ਮਾਰੂ ਮਹਲਾ ੩ ॥
maaroo mahalaa 3 | Ang 1048
Sant Singh KhalsaMaaroo, Third Mehl:
Manmohan SinghMaru 3rd Guru.
Manmohan Singh (Punjabi)ਮਾਰੂ ਤੀਜੀ ਪਾਤਿਸ਼ਾਹੀ।
SikhNet (Spanish)Maru, Mejl Guru Amar Das, Tercer Canal Divino.
ਸਚੁ ਸਾਲਾਹੀ. ਗਹਿਰ ਗੰਭੀਰੈ ॥
sach saalaahee. gahir ganbheerai | Ang 1048
Sant Singh KhalsaI praise the true, profound and unfathomable Lord.
Manmohan SinghI praise my True, Deep and Unfathomable Lord.
Manmohan Singh (Punjabi)ਮੈਂ ਆਪਣੀ ਸੱਚੇ, ਡੂੰਘੇ ਅਤੇ ਬੇਥਾਹ ਸੁਆਮੀ ਦਾ ਜੱਸ ਕਰਦਾ ਹਾਂ।
Fareedkot Teeka(ਗਹਿਰ ਗੰਭੀਰੈ) ਪਰਮੇਸਰ ਨਿਸਚੇ ਸਲਾਹੁਣ ਯੋਗ ਹੈ॥
Prof. Sahib Singhਮੈਂ ਤਾਂ ਉਸ ਅਥਾਹ ਤੇ ਵੱਡੇ ਜਿਗਰੇ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹਾਂ,ਪਦ ਅਰਥ ਸਚੁ = ਸਦਾ ਕਾਇਮ ਰਹਿਣ ਵਾਲਾ। ਸਾਲਾਹੀ = ਸਾਲਾਹੀਂ, ਮੈਂ ਸਿਫ਼ਤ-ਸਾਲਾਹ ਕਰਦਾ ਹਾਂ। ਗਹਿਰ = ਗਹਿਰਾ, ਡੂੰਘਾ, ਅਥਾਹ। ਗੰਭੀਰ = ਵੱਡੇ ਜਿਗਰੇ ਵਾਲਾ।
SikhNet (Spanish)Alabo a mi Verdadero e Insondable Dios,
ਸਭੁ ਜਗੁ ਹੈ; ਤਿਸ ਹੀ ਕੈ ਚੀਰੈ ॥
sabh jag hai; tis hee kai cheerai | Ang 1048
Sant Singh KhalsaAll the world is in His power.
Manmohan SinghThe whole world is in His power.
Manmohan Singh (Punjabi)ਸਾਰਾ ਸੰਸਾਰ ਉਸ ਦੇ ਵਸ ਵਿੱਚ ਹੈ।
Fareedkot Teekaਕਿਉਂਕਿ ਸਾਰਾ ਜਗਤ ਤਿਸੀ ਕੇ (ਚੀਰੈ) ਹਦ ਵਾ ਦਫਤਰ ਮੇਂ ਹੈ॥
Prof. Sahib Singhਜੋ ਸਦਾ ਕਾਇਮ ਰਹਿਣ ਵਾਲਾ ਹੈ, ਸਾਰਾ ਜਗਤ ਜਿਸ ਦੇ ਹੁਕਮ ਵਿਚ ਤੁਰ ਰਿਹਾ ਹੈ,ਪਦ ਅਰਥ ਤਿਸ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਕੈ ਚੀਰੈ = ਦੇ ਪੱਲੇ ਵਿਚ, ਦੇ ਹੁਕਮ ਵਿਚ।
SikhNet (Spanish)pues el mundo entero está bajo la influencia del Poder de nadie más que de Él.
ਸਭਿ ਘਟ ਭੋਗਵੈ ਸਦਾ ਦਿਨੁ ਰਾਤੀ; ਆਪੇ ਸੂਖ ਨਿਵਾਸੀ ਹੇ ॥੧॥
sabh ghatt bhogavai sadaa din raatee; aape sookh nivaasee he |1| Ang 1048
Sant Singh KhalsaHe enjoys all hearts forever, day and night; He Himself dwells in peace. ||1||
Manmohan SinghDay and night, He ever enjoys in all hearts and Himself is the abode of bliss.
Manmohan Singh (Punjabi)ਦਿਨ ਅਤੇ ਰਾਤ ਉਹ ਹਮੇਸ਼ਾਂ ਸਾਰਿਆਂ ਦਿਲਾਂ ਵਿੱਚ ਅਨੰਦ ਮਾਣਦਾ ਹੈ ਅਤੇ ਖ਼ੁਦ ਪ੍ਰਸੰਨਤਾ ਦਾ ਟਿਕਾਣਾ ਹੈ।
Fareedkot Teekaਸਭ ਘਟੋਂ ਮੇਂ ਨਿਵਾਸ ਕਰ ਕੇ ਪਰਮਾਤਮਾ ਰਾਤ ਦਿਨ ਇਕ ਰਸ ਭੋਗ ਰਹਾ ਹੈ, ਪੁਨਾ ਆਪ ਹੀ ਸੁਖੋਂ ਕਾ ਅਸਥਾਨ ਹੈ॥੧॥
Prof. Sahib Singhਜੋ ਸਾਰੇ ਸਰੀਰਾਂ ਵਿਚ ਮੌਜੂਦ ਹੈ ਅਤੇ ਜੋ ਆਪ ਹੀ ਸਾਰੇ ਸੁਖਾਂ ਦਾ ਸੋਮਾ ਹੈ ॥੧॥ਪਦ ਅਰਥ ਸਭਿ = ਸਾਰੇ। ਸਭਿ ਘਟ ਭੋਗਵੈ = ਸਾਰੇ ਸਰੀਰਾਂ ਨੂੰ ਭੋਗ ਰਿਹਾ ਹੈ, ਸਾਰੇ ਸਰੀਰਾਂ ਵਿਚ ਮੌਜੂਦ ਹੈ। ਆਪੇ = ਆਪ ਹੀ। ਸੂਖ ਨਿਵਾਸੀ = ਸੁਖਾਂ ਦਾ ਨਿਵਾਸ-ਅਸਥਾਨ, ਸੁਖਾਂ ਦਾ ਸੋਮਾ ॥੧॥
SikhNet (Spanish)Él es Quien goza en los corazones y habita siempre en Paz. (1)
ਸਚਾ ਸਾਹਿਬੁ ਸਚੀ ਨਾਈ ॥
sachaa saahib sachee naaee | Ang 1048
Sant Singh KhalsaTrue is the Lord and Master, and True is His Name.
Manmohan SinghTrue is the Lord and true is His Name.
Manmohan Singh (Punjabi)ਸੱਚਾ ਹੈ ਸੁਆਮੀ ਅਤੇ ਸੱਚਾ ਹੈ ਉਸ ਦਾ ਨਾਮ।
Fareedkot Teekaਵਹੁ ਸਾਹਿਬ ਸਾਚਾ ਹੈ, ਉਸ ਕੀ ਵਡਿਆਈ ਭੀ ਸਚੀ ਹੈ॥
Prof. Sahib Singhਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਵਡਿਆਈ ਭੀ ਸਦਾ ਕਾਇਮ ਰਹਿਣ ਵਾਲੀ ਹੈ।ਪਦ ਅਰਥ ਸਾਹਿਬੁ = ਮਾਲਕ। ਸਚੀ = ਸਦਾ ਕਾਇਮ ਰਹਿਣ ਵਾਲੀ। ਨਾਈ = {स्ना} ਵਡਿਆਈ।
SikhNet (Spanish)Verdad es el Maestro, Verdad es Su Nombre
ਗੁਰ ਪਰਸਾਦੀ ਮੰਨਿ ਵਸਾਈ ॥
gur parasaadee man vasaaee | Ang 1048
Sant Singh KhalsaBy Guru's Grace, I enshrine Him in my mind.
Manmohan SinghBy Guru's grace, I enshrine Him in my mind.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਮੈਂ ਉਸ ਨੂੰ ਚਿੱਤ ਵਿੱਚ ਟਿਕਾਉਂਦਾ ਹਾਂ।
Fareedkot Teekaਗੁਰੋਂ ਕੀ ਕਿਰਪਾ ਸੇ ਮਨ ਮੇਂ ਵਸਾਈਤਾ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ ਉਸ ਨੂੰ ਮਨ ਵਿਚ ਵਸਾਇਆ ਜਾ ਸਕਦਾ ਹੈ।ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਮੰਨਿ = ਮਨਿ, ਮਨ ਵਿਚ। ਵਸਾਈ = ਵਸਾਇਆ ਜਾ ਸਕਦਾ ਹੈ।
SikhNet (Spanish)y es por la Gracia del Guru que uno Lo eleva en la mente.
ਆਪੇ ਆਇ ਵਸਿਆ ਘਟ ਅੰਤਰਿ; ਤੂਟੀ ਜਮ ਕੀ ਫਾਸੀ ਹੇ ॥੨॥
aape aae vasiaa ghatt antar; toottee jam kee faasee he |2| Ang 1048
Sant Singh KhalsaHe Himself has come to dwell deep within the nucleus of my heart; the noose of death has been snapped. ||2||
Manmohan SinghOf Himself, He has come to death's noose is loosened for me.
Manmohan Singh (Punjabi)ਖ਼ੁਦ ਹੀ ਉਹ ਆ ਕੇ ਮੇਰੇ ਮਨ ਵਿੱਚ ਵੱਸ ਗਿਆ ਹੈ ਅਤੇ ਮੇਰੇ ਲਈ ਮੌਤ ਦੀ ਫਾਹੀ ਕੱਟੀ ਗਈ ਹੈ।
Fareedkot Teekaਆਪ ਹੀ ਜਿਸ ਕੇ ਘਟ ਅੰਤਰ ਆਇ ਵਸਿਆ ਹੈ ਤਿਸ ਕੀ ਜਮ ਕੀ ਫਾਸੀ ਤੂਟ ਗਈ ਹੈ॥੨॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਆਪੇ ਹੀ (ਮਿਹਰ ਕਰ ਕੇ) ਆ ਵੱਸਦਾ ਹੈ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ॥੨॥ਪਦ ਅਰਥ ਘਟ ਅੰਤਰਿ = ਹਿਰਦੇ ਵਿਚ। ਜਮ ਕੀ ਫਾਸੀ = ਮੌਤ ਦੀ ਫਾਹੀ, ਜਨਮ-ਮਰਨ ਦਾ ਗੇੜ ॥੨॥
SikhNet (Spanish)Sí, Él por Sí Mismo viene a habitar en mi corazón y soy liberado del dogal de la muerte.(2)
ਕਿਸੁ ਸੇਵੀ. ਤੈ ਕਿਸੁ ਸਾਲਾਹੀ ॥
kis sevee. tai kis saalaahee | Ang 1048
Sant Singh KhalsaWhom should I serve, and whom should I praise?
Manmohan SinghWhom should I serve and whom praise?
Manmohan Singh (Punjabi)ਮੈਂ ਕੀਹਦੀ ਅਹਿਲ ਕਰ ਅਤੇ ਕੀਹਦੀ ਉਸਤਤੀ?
Fareedkot Teekaਪ੍ਰਸ਼ਨ: ਕਿਸ ਕੋ ਸੇਵੀਏ ਔ ਕਿਸ ਕੋ ਸਾਲਾਹੀਏ?☬ਉੱਤਰ:
Prof. Sahib Singh(ਜੇ ਤੂੰ ਪੁੱਛੇਂ ਕਿ) ਮੈਂ ਕਿਸ ਦੀ ਸੇਵਾ ਕਰਦਾ ਹਾਂ ਅਤੇ ਕਿਸ ਦੀ ਸਿਫ਼ਤ-ਸਾਲਾਹ ਕਰਦਾ ਹਾਂ,ਪਦ ਅਰਥ ਸੇਵੀ = ਸੇਵੀਂ, ਮੈਂ ਸੇਵਾਂ, ਮੈਂ ਸਰਨ ਪਵਾਂ। ਤੈ = ਅਤੇ। ਸਾਲਾਹੀ = ਸਾਲਾਹੀਂ, ਮੈਂ ਸਾਲਾਹਾਂ।
SikhNet (Spanish)¿A Quien podré alabar y servir?,
ਸਤਿਗੁਰੁ ਸੇਵੀ ਸਬਦਿ ਸਾਲਾਹੀ ॥
satigur sevee sabad saalaahee | Ang 1048
Sant Singh KhalsaI serve the True Guru, and praise the Word of the Shabad.
