ੴ

ਸਿੱਖਬਾਣੀ · SikhBani

Ang 941

Sri Guru Granth Sahib · Raag Raamkalee · 5 shabads, 54 lines
Translations
Shabad Guru Nanak Dev Ji Raag Raamkalee continued from Ang 940

ਸੋ ਬੂਝੈ. ਜਿਸੁ ਆਪਿ ਬੁਝਾਏ; ਗੁਰ ਕੈ ਸਬਦਿ. ਸੁ ਮੁਕਤੁ ਭਇਆ ॥

so boojhai. jis aap bujhaae; gur kai sabad. su mukat bheaa |

Sant Singh KhalsaHe alone understands, whom the Lord inspires to understand. Through the Word of the Guru's Shabad, one is liberated.
Manmohan SinghHe alone understands, whom the Lord Himself makes understand. By Guru's instruction he is emancipated.
Manmohan Singh (Punjabi)ਕੇਵਲ ਉਹ ਹੀ ਸਮਝਦਾ ਹੈ ਜਿਸ ਨੂੰ ਸੁਆਮੀ ਖ਼ੁਦ ਸਮਝਾਉਂਦਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਉਹ ਮੁਕਤ ਹੋ ਜਾਂਦਾ ਹੈ।
Fareedkot Teekaਸੋਈ ਸਮਝਤਾ ਹੈ ਜਿਸ ਕੋ ਆਪ ਗੁਰੂ ਸਮਝਾਵਤਾ ਹੈ, ਅਰ ਜਿਸ ਨੇ ਗੁਰੋਂ ਕੇ ਉਪਦੇਸ ਕਰ ਸਮਝਾ ਹੈ, ਸੋ ਜਗ੍ਯਾਸੂ ਮੁਕਤ ਭਯਾ ਹੈ॥
Prof. Sahib Singh(ਇਹ ਭੇਤ) ਉਹ ਮਨੁੱਖ ਸਮਝਦਾ ਹੈ ਜਿਸ ਨੂੰ ਪ੍ਰਭੂ ਆਪ ਸਮਝ ਬਖ਼ਸ਼ਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜਨ ਦੇ ਕਾਰਨ ਉਹ ਮਨੁੱਖ (ਹਉਮੈ ਤੋਂ) ਆਜ਼ਾਦ ਹੋ ਜਾਂਦਾ ਹੈ।

ਪਦ ਅਰਥ ਆਪਿ = {ਪਉੜੀ ਨੰ: ੨੪ ਵਿਚ ਲਫ਼ਜ਼ 'ਆਪੁ' ਤੇ ਇਸ ਲਫ਼ਜ਼ 'ਆਪਿ' ਦਾ ਫ਼ਰਕ ਸਮਝਣ ਲਈ ਵੇਖੋ 'ਗੁਰਬਾਣੀ ਵਿਆਕਰਣ'}।

SikhNet (Spanish)Pero esto, sólo lo sabe aquél a quien Dios se lo ha hecho saber, al emanciparlo a través de la Palabra del Shabd del Guru.

ਨਾਨਕ. ਤਾਰੇ ਤਾਰਣਹਾਰਾ; ਹਉਮੈ ਦੂਜਾ ਪਰਹਰਿਆ ॥੨੫॥

naanak. taare taaranahaaraa; haumai doojaa parahariaa |25|

Sant Singh KhalsaO Nanak, the Emancipator emancipates one who drives out egotism and duality. ||25||
Manmohan SinghNanak, the Floater (God) floats the mortal, who stills his ego and duality.
Manmohan Singh (Punjabi)ਨਾਨਕ, ਪਾਰ ਉਤਾਰਨ ਵਾਲਾ (ਪ੍ਰਭੂ) ਉਸ ਦਾ ਪਾਰ ਉਤਾਰਾ ਕਰ ਦਿੰਦਾ ਹੈ ਜੋ ਆਪਣੀ ਹੰਗਤਾ ਤੇ ਦਵੈਤ-ਭਾਵ ਨੂੰ ਮੇਟ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਨੇ ਹਉਮੈਂ ਔ ਦੂਜਾ ਭਾਵ ਤਿਆਗਿਆ ਹੈ ਤਿਸ ਕੋ ਤਾਰਣਹਾਰਾ ਜੋ ਵਾਹਿਗੁਰੂ ਹੈ, ਸੋ ਤਾਰ ਲੇਤਾ ਹੈ॥੨੫॥
Prof. Sahib Singhਹੇ ਨਾਨਕ! ਜਿਸ ਨੇ ਹਉਮੈ ਤੇ ਦੂਜਾ-ਭਾਵ ਤਿਆਗ ਦਿੱਤਾ ਹੈ ਉਸ ਨੂੰ ਤਾਰਣਹਾਰ ਪ੍ਰਭੂ ਤਾਰ ਲੈਂਦਾ ਹੈ ॥੨੫॥

ਪਦ ਅਰਥ ਪਰਹਰਿਆ = ਦੂਰ ਕੀਤਾ ॥੨੫॥

SikhNet (Spanish)Dice Nanak, el Único Señor nos emancipa a todos, elevándonos de nuestro ego hacia la Conciencia Universal.(25)

ਮਨਮੁਖਿ ਭੂਲੈ; ਜਮ ਕੀ ਕਾਣਿ ॥

manamukh bhoolai; jam kee kaan |

Sant Singh KhalsaThe self-willed manmukhs are deluded, under the shadow of death.
Manmohan SinghThe perverse are gone astray and are under the sway of death.
Manmohan Singh (Punjabi)ਮਨਮੁੱਖ ਪੁਰਸ਼, ਕੁਰਾਹੇ ਪਏ ਹਨ ਅਤੇ ਮੌਤ ਦੀ ਹਕੂਮਤ ਥੱਲੇ ਹਨ।
Fareedkot Teekaਮਨਮੁਖਤਾ ਕਰ ਕੇ ਜੋ ਵਾਹਿਗੁਰੂ ਸੇ ਭੂਲੇ ਹੈਂ ਤਿਨ ਕੋ ਜਮ ਕੀ ਕਣੌਡ ਹੈ॥
Prof. Sahib Singhਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਹ (ਜੀਵਨ ਦਾ ਸਹੀ ਰਸਤਾ) ਖੁੰਝ ਜਾਂਦਾ ਹੈ ਤੇ ਜਮ ਦੀ ਮੁਥਾਜੀ ਵਿਚ ਹੋ ਜਾਂਦਾ ਹੈ,

ਪਦ ਅਰਥ ਕਾਣਿ = ਮੁਥਾਜੀ।

SikhNet (Spanish)Siguiendo el camino del ego, el hombre divaga y se somete a la muerte.

ਪਰ ਘਰੁ ਜੋਹੈ; ਹਾਣੇ ਹਾਣਿ ॥

par ghar johai; haane haan |

Sant Singh KhalsaThey look into the homes of others, and lose.
Manmohan SinghThey have an eye on another's home and suffer a great loss.
Manmohan Singh (Punjabi)ਉਹ ਪਰਾਏ ਝੁੱਗੇ ਤੇ ਅੱਖ ਰੱਖਦੇ ਹਨ ਅਤੇ ਬਹੁਤ ਨੁਕਸਾਨ ਉਠਾਉਂਦੇ ਹਨ।
Fareedkot Teekaਅਰੁ ਪਰਾਏ ਘਰੋਂ ਕੋ ਜੋ ਦੇਖਣਾ ਹੈ, ਭਾਵ ਪ੍ਰਮੇਸ੍ਵਰ ਤੇ ਬਿਨਾ ਹੋਰੋਂ ਕੀ ਆਸਾ ਕਰਨੀ, ਤਿਸ ਮੇਂ ਤੋ ਹਾਨ ਹੀ ਹਾਨ ਹੈ ਕੁਛ ਨਫਾ ਨਹੀਂ ਹੈ॥
Prof. Sahib Singhਪਰਾਇਆ ਘਰ ਤੱਕਦਾ ਹੈ, ਉਸ ਨੂੰ (ਇਸ ਕੁਕਰਮ ਵਿਚ) ਘਾਟਾ ਹੀ ਘਾਟਾ ਰਹਿੰਦਾ ਹੈ।

ਪਦ ਅਰਥ ਜੋਹੈ = ਤੱਕਦਾ ਹੈ। ਹਾਣੇ ਹਾਣਿ = ਹਾਣਿ ਹੀ ਹਾਣਿ, ਘਾਟਾ ਹੀ ਘਾਟਾ।

SikhNet (Spanish)Se fija en las posesiones de otros y pierde el Mérito de estar vivo.

ਮਨਮੁਖਿ ਭਰਮਿ; ਭਵੈ ਬੇਬਾਣਿ ॥

manamukh bharam; bhavai bebaan |

Sant Singh KhalsaThe manmukhs are confused by doubt, wandering in the wilderness.
Manmohan SinghAn apostate is strayed by doubt and wanders in wilderness.
Manmohan Singh (Punjabi)ਅਧਰਮੀ ਨੂੰ ਸੰਦੇਹ ਨੇ ਗੁਮਰਾਹ ਕੀਤਾ ਹੋਇਆ ਹੈ ਅਤੇ ਉਹ ਉਜਾੜ ਬੀਆਥਾਨ ਅੰਦਰ ਭਟਕਦਾ ਹੈ।
Fareedkot Teekaਮਨਮੁਖ ਭਰਮ ਕਰ ਕੇ ਸੰਸਾਰ (ਬੇਬਾਣਿ) ਉਜਾੜ ਮੇਂ ਫਿਰਤੇ ਹੈਂ॥
Prof. Sahib Singhਭੁਲੇਖੇ ਵਿਚ ਪਿਆ ਹੋਇਆ ਮਨਮੁਖ (ਮਾਨੋ) ਜੰਗਲ ਵਿਚ ਭਟਕ ਰਿਹਾ ਹੈ,

ਪਦ ਅਰਥ ਭਰਮਿ = ਭਰਮ ਵਿਚ, ਭੁਲੇਖੇ ਵਿਚ। ਬੇਬਾਣਿ = ਜੰਗਲ ਵਿਚ।

SikhNet (Spanish)El egocéntrico es desviado por la duda y anda de aquí para allá como un salvaje.

ਵੇਮਾਰਗਿ ਮੂਸੈ; ਮੰਤ੍ਰਿ ਮਸਾਣਿ ॥

vemaarag moosai; mantr masaan |

Sant Singh KhalsaHaving lost their way, they are plundered; they chant their mantras at cremation grounds.
Manmohan SinghHe who recites incantations in the cremation ground, is following the evil path and is plundered.
Manmohan Singh (Punjabi)ਜੋ ਸ਼ਮਸ਼ਾਨਭੂਮੀ ਅੰਦਰ ਜਾਦੂ ਟੂਣੇ ਪੜ੍ਹਦਾ ਹੈ, ਉਹ ਮੰਦੇ ਰਾਹੇ ਟੁਰ ਰਿਹਾ ਹੈ ਅਤੇ ਆਖਿਰ ਨੂੰ ਲੁਟਿਆ ਪੁੱਟਿਆ ਜਾਂਦਾ ਹੈ।
Fareedkot Teekaਕਿਉਂ ਇਕ (ਵੇਮਾਰਗਿ) ਖੋਟੇ ਰਸਤ੍ਯੋਂ ਮੇਂ ਚਲਨੇ ਕਰ ਕੇ ਲੂਟੇ ਗਏ ਹੈਂ।☬ਜੇ ਕਹੇ ਵਹੁ ਖੋਟੇ ਰਸਤੇ ਕੌਨ ਹੈਂ?☬ਉਤ੍ਰ: (ਮੰਤ੍ਰਿ ਮਸਾਣਿ) ਮਸਾਣੋਂ ਮੇਂ ਬੈਠ ਕਰ ਮੰਤ੍ਰ ਜਪਣੇ ਆਦਿ॥
Prof. Sahib Singhਕੁਰਾਹੇ ਪੈ ਕੇ (ਇਉਂ) ਠੱਗਿਆ ਜਾ ਰਿਹਾ ਹੈ ਜਿਵੇਂ ਮਸਾਣ ਵਿਚ ਮੰਤ੍ਰ ਪੜ੍ਹਨ ਵਾਲਾ ਮਨੁੱਖ (ਭੈੜੇ ਪਾਸੇ ਪਿਆ ਹੈ)।

ਪਦ ਅਰਥ ਵੇਮਾਰਗਿ = ਗ਼ਲਤ ਰਸਤੇ ਤੇ, ਕੁਰਾਹੇ। ਮੂਸੈ = ਠੱਗਿਆ ਜਾਂਦਾ ਹੈ। ਮੰਤ੍ਰਿ = ਮੰਤ੍ਰ ਪੜ੍ਹਨ ਵਾਲਾ। ਮਸਾਣਿ = ਮਸਾਣ ਵਿਚ।

SikhNet (Spanish)Recitar versos en ritos crematorios también lo desvía del camino.

