ੴ

ਸਿੱਖਬਾਣੀ · SikhBani

ਸਮ ਸੁਪਨੈ ਕੈ ਇਹੁ ਜਗੁ ਜਾਨੁ ॥

sam supanai kai ihu jag jaan
Guru Tegh Bahadur Ji ਗੁਰੂ ਤੇਗ਼ ਬਹਾਦਰ ਜੀ · Raag Basant · Ang 1187 · 9 lines
Translations

ਬਸੰਤੁ ਮਹਲਾ ੯ ॥

basant mahalaa 9 |

Sant Singh KhalsaBasant, Ninth Mehl:
Manmohan SinghBasant 9th Guru.
Manmohan Singh (Punjabi)ਬਸੰਤ ਨੌਵੀ ਪਾਤਿਸ਼ਾਹੀ।
SikhNet (Spanish)Basant Mejl Guru Teg Bajadur, Noveno Canal Divino.

ਕਹਾ ਭੂਲਿਓ ਰੇ; ਝੂਠੇ ਲੋਭ ਲਾਗ ॥

kahaa bhoolio re; jhootthe lobh laag |

Sant Singh KhalsaWhy do you wander lost, O mortal, attached to falsehood and greed?
Manmohan SinghAttached to false avarice, why get astray thou, O man?
Manmohan Singh (Punjabi)ਕੂੜੇ ਲਾਲਚ ਨਾਲ ਜੁੜ ਕੇ ਤੂੰ ਕਿਉਂ ਕੁਰਾਹੇ ਪੈਂਦਾ ਹੈਂ, ਹੇ ਇਨਸਾਨ!
Fareedkot Teekaਹੇ ਭਾਈ! ਕਿਸ ਵਾਸਤੇ ਝੂਠੇ ਲੋਭ ਮੇਂ ਲਾਗ ਕਰ ਭੂਲ ਰਹਾ ਹੈਂ॥
Prof. Sahib Singhਹੇ ਭਾਈ! ਨਾਸਵੰਤ ਦੁਨੀਆ ਦੇ ਲੋਭ ਵਿਚ ਫਸ ਕੇ (ਹਰਿ-ਨਾਮ ਤੋਂ) ਕਿੱਥੇ ਖੁੰਝਿਆ ਫਿਰਦਾ ਹੈਂ?

ਪਦ ਅਰਥ ਕਹਾ ਭੂਲਿਓ = ਕਿੱਥੇ ਖੁੰਝਿਆ ਪਿਆ ਹੈਂ? ਰੇ = ਹੇ ਭਾਈ! ਲੋਭਿ = ਲੋਭ ਵਿਚ। ਲਾਗਿ = ਲੱਗ ਕੇ।

SikhNet (Spanish)Oh mi mente, ¿por qué a causa de la avaricia te has desviado del Sendero?,

ਕਛੁ ਬਿਗਰਿਓ ਨਾਹਿਨ; ਅਜਹੁ ਜਾਗ ॥੧॥ ਰਹਾਉ ॥

kachh bigario naahin; ajahu jaag |1| rahaau |

Sant Singh KhalsaNothing has been lost yet - there is still time to wake up! ||1||Pause||
Manmohan SinghNothing has been spoiled yet. Wake thou up even now. Pause.
Manmohan Singh (Punjabi)ਅਜੇ ਕੁਝ ਵਿਗੜਿਆ ਨਹੀਂ। ਤੂੰ ਅਜੇ ਭੀ ਜਾਗ ਪਓ। ਠਹਿਰਾਉ।
Fareedkot Teekaਅਬ ਤਕ ਕੁਛ ਬਿਗੜਾ ਨਹੀਂ ਹੈ ਅਬੀ ਭੀ ਜਾਗ, ਭਾਵ ਅਵਿਦ੍ਯਾ ਨਿੰਦ੍ਰਾ ਸੇ ਸੁਚੇਤ ਹੋਹੁ॥੧॥ ਰਹਾਉ ॥
Prof. Sahib Singhਹੁਣ ਹੀ ਸਿਆਣਾ ਬਣ, (ਤੇ, ਪਰਮਾਤਮਾ ਦਾ ਨਾਮ ਜਪਿਆ ਕਰ। ਜੇ ਬਾਕੀ ਦੀ ਉਮਰ ਸਿਮਰਨ ਵਿਚ ਗੁਜ਼ਾਰੇਂ, ਤਾਂ ਭੀ ਤੇਰਾ) ਕੁਝ ਵਿਗੜਿਆ ਨਹੀਂ ॥੧॥ ਰਹਾਉ ॥

ਪਦ ਅਰਥ ਨਾਹਿਨ = ਨਹੀਂ। ਅਜਹੁ = ਹੁਣ ਭੀ। ਜਾਗੁ = ਸੁਚੇਤ ਹੋ, ਸਿਆਣਾ ਬਣ ॥੧॥ ਰਹਾਉ ॥

SikhNet (Spanish)aún así, todavía hay tiempo para ti, mantente alerta. (1-Pausa)

