ਬਿਲਾਵਲੁ ਮਹਲਾ ੫ ॥
bilaaval mahalaa 5 |
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.
ਮਾਟੀ ਤੇ ਜਿਨਿ ਸਾਜਿਆ; ਕਰਿ ਦੁਰਲਭ ਦੇਹ ॥
maattee te jin saajiaa; kar duralabh deh |
Sant Singh KhalsaHe fashioned you from clay, and made your priceless body.
Manmohan SinghHe who has made thee from clay, has fashioned thy invaluable body,
Manmohan Singh (Punjabi)ਜਿਸ ਨੇ ਤੈਨੂੰ ਮਿੱਟੀ ਤੋਂ ਬਣਾਇਆ ਹੈ, ਤੇਰਾ ਅਮੋਲਕ ਸਰੀਰ ਸਾਜਿਆ ਹੈ,
Fareedkot Teekaਜਿਸ ਵਾਹਿਗੁਰੂ ਨੇ (ਮਾਟੀ) ਪ੍ਰਿਥਵੀ ਉਪਲਖਤ ਪਾਂਚ ਤਤੋਂ ਤੇ ਇਸ ਦੁਰਲਭ ਮਨੁਖ ਦੇਹ ਕੋ (ਸਾਜਿਆ) ਸਾਜਣਾ ਕੀਆ ਹੈ॥
Prof. Sahib Singhਹੇ ਭਾਈ! ਜਿਸ ਪਰਮਾਤਮਾ ਨੇ (ਜੀਵ ਦਾ) ਦੁਰਲੱਭ ਮਨੁੱਖਾ ਸਰੀਰ ਬਣਾ ਕੇ ਮਿੱਟੀ ਤੋਂ ਇਸ ਨੂੰ ਪੈਦਾ ਕਰ ਦਿੱਤਾ,ਪਦ ਅਰਥ ਤੇ = ਤੋਂ। ਜਿਨਿ = ਜਿਸ (ਪਰਮਾਤਮਾ) ਨੇ। ਸਾਜਿਆ = ਬਣਾਇਆ। ਦੇਹ = ਸਰੀਰ।
SikhNet (Spanish)Él, Quien ha construido el cuerpo precioso del polvo
ਅਨਿਕ ਛਿਦ੍ਰ ਮਨ ਮਹਿ ਢਕੇ; ਨਿਰਮਲ ਦ੍ਰਿਸਟੇਹ ॥੧॥
anik chhidr man meh dtake; niramal drisatteh |1|
Sant Singh KhalsaHe covers the many faults in your mind, and makes you look immaculate and pure. ||1||
Manmohan Singhand has screened many sins in thy mind and by whose grace thou lookest immaculate;
Manmohan Singh (Punjabi)ਤੇ ਘਣੇਰੇ ਪਾਪ ਤੇਰੇ ਚਿੱਤ ਅੰਦਰ ਕੱਜੇ ਹਨ ਅਤੇ ਜਿਸ ਦੀ ਦਇਆ ਦੁਆਰਾ ਤੂੰ ਪਵਿੱਤਰ ਦਿੱਸਦਾ ਹੈਂ;
Fareedkot Teekaਪੁਨ: ਅਨੇਕ (ਛਿਦ੍ਰ) ਵਿਕਾਰ ਕਾਮਾਦੀ ਮਨ ਕੇ ਬੀਚ ਹੀ (ਢਕੇ) ਗੁਪਤ ਕਰ ਛੋਡੇ ਹੈਂ, ਅਰੁ ਬਾਹਰਿ ਤੇ ਸਰੀਰ ਨਿਰਮਲ ਦ੍ਰਿਸਟ ਆਵਤਾ ਹੈ॥੧॥
Prof. Sahib Singhਉਸ ਨੇ ਹੀ ਜੀਵ ਦੇ ਅਨੇਕਾਂ ਹੀ ਐਬ ਉਸ ਦੇ ਮਨ ਵਿਚ ਲੁਕਾ ਰੱਖੇ ਹਨ, ਜੀਵ ਦਾ ਸਰੀਰ ਫਿਰ ਭੀ ਸਾਫ਼-ਸੁਥਰਾ ਦਿੱਸਦਾ ਹੈ ॥੧॥ਪਦ ਅਰਥ ਛਿਦ੍ਰ = ਐਬ। ਦ੍ਰਿਸਟੇਹ = ਵੇਖਣ ਨੂੰ ॥੧॥
SikhNet (Spanish)y ha cubierto los errores de tu mente con la piel reluciente, ¿por qué abandonar a tal Señor?(1)
ਕਿਉ ਬਿਸਰੈ ਪ੍ਰਭੁ ਮਨੈ ਤੇ; ਜਿਸ ਕੇ ਗੁਣ ਏਹ ॥
kiau bisarai prabh manai te; jis ke gun eh |
Sant Singh KhalsaSo why do you forget God from your mind? He has done so many good things for you.
