ਬਿਲਾਵਲੁ ਮਹਲਾ ੫ ॥
bilaaval mahalaa 5 |
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.
ਸ੍ਰਵਨੀ ਸੁਨਉ ਹਰਿ ਹਰਿ ਹਰੇ; ਠਾਕੁਰ ਜਸੁ ਗਾਵਉ ॥
sravanee sunau har har hare; tthaakur jas gaavau |
Sant Singh KhalsaWith my ears, I listen to the Lord, Har, Har; I sing the Praises of my Lord and Master.
Manmohan SinghWith mine ears I hear the Lord God's Name and with my tongue I sing the Lord's praise.
Manmohan Singh (Punjabi)ਆਪਣੇ ਕੰਨ ਨਾਲ ਮੈਂ ਸੁਆਮੀ ਵਾਹਿਗੁਰੂ ਦਾ ਨਾਮ ਸੁਣਦਾ ਹਾਂ ਅਤੇ ਆਪਣੀ ਜੀਭ੍ਹਾ ਨਾਲ ਮੈਂ ਸੁਆਮੀ ਦੀ ਕੀਰਤੀ ਗਾਉਂਦਾ ਹਾਂ।
Fareedkot Teekaਪੁਨਾ: ਹੇ ਮੇਰੇ ਠਾਕਰ ਹਰੀ ਜੀ! ਕੰਨਾਂ ਕਰ ਕੇ ਤੇਰੇ ਹਰਿ ਹਰਿ ਨਾਮ ਕੋ ਸ੍ਰਵਣ ਕਰੂੰ ਔ ਬਾਣੀ ਦੁਆਰਾ ਸਦਾ ਤੇਰੇ ਜਸ ਕੋ ਗਾਇਨ ਕਰਤਾ ਹੂੰ॥
Prof. Sahib Singh(ਹੇ ਪ੍ਰਭੂ! ਮੇਹਰ ਕਰ) ਮੈਂ ਆਪਣੇ ਕੰਨਾਂ ਨਾਲ ਸਦਾ (ਤੈਂ) ਹਰੀ ਦਾ ਨਾਮ ਸੁਣਦਾ ਰਹਾਂ, (ਤੈਂ) ਠਾਕੁਰ ਦੀ ਸਿਫ਼ਤਿ-ਸਾਲਾਹ ਗਾਂਦਾ ਰਹਾਂ।ਪਦ ਅਰਥ ਸ੍ਰਵਨੀ = ਕੰਨਾਂ ਨਾਲ। ਸੁਨਉ = ਸੁਨਉਂ, ਮੈਂ ਸੁਣਾਂ। ਜਸੁ = ਸਿਫ਼ਤਿ-ਸਾਲਾਹ। ਗਾਵਉ = ਗਾਵਉਂ, ਮੈਂ ਗਾਵਾਂ।
SikhNet (Spanish)Con mis oídos escucho el Nombre del Señor, Jar, Jar, y recito Su Alabanza,
ਸੰਤ ਚਰਣ ਕਰ ਸੀਸੁ ਧਰਿ; ਹਰਿ ਨਾਮੁ ਧਿਆਵਉ ॥੧॥
sant charan kar sees dhar; har naam dhiaavau |1|
Sant Singh KhalsaI place my hands and my head upon the feet of the Saints, and meditate on the Lord's Name. ||1||
Manmohan SinghPlacing my hands and head on the feet of the saints, I contemplate the Lord's Name.