Manmohan SinghI serve the True Guru and praise my Lord.
Manmohan Singh (Punjabi)ਮੈਂ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹਾਂ ਅਤੇ ਆਪਣੇ ਪ੍ਰਭੂ ਦੀ ਕੀਰਤੀ ਗਾਇਨ ਕਰਦਾ ਹਾਂ।
Fareedkot Teekaਸਤਿਗੁਰੋਂ ਕੋ ਸੇਵੋ ਔ ਬ੍ਰਹਮ ਕੋ ਸਲਾਹੋ॥
Prof. Sahib Singh(ਤਾਂ ਇਸ ਦਾ ਉੱਤਰ ਇਹ ਹੈ ਕਿ) ਮੈਂ ਸਦਾ ਗੁਰੂ ਦੀ ਸਰਨ ਪਿਆ ਰਹਿੰਦਾ ਹਾਂ ਅਤੇ ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੀ) ਸਿਫ਼ਤ-ਸਾਲਾਹ ਕਰਦਾ ਹਾਂ।ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ।
SikhNet (Spanish)al Guru Verdadero y cantaré la Palabra de Su Shabd.
ਸਚੈ ਸਬਦਿ ਸਦਾ ਮਤਿ ਊਤਮ; ਅੰਤਰਿ ਕਮਲੁ ਪ੍ਰਗਾਸੀ ਹੇ ॥੩॥
sachai sabad sadaa mat aootam; antar kamal pragaasee he |3| Ang 1048
Sant Singh KhalsaThrough the True Shabad, the intellect is exalted and ennobled forever, and the lotus deep within blossoms forth. ||3||
Manmohan SinghWith the True Name, one's intellect is rendered sublime for aye and his heart-lotus blooms.
Manmohan Singh (Punjabi)ਸੱਚੇ ਨਾਮ ਨਾਲ ਬੰਦੇ ਦੀ ਅਕਲ ਸਦੀਵ ਲਈ ਸ੍ਰੇਸ਼ਟ ਹੋ ਜਾਂਦੀ ਹੈ ਅਤੇ ਉਸ ਦਾ ਦਿਲ ਕੰਵਲ ਖਿੜ ਜਾਂਦਾ ਹੈ।
Fareedkot Teekaਸਚੇ ਉਪਦੇਸ਼ ਕਰ ਸਦਾ ਮਤ ਊਤਮ ਹੋਤੀ ਹੈ ਔ ਰਿਦਾ ਕਮਲ ਅੰਦਰੋਂ ਪ੍ਰਕਾਸ਼ ਆਵਤਾ ਹੈ॥੩॥
Prof. Sahib Singhਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਮਨੁੱਖ ਦੀ ਬੁੱਧੀ ਸਦਾ ਸ੍ਰੇਸ਼ਟ ਰਹਿੰਦੀ ਹੈ ਅਤੇ ਮਨੁੱਖ ਦੇ ਅੰਦਰ ਉਸ ਦਾ ਹਿਰਦਾ-ਕੌਲ ਫੁੱਲ ਖਿੜਿਆ ਰਹਿੰਦਾ ਹੈ ॥੩॥ਪਦ ਅਰਥ ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਨਾਲ। ਕਮਲੁ = ਹਿਰਦਾ-ਕੌਲ ਫੁੱਲ। ਪ੍ਰਗਾਸੀ = ਖਿੜਿਆ ਰਹਿੰਦਾ ਹੈ ॥੩॥
SikhNet (Spanish)A través de la Palabra Verdadera, la mente es iluminada para siempre y el loto de mi corazón florece.(3)
ਦੇਹੀ ਕਾਚੀ; ਕਾਗਦ ਮਿਕਦਾਰਾ ॥
dehee kaachee; kaagad mikadaaraa | Ang 1048
Sant Singh KhalsaThe body is frail and perishable, like paper.
Manmohan SinghThe body is perishable like the paper.
Manmohan Singh (Punjabi)ਕਾਗਜ਼ ਮਾਨੰਦ, ਸਰੀਰ ਨਾਸਵੰਤ ਹੈ।
Fareedkot Teekaਦੇਹੀ ਕਾਚੀ ਕਾਗਦ ਕੇ ਤੁਲ ਹੈ॥
Prof. Sahib Singhਮਨੁੱਖ ਦਾ ਇਹ ਸਰੀਰ ਕਾਗ਼ਜ਼ ਵਾਂਗ ਨਾਸਵੰਤ ਹੈ,ਪਦ ਅਰਥ ਦੇਹੀ = ਸਰੀਰ। ਕਾਚੀ = ਨਾਸਵੰਤ। ਕਾਗਦ ਮਿਕਦਾਰਾ = ਕਾਗ਼ਜ਼ ਵਾਂਗ।
SikhNet (Spanish)El cuerpo es inestable como el papel
ਬੂੰਦ ਪਵੈ ਬਿਨਸੈ; ਢਹਤ. ਨ ਲਾਗੈ ਬਾਰਾ ॥
boond pavai binasai; dtehat. na laagai baaraa | Ang 1048
Sant Singh KhalsaWhen the drop of water falls upon it, it crumbles and dissolves instantaneously.
Manmohan SinghWhen the drop of water falls, it crumbles and is wasted away without delay.
Manmohan Singh (Punjabi)ਜਦ ਪਾਣੀ ਦਾ ਤੁਪਕਾ ਡਿੱਗ ਪੈਂਦਾ ਹੈ, ਇਹ ਗਲ ਜਾਂਦਾ ਹੈ ਅਤੇ ਬਿਨਾ ਕਿਸੇ ਦੇਰੀ ਦੇ ਨਾਸ ਹੋ ਜਾਂਦਾ ਹੈ।
Fareedkot Teekaਜੈਸੇ ਕਾਗਦ ਜਲ ਕੀ ਬੂੰਦ ਪੜੇ ਸੇ ਬਿਨਸ ਜਾਤਾ ਹੈ, ਤੈਸੇ ਗਿਰਤਿਆਂ ਕੋਈ ਦੇਰੀ ਨਹੀਂ॥
Prof. Sahib Singh(ਜਿਵੇਂ ਕਾਗ਼ਜ਼ ਉਤੇ ਪਾਣੀ ਦੀ ਇਕ) ਬੂੰਦ ਪੈ ਜਾਏ ਤਾਂ (ਕਾਗ਼ਜ਼) ਗਲ ਜਾਂਦਾ ਹੈ (ਇਸੇ ਤਰ੍ਹਾਂ ਇਸ ਸਰੀਰ ਦਾ) ਨਾਸ ਹੁੰਦਿਆਂ ਭੀ ਚਿਰ ਨਹੀਂ ਲੱਗਦਾ।ਪਦ ਅਰਥ ਬਾਰਾ = ਚਿਰ।
SikhNet (Spanish)y si una gota de agua cae sobre él, mira, se destruye sin tardanza.
ਕੰਚਨ ਕਾਇਆ ਗੁਰਮੁਖਿ ਬੂਝੈ; ਜਿਸੁ ਅੰਤਰਿ ਨਾਮੁ ਨਿਵਾਸੀ ਹੇ ॥੪॥
kanchan kaaeaa guramukh boojhai; jis antar naam nivaasee he |4| Ang 1048
Sant Singh KhalsaBut the body of the Gurmukh, who understands, is like gold; the Naam, the Name of the Lord, dwells deep within. ||4||
Manmohan SinghGold-like is the body of him, who realises the Lord, through the Guru and within whose mind the Name abides.
Manmohan Singh (Punjabi)ਸੋਨੇ ਵਰਗੀ ਹੈ ਉਸ ਹੀ ਦੇਹ ਜੋ ਗੁਰਾਂ ਦੇ ਰਾਹੀਂ, ਸੁਆਮੀ ਨੂੰ ਅਨੁਭਵ ਕਰਦਾ ਹੈ ਅਤੇ ਜਿਸ ਦੇ ਮਨ ਅੰਦਰ ਨਾਮ ਵਸਦਾ ਹੈ।
Fareedkot Teekaਜਿਸ ਕੇ ਅੰਤਰ ਨਾਮ ਕੀ ਪ੍ਰੀਤੀ ਵਸੀ ਹੈ ਅਰ ਗੁਰਾਂ ਦੁਆਰੇ ਸਮਝਾ ਹੈ, ਤਿਸ ਕੀ ਕਾਇਆਂ ਬੁਧੀ ਕੰਚਨ ਵਤ ਸੁਧ ਹੈ॥੪॥
Prof. Sahib Singhਪਰ ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ (ਸਹੀ ਜੀਵਨ-ਰਾਹ) ਸਮਝ ਲੈਂਦਾ ਹੈ ਜਿਸ ਦੇ ਅੰਦਰ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਉਸ ਦਾ ਇਹ ਸਰੀਰ (ਵਿਕਾਰਾਂ ਤੋਂ ਬਚਿਆ ਰਹਿ ਕੇ) ਸੁੱਧ ਸੋਨਾ ਬਣਿਆ ਰਹਿੰਦਾ ਹੈ ॥੪॥ਪਦ ਅਰਥ ਕੰਚਨ = ਸੋਨਾ, ਸੋਨੇ ਵਾਂਗ ਸੋਹਣਾ ਅਰੋਗ। ਕਾਇਆ = ਸਰੀਰ। ਗੁਰਮੁਖਿ = ਗੁਰੂ ਦੀ ਰਾਹੀਂ ॥੪॥
SikhNet (Spanish)Pero aquél que conoce, por la Gracia del Guru, y en su interior vive el Nombre, su ser brilla como el oro.(4)
ਸਚਾ ਚਉਕਾ; ਸੁਰਤਿ ਕੀ ਕਾਰਾ ॥
sachaa chaukaa; surat kee kaaraa | Ang 1048
Sant Singh KhalsaPure is that kitchen, which is enclosed by spiritual awareness.
Manmohan SinghPure is the kitchen-enclosure, which is enclosed with the lines of Divine knowledge.
Manmohan Singh (Punjabi)ਪਵਿੱਤ੍ਰ ਹੈ ਰਸੋਈ ਦਾ ਵਲਗਣ, ਜੋ ਬ੍ਰਹਮ-ਗਿਆਨ ਦੀਆਂ ਲਕੀਰਾਂ ਨਾਲ ਘਿਰਿਆ ਹੋਇਆ ਹੈ।
Fareedkot Teekaਤਿਨ ਗੁਰਮੁਖੋਂ ਕਾ ਅੰਤਸ਼ਕਰਨ ਰੂਪ ਚੌਂਕਾ ਸੁਚਾ ਹੈ ਜਿਸ ਮੇਂ ਗਿਆਤ ਕੀਆਂ ਕਾਰਾਂ ਕਢੀਆਂ ਹੈਂ॥
Prof. Sahib Singhਉਹ ਹਿਰਦਾ ਸਦਾ ਪਵਿੱਤਰ ਹੈ, ਉਹ ਹਿਰਦਾ ਹੀ ਸਦਾ (ਸੁੱਚਾ) ਰਹਿਣ ਵਾਲਾ ਚੌਂਕਾ ਹੈ, ਪ੍ਰਭੂ-ਚਰਨਾਂ ਵਿਚ ਬਣੀ ਹੋਈ ਲਗਨ ਉਸ ਚੌਂਕੇ ਦੀਆਂ ਲਕੀਰਾਂ ਹਨ (ਜੋ ਵਿਕਾਰਾਂ ਨੂੰ, ਬਾਹਰੋਂ ਆ ਕੇ ਚੌਂਕਾ ਭਿੱਟਣ ਤੋਂ ਰੋਕਦੀਆਂ ਹਨ)ਪਦ ਅਰਥ ਸਚਾ = ਸਦਾ (ਪਵਿੱਤਰ) ਰਹਿਣ ਵਾਲਾ। ਕਾਰਾ = ਕਾਰਾਂ, ਲਕੀਰਾਂ।
SikhNet (Spanish)Pura y sin mancha está su cocina, permanece marcada por la huella de una Conciencia despierta
ਹਰਿ ਨਾਮੁ ਭੋਜਨੁ ਸਚੁ ਆਧਾਰਾ ॥
har naam bhojan sach aadhaaraa | Ang 1048
Sant Singh KhalsaThe Lord's Name is my food, and Truth is my support.
