ੴ

ਸਿੱਖਬਾਣੀ · SikhBani

ਇਹੁ ਜਗੁ ਧੂਏ ਕਾ ਪਹਾਰ ॥

eihu jag dhooe kaa pahaar
Guru Tegh Bahadur Ji ਗੁਰੂ ਤੇਗ਼ ਬਹਾਦਰ ਜੀ · Raag Basant · Ang 1186, 1187 · 9 lines
Translations

ਬਸੰਤੁ ਮਹਲਾ ੯ ॥

basant mahalaa 9 | Ang 1186

Sant Singh KhalsaBasant, Ninth Mehl:
Manmohan SinghBasant 9th Guru.
Manmohan Singh (Punjabi)ਬਸੰਤ ਨੌਵੀ ਪਾਤਿਸ਼ਾਹੀ।
SikhNet (Spanish)Basant Mejl Guru Teg Bajadur, Noveno Canal Divino.

ਮਨ. ਕਹਾ ਬਿਸਾਰਿਓ ਰਾਮ ਨਾਮੁ ॥

man. kahaa bisaario raam naam | Ang 1186

Sant Singh KhalsaO my mind, how can you forget the Lord's Name?
Manmohan SinghO my soul, why forget thou the Lord's Name?
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਪ੍ਰਭੂ ਦੇ ਨਾਮ ਨੂੰ ਕਿਉਂ ਭੁਲਾਉਂਦੀ ਹੈ?
Fareedkot Teekaਹੇ ਮੇਰੇ (ਮਨ) ਪ੍ਯਾਰੇ! ਤੁਮ ਨੇ ਰਾਮ ਨਾਮ ਕੋ ਕ੍ਯੋਂ ਬਿਸਾਰਾ ਹੈ?
Prof. Sahib Singhਹੇ ਮਨ! ਤੂੰ ਪਰਮਾਤਮਾ ਦਾ ਨਾਮ ਕਿਉਂ ਭੁਲਾਈ ਬੈਠਾ ਹੈਂ?

ਪਦ ਅਰਥ ਮਨ = ਹੇ ਮਨ! ਕਹਾ = ਕਹਾਂ? ਕਿਉਂ?

SikhNet (Spanish)Oh mente, ¿por qué hacer a un lado el Naam, el Nombre del Señor?,

ਤਨੁ ਬਿਨਸੈ; ਜਮ ਸਿਉ ਪਰੈ ਕਾਮੁ ॥੧॥ ਰਹਾਉ ॥

tan binasai; jam siau parai kaam |1| rahaau | Ang 1186

Sant Singh KhalsaWhen the body perishes, you shall have to deal with the Messenger of Death. ||1||Pause||
Manmohan SinghWhen the body perishes, thou shall have to deal with the death's courier. Pause.
Manmohan Singh (Punjabi)ਜਦ ਦੇਹਿ ਨਾਸ ਹੋ ਜਾਏਗੀ, ਛਾਂ ਤੇਰਾ ਵਾਸਤਾ ਮੌਤ ਦੇ ਦੂਤ ਨਾਲ ਪੈ ਜਾਵੇਗਾ। ਠਹਿਰਾਉ।
Fareedkot Teekaਜਬ ਸਰੀਰ ਬਿਨਸ ਜਾਵੇਗਾ ਤੋ ਜਮ ਕੇ ਸਾਥ ਕੰਮ ਪੜੇਗਾ॥੧॥ ਰਹਾਉ ॥
Prof. Sahib Singh(ਜਦੋਂ) ਸਰੀਰ ਨਾਸ ਹੋ ਜਾਂਦਾ ਹੈ, (ਤਦੋਂ ਪਰਮਾਤਮਾ ਦੇ ਨਾਮ ਤੋਂ ਬਿਨਾ) ਜਮਾਂ ਨਾਲ ਵਾਹ ਪੈਂਦਾ ਹੈ ॥੧॥ ਰਹਾਉ ॥

ਪਦ ਅਰਥ ਤਨੁ = ਸਰੀਰ। ਬਿਨਸੈ = ਨਾਸ ਹੁੰਦਾ ਹੈ। ਜਮ ਸਿਉ = ਜਮਾਂ ਨਾਲ। ਕਾਮੁ = ਕੰਮ, ਵਾਹ, ਵਾਸਤਾ। ਪਰੇ = ਪੈਂਦਾ ਹੈ ॥੧॥ ਰਹਾਉ ॥

SikhNet (Spanish)pues mañana o al día siguiente tendrás que enfrentar la muerte. (1-Pausa)