Manmohan Singh (Punjabi)ਆਪਣੇ ਹੱਥਾਂ ਅਤੇ ਸਿਰ ਨੂੰ ਸਾਧੂਆਂ ਦੇ ਪੈਰਾਂ ਉਤੇ ਰੱਖਕੇ ਮੈਂ ਰਾਮ ਦੇ ਨਾਮ ਦਾ ਉਚਾਰਨ ਕਰਦਾ ਹਾਂ।
Fareedkot Teekaਪੁਨਾ ਤੇਰੇ ਸੰਤ ਜਨੋਂ ਕੇ ਚਰਨੋਂ ਪਰ ਸੀਸ ਧਾਰ ਕਰ ਕੇ ਹੇ ਹਰੀ! ਤੇਰੇ ਹਰਿ ਨਾਮ ਕੋ ਹੀ ਧਿਆਵਣਾ ਕਰੂੰ॥੧॥
Prof. Sahib Singhਸੰਤਾਂ ਦੇ ਚਰਨਾਂ ਉਤੇ ਮੈਂ ਆਪਣੇ ਦੋਵੇਂ ਹੱਥ ਤੇ ਆਪਣਾ ਸਿਰ ਰੱਖ ਕੇ (ਤੈਂ) ਹਰੀ ਦਾ ਨਾਮ ਸਿਮਰਦਾ ਰਹਾਂ ॥੧॥ਪਦ ਅਰਥ ਕਰ = ਹੱਥ {ਬਹੁ-ਵਚਨ}। ਸੀਸੁ = ਸਿਰ। ਧਰਿ = ਧਰ ਕੇ ॥੧॥
SikhNet (Spanish)y con mi cabeza y manos en los Pies del Santo medito en el Nombre del Señor. (1)
ਕਰਿ ਕਿਰਪਾ ਦਇਆਲ ਪ੍ਰਭ; ਇਹ ਨਿਧਿ ਸਿਧਿ ਪਾਵਉ ॥
kar kirapaa deaal prabh; ih nidh sidh paavau |
Sant Singh KhalsaBe kind to me, O Merciful God, and bless me with this wealth and success.
Manmohan SinghMy compassionate Lord show mercy unto me that I may be blessed with this wealth and success.
Manmohan Singh (Punjabi)ਮੇਰੇ ਮਿਹਰਬਾਨ ਸਾਈਂ ਮੇਰੇ ਉਤੇ ਰਹਿਮਤ ਧਾਰ ਕਿ ਮੈਨੂੰ ਇਸ ਦੌਲਤ ਅਤੇ ਕਾਮਯਾਬੀ ਦੀ ਦਾਤ ਪਰਾਪਤ ਹੋਵੇ।
Fareedkot Teekaਹੇ ਦਿਆਲ ਪ੍ਰਭੋ! ਮੇਰੇ ਪਰ ਕਿਰਪਾ ਕਰੋ, ਜਿਸ ਤੇ ਮੈਂ ਇਹੁ ਨਿਧੀਆਂ ਸਿਧੀਆਂ ਪਾਇ ਲੇਵੋ॥☬ਕੌਨ ਸੀਆਂ?
Prof. Sahib Singh(ਮੈਂ ਤੇਰੇ ਦਰ ਤੋਂ) ਇਹ (ਸੰਤ ਜਨਾਂ ਦੀ ਚਰਨ ਧੂੜ ਦੀ ਦਾਤਿ) ਹਾਸਲ ਕਰ ਲਵਾਂ, (ਇਹੀ ਮੇਰੇ ਵਾਸਤੇ ਦੁਨੀਆ ਦੇ) ਨੌ ਖ਼ਜ਼ਾਨੇ (ਹੈ, ਇਹੀ ਮੇਰੇ ਵਾਸਤੇ ਅਠਾਰਾਂ) ਸਿੱਧੀਆਂ (ਹੈ)।ਪਦ ਅਰਥ ਕਰਿ = {ਕ੍ਰਿਆ}। ਪ੍ਰਭ = ਹੇ ਪ੍ਰਭੂ! ਨਿਧਿ = ਨੌ ਖ਼ਜ਼ਾਨੇ। ਸਿਧਿ = ਅਠਾਰਾਂ ਸਿੱਧੀਆਂ। ਪਾਵਉ = ਪਾਵਉਂ।
SikhNet (Spanish)Oh Señor Compasivo, bendíceme con el regalo de poder
ਸੰਤ ਜਨਾ ਕੀ ਰੇਣੁਕਾ; ਲੈ ਮਾਥੈ ਲਾਵਉ ॥੧॥ ਰਹਾਉ ॥
sant janaa kee renukaa; lai maathai laavau |1| rahaau |
Sant Singh KhalsaObtaining the dust of the feet of the Saints, I apply it to my forehead. ||1||Pause||
Manmohan SinghObtaining the dust of the saints feet, I apply it to my forehead. Pause.