Manmohan SinghGod's Name is my diet and truthfulness my life's mainstay,
Manmohan Singh (Punjabi)ਵਾਹਿਗੁਰੂ ਦਾ ਨਾਮ ਮੇਰੀ ਖ਼ੁਰਾਕ ਹੈ ਅਤੇ ਸਚਾਈ ਮੇਰੇ ਜੀਵਨ ਦਾ ਆਸਰਾ।
Fareedkot Teekaਸਚੇ ਹਰੀ ਨਾਮ ਭੋਜਨ ਕਾ ਅਧਾਰ ਕੀਆ ਹੈ॥
Prof. Sahib Singhਜਿਸ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਦਾ ਵੱਸਦਾ ਹੈ, ਉਹ ਹਿਰਦਾ (ਮਾਇਆ ਦੀ ਤ੍ਰਿਸ਼ਨਾ ਵੱਲੋਂ) ਰੱਜਿਆ ਰਹਿੰਦਾ ਹੈ।ਪਦ ਅਰਥ ਭੋਜਨੁ = ਖ਼ੁਰਾਕ। ਸਚੁ = ਸਦਾ-ਥਿਰ ਪ੍ਰਭੂ। ਆਧਾਰਾ = ਆਸਰਾ, ਸਹਾਰਾ।
SikhNet (Spanish)y se alimenta a sí mismo del Nombre del Señor;
ਸਦਾ ਤ੍ਰਿਪਤਿ ਪਵਿਤ੍ਰੁ ਹੈ ਪਾਵਨੁ; ਜਿਤੁ ਘਟਿ ਹਰਿ ਨਾਮੁ ਨਿਵਾਸੀ ਹੇ ॥੫॥
sadaa tripat pavitru hai paavan; jit ghatt har naam nivaasee he |5| Ang 1048
Sant Singh KhalsaForever satisfied, sanctified and pure is that person, within whose heart the Lord's Name abides. ||5||
Manmohan SinghEver satiated, immaculate and pure is the person, in whose mind the Lord's Name abides.
Manmohan Singh (Punjabi)ਹਮੇਸ਼ਾਂ ਰੱਜਿਆ ਹੋਇਆ ਨਿਰਮਲ ਅਤੇ ਪੁਨੀਤ ਹੈ ਉਹ ਪੁਰਸ਼, ਜਿਸ ਦੇ ਮਨ ਵਿੱਚ ਪ੍ਰਭੂ ਦਾ ਨਾਮ ਵਸਦਾ ਹੈ।
Fareedkot Teekaਜਿਸ ਕੇ ਘਟ ਮੇਂ ਨਾਮ ਕਾ ਨਿਵਾਸ ਹੈ ਵਹੁ ਸਦਾ ਹੀ ਤ੍ਰਿਪਤ ਹੈ ਔ ਆਪ ਪਾਵਨ ਹੈ ਤਥਾ ਸੰਗੀਆਂ ਕੋ ਭੀ ਪਵਿਤ੍ਰ ਕਰਤਾ ਹੈ॥੫॥
Prof. Sahib Singhਅਜਿਹੇ ਹਿਰਦੇ ਦੀ ਖ਼ੁਰਾਕ ਪਰਮਾਤਮਾ ਦਾ ਨਾਮ ਹੈ, ਸਦਾ-ਥਿਰ ਪਰਮਾਤਮਾ ਹੀ ਉਸ ਹਿਰਦੇ ਦੀ ਖ਼ੁਰਾਕ ਪਰਮਾਤਮਾ ਹੈ ॥੫॥ਪਦ ਅਰਥ ਤ੍ਰਿਪਤਿ = ਰੱਜ, ਸੰਤੋਖ। ਪਾਵਨੁ = ਪਵਿੱਤਰ। ਜਿਤੁ = ਜਿਸ ਵਿਚ। ਘਟਿ = ਹਿਰਦੇ ਵਿਚ। ਜਿਤੁ ਘਟਿ = ਜਿਸ ਹਿਰਦੇ ਵਿਚ ॥੫॥
SikhNet (Spanish)lo principal en su vida es la Verdad de Dios. Está saciado para siempre y es puro y santificado, aquél en cuyo corazón vive el Nombre del Señor.(5)
ਹਉ ਤਿਨ ਬਲਿਹਾਰੀ; ਜੋ ਸਾਚੈ ਲਾਗੇ ॥
hau tin balihaaree; jo saachai laage | Ang 1048
Sant Singh KhalsaI am a sacrifice to those who are attached to the Truth.
Manmohan SinghI am a sacrifice unto those, who are attached to the True Name.
Manmohan Singh (Punjabi)ਮੈਂ ਉਨ੍ਹਾਂ ਉੱਤੋਂ ਕੁਰਬਾਨ ਜਾਂਦਾ ਹਾਂ, ਜੋ ਸੱਚੇ ਨਾਮ ਨਾਲ ਜੁੜੇ ਹੋਏ ਹਨ।
Fareedkot Teekaਜੋ ਸਾਚੇ ਨਾਮ ਮੇਂ ਲਾਗੇ ਹੈਂ ਹਮ ਤਿਨ ਪਰ ਬਲਿਹਾਰੇ ਜਾਤੇ ਹੈਂ॥
Prof. Sahib Singhਮੈਂ ਉਹਨਾਂ ਮਨੁੱਖਾਂ ਤੋਂ ਕੁਰਬਾਨ ਜਾਂਦਾ ਹਾਂ, ਜਿਹੜੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਜੁੜੇ ਰਹਿੰਦੇ ਹਨ,ਪਦ ਅਰਥ ਹਉ = ਮੈਂ। ਤਿਨ = ਉਹਨਾਂ ਤੋਂ। ਸਾਚੈ = ਸਦਾ-ਥਿਰ ਪ੍ਰਭੂ ਵਿਚ।
SikhNet (Spanish)Oh, ofrezco mi ser en sacrificio a aquél que dedique su vida a la Verdad,
ਹਰਿ ਗੁਣ ਗਾਵਹਿ; ਅਨਦਿਨੁ ਜਾਗੇ ॥
har gun gaaveh; anadin jaage | Ang 1048
Sant Singh KhalsaThey sing the Glorious Praises of the Lord, and remain awake and aware night and day.
Manmohan SinghThey celebrate the Lord's praise and night and day remain awake.
Manmohan Singh (Punjabi)ਉਹ ਸੁਆਮੀ ਦਾ ਜੱਸ ਗਾਇਨ ਕਰਦੇ ਹਨ ਅਤੇ ਰੈਣ ਤੇ ਦਿਹੁੰ ਜਾਗਦੇ ਰਹਿੰਦੇ ਹਨ।
Fareedkot Teekaਰਾਤ ਦਿਨ ਜਾਗ ਕਰ ਹਰੀ ਕੇ ਗੁਣ ਗਾਵਤੇ ਹੈਂ॥
Prof. Sahib Singhਜਿਹੜੇ ਹਰ ਵੇਲੇ (ਮਾਇਆ ਦੇ ਹੱਲਿਆਂ ਵੱਲੋਂ) ਸੁਚੇਤ ਰਹਿ ਕੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ।ਪਦ ਅਰਥ ਗਾਵਹਿ = {ਬਹੁ-ਵਚਨ} ਗਾਂਦੇ ਹਨ। ਅਨਦਿਨੁ = ਹਰ ਰੋਜ਼, ਹਰ ਵੇਲੇ। ਜਾਗੇ = ਜਾਗਿ, (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿ ਕੇ।
SikhNet (Spanish)que recite la Alabanza del Señor y se conserve siempre despierto.
ਸਾਚਾ ਸੂਖੁ ਸਦਾ ਤਿਨ ਅੰਤਰਿ; ਰਸਨਾ ਹਰਿ ਰਸਿ ਰਾਸੀ ਹੇ ॥੬॥
saachaa sookh sadaa tin antar; rasanaa har ras raasee he |6| Ang 1048
Sant Singh KhalsaTrue peace fills them forever, and their tongues savor the sublime essence of the Lord. ||6||
Manmohan SinghTrue happiness ever abides within them and their tongue enjoys the God's elixir.
Manmohan Singh (Punjabi)ਸੱਚੀ ਖ਼ੁਸ਼ੀ ਹਮੇਸ਼ਾਂ ਹੀ ਉਨ੍ਹਾਂ ਦੇ ਅੰਦਰ ਵਸਦੀ ਹੈ ਅਤੇ ਉਨ੍ਹਾਂ ਦੀ ਜੀਭ ਵਾਹਿਗੁਰੁ ਦੇ ਅੰਮ੍ਰਿਤ ਨੂੰ ਮਾਣਦੀ ਹੈ।
Fareedkot Teekaਜਿਨ ਕੀ ਰਸਨਾਂ ਹਰੀ ਕੇ ਰਸ ਮੇਂ ਰਸੀ ਹੈਂ, ਤਿਨ ਕੇ ਮਨ ਅੰਤਰ ਸਦਾ ਹੀ ਸਾਚਾ ਸੁਖ ਹੂਆ ਹੈ॥੬॥
Prof. Sahib Singhਉਹਨਾਂ ਦੇ ਅੰਦਰ ਸਦਾ ਟਿਕਿਆ ਰਹਿਣ ਵਾਲਾ ਆਨੰਦ ਬਣਿਆ ਰਹਿੰਦਾ ਹੈ, ਉਹਨਾਂ ਦੀ ਜੀਭ ਪ੍ਰਭੂ ਦੇ ਨਾਮ-ਰਸ ਵਿਚ ਰਸੀ ਰਹਿੰਦੀ ਹੈ ॥੬॥ਪਦ ਅਰਥ ਅੰਤਰਿ = ਅੰਦਰ। ਰਸਨਾ = ਜੀਭ। ਰਸਿ = ਰਸ ਵਿਚ। ਰਾਸੀ = ਰਸੀ ਹੋਈ, ਭਿੱਜੀ ਹੋਈ ॥੬॥
SikhNet (Spanish)Mira, en su interior reside la Verdadera Paz y su boca está compenetrada en la Esencia del Señor.(6)
ਹਰਿ ਨਾਮੁ ਚੇਤਾ; ਅਵਰੁ. ਨ ਪੂਜਾ ॥
har naam chetaa; avar. na poojaa | Ang 1048
Sant Singh KhalsaI remember the Lord's Name, and no other at all.
Manmohan SinghI remember only the Lord's Name and adore not any other.