ਸਬਦੁ. ਨ ਚੀਨੈ; ਲਵੈ ਕੁਬਾਣਿ ॥

sabad. na cheenai; lavai kubaan |

Sant Singh KhalsaThey do not think of the Shabad; instead, they utter obscenities.
Manmohan SinghHe reflects not on the Name and utters obscene words.
Manmohan Singh (Punjabi)ਉਹ ਨਾਮ ਨੂੰ ਨਹੀਂ ਵਿਚਾਰਦਾ ਅਤੇ ਗੰਦੇ ਬਚਨ ਬੋਲਦਾ ਹੈ।
Fareedkot Teekaਬ੍ਰਹਮ ਕੋ ਤੋ ਪਹਚਾਨਤੇ ਨਹੀਂ ਔ ਖੋਟੀਆਂ ਬਾਣੀਆਂ ਕੋ (ਲਵੈ) ਬੋਲਤੇ ਹੈਂ॥
Prof. Sahib Singh(ਮਨਮੁਖ) ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦਾ (ਭਾਵ, ਗੁਰੂ ਦੇ ਸ਼ਬਦ ਦੀ ਉਸ ਨੂੰ ਕਦਰ ਨਹੀਂ ਪੈਂਦੀ), ਤੇ ਦੁਰਬਚਨ ਹੀ ਬੋਲਦਾ ਹੈ।

ਪਦ ਅਰਥ ਲਵੈ = ਲਉਂ ਲਉਂ ਕਰਦਾ ਹੈ। ਕੁਬਾਣਿ = ਦੁਰਬਚਨ।

SikhNet (Spanish)Dice Nanak, ese ser no conoce la Palabra del Shabd y habla desde la dualidad.

ਨਾਨਕ. ਸਾਚਿ ਰਤੇ; ਸੁਖੁ ਜਾਣਿ ॥੨੬॥

naanak. saach rate; sukh jaan |26|

Sant Singh KhalsaO Nanak, those who are attuned to the Truth know peace. ||26||
Manmohan SinghHe alone who is imbued with the True name knows, what peace Is, O Nanak.
Manmohan Singh (Punjabi)ਜੋ ਸੱਚੇ ਨਾਮ ਨਾਲ ਰੰਗੀਜਿਆ ਹੈ, ਕੇਵਲ ਉਹ ਹੀ ਜਾਣਦਾ ਹੈ ਕਿ ਸੁਖ ਅਨੰਦ ਕੀ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਸਚ ਮੇਂ ਰਤੇ ਹੈਂ, ਜੋ ਸੁਖ ਸਰੂਪ ਵਾਹਿਗੁਰੂ ਕੋ ਜਾਨਤੇ ਹੈਂ॥੨੬॥☬ਗੁਰਮੁਖੋਂ ਕੀ ਉਸਤਤੀ ਕਰਤੇ ਹੈਂ:
Prof. Sahib Singhਹੇ ਨਾਨਕ! ਸੁਖ ਉਸ ਨੂੰ (ਮਿਲਿਆ) ਜਾਣੋ ਜੋ ਸੱਚੇ ਪ੍ਰਭੂ ਵਿਚ ਰੰਗਿਆ ਹੋਇਆ ਹੈ ॥੨੬॥
SikhNet (Spanish)Sólo aquél que está imbuido en la Verdad, conoce la Paz.(26)

Open this shabad (12 lines, Angs 940-941) →

Shabad Guru Nanak Dev Ji Raag Raamkalee

ਗੁਰਮੁਖਿ; ਸਾਚੇ ਕਾ ਭਉ ਪਾਵੈ ॥

guramukh; saache kaa bhau paavai |

Sant Singh KhalsaThe Gurmukh lives in the Fear of God, the True Lord.
Manmohan SinghThe Guru-ward enshrines the True Lord's fear.
Manmohan Singh (Punjabi)ਗੁਰੂ-ਸਮਰਪਨ ਸੱਚੇ ਸਾਈਂ ਦੇ ਡਰ ਨੂੰ ਧਾਰਨ ਕਰਦਾ ਹੈ।
Fareedkot Teekaਗੁਰਮੁਖਿ ਸਾਚੇ ਵਾਹਿਗੁਰੂ ਕਾ ਭਉ ਮਨ ਮੇਂ ਧਾਰਨ ਕਰਤੇ ਹੈਂ॥
Prof. Sahib Singhਜੋ ਮਨੁੱਖ ਸਤਿਗੁਰੂ ਦੇ ਅਨੁਸਾਰ ਹੋ ਕੇ ਤੁਰਦਾ ਹੈ ਉਹ ਸੱਚੇ ਪ੍ਰਭੂ ਦਾ ਡਰ ਆਪਣੇ ਹਿਰਦੇ ਵਿਚ ਟਿਕਾਂਦਾ ਹੈ,
SikhNet (Spanish)El Hombre de Dios habita en la Reverencia al Señor,

ਗੁਰਮੁਖਿ; ਬਾਣੀ ਅਘੜੁ. ਘੜਾਵੈ ॥

guramukh; baanee agharr. gharraavai |

Sant Singh KhalsaThrough the Word of the Guru's Bani, the Gurmukh refines the unrefined.
Manmohan SinghThe Guru-ward makes sweet his unrefined speech.
Manmohan Singh (Punjabi)ਗੁਰੂ-ਸਮਰਪਣ ਆਪਣੀ ਰੁੱਖੀ ਬੋਲੀ ਨੂੰ ਰਸੀਲੀ ਬਣਾ ਲੈਂਦਾ ਹੈ।
Fareedkot Teekaਅਰੁ ਗੁਰੋਂ ਦੁਵਾਰੇ (ਅਘੜੁ) ਨਿਕੰਮੀ⁽¹⁾ ਬਾਣੀ ਕੋ (ਘੜਾਵੈ) ਸਵਾਰਤੇ ਹੈਂ॥
Prof. Sahib Singhਗੁਰੂ ਦੀ ਬਾਣੀ ਦੀ ਰਾਹੀਂ ਅਮੋੜ-ਮਨ ਨੂੰ ਸੁਚੱਜਾ ਬਣਾਂਦਾ ਹੈ,

ਪਦ ਅਰਥ ਅਘੜੁ = ਅਮੋੜ ਮਨ, ਜੋ ਚੰਗੀ ਤਰ੍ਹਾਂ ਘੜਿਆ ਹੋਇਆ ਨਹੀਂ।

SikhNet (Spanish)y a través de la Palabra del Shabd se sobrepone a su mente salvaje;

ਗੁਰਮੁਖਿ ਨਿਰਮਲ ਹਰਿ ਗੁਣ ਗਾਵੈ ॥

guramukh niramal har gun gaavai |

Sant Singh KhalsaThe Gurmukh sings the immaculate, Glorious Praises of the Lord.
Manmohan SinghThe Guru-ward hymns the Lord's immaculate praise.
Manmohan Singh (Punjabi)ਗੁਰੂ-ਸਮਰਪਨ ਪ੍ਰਭੂ ਦਾ ਪਵਿੱਤਰ ਜੱਸ ਗਾਇਨ ਕਰਦਾ ਹੈ।
Fareedkot Teekaਗੁਰਮੁਖਿ ਹਰੀ ਕੇ ਗੁਨ ਗਾਇਕੈ ਨਿਰਮਲੁ ਹੋਤੇ ਹੈਂ, ਪੁਨਃ ਗਾਵਤੇ ਹੈਂ॥
Prof. Sahib Singhਨਿਰਮਲ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ,
SikhNet (Spanish)canta la Alabanza Inmaculada de Dios

ਗੁਰਮੁਖਿ ਪਵਿਤ੍ਰੁ ਪਰਮ ਪਦੁ ਪਾਵੈ ॥

guramukh pavitru param pad paavai |

Sant Singh KhalsaThe Gurmukh attains the supreme, sanctified status.
Manmohan SinghThe Guru-ward, attains the pure supreme status.
Manmohan Singh (Punjabi)ਗੁਰੂ-ਸਮਰਪਨ ਪਾਵਨ ਮਹਾਨ ਮਰਤਬੇ ਨੂੰ ਪਾ ਲੈਂਦਾ ਹੈ।
Fareedkot Teekaਅਰੁ ਗੁਰਮੁਖਿ ਹੀ ਪਵਿਤ੍ਰ ਪਰਮਪਦ ਕੋ ਪਾਵਤੇ ਹੈਂ॥
Prof. Sahib Singh(ਤੇ ਇਸ ਤਰ੍ਹਾਂ) ਪਵਿਤ੍ਰ ਤੇ ਉੱਚੀ ਆਤਮਕ ਅਵਸਥਾ ਹਾਸਲ ਕਰਦਾ ਹੈ।

ਪਦ ਅਰਥ ਪਰਮ ਪਦੁ = ਸਭ ਤੋਂ ਉੱਤਮ ਦਰਜਾ।

SikhNet (Spanish)y logra el Estado de Éxtasis Puro;

ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ ॥

guramukh rom rom har dhiaavai |

Sant Singh KhalsaThe Gurmukh meditates on the Lord with every hair of his body.
Manmohan SinghThe God-conscious being remembers God through every hair of his.
Manmohan Singh (Punjabi)ਵਾਹਿਗੁਰੂ-ਬੇਤਾ, ਆਪਣੇ ਹਰ ਵਾਲ ਦੁਆਰਾ ਵਾਹਿਗੁਰੂ ਨੂੰ ਸਿਮਰਦਾ ਹੈ।
Fareedkot Teekaਪੁਨਾ ਗੁਰਮੁਖਿ ਰੋਮ ਰੋਮ ਹਰੀ ਕੋ ਧਿਆਵਤੇ ਹੈਂ। ਇਸਮੈਂ ਦੋ ਭਾਵ ਹੈਂ: ਭਗਤੋਂ ਕੇ ਰੋਮ ਰੋਮ ਸੇ ਰਾਮਨਾਮ ਕੀ ਧੁਨੀ ਹੋਤੀ ਹੈ। ਹਨੂਮਾਨਵਤ ਵਾ ਰੋਮ ਰੋਮ, ਭਾਵ ਬਨ ਤ੍ਰਿਣ ਮੇਂ ਪਰਮੇਸਰ ਕੋ ਪੂਰਨ ਜਾਨ ਕਰ ਧਿਆਨ ਕਰਤੇ ਹੈਂ॥
Prof. Sahib Singhਗੁਰਮੁਖਿ ਮਨੁੱਖ ਤਨੋਂ ਮਨੋਂ ਪਰਮਾਤਮਾ ਨੂੰ ਯਾਦ ਕਰਦਾ ਹੈ,

