ੴ

ਸਿੱਖਬਾਣੀ · SikhBani

ਜੋ ਆਇਆ ਸੋ ਸਭੁ ਕੋ ਜਾਸੀ ॥

jo aaeaa so sabh ko jaasee
Guru Amardas Ji ਗੁਰੂ ਅਮਰਦਾਸ ਜੀ · Raag Maaroo · Ang 1047, 1048 · 49 lines
Translations

ਮਾਰੂ ਮਹਲਾ ੩ ॥

maaroo mahalaa 3 | Ang 1047

Sant Singh KhalsaMaaroo, Third Mehl:
Manmohan SinghMaru 3rd Guru.
Manmohan Singh (Punjabi)ਮਾਰੂ ਤੀਜੀ ਪਾਤਿਸ਼ਾਹੀ।
SikhNet (Spanish)Maru, Mejl Guru Amar Das, Tercer Canal Divino.

ਜੋ ਆਇਆ; ਸੋ ਸਭੁ ਕੋ ਜਾਸੀ ॥

jo aaeaa; so sabh ko jaasee | Ang 1047

Sant Singh KhalsaAll who come shall have to depart.
Manmohan SinghThey who are come; They all shall assuredly depart.
Manmohan Singh (Punjabi)ਜਿਹੜੇ ਆਏ ਹਨ, ਉਹ ਸਾਰੇ ਨਿਸਚਿਤ ਹੀ ਚਲੇ ਜਾਣਗੇ।
Fareedkot Teekaਜੋ ਕੋਈ ਸੰਸਾਰ ਮੇਂ ਆਯਾ ਹੈ, ਸੋ ਸਭ ਕੋਈ ਚਲ ਜਾਏਗਾ॥
Prof. Sahib Singhਜਿਹੜਾ ਭੀ ਜੀਵ (ਜਗਤ ਵਿਚ) ਜੰਮਦਾ ਹੈ ਉਹ ਹਰੇਕ ਹੀ (ਜ਼ਰੂਰ ਇਸ ਜਗਤ ਤੋਂ) ਕੂਚ (ਭੀ) ਕਰ ਜਾਂਦਾ ਹੈ,

ਪਦ ਅਰਥ ਸਭੁ ਕੋ = ਹਰੇਕ ਜੀਵ। ਜਾਸੀ = ਚਲਾ ਜਾਇਗਾ।

SikhNet (Spanish)El que vino debe partir y el que está apegado al otro es atrapado en el dogal de Yama.

ਦੂਜੈ ਭਾਇ; ਬਾਧਾ ਜਮ ਫਾਸੀ ॥

doojai bhaae; baadhaa jam faasee | Ang 1047

Sant Singh KhalsaIn the love of duality, they are caught by the noose of the Messenger of Death.
Manmohan SinghAttached to another's love, one falls into the Yama's noose.
Manmohan Singh (Punjabi)ਹੋਰਸ ਦੇ ਪਿਆਰ ਨਾਲ ਜੁੜਨ ਦੁਆਰਾ ਇਨਸਾਨ ਯਮ ਦੀ ਫਾਹੀ ਵਿੱਚ ਪੈਂਦਾ ਹੈ।
Fareedkot Teekaਇਹ ਜੀਵ ਦ੍ਵੈਤ ਭਾਵ ਕਰ ਕੇ ਜਮ ਕੀ ਫਾਸੀ ਮੇਂ ਬਾਂਧਾ ਹੂਆ ਹੈ॥
Prof. Sahib Singh(ਪਰ) ਮਾਇਆ ਦੇ ਮੋਹ ਦੇ ਕਾਰਨ (ਜੀਵ) ਆਤਮਕ ਮੌਤ ਦੀ ਫਾਹੀ ਵਿਚ ਬੱਝ ਜਾਂਦਾ ਹੈ।

ਪਦ ਅਰਥ ਦੂਜੈ ਭਾਇ = (ਪ੍ਰਭੂ ਤੋਂ ਬਿਨਾ) ਹੋਰ ਦੇ ਪਿਆਰ ਵਿਚ। ਭਾਇ = ਪਿਆਰ ਵਿਚ। ਬਾਧਾ = ਬੱਝਾ ਹੋਇਆ। ਜਮ = ਮੌਤ, ਆਤਮਕ ਮੌਤ।

SikhNet (Spanish)Sí, aquél a quien el Guru Verdadero salva, nada hasta la otra orilla,

ਸਤਿਗੁਰਿ ਰਾਖੇ. ਸੇ ਜਨ ਉਬਰੇ; ਸਾਚੇ ਸਾਚਿ ਸਮਾਈ ਹੇ ॥੧॥

satigur raakhe. se jan ubare; saache saach samaaee he |1| Ang 1047

Sant Singh KhalsaThose humble beings who are protected by the True Guru, are saved. They merge into the Truest of the True. ||1||
Manmohan SinghThe persons whom the True Guru saves, swim across and merge in the Truest of the True.
Manmohan Singh (Punjabi)ਜਿਨ੍ਹਾਂ ਪੁਰਸ਼ਾਂ ਦੀ, ਸੱਚੇ ਗੁਰੂ ਜੀ ਰਖਿਆ ਕਰਦੇ ਹਨ, ਉਹ ਪਾਰ ਉਤਰ ਜਾਂਦੇ ਹਨ ਅਤੇ ਉਹ ਸਚਿਆਰਾਂ ਦੇ ਪਰਮ ਸਚਿਆਰ (ਹਰੀ) ਅੰਦਰ ਲੀਨ ਹੋ ਜਾਂਦੇ ਹਨ।
Fareedkot Teekaਜੋ ਸਤਿਗੁਰੋਂ ਨੇ ਦ੍ਵੈਤ ਸੇ ਰਖੇ ਹੈਂ, ਸੋ ਜਨ ਬਚੇ ਹੈਂ, ਤਿਨ ਸਾਚੀਓਂ ਕੀ ਸਚ ਮੇਂ ਹੀ ਸਮਾਈ ਹੋਈ ਹੈ॥੧॥
Prof. Sahib Singhਗੁਰੂ ਨੇ ਜਿਨ੍ਹਾਂ ਦੀ ਰੱਖਿਆ ਕੀਤੀ, ਉਹ ਮਨੁੱਖ (ਮਾਇਆ ਦੇ ਮੋਹ ਤੋਂ) ਬਚ ਨਿਕਲਦੇ ਹਨ; ਉਹ ਸਦਾ ਹੀ ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦੇ ਹਨ ॥੧॥

ਪਦ ਅਰਥ ਸਤਿਗੁਰਿ = ਗੁਰੂ ਨੇ। ਉਬਰੇ = ਬਚ ਗਏ। ਸਾਚੇ = ਸਾਚਿ, ਸਦਾ-ਥਿਰ ਪ੍ਰਭੂ ਵਿਚ ॥੧॥

SikhNet (Spanish)y a través de la Verdad, se inmerge en el Uno Verdadero.(1)

ਆਪੇ ਕਰਤਾ; ਕਰਿ ਕਰਿ ਵੇਖੈ ॥

aape karataa; kar kar vekhai | Ang 1047

Sant Singh KhalsaThe Creator Himself creates the creation, and watches over it.
Manmohan SinghOf Himself the Creator creates the creation and then watches it.
Manmohan Singh (Punjabi)ਖ਼ੁਦ ਹੀ ਰਚਨਹਾਰ ਰਚਨਾ ਨੂੰ ਰਚਦਾ ਹੈ ਅਤੇ ਇਸ ਨੂੰ ਦੇਖਦਾ ਹੈ।
Fareedkot Teekaਆਪ ਹੀ ਕਰਤਾ ਜੀਵਾਂ ਕੋ ਕਰ ਕਰ ਕੇ ਇਨ ਕੇ ਕਰਮੋਂ ਕੋ ਦੇਖਤਾ ਹੈ॥
Prof. Sahib Singh(ਇਹ ਸਾਰਾ ਖੇਲ) ਕਰਤਾਰ ਆਪ ਹੀ ਕਰ ਕਰ ਕੇ ਵੇਖ ਰਿਹਾ ਹੈ;

ਪਦ ਅਰਥ ਆਪੇ = ਆਪ ਹੀ।

SikhNet (Spanish)El Señor Creador crea todo de Sí Mismo y después lo observa.

ਜਿਸ ਨੋ ਨਦਰਿ ਕਰੇ; ਸੋਈ ਜਨੁ ਲੇਖੈ ॥

jis no nadar kare; soee jan lekhai | Ang 1047

Sant Singh KhalsaThay alone are acceptable, upon whom He bestows His Glance of Grace.
Manmohan SinghThat person alone becomes acceptable, to whom the Lord shows mercy.
Manmohan Singh (Punjabi)ਕੇਵਲ ਉਹ ਪੁਰਸ਼ ਹੀ ਕਬੂਲ ਪੈਂਦਾ ਹੈ, ਜਿਸ ਉਤੇ ਸੁਆਮੀ ਮਿਹਰ ਧਾਰਦਾ ਹੈ।
Fareedkot Teekaਪਰੰਤੂ ਜਿਸ ਕੋ ਕਿਰਪਾ ਦ੍ਰਿਸ਼ਟ ਕਰਤਾ ਹੈਂ ਸੋਈ ਪੁਰਸ ਲੇਖੇ ਮੇਂ ਪੜਤਾ ਹੈ॥
Prof. Sahib Singhਜਿਸ ਮਨੁੱਖ ਉੱਤੇ ਉਹ ਮਿਹਰ ਦੀ ਨਿਗਾਹ ਕਰਦਾ ਹੈ ਉਹੀ ਮਨੁੱਖ ਉਸ ਦੀ ਪਰਵਾਨਗੀ ਵਿਚ ਹੈ।

ਪਦ ਅਰਥ ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਲੇਖੈ = ਲੇਖੇ ਵਿਚ, ਪਰਵਾਨਗੀ ਵਿਚ।

SikhNet (Spanish)Sí, sólo es tomado en cuenta por Él, aquél sobre quien reside Su Gracia, y el que ha logrado la Sabiduría,

ਗੁਰਮੁਖਿ ਗਿਆਨੁ. ਤਿਸੁ ਸਭੁ ਕਿਛੁ ਸੂਝੈ; ਅਗਿਆਨੀ ਅੰਧੁ ਕਮਾਈ ਹੇ ॥੨॥

guramukh giaan. tis sabh kichh soojhai; agiaanee andh kamaaee he |2| Ang 1047

Sant Singh KhalsaThe Gurmukh attains spiritual wisdom, and understands everything. The ignorant ones act blindly. ||2||
Manmohan SinghThe Guru-ward attains Divine comprehension and he understands quintessence and every thing. The man of ignorance does blind deeds.
Manmohan Singh (Punjabi)ਗੁਰੂ-ਸਮਰਪਣ ਰੱਬੀ ਗਿਆਤ ਪਾ ਲੈਂਦਾ ਹੈ ਅਤੇ ਉਹ ਅਸਲੀਅਤ ਤੇ ਹਰ ਸੈ ਨੂੰ ਸਮਝਦਾ ਹੈ। ਬੇਸਮਝ ਬੰਦਾ ਅੰਨ੍ਹੇ ਕੰਮ ਕਰਦਾ ਹੈ।
Fareedkot Teekaਜਿਸ ਕੋ ਗੁਰੋਂ ਦੁਆਰੇ ਗਿਆਨ ਹੂਆ ਹੈ ਤਿਸ ਕੋ ਸਭ ਕੁਛ ਭਲਾ ਬੁਰਾ ਸੂਝਤਾ ਹੈ, ਪੁਨਾ ਜੋ (ਅੰਧੁ) ਅਗਿਆਨੀ ਹੈ ਤਿਸ ਕੀ ਸਭ ਕਮਾਈ ਅੰਧੀ ਹੈ, ਭਾਵ ਵਿਚਾਰ ਰਹਿਤ ਹੈ॥੨॥
Prof. Sahib Singhਜਿਸ ਮਨੁੱਖ ਨੂੰ ਗੁਰੂ ਦੀ ਰਾਹੀਂ ਆਤਮਕ ਜੀਵਨ ਦੀ ਸੂਝ ਪੈ ਜਾਂਦੀ ਹੈ ਉਸ ਨੂੰ (ਆਤਮਕ ਜੀਵਨ ਬਾਰੇ) ਹਰੇਕ ਗੱਲ ਦੀ ਸਮਝ ਆ ਜਾਂਦੀ ਹੈ। ਗਿਆਨ ਤੋਂ ਸੱਖਣਾ ਮਨੁੱਖ ਅੰਨ੍ਹਿਆਂ ਵਾਲਾ ਕੰਮ ਹੀ ਕਰਦਾ ਰਹਿੰਦਾ ਹੈ ॥੨॥