Manmohan Singh (Punjabi)ਮੈਂ ਸਿਰਫ ਸੁਆਮੀ ਦੇ ਨਾਮ ਨੂੰ ਹੀ ਸਿਮਰਦਾ ਹਾਂ ਅਤੇ ਹੋਰਸ ਕਿਸੇ ਨੂੰ ਨਹੀਂ ਪੂਜਦਾ।
Fareedkot Teekaਤਿਨੋਂ ਨੇ ਹਰੀ ਨਾਮ ਕੋ ਸਿਮਰਾ ਹੈ ਔਰ ਕੀ ਪੂਜਾ ਨਹੀਂ ਕਰੀ॥
Prof. Sahib Singhਮੈਂ ਤਾਂ ਪਰਮਾਤਮਾ ਦਾ ਨਾਮ (ਹੀ) ਸਦਾ ਯਾਦ ਕਰਦਾ ਹਾਂ, ਮੈਂ ਕਿਸੇ ਹੋਰ ਦੀ ਪੂਜਾ ਨਹੀਂ ਕਰਦਾ।ਪਦ ਅਰਥ ਚੇਤਾ = ਚੇਤਾਂ, ਮੈਂ ਚੇਤੇ ਕਰਦਾ ਹਾਂ। ਪੂਜਾ = ਪੂਜਾਂ, ਮੈਂ ਪੂਜਦਾ ਹਾਂ।
SikhNet (Spanish)Elevo en mi mente sólo el Nombre el Señor, sí, no alabo a nada ni a nadie más.
ਏਕੋ ਸੇਵੀ; ਅਵਰੁ. ਨ ਦੂਜਾ ॥
eko sevee; avar. na doojaa | Ang 1048
Sant Singh KhalsaI serve the One Lord, and no other at all.
Manmohan SinghI serve the One Lord and not another.
Manmohan Singh (Punjabi)ਮੈਂ ਇਕ ਸਾਈਂ ਦੀ ਸੇਵਾ ਕਰਦਾ ਹਾਂ ਤੇ ਕਿਸੇ ਹੋਰਸ ਦੀ ਨਹੀਂ।
Fareedkot Teekaਏਕ ਕੋ ਹੀ ਸੇਵਤੇ ਹੈਂ ਔਰ ਦੂਸਰਾ ਨਹੀਂ ਜਾਨਿਆ॥
Prof. Sahib Singhਮੈਂ ਇਕ ਪਰਾਮਤਮਾ ਦੀ ਹੀ ਸੇਵਾ-ਭਗਤੀ ਕਰਦਾ ਹਾਂ; ਕਿਸੇ ਹੋਰ ਦੂਜੇ ਦੀ ਸੇਵਾ ਮੈਂ ਨਹੀਂ ਕਰਦਾ।ਪਦ ਅਰਥ ਸੇਵੀ = ਸੇਵੀਂ, ਮੈਂ ਸੇਂਵਦਾ ਹਾਂ।
SikhNet (Spanish)Habito sólo en el Único Dios, en nadie más.
ਪੂਰੈ ਗੁਰਿ. ਸਭੁ ਸਚੁ ਦਿਖਾਇਆ; ਸਚੈ ਨਾਮਿ ਨਿਵਾਸੀ ਹੇ ॥੭॥
poorai gur. sabh sach dikhaaeaa; sachai naam nivaasee he |7| Ang 1048
Sant Singh KhalsaThe Perfect Guru has revealed the whole Truth to me; I dwell in the True Name. ||7||
Manmohan SinghThe Perfect Guru has shown me the entire truth and I abide in the True Name.
Manmohan Singh (Punjabi)ਪੂਰਨ ਗੁਰਦੇਵ ਜੀ ਨੇ ਮੈਨੂੰ ਸਮੂਹ ਸੱਚ ਵਿਖਾਲ ਦਿੱਤਾ ਹੇ ਅਤੇ ਮੈਂ ਸਤਿਨਾਮ ਅੰਦਰ ਵਸਦਾ ਹਾਂ।
Fareedkot Teekaਤਿਨ ਕੋ ਪੂਰੇ ਗੁਰੋਂ ਨੇ ਸਭ ਸਚ ਹੀ ਦਿਖਾਇਆ ਹੈ, ਸੋ ਸਚੇ ਨਾਮੀ ਕੇ ਹੀ ਨਿਵਾਸੀ ਹੂਏ ਹੈਂ॥੭॥
Prof. Sahib Singh(ਜਿਸ ਮਨੁੱਖ ਨੂੰ) ਪੂਰੇ ਗੁਰੂ ਨੇ ਸਦਾ ਕਾਇਮ ਰਹਿਣ ਵਾਲਾ ਹਰੀ ਪਰਮਾਤਮਾ ਹਰ ਥਾਂ ਵਿਖਾ ਦਿੱਤਾ, ਉਹ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੭॥ਪਦ ਅਰਥ ਪੂਰੇ ਗੁਰਿ = ਪੂਰੇ ਗੁਰੂ ਨੇ। ਸਭੁ = ਹਰ ਥਾਂ। ਸਚੈ ਨਾਮਿ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ ॥੭॥
SikhNet (Spanish)El Guru Perfecto me ha revelado toda la Verdad y así habito en el Nombre Verdadero.(7)
ਭ੍ਰਮਿ ਭ੍ਰਮਿ ਜੋਨੀ; ਫਿਰਿ ਫਿਰਿ ਆਇਆ ॥
bhram bhram jonee; fir fir aaeaa | Ang 1048
Sant Singh KhalsaWandering, wandering in reincarnation, again and again, he comes into the world.
Manmohan SinghWandering, wandering through species again and again, the mortal has come.
Manmohan Singh (Punjabi)ਮੁੜ ਮੁੜ ਕੇ ਜੂਨੀਆਂ ਅੰਦਰ ਭਟਕਦਾ, ਭਟਕਦਾ ਹੋਇਆ ਪ੍ਰਾਣੀ ਆਇਆ ਹੈ।
Fareedkot Teekaਇਹ ਜੀਉ ਬਾਰੰਬਾਰ ਜੋਨੀਓਂ ਮੇਂ ਭ੍ਰਮ ਕੇ ਆਇਆ ਹੈ॥
Prof. Sahib Singhਜੀਵ ਭਟਕ ਭਟਕ ਕੇ ਮੁੜ ਮੁੜ ਜੂਨਾਂ ਵਿਚ ਪਿਆ ਰਹਿੰਦਾ ਹੈ।ਪਦ ਅਰਥ ਭ੍ਰਮਿ ਭ੍ਰਮਿ = ਭਟਕ ਭਟਕ ਕੇ। ਫਿਰਿ ਫਿਰਿ = ਮੁੜ ਮੁੜ।
SikhNet (Spanish)He vagado por miles de nacimientos y muertes,
ਆਪਿ ਭੂਲਾ; ਜਾ ਖਸਮਿ ਭੁਲਾਇਆ ॥
aap bhoolaa; jaa khasam bhulaaeaa | Ang 1048
Sant Singh KhalsaHe is deluded and confused, when the Lord and Master confuses him.
Manmohan SinghWhen duped by the Lord, he automatically goes astray.
Manmohan Singh (Punjabi)ਜਦ ਸੁਆਮੀ ਗੁਮਰਾਹ ਕਰਦਾ ਹੈ, ਉਹ ਖ਼ੁਦ-ਬ-ਖ਼ੁਦ ਹੀ ਕੁਰਾਹੇ ਪੈ ਜਾਂਦਾ ਹੈ।
Fareedkot Teekaਜਾਂ (ਖਸਮਿ) ਪਰਮੇਸੁਰ ਨੇ ਭੁਲਾਇਆ ਹੈ ਤਾਂ ਜੀਵ ਆਪਨੇ ਕਰਮਾਨੁਸਾਰ ਭੂਲਾ ਹੈ॥
Prof. Sahib Singh(ਜੀਵ ਦੇ ਕੀਹ ਵੱਸ?) ਜਦੋਂ ਮਾਲਕ-ਪ੍ਰਭੂ ਨੇ ਇਸ ਨੂੰ ਕੁਰਾਹੇ ਪਾ ਦਿੱਤਾ, ਤਾਂ ਇਹ ਜੀਵ ਭੀ ਕੁਰਾਹੇ ਪੈ ਗਿਆ।ਪਦ ਅਰਥ ਖਸਮਿ = ਖਸਮ ਨੇ। ਭੂਲਾ = ਕੁਰਾਹੇ ਪੈ ਗਿਆ। ਭੁਲਾਇਆ = ਕੁਰਾਹੇ ਪਾ ਦਿੱਤਾ। ਜਾ = ਜਾਂ, ਜਦੋਂ।
SikhNet (Spanish)habiendo sido desviado del Sendero por nadie más que por mi Señor.
ਹਰਿ ਜੀਉ. ਮਿਲੈ ਤਾ ਗੁਰਮੁਖਿ ਬੂਝੈ; ਚੀਨੈ ਸਬਦੁ ਅਬਿਨਾਸੀ ਹੇ ॥੮॥
har jeeo. milai taa guramukh boojhai; cheenai sabad abinaasee he |8| Ang 1048
Sant Singh KhalsaHe meets with the Dear Lord, when, as Gurmukh, he understands; he remembers the Shabad, the Word of the immortal, eternal Lord God. ||8||
Manmohan SinghWhen by Guru's grace man understands and remembers the Name of the Immortal Lord, then meets he with the reverend God.
Manmohan Singh (Punjabi)ਜਦ ਗੁਰਾਂ ਦੀ ਦਇਆ ਦੁਆਰਾ, ਬੰਦਾ ਅਮਰ ਸੁਆਮੀ ਨੂੰ ਸਮਝ ਲੈਂਦਾ ਹੈ ਤੇ ਉਸ ਦੇ ਨਾਮ ਦਾ ਆਰਾਧਨ ਕਰਦਾ ਹੈ, ਤਦ ਉਹ ਮਾਣਨੀਯ ਵਾਹਿਗੁਰੂ ਨਾਲ ਮਿਲ ਜਾਂਦਾ ਹੈ।
Fareedkot Teekaਜਾਂ ਗੁਰੋਂ ਦੁਆਰੇ ਉਪਦੇਸ ਪੂਛੇ ਤਾਂ ਜੀਵ ਕੋ ਹਰਿ ਨਾਮ ਮਿਲਤਾ ਹੈ, ਫੇਰ ਬ੍ਰਹਮ ਅਬਿਨਾਸੀ ਕੋ ਦੇਖ ਲੇਤਾ ਹੈ॥੮॥
Prof. Sahib Singhਜਦੋਂ ਪਰਮਾਤਮਾ ਇਸ ਨੂੰ ਮਿਲਦਾ ਹੈ (ਇਸ ਉਤੇ ਦਇਆ ਕਰਦਾ ਹੈ) ਤਦੋਂ ਗੁਰੂ ਦੀ ਸਰਨ ਪੈ ਕੇ ਇਹ (ਸਹੀ ਜੀਵਨ-ਰਾਹ) ਸਮਝਦਾ ਹੈ, ਤਦੋਂ ਅਬਿਨਾਸੀ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਨੂੰ (ਆਪਣੇ ਹਿਰਦੇ ਵਿਚ) ਤੋਲਦਾ ਹੈ ॥੮॥ਪਦ ਅਰਥ ਤਾ = ਤਾਂ, ਤਦੋਂ। ਗੁਰਮੁਖਿ = ਗੁਰੂ ਦੀ ਰਾਹੀਂ। ਚੀਨੈ = ਪਰਖਦਾ ਹੈ ॥੮॥
SikhNet (Spanish)Sí, si el Señor se reúne conmigo, la Verdad me será revelada por la Gracia del Guru, y así conoceré la Palabra Eterna.(8)
ਕਾਮਿ ਕ੍ਰੋਧਿ ਭਰੇ; ਹਮ ਅਪਰਾਧੀ ॥
kaam krodh bhare; ham aparaadhee | Ang 1048
Sant Singh KhalsaI am a sinner, overflowing with sexual desire and anger.
Manmohan SinghI, the sinner, am brimful with lust and wrath.