Manmohan Singhwhy forget that Lord from your mind who has given you all this.
Manmohan Singh (Punjabi)ਤੂੰ ਆਪਣੇ ਚਿੱਤ ਅੰਦਰੋਂ ਉਸ ਸਾਹਿਬ ਨੂੰ ਕਿਉਂ ਭੁਲਾਉਂਦਾ ਹੈ, ਜਿਸ ਨੇ ਤੇਰੇ ਨਾਲ ਐਨੀਆਂ ਨੇਕੀਆਂ ਕੀਤੀਆਂ ਹਨ?
Fareedkot Teekaਹੇ ਭਾਈ! ਸੋ ਪ੍ਰਭੂ ਮਨ ਤੇ ਕਿਉਂ ਵੀਸਰੈ, ਜਿਸ ਕੇ ਗੁਣ ਏਹੁ ਹੈਂ॥
Prof. Sahib Singhਹੇ ਭਾਈ! ਜਿਸ (ਪਰਮਾਤਮਾ) ਦੇ ਇਹ (ਅਨੇਕਾਂ) ਗੁਣ ਹਨ, ਉਹ ਸਾਡੇ ਮਨ ਤੋਂ ਕਦੇ ਭੀ ਭੁੱਲਣਾ ਨਹੀਂ ਚਾਹੀਦਾ।ਪਦ ਅਰਥ ਮਨੈ ਤੇ = ਮਨ ਤੋਂ। ਜਿਸ ਕੇ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਕੇ' ਦੇ ਕਾਰਨ ਉਡ ਗਿਆ ਹੈ}।
SikhNet (Spanish)Pues aquél que abandona a su Dios
ਪ੍ਰਭ ਤਜਿ. ਰਚੇ ਜਿ ਆਨ ਸਿਉ; ਸੋ ਰਲੀਐ ਖੇਹ ॥੧॥ ਰਹਾਉ ॥
prabh taj. rache ji aan siau; so raleeai kheh |1| rahaau |
Sant Singh KhalsaOne who forsakes God, and blends himself with another, in the end is blended with dust. ||1||Pause||
Manmohan SinghFor asking the Lord he who unites with another, he mixes with dust. Pause.