ਪਦ ਅਰਥ ਗਿਆਨੁ = ਆਤਮਕ ਜੀਵਨ ਦੀ ਸੂਝ। ਗੁਰਮੁਖਿ = ਗੁਰੂ ਦੀ ਰਾਹੀਂ। ਅੰਧੁ = ਅੰਨ੍ਹਿਆਂ ਵਾਲਾ ਕੰਮ ॥੨॥

SikhNet (Spanish)por la Gracia del Guru, conoce todo, mientras que el ignorante realiza actos obscuros.(2)

ਮਨਮੁਖ ਸਹਸਾ; ਬੂਝ. ਨ ਪਾਈ ॥

manamukh sahasaa; boojh. na paaee | Ang 1047

Sant Singh KhalsaThe self-willed manmukh is cynical; he doesn't understand.
Manmohan SinghThe egocentric is involved in doubt and obtains not understanding.
Manmohan Singh (Punjabi)ਆਪ-ਹੁਦਰਾ ਸੰਦੇਹ ਅੰਦਰ ਫਾਥਾ ਹੋਇਆ ਹੈ ਅਤੇ ਉਸ ਨੂੰ ਕੋਈ ਸਮਝ ਨਹੀਂ ਪੈਦੀ।
Fareedkot Teekaਮਨਮੁਖ ਕੋ ਸਰੂਪ ਮੇਂ ਸੰਸਾ ਹੈ ਇਸੀ ਸੇ ਤਿਸ ਨੇ ਸਮਝ ਨਹੀਂ ਪਾਈ॥
Prof. Sahib Singhਮਨ ਦੇ ਮੁਰੀਦ ਮਨੁੱਖ ਨੂੰ (ਹਰ ਵੇਲੇ ਕੋਈ ਨ ਕੋਈ) ਸਹਮ (ਖਾਈ ਜਾਂਦਾ ਹੈ, ਕਿਉਂਕਿ) ਉਸ ਨੂੰ ਆਤਮਕ ਜੀਵਨ ਦੀ ਸੂਝ ਨਹੀਂ ਹੁੰਦੀ।

ਪਦ ਅਰਥ ਸਹਸਾ = ਸਹਮ। ਬੂਝ = (ਆਤਮਕ ਜੀਵਨ ਦੀ) ਸੂਝ।

SikhNet (Spanish)El arrogante Manmukj es cínico y no entiende,

ਮਰਿ ਮਰਿ ਜੰਮੈ; ਜਨਮੁ ਗਵਾਈ ॥

mar mar jamai; janam gavaaee | Ang 1047

Sant Singh KhalsaHe dies and dies again, only to be reborn, and loses his life uselessly again.
Manmohan SinghHe loses his life in vain, dies and continually transmigrates.
Manmohan Singh (Punjabi)ਉਹ ਆਪਣਾ ਜੀਵਨ ਵੇਅਰਥ ਗੁਆ ਲੈਂਦਾ ਹੈ, ਮਰ ਵੰਝਦਾ ਹੈ ਅਤੇ ਆਵਾਗਉਣ ਵਿੱਚ ਪੈਂਦਾ ਹੈ।
Fareedkot Teekaਮਰ ਮਰ ਕੇ ਬਾਰੰਬਾਰ ਜਨਮਤਾ ਹੈ ਅਰ ਜਨਮ ਕਰ ਤਿਸ ਨੇ ਅਵਸਥਾ ਗਵਾਈ ਹੈ॥
Prof. Sahib Singhਉਹ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, ਉਹ ਆਪਣਾ (ਮਨੁੱਖਾ) ਜਨਮ ਵਿਅਰਥ ਗਵਾ ਜਾਂਦਾ ਹੈ।

ਪਦ ਅਰਥ ਮਰਿ = ਮਰ ਕੇ। ਜੰਮੈ = ਜੰਮਦਾ ਹੈ {ਇਕ-ਵਚਨ}।

SikhNet (Spanish)El muere na y otra vez, sólo para reencarnar, su vida la desperdicia de manera inutil.

ਗੁਰਮੁਖਿ ਨਾਮਿ ਰਤੇ ਸੁਖੁ ਪਾਇਆ; ਸਹਜੇ ਸਾਚਿ ਸਮਾਈ ਹੇ ॥੩॥

guramukh naam rate sukh paaeaa; sahaje saach samaaee he |3| Ang 1047

Sant Singh KhalsaThe Gurmukh is imbued with the Naam, the Name of the Lord; he find peace, and is intuitively immersed in the True Lord. ||3||
Manmohan SinghThe Guru-ward is imbued with the Name, obtains peace and easily merges in the True Lord.
Manmohan Singh (Punjabi)ਗੁਰੂ-ਅਨੁਸਾਰੀ ਨਾਮ ਨਾਲ ਰੰਗਿਆ ਹੋਇਆ ਹੈ, ਉਹ ਆਰਾਮ ਪਾਉਂਦਾ ਹੈ ਅਤੇ ਸੁਖੈਨ ਹੀ ਸੰਚੇ ਸਾਈਂ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਜੋ ਗੁਰਮੁਖ ਨਾਮ ਮੇਂ ਰੰਗੇ ਹੈਂ ਤਿਨੋਂ ਨੇ ਸੁਖ ਪਾਇਆ ਹੈ, ਉਨ ਕੀ ਸਹਜੇ ਹੀ ਸਾਚ ਸਰੂਪ ਮੇਂ ਸਮਾਈ ਹੂਈ ਹੈ॥੩॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਰੰਗੇ ਰਹਿੰਦੇ ਹਨ, ਉਹ ਆਤਮਕ ਆਨੰਦ ਮਾਣਦੇ ਹਨ, ਉਹ ਆਤਮਕ ਅਡੋਲਤਾ ਵਿਚ ਸਦਾ-ਥਿਰ ਪ੍ਰਭੂ ਵਿਚ ਹਰ ਵੇਲੇ ਟਿਕੇ ਰਹਿੰਦੇ ਹਨ ॥੩॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ। ਨਾਮਿ = ਨਾਮ ਵਿਚ। ਸਹਜੇ = ਆਤਮਕ ਅਡੋਲਤਾ ਵਿਚ। ਸਾਚਿ = ਸਦਾ-ਥਿਰ ਪ੍ਰਭੂ ਵਿਚ ॥੩॥

SikhNet (Spanish)El Gurmukj está imbuido en el Naam, el Nombre del Señor, ahí encuentra la Paz, fundiéndose de manera intuitiva con el Señor Verdadero.(3)

ਧੰਧੈ ਧਾਵਤ; ਮਨੁ ਭਇਆ ਮਨੂਰਾ ॥

dhandhai dhaavat; man bheaa manooraa | Ang 1047

Sant Singh KhalsaChasing after worldly affairs, the mind has become corroded and rusty.
Manmohan SinghRunning after the worldly pursuits, the mind has rusted.
Manmohan Singh (Punjabi)ਸੰਸਾਰੀ ਵਿਹਾਰਾਂ ਮਗਰ ਦੌੜ ਭੱਜ ਕੇ, ਮਨ ਜੰਗਾਲਿਆ ਗਿਆ ਹੈ।
Fareedkot Teekaਧੰਧਿਆ ਮੇਂ ਧਾਵਤਿਆਂ ਮਨਮੁਖਾਂ ਕਾ ਮਨ ਮਨੂਰਾ ਹੂਆ ਹੈ, ਭਾਵ ਜੜ ਵਾ ਮਲੀਨ ਵਾ ਜਲ ਗਿਆ ਹੈ॥
Prof. Sahib Singhਦੁਨੀਆ ਦੇ ਖਲਜਗਨ ਵਿਚ ਦੌੜ-ਭੱਜ ਕਰਦਿਆਂ ਮਨੁੱਖ ਦਾ ਮਨ ਸੜਿਆ ਹੋਇਆ ਲੋਹਾ ਬਣ ਜਾਂਦਾ ਹੈ (ਇਉਂ ਸੜਿਆ ਰਹਿੰਦਾ ਹੈ ਜਿਵੇਂ ਸੜਿਆ ਹੋਇਆ ਲੋਹਾ),

ਪਦ ਅਰਥ ਧੰਧੈ = ਧੰਧੇ ਵਿਚ, ਦੁਨੀਆ ਦੇ ਖਲਜਗਨ ਵਿਚ। ਧਾਵਤ = ਦੌੜਦਿਆਂ। ਮਨੂਰਾ = ਸੜਿਆ ਹੋਇਆ ਲੋਹੇ ਦਾ ਚੂਰਾ।

SikhNet (Spanish)En desbandada e involucrada en numerosos conflictos mundanos, la mente se oxida,

ਫਿਰਿ ਹੋਵੈ ਕੰਚਨੁ; ਭੇਟੈ ਗੁਰੁ ਪੂਰਾ ॥

fir hovai kanchan; bhettai gur pooraa | Ang 1047

Sant Singh KhalsaBut meeting with the Perfect Guru, it is transmuted into gold once again.
Manmohan SinghMeeting with the Perfect Guru, it is transmuted into gold again.
Manmohan Singh (Punjabi)ਪੂਰਨ ਗੁਰਾਂ ਨਾਲ ਮਿਲ ਕੇ ਇਹ ਮੁੜ ਕੇ ਸੋਨਾ ਥੀ ਵੰਝਦਾ ਹੈ।
Fareedkot Teekaਜੌ ਗੁਰੂ ਪੁਰਾ ਮਿਲੇ ਤੌ ਫੇਰ ਸੁਇਨਾ ਹੋਵੈ॥ ਸੁਇਨੇ ਕਾ, ਭਾਵ ਕੋਮਲ ਔ ਸੁਧ ਹੋਣੇ ਮੇਂ ਹੈ।
Prof. Sahib Singhਪਰ ਜਦੋਂ ਉਸ ਨੂੰ ਪੂਰਾ ਗੁਰੂ ਮਿਲਦਾ ਹੈ, ਤਦੋਂ ਉਹ ਮੁੜ (ਸੁੱਧ) ਸੋਨਾ ਬਣ ਜਾਂਦਾ ਹੈ।

ਪਦ ਅਰਥ ਕੰਚਨੁ = ਸੋਨਾ। ਭੇਟੈ = ਮਿਲਦਾ ਹੈ।

SikhNet (Spanish)pero cuando se encuentra con el Guru Perfecto, es transmutada en oro otra vez;