Manmohan Singh (Punjabi)ਮੈਂ ਪਾਪੀ, ਵਿਸ਼ੇ ਭੋਗ ਅਤੇ ਗੁੱਸੇ ਨਾਲ ਪਰੀਪੂਰਨ ਹਾਂ।
Fareedkot Teekaਕਾਮ, ਕ੍ਰੋਧ ਕਰ ਕੇ ਭਰੇ ਹੋਏ ਹਮ ਅਪਰਾਧੀ ਹੋ ਰਹੇ ਹੈਂ॥
Prof. Sahib Singhਹੇ ਪ੍ਰਭੂ! ਅਸੀਂ ਭੁੱਲਣਹਾਰ ਜੀਵ ਕਾਮ ਕ੍ਰੋਧ (ਦੇ ਚਿੱਕੜ) ਨਾਲ ਲਿੱਬੜੇ ਰਹਿੰਦੇ ਹਾਂ।ਪਦ ਅਰਥ ਕਾਮਿ = ਕਾਮ (ਦੇ ਚਿੱਕੜ) ਨਾਲ। ਕ੍ਰੋਧਿ = ਕ੍ਰੋਧ (ਦੇ ਚਿੱਕੜ) ਨਾਲ। ਭਰੇ = ਲਿੱਬੜੇ ਹੋਏ। ਅਪਰਾਧੀ = ਭੁੱਲਣਹਾਰ।
SikhNet (Spanish)Yo, un malhechor, estoy totalmente atrapado en la lujuria y en el enojo.
ਕਿਆ ਮੁਹੁ ਲੈ ਬੋਲਹ; ਨਾ ਹਮ ਗੁਣ. ਨ ਸੇਵਾ ਸਾਧੀ ॥
kiaa muhu lai bolah; naa ham gun. na sevaa saadhee | Ang 1048
Sant Singh KhalsaWith what mouth should I speak? I have no virtue, and I have rendered no service.
Manmohan SinghI have no virtue, nor have I rendered any service, with what face, therefore, can I utter aught?
Manmohan Singh (Punjabi)ਮੇਰੇ ਵਿੱਚ ਕੋਈ ਨੇਕੀ ਨਹੀਂ, ਨਾਂ ਹੀ ਮੈਂ ਕੋਈ ਟਹਿਲ ਕਮਾਈ ਹੈ। ਕਿਹੜੇ ਮੂੰਹ ਨਾਲ ਇਸ ਲਈ ਮੈਂ ਕੁਝ ਕਹਿ ਸਕਦਾ ਹਾਂ?
Fareedkot Teekaਕਿਆ ਮੂੰਹ ਲੈ ਕੇ ਸਾਮਨੇ ਬੋਲੀਏ, ਨਾ ਹਮਾਰੇ ਮੇਂ ਕੋਈ ਗੁਣ ਔ ਨਾ ਹਮ ਨੇ ਕੋਈ ਸੇਵਾ ਹੀ ਕਰੀ ਹੈ॥
Prof. Sahib Singhਤੇਰੇ ਅੱਗੇ ਅਰਜ਼ ਕਰਦਿਆਂ ਭੀ ਸ਼ਰਮ ਆਉਂਦੀ ਹੈ। ਨਾਹ ਸਾਡੇ ਅੰਦਰ ਕੋਈ ਗੁਣ ਹਨ, ਨਾਹ ਅਸਾਂ ਕੋਈ ਸੇਵਾ-ਭਗਤੀ ਕੀਤੀ ਹੈ।ਪਦ ਅਰਥ ਬੋਲਹ = ਅਸੀਂ ਬੋਲੀਏ। ਲੈ = ਲੈ ਕੇ। ਕਿਆ ਮੁਹੁ ਲੈ = ਕਿਹੜਾ ਮੂੰਹ ਲੈ ਕੇ? ਕਿਸ ਮੂੰਹ ਨਾਲ? ਬਾਧੀ = ਕੀਤੀ।
SikhNet (Spanish)¿Con qué cara puedo entonces recitar algo, oh Dios, cuando no Te he servido y me encuentro sin ninguna Virtud?
ਡੁਬਦੇ ਪਾਥਰ. ਮੇਲਿ ਲੈਹੁ, ਤੁਮ ਆਪੇ; ਸਾਚੁ ਨਾਮੁ ਅਬਿਨਾਸੀ ਹੇ ॥੯॥
ddubade paathar. mel laihu, tum aape; saach naam abinaasee he |9| Ang 1048
Sant Singh KhalsaI am a sinking stone; please, Lord, unite me with Yourself. Your Name is eternal and imperishable. ||9||
Manmohan SinghThou Thyself, O Lord, unite me, the sinking stone, with Thee, Ever eternal is Thine True Name.
Manmohan Singh (Punjabi)ਤੂੰ ਆਪ ਹੀ, ਹੇ ਸੁਆਮੀ! ਮੈਂ ਡੁਬਦੇ ਹੋਏ ਪੱਥਰ ਨੂੰ ਆਪਣੇ ਨਾਲ ਮਿਲਾ ਲੈ। ਸਦੀਵੀ ਕਾਲ ਸਥਾਈ ਹੈ ਤੈਂਡੜਾ ਸੱਚਾ ਨਾਮ।
Fareedkot Teekaਹੇ (ਅਬਿਨਾਸੀ) ਨਾਸ ਰਹਿਤ! ਹਮ ਤੋ ਪਾਥਰ ਵਤ ਡੂਬ ਰਹੇ ਹੈਂ, ਤੁਮ ਆਪ ਹੀ ਕ੍ਰਿਪਾ ਕਰ ਕੇ ਸਾਚਾ ਨਾਮ ਦੇ ਕੇ ਮੇਲ ਲਵੋ॥੯॥
Prof. Sahib Singh(ਪਰ ਤੂੰ ਸਦਾ ਦਇਆਲ ਹੈਂ, ਮਿਹਰ ਕਰ) ਤੂੰ ਆਪ ਹੀ ਸਾਨੂੰ ਡੁੱਬ ਰਹੇ ਪੱਥਰਾਂ ਨੂੰ (ਵਿਕਾਰਾਂ ਵਿਚ ਡੁੱਬ ਰਹੇ ਪੱਥਰ-ਦਿਲਾਂ ਨੂੰ) ਆਪਣੇ ਨਾਮ ਵਿਚ ਲਾ ਲੈ। ਤੇਰਾ ਨਾਮ ਹੀ ਸਦਾ ਅਟੱਲ ਹੈ ਤੇ ਨਾਸ-ਰਹਿਤ ਹੈ ॥੯॥ਪਦ ਅਰਥ ਤੁਮ ਆਪੇ = ਤੂੰ ਆਪ ਹੀ। ਸਾਚੁ = ਸਦਾ-ਥਿਰ ॥੯॥
SikhNet (Spanish)Oh Señor, deja que esta piedra que se hunde, sea salvada por Tu Misericordia. Tu Nombre es Eterno y siempre Verdadero.(9)
ਨਾ ਕੋਈ ਕਰੇ; ਨ ਕਰਣੈ ਜੋਗਾ ॥
naa koee kare; na karanai jogaa | Ang 1048
Sant Singh KhalsaNo one does anything; no one is able to do anything.
Manmohan SinghNone can do a thing, nor is any one potent to do.
Manmohan Singh (Punjabi)ਕੋਈ ਜਣਾ ਕੁਝ ਨਹੀਂ ਕਰ ਸਕਦਾ, ਨਾਂ ਹੀ ਕੋਈ ਜਣਾ ਕਰਨ ਨੂੰ ਸਮਰਥ ਹੈ।
Fareedkot Teekaਤੇਰੇ ਬਿਨਾਂ ਨਾ ਕੋਈ ਆਗੇ ਹੀ ਕਰੇਗਾ ਔ ਨਹੀਂ ਕੋਈ ਅਬ ਕਰਨੇ ਜੋਗ ਹੈ॥
Prof. Sahib Singhਹੇ ਪ੍ਰਭੂ! (ਤੇਰੀ ਪ੍ਰੇਰਨਾ ਤੋਂ ਬਿਨਾ) ਕੋਈ ਭੀ ਜੀਵ ਕੁਝ ਨਹੀਂ ਕਰਦਾ, ਕਰਨ ਦੀ ਸਮਰਥਾ ਭੀ ਨਹੀਂ ਰੱਖਦਾ।ਪਦ ਅਰਥ ਕਰਣੈ ਜੋਗਾ = ਕਰ ਸਕਣ ਦੀ ਸਮਰਥਾ ਵਾਲਾ।
SikhNet (Spanish)No, nadie puede hacer nada excepto mi Señor Creador
ਆਪੇ ਕਰਹਿ ਕਰਾਵਹਿ. ਸੁ ਹੋਇਗਾ ॥
aape kareh karaaveh. su hoeigaa | Ang 1048
Sant Singh KhalsaThat alone happens, which the Lord Himself does, and causes to be done.
Manmohan SinghWhatever He Himself does or causes to be done, That alone comes to pass.
Manmohan Singh (Punjabi)ਜਿਹੜਾ ਕੁੱਛ ਉਹ ਹਰੀ ਖ਼ੁਦ ਕਰਦਾ ਹੈ ਜਾਂ ਕਰਾਉਂਦਾ ਹੈ; ਕੇਵਲ ਉਹ ਹੀ ਹੁੰਦਾ ਹੈ।
Fareedkot Teekaਤੂੰ ਆਪੇ ਹੀ ਕਰਤਾ ਹੈਂ ਔ ਜੋ ਤੂੰ ਹਮ ਸੇ ਕਰਾਵੇਂਗਾ ਸੋਈ ਹੋਵੇਗਾ॥
Prof. Sahib Singhਜਗਤ ਵਿਚ ਉਹੀ ਕੁਝ ਹੋ ਸਕਦਾ ਹੈ ਜੋ ਤੂੰ ਆਪ ਹੀ ਕਰਦਾ ਹੈਂ ਤੇ (ਜੀਵਾਂ ਪਾਸੋਂ) ਕਰਾਂਦਾ ਹੈਂ।ਪਦ ਅਰਥ ਆਪੇ ਕਰਹਿ = ਤੂੰ ਆਪ ਹੀ ਕਰਦਾ ਹੈਂ।
SikhNet (Spanish)y lo que sea que Él haga o mande que se haga, sólo eso va a suceder.
ਆਪੇ ਬਖਸਿ ਲੈਹਿ ਸੁਖੁ ਪਾਏ; ਸਦ ਹੀ ਨਾਮਿ ਨਿਵਾਸੀ ਹੇ ॥੧੦॥
aape bakhas laihi sukh paae; sad hee naam nivaasee he |10| Ang 1048
Sant Singh KhalsaThose whom He Himself forgives, find peace; they dwell forever in the Naam, the Name of the Lord. ||10||
Manmohan SinghHe, whom He Himself forgives, is blest with bliss and ever abides in the Name.
