él purifica a millones de malhechores, pues tal es la Naturaleza Innata de Dios.(3)
ਮਤ ਭੂਲਹੁ. ਮਾਨੁਖ ਜਨ; ਮਾਇਆ ਭਰਮਾਇਆ ॥
mat bhoolahu. maanukh jan; maaeaa bharamaaeaa |
Sant Singh KhalsaDon't be fooled, O mortal being, by the illusion of Maya.
Manmohan SinghBe thou not led astray, O mortal by the illusion of worldly valuables.
Manmohan Singh (Punjabi)ਸੰਸਾਰੀ ਪਦਾਰਥਾਂ ਦੇ ਵਲਛਲ ਦੁਆਰਾ, ਹੇ ਪ੍ਰਾਣੀ! ਤੂੰ ਕੁਰਾਹੇ ਨਾਂ ਪਉ।
Fareedkot Teekaਹੇ ਮਨੁਖ ਜਨੋ! ਮਾਇਆ ਕੇ ਭ੍ਰਮਾਏ ਹੂਏ ਮਤ ਹਰੀ ਕੇ ਨਾਮ ਸੇ ਭੂਲੋ॥
Prof. Sahib Singhਹੇ ਮਨੁੱਖੋ! ਮਾਇਆ ਦੀ ਭਟਕਣਾ ਵਿਚ ਪੈ ਕੇ ਇਹ ਗੱਲ ਭੁੱਲ ਨਾਹ ਜਾਣੀ,ਪਦ ਅਰਥ ਮਾਨੁਖ ਜਨ = ਹੇ ਮਨੁੱਖੋ! ਮਾਇਆ ਭਰਮਾਇਆ = ਮਾਇਆ ਦੀ ਭਟਕਣਾ ਵਿਚ ਪੈ ਕੇ।
SikhNet (Spanish)Oh seres humanos, no se dejen desviar por la ilusión de Maya,
ਨਾਨਕ. ਤਿਸੁ ਪਤਿ ਰਾਖਸੀ; ਜੋ ਪ੍ਰਭਿ ਪਹਿਰਾਇਆ ॥੪॥੧੬॥੪੬॥
naanak. tis pat raakhasee; jo prabh pahiraaeaa |4|16|46|
Sant Singh KhalsaO Nanak, God saves the honor of those of whom He approves. ||4||16||46||
Manmohan SinghNanak, the Lord saves the honour of him, whom he approves.
Manmohan Singh (Punjabi)ਨਾਨਕ, ਸੁਆਮੀ ਉਸ ਦੀ ਇੱਜ਼ਤ-ਆਬਰੂ ਬਚਾ ਲੈਂਦਾ ਹੈ, ਜਿਸ ਨੂੰ ਉਹ ਕਬੂਲ ਕਰ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਜਨ ਕੀ ਸੋ ਵਾਹਿਗੁਰੂ ਪਤ ਰਾਖੇਗਾ, ਜੋ ਤਿਸ ਪ੍ਰਭੂ ਕੀ ਭਗਤੀ ਵਾ ਨਾਮ ਕੇ ਸਿਰੇਪਾਉ ਸੇ ਪਹਰਾਯਾ ਹੂਆ ਸੋਭਤਾ ਹੈ॥੪॥੧੬॥੪੬॥☬ਅਬ ਵਾਹਿਗੁਰੂ ਕੇ ਉਪਕਾਰ ਜਨਾਵਤੇ ਹੂਏ ਉਪਦੇਸ ਕਰਤੇ ਹੈਂ:
Prof. Sahib Singhਕਿ ਜਿਸ ਮਨੁੱਖ ਨੂੰ ਪ੍ਰਭੂ ਨੇ ਆਪ ਵਡਿਆਈ ਬਖ਼ਸ਼ੀ, ਹੇ ਨਾਨਕ! (ਆਖ-) ਉਸ ਦੀ ਉਹ ਇੱਜ਼ਤ ਜ਼ਰੂਰ ਰੱਖ ਲੈਂਦਾ ਹੈ ॥੪॥੧੬॥੪੬॥ਪਦ ਅਰਥ ਪਤਿ = ਇੱਜ਼ਤ। ਪ੍ਰਭਿ = ਪ੍ਰਭੂ ਨੇ। ਪਹਿਰਾਇਆ = ਪਹਿਨਾਇਆ, ਸਿਰੋਪਾ ਦਿੱਤਾ, ਵਡਿਆਈ ਦਿੱਤੀ ॥੪॥੧੬॥੪੬॥
SikhNet (Spanish)pues el Señor va a salvar el honor de aquél a quien Él aprueba. (4-16-46)