ਸਮ ਸੁਪਨੈ ਕੈ; ਇਹੁ ਜਗੁ ਜਾਨੁ ॥

sam supanai kai; ihu jag jaan |

Sant Singh KhalsaYou must realize that this world is nothing more than a dream.
Manmohan SinghKnow thou that this world is like a dream.
Manmohan Singh (Punjabi)ਤੂੰ ਜਾਣ ਲੈ ਕਿ ਇਹ ਸੰਸਾਰ ਸੁਫਨੇ ਵਰਗਾ ਹੈ।
Fareedkot Teekaਇਸ ਸੰਸਾਰ ਕੋ ਸੁਪਨੇ ਕੇ ਸਮਾਨ ਮਿਥ੍ਯਾ ਜਾਨ ਲੇ॥
Prof. Sahib Singhਇਸ ਜਗਤ ਨੂੰ ਸੁਪਨੇ (ਵਿਚ ਵੇਖੇ ਪਦਾਰਥਾਂ) ਦੇ ਬਰਾਬਰ ਸਮਝ।

ਪਦ ਅਰਥ ਸਮ = ਬਰਾਬਰ। ਜਾਨੁ = ਸਮਝ।

SikhNet (Spanish)Considera que este mundo no es más que un sueño,

ਬਿਨਸੈ ਛਿਨ ਮੈ; ਸਾਚੀ ਮਾਨੁ ॥੧॥

binasai chhin mai; saachee maan |1|

Sant Singh KhalsaIn an instant, it shall perish; know this as true. ||1||
Manmohan SinghIt shall perish in a moment. Accept thou this as true.
Manmohan Singh (Punjabi)ਇਹ ਇੱਕ ਮੁਹਤ ਵਿੱਚ ਨਾਸ ਹੋ ਜਾਏਗਾ, ਤੂੰ ਇਸ ਨੂੰ ਸੱਚ ਕਰਕੇ ਮੰਨ ਲੈ।
Fareedkot Teekaਛਿਨ ਮੇਂ ਬਿਨਸ ਜਾਤਾ ਹੈ, ਇਸ ਬਾਤ ਕੋ ਸਾਚੀ ਕਰ ਕੇ ਮਾਨੋ॥੧॥
Prof. Sahib Singhਇਹ ਗੱਲ ਸੱਚੀ ਮੰਨ ਕਿ (ਇਹ ਜਗਤ) ਇਕ ਛਿਨ ਵਿਚ ਨਾਸ ਹੋ ਜਾਂਦਾ ਹੈ ॥੧॥

ਪਦ ਅਰਥ ਛਿਨ ਮਹਿ = ਇਕ ਛਿਨ ਵਿਚ। ਸਾਚੀ ਮਾਨੁ = ਇਹ ਗੱਲ ਸੱਚੀ ਮੰਨ ॥੧॥

SikhNet (Spanish)pues en verdad no toma mucho tiempo en que uno muera. (1)

ਸੰਗਿ ਤੇਰੈ; ਹਰਿ ਬਸਤ ਨੀਤ ॥

sang terai; har basat neet |

Sant Singh KhalsaThe Lord constantly abides with you.
Manmohan SinghGod, ever abides with thee.
Manmohan Singh (Punjabi)ਵਾਹਿਗੁਰੂ ਸਦਾ ਹੀ ਤੇਰੇ ਨਾਲ ਵੱਸਦਾ ਹੈ।
Fareedkot Teekaਹਰਿ ਨਿਤਪ੍ਰਤਿ ਤੇਰੇ ਸੰਗ ਹੀ ਬਸਤਾ ਹੈ॥
Prof. Sahib Singhਹੇ ਮਿੱਤਰ! ਪਰਮਾਤਮਾ ਸਦਾ ਤੇਰੇ ਨਾਲ ਵੱਸਦਾ ਹੈ।

ਪਦ ਅਰਥ ਸੰਗਿ = ਨਾਲ। ਨੀਤ = ਸਦਾ।

SikhNet (Spanish)Sólo el Señor habita siempre en ti,

ਨਿਸ ਬਾਸੁਰ ਭਜੁ; ਤਾਹਿ ਮੀਤ ॥੨॥

nis baasur bhaj; taeh meet |2|

Sant Singh KhalsaNight and day, vibrate and meditate on Him, O my friend. ||2||
Manmohan SinghNight and day remember thou Him, O my friend.
Manmohan Singh (Punjabi)ਰਾਤ ਅਤੇ ਦਿਨ ਤੂੰ ਉਸ ਦਾ ਸਿਮਰਨ ਕਰ, ਹੇ ਮੇਰੇ ਮਿੱਤਰ!
Fareedkot Teekaਹੇ ਮਿਤ੍ਰ! ਰਾਤ੍ਰਿ ਦਿਨ ਤਿਸ ਕਾ ਸਿਮਰਨ ਕਰ॥੨॥
Prof. Sahib Singhਤੂੰ ਦਿਨ ਰਾਤ ਉਸ ਦਾ ਹੀ ਭਜਨ ਕਰਿਆ ਕਰ ॥੨॥