Manmohan Singh (Punjabi)ਜਿਸ ਨੂੰ ਉਹ ਖ਼ੁਦ ਮਾਫ਼ ਕਰ ਦਿੰਦਾ ਹੈ, ਉਸ ਨੂੰ ਖ਼ੁਸ਼ੀ ਪਰਦਾਨ ਹੁੰਦੀ ਹੈ ਤੇ ਉਹ ਹਮੇਸ਼ਾਂ ਨਾਮ ਅੰਦਰ ਵਸਦਾ ਹੈ।
Fareedkot Teekaਜਿਸ ਕੋ ਤੂੰ ਆਪ ਬਖਸ ਲੇਤਾ ਹੈਂ, ਓਹ ਸਦਾ ਹੀ ਨਾਮ ਕਾ ਨਿਵਾਸੀ ਹੋ ਕੇ ਸੁਖ ਪਾਵਤਾ ਹੈ॥੧੦॥
Prof. Sahib Singhਜਿਸ ਮਨੁੱਖ ਉਤੇ ਤੂੰ ਆਪ ਹੀ ਦਇਆਵਾਨ ਹੁੰਦਾ ਹੈਂ, ਉਹ ਆਤਮਕ ਆਨੰਦ ਮਾਣਦਾ ਹੈ ਅਤੇ ਸਦਾ ਹੀ ਤੇਰੇ ਨਾਮ ਵਿਚ ਲੀਨ ਰਹਿੰਦਾ ਹੈ ॥੧੦॥ਪਦ ਅਰਥ ਬਖਸਿ ਲੈਹਿ = ਜਿਸ ਉੱਤੇ ਤੂ ਦਇਆਵਾਨ ਹੁੰਦਾ ਹੈਂ। ਨਾਮਿ = ਨਾਮ ਵਿਚ। ਨਿਵਾਸੀ = ਨਿਵਾਸ ਰੱਖਣ ਵਾਲਾ ॥੧੦॥
SikhNet (Spanish)Si Él, por Sí Mismo, decide perdonar a alguien, ese ser será bendecido con Éxtasis y vivirá para siempre en el Nombre.(10)
ਇਹੁ ਤਨੁ ਧਰਤੀ; ਸਬਦੁ ਬੀਜਿ ਅਪਾਰਾ ॥
eihu tan dharatee; sabad beej apaaraa | Ang 1048
Sant Singh KhalsaThis body is the earth, and the infinite Shabad is the seed.
Manmohan SinghIf this body be the earth and the Infinite Name the seed,
Manmohan Singh (Punjabi)ਜੇਕਰ ਇਹ ਦੇਹ ਜ਼ਿਮੀ ਹੋਵੇ ਅਤੇ ਬੇਅੰਤ ਨਾਮ ਬੀਜ,
Fareedkot Teekaਜਿਨੋਂ ਨੇ ਇਸ ਸਰੀਰ ਧਰਤੀ ਮੇਂ ਗੁਰ ਸਬਦ ਰੂਪ ਅਪਾਰੁ ਬੀਜ ਬੀਜਿਆ ਹੈ॥
Prof. Sahib Singh(ਆਪਣੇ) ਇਸ ਸਰੀਰ ਨੂੰ ਧਰਤੀ ਬਣਾ, ਇਸ ਵਿਚ ਬੇਅੰਤ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਬੀਜ ਪਾ।ਪਦ ਅਰਥ ਸਬਦੁ ਅਪਾਰਾ = ਬੇਅੰਤ ਪ੍ਰਭੂ ਦੀ ਸਿਫ਼ਤ-ਸਾਲਾਹ (ਦਾ ਬੀਜਿ)। ਬੀਜ = {ਕ੍ਰਿਆ}।
SikhNet (Spanish)Si este cuerpo es la tierra y la Palabra Infinita la semilla,
ਹਰਿ ਸਾਚੇ ਸੇਤੀ ਵਣਜੁ ਵਾਪਾਰਾ ॥
har saache setee vanaj vaapaaraa | Ang 1048
Sant Singh KhalsaDeal and trade with the True Name alone.
Manmohan Singhthen man has trade and dealings with the True Lord alone.
Manmohan Singh (Punjabi)ਤਦ ਬੰਦਾ ਕੇਵਲ ਸੱਚੇ ਸੁਆਮੀ ਨਾਲ ਹੀ ਸੌਦਾ ਸੂਤ ਤੇ ਲੈਣ ਦੇਣ ਕਰਦਾ ਹੈ।
Fareedkot Teekaਤਿਨੋਂ ਕਾ ਹਰੀ ਸਾਚੇ ਸਾਥ ਹੀ ਵਣਜ ਵਪਾਰ ਹੈ॥
Prof. Sahib Singhਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਹੀ (ਉਸ ਦੇ ਨਾਮ ਦਾ) ਵਣਜ ਵਪਾਰ ਕਰਿਆ ਕਰ।ਪਦ ਅਰਥ ਸੇਤੀ = ਨਾਲ।
SikhNet (Spanish)entonces uno tiene tratos con el Mismo Señor Verdadero,
ਸਚੁ ਧਨੁ ਜੰਮਿਆ. ਤੋਟਿ, ਨ ਆਵੈ; ਅੰਤਰਿ ਨਾਮੁ ਨਿਵਾਸੀ ਹੇ ॥੧੧॥
sach dhan jamiaa. tott, na aavai; antar naam nivaasee he |11| Ang 1048
Sant Singh KhalsaThe True wealth increases; it is never exhausted, when the Naam dwells deep within. ||11||
Manmohan SinghWithin him grows the true wealth and it exhausts not and within him abides the Name.
Manmohan Singh (Punjabi)ਉਸ ਦੇ ਅੰਦਰ ਸੱਚੀ ਦੌਲਤ ਵਧਦੀ ਫੁਲਦੀ ਹੈ, ਤੇ ਇਹ ਮੁਕਦੀ ਨਹੀਂ ਅਤੇ ਉਸ ਦੇ ਅੰਦਰ ਨਾਮ ਟਿਕ ਜਾਂਦਾ ਹੈ।
Fareedkot Teekaਤਿਨ ਕੇ ਸਚ ਹੀ ਧਨ ਉਤਪੰਨ ਹੂਆ ਹੈ, ਭਾਵ ਅਦ੍ਵੈਤ ਨਿਸਚੇ ਹੂਆ ਹੈ॥ ਵਹੁ ਕੈਸਾ ਧਨ ਹੈ? ਜਿਸ ਕੀ ਕਬੀ ਭੀ ਤੋਟ ਨਹੀਂ ਆਵਤੀ ਹੈ ਔ ਅੰਤਰ ਹੀ ਵਹੁ ਪੁਰਸ ਨਾਮ ਕਰ ਕੇ ਸਰੂਪ ਕਾ ਨਿਵਾਸੀ ਹੋ ਰਹਾ ਹੈ॥੧੧॥☬ਐਸੇ ਬੇਨਤੀ ਕਰੇ:
Prof. Sahib Singh(ਇਸ ਤਰ੍ਹਾਂ) ਸਦਾ ਕਾਇਮ ਰਹਿਣ ਵਾਲਾ (ਨਾਮ-) ਧਨ ਪੈਦਾ ਹੁੰਦਾ ਹੈ, ਉਸ ਵਿਚ ਕਦੇ ਕਮੀ ਨਹੀਂ ਹੁੰਦੀ। (ਜਿਹੜਾ ਮਨੁੱਖ ਇਹ ਉੱਦਮ ਕਰਦਾ ਹੈ, ਉਸ ਦੇ) ਅੰਦਰ ਪਰਮਾਤਮਾ ਦਾ ਨਾਮ ਸਦਾ ਵੱਸਿਆ ਰਹਿੰਦਾ ਹੈ ॥੧੧॥ਪਦ ਅਰਥ ਸਚੁ ਧਨੁ = ਸਦਾ ਕਾਇਮ ਰਹਿਣ ਵਾਲਾ (ਨਾਮ-) ਧਨ। ਜੰਮਿਆ = ਉੱਗ ਪਿਆ, ਪੈਦਾ ਹੋ ਗਿਆ। ਤੋਟਿ = ਕਮੀ। ਅੰਤਰਿ = ਅੰਦਰ ॥੧੧॥
SikhNet (Spanish)pues dentro de uno germina el grano de la Verdad en gran abundancia y en uno habita el Nombre.(11)
ਹਰਿ ਜੀਉ; ਅਵਗਣਿਆਰੇ ਨੋ ਗੁਣੁ ਕੀਜੈ ॥
har jeeo; avaganiaare no gun keejai | Ang 1048
Sant Singh KhalsaO Dear Lord, please bless me, the worthless sinner, with virtue.
Manmohan SinghO my Reverend Lord, be thou good to me the sinner,
Manmohan Singh (Punjabi)ਹੇ ਮੇਰੇ ਪੂਜਯ ਪ੍ਰਭੂ! ਤੂੰ ਮੈਂ ਪਾਪੀ ਦਾ, ਭਲਾ ਕਰ।
Fareedkot Teekaਹੇ ਹਰੀ ਜੀਉ! ਮੈਂ ਔਗਣਹਾਰੇ ਕੋ ਗੁਣ ਕਰ ਅਰਥਾਤ ਉਪਕਾਰ ਕਰ॥
Prof. Sahib Singhਹੇ ਪ੍ਰਭੂ ਜੀ! ਗੁਣ-ਹੀਨ ਜੀਵ ਵਿਚ ਗੁਣ ਪੈਦਾ ਕਰ,ਪਦ ਅਰਥ ਹਰਿ ਜੀਉ = ਹੇ ਪ੍ਰਭੂ! ਨੋ = ਨੂੰ।
SikhNet (Spanish)Oh Dios, bendíceme con la Virtud a mí, que soy un malhechor;
ਆਪੇ ਬਖਸਿ ਲੈਹਿ; ਨਾਮੁ ਦੀਜੈ ॥
aape bakhas laihi; naam deejai | Ang 1048
Sant Singh KhalsaForgive me, and bless me with Your Name.
Manmohan Singhand forgive me and bless me with Thine Name.
Manmohan Singh (Punjabi)ਤੂੰ ਮੈਨੂੰ ਖ਼ੁਦ ਮਾਫ਼ੀ ਦੇ ਦੇ ਅਤੇ ਮੈਨੂੰ ਆਪਣਾ ਨਾਮ ਪ੍ਰਦਾਨ ਕਰ।
Fareedkot Teekaਔ ਆਪ ਹੀ ਮੇਰੇ ਔਗੁਣ ਬਖਸ ਲੈ ਪੁਨਃ ਨਾਮ ਮੇਰੇ ਕੋ ਦੇਹ॥
Prof. Sahib Singhਤੂੰ ਆਪ ਹੀ ਮਿਹਰ ਕਰ ਤੇ ਇਸ ਨੂੰ ਆਪਣਾ ਨਾਮ ਬਖ਼ਸ਼।
SikhNet (Spanish)perdóname y bendíceme con Tu Nombre.
ਗੁਰਮੁਖਿ ਹੋਵੈ ਸੋ ਪਤਿ ਪਾਏ; ਇਕਤੁ ਨਾਮਿ ਨਿਵਾਸੀ ਹੇ ॥੧੨॥
guramukh hovai so pat paae; ikat naam nivaasee he |12| Ang 1048
Sant Singh KhalsaOne who becomes Gurmukh, is honored; he dwells in the Name of the One Lord alone. ||12||
Manmohan SinghHe, who gets resigned to the Guru's will, obtains honour and resides in the Name of the One Lord.
Manmohan Singh (Punjabi)ਜੋ ਗੁਰੂ-ਅਨੁਸਾਰੀ ਥੀ ਵੰਝਦਾ ਹੈ, ਉਹ ਇੱਜ਼ਤ ਪਾਉਂਦਾ ਹੈ ਅਤੇ ਇਕ ਸੁਆਮੀ ਦੇ ਨਾਮ ਅੰਦਰ ਵਸਦਾ ਹੈ।
Fareedkot Teekaਜੋ ਗੁਰਮੁਖ ਹੋਤਾ ਹੈ, ਸੋ ਪਤਿਸਟਾ ਕੋ ਪਾਵਤਾ ਹੈ। ਏਹ ਕ੍ਰਿਪਾ ਕਰ ਕਿ ਮੈਂ ਗੁਰੋਂ ਦੁਆਰੇ ਇਕ (ਤੁ) ਤੇਰੇ ਨਾਮ ਕਾ ਹੀ ਨਿਵਾਸੀ ਹੋਵੋਂ॥੧੨॥
Prof. Sahib Singhਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਹ (ਲੋਕ ਪਰਲੋਕ ਵਿਚ) ਇੱਜ਼ਤ ਖੱਟਦਾ ਹੈ; ਉਹ ਸਦਾ ਪ੍ਰਭੂ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ ॥੧੨॥ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ। ਸੋ = ਉਹ ਮਨੁੱਖ। ਪਤਿ = ਇੱਜ਼ਤ। ਇਕਤੁ = ਇੱਕ ਵਿਚ। ਨਾਮਿ = ਨਾਮ ਵਿਚ। ਇਕਤੁ ਨਾਮਿ = ਸਿਰਫ਼ ਇੱਕ ਨਾਮ ਵਿਚ ॥੧੨॥
SikhNet (Spanish)Sí, aquél que tiene la Conciencia de Dios, es en Verdad honrado y vive en el Nombre del Único Dios.(12)
ਅੰਤਰਿ ਹਰਿ ਧਨੁ; ਸਮਝ. ਨ ਹੋਈ ॥
antar har dhan; samajh. na hoee | Ang 1048
Sant Singh KhalsaThe wealth of the Lord is deep within one's inner being, but he does not realize it.
