ਗੁਰਮੁਖਿ; ਅਕਥੁ ਕਥੈ ਬੀਚਾਰਿ ॥
guramukh; akath kathai beechaar |
Sant Singh KhalsaThe Gurmukh speaks the unspoken wisdom.
Manmohan SinghThe Lord-conscious begins to utter the difficult to describe Divine comprehension.
Manmohan Singh (Punjabi)ਪ੍ਰਭੂ ਨੂੰ ਜਾਣਨ ਵਾਲਾ ਪ੍ਰਾਨੀ ਅਕਹਿ ਈਸ਼ਵਰੀ ਧਿਆਨ ਨੂੰ ਵਰਨਣ ਕਰਦਾ ਹੈ।
Fareedkot Teekaਗੁਰੋਂ ਦ੍ਵਾਰੇ (ਅਕਥੁ) ਵਾਹਿਗੁਰੂ ਕਾ ਬੀਚਾਰ ਕਥੀਤਾ ਹੈ॥
Prof. Sahib Singhਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ (ਗੁਰੂ ਦੀ ਦੱਸੀ) ਵੀਚਾਰ ਨਾਲ ਉਸ ਪ੍ਰਭੂ ਦੇ ਗੁਣ ਗਾਉਂਦਾ ਹੈ ਜਿਸ ਦਾ ਸਹੀ ਸਰੂਪ ਬਿਆਨ ਨਹੀਂ ਹੋ ਸਕਦਾ,ਪਦ ਅਰਥ ਅਕਥੁ = ਜੋ ਕਥਿਆ ਨਾਹ ਜਾ ਸਕੇ, ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਬੀਚਾਰਿ = ਵਿਚਾਰ ਦੀ ਰਾਹੀਂ।
SikhNet (Spanish)Lleno de Sabiduría
ਗੁਰਮੁਖਿ; ਨਿਬਹੈ ਸਪਰਵਾਰਿ ॥
guramukh; nibahai saparavaar |
Sant Singh KhalsaIn the midst of his family, the Gurmukh lives a spiritual life.
Manmohan SinghAbiding with his family, the Lord conscious begins to practise righteousness.
Manmohan Singh (Punjabi)ਆਪਣੇ ਟੱਬਰ ਕਬੀਲੇ ਨਾਲ ਰਹਿੰਦਾ ਹੋਇਆ ਪ੍ਰਭੂ ਨੂੰ ਜਾਣਨ ਵਾਲਾ ਪ੍ਰਾਣੀ ਸਚਾਈ ਕਮਾਉਂਦਾ ਹੈ।
Fareedkot Teekaਅਰ ਗੁਰੋਂ ਦੁਆਰੇ ਹੀ ਸਹਿਤ ਪਰਵਾਰ ਕੇ (ਨਿਬਹੈ) ਨਿਭੀਤਾ ਹੈ, ਭਾਵ ਤਰੀਤਾ ਹੈ॥
Prof. Sahib Singh(ਇਸ ਤਰ੍ਹਾਂ) ਗੁਰਮੁਖ ਘਰਬਾਰੀ ਹੁੰਦਾ ਹੋਇਆ ਹੀ (ਜ਼ਿੰਦਗੀ ਦੀ ਬਾਜ਼ੀ ਵਿਚ) ਪੁੱਗ ਜਾਂਦਾ ਹੈ।ਪਦ ਅਰਥ ਨਿਬਹੈ = ਪੁੱਗਦਾ ਹੈ। ਸਪਰਵਾਰਿ = ਸ-ਪਰਵਾਰਿ, ਪਰਵਾਰ ਵਿਚ ਰਹਿੰਦਿਆਂ।
SikhNet (Spanish)el Hombre de Dios habla lo Inefable y practica la Rectitud en medio de su hogar.
ਗੁਰਮੁਖਿ ਜਪੀਐ; ਅੰਤਰਿ ਪਿਆਰਿ ॥
guramukh japeeai; antar piaar |
Sant Singh KhalsaThe Gurmukh lovingly meditates deep within.
Manmohan SinghThe holyman contemplates his Lord with hearty love.