ਪਦ ਅਰਥ ਰੋਮਿ ਰੋਮਿ = ਹਰੇਕ ਰੋਮ ਦੀ ਰਾਹੀਂ; (ਭਾਵ,) ਤਨੋਂ ਮਨੋਂ।

SikhNet (Spanish)contempla al Señor en cuerpo y Alma

ਨਾਨਕ; ਗੁਰਮੁਖਿ ਸਾਚਿ ਸਮਾਵੈ ॥੨੭॥

naanak; guramukh saach samaavai |27|

Sant Singh KhalsaO Nanak, the Gurmukh merges in Truth. ||27||
Manmohan SinghNanak, the God-conscious being merges in the True Lord.
Manmohan Singh (Punjabi)ਨਾਨਕ ਵਾਹਿਗੁਰੂ ਨੂੰ ਜਾਣਨ ਵਾਲਾ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪੁਨਾ ਗੁਰਮੁਖ ਸਾਚ ਸਰੂਪ ਮੇਂ ਅਰਥਾਤ ਕੇਵਲ ਮੋਖ ਕੋ ਪਾਵਤੇ ਹੈਂ॥੨੭॥
Prof. Sahib Singhਹੇ ਨਾਨਕ! (ਬੰਦਗੀ ਦੀ ਰਾਹੀਂ) ਗੁਰਮੁਖ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੨੭॥

ਪਦ ਅਰਥ ਸਾਚਿ = ਸੱਚੇ ਪ੍ਰਭੂ ਵਿਚ ॥੨੭॥

SikhNet (Spanish)y se sumerge en la Verdad. (27)

ਗੁਰਮੁਖਿ ਪਰਚੈ; ਬੇਦ ਬੀਚਾਰੀ ॥

guramukh parachai; bed beechaaree |

Sant Singh KhalsaThe Gurmukh is pleasing to the True Guru; this is contemplation on the Vedas.
Manmohan SinghThe pious persons remains busy in reflecting on the gnosis.
Manmohan Singh (Punjabi)ਪਵਿੱਤ੍ਰ ਪੁਰਸ਼ ਗਿਆਨ ਵਿਚਾਰਨ ਵਿੰਚ ਰੁੱਝਿਆ ਰਹਿੰਦਾ ਹੈ।
Fareedkot Teekaਗੁਰਮੁਖਿ ਬੇਦ ਕੇ ਬੀਚਾਰਨੇ ਮੇਂ ਪਰਚੇ ਹੂਏ ਹੈਂ॥
Prof. Sahib Singhਜੋ ਮਨੁੱਖ ਗੁਰੂ ਨਾਲ ਡੂੰਘੀ ਸਾਂਝ ਬਣਾ ਲੈਂਦਾ ਹੈ (ਭਾਵ, ਜਿਸ ਨੂੰ ਸਤਿਗੁਰੂ ਵਿਚ ਪੂਰਨ ਵਿਸ਼ਵਾਸ ਹੋ ਜਾਂਦਾ ਹੈ) ਉਹ (ਮਾਨੋ) ਵੇਦਾਂ ਦਾ ਗਿਆਤਾ ਹੋ ਗਿਆ ਹੈ (ਉਸ ਨੂੰ ਵੇਦਾਂ ਦੀ ਲੋੜ ਨਹੀਂ ਰਹਿ ਜਾਂਦੀ)।

ਪਦ ਅਰਥ ਪਰਚਾ = ਡੂੰਘੀ ਸਾਂਝ, ਪਿਆਰ (ਸੰ: परिचिं ਪਰਿਚਿ = ਸਾਂਝ ਬਨਾਣੀ, ਮਿੱਤ੍ਰਤਾ ਕਾਇਮ ਕਰਨੀ)।

SikhNet (Spanish)Se puede entender la Sabiduría de los Vedas

ਗੁਰਮੁਖਿ ਪਰਚੈ; ਤਰੀਐ ਤਾਰੀ ॥

guramukh parachai; tareeai taaree |

Sant Singh KhalsaPleasing the True Guru, the Gurmukh is carried across.
Manmohan SinghBeing satisfied through the Guru one crosses the world-rivulet.
Manmohan Singh (Punjabi)ਗੁਰਾਂ ਦੇ ਰਾਹੀਂ ਪਤੀਜਦ ਦੁਆਰਾ, ਇਨਸਾਨ ਸੰਸਾਰ-ਨਦੀ ਤੋਂ ਪਾਰ ਹੋ ਜਾਂਦਾ ਹੈ।
Fareedkot Teekaਗੁਰਮੁਖੋਂ ਕੇ ਉਪਦੇਸ ਕਰ ਕੇ (ਤਾਰੀ)⁽¹⁾ ਨਦੀ ਜੋ ਮਾਯਾ ਹੈ, ਸੋ ਤਰੀਤੀ ਹੈ॥
Prof. Sahib Singhਗੁਰੂ ਨਾਲ ਡੂੰਘੀ ਸਾਂਝ ਬਣਾਇਆਂ ਸੰਸਾਰ-ਸਮੁੰਦਰ ਤੋਂ ਤਰ ਜਾਈਦਾ ਹੈ,
SikhNet (Spanish)habiendo tomado Conciencia de la Palabra del Shabd del Guru y en esta realización, cruzar el mar de las existencias materiales.

ਗੁਰਮੁਖਿ ਪਰਚੈ; ਸੁ ਸਬਦਿ ਗਿਆਨੀ ॥

guramukh parachai; su sabad giaanee |

Sant Singh KhalsaPleasing the True Guru, the Gurmukh receives the spiritual wisdom of the Shabad.
Manmohan SinghHe, who is satisfied by Guru's grace, becomes the discerner of the Guru's word.
Manmohan Singh (Punjabi)ਜਿਸ ਦੀ ਗੁਰਾਂ ਦੀ ਦਇਆ ਦੁਆਰਾ ਨਿਸ਼ਾ ਹੋ ਜਾਂਦੀ ਹੈ, ਉਹ ਗੁਰਬਾਣੀ ਦੀ ਗਿਆਨੀ ਥੀ ਵੰਝਦਾ ਹੈ।
Fareedkot Teekaਗੁਰਮੁਖੋਂ ਕੇ (ਪਰਚੈ) ਉਪਦੇਸ ਤੇ (ਸੁ ਸਬਦਿ) ਸੁਸਟੂ ਜੋ ਬ੍ਰਹਮੁ ਹੈ ਤਿਸ ਕੇ ਜਾਨਨੇ ਵਾਲੇ ਹੋਈਤਾ ਹੈ॥
Prof. Sahib Singhਗੁਰ-ਸ਼ਬਦ ਦੀ ਰਾਹੀਂ ਪਰਮਾਤਮਾ ਨਾਲ ਜਾਣ-ਪਛਾਣ ਵਾਲਾ ਹੋ ਜਾਈਦਾ ਹੈ,

ਪਦ ਅਰਥ ਗਿਆਨੀ = ਗਿਆਨ ਵਾਲਾ, ਪ੍ਰਭੂ ਨਾਲ ਡੂੰਘੀ ਜਾਣ = ਪਛਾਣ ਵਾਲਾ।

SikhNet (Spanish)Sí, uno se vuelve Sabio a través de la Palabra,

ਗੁਰਮੁਖਿ ਪਰਚੈ; ਅੰਤਰ ਬਿਧਿ ਜਾਨੀ ॥

guramukh parachai; antar bidh jaanee |

Sant Singh KhalsaPleasing the True Guru, the Gurmukh comes to know the path within.
Manmohan SinghBeing satisfied by Guru's grace, the mortal comes to know the inner mortal why of life.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਪੀਤਜ ਕੇ, ਪ੍ਰਾਨੀ ਅੰਦਰਲੀ ਜੀਵਨ-ਰਹੁ-ਰੀਤੀ ਨੂੰ ਜਾਣ ਲੈਂਦਾ ਹੈ।
Fareedkot Teekaਅਰੁ ਗੁਰਮੁਖੋਂ ਕੇ ਉਪਦੇਸ ਸੇ ਅੰਤਰ ਕੀ ਬਿਧੀ ਜਾਨੀਤੀ ਹੈ, ਭਾਵ ਸਰਬਾਂਤਰਯਾਮੀ ਹੋਈਤਾ ਹੈ॥
Prof. Sahib Singhਤੇ ਗੁਰ-ਸ਼ਬਦ ਦੀ ਰਾਹੀਂ ਅੰਦਰਲੇ ਦੀ ਸੂਝ ਪੈ ਜਾਂਦੀ ਹੈ।

ਪਦ ਅਰਥ ਅੰਤਰ = ਅੰਦਰ ਦੀ। (ਨੋਟ: ਪਉੜੀ ਨੰ: ੨੪ ਵਿਚ ਦੇ ਲਫ਼ਜ਼ 'ਅੰਤਰਿ' ਤੇ ਇਸ ਲਫ਼ਜ਼ 'ਅੰਤਰ' ਦਾ ਫ਼ਰਕ ਸਮਝਣ-ਜੋਗ ਹੈ)। ਅੰਤਰਿ = ਆਪਣੇ ਅੰਦਰ। ਅੰਤਰ ਬਿਧਿ = ਅੰਦਰ ਦੀ ਹਾਲਤ}।

SikhNet (Spanish)ya que conoce el secreto de la vida interior.

ਗੁਰਮੁਖਿ ਪਾਈਐ ਅਲਖ ਅਪਾਰੁ ॥

guramukh paaeeai alakh apaar |

Sant Singh KhalsaThe Gurmukh attains the unseen and infinite Lord.
Manmohan SinghBy Guru's grace one attains to the Invisible and infinite Lord.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਇਨਸਾਨ ਅਦ੍ਰਿਸ਼ਟ ਅਤੇ ਅਨੰਤ ਪ੍ਰਭੂ ਨੂੰ ਪਾ ਲੈਂਦਾ ਹੈ।
Fareedkot Teekaਗੁਰੋਂ ਦੁਆਰੇ (ਅਲਖ ਅਪਾਰੁ) ਵਾਹਿਗੁਰੂ ਪਾਈਤਾ ਹੈ॥
Prof. Sahib Singhਗੁਰੂ ਦੇ ਸਨਮੁਖ ਹੋਇਆਂ ਅਦ੍ਰਿਸ਼ਟ ਤੇ ਬੇ-ਅੰਤ ਪ੍ਰਭੂ ਮਿਲ ਪੈਂਦਾ ਹੈ;

ਪਦ ਅਰਥ ਅਲਖ = ਜਿਸ ਦੇ ਕੋਈ ਖ਼ਾਸ ਚਿਹਨ ਨਿਸ਼ਾਨ ਜਾਂ ਲੱਛਣ ਨਹੀਂ।

SikhNet (Spanish)Uno alcanza al Dios Infinito e Insondable

ਨਾਨਕ; ਗੁਰਮੁਖਿ ਮੁਕਤਿ ਦੁਆਰੁ ॥੨੮॥

naanak; guramukh mukat duaar |28|

Sant Singh KhalsaO Nanak, the Gurmukh finds the door of liberation. ||28||
Manmohan SinghNanak, through the Guru's grace, one attains the door of salvation.
Manmohan Singh (Punjabi)ਨਾਨਕ, ਗੁਰਾਂ ਦੀ ਰਹਿਮਤ ਰਾਹੀਂ ਬੰਦਾ ਮੋਖਸ਼ ਦੇ ਦਰਵਾਜ਼ੇ ਨੂੰ ਹਾਸਲ ਕਰ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਦੁਆਰੇ ਹੀ (ਮੁਕਤਿ ਦੁਆਰੁ) ਵੈਕੁੰਠ ਵਾ ਗਿਆਨ ਪਾਈਤਾ ਹੈ॥੨੮॥
Prof. Sahib Singhਹੇ ਨਾਨਕ! ਗੁਰੂ ਦੀ ਰਾਹੀਂ ਹੀ (ਹਉਮੈ ਤੋਂ) ਖ਼ਲਾਸੀ ਦਾ ਰਸਤਾ ਲੱਭਦਾ ਹੈ ॥੨੮॥