Manmohan Singh (Punjabi)ਸੁਆਮੀ ਨੂੰ ਛੱਡ ਕੇ ਜੋ ਹੋਰਸ ਨਾਲ ਜੁੜਦਾ ਹੈ; ਉਹ ਮਿੱਟੀ ਨਾਲ ਮਿਲ ਜਾਂਦਾ ਹੈ। ਠਹਿਰਾਉ।
Fareedkot Teekaਤਿਸ ਪ੍ਰਭੂ ਕੇ ਨਾਮ ਕੋ ਤਿਆਗ ਕਰ ਜੋ ਔਰ ਦ੍ਵੈਤਭਾਵ ਮੇਂ ਰਚੇ ਹੂਏ ਹੈਂ, ਸੋ ਜਨ ਖੇਹ ਮੇਂ ਰਲਾਈਐਂਗੇ, ਭਾਵ ਸੇ ਅਨੇਕ ਜਨਮੋਂ ਮੇਂ ਦੁਖ ਪਾਵਤੇ ਫਿਰੈਂਗੇ॥੧॥ ਰਹਾਉ ॥
Prof. Sahib Singhਜੇਹੜਾ ਮਨੁੱਖ ਪ੍ਰਭੂ (ਦੀ ਯਾਦ) ਛੱਡ ਕੇ ਹੋਰ ਹੋਰ ਪਦਾਰਥਾਂ ਨਾਲ ਮੋਹ ਬਣਾਂਦਾ ਹੈ, ਉਹ ਮਿੱਟੀ ਵਿਚ ਰਲ ਜਾਂਦਾ ਹੈ (ਉਸ ਦਾ ਜੀਵਨ ਵਿਅਰਥ ਚਲਾ ਜਾਂਦਾ ਹੈ) ॥੧॥ ਰਹਾਉ ॥ਪਦ ਅਰਥ ਜਿ = ਜੇਹੜਾ ਮਨੁੱਖ। ਤਜਿ = ਛੱਡ ਕੇ। ਆਨ ਸਿਉ = {अन्य} ਹੋਰ ਨਾਲ। ਖੇਹ = ਮਿੱਟੀ ॥੧॥ ਰਹਾਉ ॥
SikhNet (Spanish)y se enamora del otro regresa al polvo. (1-Pausa)
ਸਿਮਰਹੁ ਸਿਮਰਹੁ ਸਾਸਿ ਸਾਸਿ; ਮਤ ਬਿਲਮ ਕਰੇਹ ॥
simarahu simarahu saas saas; mat bilam kareh |
Sant Singh KhalsaMeditate, meditate in remembrance with each and every breath - do not delay!
Manmohan SinghWith every breath, meditate, meditate thou on thy Lord, and never make any delay.
Manmohan Singh (Punjabi)ਹਰ ਸੁਆਸ ਨਾਲ, ਤੂੰ ਆਪਣੇ ਪ੍ਰਭੂ ਦਾ ਆਰਾਧਨ ਆਰਾਧਨ ਕਰ ਅਤੇ ਹਰਗਿਜ ਚਿਰ ਨਾਂ ਲਾ।
Fareedkot Teekaਤਾਂ ਤੇ ਤਿਸੀ ਕੇ ਨਾਮ ਕਉ ਮਨ ਤਨ ਕਰ ਸ੍ਵਾਸ ਸ੍ਵਾਸ ਸਿਮਰੋ, ਹੇ ਭਾਈ! ਦੇਰੀ ਨ ਕਰੋ॥
Prof. Sahib Singhਹੇ ਭਾਈ! ਹਰੇਕ ਸਾਹ ਦੇ ਨਾਲ ਹਰ ਵੇਲੇ ਉਸ ਪਰਮਾਤਮਾ ਨੂੰ ਯਾਦ ਕਰਦੇ ਰਹੋ। ਵੇਖਣਾ, ਰਤਾ ਭੀ ਢਿੱਲ ਨਾਹ ਕਰਨੀ।ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਬਿਲਮ = ਦੇਰ, ਢਿੱਲ। ਮਤ ਕਰੇਹ = ਮਤਾਂ ਕਰੋ, ਨਾਹ ਕਰਨੀ।
SikhNet (Spanish)Contempla al Señor con cada respiración, y no tardes;
ਛੋਡਿ ਪ੍ਰਪੰਚੁ. ਪ੍ਰਭ ਸਿਉ ਰਚਹੁ; ਤਜਿ ਕੂੜੇ ਨੇਹ ॥੨॥
chhodd prapanch. prabh siau rachahu; taj koorre neh |2|
Sant Singh KhalsaRenounce worldly affairs, and merge yourself into God; forsake false loves. ||2||
Manmohan SinghRenouncing the worldly affairs and forsaking the false loves, be thou merged in the Lord.