Manmohan Singh (Punjabi)ਨੇਕ ਬੰਦਾ ਦਿਲੀ ਪ੍ਰੇਮ ਨਾਲ ਆਪਣੇ ਪ੍ਰਭੂ ਦਾ ਸਿਮਰਨ ਕਰਦਾ ਹੈ।
Fareedkot Teekaਅੰਤਰ ਸੇ ਪਿਆਰ ਲਾਇਕੇ ਗੁਰੋਂ ਦ੍ਵਾਰੇ ਹੀ ਨਾਮ ਜਪੀਤਾ ਹੈ॥
Prof. Sahib Singhਗੁਰੂ ਦੇ ਸਨਮੁਖ ਹੋਇਆਂ ਹੀ ਹਿਰਦੇ ਵਿਚ ਪਿਆਰ ਨਾਲ ਪ੍ਰਭੂ ਨੂੰ ਜਪ ਸਕੀਦਾ ਹੈ,ਪਦ ਅਰਥ ਅੰਤਰਿ = ਹਿਰਦੇ ਵਿਚ। ਪਿਆਰਿ = ਪਿਆਰ ਨਾਲ।
SikhNet (Spanish)Contempla a su Señor con Amor en su corazón y alcanza,
ਗੁਰਮੁਖਿ ਪਾਈਐ; ਸਬਦਿ ਅਚਾਰਿ ॥
guramukh paaeeai; sabad achaar |
Sant Singh KhalsaThe Gurmukh obtains the Shabad, and righteous conduct.
Manmohan SinghThe pious person obtains the Name and good conduct.
Manmohan Singh (Punjabi)ਪਵਿੱਤਰ ਪੁਰਸ਼ ਨਾਮ ਅਤੇ ਚੰਗੇ ਆਚਰਨ ਨੂੰ ਪ੍ਰਾਪਤ ਕਰ ਲੈਂਦਾ ਹੈ।
Fareedkot Teekaਅਰ ਗੁਰੋਂ ਦ੍ਵਾਰੇ ਹੀ (ਅਚਾਰਿ) ਕਰਤੱਬ੍ਯ ਸਿਖ ਕੇ ਬ੍ਰਹਮ ਕੋ ਪਾਈਤਾ ਹੈ॥
Prof. Sahib Singhਤੇ ਗੁਰਸ਼ਬਦ ਦੀ ਰਾਹੀਂ ਉੱਚਾ ਆਚਰਣ ਬਣ ਕੇ ਪ੍ਰਭੂ ਮਿਲਦਾ ਹੈ।ਪਦ ਅਰਥ ਸਬਦਿ = ਗੁਰਸ਼ਬਦ ਦੀ ਰਾਹੀਂ। ਅਚਾਰਿ = ਆਚਾਰ ਦੀ ਰਾਹੀਂ, ਚੰਗੇ ਆਚਰਨ ਨਾਲ।
SikhNet (Spanish)a través de la Palabra y por la Gracia del Guru, a Dios con pureza en su conducta.
ਸਬਦਿ ਭੇਦਿ ਜਾਣੈ ਜਾਣਾਈ ॥
sabad bhed jaanai jaanaaee |
Sant Singh KhalsaHe knows the mystery of the Shabad, and inspires others to know it.
Manmohan SinghHe, who Himself knows the Name's mystery others know it.