Manmohan Singh (Punjabi)ਸਾਧਾਂ ਦੇ ਪੈਰਾਂ ਦੀ ਧੂੜ ਪਰਾਪਤ ਕਰ, ਮੈਂ ਇਸ ਨੂੰ ਆਪਣੇ ਮਸਤਕ ਤੇ ਲਾਉਂਦਾ ਹਾਂ। ਠਹਿਰਾਉ।
Fareedkot Teekaਜੋ ਤੇਰੇ ਸੰਤ ਜਨੋਂ ਕੀ ਚਰਨ ਧੂੜੀ ਲੇ ਕਰ ਅਪਨੇ ਮਸਤਕ ਪਰ ਲਗਾਵਣਾ ਕਰੋਂ॥੧॥ ਰਹਾਉ ॥
Prof. Sahib Singhਹੇ ਦਇਆ ਦੇ ਸੋਮੇ ਪ੍ਰਭੂ! ਮੇਹਰ ਕਰ, ਮੈਂ ਤੇਰੇ ਸੰਤ ਜਨਾਂ ਦੀ ਚਰਨ-ਧੂੜ ਲੈ ਕੇ ਆਪਣੇ ਮੱਥੇ ਉਥੇ (ਸਦਾ) ਲਾਂਦਾ ਰਹਾਂ ॥੧॥ ਰਹਾਉ ॥ਪਦ ਅਰਥ ਰੇਣੁਕਾ = ਚਰਨ-ਧੂੜ। ਮਾਥੈ = ਮੱਥੇ ਉਤੇ। ਲੈ = ਲੈ ਕੇ। ਲਾਵਉ = ਲਾਵਉਂ ॥੧॥ ਰਹਾਉ ॥
SikhNet (Spanish)untar el Polvo de los Pies del Santo en mi frente. (1-Pausa)
ਨੀਚ ਤੇ ਨੀਚੁ ਅਤਿ ਨੀਚੁ ਹੋਇ; ਕਰਿ ਬਿਨਉ ਬੁਲਾਵਉ ॥
neech te neech at neech hoe; kar binau bulaavau |
Sant Singh KhalsaI am the lowest of the low, absolutely the lowest; I offer my humble prayer.
Manmohan SinghBecoming lowliest of the lowly and very humble I imploringly address the Saints.
Manmohan Singh (Punjabi)ਨੀਵੀਆਂ ਤੋਂ ਨੀਵਾਂ ਅਤੇ ਪਰਮ ਆਜਿਜ਼ ਹੋ ਕੇ ਮੈਂ ਸਾਧੂਆਂ ਨੂੰ ਅਧੀਨਗੀ ਸਹਿਤ ਨਿਵੇਦਨ ਕਰਦਾ ਹਾਂ।
Fareedkot Teekaਨੀਵੇਂ ਤੇ ਨੀਵਾਂ ਅਤਿ ਨੀਵਾਂ ਹੋ ਕਰ ਸੰਤ ਜਨੋਂ ਕੋ ਬੇਨਤੀ ਕਰ ਕੇ ਬੁਲਾਵੋ॥
Prof. Sahib Singh(ਹੇ ਪ੍ਰਭੂ! ਮੇਹਰ ਕਰ) ਮੈਂ ਨੀਵੇਂ ਤੋਂ ਨੀਵਾਂ ਹੋ ਕੇ ਬਹੁਤ ਨੀਵਾਂ ਹੋ ਕੇ (ਸੰਤਾਂ ਅੱਗੇ) ਬੇਨਤੀ ਕਰ ਕੇ ਉਹਨਾਂ ਨੂੰ ਬੁਲਾਂਦਾ ਰਹਾਂ,ਪਦ ਅਰਥ ਤੇ = ਤੋਂ। ਨੀਚ ਤੇ ਨੀਚੁ = ਨੀਵੇਂ ਤੋਂ ਨੀਵਾਂ। ਹੋਇ = ਹੋ ਕੇ। ਕਰਿ = ਕਰ ਕੇ। ਬਿਨਉ = ਬੇਨਤੀ।
SikhNet (Spanish)Volviéndome lo más humilde de lo humilde, elevé mi oración a Él;
ਪਾਵ ਮਲੋਵਾ. ਆਪੁ ਤਿਆਗਿ; ਸੰਤਸੰਗਿ ਸਮਾਵਉ ॥੨॥
paav malovaa. aap tiaag; santasang samaavau |2|
Sant Singh KhalsaI wash their feet, and renounce my self-conceit; I merge in the Saints' Congregation. ||2||
Manmohan SinghStilling my ego, I shampoo their feet and merge in the saints' congregation.