ਪਦ ਅਰਥ ਦੁਆਰੁ = ਦਰਵਾਜ਼ਾ ॥੨੮॥

SikhNet (Spanish)a través del Guru y cruza el Umbral de la Salvación. (28)

Open this shabad →

Shabad Guru Nanak Dev Ji Raag Raamkalee

ਗੁਰਮੁਖਿ; ਅਕਥੁ ਕਥੈ ਬੀਚਾਰਿ ॥

guramukh; akath kathai beechaar |

Sant Singh KhalsaThe Gurmukh speaks the unspoken wisdom.
Manmohan SinghThe Lord-conscious begins to utter the difficult to describe Divine comprehension.
Manmohan Singh (Punjabi)ਪ੍ਰਭੂ ਨੂੰ ਜਾਣਨ ਵਾਲਾ ਪ੍ਰਾਨੀ ਅਕਹਿ ਈਸ਼ਵਰੀ ਧਿਆਨ ਨੂੰ ਵਰਨਣ ਕਰਦਾ ਹੈ।
Fareedkot Teekaਗੁਰੋਂ ਦ੍ਵਾਰੇ (ਅਕਥੁ) ਵਾਹਿਗੁਰੂ ਕਾ ਬੀਚਾਰ ਕਥੀਤਾ ਹੈ॥
Prof. Sahib Singhਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ (ਗੁਰੂ ਦੀ ਦੱਸੀ) ਵੀਚਾਰ ਨਾਲ ਉਸ ਪ੍ਰਭੂ ਦੇ ਗੁਣ ਗਾਉਂਦਾ ਹੈ ਜਿਸ ਦਾ ਸਹੀ ਸਰੂਪ ਬਿਆਨ ਨਹੀਂ ਹੋ ਸਕਦਾ,

ਪਦ ਅਰਥ ਅਕਥੁ = ਜੋ ਕਥਿਆ ਨਾਹ ਜਾ ਸਕੇ, ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਬੀਚਾਰਿ = ਵਿਚਾਰ ਦੀ ਰਾਹੀਂ।

SikhNet (Spanish)Lleno de Sabiduría

ਗੁਰਮੁਖਿ; ਨਿਬਹੈ ਸਪਰਵਾਰਿ ॥

guramukh; nibahai saparavaar |

Sant Singh KhalsaIn the midst of his family, the Gurmukh lives a spiritual life.
Manmohan SinghAbiding with his family, the Lord conscious begins to practise righteousness.
Manmohan Singh (Punjabi)ਆਪਣੇ ਟੱਬਰ ਕਬੀਲੇ ਨਾਲ ਰਹਿੰਦਾ ਹੋਇਆ ਪ੍ਰਭੂ ਨੂੰ ਜਾਣਨ ਵਾਲਾ ਪ੍ਰਾਣੀ ਸਚਾਈ ਕਮਾਉਂਦਾ ਹੈ।
Fareedkot Teekaਅਰ ਗੁਰੋਂ ਦੁਆਰੇ ਹੀ ਸਹਿਤ ਪਰਵਾਰ ਕੇ (ਨਿਬਹੈ) ਨਿਭੀਤਾ ਹੈ, ਭਾਵ ਤਰੀਤਾ ਹੈ॥
Prof. Sahib Singh(ਇਸ ਤਰ੍ਹਾਂ) ਗੁਰਮੁਖ ਘਰਬਾਰੀ ਹੁੰਦਾ ਹੋਇਆ ਹੀ (ਜ਼ਿੰਦਗੀ ਦੀ ਬਾਜ਼ੀ ਵਿਚ) ਪੁੱਗ ਜਾਂਦਾ ਹੈ।

ਪਦ ਅਰਥ ਨਿਬਹੈ = ਪੁੱਗਦਾ ਹੈ। ਸਪਰਵਾਰਿ = ਸ-ਪਰਵਾਰਿ, ਪਰਵਾਰ ਵਿਚ ਰਹਿੰਦਿਆਂ।

SikhNet (Spanish)el Hombre de Dios habla lo Inefable y practica la Rectitud en medio de su hogar.

ਗੁਰਮੁਖਿ ਜਪੀਐ; ਅੰਤਰਿ ਪਿਆਰਿ ॥

guramukh japeeai; antar piaar |

Sant Singh KhalsaThe Gurmukh lovingly meditates deep within.
Manmohan SinghThe holyman contemplates his Lord with hearty love.
Manmohan Singh (Punjabi)ਨੇਕ ਬੰਦਾ ਦਿਲੀ ਪ੍ਰੇਮ ਨਾਲ ਆਪਣੇ ਪ੍ਰਭੂ ਦਾ ਸਿਮਰਨ ਕਰਦਾ ਹੈ।
Fareedkot Teekaਅੰਤਰ ਸੇ ਪਿਆਰ ਲਾਇਕੇ ਗੁਰੋਂ ਦ੍ਵਾਰੇ ਹੀ ਨਾਮ ਜਪੀਤਾ ਹੈ॥
Prof. Sahib Singhਗੁਰੂ ਦੇ ਸਨਮੁਖ ਹੋਇਆਂ ਹੀ ਹਿਰਦੇ ਵਿਚ ਪਿਆਰ ਨਾਲ ਪ੍ਰਭੂ ਨੂੰ ਜਪ ਸਕੀਦਾ ਹੈ,

ਪਦ ਅਰਥ ਅੰਤਰਿ = ਹਿਰਦੇ ਵਿਚ। ਪਿਆਰਿ = ਪਿਆਰ ਨਾਲ।

SikhNet (Spanish)Contempla a su Señor con Amor en su corazón y alcanza,

ਗੁਰਮੁਖਿ ਪਾਈਐ; ਸਬਦਿ ਅਚਾਰਿ ॥

guramukh paaeeai; sabad achaar |

Sant Singh KhalsaThe Gurmukh obtains the Shabad, and righteous conduct.
Manmohan SinghThe pious person obtains the Name and good conduct.
Manmohan Singh (Punjabi)ਪਵਿੱਤਰ ਪੁਰਸ਼ ਨਾਮ ਅਤੇ ਚੰਗੇ ਆਚਰਨ ਨੂੰ ਪ੍ਰਾਪਤ ਕਰ ਲੈਂਦਾ ਹੈ।
Fareedkot Teekaਅਰ ਗੁਰੋਂ ਦ੍ਵਾਰੇ ਹੀ (ਅਚਾਰਿ) ਕਰਤੱਬ੍ਯ ਸਿਖ ਕੇ ਬ੍ਰਹਮ ਕੋ ਪਾਈਤਾ ਹੈ॥
Prof. Sahib Singhਤੇ ਗੁਰਸ਼ਬਦ ਦੀ ਰਾਹੀਂ ਉੱਚਾ ਆਚਰਣ ਬਣ ਕੇ ਪ੍ਰਭੂ ਮਿਲਦਾ ਹੈ।

ਪਦ ਅਰਥ ਸਬਦਿ = ਗੁਰਸ਼ਬਦ ਦੀ ਰਾਹੀਂ। ਅਚਾਰਿ = ਆਚਾਰ ਦੀ ਰਾਹੀਂ, ਚੰਗੇ ਆਚਰਨ ਨਾਲ।

SikhNet (Spanish)a través de la Palabra y por la Gracia del Guru, a Dios con pureza en su conducta.

ਸਬਦਿ ਭੇਦਿ ਜਾਣੈ ਜਾਣਾਈ ॥

sabad bhed jaanai jaanaaee |

Sant Singh KhalsaHe knows the mystery of the Shabad, and inspires others to know it.
Manmohan SinghHe, who Himself knows the Name's mystery others know it.
Manmohan Singh (Punjabi)ਜੋ ਆਪ ਨਾਮ ਦੇ ਭੇਤ ਨੂੰ ਪਾਉਂਦਾ ਹੈ, ਉਹ ਇਸ ਨੂੰ ਹੋਰਨਾਂ ਨੂੰ ਭੀ ਦਰਸਾਉਂਦਾ ਹੈ।
Fareedkot Teekaਤਿਨੋਂ ਨੇ ਬ੍ਰਹਮ ਭੇਦ ਕੋ ਆਪ ਜਾਨਿਆ ਹੈ ਔ ਜਗ੍ਯਾਸੀਓਂ ਕੋ ਭੀ ਬ੍ਰਹਮ ਕੇ ਪਾਵਣੇ ਕੀ ਜੁਗਤੀ ਜਾਣਾਈ ਹੈ॥
Prof. Sahib Singh(ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ) ਗੁਰੂ ਦੇ ਸ਼ਬਦ ਨਾਲ (ਆਪਣੇ ਮਨ ਨੂੰ) ਪ੍ਰੋ ਕੇ (ਪ੍ਰਭੂ ਨੂੰ) ਪਛਾਣਦਾ ਹੈ ਤੇ ਹੋਰਨਾਂ ਨੂੰ ਪਛਾਣ ਕਰਾਂਦਾ ਹੈ।

ਪਦ ਅਰਥ ਭੇਦਿ = ਵਿੰਨ੍ਹ ਕੇ। ਜਾਣਾਈ = ਜਾਣਾਏ, ਜਣਾਏ, ਹੋਰਨਾਂ ਨੂੰ ਦੱਸਦਾ ਹੈ।

SikhNet (Spanish)La Palabra del Shabd penetra todo su ser y al tener una experiencia propia,

ਨਾਨਕ; ਹਉਮੈ ਜਾਲਿ ਸਮਾਈ ॥੨੯॥

naanak; haumai jaal samaaee |29|

Sant Singh KhalsaO Nanak, burning away his ego, he merges in the Lord. ||29||
Manmohan SinghBurning his ego, He merges in the Lord, O Nanak.
Manmohan Singh (Punjabi)ਆਪਣੀ ਹੰਗਤਾ ਨੂੰ ਸਾੜ ਕੇ ਉਹ ਸਾਈਂ ਵਿੱਚ ਲੀਨ ਹੋ ਜਾਂਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨਕੀ ਹਉਮੈਂ ਰੂਪ ਲਾਟ ਜਾਲਿ (ਸਮਾਈ) ਨਸਟ ਹੂਈ ਹੈ॥੨੯॥
Prof. Sahib Singhਹੇ ਨਾਨਕ! ਗੁਰਮੁਖ (ਆਪਣੀ) ਹਉਮੈ (ਖ਼ੁਦ-ਗ਼ਰਜ਼ੀ) ਸਾੜ ਕੇ (ਪ੍ਰਭੂ ਵਿਚ) ਲੀਨ ਰਹਿੰਦਾ ਹੈ ॥੨੯॥

ਪਦ ਅਰਥ ਜਾਲਿ = ਸਾੜ ਕੇ ॥੨੯॥

SikhNet (Spanish)puede compartirla con otros también, calma su ego, y se une a Dios.(29)