ਆਪੇ ਬਖਸਿ ਲਏ ਸੁਖੁ ਪਾਏ; ਪੂਰੈ ਸਬਦਿ ਮਿਲਾਈ ਹੇ ॥੪॥

aape bakhas le sukh paae; poorai sabad milaaee he |4| Ang 1047

Sant Singh KhalsaWhen the Lord Himself grants forgiveness, then peace is obtained; through the Perfect Word of the Shabad, one is united with Him. ||4||
Manmohan SinghWhen the Lord, of Himself forgives the mortal, he is blessed with bliss and meets with the Lord through the Perfect Gurbani.
Manmohan Singh (Punjabi)ਜਦ ਪ੍ਰਭੂ ਆਪ ਪ੍ਰਾਣੀ ਨੂੰ ਮਾਫ਼ ਕਰ ਦਿੰਦਾ ਹੈ, ਤਾਂ ਉਸ ਨੂੰ ਖੁਸ਼ੀ ਪ੍ਰਦਾਨ ਹੁੰਦੀ ਹੈ ਤੇ ਪੂਰਨ ਗੁਰਬਾਣੀ ਰਾਹੀਂ ਉਹ ਪ੍ਰਭੂ ਨਾਲ ਮਿਲ ਜਾਂਦਾ ਹੈ।
Fareedkot Teekaਆਪ ਹੀ ਸਤਿਗੁਰੂ ਪਿਛਲੇ ਔਗਣ ਬਖਸ਼ ਲਏ ਤੌ ਜਗਿਆਸੀ ਸੁਖ ਪਾਵਤਾ ਹੈ, ਪਰੰਤੂ ਜਿਸ ਨੇ ਪੂਰੇ ਗੁਰ ਉਪਦੇਸ ਮੇਂ ਬਿਰਤੀ ਮਿਲਾਈ ਹੈ ਤਿਸ ਨੇ ਸੁਖ ਪਾਇਆ ਹੈ॥੪॥
Prof. Sahib Singhਜਿਸ ਮਨੁੱਖ ਉਤੇ ਪਰਮਾਤਮਾ ਆਪ ਬਖ਼ਸ਼ਸ਼ ਕਰਦਾ ਹੈ ਉਹ ਮਨੁੱਖ ਆਤਮਕ ਆਨੰਦ ਮਾਣਦਾ ਹੈ, ਉਹ ਪੂਰਨ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਲੀਨ ਰਹਿੰਦਾ ਹੈ ॥੪॥

ਪਦ ਅਰਥ ਪੂਰੈ ਸਬਦਿ = ਪੂਰਨ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ॥੪॥

SikhNet (Spanish)el Señor lo perdona, así obtiene el Éxtasis y encuentra a Dios a través de la Palabra Perfecta del Shabd. (4)

ਦੁਰਮਤਿ ਝੂਠੀ; ਬੁਰੀ ਬੁਰਿਆਰਿ ॥

duramat jhootthee; buree buriaar | Ang 1047

Sant Singh KhalsaThe false and evil-minded are the most wicked of the wicked.
Manmohan SinghThe bride of evil intellect is false, wicked and pernicious,
Manmohan Singh (Punjabi)ਮੰਦੀ ਅਕਲ ਵਾਲੀ ਪਤਨੀ ਕੂੜੀ, ਮਾੜੀ ਅਤੇ ਭੈੜੀ ਹੈ।
Fareedkot Teekaਜੋ ਖੋਟੀ ਮਤ ਵਾਲੀ ਹੈ, ਸੋ ਝੂਠ ਕਰ ਅਤੀ ਬੁਰਿਆਰ ਹੋ ਰਹੀ ਹੈ॥
Prof. Sahib Singhਖੋਟੀ ਮੱਤ ਵਾਲੀ ਜੀਵ-ਇਸਤ੍ਰੀ ਝੂਠ ਵਿਚ ਭੈੜ ਵਿਚ ਮਸਤ ਰਹਿੰਦੀ ਹੈ, ਉਹ ਭੈੜ ਦਾ ਅੱਡਾ ਬਣੀ ਰਹਿੰਦੀ ਹੈ,

ਪਦ ਅਰਥ ਦੁਰਮਤਿ = ਖੋਟੀ ਮੱਤ ਵਾਲੀ ਜੀਵ-ਇਸਤ੍ਰੀ। ਬੁਰੀ = ਭੈੜੀ। ਬੁਰਿਆਰਿ = ਭੈੜ ਦਾ ਟਿਕਾਣਾ।

SikhNet (Spanish)La novia de mente falsa permanece desaprobada,

ਅਉਗਣਿਆਰੀ ਅਉਗਣਿਆਰਿ ॥

aauganiaaree aauganiaar | Ang 1047

Sant Singh KhalsaThey are the most unworthy of the unworthy.
Manmohan SinghOf the sinners, she is the worst sinner.
Manmohan Singh (Punjabi)ਪਾਪੀਆਂ ਵਿੱਚੋਂ ਉਹ ਪਰਮ ਪਾਪਣ ਹੈ।
Fareedkot Teekaਔਗੁਣੋਂ ਵਾਲੀ ਬੁਧੀ ਨੇ ਜੀਵ ਇਸਤ੍ਰੀ ਕੋ ਔਗੁਣਿਆਰ ਕਰ ਦੀਆ ਹੈ॥
Prof. Sahib Singhਉਹ ਸਦਾ ਹੀ ਔਗੁਣਾਂ ਨਾਲ ਭਰੀ ਰਹਿੰਦੀ ਹੈ।

ਪਦ ਅਰਥ ਅਉਗਣਿਆਰੀ = ਔਗੁਣਾਂ-ਭਰੀ।

SikhNet (Spanish)sin mérito alguno, ella comete error tras error.

ਕਚੀ ਮਤਿ. ਫੀਕਾ ਮੁਖਿ ਬੋਲੈ; ਦੁਰਮਤਿ. ਨਾਮੁ, ਨ ਪਾਈ ਹੇ ॥੫॥

kachee mat. feekaa mukh bolai; duramat. naam, na paaee he |5| Ang 1047

Sant Singh KhalsaWith false intellect, and insipid words of mouth, evil-minded, they do not obtain the Naam. ||5||
Manmohan SinghFalse is her mind, insipid her words of mouth and being of mal-understanding, she obtains not the Name.
Manmohan Singh (Punjabi)ਕੂੜਾ ਹੈ ਉਸ ਦਾ ਮਨ, ਫਿਲੇ ਹਨ ਉਸ ਦੇ ਮੂੰਹ ਦੇ ਬਚਨ ਬਿਲਾਸ ਅਤੇ ਖੋਟੀ ਸਮਝ ਦੇ ਕਾਰਨ ਉਹ ਨਾਮ ਨੂੰ ਪ੍ਰਾਪਤ ਨਹੀਂ ਹੁੰਦੀ।
Fareedkot Teekaਕਚੀ ਬੁਧੀ ਕਰ ਮੁਖੋਂ ਫਿਕਾ ਬੋਲਤੀ ਹੈ, ਦੁਰਬੁਧੀ ਕਰ ਕੇ ਨਾਮ ਕੋ ਨਹੀਂ ਪਾਵਤੀ ਹੈ॥੫॥
Prof. Sahib Singhਉਸ ਦੀ ਮੱਤ ਸਦਾ (ਵਿਕਾਰਾਂ ਵਿਚ) ਥਿੜਕਦੀ ਹੈ ਉਹ ਮੂੰਹੋਂ ਖਰ੍ਹਵਾ ਬੋਲਦੀ ਹੈ, ਖੋਟੀ ਮੱਤ ਦੇ ਕਾਰਨ ਉਸ ਨੂੰ ਪਰਮਾਤਮਾ ਦਾ ਨਾਮ ਨਸੀਬ ਨਹੀਂ ਹੁੰਦਾ ॥੫॥

ਪਦ ਅਰਥ ਕਚੀ = ਕਮਜ਼ੋਰ, ਸਦਾ ਥਿੜਕਣ ਵਾਲੀ। ਮੁਖਿ = ਮੂੰਹ ਨਾਲ, ਮੂੰਹੋਂ ॥੫॥

SikhNet (Spanish)Su mente es inestable, recita lo insípido y con una mente falsa, no logra obtener el Nombre.(5)

ਅਉਗਣਿਆਰੀ; ਕੰਤ. ਨ ਭਾਵੈ ॥

aauganiaaree; kant. na bhaavai | Ang 1047

Sant Singh KhalsaThe unworthy soul-bride is not pleasing to her Husband Lord.
Manmohan SinghThe unvirtuous bride is liked not by her spouse.
Manmohan Singh (Punjabi)ਕੁਕਰਮਣ ਪਤਨੀ ਆਪਣੇ ਪਤੀ ਨੂੰ ਚੰਗੀ ਨਹੀਂ ਲਗਦੀ।
Fareedkot Teekaਇਸੀ ਤੇ ਤਿਸ ਅਵਗੁਣਿਆਰੀ ਕੋ (ਕੰਤ) ਪਰਮੇਸਰ ਨਹੀਂ ਭਾਵਤਾ ਹੈ॥
Prof. Sahib Singhਔਗੁਣਾਂ-ਭਰੀ ਜੀਵ-ਇਸਤ੍ਰੀ ਖਸਮ-ਪ੍ਰਭੂ ਨੂੰ ਚੰਗੀ ਨਹੀਂ ਲੱਗਦੀ,

ਪਦ ਅਰਥ ਕੰਤ ਨ ਭਾਵੈ = ਕੰਤ ਨੂੰ ਪਸੰਦ ਨਹੀਂ ਆਉਂਦੀ।

SikhNet (Spanish)La novia sin Virtud no es amada por su Señor,

ਮਨ ਕੀ ਜੂਠੀ; ਜੂਠੁ ਕਮਾਵੈ ॥

man kee jootthee; jootth kamaavai | Ang 1047

Sant Singh KhalsaFalse-minded, her actions are false.
Manmohan SinghImpure at heart, she practises impiety,
Manmohan Singh (Punjabi)ਦਿਲ ਦੀ ਮਲੀਣ ਉਹ ਅਧਰਮ ਦੀ ਕਿਰਤ ਕਰਦੀ ਹੈ।
Fareedkot Teekaਮਨ ਕੀ ਭੀ ਜੂਠੀ ਹੈ ਔ ਤਨ ਕਰ ਕੇ ਭੀ (ਜੂਠੁ) ਅਪਵਿਤ੍ਰ ਕੰਮਾਂ ਕੋ ਕਰਤੀ ਹੈ॥
Prof. Sahib Singhਮਨ ਦੀ ਗੰਦੀ ਉਹ ਜੀਵ-ਇਸਤ੍ਰੀ ਸਦਾ ਗੰਦਾ ਕੰਮ ਹੀ ਕਰਦੀ ਹੈ।

ਪਦ ਅਰਥ ਜੂਠੀ = ਗੰਦੀ। ਜੂਠੁ = ਗੰਦ, ਗੰਦਾ ਕੰਮ।

SikhNet (Spanish)sí, tiene la mente impura y vive en el vicio,

ਪਿਰ ਕਾ ਸਾਉ. ਨ ਜਾਣੈ ਮੂਰਖਿ; ਬਿਨੁ ਗੁਰ ਬੂਝ. ਨ ਪਾਈ ਹੇ ॥੬॥

pir kaa saau. na jaanai moorakh; bin gur boojh. na paaee he |6| Ang 1047

Sant Singh KhalsaThe foolish person does not know the excellence of her Husband Lord. Without the Guru, she does not understand at all. ||6||
Manmohan SinghThe stupid bride knows not the will of her Groom. Without the Guru, she obtains not understanding.
Manmohan Singh (Punjabi)ਮੂੜ ਪਤਨੀ ਆਪਣੇ ਪਤੀ ਦੀ ਰਜ਼ਾ ਨੂੰ ਨਹੀਂ ਜਾਣਦੀ। ਗੁਰਾਂ ਦੇ ਬਾਝੌਂ ਉਸ ਨੂੰ ਸਮਝ ਪ੍ਰਾਪਤ ਨਹੀਂ ਹੁੰਦੀ।
Fareedkot Teekaਵਹੁ ਮੂਰਖ ਪਿਰ ਕਾ ਸੁਆਦ ਨਹੀਂ ਜਾਨਤੀ, ਕਿਉਂਕਿ ਬਿਨਾਂ ਗੁਰਾਂ ਸੇ ਭਗਵਤ ਕੇ ਸੁਆਦ ਕੀ ਸੋਝੀ ਨਹੀਂ ਪਾਈ ਹੈ॥੬॥
Prof. Sahib Singhਉਹ ਮੂਰਖ ਜੀਵ-ਇਸਤ੍ਰੀ ਪਤੀ-ਰੂਪ ਦੇ ਮਿਲਾਪ ਦਾ ਆਨੰਦ ਨਹੀਂ ਜਾਣਦੀ। ਗੁਰੂ ਤੋਂ ਬਿਨਾ ਉਸ ਨੂੰ ਆਤਮਕ ਜੀਵਨ ਦੀ ਸੂਝ ਨਹੀਂ ਪੈਂਦੀ ॥੬॥