Manmohan Singh (Punjabi)ਜਗਤ ਦੇ ਧੰਦਿਆਂ ਨੂੰ ਤਿਆਗ ਕੇ ਅਤੇ ਝੂਠੇ ਮੋਹਾਂ ਨੂੰ ਤਲਾਕਜਲੀ ਦੇ ਕੇ ਤੂੰ ਸਾਹਿਬ ਅੰਦਰ ਲੀਨ ਹੋ ਜਾ।
Fareedkot Teekaਤਾਂ ਤੇ ਸਰਬ (ਪਰਪੰਚੁ) ਛਲੋਂ ਕੋ ਛੋਡਕਰ ਤਿਸ ਪ੍ਰਭੂ ਕੇ ਨਾਮ ਸੇ (ਰਚਹੁ) ਪ੍ਰੀਤੀ ਕਰੋ, ਔਰ ਝੂਠੇ ਪਦਾਰਥੋਂ ਕੇ (ਨੇਹ) ਪ੍ਰੇਮ ਕੋ ਤਿਆਗੋ॥੨॥
Prof. Sahib Singhਹੇ ਭਾਈ! ਦੁਨੀਆ ਦੇ ਨਾਸਵੰਤ ਪਦਾਰਥਾਂ ਦਾ ਪਿਆਰ ਤਿਆਗ ਕੇ, ਦਿੱਸਦੇ ਜਗਤ ਦਾ ਮੋਹ ਛੱਡ ਕੇ, ਪਰਮਾਤਮਾ ਨਾਲ ਪਿਆਰ ਬਣਾਈ ਰੱਖੋ ॥੨॥ਪਦ ਅਰਥ ਪ੍ਰਪੰਚ = {प्रपंच} ਇਹ ਦਿੱਸਦਾ ਜਗਤ। ਕੂੜੇ = ਝੂਠੇ, ਨਾਸਵੰਤ ॥੨॥
SikhNet (Spanish)deja ya las demás relaciones, los falsos amores y entona tu ser en tu Dios. (2)
ਜਿਨਿ ਅਨਿਕ ਏਕ, ਬਹੁ ਰੰਗ ਕੀਏ; ਹੈ ਹੋਸੀ ਏਹ ॥
jin anik ek, bahu rang kee; hai hosee eh |
Sant Singh KhalsaHe is many, and He is One; He takes part in the many plays. This is as He is, and shall be.
Manmohan SinghHe, who being One as also many, has set on foot various plays; such Lord is and shall also be.
Manmohan Singh (Punjabi)ਜਿਸ ਨੇ ਇਕ ਅਤੇ ਅਨੇਕ ਹੁੰਦਿਆਂ ਹੋਇਆਂ ਕਈ ਖੇਲ ਰਚੇ ਹਨ, ਇਹੋ ਜਿਹਾ ਸਾਹਿਬ ਹੁਣ ਹੈ ਅਤੇ ਹੋਵੇਗਾ ਭੀ।
Fareedkot Teekaਜਿਨ ਏਕ ਅਕਾਲ ਪੁਰਖ ਨੇ ਅਨੇਕ ਪ੍ਰਕਾਰ ਸੇ ਜੀਵੋਂ ਕੇ ਬਹੁਤ ਰੰਗ ਕਰ ਦੀਏ ਹੈਂ, ਸੋ ਸਤ੍ਯ ਸਰੂਪ ਅਬ ਹੈ ਔਰ ਪੀਛੇ ਥਾ ਔ ਆਗੇ ਬੀ ਸਦਾ ਹੋਵੇਗਾ। ਇਹੁ ਪ੍ਰਤਖ੍ਯ ਹੈ, ਭਾਵ ਬ੍ਰਹਮ ਜੀਵ ਰੂਪ ਹੋ ਰਹਾ ਹੈ॥