ਗੁਰਮੁਖਿ; ਧਰਤੀ ਸਾਚੈ ਸਾਜੀ ॥

guramukh; dharatee saachai saajee |

Sant Singh KhalsaThe True Lord fashioned the earth for the sake of the Gurmukhs.
Manmohan SinghIt is for the pious persons, that the True Lord has created the earth.
Manmohan Singh (Punjabi)ਪਵਿੱਤਰ ਪੁਰਸ਼ਾਂ ਦੇ ਲਈ ਸੱਚੇ ਸੁਆਮੀ ਨੇ ਧਰਤੀ ਰਚੀ ਹੈ।
Fareedkot Teekaਗੁਰਮੁਖੋਂ ਨੇ ਐਸੇ ਜਾਣਿਆ ਹੈ ਕਿ ਧਰਤੀ ਸੱਚੇ ਵਾਹਿਗੁਰੂ ਨੇ ਸਾਜੀ ਅਰਥਾਤ ਰਚੀ ਹੈ॥
Prof. Sahib Singhਸੱਚੇ ਪ੍ਰਭੂ ਨੇ ਗੁਰਮੁਖ ਮਨੁੱਖ (ਪੈਦਾ ਕਰਨ) ਵਾਸਤੇ ਧਰਤੀ ਬਣਾਈ ਹੈ;

ਪਦ ਅਰਥ ਸਾਚੈ = ਸੱਚੇ ਪ੍ਰਭੂ ਨੇ।

SikhNet (Spanish)Fue por Amor a los seres con Conciencia de Dios que el Señor creó esta tierra,

ਤਿਸ ਮਹਿ; ਓਪਤਿ ਖਪਤਿ ਸੁ ਬਾਜੀ ॥

tis meh; opat khapat su baajee |

Sant Singh KhalsaThere, he set in motion the play of creation and destruction.
Manmohan SinghTherein He has set agoing the play of birth and death.
Manmohan Singh (Punjabi)ਉਸ ਅੰਦਰ ਉਸ ਨੇ ਜੰਮਣ ਅਤੇ ਮਰਨ ਦੀ ਖੇਡ ਰੱਚ ਛੱਡੀ ਹੈ।
Fareedkot Teekaਤਿਸੀ ਧਰਤੀ ਮੇਂ ਉਤਪਤੀ ਅਰ ਖਪਣਾਂ ਜੋ ਜੀਵੋਂ ਕਾ ਹੋ ਰਹਾ ਹੈ, ਸੋ ਬਾਜੀ ਰੂਪ ਹੈ॥
Prof. Sahib Singhਇਸ ਧਰਤੀ ਵਿਚ ਉਤਪੱਤੀ ਤੇ ਨਾਸ (ਗੁਰਮੁਖਤਾ ਦੇ ਵਿਕਾਸ ਲਈ) ਇਕ ਖੇਡ ਹੈ;

ਪਦ ਅਰਥ ਤਿਸੁ ਮਹਿ = ਉਸ (ਧਰਤੀ) ਵਿਚ। ਓਪਤਿ = ਉਤਪੱਤੀ। ਖਪਤਿ = ਨਾਸ। ਬਾਜੀ = ਖੇਡ।

SikhNet (Spanish)y se regocija con el lúdico vaivén de la vida.

ਗੁਰ ਕੈ ਸਬਦਿ ਰਪੈ ਰੰਗੁ ਲਾਇ ॥

gur kai sabad rapai rang laae |

Sant Singh KhalsaOne who is filled with the Word of the Guru's Shabad enshrines love for the Lord.
Manmohan SinghHe who is imbued with the Guru's word, come to enshrine love for the Lord.
Manmohan Singh (Punjabi)ਜੋ ਗੁਰਾਂ ਦੀ ਬਾਣੀ ਨਾਲ ਰੰਗੀਜਿਆ ਹੈ, ਉਸ ਦਾ ਪਿਆਰ ਪ੍ਰਭੂ ਨਾਲ ਪੈ ਜਾਂਦਾ ਹੈ।
Fareedkot Teekaਜੋ ਗੁਰੋਂ ਕੇ ਉਪਦੇਸ ਮੇਂ ਰੰਗੇ ਹੈਂ ਵਹੁ ਔਰੋਂ ਕੋ ਭੀ ਰੰਗ ਲਾਵਤੇ ਹੈਂ॥
Prof. Sahib Singhਜਦੋਂ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਨਾਲ ਪਿਆਰ ਜੋੜ ਕੇ (ਪ੍ਰਭੂ ਦੇ ਰੰਗ ਵਿਚ) ਰੰਗਿਆ ਜਾਂਦਾ ਹੈ,

ਪਦ ਅਰਥ ਰਪੈ = ਰੰਗਿਆ ਜਾਂਦਾ ਹੈ। ਰੰਗੁ = ਪਿਆਰ

SikhNet (Spanish)Aquél que está imbuido en el Amor a la Palabra del Shabd del Guru,

ਸਾਚਿ ਰਤਉ; ਪਤਿ ਸਿਉ ਘਰਿ ਜਾਇ ॥

saach rtau; pat siau ghar jaae |

Sant Singh KhalsaAttuned to the Truth, he goes to his home with honor.
Manmohan SinghHe who is imbued with truth goes home with honour.
Manmohan Singh (Punjabi)ਜੋ ਸੱਚ ਨਾਲ ਰੰਗਿਆ ਹੋਇਆ ਹੈ, ਉਹ ਇੱਜ਼ਤ ਨਾਲ ਆਪਣੇ ਗ੍ਰਹਿ ਨੂੰ ਜਾਂਦਾ ਹੈ।
Fareedkot Teekaਜੋ ਸਾਚ ਮੇਂ (ਰਤਉ) ਰੰਗਿਆ ਹੈ, ਸੋ ਪਤਿ ਕੇ ਸਾਥ ਹੀ (ਘਰਿ) ਪ੍ਰਲੋਕ ਮੇਂ ਜਾਤਾ ਹੈ॥
Prof. Sahib Singhਤਾਂ ਸੱਚੇ ਵਿਚ ਰੱਤਾ ਹੋਇਆ (ਗੁਰਮੁਖ) ਇੱਜ਼ਤ ਲੈ ਕੇ ਆਪਣੇ ਘਰ ਵਿਚ ਅੱਪੜਦਾ ਹੈ (ਤੇ ਉਸ ਦੀ ਘੜਨ ਭੱਜਣ ਦੀ ਖੇਡ ਮੁੱਕ ਜਾਂਦੀ ਹੈ)।

ਪਦ ਅਰਥ ਰਤਉ = ਰੱਤਾ ਹੋਇਆ। ਪਤਿ = ਇੱਜ਼ਤ।

SikhNet (Spanish)está imbuido también en la Verdad y deja esta vida con Honor.

ਸਾਚ ਸਬਦ ਬਿਨੁ; ਪਤਿ. ਨਹੀ ਪਾਵੈ ॥

saach sabad bin; pat. nahee paavai |

Sant Singh KhalsaWithout the True Word of the Shabad, no one receives honor.
Manmohan SinghWithout the True Name, one obtains not honour.
Manmohan Singh (Punjabi)ਸੱਚੇ ਨਾਮ ਦੇ ਬਾਝੋਂ ਬੰਦੇ ਨੂੰ ਇੱਜ਼ਤ ਆਬਰੂ ਪ੍ਰਾਪਤ ਨਹੀਂ ਹੁੰਦੀ।
Fareedkot Teekaਸਚੇ ਉਪਦੇਸ ਬਿਨਾਂ (ਪਤਿ) ਪਰਤਿਸਟਾ ਨਹੀਂ ਪਾਵਤਾ॥
Prof. Sahib Singhਸੱਚੇ ਸ਼ਬਦ ਤੋਂ ਬਿਨਾ ਕੋਈ ਮਨੁੱਖ ਇਜ਼ਤ ਹਾਸਲ ਨਹੀਂ ਕਰ ਸਕਦਾ।
SikhNet (Spanish)Cierto es, sin la Palabra Verdadera, uno no logra tener Honor.

ਨਾਨਕ. ਬਿਨੁ ਨਾਵੈ; ਕਿਉ ਸਾਚਿ ਸਮਾਵੈ ॥੩੦॥

naanak. bin naavai; kiau saach samaavai |30|

Sant Singh KhalsaO Nanak, without the Name, how can one be absorbed in Truth? ||30||
Manmohan SinghNanak, without the Name, how can the mortal he absorbed in the True Lord?
Manmohan Singh (Punjabi)ਨਾਨਕ, ਨਾਮ ਦੇ ਬਗ਼ੈਰ, ਪ੍ਰਾਨੀ ਕਿਸ ਤਰ੍ਹਾਂ ਸੱਚੇ ਸੁਆਮੀ ਅੰਦਰ ਲੀਨ ਹੋ ਸਕਦਾ ਹੈ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਕਿਉਂਕਿ ਬਿਨਾਂ ਨਾਮ ਸੇ ਕਿਸ ਪ੍ਰਕਾਰ ਸਚ ਸਰੂਪ ਮੇਂ ਸਮਾਵੇਗਾ?॥੩੦॥
Prof. Sahib Singhਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ ਪ੍ਰਭੂ ਵਿਚ ਮਨੁੱਖ ਕਿਵੇਂ ਸਮਾ ਸਕਦਾ ਹੈ? (ਨਹੀਂ ਸਮਾ ਸਕਦਾ) ॥੩੦॥
SikhNet (Spanish)Dice Nanak: ¿Cómo podría uno inmergirse en la Verdad, si no es a través del Nombre del Señor?(30)

Open this shabad →

Shabad Guru Nanak Dev Ji Raag Raamkalee

ਗੁਰਮੁਖਿ; ਅਸਟ ਸਿਧੀ ਸਭਿ ਬੁਧੀ ॥

guramukh; asatt sidhee sabh budhee |

Sant Singh KhalsaThe Gurmukh obtains the eight miraculous spiritual powers, and all wisdom.
Manmohan SinghBy Guru's grace, one attains the eight miraculous powers and all wisdom.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਇਨਸਾਨ ਅੱਠ ਕਰਾਮਾਤੀ ਸ਼ਕਤੀਆਂ ਤੇ ਸਮੂਹ-ਸਿਆਣਪਾਂ ਪਾ ਲੈਂਦਾ ਹੈ।
Fareedkot Teekaਗੁਰੋਂ ਦੁਆਰੇ ਹੀ ਅਸਟ ਸਿਧੀਆਂ ਔ ਬਿਵਹਾਰ ਪ੍ਰਮਾਰਥ ਕੀਆਂ ਸਭ ਬੁਧੀਆਂ ਪ੍ਰਾਪਤਿ ਹੋਤੀਆਂ ਹੈਂ॥
Prof. Sahib Singhਗੁਰੂ ਦੇ ਦੱਸੇ ਹੋਏ ਰਾਹ ਤੇ ਤੁਰਨਾ ਹੀ ਸਾਰੀਆਂ ਅੱਠੇ ਕਰਾਮਾਤੀ ਤਾਕਤਾਂ ਤੇ ਅਕਲਾਂ ਦੀ ਪ੍ਰਾਪਤੀ ਹੈ,

ਪਦ ਅਰਥ ਗੁਰਮੁਖਿ = ਗੁਰੂ ਵਲ ਮੂੰਹ ਰੱਖਣਾ, ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰਨਾ। ਅਸਟ = ਅੱਠ। ਅਸਟ ਸਿਧੀ = ਅੱਠ ਸਿੱਧੀਆਂ {ਅੱਠ ਕਰਾਮਾਤੀ ਤਾਕਤਾਂ = ਅਣਿਮਾ, ਮਹਿਮਾ, ਲਘਿਮਾ, ਗਰਿਮਾ, ਪ੍ਰਾਪਤੀ, ਪ੍ਰਾਕਾਮ੍ਯ, ਈਸ਼ਿਤਾ, ਵਸ਼ਿਤਾ। ਅਣਿਮਾ = ਦੂਜੇ ਦਾ ਰੂਪ ਹੋ ਜਾਣਾ। ਮਹਿਮਾ = ਦੇਹ ਨੂੰ ਵੱਡਾ ਕਰ ਲੈਣਾ। ਲਘਿਮਾ = ਸਰੀਰ ਨੂੰ ਛੋਟਾ ਕਰ ਲੈਣਾ। ਗਰਿਮਾ = ਭਾਰੀ ਹੋ ਜਾਣਾ। ਪ੍ਰਾਪਤੀ = ਮਨ-ਇੱਛਤ ਭੋਗ ਹਾਸਲ ਕਰ ਲੈਣ ਦੀ ਸਮਰੱਥਾ। ਪ੍ਰਾਕਾਮ੍ਯ = ਹੋਰਨਾਂ ਦੇ ਦਿਲ ਦੀ ਜਾਣ ਲੈਣ ਦੀ ਤਾਕਤ। ਈਸ਼ਿਤਾ = ਆਪਣੀ ਇੱਛਾ ਅਨੁਸਾਰ ਸਭ ਨੂੰ ਪ੍ਰੇਰਨਾ। ਵਸ਼ਿਤਾ = ਸਭ ਨੂੰ ਵੱਸ ਕਰ ਲੈਣਾ}।