Manmohan Singh (Punjabi)ਆਪਣੀ ਹੰਗਤਾ ਨੂੰ ਛੱਡ ਕੇ ਮੈਂ ਉਨ੍ਹਾਂ ਦੇ ਪੈਰ ਧੋਂਦਾਂ ਅਤੇ ਸਾਧ ਸੰਗਤ ਅੰਦਰ ਲੀਨ ਹੁੰਦਾ ਹਾਂ।
Fareedkot Teekaਪੁਨ: ਤਿਨ ਕੇ ਚਰਨੋਂ ਕੋ (ਮਲੋਵਾ) ਪਲੋਸਣਾ ਕਰੂੰ, ਅਪਨੇ ਆਪ ਕਾ ਹੰਕਾਰ ਤਿਆਗ ਕਰ ਇਸ ਪ੍ਰਕਾਰ ਤੇਰੇ ਸੰਤੋਂ ਕੀ ਸੰਗਤਿ ਮੇਂ ਸਮਾਵੋਂ॥੨॥
Prof. Sahib Singhਮੈਂ ਆਪਾ-ਭਾਵ ਛੱਡ ਕੇ ਸੰਤਾਂ ਦੇ ਪੈਰ ਘੁੱਟਿਆ ਕਰਾਂ ਅਤੇ ਸੰਤਾਂ ਦੀ ਸੰਗਤਿ ਵਿਚ ਟਿਕਿਆ ਰਹਾਂ ॥੨॥ਪਦ ਅਰਥ ਪਾਵ = {ਲਫ਼ਜ਼ 'ਪਾਉ' ਤੋਂ ਬਹੁ-ਵਚਨ} ਦੋਵੇਂ ਪੈਰ। ਮਲੋਵਾ = ਮਲੋਵਾਂ, ਮੈਂ ਮਲਾਂ, ਮੈਂ ਘੁੱਟਾਂ। ਆਪੁ = ਆਪਾ-ਭਾਵ। ਤਿਆਗਿ = ਤਿਆਗ ਕੇ। ਸੰਗਿ = ਸੰਗਤਿ ਵਿਚ। ਸਮਾਵਉ = ਸਮਾਵਉਂ ॥੨॥
SikhNet (Spanish)haciendo a un lado mi ego, lavé sus Pies y así me inmergí en Él. (2)
ਸਾਸਿ ਸਾਸਿ. ਨਹ ਵੀਸਰੈ; ਅਨ ਕਤਹਿ. ਨ ਧਾਵਉ ॥
saas saas. neh veesarai; an kateh. na dhaavau |
Sant Singh KhalsaWith each and every breath, I never forget the Lord; I never go to another.
Manmohan SinghWith every breath, I remember my Lord and go not to another's door ever.
Manmohan Singh (Punjabi)ਹਰ ਸੁਆਸ ਨਾਲ ਮੈਂ ਆਪਣੇ ਸੁਆਮੀ ਨੂੰ ਯਾਦ ਕਰਦਾ ਹਾਂ ਅਤੇ ਕਦੇ ਭੀ ਕਿਸੇ ਹੋਰਸ ਦੇ ਦੁਆਰੇ ਨਹੀਂ ਜਾਂਦਾ।
Fareedkot Teekaਤਿਸ ਸਤਸੰਗ ਕੇ ਮਿਲਾਪ ਮੇਂ ਸ੍ਵਾਸ ਸ੍ਵਾਸ ਤੇਰਾ ਨਾਮ ਮੁਝ ਕੋ ਨਹੀਂ ਬੀਸਰੈ, ਪੁਨਾ ਹੇ ਪ੍ਰਭੂ! ਤੇਰੇ ਕੋ ਛੋਡਕਰ ਔਰ ਕਿਸੀ ਤਰਫ ਕੋ ਨਾ ਦੌੜਾਂ। ਭਾਵ ਯਹਿ ਤੇਰੇ ਸਰੂਪ ਮੇਂ ਲੀਨ ਹੋ ਕਰ ਸੰਕਲਪ ਵਿਕਲਪ ਸੇਂ ਰਹਤ ਹੋ ਜਾਵੋਂ॥
Prof. Sahib Singh(ਹੇ ਪ੍ਰਭੂ! ਮੇਹਰ ਕਰ) ਮੈਨੂੰ ਮੇਰੇ ਹਰੇਕ ਸਾਹ ਦੇ ਨਾਲ ਕਦੇ ਤੇਰਾ ਨਾਮ ਨਾਹ ਭੁੱਲੇ (ਗੁਰੂ ਦਾ ਦਰ ਛੱਡ ਕੇ) ਮੈਂ ਹੋਰ ਕਿਸੇ ਪਾਸੇ ਨਾਹ ਭਟਕਦਾ ਫਿਰਾਂ।ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਅਨ = {अन्य} ਹੋਰ। ਅਨ ਕਤਹਿ = ਕਿਸੇ ਭੀ ਹੋਰ ਥਾਂ। ਧਾਵਉ = ਧਾਵਉਂ, ਮੈਂ ਦੌੜਾਂ, ਮੈਂ ਭਟਕਾਂ।