ਇਹੁ ਜਗੁ; ਧੂਏ ਕਾ ਪਹਾਰ ॥

eihu jag; dhooe kaa pahaar | Ang 1186

Sant Singh KhalsaThis world is just a hill of smoke.
Manmohan SinghThis world is the mountain of smoke.
Manmohan Singh (Punjabi)ਇਹ ਸੰਸਾਰ ਧੂਏਂ ਦਾ ਪਹਾੜ ਹੈ।
Fareedkot Teekaਇਹੁ ਸੰਸਾਰੁ ਧੂਏ ਕਾ ਪਹਾੜੁ ਹੈ, ਭਾਵ ਨਾਸਵੰਤੁ ਹੈ॥
Prof. Sahib Singhਹੇ ਮਨ! ਇਹ ਸੰਸਾਰ (ਤਾਂ, ਮਾਨੋ) ਧੂਏਂ ਦਾ ਪਹਾੜ ਹੈ (ਜਿਸ ਨੂੰ ਹਵਾ ਦਾ ਇੱਕੋ ਬੁੱਲਾ ਉਡਾ ਕੇ ਲੈ ਜਾਂਦਾ ਹੈ)।

ਪਦ ਅਰਥ ਪਹਾਰ = ਪਹਾੜ।

SikhNet (Spanish)Este mundo no es más que una montaña de humo,

ਤੈ. ਸਾਚਾ ਮਾਨਿਆ; ਕਿਹ ਬਿਚਾਰਿ ॥੧॥

tai. saachaa maaniaa; kih bichaar |1| Ang 1187

Sant Singh KhalsaWhat makes you think that it is real? ||1||
Manmohan SinghWhat thought has made thee deem it real?
Manmohan Singh (Punjabi)ਕਿਸ ਖਿਆਲ ਨੇ ਤੈਨੂੰ ਇਸ ਨੂੰ ਅਸਲੀ ਜਣਾ ਦਿੱਤਾ ਹੈ?
Fareedkot Teekaਤੁਮ ਨੇ ਇਸ ਕੋ ਕਿਸ ਬੀਚਾਰ ਸੇ ਸਾਚਾ ਮਾਨਾ ਹੂਆ ਹੈ॥੧॥
Prof. Sahib Singhਹੇ ਮਨ! ਤੂੰ ਕੀਹ ਸਮਝ ਕੇ (ਇਸ ਜਗਤ ਨੂੰ) ਸਦਾ ਕਾਇਮ ਰਹਿਣ ਵਾਲਾ ਮੰਨੀ ਬੈਠਾ ਹੈਂ? ॥੧॥

ਪਦ ਅਰਥ ਤੈ = ਤੂੰ। ਸਾਚਾ = ਸਦਾ ਕਾਇਮ ਰਹਿਣ ਵਾਲਾ। ਮਾਨਿਆ = ਮੰਨ ਲਿਆ ਹੈ। ਕਿਹ ਬਿਚਾਰਿ = ਕੀਹ ਵਿਚਾਰ ਕੇ? ਕੀਹ ਸਮਝ ਕੇ? ॥੧॥

SikhNet (Spanish)¿por qué entonces pensar que es real? (1)

ਧਨੁ ਦਾਰਾ ਸੰਪਤਿ ਗ੍ਰੇਹ ॥

dhan daaraa sanpat greh | Ang 1187

Sant Singh KhalsaWealth, spouse, property and household
Manmohan SinghWealth, wife, property and house;
Manmohan Singh (Punjabi)ਦੌਲਤ ਪਤਨੀ ਜਾਇਦਾਦ ਅਤੇ ਘਰ,
Fareedkot Teekaਧਨੁ, ਇਸਤ੍ਰੀ ਪੁਨਹ ਗ੍ਰਹਿ ਔਰ ਜੋ ਸੰਪਦਾ ਹੈ॥
Prof. Sahib Singhਹੇ ਮਨ! (ਚੰਗੀ ਤਰ੍ਹਾਂ ਸਮਝ ਲੈ ਕਿ) ਧਨ, ਇਸਤ੍ਰੀ, ਜਾਇਦਾਦ, ਘਰ-