ਪਦ ਅਰਥ ਸਾਉ = ਆਨੰਦ। ਮੂਰਖਿ = {ਇਸਤ੍ਰੀ ਲਿੰਗ} ਮੂਰਖ ਜੀਵ-ਇਸਤ੍ਰੀ। ਬੂਝ = ਆਤਮਕ ਜੀਵਨ ਦੀ ਸੂਝ ॥੬॥

SikhNet (Spanish)pues sin conocer el Sabor de Su Esposo, la tonta no entiende nada sin el Guru. (6)

ਦੁਰਮਤਿ ਖੋਟੀ; ਖੋਟੁ ਕਮਾਵੈ ॥

duramat khottee; khott kamaavai | Ang 1047

Sant Singh KhalsaThe evil-minded, wicked soul-bride practices wickedness.
Manmohan SinghThe evil-intellected, wicked wife practises wickedness,
Manmohan Singh (Punjabi)ਮੰਦੀ ਅਕਲ ਵਾਲੀ ਪਾਪਣ ਪਤਨੀ ਪਾਪ ਕਰਦੀ ਹੈ।
Fareedkot Teekaਖੋਟੀ ਬੁਧੀ ਵਾਲੀ ਤੌ ਖੋਟ ਹੀ ਕਮਾਵਤੀ ਹੈ॥
Prof. Sahib Singhਖੋਟੀ ਮੱਤ ਵਾਲੀ ਜੀਵ-ਇਸਤ੍ਰੀ ਸਦਾ ਖੋਟ ਨਾਲ ਭਰੀ ਰਹਿੰਦੀ ਹੈ ਸਦਾ ਖੋਟ ਕਮਾਂਦੀ ਹੈ (ਖੋਟਾ ਕੰਮ ਕਰਦੀ ਹੈ)।

ਪਦ ਅਰਥ ਖੋਟੁ = ਖੋਟਾ ਕੰਮ।

SikhNet (Spanish)Sí, tiene una mente viciosa y se hace daño a sí misma.

ਸੀਗਾਰੁ ਕਰੇ; ਪਿਰ ਖਸਮ. ਨ ਭਾਵੈ ॥

seegaar kare; pir khasam. na bhaavai | Ang 1047

Sant Singh KhalsaShe decorates herself, but her Husband Lord is not pleased.
Manmohan SinghShe makes decorations, but the Dear spouse loves her not.
Manmohan Singh (Punjabi)ਉਹ ਹਾਰਸ਼ਿੰਗਾਰ ਲਾਉਂਦੀ ਹੈ ਪਰ ਪਿਆਰਾ ਪਤੀ ਉਸ ਨੂੰ ਪਿਆਰ ਨਹੀਂ ਕਰਦਾ।
Fareedkot Teekaਜਦ੍ਯਪਿ ਵਹੁ ਸਕਾਮ ਕਰਮਾਂ ਰੂਪੀ ਸ਼ਿੰਗਾਰ ਤੌ ਕਰਤੀ ਹੈ ਤਦ੍ਯਪਿ ਪਿਰੀ ਜੋ (ਖਸਮ) ਅਕਾਸ ਸਮ ਬਿਆਪਕ ਹੈ ਤਿਸ ਕੋ ਨਹੀਂ ਭਾਵਤੀ॥
Prof. Sahib Singh(ਦੁਰਾਚਾਰਨ ਇਸਤ੍ਰੀ ਵਾਂਗ ਉਹ ਬਾਹਰੋਂ ਧਾਰਮਿਕ) ਸਜਾਵਟ ਕਰਦੀ ਹੈ, ਪਰ ਖਸਮ-ਪ੍ਰਭੂ ਨੂੰ ਪਸੰਦ ਨਹੀਂ ਆਉਂਦੀ।

ਪਦ ਅਰਥ ਸੀਗਾਰੁ = ਸਿੰਗਾਰ, ਸਰੀਰਕ ਸਜਾਵਟ। ਪਿਰ ਨ ਭਾਵੈ = ਪਿਰ ਨੂੰ ਨਹੀਂ ਭਾਉਂਦੀ।

SikhNet (Spanish)Ella se arregla y se adorna, pero su Esposo no la ama.

ਗੁਣਵੰਤੀ ਸਦਾ ਪਿਰੁ ਰਾਵੈ; ਸਤਿਗੁਰਿ ਮੇਲਿ ਮਿਲਾਈ ਹੇ ॥੭॥

gunavantee sadaa pir raavai; satigur mel milaaee he |7| Ang 1047

Sant Singh KhalsaThe virtuous soul-bride enjoys and ravishes her Husband Lord forever; the True Guru unites her in His Union. ||7||
Manmohan SinghThe virtuous bride ever enjoys her Groom and the True Guru unites her in her Lord's union.
Manmohan Singh (Punjabi)ਨੇਕੀ ਨਿਪੁੰਨ ਵਹੁਟੀ ਹਮੇਸ਼ਾਂ ਆਪਣੇ ਕੰਤ ਨੂੰ ਮਾਣਦੀ ਹੈ ਅਤੇ ਸੱਚੇ ਗੁਰੂ ਜੀ, ਉਸ ਨੂੰ, ਉਸ ਦੇ ਸਾਈਂ ਦੇ ਮਿਲਾਪ ਵਿੱਚ ਮਿਲਾ ਦਿੰਦੇ ਹਨ।
Fareedkot Teekaਜਿਸ ਨੇ ਸਤਿਗੁਰੋਂ ਕੇ ਮੇਲ ਮੇਂ ਬੁਧੀ ਮਿਲਾਈ ਹੈ ਵਹੁ ਗੁਣੋਂ ਵਾਲੀ ਸਦਾ (ਪਿਰੁ) ਪਰਮਾਤਮਾ ਕੋ ਰਾਵਤੀ ਹੈ॥੭॥
Prof. Sahib Singhਗੁਣਾਂ ਵਾਲੀ ਜੀਵ-ਇਸਤ੍ਰੀ ਨੂੰ ਖਸਮ-ਪ੍ਰਭੂ ਸਦਾ ਮਿਲਿਆ ਰਹਿੰਦਾ ਹੈ, ਉਸ ਨੂੰ ਗੁਰੂ (-ਚਰਨਾਂ) ਵਿਚ ਮਿਲਾ ਕੇ (ਆਪਣੇ ਨਾਲ) ਮਿਲਾਈ ਰੱਖਦਾ ਹੈ ॥੭॥

ਪਦ ਅਰਥ ਰਾਵੇ = ਮਿਲਿਆ ਰਹਿੰਦਾ ਹੈ। ਸਤਿਗੁਰਿ = ਗੁਰੂ ਨੇ। ਮਿਲਿ = (ਆਪਣੇ ਨਾਲ) ਮਿਲਾ ਕੇ ॥੭॥

SikhNet (Spanish)La novia virtuosa goza siempre de su Señor y se une a Él, por la Gracia del Guru Verdadero. (7)

ਆਪੇ ਹੁਕਮੁ ਕਰੇ; ਸਭੁ ਵੇਖੈ ॥

aape hukam kare; sabh vekhai | Ang 1047

Sant Singh KhalsaGod Himself issues the Hukam of His Command, and beholds all.
Manmohan SinghOf Himself the Lord commands and beholds all.
Manmohan Singh (Punjabi)ਸਾਈਂ ਆਪ ਹੀ ਸਾਰਿਆਂ ਨੂੰ ਹੁਕਮ ਦਿੰਦਾ ਤੇ ਦੇਖਦਾ ਹੈ।
Fareedkot Teekaਆਪ ਹੀ ਪਰਮਾਤਮਾ ਸਭ ਕੇ ਕਰਮ ਵੇਖ ਕੇ ਫਲ੍ਹ ਦੇਣੇ ਕਾ ਹੁਕਮ ਕਰਤਾ ਹੈ॥
Prof. Sahib Singh(ਪਰ, ਜੀਵਾਂ ਦੇ ਕੀਹ ਵੱਸ?) ਪਰਮਾਤਮਾ ਹਰ ਥਾਂ ਆਪ ਹੀ ਹੁਕਮ ਕਰ ਕੇ (ਆਪਣੇ ਪ੍ਰੇਰੇ ਹੋਏ ਜੀਵਾਂ ਦਾ ਹਰੇਕ ਕੰਮ) ਵੇਖ ਰਿਹਾ ਹੈ।

ਪਦ ਅਰਥ ਸਭੁ = ਹਰ ਥਾਂ।

SikhNet (Spanish)El Señor Mismo comanda todo y lo observa,

ਇਕਨਾ ਬਖਸਿ ਲਏ; ਧੁਰਿ ਲੇਖੈ ॥

eikanaa bakhas le; dhur lekhai | Ang 1047

Sant Singh KhalsaSome are forgiven, according to their pre-ordained destiny.
Manmohan SinghThere are some, whom the Lord forgives, in accordance with His eternal writ.
Manmohan Singh (Punjabi)ਕਈਆਂ ਨੂੰ ਪ੍ਰਭੂ ਆਪਣੀ ਪਰਾਪੂਰਬਲੀ ਲਿਖਤਾਕਾਰ ਅਨੁਸਾਰ ਮਾਫ਼ ਕਰ ਦਿੰਦਾ ਹੈ।
Fareedkot Teekaਇਕਨਾਂ ਕੋ ਲੇਖੇ ਸੇ ਆਦੋਂ ਹੀ ਬਖਸ਼ ਲੇਤਾ ਹੈ॥
Prof. Sahib Singhਧੁਰੋਂ ਆਪਣੇ ਹੁਕਮ ਵਿਚ ਹੀ ਕਈ ਜੀਵਾਂ ਨੂੰ ਲੇਖੇ ਵਿਚ ਬਖ਼ਸ਼ ਲੈਂਦਾ ਹੈ।

ਪਦ ਅਰਥ ਲੇਖੈ ਬਖਸਿ ਲਏ = ਲੇਖੇ ਵਿਚ ਬਖ਼ਸ਼ ਲੈਂਦਾ ਹੈ, ਲੇਖਾ ਨਹੀਂ ਪੁੱਛਦਾ।

SikhNet (Spanish)a algunos los perdona de acuerdo a Su Eterno Escrito,

ਅਨਦਿਨੁ ਨਾਮਿ ਰਤੇ. ਸਚੁ ਪਾਇਆ; ਆਪੇ ਮੇਲਿ ਮਿਲਾਈ ਹੇ ॥੮॥

anadin naam rate. sach paaeaa; aape mel milaaee he |8| Ang 1047

Sant Singh KhalsaNight and day, they are imbued with the Naam, and they find the True Lord. He Himself unites them in His Union. ||8||
Manmohan SinghNight and day they remain imbued with the Name an obtain the True Lord. Of Himself the Lord unites them in His union.
Manmohan Singh (Punjabi)ਰਾਤ ਅਤੇ ਦਿਨ ਉਹ ਨਾਮ ਨਾਲ ਰੰਗੇ ਰਹਿੰਦੇ ਹਨ ਅਤੇ ਸੱਚੇ ਸੁਆਮੀ ਨੂੰ ਪਾ ਲੈਂਦੇ ਹਨ। ਆਪ ਹੀ ਸੁਆਮੀ ਉਨ੍ਹਾਂ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ।
Fareedkot Teekaਪਰੰਤੂ ਜੋ ਰਾਤ ਦਿਨ ਨਾਮ ਮੇਂ ਰਤੇ ਹੈਂ ਤਿਨੋਂ ਨੇ ਸੁਖ ਪਾਇਆ ਹੈ, ਪੁਨਃ ਵਹੀ ਬਖਸੇ ਗਏ ਹੈਂ ਔ ਜੋ (ਮਿਲਾਈ) ਪਰਮੇਸਰ ਹੈ, ਤਿਨ ਕੋ ਆਪਣੇ ਮੇਲ ਮੇਂ ਮਿਲਾਵਤਾ ਹੈ॥੮॥
Prof. Sahib Singhਉਹ ਜੀਵ ਹਰ ਵੇਲੇ ਉਸ ਦੇ ਨਾਮ ਵਿਚ ਰੰਗੇ ਰਹਿੰਦੇ ਹਨ, ਉਹਨਾਂ ਨੂੰ ਉਹ ਸਦਾ-ਥਿਰ ਪ੍ਰਭੂ ਮਿਲਿਆ ਰਹਿੰਦਾ ਹੈ। ਪ੍ਰਭੂ ਆਪ ਹੀ ਉਹਨਾਂ ਨੂੰ (ਗੁਰੂ ਨਾਲ) ਮਿਲਾ ਕੇ ਆਪਣੇ ਚਰਨਾਂ ਵਿਚ ਜੋੜੀ ਰੱਖਦਾ ਹੈ ॥੮॥