Manmohan SinghGod's wealth is within the mortal but he knows it not.
Manmohan Singh (Punjabi)ਵਾਹਿਗੁਰੂ ਦੀ ਦੌਲਤ ਪ੍ਰਾਣੀ ਦੇ ਅੰਦਰ ਹੈ ਪ੍ਰੰਤੂ ਉਹ ਇਸ ਨੂੰ ਜਾਣਦਾ ਨਹੀਂ।
Fareedkot Teekaਹੇ ਹਰੀ! ਤੇਰਾ ਸਰੂਪ ਧਨ ਅੰਤਰ ਹੀ ਹੈ, ਪਰੰਤੂ ਸਮਝ ਨਹੀਂ ਹੋਤੀ॥
Prof. Sahib Singhਹਰੇਕ ਮਨੁੱਖ ਦੇ ਅੰਦਰ ਪਰਮਾਤਮਾ ਦਾ ਨਾਮ-ਧਨ ਮੌਜੂਦ ਹੈ, ਪਰ ਮਨੁੱਖ ਨੂੰ ਇਹ ਸਮਝ ਨਹੀਂ ਹੈ।ਪਦ ਅਰਥ ਅੰਤਰਿ = ਹਿਰਦੇ ਵਿਚ।
SikhNet (Spanish)Las Riquezas del Señor están en nosotros,
ਗੁਰ ਪਰਸਾਦੀ. ਬੂਝੈ ਕੋਈ ॥
gur parasaadee. boojhai koee | Ang 1048
Sant Singh KhalsaBy Guru's Grace, one comes to understand.
Manmohan SinghBy the Guru's grace, some rare one knows it.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਕੋਈ ਵਿਰਲਾ ਇਸ ਨੂੰ ਜਾਣ ਲੈਂਦਾ ਹੈ।
Fareedkot Teekaਗੁਰੋਂ ਕੀ ਕ੍ਰਿਪਾ ਕਰ ਕੇ ਕੋਈ ਸਮਝਤਾ ਹੈ॥
Prof. Sahib Singhਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ (ਇਹ ਭੇਤ) ਸਮਝਦਾ ਹੈ।ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਕੋਈ = ਕੋਈ ਵਿਰਲਾ।
SikhNet (Spanish)pero eso no lo sabemos, extraordinario es aquél que sabe esto por la Gracia del Guru.
ਗੁਰਮੁਖਿ ਹੋਵੈ. ਸੋ ਧਨੁ ਪਾਏ; ਸਦ ਹੀ ਨਾਮਿ ਨਿਵਾਸੀ ਹੇ ॥੧੩॥
guramukh hovai. so dhan paae; sad hee naam nivaasee he |13| Ang 1048
Sant Singh KhalsaOne who becomes Gurmukh is blessed with this wealth; he lives forever in the Naam. ||13||
Manmohan SinghHe who is Guru-ward, is blessed with the Lord's wealth and lives he ever in the Name.
Manmohan Singh (Punjabi)ਜੋ ਗੁਰੂ-ਅਨੁਸਾਰੀ ਹੈ, ਉਸ ਨੂੰ ਸੁਆਮੀ ਦੀ ਦੌਲਤਾਂ ਦੀ ਦਾਤ ਮਿਲਦੀ ਹੈ ਅਤੇ ਸਦੀਵ ਹੀ ਉਹ ਨਾਮ ਅੰਦਰ ਵਸਦਾ ਹੈ।
Fareedkot Teekaਪਰੰਤੂ ਜੋ ਗੁਰਮੁਖ ਹੋਵੈ ਸੋ ਨਾਮ ਧਨ ਕੋ ਪਾਵਤਾ ਹੈ, ਪੁਨਾ ਨਾਮ ਕਰ ਕੇ ਸਰੂਪ ਕਾ ਸਦਾ ਹੀ ਨਿਵਾਸੀ ਹੋਤਾ ਹੈ॥੧੩॥
Prof. Sahib Singhਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ (ਆਪਣੇ ਅੰਦਰ ਇਹ) ਧਨ ਲੱਭ ਲੈਂਦਾ ਹੈ, ਫਿਰ ਉਹ ਸਦਾ ਹੀ ਨਾਮ ਵਿਚ ਟਿਕਿਆ ਰਹਿੰਦਾ ਹੈ ॥੧੩॥ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ। ਪਾਏ = ਲੱਭ ਲੈਂਦਾ ਹੈ। ਸਦ = ਸਦਾ। ਨਾਮਿ = ਨਾਮ ਵਿਚ ॥੧੩॥
SikhNet (Spanish)Sí, quien se vuelve Gurmukj, logra esa Riqueza y vive para siempre en el Naam. (13)
ਅਨਲ ਵਾਉ; ਭਰਮਿ ਭੁਲਾਈ ॥
anal vaau; bharam bhulaaee | Ang 1048
Sant Singh KhalsaFire and wind lead him into delusions of doubt.
Manmohan SinghThe fire of desire, and the wind of hope stray the man in doubt.
Manmohan Singh (Punjabi)ਖ਼ਹਿਸ਼ ਦੀ ਅੱਗ ਅਤੇ ਉਮੈਦ ਦੀ ਹਵਾ, ਬੰਦੇ ਨੂੰ ਭਰਮ ਅੰਦਰ ਭੁਲਾ ਦਿੰਦੇ ਹਨ।
Fareedkot Teeka(ਅਨਲ ਵਾਉ) ਅਗਿਆਨ ਰੂਪ ਅੰਧੇਰੀ ਨੇ ਵਾ ਤ੍ਰਿਸ਼ਨਾ ਅਗਨੀ ਔ ਵਾਸਨਾ ਰੂਪੀ ਪੌਣ ਨੇ ਸ੍ਰਿਸ਼ਟੀ ਭਰਮ ਮੇਂ ਭੁਲਾਈ ਹੈ॥
Prof. Sahib Singh(ਜਗਤ ਵਿਚ ਤ੍ਰਿਸ਼ਨਾ ਦੀ) ਅੱਗ (ਬਲ ਰਹੀ ਹੈ), (ਤ੍ਰਿਸ਼ਨਾ ਦਾ) ਝੱਖੜ (ਝੁੱਲ ਰਿਹਾ ਹੈ), ਭਟਕਣਾ ਵਿਚ ਪੈ ਕੇ ਮਨੁੱਖ ਕੁਰਾਹੇ ਪਿਆ ਰਹਿੰਦਾ ਹੈ।ਪਦ ਅਰਥ ਅਨਲ = ਅੱਗ, ਤ੍ਰਿਸ਼ਨਾ ਦੀ ਅੱਗ। ਵਾਉ = ਹਵਾ, ਝੱਖੜ, ਤ੍ਰਿਸ਼ਨਾ ਦਾ ਝੱਖੜ। ਭਰਮਿ = ਭਟਕਣਾ ਵਿਚ। ਭੁਲਾਈ = ਕੁਰਾਹੇ ਪੈ ਜਾਂਦਾ ਹੈ।
SikhNet (Spanish)El fuego de la ansiedad y los vientos del deseo les fluyen con furia, ellos viven siempre perdidos en la duda.
ਮਾਇਆ ਮੋਹਿ; ਸੁਧਿ. ਨ ਕਾਈ ॥
maaeaa mohi; sudh. na kaaee | Ang 1049
Sant Singh KhalsaIn love and attachment to Maya, he has no understanding at all.
Manmohan SinghIn the love of riches he has no understanding.
Manmohan Singh (Punjabi)ਧਨ-ਦੌਲਤ ਦੇ ਪਿਆਰ ਅੰਦਰ ਉੋਸ ਨੂੰ ਕੋਈ ਸਮਝ ਨਹੀਂ ਪੈਂਦੀ।
Fareedkot Teekaਪੁਨਾ ਮਾਇਆ ਕੇ ਮੋਹ ਮੇਂ ਕੋਈ ਭੀ ਖਬਰ ਨਹੀਂ॥
Prof. Sahib Singhਮਾਇਆ ਦੇ ਮੋਹ ਦੇ ਕਾਰਨ ਮਨੁੱਖ ਨੂੰ ਰਤਾ ਭਰ ਭੀ (ਇਸ ਗ਼ਲਤੀ ਦੀ) ਸੂਝ ਨਹੀਂ ਹੁੰਦੀ।ਪਦ ਅਰਥ ਮੋਹਿ = ਮੋਹ ਦੇ ਕਾਰਨ। ਸੁਧਿ = ਸੂਝ, ਆਤਮਕ ਜੀਵਨ ਦੀ ਸੂਝ। ਕਾਈ = ਰਤਾ ਭਰ ਭੀ।
SikhNet (Spanish)En el amor y apego a Maya, no logran ningún entendimiento.
ਮਨਮੁਖ ਅੰਧੇ ਕਿਛੂ. ਨ ਸੂਝੈ; ਗੁਰਮਤਿ ਨਾਮੁ ਪ੍ਰਗਾਸੀ ਹੇ ॥੧੪॥
manamukh andhe kichhoo. na soojhai; guramat naam pragaasee he |14| Ang 1049
Sant Singh KhalsaThe blind, self-willed manmukh sees nothing; through the Guru's Teachings, the Naam is gloriously revealed. ||14||
Manmohan SinghThe blind egocentric sees but nothing By the Guru's teaching the Name is manifested.
Manmohan Singh (Punjabi)ਅੰਨ੍ਹੇ, ਆਪ-ਹੁਦਰੇ ਨੂੰ ਕੁਝ ਭੀ ਨਹੀਂ ਦਿਸਦਾ ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਪ੍ਰਗਟ ਹੁੰਦਾ ਹੈ।
Fareedkot Teekaਮਨਮੁਖ ਅੰਧਿਓਂ ਕੋ ਕੁਛ ਭੀ ਨਹੀਂ ਸੂਝਤਾ, ਗੁਰਮਤੀਆਂ ਕੀ ਬੁਧੀ ਨਾਮ ਕਰ ਕੇ ਪ੍ਰਕਾਸ਼ੀ ਹੂਈ ਹੈ॥੧੪॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਅੰਨ੍ਹੇ ਮਨੁੱਖ ਨੂੰ (ਆਤਮਕ ਜੀਵਨ ਬਾਰੇ) ਕੁਝ ਭੀ ਨਹੀਂ ਸੁੱਝਦਾ। ਜਿਹੜਾ ਮਨੁੱਖ ਗੁਰੂ ਦੀ ਮੱਤ ਲੈਂਦਾ ਹੈ ਉਸ ਦੇ ਅੰਦਰ ਪਰਮਾਤਮਾ ਦਾ ਨਾਮ ਚਮਕ ਪੈਂਦਾ ਹੈ ॥੧੪॥ਪਦ ਅਰਥ ਮਨਮੁਖ = ਮਨ ਦੇ ਮੁਰੀਦ ਨੂੰ। ਗੁਰਮਤਿ = ਗੁਰੂ ਦੀ ਮੱਤ ਤੇ ਤੁਰਿਆਂ ॥੧੪॥
SikhNet (Spanish)Sí, los ególatras Manmukjs están ciegos, pero a través de la Sabiduría del Guru, el Naam es revelado gloriosamente. (14)
ਮਨਮੁਖ ਹਉਮੈ ਮਾਇਆ ਸੂਤੇ ॥
manamukh haumai maaeaa soote | Ang 1049
Sant Singh KhalsaThe manmukhs are asleep in egotism and Maya.