SikhNet (Spanish)Despertando a la Conciencia de Dios, uno obtiene la Sabiduría y los poderes milagrosos;

ਗੁਰਮੁਖਿ; ਭਵਜਲੁ ਤਰੀਐ ਸਚ ਸੁਧੀ ॥

guramukh; bhavajal tareeai sach sudhee |

Sant Singh KhalsaThe Gurmukh crosses over the terrifying world-ocean, and obtains true understanding.
Manmohan SinghBy Guru's grace, one obtains true understanding and crosses the terrible world-ocean.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਇਨਸਾਨ ਸੱਚੀ ਸਮਝ ਪ੍ਰਾਪਤ ਕਰ ਲੈਂਦਾ ਹੈ ਤੇ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
Fareedkot Teekaਅਰ ਗੁਰੋਂ ਦੁਵਾਰੇ ਹੀ ਸੰਸਾਰ ਸਮੁੰਦਰ ਸੇ ਤਰੀਤਾ ਹੈ ਔ ਸਚ ਕੀ ਭੀ (ਸੁਧੀ) ਗ੍ਯਾਤ ਪ੍ਰਾਪਤ ਹੋਤੀ ਹੈ॥
Prof. Sahib Singhਗੁਰੂ ਦੇ ਸਨਮੁਖ ਹੋਇਆਂ ਸੰਸਾਰ-ਸਮੁੰਦਰ ਤਰ ਜਾਈਦਾ ਹੈ ਅਤੇ ਸੱਚੇ ਦੀ ਸੋਹਣੀ ਮੱਤ ਆ ਜਾਂਦੀ ਹੈ।

ਪਦ ਅਰਥ ਸੁਧੀ = सुधी, ਸ੍ਰੇਸ਼ਟ ਮੱਤ।

SikhNet (Spanish)es cierto, en la Conciencia de la Verdad, uno cruza el mar de la existencia.

ਗੁਰਮੁਖਿ; ਸਰ ਅਪਸਰ ਬਿਧਿ ਜਾਣੈ ॥

guramukh; sar apasar bidh jaanai |

Sant Singh KhalsaThe Gurmukh knows the ways of truth and untruth.
Manmohan SinghThe Guru-ward knows the way of truth and untruth.
Manmohan Singh (Punjabi)ਗੁਰੂ ਸਮਰਪਨ ਸੱਚ ਅਤੇ ਝੂਠ ਦੇ ਮਾਰਗ ਦੇ ਫਰਕ ਨੂੰ ਜਾਣਦਾ ਹੈ।
Fareedkot Teekaਗੁਰੋਂ ਦੁਆਰੇ ਪੁਰਸ਼ ਹੀ ਭਲੇ ਬੁਰੇ ਕੀ ਬਿਧੀ ਜਾਣਤਾ ਹੈ॥
Prof. Sahib Singhਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਚੰਗੇ ਮੰਦੇ ਸਮੇ ਦਾ ਹਾਲਤ ਜਾਣ ਲੈਂਦਾ ਹੈ,

ਪਦ ਅਰਥ ਅਪਸਰ = ਮੰਦਾ ਸਮਾ। ਸਰ = ਚੰਗਾ ਸਮਾ।

SikhNet (Spanish)En la Conciencia de Dios uno discrimina entre la Verdad y la falsedad

ਗੁਰਮੁਖਿ; ਪਰਵਿਰਤਿ ਨਰਵਿਰਤਿ. ਪਛਾਣੈ ॥

guramukh; paravirat naravirat. pachhaanai |

Sant Singh KhalsaThe Gurmukh knows worldliness and renunciation.
Manmohan SinghThe Guru-ward knows what is worldliness and renunciation.
Manmohan Singh (Punjabi)ਗੁਰੂ-ਸਮਰਪਨ ਜਾਣਦਾ ਹੈ ਕਿ ਦੁਨੀਆਂਦਾਰੀ ਅਤੇ ਨਿਰਲੇਪਤਾ ਕੀ ਹੈ।
Fareedkot Teekaਗੁਰੋਂ ਦੁਆਰੇ ਹੀ ਪਰਵਿਰਤੀ ਔ ਨਵਿਰਤੀ ਪਛਾਣਤਾ ਹੈ॥
Prof. Sahib Singhਤੇ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਪਛਾਣ ਲੈਂਦਾ ਹੈ ਕਿ ਕੀਹ ਛੱਡਣਾ ਹੈ ਤੇ ਕੀਹ ਗ੍ਰਹਣ ਕਰਨਾ ਹੈ।

ਪਦ ਅਰਥ ਪਰਵਿਰਤਿ = ਗ੍ਰਹਣ। ਨਰਵਿਰਤਿ = ਤਿਆਗ।

SikhNet (Spanish)y sabe lo que es el apego a lo mundano, así como el desapego.

ਗੁਰਮੁਖਿ ਤਾਰੇ; ਪਾਰਿ ਉਤਾਰੇ ॥

guramukh taare; paar utaare |

Sant Singh KhalsaThe Gurmukh crosses over, and carries others across as well.
Manmohan SinghThe God-conscious being emancipates others and ferries across.
Manmohan Singh (Punjabi)ਰੱਬ ਦਾ ਗਿਆਤਾ ਹੋਰਨਾਂ ਨੂੰ ਬੰਦਖ਼ਲਾਸ ਕਰਾ, ਉਨ੍ਹਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ।
Fareedkot Teekaਗੁਰੂ ਜੋ ਮੁਖ ਹੈ ਵਹੀ (ਤਾਰੇ) ਜਹਾਜ ਵਾ ਮਲਾਹ ਹੋ ਕਰ ਪਾਰ ਉਤਾਰਤੇ ਹੈਂ॥
Prof. Sahib Singhਗੁਰਮੁਖ ਮਨੁੱਖ (ਹੋਰਨਾਂ ਨੂੰ ਭੀ ਸੰਸਾਰ-ਸਮੁੰਦਰ ਤੋਂ) ਤਾਰ ਕੇ ਪਾਰਲੇ ਕੰਢੇ ਲਾ ਦੇਂਦਾ ਹੈ।
SikhNet (Spanish)Tal persona emancipa a otros y hace que crucen el mar de la existencia también.

ਨਾਨਕ; ਗੁਰਮੁਖਿ ਸਬਦਿ ਨਿਸਤਾਰੇ ॥੩੧॥

naanak; guramukh sabad nisataare |31|

Sant Singh KhalsaO Nanak, the Gurmukh is emancipated through the Shabad. ||31||
Manmohan SinghNanak, the holyman ferries across through the Name.
Manmohan Singh (Punjabi)ਨਾਨਕ, ਨੇਕ ਬੰਦਾ ਨਾਮ ਦੇ ਰਾਹੀਂ ਪਾਰ ਉਤਾਰਾ ਕਰ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰਮੁਖ ਉਪਦੇਸ ਦੇ ਕੇ (ਨਿਸ) ਵਿਸੇਸ ਕਰ ਕੇ ਤਾਰਤੇ ਹੈਂ॥੩੧॥
Prof. Sahib Singhਹੇ ਨਾਨਕ! ਗੁਰੂ ਦੀ ਸਿੱਖਿਆ ਤੇ ਤੁਰਨ ਵਾਲਾ ਬੰਦਾ (ਗੁਰੂ ਦੇ) ਸ਼ਬਦ ਦੀ ਰਾਹੀਂ (ਦੂਜਿਆਂ ਨੂੰ ਭੀ) ਤਾਰ ਦੇਂਦਾ ਹੈ ॥੩੧॥
SikhNet (Spanish)Sí, el Hombre con Conciencia de Dios libera a otros a través de la Palabra del Shabd. (31)

ਨਾਮੇ ਰਾਤੇ; ਹਉਮੈ ਜਾਇ ॥

naame raate; haumai jaae |

Sant Singh KhalsaAttuned to the Naam, the Name of the Lord, egotism is dispelled.
Manmohan SinghImbued with the Name, self conceit is stilled.
Manmohan Singh (Punjabi)ਨਾਮ ਨਾਲ ਰੰਗੀਜਣ ਦੁਆਰਾ ਸਵੈ-ਹੰਗਤਾ ਮਿੱਟ ਜਾਂਦੀ ਹੈ।
Fareedkot Teekaਜੋ ਨਾਮ ਮੇਂ ਰੱਤੇ ਹੈ, ਤਿਨ ਕੀ ਹਉਮੈਂ ਗਈ ਹੈ॥
Prof. Sahib Singh(ਪ੍ਰਭੂ ਦੇ) ਨਾਮ ਵਿਚ ਹੀ ਰੱਤੇ ਹੋਏ ਦੀ ਹਉਮੈ ਨਾਸ ਹੁੰਦੀ ਹੈ।

ਪਦ ਅਰਥ ਨਾਮੇ = ਨਾਮ ਵਿਚ ਹੀ।

SikhNet (Spanish)Imbuido en el Naam, el Nombre del Señor, uno es liberado de su ego;

ਨਾਮਿ ਰਤੇ; ਸਚਿ ਰਹੇ ਸਮਾਇ ॥

naam rate; sach rahe samaae |

Sant Singh KhalsaAttuned to the Naam, they remain absorbed in the True Lord.
Manmohan SinghThey, who are imbued with the Name, remain merged in the True Lord.
Manmohan Singh (Punjabi)ਜੋ ਨਾਮ ਨਾਲ ਰੰਗੀਜੇ ਹਨ, ਉਹ ਸੱਚੇ ਸੁਆਮੀ ਅੰਦਰ ਲੀਨ ਰਹਿੰਦੇ ਹਨ।
Fareedkot Teekaਜੋ ਨਾਮ ਮੇਂ ਰਤੇ ਹੈਂ, ਸੋ ਸਚ ਮੇਂ ਸਮਾਇ ਰਹੇ ਹੈਂ॥
Prof. Sahib Singhਜੋ ਮਨੁੱਖ ਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਹਨ ਉਹ ਪ੍ਰਭੂ ਵਿਚ ਸਮਾਏ ਰਹਿੰਦੇ ਹਨ।
SikhNet (Spanish)sí, imbuido en el Nombre, uno habita en la Verdad;