ਪਦ ਅਰਥ ਅਨਦਿਨੁ = ਹਰ ਰੋਜ਼। ਨਾਮਿ = ਨਾਮ ਵਿਚ। ਰਤੇ = ਰੰਗੇ ਹੋਏ। ਸਚੁ = ਸਦਾ-ਥਿਰ ਪ੍ਰਭੂ। ਆਪੇ = ਆਪ ਹੀ ॥੮॥

SikhNet (Spanish)así viven ellos imbuidos en el Nombre y logran al Uno Verdadero, sí, el Señor, por Sí Mismo los une Consigo Mismo.(8)

ਹਉਮੈ ਧਾਤੁ. ਮੋਹ ਰਸਿ ਲਾਈ ॥

haumai dhaat. moh ras laaee | Ang 1047

Sant Singh KhalsaEgotism attaches them to the juice of emotional attachment, and makes them run around.
Manmohan SinghSelf-conceit attaches man to the relish of mammon and worldly love.
Manmohan Singh (Punjabi)ਸਵੈ-ਹੰਗਤਾ ਬੰਦੇ ਨੂੰ ਮਾਇਆ ਅਤੇ ਸੰਸਾਰੀ ਮਮਤਾ ਦੇ ਸੁਆਦ ਨਾਲ ਜੋੜ ਦਿੰਦੀ ਹੈ।
Fareedkot Teekaਹੰਤਾ, ਮਮਤਾ ਔ ਰਸੋਂ ਕੀ ਪੰਕਤੀ ਏਹ (ਧਾਤੁ) ਮਾਇਆ ਨੇ ਲਾਈ ਹੈ॥
Prof. Sahib Singhਮਾਇਆ (ਜੀਵ ਨੂੰ) ਹਉਮੈ ਵਿਚ ਮੋਹ ਦੇ ਰਸ ਵਿਚ ਲਾਈ ਰੱਖਦੀ ਹੈ।

ਪਦ ਅਰਥ ਧਾਤੁ = ਮਾਇਆ। ਮੋਹ ਰਸਿ = ਮੋਹ ਦੇ ਰਸ ਵਿਚ।

SikhNet (Spanish)El ego hace a la mente correr por todas partes y ser apegada,

ਗੁਰਮੁਖਿ ਲਿਵ ਸਾਚੀ. ਸਹਜਿ ਸਮਾਈ ॥

guramukh liv saachee. sehaj samaaee | Ang 1047

Sant Singh KhalsaThe Gurmukh is intuitively immersed in the True Love of the Lord.
Manmohan SinghThrough true love, the Guru-ward merges in the Lord.
Manmohan Singh (Punjabi)ਸੱਚੀ ਪ੍ਰੀਤ ਰਾਹੀਂ, ਗੁਰੂ ਅਨੁਸਾਰੀ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਗੁਰਮੁਖੋਂ ਕੀ ਬ੍ਰਿਤੀ ਸਾਚੀ ਹੈ ਕਯੋਂਕਿ ਗਿਆਨ ਮੇਂ ਜੋ ਸਮਾਈ ਹੂਈ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਪ੍ਰਭੂ-ਚਰਨਾਂ ਦੀ ਸਦਾ-ਥਿਰ ਲਗਨ ਆਤਮਕ ਅਡੋਲਤਾ ਵਿਚ ਟਿਕਾਈ ਰੱਖਦੀ ਹੈ।

ਪਦ ਅਰਥ ਸਾਚੀ ਲਿਵ = ਸਦਾ-ਥਿਰ ਰਹਿਣ ਵਾਲੀ ਲਗਨ। ਸਹਜਿ = ਆਤਮਕ ਅਡੋਲਤਾ ਵਿਚ।

SikhNet (Spanish)pero aquél que en verdad está entonado en Dios, por la Gracia del Guru, se inmerge en el Equilibrio.

ਆਪੇ ਮੇਲੈ ਆਪੇ ਕਰਿ ਵੇਖੈ; ਬਿਨੁ ਸਤਿਗੁਰ. ਬੂਝ, ਨ ਪਾਈ ਹੇ ॥੯॥

aape melai aape kar vekhai; bin satigur. boojh, na paaee he |9| Ang 1047

Sant Singh KhalsaHe Himself unites, He Himself acts, and beholds. Without the True Guru, understanding is not obtained. ||9||
Manmohan SinghThe Lord Himself unites, Himself does and sees all, Without the True Guru, this understanding is obtained not.
Manmohan Singh (Punjabi)ਸੁਆਮੀ ਆਪ ਮਿਲਾਉਂਦਾ ਹੈ, ਆਪ ਹੀ ਸਾਰਾ ਕੁਛ ਕਰਦਾ ਅਤੇ ਦੇਖਦਾ ਹੈ। ਸੱਚੇ ਗੁਰਾਂ ਦੇ ਬਗੈਰ ਇਹ ਗਿਆਤ ਪ੍ਰਾਪਤ ਨਹੀਂ ਹੁੰਦੀ।
Fareedkot Teekaਆਪ ਹੀ ਜਗਤ ਕੋ ਕਰ ਕੇ ਦੇਖਤਾ ਹੈ ਪੁਨਃ ਅਪਨੇ ਮੇਂ ਆਪ ਹੀ ਮੇਲਤਾ ਹੈ, ਪਰੰਤੂ ਇਹ ਸਮਝ ਬਿਨਾਂ ਸਤਿਗੁਰੋਂ ਸੇ ਨਹੀਂ ਪਾਈ ਜਾਤੀ॥੯॥
Prof. Sahib Singhਪਰ, ਪ੍ਰਭੂ ਆਪ ਹੀ (ਜੀਵ ਨੂੰ ਆਪਣੇ ਚਰਨਾਂ ਵਿਚ) ਜੋੜਦਾ ਹੈ, ਆਪ ਹੀ ਇਹ ਖੇਲ ਕਰ ਕੇ ਵੇਖ ਰਿਹਾ ਹੈ-ਇਹ ਸਮਝ ਗੁਰੂ ਤੋਂ ਬਿਨਾ ਨਹੀਂ ਪੈਂਦੀ ॥੯॥

ਪਦ ਅਰਥ ਆਪੇ = (ਪ੍ਰਭੂ) ਆਪ ਹੀ। ਕਰਿ = ਕਰ ਕੇ ॥੯॥

SikhNet (Spanish)Sí, el Señor, desde Sí Mismo, une, conserva y lo observa todo, pero nadie llega a saber esto sin el Guru. (9)

ਇਕਿ ਸਬਦੁ ਵੀਚਾਰਿ; ਸਦਾ ਜਨ ਜਾਗੇ ॥

eik sabad veechaar; sadaa jan jaage | Ang 1047

Sant Singh KhalsaSome contemplate the Word of the Shabad; these humble beings remain always awake and aware.
Manmohan SinghThere are some persons who reflect on the Name and ever remain awake.
Manmohan Singh (Punjabi)ਕਈ ਪੁਰਸ਼ ਨਾਮ ਦਾ ਚਿੰਤਨ ਕਰਦੇ ਹਨ ਅਤੇ ਸਦੀਵ ਹੀ ਜਾਗਦੇ ਰਹਿੰਦੇ ਹਨ।
Fareedkot Teekaਇਕ ਜਨ ਸਬਦ ਕੋ ਬਿਚਾਰਕੇ ਸਦੀਵ ਹੀ ਜਾਗੇ ਹੈਂ॥
Prof. Sahib Singhਕਈ ਐਸੇ ਮਨੁੱਖ ਹਨ ਜਿਹੜੇ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ (ਮਾਇਆ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦੇ ਹਨ,

ਪਦ ਅਰਥ ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਇਕਿ ਜਨ = ਕਈ ਮਨੁੱਖ।

SikhNet (Spanish)Algunos hay que están despiertos, meditando en la Palabra,

ਇਕਿ ਮਾਇਆ ਮੋਹਿ; ਸੋਇ ਰਹੇ ਅਭਾਗੇ ॥

eik maaeaa mohi; soe rahe abhaage | Ang 1047

Sant Singh KhalsaSome are attached to the love of Maya; these unfortunate ones remain asleep.
Manmohan SinghSome unfortunate ones remain asleep in the love of worldly valuables.
Manmohan Singh (Punjabi)ਕਈ ਨਿਕਰਮਣ ਬੰਦੇ ਸੰਸਾਰੀ ਪਦਾਰਥਾਂ ਦੀ ਪ੍ਰੀਤ ਅੰਦਰ ਸੁੱਤੇ ਰਹਿੰਦੇ ਹਨ।
Fareedkot Teekaਇਕ ਅਭਾਗੇ ਮਨ ਮਾਇਆ ਕੇ ਮੋਹ ਮੇਂ ਸੋਏ ਰਹੇ ਹੈਂ॥
Prof. Sahib Singhਕਈ ਐਸੇ ਮੰਦ-ਭਾਗੀ ਹਨ ਜੋ ਸਦਾ ਮਾਇਆ ਦੇ ਮੋਹ ਵਿਚ ਗ਼ਾਫ਼ਿਲ ਪਏ ਰਹਿੰਦੇ ਹਨ।

ਪਦ ਅਰਥ ਇਕਿ ਅਭਾਗੇ = ਕਈ ਬਦ-ਕਿਸਮਤ ਜੀਵ। ਮੋਹਿ = ਮੋਹ ਵਿਚ।

SikhNet (Spanish)otros están apegados a Maya, y esos desafortunados se encuentran siempre dormidos.