Manmohan Singh (Punjabi)ਜੋ ਆਪ ਨਾਮ ਦੇ ਭੇਤ ਨੂੰ ਪਾਉਂਦਾ ਹੈ, ਉਹ ਇਸ ਨੂੰ ਹੋਰਨਾਂ ਨੂੰ ਭੀ ਦਰਸਾਉਂਦਾ ਹੈ।
Fareedkot Teekaਤਿਨੋਂ ਨੇ ਬ੍ਰਹਮ ਭੇਦ ਕੋ ਆਪ ਜਾਨਿਆ ਹੈ ਔ ਜਗ੍ਯਾਸੀਓਂ ਕੋ ਭੀ ਬ੍ਰਹਮ ਕੇ ਪਾਵਣੇ ਕੀ ਜੁਗਤੀ ਜਾਣਾਈ ਹੈ॥
Prof. Sahib Singh(ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ) ਗੁਰੂ ਦੇ ਸ਼ਬਦ ਨਾਲ (ਆਪਣੇ ਮਨ ਨੂੰ) ਪ੍ਰੋ ਕੇ (ਪ੍ਰਭੂ ਨੂੰ) ਪਛਾਣਦਾ ਹੈ ਤੇ ਹੋਰਨਾਂ ਨੂੰ ਪਛਾਣ ਕਰਾਂਦਾ ਹੈ।ਪਦ ਅਰਥ ਭੇਦਿ = ਵਿੰਨ੍ਹ ਕੇ। ਜਾਣਾਈ = ਜਾਣਾਏ, ਜਣਾਏ, ਹੋਰਨਾਂ ਨੂੰ ਦੱਸਦਾ ਹੈ।
SikhNet (Spanish)La Palabra del Shabd penetra todo su ser y al tener una experiencia propia,
ਨਾਨਕ; ਹਉਮੈ ਜਾਲਿ ਸਮਾਈ ॥੨੯॥
naanak; haumai jaal samaaee |29|
Sant Singh KhalsaO Nanak, burning away his ego, he merges in the Lord. ||29||
Manmohan SinghBurning his ego, He merges in the Lord, O Nanak.
Manmohan Singh (Punjabi)ਆਪਣੀ ਹੰਗਤਾ ਨੂੰ ਸਾੜ ਕੇ ਉਹ ਸਾਈਂ ਵਿੱਚ ਲੀਨ ਹੋ ਜਾਂਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨਕੀ ਹਉਮੈਂ ਰੂਪ ਲਾਟ ਜਾਲਿ (ਸਮਾਈ) ਨਸਟ ਹੂਈ ਹੈ॥੨੯॥
Prof. Sahib Singhਹੇ ਨਾਨਕ! ਗੁਰਮੁਖ (ਆਪਣੀ) ਹਉਮੈ (ਖ਼ੁਦ-ਗ਼ਰਜ਼ੀ) ਸਾੜ ਕੇ (ਪ੍ਰਭੂ ਵਿਚ) ਲੀਨ ਰਹਿੰਦਾ ਹੈ ॥੨੯॥ਪਦ ਅਰਥ ਜਾਲਿ = ਸਾੜ ਕੇ ॥੨੯॥
SikhNet (Spanish)puede compartirla con otros también, calma su ego, y se une a Dios.(29)
ਗੁਰਮੁਖਿ; ਧਰਤੀ ਸਾਚੈ ਸਾਜੀ ॥
guramukh; dharatee saachai saajee |
Sant Singh KhalsaThe True Lord fashioned the earth for the sake of the Gurmukhs.
Manmohan SinghIt is for the pious persons, that the True Lord has created the earth.
Manmohan Singh (Punjabi)ਪਵਿੱਤਰ ਪੁਰਸ਼ਾਂ ਦੇ ਲਈ ਸੱਚੇ ਸੁਆਮੀ ਨੇ ਧਰਤੀ ਰਚੀ ਹੈ।
Fareedkot Teekaਗੁਰਮੁਖੋਂ ਨੇ ਐਸੇ ਜਾਣਿਆ ਹੈ ਕਿ ਧਰਤੀ ਸੱਚੇ ਵਾਹਿਗੁਰੂ ਨੇ ਸਾਜੀ ਅਰਥਾਤ ਰਚੀ ਹੈ॥
Prof. Sahib Singhਸੱਚੇ ਪ੍ਰਭੂ ਨੇ ਗੁਰਮੁਖ ਮਨੁੱਖ (ਪੈਦਾ ਕਰਨ) ਵਾਸਤੇ ਧਰਤੀ ਬਣਾਈ ਹੈ;ਪਦ ਅਰਥ ਸਾਚੈ = ਸੱਚੇ ਪ੍ਰਭੂ ਨੇ।
SikhNet (Spanish)Fue por Amor a los seres con Conciencia de Dios que el Señor creó esta tierra,
ਤਿਸ ਮਹਿ; ਓਪਤਿ ਖਪਤਿ ਸੁ ਬਾਜੀ ॥
tis meh; opat khapat su baajee |
Sant Singh KhalsaThere, he set in motion the play of creation and destruction.