ਨਾਮਿ ਰਤੇ; ਜੋਗ ਜੁਗਤਿ ਬੀਚਾਰੁ ॥

naam rate; jog jugat beechaar |

Sant Singh KhalsaAttuned to the Naam, they contemplate the Way of Yoga.
Manmohan SinghThey who are imbued with the Lord's Name, reflect over the way of union with Him.
Manmohan Singh (Punjabi)ਜੋ ਸਾਈਂ ਦੇ ਨਾਮ ਨਾਲ ਰੰਗੀਜੇ ਹਨ ਉਹ ਉਸ ਨਾਲ ਮਿਲਾਪ ਦੇ ਮਾਰਗ ਦੀ ਸੋਚ-ਵਿਚਾਰ ਕਰਦੇ ਹਨ।
Fareedkot Teekaਜੋ ਨਾਮ ਮੇਂ ਰਤੇ ਹੈਂ, ਸੋ ਜੋਗ ਕੀ ਜੁਗਤ ਕੋ ਬੀਚਾਰਤੇ ਹੈਂ॥
Prof. Sahib Singhਜੋ ਪ੍ਰਾਣੀ ਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਹਨ ਉਹਨਾਂ ਨੂੰ ਹੀ ਜੋਗ ਦੀ ਜੁਗਤਿ ਤੇ ਸਹੀ ਵੀਚਾਰ ਪ੍ਰਾਪਤ ਹੋਈ ਹੈ।
SikhNet (Spanish)imbuido en el Nombre, uno conoce el Sendero de la Yoga Verdadera;

ਨਾਮਿ ਰਤੇ; ਪਾਵਹਿ ਮੋਖ ਦੁਆਰੁ ॥

naam rate; paaveh mokh duaar |

Sant Singh KhalsaAttuned to the Naam, they find the door of liberation.
Manmohan SinghImbued with the Name, one finds the door of salvation.
Manmohan Singh (Punjabi)ਨਾਮ ਨਾਲ ਰੰਗੀਜਣ ਦੁਆਰਾ, ਇਨਸਾਨ ਮੁਕਤੀ ਦੇ ਦਰਵਾਜ਼ੇ ਨੂੰ ਪਾ ਲੈਂਦਾ ਹੈ।
Fareedkot Teekaਜੋ ਨਾਮ ਮੇਂ ਰਤੇ ਹੈਂ, ਸੋ (ਮੋਖ ਦੁਆਰ) ਗ੍ਯਾਨ ਕੋ ਪਾਵਤੇ ਹੈਂ॥
Prof. Sahib Singhਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਬੰਦੇ ਹੀ ਹਉਮੈ ਤੋਂ ਛੁਟਕਾਰਾ ਪਾਣ ਦਾ ਰਾਹ ਲੱਭਦੇ ਹਨ,

ਪਦ ਅਰਥ ਮੋਖ = ਮੁਕਤੀ, ਆਜ਼ਾਦੀ, ਖ਼ਲਾਸੀ, ਹਉਮੈ ਤੋਂ ਖ਼ਲਾਸੀ।

SikhNet (Spanish)sí, imbuido en el Nombre, uno es Emancipado,

ਨਾਮਿ ਰਤੇ; ਤ੍ਰਿਭਵਣ ਸੋਝੀ ਹੋਇ ॥

naam rate; tribhavan sojhee hoe |

Sant Singh KhalsaAttuned to the Naam, they understand the three worlds.
Manmohan SinghImbued with the Name, the mortal gains the knowledge of the three worlds.
Manmohan Singh (Punjabi)ਨਾਮ ਨਾਲ ਰੰਗੀਜਣ ਦੁਆਰਾ ਕਰਾਮਤੀ ਬੰਦਿਆ ਇਨਸਾਨ ਨੂੰ ਸਦੀਵੀ ਆਰਾਮ ਪ੍ਰਾਪਤ ਹੋ ਜਾਂਦਾ ਹੈ।
Fareedkot Teekaਜੋ ਨਾਮ ਮੇਂ ਰਤੇ ਹੈਂ ਤਿਨ ਕੋ ਤੀਨੋਂ ਲੋਕ ਕੀ ਸੁਧ ਹੋਤੀ ਹੈ॥
Prof. Sahib Singh(ਕਿਉਂਕਿ) ਨਾਮ ਵਿਚ ਰੱਤੇ ਬੰਦਿਆਂ ਨੂੰ ਤ੍ਰਿਲੋਕੀ ਦੀ ਸੂਝ ਪੈ ਜਾਂਦੀ ਹੈ (ਭਾਵ, ਆਪਣੀ ਨਿੱਕੀ ਜਿਹੀ ਅਪਣੱਤ ਦੇ ਥਾਂ ਸਾਰੀ ਤ੍ਰਿਲੋਕੀ ਹੀ ਉਹਨਾਂ ਨੂੰ ਰੱਬੀ ਸਾਂਝ ਦੇ ਕਾਰਨ ਆਪਣੀ ਦਿੱਸਦੀ ਹੈ)।

ਪਦ ਅਰਥ ਤ੍ਰਿਭਵਣ = ਤ੍ਰਿਲੋਕੀ ਦੀ।

SikhNet (Spanish)conoce el Misterio de los tres mundos

ਨਾਨਕ. ਨਾਮਿ ਰਤੇ; ਸਦਾ ਸੁਖੁ ਹੋਇ ॥੩੨॥

naanak. naam rate; sadaa sukh hoe |32|

Sant Singh KhalsaO Nanak, attuned to the Naam, eternal peace is found. ||32||
Manmohan SinghNanak, imbued with the Name, one attain s eternal peace.
Manmohan Singh (Punjabi)ਨਾਨਕ, ਨਾਮ ਨਾਲ ਰੰਗੀਜਣ ਦੁਆਰਾ ਇਨਸਾਨ ਨੂੰ ਸਦੀਵੀ ਆਰਾਮ ਪ੍ਰਾਪਤ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਨਾਮ ਮੇਂ ਰਤੇ ਹੈਂ, ਜੋ ਸਦਾ ਸੁਖ ਸਰੂਪ ਹੀ ਹੋਏ ਹੈਂ॥੩੨॥
Prof. Sahib Singhਹੇ ਨਾਨਕ! ਪ੍ਰਭੂ ਦੇ ਨਾਮ ਵਿਚ ਰੱਤੇ ਹੋਏ ਨੂੰ ਸਦਾ ਟਿਕੇ ਰਹਿਣ ਵਾਲਾ ਸੁਖ ਮਿਲਦਾ ਹੈ ॥੩੨॥

ਪਦ ਅਰਥ ਸਦਾ ਸੁਖੁ = ਸਦਾ ਕਾਇਮ ਰਹਿਣ ਵਾਲਾ ਸੁਖ। ਰਾਤੇ = ਰੱਤੇ ਹੋਏ ਦੀ ॥੩੨॥

SikhNet (Spanish)y permanece en Éxtasis. (32)

Open this shabad →

Shabad Guru Nanak Dev Ji Raag Raamkalee continues on Ang 942

ਨਾਮਿ ਰਤੇ; ਸਿਧ ਗੋਸਟਿ ਹੋਇ ॥

naam rate; sidh gosatt hoe |

Sant Singh KhalsaAttuned to the Naam, they attain Sidh Gosht - conversation with the Siddhas.
Manmohan SinghImbued with the Name, the discourse with the men of miracles becomes fruitful.
Manmohan Singh (Punjabi)ਨਾਮ ਨਾਲ ਰੰਗੀਜਣ ਦੁਆਰਾ ਕਰਾਮਾਤੀ ਬੰਦਿਆਂ ਨਾਲ ਗਿਆਨ ਚਰਚਾ ਸਫ਼ਲ ਹੋ ਜਾਂਦੀ ਹੈ।
Fareedkot Teekaਨਾਮ ਮੇਂ ਜੋ ਰਤੇ ਹੈਂ ਉਨ ਕੋ (ਸਿਧ) ਪ੍ਰਸਿਧ ਰੂਪ ਹਰੀ ਕੇ ਸਾਥ (ਗੋਸਟਿ) ਮਿਲਾਪਤਾ ਹੋਤੀ ਹੈ॥
Prof. Sahib Singh(ਪ੍ਰਭੂ ਦੇ) ਨਾਮ ਵਿਚ ਰੱਤਿਆਂ ਹੀ ਪ੍ਰਭੂ ਨਾਲ ਮਿਲਾਪ ਹੁੰਦਾ ਹੈ।

ਪਦ ਅਰਥ ਸਿਧ = ਪੂਰਨ ਪਰਮਾਤਮਾ। ਗੋਸਟਿ = ਮਿਲਾਪ। ਸਿਧ ਗੋਸਟਿ = ਪਰਮਾਤਮਾ ਨਾਲ ਮਿਲਾਪ (ਵੇਖੋ, ਇਸ ਬਾਣੀ ਦੇ ਅਰੰਭ ਵਿਚ ਲਫ਼ਜ਼ "ਸਿਧ ਗੋਸਟਿ" ਉਤੇ ਵਿਚਾਰ)।

SikhNet (Spanish)Imbuido en el Nombre, uno habla con conocimiento acerca de la Yoga

ਨਾਮਿ ਰਤੇ; ਸਦਾ ਤਪੁ ਹੋਇ ॥

naam rate; sadaa tap hoe |

Sant Singh KhalsaAttuned to the Naam, they practice intense meditation forever.
Manmohan SinghHe, who is imbued with the Lord's Name, ever practises penance.
Manmohan Singh (Punjabi)ਜੋ ਨਾਮ ਨਾਲ ਰੰਗੀਜਿਆਂ ਹੈ, ਉਹ ਸਦੀਵ ਹੀ ਤਪੱਸਿਆ ਕਰਦਾ ਹੈ।
Fareedkot Teekaਜੋ ਨਾਮ ਮੇਂ ਰਤੇ ਹੈਂ, ਸੋ ਸਦਾ ਹੀ ਤਪ ਰੂਪ ਹੋ ਰਹੇ ਹੈਂ⁽¹⁾॥
Prof. Sahib Singhਪ੍ਰਭੂ-ਨਾਮ ਵਿਚ ਰੰਗੇ ਰਹਿਣਾ ਹੀ ਸਦਾ ਕਾਇਮ ਰਹਿਣ ਵਾਲਾ ਪੁੰਨ-ਕਰਮ ਹੈ।

ਪਦ ਅਰਥ ਤਪੁ = (੧) ਮਨ ਨੂੰ ਮਾਰਨ ਲਈ ਸਰੀਰ ਉਤੇ ਕਸ਼ਟ ਸਹਾਰਨ ਦਾ ਸਾਧਨ; (੨) ਪੁੰਨ-ਕਰਮ।

SikhNet (Spanish)porque aquél que está imbuido en el Nombre, practica la Verdadera austeridad.