ਆਪੇ ਕਰੇ. ਕਰਾਏ ਆਪੇ; ਹੋਰੁ ਕਰਣਾ ਕਿਛੂ. ਨ ਜਾਈ ਹੇ ॥੧੦॥

aape kare. karaae aape; hor karanaa kichhoo. na jaaee he |10| Ang 1047

Sant Singh KhalsaHe Himself acts, and inspires all to act; no one else can do anything. ||10||
Manmohan SinghThe Lord Himself makes others do, None else can do a thing.
Manmohan Singh (Punjabi)ਪ੍ਰਭੂ ਆਪ ਕਰਦਾ ਹੈ ਅਤੇ ਆਪ ਹੀ ਹੋਰਨਾਂ ਪਾਸੋਂ ਕਰਵਾਉਂਦਾ ਹੈ। ਹੋਰ ਕੋਈ ਜਣਾ ਕੁਝ ਨਹੀਂ ਕਰ ਸਕਦਾ।
Fareedkot Teekaਆਪ ਹੀ ਜੀਵੋਂ ਕੋ ਰਚਨਾ ਕਰਤਾ ਹੈ ਔ ਤਿਨ ਸੇ ਕਰਮ ਭੀ ਆਪ ਹੀ ਕਰਾਵਤਾ ਹੈ, ਹੋਰ ਅਪਨੇ ਆਪ ਤੋ ਕੁਛ ਭੀ ਨਹੀਂ ਕੀਆ ਜਾਤਾ ਹੈ॥੧੦॥
Prof. Sahib Singh(ਪਰ, ਜੀਵਾਂ ਦੇ ਕੀਹ ਵੱਸ?) ਪ੍ਰਭੂ ਆਪ ਹੀ (ਸਭ ਵਿਚ ਵਿਆਪਕ ਹੋ ਕੇ ਸਭ ਕੁਝ) ਕਰਦਾ ਹੈ, ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ (ਉਸ ਦੀ ਰਜ਼ਾ ਦੇ ਵਿਰੁੱਧ) ਹੋਰ ਕੁਝ ਭੀ ਕੀਤਾ ਨਹੀਂ ਜਾ ਸਕਦਾ ॥੧੦॥

ਪਦ ਅਰਥ ਕਰਣਾ ਨ ਜਾਈ = ਕੀਤਾ ਨਹੀਂ ਜਾ ਸਕਦਾ ॥੧੦॥

SikhNet (Spanish)Sí, el Señor es Él Mismo, el Creador y la Causa, y nadie más puede hacer nada.(10)

ਕਾਲੁ ਮਾਰਿ; ਗੁਰ ਸਬਦਿ ਨਿਵਾਰੇ ॥

kaal maar; gur sabad nivaare | Ang 1047

Sant Singh KhalsaThrough the Word of the Guru's Shabad, death is conquered and killed.
Manmohan SinghThrough the Guru's word, man overcomes and slays death,
Manmohan Singh (Punjabi)ਗੁਰਾਂ ਦੇ ਬਚਨ ਰਾਹੀਂ, ਬੰਦਾ ਮੌਤ ਨੂੰ ਕਾਬੂ ਕਰਕੇ ਮਾਰ ਲੈਂਦਾ ਹੈ,
Fareedkot Teekaਗੁਰ ਸਬਦੀਓਂ ਨੇ ਕਾਲ ਆਦਿ ਸਤ੍ਰੂ ਮਾਰ ਨਿਵਾਰੇ ਹੈਂ॥
Prof. Sahib Singhਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਆਤਮਕ ਮੌਤ ਨੂੰ ਮਾਰ ਕੇ (ਆਪਣੇ ਅੰਦਰੋਂ ਆਪਾ-ਭਾਵ) ਦੂਰ ਕਰਦਾ ਹੈ,

ਪਦ ਅਰਥ ਕਾਲੁ = ਮੌਤ, ਆਤਮਕ ਮੌਤ। ਸਬਦਿ = ਸ਼ਬਦ ਦੀ ਰਾਹੀਂ। ਨਿਵਾਰੇ = (ਆਪਾ-ਭਾਵ) ਦੂਰ ਕਰਦਾ ਹੈ।

SikhNet (Spanish)A través de la Palabra del Guru uno se sobrepone a la muerte

ਹਰਿ ਕਾ ਨਾਮੁ ਰਖੈ ਉਰ ਧਾਰੇ ॥

har kaa naam rakhai ur dhaare | Ang 1047

Sant Singh KhalsaKeep the Name of the Lord enshrined within your heart.
Manmohan Singhand keeps clasped God's Name to his heart.
Manmohan Singh (Punjabi)ਅਤੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਦਿਲ ਨਾਲ ਲਾਈ ਰਖਦਾ ਹੈ।
Fareedkot Teekaਹਰੀ ਕਾ ਨਾਮ ਵਹੁ ਰਿਦੇ ਮੇਂ ਧਾਰ ਰਖਤੇ ਹੈਂ॥
Prof. Sahib Singhਅਤੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ,

ਪਦ ਅਰਥ ਉਰ = ਹਿਰਦਾ। ਧਾਰੇ ਰਾਖੈ = ਧਾਰਿ ਰਖੈ, ਵਸਾਈ ਰੱਖਦਾ ਹੈ।

SikhNet (Spanish)y eleva el Nombre del Señor en su corazón.

ਸਤਿਗੁਰ ਸੇਵਾ ਤੇ ਸੁਖੁ ਪਾਇਆ; ਹਰਿ ਕੈ ਨਾਮਿ ਸਮਾਈ ਹੇ ॥੧੧॥

satigur sevaa te sukh paaeaa; har kai naam samaaee he |11| Ang 1047

Sant Singh KhalsaServing the True Guru, peace is obtained, and one merges in the Name of the Lord. ||11||
Manmohan SinghBy the True Guru's service he attains peace and merges in the God's Name.
Manmohan Singh (Punjabi)ਗੁਰਾਂ ਦੀ ਘਾਲ ਦੁਆਰਾ ਓਹ ਆਰਾਮ ਪਾਉਂਦਾ ਹੈ ਅਤੇ ਵਾਹਿਗੁਰੂ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਤਿਨੋਂ ਨੇ ਸਤਿਗੁਰੋਂ ਕੀ ਸੇਵਾ ਸੇ ਸੁਖ ਪਾਇਆ ਹੈ ਔ ਹਰੀ ਕੇ ਨਾਮ ਮੇਂ ਤਿਨ ਕੀ ਪ੍ਰੀਤੀ ਸਮਾਈ ਹੈ॥੧੧॥
Prof. Sahib Singhਉਹ ਮਨੁੱਖ ਗੁਰੂ ਦੀ ਸਰਨ ਦੀ ਬਰਕਤਿ ਨਾਲ ਆਤਮਕ ਆਨੰਦ ਮਾਣਦਾ ਹੈ, ਪਰਮਾਤਮਾ ਦੇ ਨਾਮ ਵਿਚ ਸਦਾ ਟਿਕਿਆ ਰਹਿੰਦਾ ਹੈ ॥੧੧॥

ਪਦ ਅਰਥ ਤੇ = ਤੋਂ। ਨਾਮਿ = ਨਾਮ ਵਿਚ। ਕੈ ਨਾਮਿ = ਦੇ ਨਾਮ ਵਿਚ ॥੧੧॥

SikhNet (Spanish)Sí, a través del Servicio del Verdadero Guru, logra el Éxtasis y se inmerge en el Nombre del Señor.(11)

ਦੂਜੈ ਭਾਇ; ਫਿਰੈ ਦੇਵਾਨੀ ॥

doojai bhaae; firai devaanee | Ang 1047

Sant Singh KhalsaIn the love of duality, the world wanders around insane.
Manmohan SinghDue to another's love the world wanders about madly,
Manmohan Singh (Punjabi)ਹੋਰਸ ਦੀ ਪ੍ਰੀਤ ਕਾਰਨ ਦੁਨੀਆ ਕਮਲੀ ਹੋਈ ਫਿਰਦੀ ਹੈ,
Fareedkot Teekaਦੂਜੇ ਭਾਇ ਮੇਂ ਸ੍ਰਿਸ੍ਟੀ ਦਿਵਾਨੀ ਹੋਈ ਫਿਰਤੀ ਹੈ॥
Prof. Sahib Singhਜਿਹੜੀ ਜੀਵ-ਇਸਤ੍ਰੀ ਮਾਇਆ ਦੇ ਮੋਹ ਵਿਚ ਝੱਲੀ ਹੋਈ ਭਟਕਦੀ ਫਿਰਦੀ ਹੈ,

ਪਦ ਅਰਥ ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਦੇਵਾਨੀ = ਝੱਲੀ ਹੋਈ ਲੁਕਾਈ।

SikhNet (Spanish)Apegado al otro, el mundo vaga enloquecido,

ਮਾਇਆ ਮੋਹਿ; ਦੁਖ ਮਾਹਿ ਸਮਾਨੀ ॥

maaeaa mohi; dukh maeh samaanee | Ang 1047

Sant Singh KhalsaImmersed in love and attachment to Maya, it suffers in pain.
Manmohan Singhand is engrossed in the pain of worldly love.
Manmohan Singh (Punjabi)ਅਤੇ ਸੰਸਾਰੀ ਮਮਤਾ ਦੀ ਪੀੜ ਅੰਦਰ ਖੱਚਤ ਹੋਈ ਹੋਈ ਹੈ।
Fareedkot Teekaਮਾਇਆ ਕੇ ਮੋਹ ਕਰ ਕੇ ਦੁਖ ਮੇਂ ਸਮਾਈ ਹੈ॥
Prof. Sahib Singhਉਹ ਮਾਇਆ ਦੇ ਮੋਹ ਵਿਚ ਅਤੇ ਦੁੱਖਾਂ ਵਿਚ ਗ੍ਰਸੀ ਰਹਿੰਦੀ ਹੈ।

ਪਦ ਅਰਥ ਮਾਹਿ = ਵਿਚ। ਸਮਾਨੀ = ਗ੍ਰਸੀ ਰਹਿੰਦੀ ਹੈ।

SikhNet (Spanish)y engañado por Maya, su corazón sufre, pues aunque usa una infinidad de túnicas,

ਬਹੁਤੇ ਭੇਖ ਕਰੈ. ਨਹ ਪਾਏ; ਬਿਨੁ ਸਤਿਗੁਰ ਸੁਖੁ. ਨ ਪਾਈ ਹੇ ॥੧੨॥

bahute bhekh karai. neh paae; bin satigur sukh. na paaee he |12| Ang 1047

Sant Singh KhalsaWearing all sorts of religious robes, He is not obtained. Without the True Guru, peace is not found. ||12||
Manmohan SinghWearing many garb, the Lord is attained not. Without the True Guru, it finds not bliss.
Manmohan Singh (Punjabi)ਘਣੇਰੇ ਭੇਸ ਧਾਰਨ ਕਰਨ ਦੁਆਰਾ, ਪ੍ਰਭੂ ਪ੍ਰਾਪਤ ਨਹੀਂ ਹੁੰਦਾ ਸੱਚੇ ਗੁਰਾਂ ਦੇ ਬਾਝੋਂ ਇਸ ਨੂੰ ਖੁਸ਼ੀ ਨਹੀਂ ਮਿਲਦੀ।
Fareedkot Teekaਬਹੁਤੇ ਭੇਖ ਕਰਨੇ ਸੇ ਕਿਸੇ ਨੇ ਪਰਮਾਤਮਾ ਕੋ ਨਹੀਂ ਪਾਇਆ। ਬਿਨਾਂ ਸਤਿਗੁਰੋਂ ਸੇ ਇਹ ਸ੍ਰਿਸ੍ਟੀ ਸੁਖ ਨਹੀਂ ਪਾਵਤੀ ਹੈ॥੧੨॥
Prof. Sahib Singhਜੇ ਉਹ ਬਹੁਤੇ ਧਾਰਮਿਕ ਪਹਿਰਾਵੇ ਭੀ ਧਾਰਨ ਕਰੇ, ਉਹ ਸੁਖ ਪ੍ਰਾਪਤ ਨਹੀਂ ਕਰ ਸਕਦੀ, ਗੁਰੂ ਦੀ ਸਰਨ ਪੈਣ ਤੋਂ ਬਿਨਾ ਸੁਖ ਨਹੀਂ ਮਿਲਦਾ ॥੧੨॥

ਪਦ ਅਰਥ ਭੇਖ = ਧਾਰਮਿਕ ਪਹਿਰਾਵੇ ॥੧੨॥

SikhNet (Spanish)no logra nada, sí, sin el Guru uno no encuentra la Paz. (12)

ਕਿਸ ਨੋ ਕਹੀਐ; ਜਾ ਆਪਿ ਕਰਾਏ ॥

kis no kaheeai; jaa aap karaae | Ang 1047

Sant Singh KhalsaWho is to blame, when He Himself does everything?
Manmohan SinghWhen the Lord Himself does everything, whom should one blame, then?
Manmohan Singh (Punjabi)ਜਦ ਸੁਆਮੀ ਖ਼ੁਦ ਹੀ ਸਭ ਕੁਝ ਕਰਦਾ ਹੈ ਤਾਂ ਆਦਮੀ ਕੀਹਦੇ ਤੇ ਦੂਸ਼ਣ ਲਾਵੇ?
Fareedkot Teekaਜਾਂ ਸਭ ਕੁਛ ਆਪ ਹੀ ਕਰਾਵਤਾ ਹੈ, ਤੋ ਦੋਸ ਕੀ ਬਾਤ ਕਿਸਨੂੰ ਕਹੀਏ॥
Prof. Sahib Singhਜਦੋਂ (ਪਰਮਾਤਮਾ) ਆਪ (ਹੀ ਜੀਵਾਂ ਪਾਸੋਂ ਸਭ ਕੁਝ) ਕਰਾ ਰਿਹਾ ਹੈ, ਤਾਂ ਉਸ ਤੋਂ ਬਿਨਾ ਕਿਸੇ ਹੋਰ ਪਾਸ ਪੁਕਾਰ ਨਹੀਂ ਕੀਤੀ ਜਾ ਸਕਦੀ।

ਪਦ ਅਰਥ ਕਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਕਿਸੁ' ਦਾ (ੁ) ਉਡ ਗਿਆ ਹੈ}। ਜਾ = ਜਦੋਂ।

SikhNet (Spanish)A quién culpar cuando Dios Mismo hace todo como es Su Voluntad.