Manmohan SinghTherein He has set agoing the play of birth and death.
Manmohan Singh (Punjabi)ਉਸ ਅੰਦਰ ਉਸ ਨੇ ਜੰਮਣ ਅਤੇ ਮਰਨ ਦੀ ਖੇਡ ਰੱਚ ਛੱਡੀ ਹੈ।
Fareedkot Teekaਤਿਸੀ ਧਰਤੀ ਮੇਂ ਉਤਪਤੀ ਅਰ ਖਪਣਾਂ ਜੋ ਜੀਵੋਂ ਕਾ ਹੋ ਰਹਾ ਹੈ, ਸੋ ਬਾਜੀ ਰੂਪ ਹੈ॥
Prof. Sahib Singhਇਸ ਧਰਤੀ ਵਿਚ ਉਤਪੱਤੀ ਤੇ ਨਾਸ (ਗੁਰਮੁਖਤਾ ਦੇ ਵਿਕਾਸ ਲਈ) ਇਕ ਖੇਡ ਹੈ;ਪਦ ਅਰਥ ਤਿਸੁ ਮਹਿ = ਉਸ (ਧਰਤੀ) ਵਿਚ। ਓਪਤਿ = ਉਤਪੱਤੀ। ਖਪਤਿ = ਨਾਸ। ਬਾਜੀ = ਖੇਡ।
SikhNet (Spanish)y se regocija con el lúdico vaivén de la vida.
ਗੁਰ ਕੈ ਸਬਦਿ ਰਪੈ ਰੰਗੁ ਲਾਇ ॥
gur kai sabad rapai rang laae |
Sant Singh KhalsaOne who is filled with the Word of the Guru's Shabad enshrines love for the Lord.
Manmohan SinghHe who is imbued with the Guru's word, come to enshrine love for the Lord.
Manmohan Singh (Punjabi)ਜੋ ਗੁਰਾਂ ਦੀ ਬਾਣੀ ਨਾਲ ਰੰਗੀਜਿਆ ਹੈ, ਉਸ ਦਾ ਪਿਆਰ ਪ੍ਰਭੂ ਨਾਲ ਪੈ ਜਾਂਦਾ ਹੈ।
Fareedkot Teekaਜੋ ਗੁਰੋਂ ਕੇ ਉਪਦੇਸ ਮੇਂ ਰੰਗੇ ਹੈਂ ਵਹੁ ਔਰੋਂ ਕੋ ਭੀ ਰੰਗ ਲਾਵਤੇ ਹੈਂ॥
Prof. Sahib Singhਜਦੋਂ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਨਾਲ ਪਿਆਰ ਜੋੜ ਕੇ (ਪ੍ਰਭੂ ਦੇ ਰੰਗ ਵਿਚ) ਰੰਗਿਆ ਜਾਂਦਾ ਹੈ,ਪਦ ਅਰਥ ਰਪੈ = ਰੰਗਿਆ ਜਾਂਦਾ ਹੈ। ਰੰਗੁ = ਪਿਆਰ
SikhNet (Spanish)Aquél que está imbuido en el Amor a la Palabra del Shabd del Guru,
ਸਾਚਿ ਰਤਉ; ਪਤਿ ਸਿਉ ਘਰਿ ਜਾਇ ॥
saach rtau; pat siau ghar jaae |
Sant Singh KhalsaAttuned to the Truth, he goes to his home with honor.
Manmohan SinghHe who is imbued with truth goes home with honour.