Prof. Sahib Singhਹੇ ਭਾਈ! ਜਿਸ ਇੱਕ ਪਰਮਾਤਮਾ ਨੇ (ਆਪਣੇ ਆਪ ਤੋਂ ਜਗਤ ਦੇ) ਇਹ ਅਨੇਕਾਂ ਬਹੁਤ ਰੰਗ ਬਣਾ ਦਿੱਤੇ ਹਨ, ਉਹ ਹੁਣ ਭੀ (ਹਰ ਥਾਂ) ਮੌਜੂਦ ਹੈ, ਅਗਾਂਹ ਨੂੰ ਭੀ (ਸਦਾ) ਕਾਇਮ ਰਹੇਗਾ।ਪਦ ਅਰਥ ਹੋਸੀ = ਕਾਇਮ ਰਹੇਗਾ।
SikhNet (Spanish)A Él, que siendo Uno y también muchos, ha manifestado Su Ser de mil maneras, Sírvelo
ਕਰਿ ਸੇਵਾ ਤਿਸੁ ਪਾਰਬ੍ਰਹਮ; ਗੁਰ ਤੇ ਮਤਿ ਲੇਹ ॥੩॥
kar sevaa tis paarabraham; gur te mat leh |3|
Sant Singh KhalsaSo serve that Supreme Lord God, and accept the Guru's Teachings. ||3||
Manmohan SinghReceiving instruction from the Guru, serve thou that supreme Lord.
Manmohan Singh (Punjabi)ਗੁਰਾਂ ਪਾਸੋਂ ਉਪਦੇਸ਼ ਲੈ ਕੇ ਤੂੰ ਉਸ ਸ਼ਰੋਮਣੀ ਸਾਹਿਬ ਦੀ ਘੋਲ ਕਮਾ।
Fareedkot Teekaਤਾਂ ਤੇ ਹੇ ਭਾਈ! ਤਿਸ ਪਾਰਬ੍ਰਹਮ ਕੀ ਸਦਾ ਸੇਵਾ ਕਰੋ, ਪਰੰਤੂ ਸਤਿਗੁਰਾਂ ਕੇ ਉਪਦੇਸ ਦ੍ਵਾਰਾ (ਮਤਿ) ਬੁਧ ਲੇ ਕਰ ਤਿਸ ਕੇ ਨਾਮ ਕੋ ਜਾਪੇ॥੩॥
Prof. Sahib Singhਗੁਰੂ ਤੋਂ ਸਿੱਖਿਆ ਲੈ ਕੇ ਉਸ ਪਰਮਾਤਮਾ ਦੀ ਸੇਵਾ-ਭਗਤੀ ਕਰਿਆ ਕਰੋ ॥੩॥ਪਦ ਅਰਥ ਸੇਵਾ = ਭਗਤੀ। ਤੇ = ਤੋਂ। ਮਤਿ = ਅਕਲ, ਸਿੱਖਿਆ ॥੩॥
SikhNet (Spanish)sirve a ese Señor Supremo y sé instruido por la Sabiduría del Guru.(3)
ਊਚੇ ਤੇ ਊਚਾ ਵਡਾ; ਸਭ ਸੰਗਿ ਬਰਨੇਹ ॥
aooche te aoochaa vaddaa; sabh sang baraneh |
Sant Singh KhalsaGod is said to be the highest of the high, the greatest of all, our companion.
Manmohan SinghHighest of the high, illustrious and the companion of all, the Lord is said to be.