Manmohan SinghThe way-ward are asleep in self conceit and worldly valuable.
Manmohan Singh (Punjabi)ਆਪ-ਹੁਦਰੇ, ਸਵੈ-ਹੰਗਤਾ ਅਤੇ ਸੰਸਾਰੀ ਪਦਾਰਥਾਂ ਅੰਦਰ ਸੁੱਤੇ ਪਏ ਹਨ।
Fareedkot Teekaਮਨਮੁਖ ਹਉਮੈਂ ਕਰ ਕੇ ਮਾਇਆ ਕੇ ਮਦ ਮੇਂ ਸੂਤੇ ਹੈਂ॥
Prof. Sahib Singhਮਨ ਦੇ ਮੁਰੀਦ ਮਨੁੱਖ ਹਉਮੈ ਵਿਚ ਮਾਇਆ (ਦੇ ਮੋਹ) ਵਿਚ (ਸਹੀ ਜੀਵਨ ਵਲੋਂ) ਗ਼ਾਫ਼ਿਲ ਹੋਏ ਰਹਿੰਦੇ ਹਨ,ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਸੂਤੇ = ਗ਼ਾਫ਼ਿਲ ਹੋਏ ਰਹਿੰਦੇ ਹਨ।
SikhNet (Spanish)Los Manmukj están dormidos, debido al ego y a la Maya.
ਅਪਣਾ ਘਰੁ. ਨ ਸਮਾਲਹਿ; ਅੰਤਿ ਵਿਗੂਤੇ ॥
apanaa ghar. na samaaleh; ant vigoote | Ang 1049
Sant Singh KhalsaThey do not watch over their own homes, and are ruined in the end.
Manmohan SinghThey guard not their home and are ruined in the end.
Manmohan Singh (Punjabi)ਉਹ ਆਪਣੇ ਧਾਮ ਦੀ ਰਖਵਾਲੀ ਨਹੀਂ ਕਰਦੇ ਅਤੇ ਅਖ਼ੀਰ ਨੂੰ ਤਬਾਹ ਹੋ ਜਾਂਦੇ ਹਨ।
Fareedkot Teekaਅਪਨਾ ਸਰੂਪ ਨਹੀਂ ਸੰਭਾਲਤੇ ਅੰਤ ਕੋ ਵਹੁ ਖਰਾਬ ਹੂਏ ਹੈਂ॥
Prof. Sahib Singh(ਵਿਕਾਰਾਂ ਵੱਲੋਂ) ਹੋ ਰਹੇ ਹੱਲਿਆਂ ਤੋਂ ਉਹ ਆਪਣਾ ਹਿਰਦਾ-ਘਰ ਨਹੀਂ ਬਚਾਂਦੇ, ਆਖ਼ਿਰ ਖ਼ੁਆਰ ਹੁੰਦੇ ਹਨ।ਪਦ ਅਰਥ ਨ ਸਮਾਲਹਿ = ਸੰਭਾਲਦੇ ਨਹੀਂ। ਵਿਕਾਰਾਂ ਤੋਂ ਨਹੀਂ ਬਚਾਂਦੇ। ਘਰੁ = ਹਿਰਦਾ-ਘਰ। ਅੰਤਿ = ਆਖ਼ਿਰ। ਵਿਗੂਤੇ = ਖ਼ੁਆਰ ਹੁੰਦੇ ਹਨ।
SikhNet (Spanish)Sí, ellos son destruidos, pues no tienen su vista puesta en su hogar interno
ਪਰ ਨਿੰਦਾ ਕਰਹਿ. ਬਹੁ ਚਿੰਤਾ ਜਾਲੈ; ਦੁਖੇ ਦੁਖਿ ਨਿਵਾਸੀ ਹੇ ॥੧੫॥
par nindaa kareh. bahu chintaa jaalai; dukhe dukh nivaasee he |15| Ang 1049
Sant Singh KhalsaThey slander others, and burn in great anxiety; they dwell in pain and suffering. ||15||
Manmohan SinghThey slander others, burn in the fire of great care and abide in terrible pain.
Manmohan Singh (Punjabi)ਉ ਹ ਹੋਰਾਨਾਂ ਦੀ ਬਦਖ਼ੋਈ ਕਰਦੇ ਹਨ, ਵੱਡੇ iਫ਼ਕਰ ਦੀ ਅੱਗ ਵਿੱਚ ਸੜਦੇ ਹਨ ਅਤੇ ਭਿਆਨਕ ਤਕਲਫ਼ਿ ਅੰਦਰ ਰਹਿੰਦੇ ਹਨ।
Fareedkot Teekaਪਰਾਈ ਨਿੰਦਾ ਕਰਤੇ ਹੈਂ ਔਰ ਬਹੁਤ ਚਿੰਤਾ ਨੇ ਵਹੁ ਜਾਲੇ ਹੈਂ, ਇਸੀ ਤੇ ਦੁਖ ਹੀ ਦੁਖ ਕੇ ਨਿਵਾਸੀ ਹੂਏ ਹੈਂ॥੧੫॥
Prof. Sahib Singh(ਮਨ ਦੇ ਮੁਰੀਦ ਮਨੁੱਖ) ਦੂਜਿਆਂ ਦੀ ਨਿੰਦਾ ਕਰਦੇ ਹਨ (ਆਪਣੇ ਅੰਦਰ ਦੀ) ਚਿੰਤਾ ਉਹਨਾਂ ਨੂੰ ਬਹੁਤ ਸਾੜਦੀ ਰਹਿੰਦੀ ਹੈ, ਉਹ ਸਦਾ ਹੀ ਦੁੱਖਾਂ ਵਿਚ ਪਏ ਰਹਿੰਦੇ ਹਨ ॥੧੫॥ਪਦ ਅਰਥ ਪਰ = ਪਰਾਈ। ਕਰਹਿ = ਕਰਦੇ ਹਨ {ਬਹੁ-ਵਚਨ}। ਜਾਲੈ = ਸਾੜਦੀ ਹੈ {ਇਕ-ਵਚਨ}। ਦੁਖੇ = ਦੁੱਖ ਵਿਚ ਹੀ ॥੧੫॥
SikhNet (Spanish)y así calumnian a otros, se queman en el fuego de las preocupaciones y en forma permanente viven siempre en dolor. (15)
ਆਪੇ ਕਰਤੈ. ਕਾਰ ਕਰਾਈ ॥
aape karatai. kaar karaaee | Ang 1049
Sant Singh KhalsaThe Creator Himself has created the creation.
Manmohan SinghOf Himself the creator has accomplished the deed.
Manmohan Singh (Punjabi)ਸਿਰਜਣਹਾਰ ਨੇ ਆਪ ਹੀ ਕੰਮ ਸਿਰੇ ਚਾੜਿ੍ਹਆ ਹੈ।
Fareedkot Teekaਆਪ ਹੀ ਕਰਤੇ ਨੇ ਕਾਰ ਕਰੀ ਹੈ, ਭਾਵ ਜਗਤ ਕੋ ਰਚਾ ਹੈ॥
Prof. Sahib Singh(ਪਰ, ਮਨਮੁਖਾਂ ਦੇ ਭੀ ਕੀਹ ਵੱਸ?) ਕਰਤਾਰ ਨੇ ਆਪ ਹੀ ਉਹਨਾਂ ਪਾਸੋਂ (ਇਹ ਨਿੰਦਾ ਦੀ) ਕਾਰ ਸਦਾ ਕਰਾਈ ਹੈ।ਪਦ ਅਰਥ ਆਪੇ = ਆਪ ਹੀ। ਕਰਤੈ = ਕਰਤਾਰ ਨੇ।
SikhNet (Spanish)El Señor Creador hace por sí Mismo lo que es Su Naturaleza,
ਆਪੇ ਗੁਰਮੁਖਿ ਦੇਇ ਬੁਝਾਈ ॥
aape guramukh dee bujhaaee | Ang 1049
Sant Singh KhalsaHe blesses the Gurmukh with understanding.
Manmohan SinghThe Guru-ward, He Himself blesses with understanding.
Manmohan Singh (Punjabi)ਗੁਰੂ-ਅਨੁਸਾਰੀ ਨੂੰ ਉਹ ਆਪ ਹੀ ਸਮਝ ਪਰਦਾਨ ਕਰਦਾ ਹੈ।
Fareedkot Teekaਤਿਸ ਜਗਤ ਮੇਂ ਆਪ ਹੀ ਗੁਰਮੁਖਾਂ ਕੋ ਸਮਝ ਦਈ ਹੈ॥
Prof. Sahib Singhਕਰਤਾਰ ਆਪ ਹੀ ਗੁਰੂ ਦੇ ਸਨਮੁਖ ਕਰ ਕੇ ਮਨੁੱਖ ਨੂੰ (ਸਹੀ ਆਤਮਕ ਜੀਵਨ ਦੀ) ਸਮਝ ਬਖ਼ਸਦਾ ਹੈ।ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰੱਖ ਕੇ। ਦੇਇ = ਦੇਂਦਾ ਹੈ। ਬੁਝਾਈ = ਸਮਝ।
SikhNet (Spanish)pero uno logra el conocimiento sólo si toma conciencia de Dios.
ਨਾਨਕ. ਨਾਮਿ ਰਤੇ ਮਨੁ ਨਿਰਮਲੁ; ਨਾਮੇ ਨਾਮਿ ਨਿਵਾਸੀ ਹੇ ॥੧੬॥੫॥
naanak. naam rate man niramal; naame naam nivaasee he |16|5| Ang 1049
Sant Singh KhalsaO Nanak, those who are attuned to the Naam - their minds become immaculate; they dwell in the Naam, and only the Naam. ||16||5||
Manmohan SinghNanak, imbued with the Name, man becomes immaculate and abides in nothing but the Name.
Manmohan Singh (Punjabi)ਨਾਨਕ, ਨਾਮ ਨਾਲ ਰੰਗੀਜ ਕੇ ਬੰਦਾ ਪਵਿੱਤਰ ਹੋ ਜਾਂਦਾ ਹੈ ਅਤੇ ਨਿਰੋਲ ਨਾਮ ਅੰਦਰ ਹੀ ਵਸਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਨਾਮ ਮੇਂ ਰਤੇ ਹੈਂ ਤਿਨ ਕੇ ਮਨ ਨਿਰਮਲ ਹੂਏ ਹੈਂ, ਨਾਮ ਕਰ ਕੇ ਵਹੁ ਨਾਮੀ ਕੇ ਨਿਵਾਸੀ ਹੂਏ ਹੈਂ॥੧੬॥੫॥
Prof. Sahib Singhਹੇ ਨਾਨਕ! ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦਾ ਮਨ ਪਵਿੱਤਰ ਹੋ ਜਾਂਦਾ ਹੈ। ਉਹ ਸਦਾ ਪਰਮਾਤਮਾ ਦੇ ਨਾਮ ਵਿਚ ਹੀ ਲੀਨ ਰਹਿੰਦੇ ਹਨ ॥੧੬॥੫॥ਪਦ ਅਰਥ ਨਾਨਕ = ਹੇ ਨਾਨਕ! ਨਾਮਿ = ਨਾਮ ਵਿਚ। ਰਤੇ = ਰੰਗੇ ਹੋਏ। ਨਾਮੇ ਨਾਮਿ = ਨਾਮ ਹੀ ਨਾਮ ਵਿਚ, ਸਦਾ ਨਾਮ ਵਿਚ ਹੀ ॥੧੬॥੫॥
SikhNet (Spanish)Dice Nanak, los que están imbuidos en el Nombre, tienen sus mentes puras y habitan siempre en el Nombre. (16-5)