SikhNet (Spanish)Que no abandone a mi Señor ni siquiera por un momento y que no toque la puerta de otros,
ਸਫਲ ਦਰਸਨ ਗੁਰੁ ਭੇਟੀਐ; ਮਾਨੁ ਮੋਹੁ ਮਿਟਾਵਉ ॥੩॥
safal darasan gur bhetteeai; maan mohu mittaavau |3|
Sant Singh KhalsaObtaining the Fruitful Vision of the Guru's Darshan, I discard my pride and attachment. ||3||
Manmohan SinghObtaining the accredited vision of the Guru, shed I my self-conceit and worldly love.
Manmohan Singh (Punjabi)ਗੁਰਾਂ ਦਾ ਅਮੋਘ ਦੀਦਾਰ ਪਰਾਪਤ ਕਰ, ਮੈਂ ਆਪਣੀ ਸਵੈ-ਹੰਗਤਾ ਤੇ ਸੰਸਾਰੀ ਮਮਤਾ ਨੂੰ ਦੂਰ ਕਰਦਾ ਹਾਂ।
Fareedkot Teekaਐਸੇ ਸਤਿਗੁਰੋਂ ਕੇ ਸਫਲ ਦਰਸਨ ਕੇ ਮਿਲਾਪ ਤੇ ਮਾਨ ਮੋਹਾਦੀ ਵਿਕਾਰੋਂ ਕੋ ਮਿਟਾਵੋਂ॥੩॥
Prof. Sahib Singh(ਹੇ ਪ੍ਰਭੂ! ਜੇ ਤੇਰੀ ਮਿਹਰ ਹੋਵੇ ਤਾਂ) ਮੈਨੂੰ ਉਹ ਗੁਰੂ ਮਿਲ ਪਏ, ਜਿਸ ਦਾ ਦਰਸਨ ਜੀਵਨ ਨੂੰ ਕਾਮਯਾਬ ਕਰ ਦੇਂਦਾ ਹੈ, (ਗੁਰੂ ਦੇ ਦਰ ਤੇ ਟਿਕ ਕੇ) ਮੈਂ (ਆਪਣੇ ਅੰਦਰੋਂ) ਅਹੰਕਾਰ ਦੂਰ ਕਰਾਂ, ਮੋਹ ਮਿਟਾਵਾਂ ॥੩॥ਪਦ ਅਰਥ ਸਫਲ = ਕਾਮਯਾਬ। ਸਫਲ ਦਰਸਨ = ਜਿਸ ਦਾ ਦਰਸਨ ਜੀਵਨ ਨੂੰ ਕਾਮਯਾਬ ਬਣਾਂਦਾ ਹੈ। ਭੇਟੀਐ = ਮਿਲ ਪਏ। ਮਿਟਾਵਉ = ਮਿਟਾਵਉਂ ॥੩॥
SikhNet (Spanish)que encuentre al Guru de la Visión Bendita, y que mi ego y amor a la dualidad sean suprimidos. (3)
ਸਤੁ ਸੰਤੋਖੁ ਦਇਆ ਧਰਮੁ; ਸੀਗਾਰੁ ਬਨਾਵਉ ॥
sat santokh deaa dharam; seegaar banaavau |
Sant Singh KhalsaI am embellished with truth, contentment, compassion and Dharmic faith.
Manmohan SinghI embellish myself with truthfulness contentment, compassion and piety.
