ਗੁਰਮੁਖਿ; ਸਾਚੇ ਕਾ ਭਉ ਪਾਵੈ ॥
guramukh; saache kaa bhau paavai |
Sant Singh KhalsaThe Gurmukh lives in the Fear of God, the True Lord.
Manmohan SinghThe Guru-ward enshrines the True Lord's fear.
Manmohan Singh (Punjabi)ਗੁਰੂ-ਸਮਰਪਨ ਸੱਚੇ ਸਾਈਂ ਦੇ ਡਰ ਨੂੰ ਧਾਰਨ ਕਰਦਾ ਹੈ।
Fareedkot Teekaਗੁਰਮੁਖਿ ਸਾਚੇ ਵਾਹਿਗੁਰੂ ਕਾ ਭਉ ਮਨ ਮੇਂ ਧਾਰਨ ਕਰਤੇ ਹੈਂ॥
Prof. Sahib Singhਜੋ ਮਨੁੱਖ ਸਤਿਗੁਰੂ ਦੇ ਅਨੁਸਾਰ ਹੋ ਕੇ ਤੁਰਦਾ ਹੈ ਉਹ ਸੱਚੇ ਪ੍ਰਭੂ ਦਾ ਡਰ ਆਪਣੇ ਹਿਰਦੇ ਵਿਚ ਟਿਕਾਂਦਾ ਹੈ,
SikhNet (Spanish)El Hombre de Dios habita en la Reverencia al Señor,
ਗੁਰਮੁਖਿ; ਬਾਣੀ ਅਘੜੁ. ਘੜਾਵੈ ॥
guramukh; baanee agharr. gharraavai |
Sant Singh KhalsaThrough the Word of the Guru's Bani, the Gurmukh refines the unrefined.
Manmohan SinghThe Guru-ward makes sweet his unrefined speech.
Manmohan Singh (Punjabi)ਗੁਰੂ-ਸਮਰਪਣ ਆਪਣੀ ਰੁੱਖੀ ਬੋਲੀ ਨੂੰ ਰਸੀਲੀ ਬਣਾ ਲੈਂਦਾ ਹੈ।
Fareedkot Teekaਅਰੁ ਗੁਰੋਂ ਦੁਵਾਰੇ (ਅਘੜੁ) ਨਿਕੰਮੀ⁽¹⁾ ਬਾਣੀ ਕੋ (ਘੜਾਵੈ) ਸਵਾਰਤੇ ਹੈਂ॥
Prof. Sahib Singhਗੁਰੂ ਦੀ ਬਾਣੀ ਦੀ ਰਾਹੀਂ ਅਮੋੜ-ਮਨ ਨੂੰ ਸੁਚੱਜਾ ਬਣਾਂਦਾ ਹੈ,ਪਦ ਅਰਥ ਅਘੜੁ = ਅਮੋੜ ਮਨ, ਜੋ ਚੰਗੀ ਤਰ੍ਹਾਂ ਘੜਿਆ ਹੋਇਆ ਨਹੀਂ।
SikhNet (Spanish)y a través de la Palabra del Shabd se sobrepone a su mente salvaje;
ਗੁਰਮੁਖਿ ਨਿਰਮਲ ਹਰਿ ਗੁਣ ਗਾਵੈ ॥
guramukh niramal har gun gaavai |
Sant Singh KhalsaThe Gurmukh sings the immaculate, Glorious Praises of the Lord.
Manmohan SinghThe Guru-ward hymns the Lord's immaculate praise.