ਪਦ ਅਰਥ ਦਾਰਾ = ਇਸਤ੍ਰੀ। ਸੰਪਤਿ = ਸੰਪੱਤੀ, ਧਨ-ਪਦਾਰਥ। ਗ੍ਰੇਹ = ਘਰ।

SikhNet (Spanish)¿No sabes que ni tu riqueza, ni tu esposa o tu esposo,

ਕਛੁ ਸੰਗਿ. ਨ ਚਾਲੈ; ਸਮਝ ਲੇਹ ॥੨॥

kachh sang. na chaalai; samajh leh |2| Ang 1187

Sant Singh Khalsa- none of them shall go along with you; you must know that this is true! ||2||
Manmohan Singhnothing shall go with thee, understand thou this.
Manmohan Singh (Punjabi)ਤੇਰੇ ਨਾਲ ਕੁਝ ਭੀ ਨਹੀਂ ਜਾਣਾ, ਤੂੰ ਇਸ ਨੂੰ ਸੋਚ ਸਮਝ ਲੈ।
Fareedkot Teekaਇਨ ਮੇਂ ਸੇ ਕੁਛ ਭੀ ਸੰਗ ਨਹੀਂ ਚਲੇਗਾ, ਏਹ ਮਨ ਮੇਂ ਬੀਚਾਰ ਲੇਹੁ॥੨॥☬ਕਹੇ ਕੁਛ ਸੰਗ ਵੀ ਚਲੇਗਾ? ਤਿਸ ਪਰ ਕਹਤੇ ਹੈਂ:
Prof. Sahib Singhਇਹਨਾਂ ਵਿਚੋਂ ਕੋਈ ਭੀ ਚੀਜ਼ (ਮੌਤ ਵੇਲੇ ਜੀਵ ਦੇ) ਨਾਲ ਨਹੀਂ ਜਾਂਦੀ ॥੨॥

ਪਦ ਅਰਥ ਸੰਗਿ = ਨਾਲ। ਕਛੁ = ਕੋਈ ਭੀ ਚੀਜ਼ ॥੨॥

SikhNet (Spanish)ni tus posesiones o mansiones se irán contigo? (2)

ਇਕ ਭਗਤਿ ਨਾਰਾਇਨ; ਹੋਇ ਸੰਗਿ ॥

eik bhagat naaraaein; hoe sang | Ang 1187

Sant Singh KhalsaOnly devotion to the Lord shall go with you.
Manmohan SinghThe Lord's meditation alone shall depart with thee;
Manmohan Singh (Punjabi)ਕੇਵਲ ਸੁਆਮੀ ਦਾ ਸਿਮਰਨ ਹੀ ਤੇਰੇ ਨਾਲ ਜਾਵੇਗਾ,
Fareedkot Teekaਇਕ ਨਰਾਇਨ ਕੀ ਜੋ ਭਗਤੀ ਹੈ, ਸੋ ਸੰਗ ਹੋਵੇਗੀ॥
Prof. Sahib Singhਸਿਰਫ਼ ਪਰਮਾਤਮਾ ਦੀ ਭਗਤੀ ਹੀ ਮਨੁੱਖ ਦੇ ਨਾਲ ਰਹਿੰਦੀ ਹੈ।

ਪਦ ਅਰਥ ਇਕ = ਸਿਰਫ਼।

SikhNet (Spanish)Sólo la Devoción del Señor es la que te guardará compañía por siempre

ਕਹੁ ਨਾਨਕ. ਭਜੁ; ਤਿਹ ਏਕ ਰੰਗਿ ॥੩॥੪॥

kahu naanak. bhaj; tih ek rang |3|4| Ang 1187

Sant Singh KhalsaSays Nanak, vibrate and meditate on the Lord with single-minded love. ||3||4||
Manmohan SinghSays Nanak, remember thou Him with pure love.
Manmohan Singh (Punjabi)ਗੁਰੂ ਜੀ ਆਖਦੇ ਹਨ ਤੂੰ ਉਸ ਨੂੰ ਖਾਲਸ ਪਿਆਰ ਨਾਲ ਯਾਦ ਕਰ।
Fareedkot Teekaਤਾਂ ਤੇ ਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਏਕ ਨਰਾਇਣ ਕੋ (ਰੰਗਿ) ਪ੍ਰੇਮ ਕਰ ਕੇ (ਭਜੁ) ਸਿਮਰਨ ਕਰ॥੩॥੪॥
Prof. Sahib Singh(ਇਸ ਵਾਸਤੇ) ਨਾਨਕ ਆਖਦਾ ਹੈ- ਸਿਰਫ਼ ਪਰਮਾਤਮਾ ਦੇ ਪਿਆਰ ਵਿਚ (ਟਿਕ ਕੇ) ਉਸ ਦਾ ਭਜਨ ਕਰਿਆ ਕਰ ॥੩॥੪॥

ਪਦ ਅਰਥ ਕਹੁ = ਆਖ। ਨਾਨਕ = ਹੇ ਨਾਨਕ! ਭਜੁ ਤਿਹ = ਉਸ ਪਰਮਾਤਮਾ ਦਾ ਭਜਨ ਕਰ। ਏਕ ਰੰਗਿ = ਇੱਕ ਦੇ ਪਿਆਰ ਵਿਚ (ਜੁੜ ਕੇ) ॥੩॥੪॥

SikhNet (Spanish)y para siempre, así que medita en Tu Señor con sencillez de mente. (3-4)
Answers quote the Granth verbatim with Ang citations. AI commentary is not Gurbani and not a religious ruling.