Manmohan Singh (Punjabi)ਜੋ ਸੱਚ ਨਾਲ ਰੰਗਿਆ ਹੋਇਆ ਹੈ, ਉਹ ਇੱਜ਼ਤ ਨਾਲ ਆਪਣੇ ਗ੍ਰਹਿ ਨੂੰ ਜਾਂਦਾ ਹੈ।
Fareedkot Teekaਜੋ ਸਾਚ ਮੇਂ (ਰਤਉ) ਰੰਗਿਆ ਹੈ, ਸੋ ਪਤਿ ਕੇ ਸਾਥ ਹੀ (ਘਰਿ) ਪ੍ਰਲੋਕ ਮੇਂ ਜਾਤਾ ਹੈ॥
Prof. Sahib Singhਤਾਂ ਸੱਚੇ ਵਿਚ ਰੱਤਾ ਹੋਇਆ (ਗੁਰਮੁਖ) ਇੱਜ਼ਤ ਲੈ ਕੇ ਆਪਣੇ ਘਰ ਵਿਚ ਅੱਪੜਦਾ ਹੈ (ਤੇ ਉਸ ਦੀ ਘੜਨ ਭੱਜਣ ਦੀ ਖੇਡ ਮੁੱਕ ਜਾਂਦੀ ਹੈ)।ਪਦ ਅਰਥ ਰਤਉ = ਰੱਤਾ ਹੋਇਆ। ਪਤਿ = ਇੱਜ਼ਤ।
SikhNet (Spanish)está imbuido también en la Verdad y deja esta vida con Honor.
ਸਾਚ ਸਬਦ ਬਿਨੁ; ਪਤਿ. ਨਹੀ ਪਾਵੈ ॥
saach sabad bin; pat. nahee paavai |
Sant Singh KhalsaWithout the True Word of the Shabad, no one receives honor.
Manmohan SinghWithout the True Name, one obtains not honour.
Manmohan Singh (Punjabi)ਸੱਚੇ ਨਾਮ ਦੇ ਬਾਝੋਂ ਬੰਦੇ ਨੂੰ ਇੱਜ਼ਤ ਆਬਰੂ ਪ੍ਰਾਪਤ ਨਹੀਂ ਹੁੰਦੀ।
Fareedkot Teekaਸਚੇ ਉਪਦੇਸ ਬਿਨਾਂ (ਪਤਿ) ਪਰਤਿਸਟਾ ਨਹੀਂ ਪਾਵਤਾ॥
Prof. Sahib Singhਸੱਚੇ ਸ਼ਬਦ ਤੋਂ ਬਿਨਾ ਕੋਈ ਮਨੁੱਖ ਇਜ਼ਤ ਹਾਸਲ ਨਹੀਂ ਕਰ ਸਕਦਾ।
SikhNet (Spanish)Cierto es, sin la Palabra Verdadera, uno no logra tener Honor.
ਨਾਨਕ. ਬਿਨੁ ਨਾਵੈ; ਕਿਉ ਸਾਚਿ ਸਮਾਵੈ ॥੩੦॥
naanak. bin naavai; kiau saach samaavai |30|
Sant Singh KhalsaO Nanak, without the Name, how can one be absorbed in Truth? ||30||
Manmohan SinghNanak, without the Name, how can the mortal he absorbed in the True Lord?
Manmohan Singh (Punjabi)ਨਾਨਕ, ਨਾਮ ਦੇ ਬਗ਼ੈਰ, ਪ੍ਰਾਨੀ ਕਿਸ ਤਰ੍ਹਾਂ ਸੱਚੇ ਸੁਆਮੀ ਅੰਦਰ ਲੀਨ ਹੋ ਸਕਦਾ ਹੈ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਕਿਉਂਕਿ ਬਿਨਾਂ ਨਾਮ ਸੇ ਕਿਸ ਪ੍ਰਕਾਰ ਸਚ ਸਰੂਪ ਮੇਂ ਸਮਾਵੇਗਾ?॥੩੦॥
Prof. Sahib Singhਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ ਪ੍ਰਭੂ ਵਿਚ ਮਨੁੱਖ ਕਿਵੇਂ ਸਮਾ ਸਕਦਾ ਹੈ? (ਨਹੀਂ ਸਮਾ ਸਕਦਾ) ॥੩੦॥
SikhNet (Spanish)Dice Nanak: ¿Cómo podría uno inmergirse en la Verdad, si no es a través del Nombre del Señor?(30)