Manmohan Singh (Punjabi)ਗੁਰੂ-ਸਮਰਪਨ ਪ੍ਰਭੂ ਦਾ ਪਵਿੱਤਰ ਜੱਸ ਗਾਇਨ ਕਰਦਾ ਹੈ।
Fareedkot Teekaਗੁਰਮੁਖਿ ਹਰੀ ਕੇ ਗੁਨ ਗਾਇਕੈ ਨਿਰਮਲੁ ਹੋਤੇ ਹੈਂ, ਪੁਨਃ ਗਾਵਤੇ ਹੈਂ॥
Prof. Sahib Singhਨਿਰਮਲ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ,
SikhNet (Spanish)canta la Alabanza Inmaculada de Dios
ਗੁਰਮੁਖਿ ਪਵਿਤ੍ਰੁ ਪਰਮ ਪਦੁ ਪਾਵੈ ॥
guramukh pavitru param pad paavai |
Sant Singh KhalsaThe Gurmukh attains the supreme, sanctified status.
Manmohan SinghThe Guru-ward, attains the pure supreme status.
Manmohan Singh (Punjabi)ਗੁਰੂ-ਸਮਰਪਨ ਪਾਵਨ ਮਹਾਨ ਮਰਤਬੇ ਨੂੰ ਪਾ ਲੈਂਦਾ ਹੈ।
Fareedkot Teekaਅਰੁ ਗੁਰਮੁਖਿ ਹੀ ਪਵਿਤ੍ਰ ਪਰਮਪਦ ਕੋ ਪਾਵਤੇ ਹੈਂ॥
Prof. Sahib Singh(ਤੇ ਇਸ ਤਰ੍ਹਾਂ) ਪਵਿਤ੍ਰ ਤੇ ਉੱਚੀ ਆਤਮਕ ਅਵਸਥਾ ਹਾਸਲ ਕਰਦਾ ਹੈ।ਪਦ ਅਰਥ ਪਰਮ ਪਦੁ = ਸਭ ਤੋਂ ਉੱਤਮ ਦਰਜਾ।
SikhNet (Spanish)y logra el Estado de Éxtasis Puro;
ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ ॥
guramukh rom rom har dhiaavai |
Sant Singh KhalsaThe Gurmukh meditates on the Lord with every hair of his body.
Manmohan SinghThe God-conscious being remembers God through every hair of his.
Manmohan Singh (Punjabi)ਵਾਹਿਗੁਰੂ-ਬੇਤਾ, ਆਪਣੇ ਹਰ ਵਾਲ ਦੁਆਰਾ ਵਾਹਿਗੁਰੂ ਨੂੰ ਸਿਮਰਦਾ ਹੈ।
Fareedkot Teekaਪੁਨਾ ਗੁਰਮੁਖਿ ਰੋਮ ਰੋਮ ਹਰੀ ਕੋ ਧਿਆਵਤੇ ਹੈਂ। ਇਸਮੈਂ ਦੋ ਭਾਵ ਹੈਂ: ਭਗਤੋਂ ਕੇ ਰੋਮ ਰੋਮ ਸੇ ਰਾਮਨਾਮ ਕੀ ਧੁਨੀ ਹੋਤੀ ਹੈ। ਹਨੂਮਾਨਵਤ ਵਾ ਰੋਮ ਰੋਮ, ਭਾਵ ਬਨ ਤ੍ਰਿਣ ਮੇਂ ਪਰਮੇਸਰ ਕੋ ਪੂਰਨ ਜਾਨ ਕਰ ਧਿਆਨ ਕਰਤੇ ਹੈਂ॥
Prof. Sahib Singhਗੁਰਮੁਖਿ ਮਨੁੱਖ ਤਨੋਂ ਮਨੋਂ ਪਰਮਾਤਮਾ ਨੂੰ ਯਾਦ ਕਰਦਾ ਹੈ,ਪਦ ਅਰਥ ਰੋਮਿ ਰੋਮਿ = ਹਰੇਕ ਰੋਮ ਦੀ ਰਾਹੀਂ; (ਭਾਵ,) ਤਨੋਂ ਮਨੋਂ।
SikhNet (Spanish)contempla al Señor en cuerpo y Alma
ਨਾਨਕ; ਗੁਰਮੁਖਿ ਸਾਚਿ ਸਮਾਵੈ ॥੨੭॥
naanak; guramukh saach samaavai |27|
Sant Singh KhalsaO Nanak, the Gurmukh merges in Truth. ||27||
Manmohan SinghNanak, the God-conscious being merges in the True Lord.