ਪਦ ਅਰਥ ਨਿਸਿ = ਰਾਤ। ਬਾਸੁਰ = ਦਿਨ। ਭਜੁ ਤਾਹਿ = ਉਸ ਦਾ ਭਜਨ ਕਰਿਆ ਕਰ। ਮੀਤ = ਹੇ ਮਿੱਤਰ! ॥੨॥

SikhNet (Spanish)Contémplalo entonces noche y día. (2)

ਬਾਰ ਅੰਤ ਕੀ; ਹੋਇ ਸਹਾਇ ॥

baar ant kee; hoe sahaae |

Sant Singh KhalsaAt the very last instant, He shall be your Help and Support.
Manmohan SinghAt the last moment, God shall be thy succourer.
Manmohan Singh (Punjabi)ਅਖੀਰ ਦੇ ਵੇਲੇ, ਵਾਹਿਗੁਰੂ ਤੇਰਾ ਸਹਾਇਕ ਹੋਵੇਗਾ।
Fareedkot Teekaਜੋ ਵਾਹਿਗੁਰੂ ਅੰਤ ਕੇ ਸਮੇਂ ਤੇਰਾ ਸਹਾਈ ਹੋਵੈ॥
Prof. Sahib Singhਅਖ਼ੀਰਲੇ ਸਮੇ ਪਰਮਾਤਮਾ ਹੀ ਮਦਦਗਾਰ ਬਣਦਾ ਹੈ।

ਪਦ ਅਰਥ ਬਾਰ ਅੰਤ ਕੀ = ਅੰਤ ਦੇ ਸਮੇ। ਸਹਾਇ = ਸਹਾਈ, ਮਦਦਗਾਰ।

SikhNet (Spanish)En nuestra mente Dios es nuestro Único Refugio hasta el final,

ਕਹੁ ਨਾਨਕ; ਗੁਨ ਤਾ ਕੇ ਗਾਇ ॥੩॥੫॥

kahu naanak; gun taa ke gaae |3|5|

Sant Singh KhalsaSays Nanak, sing His Praises. ||3||5||
Manmohan SinghSays Nanak, sing thou the praises of Him.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਤੂੰ ਉਸ ਦੀਆਂ ਸਿਫਤਾਂ ਗਾਇਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪਰਮੇਸ੍ਵਰ ਕੇ ਗੁਨੋਂ ਕੋ ਗਾਵਨਾ ਕਰ॥੩॥੫॥☬ਸ੍ਰੀ ਗੁਰੂ ਨਾਨਕ ਦੇਵ ਜੀ ਸੰਗਲਾਦੀਪ ਮੇਂ ਸਿਵਨਾਭ ਰਾਜਾ ਕੇ ਬਾਗ ਮੇਂ ਜਾਇ ਉਤਰੇ। ਜਬ ਰਾਜਾ ਨੇ ਗੁਰੂ ਜੀ ਕੀ ਪਰੀਖ੍ਯਾ ਵਾਸਤੇ ਅਤੀ ਸੁੰਦਰ ਮਨਮੋਹਨੀਆਂ ਦਾਸੀਆਂ ਭੇਜੀਆਂ ਤਬ ਵਹੁ ਅਨੇਕ ਪ੍ਰਕਾਰ ਕੇ ਹਾਵ ਭਾਵ ਕਰਨੇ ਲਗੀਆਂ ਅਰ ਤਿਨੋਂ ਨੇ ਕਹਾ: ਜੀਵ ਤੋ ਅਸੰਗ ਹੈ ਇਸ ਕੋ ਲੇਪੁ ਨਹੀਂ। ਅਰ ਆਗੇ ਭੀ ਕਈ ਸੰਤ ਆਏ ਹੈਂ ਅਰ ਭੋਗ ਬਿਲਾਸ ਕਰਤੇ ਰਹੇ ਹੈਂ। ਆਪ ਕਿਉਂ ਸੰਕੋਚ ਕਰਤੇ ਹੋ? ਤਬ ਸ੍ਰੀ ਗੁਰੂ ਜੀ ਕਹਤੇ ਭਏ:
Prof. Sahib Singhਨਾਨਕ ਆਖਦਾ ਹੈ- ਹੇ ਭਾਈ! ਤੂੰ (ਸਦਾ) ਉਸ ਦੇ ਗੁਣ ਗਾਇਆ ਕਰ ॥੩॥੫॥

ਪਦ ਅਰਥ ਤਾ ਕੇ = ਉਸ (ਪ੍ਰਭੂ) ਦੇ ॥੩॥੫॥

SikhNet (Spanish)cantemos entonces Su Alabanza por siempre y para siempre. (3-5)
Answers quote the Granth verbatim with Ang citations. AI commentary is not Gurbani and not a religious ruling.