Manmohan Singh (Punjabi)ਮੈਂ ਆਪਣੇ ਆਪ ਨੂੰ ਸੱਚਾਈ; ਸੰਤੁਸ਼ਟਤਾ ਰਹਿਮ ਅਤੇ ਪਵਿੱਤਰਤਾ ਨਾਲ ਸ਼ਸ਼ੋਭਤ ਕਰਦਾ ਹਾਂ।
Fareedkot Teekaਸਤ ਔ ਸੰਤੋਖ, ਦਯਾ, ਧਰਮ ਆਦੀ ਗੁਣੋਂ ਕੇ ਧਾਰਨੇ ਕਾ ਸੀਗਾਰ ਬਣਾਵੋਂ॥
Prof. Sahib Singh(ਹੇ ਪ੍ਰਭੂ! ਮੇਹਰ ਕਰ) ਮੈਂ ਸਤ ਨੂੰ, ਸੰਤੋਖ ਨੂੰ, ਦਇਆ ਨੂੰ, ਧਰਮ ਨੂੰ, (ਆਪਣੇ ਆਤਮਕ ਜੀਵਨ ਦੀ) ਸਜਾਵਟ ਬਣਾਈ ਰੱਖਾਂ।ਪਦ ਅਰਥ ਬਨਾਵਉ = ਬਨਾਉਂ, ਮੈਂ ਬਣਾ ਲਵਾਂ।
SikhNet (Spanish)Que embellezca mi ser con la Verdad, el Contentamiento, la Compasión y la Rectitud,
ਸਫਲ ਸੁਹਾਗਣਿ ਨਾਨਕਾ; ਅਪੁਨੇ ਪ੍ਰਭ ਭਾਵਉ ॥੪॥੧੫॥੪੫॥
safal suhaagan naanakaa; apune prabh bhaavau |4|15|45|
Sant Singh KhalsaMy spiritual marriage is fruitful, O Nanak; I am pleasing to my God. ||4||15||45||
Manmohan SinghFruitful has become my married life, O Nanak, by becoming pleasing to my Lord.
Manmohan Singh (Punjabi)ਆਪਣੇ ਸੁਆਮੀ ਨੂੰ ਚੰਗੀ ਲੱਗ ਜਾਣ ਨਾਲ ਹੇ ਨਾਨਕ! ਮੇਰਾ ਵਿਆਹੁਤਾ ਜੀਵਨ ਫਲਦਾਇਕ ਹੋ ਗਿਆ ਹੈ।
Fareedkot Teekaਸ੍ਰੀ ਗੁਰ ਜੀ ਕਹਤੇ ਹੈਂ: ਹੇ ਸ੍ਵਾਮੀ ਵਾਹਿਗੁਰੂ! ਤੇਰੇ ਕੋ ਭਾਵੋਂ ਅਰਥਾਤ ਪਸਿੰਦ ਆਉਂ, ਇਸ ਪ੍ਰਕਾਰ ਮੈਂ ਸਫਲ ਸੁਹਾਗਣ ਹੋਊਂ॥੪॥੧੫॥੪੫॥☬ਅਪਨੇ ਕੋ ਸਤਿਸੰਗ ਦ੍ਵਾਰਾ ਲਾਭ ਦਿਖਾਵਤੇ ਹੂਏ ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ (ਆਖ-ਜਿਵੇਂ) ਸੋਹਾਗਣ ਇਸਤ੍ਰੀ (ਆਪਣੇ ਪਤੀ ਨੂੰ ਪਿਆਰੀ ਲੱਗਦੀ ਹੈ, ਤਿਵੇਂ, ਜੇ ਉਸ ਦੀ ਮੇਹਰ ਹੋਵੇ, ਤਾਂ) ਕਾਮਯਾਬ ਜੀਵਨ ਵਾਲਾ ਬਣ ਕੇ ਆਪਣੇ ਪ੍ਰਭੂ ਨੂੰ ਪਿਆਰਾ ਲੱਗ ਸਕਦਾ ਹਾਂ ॥੪॥੧੫॥੪੫॥ਪਦ ਅਰਥ ਪ੍ਰਭ ਭਾਵਉ = ਪ੍ਰਭ ਭਾਵਉਂ, ਮੈਂ ਪ੍ਰਭੂ ਨੂੰ ਚੰਗਾ ਲੱਗਾਂ ॥੪॥੧੫॥੪੫॥
SikhNet (Spanish)que mi matrimonio sea fructífero y logre así, unirme a mi Señor. (4-15-45)