Manmohan Singh (Punjabi)ਨਾਨਕ ਵਾਹਿਗੁਰੂ ਨੂੰ ਜਾਣਨ ਵਾਲਾ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪੁਨਾ ਗੁਰਮੁਖ ਸਾਚ ਸਰੂਪ ਮੇਂ ਅਰਥਾਤ ਕੇਵਲ ਮੋਖ ਕੋ ਪਾਵਤੇ ਹੈਂ॥੨੭॥
Prof. Sahib Singhਹੇ ਨਾਨਕ! (ਬੰਦਗੀ ਦੀ ਰਾਹੀਂ) ਗੁਰਮੁਖ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੨੭॥ਪਦ ਅਰਥ ਸਾਚਿ = ਸੱਚੇ ਪ੍ਰਭੂ ਵਿਚ ॥੨੭॥
SikhNet (Spanish)y se sumerge en la Verdad. (27)
ਗੁਰਮੁਖਿ ਪਰਚੈ; ਬੇਦ ਬੀਚਾਰੀ ॥
guramukh parachai; bed beechaaree |
Sant Singh KhalsaThe Gurmukh is pleasing to the True Guru; this is contemplation on the Vedas.
Manmohan SinghThe pious persons remains busy in reflecting on the gnosis.
Manmohan Singh (Punjabi)ਪਵਿੱਤ੍ਰ ਪੁਰਸ਼ ਗਿਆਨ ਵਿਚਾਰਨ ਵਿੰਚ ਰੁੱਝਿਆ ਰਹਿੰਦਾ ਹੈ।
Fareedkot Teekaਗੁਰਮੁਖਿ ਬੇਦ ਕੇ ਬੀਚਾਰਨੇ ਮੇਂ ਪਰਚੇ ਹੂਏ ਹੈਂ॥
Prof. Sahib Singhਜੋ ਮਨੁੱਖ ਗੁਰੂ ਨਾਲ ਡੂੰਘੀ ਸਾਂਝ ਬਣਾ ਲੈਂਦਾ ਹੈ (ਭਾਵ, ਜਿਸ ਨੂੰ ਸਤਿਗੁਰੂ ਵਿਚ ਪੂਰਨ ਵਿਸ਼ਵਾਸ ਹੋ ਜਾਂਦਾ ਹੈ) ਉਹ (ਮਾਨੋ) ਵੇਦਾਂ ਦਾ ਗਿਆਤਾ ਹੋ ਗਿਆ ਹੈ (ਉਸ ਨੂੰ ਵੇਦਾਂ ਦੀ ਲੋੜ ਨਹੀਂ ਰਹਿ ਜਾਂਦੀ)।ਪਦ ਅਰਥ ਪਰਚਾ = ਡੂੰਘੀ ਸਾਂਝ, ਪਿਆਰ (ਸੰ: परिचिं ਪਰਿਚਿ = ਸਾਂਝ ਬਨਾਣੀ, ਮਿੱਤ੍ਰਤਾ ਕਾਇਮ ਕਰਨੀ)।
SikhNet (Spanish)Se puede entender la Sabiduría de los Vedas
ਗੁਰਮੁਖਿ ਪਰਚੈ; ਤਰੀਐ ਤਾਰੀ ॥
guramukh parachai; tareeai taaree |
Sant Singh KhalsaPleasing the True Guru, the Gurmukh is carried across.
Manmohan SinghBeing satisfied through the Guru one crosses the world-rivulet.