ਨਾਮਿ ਰਤੇ; ਸਚੁ ਕਰਣੀ ਸਾਰੁ ॥

naam rate; sach karanee saar |

Sant Singh KhalsaAttuned to the Naam, they live the true and excellent lifestyle.
Manmohan SinghTo be imbued with the Lord's Name, is the true and sublime way of life.
Manmohan Singh (Punjabi)ਸੁਆਮੀ ਦੇ ਨਾਮ ਨਾਲ ਰੰਗੀਜਣਾ ਸੰਚੀ ਅਤੇ ਸ਼੍ਰੇਸ਼ਟ ਜੀਵਨ ਰਹੁ-ਰੀਤੀ ਹੈ।
Fareedkot Teekaਜੋ ਨਾਮ ਮੇਂ ਰਤੇ ਹੈਂ ਉਨ ਕੀ ਸਚੀ ਔ ਸ੍ਰੇਸਟ ਕਰਣੀ ਹੈ॥
Prof. Sahib Singhਨਾਮ ਵਿਚ ਲੱਗਣਾ ਹੀ ਸੱਚੀ ਤੇ ਉੱਤਮ ਕਰਣੀ ਹੈ।

ਪਦ ਅਰਥ ਸਾਰੁ = ਸ੍ਰੇਸ਼ਟ।

SikhNet (Spanish)Cierto es, la Esencia de la Vida Verdadera es estar imbuido en el Naam,

ਨਾਮਿ ਰਤੇ; ਗੁਣ ਗਿਆਨ ਬੀਚਾਰੁ ॥

naam rate; gun giaan beechaar |

Sant Singh KhalsaAttuned to the Naam, they contemplate the Lord's virtues and spiritual wisdom.
Manmohan SinghThey, who are imbued with the Name reflects on the Lord's virtues and gnosis.
Manmohan Singh (Punjabi)ਜੋ ਨਾਮ ਨਾਲ ਰੰਗੀਜੇ ਹਨ ਉਹ ਸਾਹਿਬ ਦੀਆਂ ਨੇਕੀਆਂ ਅਤੇ ਗਿਆਤ ਦੀ ਸੋਚ ਵਿਚਾਰ ਕਰਦੇ ਹਨ।
Fareedkot Teekaਜੋ ਨਾਮ ਮੇਂ ਰੱਤੇ ਹੈਂ, ਸੋ ਗ੍ਯਾਨ ਆਦਿਕ ਗੁਨੋਂ ਕਾ ਬੀਚਾਰ ਕਰਤੇ ਹੈਂ॥
Prof. Sahib Singhਨਾਮ ਵਿਚ ਰੱਤੇ ਰਿਹਾਂ ਹੀ ਪ੍ਰਭੂ ਦੇ ਗੁਣਾਂ ਨਾਲ ਜਾਣ-ਪਛਾਣ ਹੁੰਦੀ ਹੈ ਤੇ ਸਾਂਝ ਬਣਦੀ ਹੈ।

ਪਦ ਅਰਥ ਗਿਆਨ = ਜਾਣ-ਪਛਾਣ, ਸਾਂਝ

SikhNet (Spanish)el Nombre del Señor. Solamente y entonces es cuando uno reflexiona acertadamente sobre la Virtud y la Sabiduría.

ਬਿਨੁ ਨਾਵੈ; ਬੋਲੈ ਸਭੁ ਵੇਕਾਰੁ ॥

bin naavai; bolai sabh vekaar |

Sant Singh KhalsaWithout the Name, all that is spoken is useless.
Manmohan SinghWithout the Name, all that the mortal utters, is useless.
Manmohan Singh (Punjabi)ਨਾਮ ਦੇ ਬਾਝੋਂ ਸਾਰਾ ਕੁਛ ਜੋ ਪ੍ਰਾਨੀ ਬੋਲਦਾ ਹੈ, ਵਿਅਰਥ ਹੈ।
Fareedkot Teekaਨਾਮ ਬਿਨਾ ਜੋ ਬੋਲੈ ਸਭ (ਵੇਕਾਰੁ) ਨਿਕੰਮਾ ਹੈ॥
Prof. Sahib Singh(ਪ੍ਰਭੂ ਦੇ) ਨਾਮ ਤੋਂ ਬਿਨਾ ਮਨੁੱਖ ਜੋ ਬੋਲਦਾ ਹੈ ਵਿਅਰਥ ਹੈ।

ਪਦ ਅਰਥ ਵੇਕਾਰੁ = ਵੇ-ਕਾਰ, ਵਿਅਰਥ।

SikhNet (Spanish)Sin el Nombre todo lo que uno habla es vano.

ਨਾਨਕ. ਨਾਮਿ ਰਤੇ; ਤਿਨ ਕਉ ਜੈਕਾਰੁ ॥੩੩॥

naanak. naam rate; tin kau jaikaar |33|

Sant Singh KhalsaO Nanak, attuned to the Naam, their victory is celebrated. ||33||
Manmohan SinghNanak, all victory is to them, who are imbued with the Lord's Name.
Manmohan Singh (Punjabi)ਨਾਨਕ, ਸਮੂਹ ਜਿੱਤ ਉਨ੍ਹਾਂ ਦੀ ਹੀ ਹੈ ਜੋ ਸੁਆਮੀ ਦੇ ਨਾਮ ਨਾਲ ਚੰਗੀਜੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਨਾਮ ਮੇਂ ਰੱਤੇ ਹੈਂ ਤਿਨ ਕੋ ਤੌ ਜਹਾਂ ਤਹਾਂ (ਜੈਕਾਰੁ) ਜੀਤ ਹੀ ਹੈ॥੩੩॥
Prof. Sahib Singhਹੇ ਨਾਨਕ! ਜੋ ਮਨੁੱਖ ਨਾਮ ਵਿਚ ਰੱਤੇ ਹੋਏ ਹਨ, ਉਹਨਾਂ ਨੂੰ (ਸਾਡੀ) ਨਮਸਕਾਰ ਹੈ ॥੩੩॥
SikhNet (Spanish)Oh, dice Nanak, victoriosos son los que están imbuidos en el Santo Nombre. (33)

ਪੂਰੇ ਗੁਰ ਤੇ; ਨਾਮੁ ਪਾਇਆ ਜਾਇ ॥

poore gur te; naam paaeaa jaae |

Sant Singh KhalsaThrough the Perfect Guru, one obtains the Naam, the Name of the Lord.
Manmohan SinghIt is through the Perfect Guru, that the Lord's Name is attained to.
Manmohan Singh (Punjabi)ਪੂਰਨ ਗੁਰਾਂ ਦੇ ਰਾਹੀਂ ਹੀ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ।
Fareedkot Teekaਪੂਰਨ ਗੁਰੋਂ ਸੇ ਨਾਮੁ ਪਾਯਾ ਜਾਤਾ ਹੈ॥
Prof. Sahib Singh(ਪ੍ਰਭੂ ਦਾ) ਨਾਮ ਗੁਰੂ ਤੋਂ ਮਿਲਦਾ ਹੈ;
SikhNet (Spanish)Uno es bendecido con el Naam, a través del Guru Perfecto,

ਜੋਗ ਜੁਗਤਿ; ਸਚਿ ਰਹੈ ਸਮਾਇ ॥

jog jugat; sach rahai samaae |

Sant Singh KhalsaThe Way of Yoga is to remain absorbed in Truth.
Manmohan SinghTo remain merged in the True Lord, is the only way to Yog.
Manmohan Singh (Punjabi)ਸੱਚੇ ਸੁਆਮੀ ਅੰਦਰ ਲੀਨ ਰਹਿਣਾ ਹੀ ਯੋਗ ਦਾ ਮਾਰਗ ਹੈ।
Fareedkot Teekaਅਰੁ ਜਿਨ ਕੋ ਗੁਰੂ ਪੂਰੇ ਮਿਲੇ ਹੈਂ ਵਹੁ ਜੋਗ ਕੀ ਜੁਗਤੀ ਮੇਂ ਨਿਸਚੇ ਸਮਾਇ ਰਹੇ ਹੈਂ॥
Prof. Sahib Singhਸੱਚੇ ਪ੍ਰਭੂ ਵਿਚ ਲੀਨ ਰਹਿਣਾ-ਇਹੀ ਹੈ (ਅਸਲ) ਜੋਗ ਦੀ ਜੁਗਤੀ।

ਪਦ ਅਰਥ ਸਚਿ = ਸੱਚ ਵਿਚ, ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ।

SikhNet (Spanish)y es sumergiéndose en la Verdad como el Sendero Verdadero de la Yoga se cumple.

ਬਾਰਹ ਮਹਿ ਜੋਗੀ ਭਰਮਾਏ; ਸੰਨਿਆਸੀ ਛਿਅ ਚਾਰਿ ॥

baarah meh jogee bharamaae; saniaasee chhia chaar |

Sant Singh KhalsaThe Yogis wander in the twelve schools of Yoga; the Sannyaasis in six and four.
Manmohan SinghThe Yogis wander in twelve sects and the solitarians in six and four.
Manmohan Singh (Punjabi)ਯੋਗੀ ਬਾਰਾਂ ਭਖਾਂ ਅੰਦਰ ਭਟਕਦੇ ਹਨ ਅਤੇ ਇਕਾਤੀ ਦਸਾਂ ਜਾਂ ਛੇ ਅਤੇ ਚਾਰਾਂ ਅੰਦਰ।
Fareedkot Teekaਬਾਰਾਂ ਸੰਙਿਆ ਮੇਂ ਮਾਇਆ ਨੇ ਜੋਗੀ ਪੁਨਾ ਸੰਨਿਆਸੀ ਦਸ ਸੰਙਿਆ ਮੇਂ ਭਰਮਾਏ ਹੈਂ॥
Prof. Sahib Singh(ਪਰ) ਜੋਗੀ ਲੋਕ (ਆਪਣੇ) ਬਾਰਾਂ ਫ਼ਿਰਕਿਆਂ (ਦੀ ਵੰਡ) ਵਿਚ (ਇਸ ਅਸਲ ਨਿਸ਼ਾਨੇ ਤੋਂ) ਭੁੱਲ ਰਹੇ ਹਨ ਤੇ ਸੰਨਿਆਸੀ ਲੋਕ (ਆਪਣੇ) ਦਸ ਫ਼ਿਰਕਿਆਂ (ਦੇ ਵਖੋ ਵੱਖ ਸਾਧਨਾਂ) ਵਿਚ।

ਪਦ ਅਰਥ ਬਾਰਹ = ਜੋਗੀਆਂ ਦੇ ਬਾਰਾਂ ਫ਼ਿਰਕੇ: ਹੇਤੂ, ਪਾਵ, ਆਈ, ਗਮ੍ਯ, ਪਾਗਲ, ਕੰਥੜੀ, ਬਨ, ਧ੍ਵਜ, ਚੋਲੀ, ਰਾਵਲ ਅਤੇ ਦਾਸ। ਛਿਅ ਚਾਰਿ = (੬+੪) ਦਸ ਫ਼ਿਰਕੇ ਸੰਨਿਆਸੀਆਂ ਦੇ; ਤੀਰਥ, ਆਸ੍ਰਮ, ਬਨ, ਆਰੰਨ੍ਯ, ਗਿਰਿ, ਪਰਬਤ, ਸਾਗਰ, ਸਰਸ੍ਵਤ, ਭਾਰਤੀ, ਪੁਰੀ।

SikhNet (Spanish)Los Yoguis están divididos en doce sectas, los renunciantes en diez,

ਗੁਰ ਕੈ ਸਬਦਿ. ਜੋ ਮਰਿ ਜੀਵੈ; ਸੋ ਪਾਏ ਮੋਖ ਦੁਆਰੁ ॥

gur kai sabad. jo mar jeevai; so paae mokh duaar |

Sant Singh KhalsaOne who remains dead while yet alive, through the Word of the Guru's Shabad, finds the door of liberation.
Manmohan SinghBy Guru's instruction, he who remains dead in life; He obtains the door of salvation.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਜੋ ਜੀਉਂਦੇ ਜੀ ਮਾਰਿਆ ਰਹਿੰਦਾ ਹੈ, ਉਹ ਮੁਕਤੀ ਦੇ ਦਰਵਾਜ਼ੇ ਨੂੰ ਪਾ ਲੈਂਦਾ ਹੈ।
Fareedkot Teekaਅਰੁ ਗੁਰੋਂ ਕੇ ਉਪਦੇਸ ਕਰ ਜੋ ਜੀਵ ਭਾਵ ਸੇ ਮਰੇ ਹੈਂ, ਸੋ (ਮੋਖ ਦੁਆਰੁ) ਗ੍ਯਾਨ ਪਾਵਤੇ ਹੈਂ॥
Prof. Sahib Singhਜੋ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਮਾਇਆ ਵਲੋਂ) ਮਰ ਕੇ ਜਿਊਂਦਾ ਹੈ ਉਹ (ਹਉਮੈ ਤੋਂ) ਖ਼ਲਾਸੀ ਦਾ ਰਾਹ ਲੱਭ ਲੈਂਦਾ ਹੈ।
SikhNet (Spanish)pero sólo es emancipado aquél que muere hacia sí mismo despertando a la Palabra del Shabd.

Open this shabad (12 lines, Angs 941-942) →

Ang 941 of 1430