Manmohan Singh (Punjabi)ਉਚਿਆਂ ਦਾ ਪਰਮ ਉਚਾ, ਕੀਰਤੀਮਾਨ ਅਤੇ ਸਾਰਿਆਂ ਦਾ ਸੰਗੀ ਸੁਆਮੀ ਆਖਿਆ ਜਾਂਦਾ ਹੈ।
Fareedkot Teekaਸੋ ਸਰਬ ਊਚਿਓਂ ਤੇ ਬਡਾ ਊਚਾ ਸ੍ਵਾਮੀ ਹੈ ਔਰ ਸਰਬ ਕੇ ਅੰਗ ਸੰਗ ਸਹਾਈ ਹੈ। ਐਸੇ ਤਿਸ ਕੇ ਜਸ ਕੌ ਸਤਿਗੁਰ ਔ ਸਤ ਸਾਸਤ੍ਰ ਬਰਣਨ ਕਰਤੇ ਹੈਂ॥
Prof. Sahib Singhਹੇ ਭਾਈ! ਉਹ ਪ੍ਰਭੂ (ਜਗਤ ਦੀਆਂ) ਉੱਚੀਆਂ ਤੋ ਉੱਚੀਆਂ ਹਸਤੀਆਂ ਨਾਲੋਂ ਭੀ ਉੱਚਾ ਹੈ, ਵੱਡਿਆਂ ਤੋਂ ਭੀ ਵੱਡਾ ਹੈ, ਉਂਞ ਉਹ ਸਾਰੇ ਜੀਵਾਂ ਦੇ ਨਾਲ (ਵੱਸਦਾ ਭੀ) ਦੱਸਿਆ ਜਾਂਦਾ ਹੈ।ਪਦ ਅਰਥ ਸਭ ਸੰਗਿ = ਸਾਰੀ ਸ੍ਰਿਸ਼ਟੀ ਦੇ ਨਾਲ। ਬਰਨੇਹ = ਬਿਆਨ ਕੀਤਾ ਜਾਂਦਾ ਹੈ।
SikhNet (Spanish)Él es lo más Alto de lo alto y Compasivo con todos.
ਦਾਸ ਦਾਸ ਕੋ ਦਾਸਰਾ; ਨਾਨਕ ਕਰਿ ਲੇਹ ॥੪॥੧੭॥੪੭॥
daas daas ko daasaraa; naanak kar leh |4|17|47|
Sant Singh KhalsaPlease, let Nanak be the slave of the slave of Your slaves. ||4||17||47||
Manmohan SinghO Lord, make Nanak the slave of the slave of Thine slaves.
Manmohan Singh (Punjabi)ਹੇ ਪ੍ਰਭੂ! ਨਾਨਕ ਨੂੰ ਆਪਣੇ ਗੋਲਿਆਂ ਦੇ ਗੋਲੇ ਦਾ ਗੋਲਾ ਬਣਾ ਲੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਹੇ ਜੀਵ! ਤਿਸ ਵਾਹਿਗੁਰੂ ਕੇ ਦਾਸਾਂ ਕਾ ਅਪਨੇ ਮਨ ਕੋ (ਦਾਸਰਾ) ਦਾਸ ਕਰ ਲੇਹੁ, ਤਬ ਤੇਰੀ ਕਲ੍ਯਾਨ ਹੋਇਗੀ। ਵਾ ਪਰਮੇਸਰ ਆਗੇ ਐਸੇ ਪੂਰਬਉਕਤ ਬੇਨਤੀ ਕਰੁ॥੪॥੧੭॥੪੭॥☬ਸੰਤ ਜਨਾਂ ਕਾ ਤਿਸ ਵਾਹਿਗੁਰੂ ਪੈ ਭਰੋਸਾ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! (ਉਸ ਪ੍ਰਭੂ ਦੇ ਦਰ ਤੇ ਅਰਦਾਸ ਕਰ, ਤੇ ਆਖ-ਹੇ ਪ੍ਰਭੂ!) ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਛੋਟਾ ਜਿਹਾ ਦਾਸ ਬਣਾ ਲੈ ॥੪॥੧੭॥੪੭॥ਪਦ ਅਰਥ ਕੋ = ਦਾ। ਦਾਸਰਾ = ਨਿੱਕਾ ਜਿਹਾ ਦਾਸ। ਕਰਿ ਲੇਹ = ਬਣਾ ਲੈ ॥੪॥੧੭॥੪੭॥
SikhNet (Spanish)Oh Señor, hazme Tu Esclavo, no, hazme el Esclavo de Tus Esclavos.(4-17-47)