Manmohan Singh (Punjabi)ਗੁਰਾਂ ਦੇ ਰਾਹੀਂ ਪਤੀਜਦ ਦੁਆਰਾ, ਇਨਸਾਨ ਸੰਸਾਰ-ਨਦੀ ਤੋਂ ਪਾਰ ਹੋ ਜਾਂਦਾ ਹੈ।
Fareedkot Teekaਗੁਰਮੁਖੋਂ ਕੇ ਉਪਦੇਸ ਕਰ ਕੇ (ਤਾਰੀ)⁽¹⁾ ਨਦੀ ਜੋ ਮਾਯਾ ਹੈ, ਸੋ ਤਰੀਤੀ ਹੈ॥
Prof. Sahib Singhਗੁਰੂ ਨਾਲ ਡੂੰਘੀ ਸਾਂਝ ਬਣਾਇਆਂ ਸੰਸਾਰ-ਸਮੁੰਦਰ ਤੋਂ ਤਰ ਜਾਈਦਾ ਹੈ,
SikhNet (Spanish)habiendo tomado Conciencia de la Palabra del Shabd del Guru y en esta realización, cruzar el mar de las existencias materiales.
ਗੁਰਮੁਖਿ ਪਰਚੈ; ਸੁ ਸਬਦਿ ਗਿਆਨੀ ॥
guramukh parachai; su sabad giaanee |
Sant Singh KhalsaPleasing the True Guru, the Gurmukh receives the spiritual wisdom of the Shabad.
Manmohan SinghHe, who is satisfied by Guru's grace, becomes the discerner of the Guru's word.
Manmohan Singh (Punjabi)ਜਿਸ ਦੀ ਗੁਰਾਂ ਦੀ ਦਇਆ ਦੁਆਰਾ ਨਿਸ਼ਾ ਹੋ ਜਾਂਦੀ ਹੈ, ਉਹ ਗੁਰਬਾਣੀ ਦੀ ਗਿਆਨੀ ਥੀ ਵੰਝਦਾ ਹੈ।
Fareedkot Teekaਗੁਰਮੁਖੋਂ ਕੇ (ਪਰਚੈ) ਉਪਦੇਸ ਤੇ (ਸੁ ਸਬਦਿ) ਸੁਸਟੂ ਜੋ ਬ੍ਰਹਮੁ ਹੈ ਤਿਸ ਕੇ ਜਾਨਨੇ ਵਾਲੇ ਹੋਈਤਾ ਹੈ॥
Prof. Sahib Singhਗੁਰ-ਸ਼ਬਦ ਦੀ ਰਾਹੀਂ ਪਰਮਾਤਮਾ ਨਾਲ ਜਾਣ-ਪਛਾਣ ਵਾਲਾ ਹੋ ਜਾਈਦਾ ਹੈ,ਪਦ ਅਰਥ ਗਿਆਨੀ = ਗਿਆਨ ਵਾਲਾ, ਪ੍ਰਭੂ ਨਾਲ ਡੂੰਘੀ ਜਾਣ = ਪਛਾਣ ਵਾਲਾ।
SikhNet (Spanish)Sí, uno se vuelve Sabio a través de la Palabra,
ਗੁਰਮੁਖਿ ਪਰਚੈ; ਅੰਤਰ ਬਿਧਿ ਜਾਨੀ ॥
guramukh parachai; antar bidh jaanee |
Sant Singh KhalsaPleasing the True Guru, the Gurmukh comes to know the path within.
Manmohan SinghBeing satisfied by Guru's grace, the mortal comes to know the inner mortal why of life.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਪੀਤਜ ਕੇ, ਪ੍ਰਾਨੀ ਅੰਦਰਲੀ ਜੀਵਨ-ਰਹੁ-ਰੀਤੀ ਨੂੰ ਜਾਣ ਲੈਂਦਾ ਹੈ।
Fareedkot Teekaਅਰੁ ਗੁਰਮੁਖੋਂ ਕੇ ਉਪਦੇਸ ਸੇ ਅੰਤਰ ਕੀ ਬਿਧੀ ਜਾਨੀਤੀ ਹੈ, ਭਾਵ ਸਰਬਾਂਤਰਯਾਮੀ ਹੋਈਤਾ ਹੈ॥
Prof. Sahib Singhਤੇ ਗੁਰ-ਸ਼ਬਦ ਦੀ ਰਾਹੀਂ ਅੰਦਰਲੇ ਦੀ ਸੂਝ ਪੈ ਜਾਂਦੀ ਹੈ।ਪਦ ਅਰਥ ਅੰਤਰ = ਅੰਦਰ ਦੀ। (ਨੋਟ: ਪਉੜੀ ਨੰ: ੨੪ ਵਿਚ ਦੇ ਲਫ਼ਜ਼ 'ਅੰਤਰਿ' ਤੇ ਇਸ ਲਫ਼ਜ਼ 'ਅੰਤਰ' ਦਾ ਫ਼ਰਕ ਸਮਝਣ-ਜੋਗ ਹੈ)। ਅੰਤਰਿ = ਆਪਣੇ ਅੰਦਰ। ਅੰਤਰ ਬਿਧਿ = ਅੰਦਰ ਦੀ ਹਾਲਤ}।
SikhNet (Spanish)ya que conoce el secreto de la vida interior.