ਜਿਤੁ ਭਾਵੈ; ਤਿਤੁ ਰਾਹਿ ਚਲਾਏ ॥

jit bhaavai; tith raeh chalaae | Ang 1047

Sant Singh KhalsaAs He wills, so is the path we take.
Manmohan SinghAs is His will, so is the path he makes man take.
Manmohan Singh (Punjabi)ਜੇਹੋ ਜੇਹੀ ਉਸ ਦੀ ਰਜ਼ਾ ਹੈ ਉਸੇ ਤਰ੍ਹਾਂ ਹੀ ਉਹ ਪ੍ਰਾਣੀਆਂ ਨੂੰ ਤੋਰਦਾ ਹੈ।
Fareedkot Teekaਜਿਸ ਨੂੰ ਜੈਸੇ ਚਾਹਤਾ ਹੈ ਤਿਸ ਨੂੰ ਤੈਸੇ ਹੀ ਰਾਹਿ ਮੇਂ ਚਲਾਉਤਾ ਹੈ॥
Prof. Sahib Singhਜਿਸ ਰਾਹ ਉਤੇ ਤੋਰਨਾ ਉਸ ਨੂੰ ਚੰਗਾ ਲੱਗਦਾ ਹੈ ਉਸ ਰਾਹ ਉੱਤੇ ਹੀ (ਜੀਵਾਂ ਨੂੰ) ਤੋਰਦਾ ਹੈ।

ਪਦ ਅਰਥ ਜਿਤੁ = ਜਿਸ ਉੱਤੇ। ਜਿਤੁ ਰਾਹਿ = ਜਿਸ ਰਾਹ ਉੱਤੇ। ਤਿਤੁ ਰਾਹਿ = ਉਸ ਰਾਹ ਉਤੇ।

SikhNet (Spanish)Él conduce todo de esa manera;

ਆਪੇ ਮਿਹਰਵਾਨੁ ਸੁਖਦਾਤਾ; ਜਿਉ ਭਾਵੈ ਤਿਵੈ ਚਲਾਈ ਹੇ ॥੧੩॥

aape miharavaan sukhadaataa; jiau bhaavai tivai chalaaee he |13| Ang 1047

Sant Singh KhalsaHe Himself is the Merciful Giver of peace; as He wills, so do we follow. ||13||
Manmohan SinghThe Lord Himself is merciful and peace-giving. As is His will, so drives He the mortals.
Manmohan Singh (Punjabi)ਮਾਲਕ ਖੁਦ ਮਿਹਰਬਾਨ ਅਤੇ ਆਰਾਮ-ਦੇਣਹਾਰ ਹੈ। ਜਿਸ ਤਰ੍ਹਾਂ ਉਸ ਦੀ ਰਜ਼ਾ ਹੈ ਉਸੇ ਤਰ੍ਹਾਂ ਹੀ ਉਹ ਪ੍ਰਾਣੀਆਂ ਨੂੰ ਤੋਰਦਾ ਹੈ।
Fareedkot Teekaਮੇਹਰਵਾਨ ਪਰਮੇਸਰ ਸੁਖੋਂ ਕਾ ਦਾਤਾ ਆਪ ਹੀ ਹੈ, ਸੋ ਜਿਉਂ ਤਿਸ ਕੋ ਭਾਵੇ ਹੈ ਉਸੀ ਪ੍ਰਕਾਰ ਸ੍ਰਿਸ੍ਟੀ ਚਲਾਈ ਹੈ॥੧੩॥
Prof. Sahib Singhਸਭਨਾ ਉਪਰ ਮਿਹਰ ਕਰਨ ਵਾਲਾ ਸੁਖਾਂ ਦਾ ਦਾਤਾ ਪਰਮਾਤਮਾ ਆਪ ਹੀ ਜਿਵੇਂ ਉਸ ਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ (ਜੀਵਾਂ ਨੂੰ ਜੀਵਨ ਪੰਧ ਉਤੇ) ਤੋਰ ਰਿਹਾ ਹੈ ॥੧੩॥

ਪਦ ਅਰਥ ਭਾਵੈ = ਉਸ ਨੂੰ ਚੰਗਾ ਲੱਗਦਾ ਹੈ ॥੧੩॥

SikhNet (Spanish)Él Mismo es el Benefactor y el Dador de Éxtasis y así como es Su Voluntad así son los seres humanos conducidos.(13)

ਆਪੇ ਕਰਤਾ. ਆਪੇ ਭੁਗਤਾ ॥

aape karataa. aape bhugataa | Ang 1047

Sant Singh KhalsaHe Himself is the Creator, and He Himself is the Enjoyer.
Manmohan SinghHe Himself is the Creator and Himself the Enjoyer.
Manmohan Singh (Punjabi)ਉਹ ਆਪ ਕਰਤਾਰ ਹੈ ਤੇ ਆਪ ਹੀ ਅਨੰਦ ਮਾਣਨ ਵਾਲਾ।
Fareedkot Teekaਆਪ ਹੀ ਕਰਮੋਂ ਕਾ ਕਰਤਾ ਹੈ ਪੁਨਃ ਆਪ ਹੀ ਤਿਨੋਂ ਕੇ ਫਲੋਂ ਕਾ ਭੋਗਤਾ ਹੈ॥
Prof. Sahib Singhਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰਨ ਵਾਲਾ ਹੈ, ਆਪ ਹੀ (ਜੀਵਾਂ ਵਿਚ ਬੈਠ ਕੇ ਪਦਾਰਥਾਂ ਨੂੰ) ਭੋਗਣ ਵਾਲਾ ਹੈ।

ਪਦ ਅਰਥ ਕਰਤਾ = ਪੈਦਾ ਕਰਨ ਵਾਲਾ। ਭੁਗਤਾ = (ਜੀਵਾਂ ਵਿਚ ਬੈਠ ਕੇ) ਭੋਗਣ ਵਾਲਾ।

SikhNet (Spanish)Él Mismo es el Creador Absoluto, Él Mismo es quien goza de Su Creación,

ਆਪੇ ਸੰਜਮੁ. ਆਪੇ ਜੁਗਤਾ ॥

aape sanjam. aape jugataa | Ang 1047

Sant Singh KhalsaHe Himself is detached, and He Himself is attached.
Manmohan SinghHe Himself is detached and Himself attached.
Manmohan Singh (Punjabi)ਉਹ ਆਪ ਨਿਰਲੇਪ ਹੈ ਅਤੇ ਆਪ ਹੀ ਜੁੜਿਆ ਹੋਇਆ।
Fareedkot Teekaਆਪ ਹੀ ਸੰਜਮੀ ਅਰਥਾਤ ਅਲਗ ਹੂਆ ਹੈ ਔ ਆਪ (ਜੁਗਤਾ) ਜੁੜਾ ਹੂਆ ਹੈ॥
Prof. Sahib Singhਪ੍ਰਭੂ ਆਪ ਹੀ (ਪਦਾਰਥਾਂ ਦੇ ਭੋਗਣ ਵੱਲੋਂ) ਪਰਹੇਜ਼ (ਕਰਨ ਵਾਲਾ ਹੈ), ਆਪ ਹੀ ਸਭ ਜੀਵਾਂ ਤੇ ਪਦਾਰਥਾਂ ਵਿਚ ਵਿਆਪਕ ਹੈ।

ਪਦ ਅਰਥ ਸੰਜਮੁ = ਪਰਹੇਜ਼, ਸੰਕੋਚ। ਜੁਗਤਾ = (ਸਭ ਪਦਾਰਥਾਂ ਵਿਚ) ਮਿਲਿਆ ਹੋਇਆ।

SikhNet (Spanish)Él Mismo está Desapegado y también Apegado.

ਆਪੇ ਨਿਰਮਲੁ ਮਿਹਰਵਾਨੁ ਮਧੁਸੂਦਨੁ; ਜਿਸ ਦਾ ਹੁਕਮੁ. ਨ ਮੇਟਿਆ ਜਾਈ ਹੇ ॥੧੪॥

aape niramal miharavaan madhusoodan; jis daa hukam. na mettiaa jaaee he |14| Ang 1047

Sant Singh KhalsaHe Himself is immaculate, compassionate, the lover of nectar; the Hukam of His Command cannot be erased. ||14||
Manmohan SinghHe Himself is immaculate, compassionate and the Lover of Nectar, whose will can be erased not.
Manmohan Singh (Punjabi)ਉਹ ਖ਼ੁਦ ਹੀ ਪਵਿੱਤ੍ਰ ਦਇਆਲੂ ਅਤੇ ਅੰਮ੍ਰਿਤ ਦਾ ਪਿਆਰਾ ਹੈ, ਜਿਸ ਦੀ ਰਜ਼ਾ ਮੇਟੀ ਨਹੀਂ ਜਾ ਸਕਦੀ।
Fareedkot Teekaਆਪ ਹੀ ਮੇਹਰਵਾਨ ਮਧੁ ਸੂਦਨੁ ਨਿਰਮਲ ਹੈ। ਪੁਨਃ ਕੈਸਾ ਹੈ? ਜਿਸ ਕਾ ਹੁਕਮ ਨਹੀਂ ਮੇਟਿਆ ਜਾਤਾ॥੧੪॥
Prof. Sahib Singhਉਹ ਆਪ ਹੀ ਪਵਿੱਤਰ ਹੈ, ਆਪ ਹੀ ਦਇਆ ਕਰਨ ਵਾਲਾ ਹੈ, ਆਪ ਹੀ ਵਿਕਾਰੀਆਂ ਦਾ ਨਾਸ ਕਰਨ ਵਾਲਾ ਹੈ, (ਉਹ ਐਸਾ ਹੈ) ਜਿਸ ਦਾ ਹੁਕਮ ਮੋੜਿਆ ਨਹੀਂ ਜਾ ਸਕਦਾ ॥੧੪॥

ਪਦ ਅਰਥ ਮਧੁ ਸੂਦਨੁ = {ਮਧੁ ਦੈਂਤ ਨੂੰ ਮਾਰਨ ਵਾਲਾ, ਦੈਂਤਾਂ ਦਾ ਨਾਸ ਕਰਨ ਵਾਲਾ} ਦੁਸ਼ਟ-ਦਮਨ ਪਰਮਾਤਮਾ। ਜਿਸ ਦਾ = {ਸੰਬੰਧਕ 'ਦਾ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ} ॥੧੪॥

SikhNet (Spanish)Él Mismo es Inmaculado y Compasivo, el Amante del Néctar; el Jukam de su Comando no puede ser borrado.(14)

ਸੇ ਵਡਭਾਗੀ; ਜਿਨੀ ਏਕੋ ਜਾਤਾ ॥

se vaddabhaagee; jinee eko jaataa | Ang 1047

Sant Singh KhalsaThose who know the One Lord are very fortunate.
Manmohan SinghThey alone are very fortunate, who know but One Lord.
Manmohan Singh (Punjabi)ਕੇਵਲ ਉਹ ਹੀ ਭਾਰੇ ਨਸੀਬਾਂ ਵਾਲੇ ਹਨ, ਜੋ ਸਿਰਫ਼ ਇੱਕ ਵਾਹਿਗੁਰੂ ਨੂੰ ਹੀ ਜਾਣਦੇ ਹਨ।
Fareedkot Teekaਸੋ ਪੁਰਸ਼ ਵਡਭਾਗੀ ਹੈ ਜਿਨੋਂ ਨੇ ਏਕ ਹੀ ਪ੍ਰੇਰਕ ਜਾਣਿਆ ਹੈ॥
Prof. Sahib Singhਉਹ ਮਨੁੱਖ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਉਸ ਇੱਕ ਪਰਮਾਤਮਾ ਨੂੰ (ਹਰ ਥਾਂ) ਜਾਣਿਆ ਹੈ,

ਪਦ ਅਰਥ ਸੇ = ਉਹ {ਬਹੁ-ਵਚਨ}। ਜਿਨੀ = ਜਿਨ੍ਹਾਂ ਨੇ। ਏਕੋ ਜਾਤਾ = ਇਕ ਪਰਮਾਤਮਾ ਨੂੰ ਹੀ (ਵਿਆਪਕ) ਜਾਣਿਆ ਹੈ।

SikhNet (Spanish)Sólo tienen buena fortuna, quienes conocen al Uno Solo.