ਗੁਰਮੁਖਿ ਪਾਈਐ ਅਲਖ ਅਪਾਰੁ ॥
guramukh paaeeai alakh apaar |
Sant Singh KhalsaThe Gurmukh attains the unseen and infinite Lord.
Manmohan SinghBy Guru's grace one attains to the Invisible and infinite Lord.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਇਨਸਾਨ ਅਦ੍ਰਿਸ਼ਟ ਅਤੇ ਅਨੰਤ ਪ੍ਰਭੂ ਨੂੰ ਪਾ ਲੈਂਦਾ ਹੈ।
Fareedkot Teekaਗੁਰੋਂ ਦੁਆਰੇ (ਅਲਖ ਅਪਾਰੁ) ਵਾਹਿਗੁਰੂ ਪਾਈਤਾ ਹੈ॥
Prof. Sahib Singhਗੁਰੂ ਦੇ ਸਨਮੁਖ ਹੋਇਆਂ ਅਦ੍ਰਿਸ਼ਟ ਤੇ ਬੇ-ਅੰਤ ਪ੍ਰਭੂ ਮਿਲ ਪੈਂਦਾ ਹੈ;ਪਦ ਅਰਥ ਅਲਖ = ਜਿਸ ਦੇ ਕੋਈ ਖ਼ਾਸ ਚਿਹਨ ਨਿਸ਼ਾਨ ਜਾਂ ਲੱਛਣ ਨਹੀਂ।
SikhNet (Spanish)Uno alcanza al Dios Infinito e Insondable
ਨਾਨਕ; ਗੁਰਮੁਖਿ ਮੁਕਤਿ ਦੁਆਰੁ ॥੨੮॥
naanak; guramukh mukat duaar |28|
Sant Singh KhalsaO Nanak, the Gurmukh finds the door of liberation. ||28||
Manmohan SinghNanak, through the Guru's grace, one attains the door of salvation.
Manmohan Singh (Punjabi)ਨਾਨਕ, ਗੁਰਾਂ ਦੀ ਰਹਿਮਤ ਰਾਹੀਂ ਬੰਦਾ ਮੋਖਸ਼ ਦੇ ਦਰਵਾਜ਼ੇ ਨੂੰ ਹਾਸਲ ਕਰ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਦੁਆਰੇ ਹੀ (ਮੁਕਤਿ ਦੁਆਰੁ) ਵੈਕੁੰਠ ਵਾ ਗਿਆਨ ਪਾਈਤਾ ਹੈ॥੨੮॥
Prof. Sahib Singhਹੇ ਨਾਨਕ! ਗੁਰੂ ਦੀ ਰਾਹੀਂ ਹੀ (ਹਉਮੈ ਤੋਂ) ਖ਼ਲਾਸੀ ਦਾ ਰਸਤਾ ਲੱਭਦਾ ਹੈ ॥੨੮॥ਪਦ ਅਰਥ ਦੁਆਰੁ = ਦਰਵਾਜ਼ਾ ॥੨੮॥
SikhNet (Spanish)a través del Guru y cruza el Umbral de la Salvación. (28)