ਘਟਿ ਘਟਿ ਵਸਿ ਰਹਿਆ; ਜਗਜੀਵਨੁ ਦਾਤਾ ॥

ghatt ghatt vas rahiaa; jagajeevan daataa | Ang 1048

Sant Singh KhalsaHe dwells in each and every heart, the Great Giver, the Life of the world.
Manmohan SinghThe beneficent Lord, the Life of world, abides in all the hearts.
Manmohan Singh (Punjabi)ਜਗਤ ਦੀ ਜਿੰਦਜਾਨ, ਦਾਤਾਰ ਸੁਆਮੀ, ਸਾਰਿਆਂ ਦਿਲਾਂ ਅੰਦਰ ਵਸਦਾ ਹੈ।
Fareedkot Teekaਜਗਤ ਕੇ ਜੀਵੋਂ ਕਾ ਦਾਤਾ ਘਟੋਂ ਘਟੋਂ ਮੇਂ ਵਸ ਰਹਿਆ ਹੈ॥
Prof. Sahib Singh(ਜਿਨ੍ਹਾਂ ਇਹ ਸਮਝਿਆ ਹੈ ਕਿ) ਜਗਤ ਦਾ ਸਹਾਰਾ ਦਾਤਾਰ ਹਰੇਕ ਸਰੀਰ ਵਿਚ ਵੱਸ ਰਿਹਾ ਹੈ।

ਪਦ ਅਰਥ ਘਟਿ ਘਟਿ = ਹਰੇਕ ਸਰੀਰ ਵਿਚ।

SikhNet (Spanish)Él habita en todos los corazones, el Gran Dador, Señor de toda vida.

ਇਕ ਥੈ ਗੁਪਤੁ. ਪਰਗਟੁ ਹੈ ਆਪੇ; ਗੁਰਮੁਖਿ. ਭ੍ਰਮੁ ਭਉ ਜਾਈ ਹੇ ॥੧੫॥

eik thai gupat. paragatt hai aape; guramukh. bhram bhau jaaee he |15| Ang 1048

Sant Singh KhalsaAt the same time, He is both hidden and revealed. For the Gurmukh, doubt and fear are dispelled. ||15||
Manmohan SinghHe is Unmanifest and Manifest at the same time. By the Guru's grace, doubt and dread are dispelled.
Manmohan Singh (Punjabi)ਇੱਕੇ ਵਕਤ ਹੀ ਉ ਅਪ੍ਰਤੱਖ ਅਤੇ ਪ੍ਰਤੱਖ ਹੈ। ਗੁਰਾਂ ਦੀ ਦਇਆ ਦੁਆਰਾ, ਸੰਦੇਹ ਅਤੇ ਡਰ ਦੂਰ ਹੁੰਦੇ ਹਨ।
Fareedkot Teekaਇਕ ਥਾਂ ਗੁਪਤ ਔ ਇਕ ਥਾਂ ਆਪ ਹੀ ਪ੍ਰਗਟ ਹੋ ਕੇ ਵਰਤ ਰਹਾ ਹੈ। ਇਹੁ ਜਬ ਗੁਰੋਂ ਦੁਆਰੇ ਸਮਝ ਆ ਜਾਏ ਤੌ ਭਰਮ ਔ ਭਉ ਚਲਾ ਜਾਤਾ ਹੈ॥੧੫॥
Prof. Sahib Singhਕਿਸੇ ਥਾਂ ਉਹ ਲੁਕਿਆ ਹੋਇਆ (ਵੱਸਦਾ) ਹੈ, ਕਿਸੇ ਥਾਂ ਪਰਤੱਖ ਦਿੱਸ ਰਿਹਾ ਹੈ-ਗੁਰੂ ਦੀ ਰਾਹੀਂ (ਇਹ ਨਿਸਚਾ ਕਰ ਕੇ ਮਨੁੱਖ ਦਾ) ਭਰਮ ਤੇ ਡਰ ਦੂਰ ਹੋ ਜਾਂਦਾ ਹੈ (ਫਿਰ ਨਾਹ ਕੋਈ ਵੈਰੀ ਦਿੱਸਦਾ ਹੈ ਤੇ ਨਾ ਹੀ ਕਿਸੇ ਤੋਂ ਡਰ ਆਉਂਦਾ ਹੈ) ॥੧੫॥

ਪਦ ਅਰਥ ਇਕਥੈ = ਕਿਸੇ ਥਾਂ ਵਿਚ। ਗੁਪਤੁ = ਲੁਕਿਆ ਹੋਇਆ। ਆਪੇ = ਪ੍ਰਭੂ ਆਪ ਹੀ। ਗੁਰਮੁਖਿ = ਗੁਰੂ ਦੀ ਸਰਨ ਪਿਆਂ ॥੧੫॥

SikhNet (Spanish)Él es Manifiesto y No Manifiesto al mismo tiempo, y aquél sobre quien se posa la Gracia del Guru, es liberado de todo miedo y duda.(15)

ਗੁਰਮੁਖਿ ਹਰਿ ਜੀਉ ਏਕੋ ਜਾਤਾ ॥

guramukh har jeeo eko jaataa | Ang 1048

Sant Singh KhalsaThe Gurmukh knows the One, the Dear Lord.
Manmohan SinghBy the Guru's grace, the mortal knows the one sire Lord.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਪ੍ਰਾਣੀ ਇਕ ਮਹਾਰਾਜ ਮਾਲਕ ਨੂੰ ਹੀ ਜਾਣਦਾ ਹੈ।
Fareedkot Teekaਗੁਰਮੁਖੋਂ ਨੇ ਤੌ ਹਰੀ ਔ ਜੀਵ ਏਕ ਜਾਣਿਆ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਇਕ ਪਰਮਾਤਮਾ ਨਾਲ ਹੀ ਡੂੰਘੀ ਸਾਂਝ ਪਾਂਦਾ ਹੈ।
SikhNet (Spanish)Por la Gracia del Guru, uno conoce a su Único Dios,

ਅੰਤਰਿ ਨਾਮੁ ਸਬਦਿ ਪਛਾਤਾ ॥

antar naam sabad pachhaataa | Ang 1048

Sant Singh KhalsaDeep within the nucleus of his inner being, is the Naam, the Name of the Lord; he realizes the Word of the Shabad.
Manmohan SinghWithin him is the Name and he knows the Lord alone.
Manmohan Singh (Punjabi)ਉਸ ਦੇ ਅੰਦਰ ਨਾਮ ਹੈ ਅਤੇ ਉਹ ਕੇਵਲ ਪ੍ਰਭੂ ਨੂੰ ਹੀ ਪਛਾਣਦਾ ਹੈ।
Fareedkot Teekaਜਿਨ ਕੇ ਅੰਤਰ ਨਾਮ ਹੈ ਤਿਨੋਂ ਨੇ ਸਾਰੇ ਹੀ ਬ੍ਰਹਮ ਪਛਾਣਿਆ ਹੈ॥
Prof. Sahib Singhਉਸ ਦੇ ਅੰਦਰ ਪ੍ਰਭੂ ਦਾ ਨਾਮ ਵੱਸਦਾ ਹੈ, ਉਹ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਨੂੰ (ਹਰ ਥਾਂ) ਪਛਾਣਦਾ ਹੈ।

ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ।

SikhNet (Spanish)y en su interior reside el Nombre, revelado a través de la Palabra.

ਜਿਸੁ ਤੂ ਦੇਹਿ. ਸੋਈ ਜਨੁ ਪਾਏ; ਨਾਨਕ. ਨਾਮਿ ਵਡਾਈ ਹੇ ॥੧੬॥੪॥

jis too dehi. soee jan paae; naanak. naam vaddaaee he |16|4| Ang 1048

Sant Singh KhalsaHe alone receives it, unto whom You give it. O Nanak, the Naam is glorious greatness. ||16||4||
Manmohan SinghHe whom Thou give; That man alone receives the Name. O Nanak, greatness lies only in the God's name.
Manmohan Singh (Punjabi)ਜਿਸ ਨੂੰ ਤੁੰ ਦਿੰਦਾ ਹੈ, ਕੇਵਲ ਉਹ ਇਨਸਾਨ ਹੀ ਨਾਮ ਨੂੰ ਪਾਉਦਾਂ ਹੈ। ਹੇ ਨਾਨਕ! ਬਜ਼ੁਰਗੀ ਰੱਬ ਦੇ ਨਾਮ ਵਿੱਚ ਹੀ ਹੈ।
Fareedkot Teekaਹੇ ਹਰੀ! ਜਿਸ ਜੀਵ ਕੌ ਏਹ ਸਮਝ ਦੇਤਾ ਹੈ, ਸੋਈ ਜਨ ਪਾਵਤਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਇਹ ਸਭ ਨਾਮ ਸਿਮਰਨੇ ਕੀ ਹੀ ਬਡਾਈ ਹੈ॥੧੬॥੪॥
Prof. Sahib Singhਹੇ ਨਾਨਕ! ਜਿਸ ਮਨੁੱਖ ਨੂੰ ਤੂੰ ਆਪਣਾ ਨਾਮ ਦੇਂਦਾ ਹੈਂ, ਉਹੀ ਮਨੁੱਖ ਤੇਰਾ ਨਾਮ ਪ੍ਰਾਪਤ ਕਰਦਾ ਹੈ। ਨਾਮ ਦੀ ਰਾਹੀਂ ਉਸ ਨੂੰ (ਲੋਕ ਪਰਲੋਕ ਦੀ) ਇੱਜ਼ਤ ਪ੍ਰਾਪਤ ਹੁੰਦੀ ਹੈ ॥੧੬॥੪॥

ਪਦ ਅਰਥ ਦੇਹਿ = ਦੇਂਦਾ ਹੈਂ। ਨਾਮਿ = ਨਾਮ ਵਿਚ। ਵਡਾਈ = ਇੱਜ਼ਤ ॥੧੬॥੪॥

SikhNet (Spanish)Sólo estará bendecido, aquél a quien Tú bendices, oh Dios, sí, a través del Nombre uno se gana esa Gloria.(16-4)
Answers quote the Granth verbatim with Ang citations. AI commentary is not Gurbani and not a religious ruling.