ੴ

ਸਿੱਖਬਾਣੀ · SikhBani

Ang 1187

Sri Guru Granth Sahib · Raag Basant · 4 shabads, 57 lines
Translations
Shabad Guru Tegh Bahadur Ji Raag Basant continued from Ang 1186

ਤੈ. ਸਾਚਾ ਮਾਨਿਆ; ਕਿਹ ਬਿਚਾਰਿ ॥੧॥

tai. saachaa maaniaa; kih bichaar |1|

Sant Singh KhalsaWhat makes you think that it is real? ||1||
Manmohan SinghWhat thought has made thee deem it real?
Manmohan Singh (Punjabi)ਕਿਸ ਖਿਆਲ ਨੇ ਤੈਨੂੰ ਇਸ ਨੂੰ ਅਸਲੀ ਜਣਾ ਦਿੱਤਾ ਹੈ?
Fareedkot Teekaਤੁਮ ਨੇ ਇਸ ਕੋ ਕਿਸ ਬੀਚਾਰ ਸੇ ਸਾਚਾ ਮਾਨਾ ਹੂਆ ਹੈ॥੧॥
Prof. Sahib Singhਹੇ ਮਨ! ਤੂੰ ਕੀਹ ਸਮਝ ਕੇ (ਇਸ ਜਗਤ ਨੂੰ) ਸਦਾ ਕਾਇਮ ਰਹਿਣ ਵਾਲਾ ਮੰਨੀ ਬੈਠਾ ਹੈਂ? ॥੧॥

ਪਦ ਅਰਥ ਤੈ = ਤੂੰ। ਸਾਚਾ = ਸਦਾ ਕਾਇਮ ਰਹਿਣ ਵਾਲਾ। ਮਾਨਿਆ = ਮੰਨ ਲਿਆ ਹੈ। ਕਿਹ ਬਿਚਾਰਿ = ਕੀਹ ਵਿਚਾਰ ਕੇ? ਕੀਹ ਸਮਝ ਕੇ? ॥੧॥

SikhNet (Spanish)¿por qué entonces pensar que es real? (1)

ਧਨੁ ਦਾਰਾ ਸੰਪਤਿ ਗ੍ਰੇਹ ॥

dhan daaraa sanpat greh |

Sant Singh KhalsaWealth, spouse, property and household
Manmohan SinghWealth, wife, property and house;
Manmohan Singh (Punjabi)ਦੌਲਤ ਪਤਨੀ ਜਾਇਦਾਦ ਅਤੇ ਘਰ,
Fareedkot Teekaਧਨੁ, ਇਸਤ੍ਰੀ ਪੁਨਹ ਗ੍ਰਹਿ ਔਰ ਜੋ ਸੰਪਦਾ ਹੈ॥
Prof. Sahib Singhਹੇ ਮਨ! (ਚੰਗੀ ਤਰ੍ਹਾਂ ਸਮਝ ਲੈ ਕਿ) ਧਨ, ਇਸਤ੍ਰੀ, ਜਾਇਦਾਦ, ਘਰ-

ਪਦ ਅਰਥ ਦਾਰਾ = ਇਸਤ੍ਰੀ। ਸੰਪਤਿ = ਸੰਪੱਤੀ, ਧਨ-ਪਦਾਰਥ। ਗ੍ਰੇਹ = ਘਰ।

SikhNet (Spanish)¿No sabes que ni tu riqueza, ni tu esposa o tu esposo,

ਕਛੁ ਸੰਗਿ. ਨ ਚਾਲੈ; ਸਮਝ ਲੇਹ ॥੨॥

kachh sang. na chaalai; samajh leh |2|

Sant Singh Khalsa- none of them shall go along with you; you must know that this is true! ||2||
Manmohan Singhnothing shall go with thee, understand thou this.
Manmohan Singh (Punjabi)ਤੇਰੇ ਨਾਲ ਕੁਝ ਭੀ ਨਹੀਂ ਜਾਣਾ, ਤੂੰ ਇਸ ਨੂੰ ਸੋਚ ਸਮਝ ਲੈ।
Fareedkot Teekaਇਨ ਮੇਂ ਸੇ ਕੁਛ ਭੀ ਸੰਗ ਨਹੀਂ ਚਲੇਗਾ, ਏਹ ਮਨ ਮੇਂ ਬੀਚਾਰ ਲੇਹੁ॥੨॥☬ਕਹੇ ਕੁਛ ਸੰਗ ਵੀ ਚਲੇਗਾ? ਤਿਸ ਪਰ ਕਹਤੇ ਹੈਂ:
Prof. Sahib Singhਇਹਨਾਂ ਵਿਚੋਂ ਕੋਈ ਭੀ ਚੀਜ਼ (ਮੌਤ ਵੇਲੇ ਜੀਵ ਦੇ) ਨਾਲ ਨਹੀਂ ਜਾਂਦੀ ॥੨॥

ਪਦ ਅਰਥ ਸੰਗਿ = ਨਾਲ। ਕਛੁ = ਕੋਈ ਭੀ ਚੀਜ਼ ॥੨॥

SikhNet (Spanish)ni tus posesiones o mansiones se irán contigo? (2)

ਇਕ ਭਗਤਿ ਨਾਰਾਇਨ; ਹੋਇ ਸੰਗਿ ॥

eik bhagat naaraaein; hoe sang |

Sant Singh KhalsaOnly devotion to the Lord shall go with you.
Manmohan SinghThe Lord's meditation alone shall depart with thee;
Manmohan Singh (Punjabi)ਕੇਵਲ ਸੁਆਮੀ ਦਾ ਸਿਮਰਨ ਹੀ ਤੇਰੇ ਨਾਲ ਜਾਵੇਗਾ,
Fareedkot Teekaਇਕ ਨਰਾਇਨ ਕੀ ਜੋ ਭਗਤੀ ਹੈ, ਸੋ ਸੰਗ ਹੋਵੇਗੀ॥
Prof. Sahib Singhਸਿਰਫ਼ ਪਰਮਾਤਮਾ ਦੀ ਭਗਤੀ ਹੀ ਮਨੁੱਖ ਦੇ ਨਾਲ ਰਹਿੰਦੀ ਹੈ।

ਪਦ ਅਰਥ ਇਕ = ਸਿਰਫ਼।

SikhNet (Spanish)Sólo la Devoción del Señor es la que te guardará compañía por siempre

ਕਹੁ ਨਾਨਕ. ਭਜੁ; ਤਿਹ ਏਕ ਰੰਗਿ ॥੩॥੪॥

kahu naanak. bhaj; tih ek rang |3|4|

Sant Singh KhalsaSays Nanak, vibrate and meditate on the Lord with single-minded love. ||3||4||
Manmohan SinghSays Nanak, remember thou Him with pure love.
Manmohan Singh (Punjabi)ਗੁਰੂ ਜੀ ਆਖਦੇ ਹਨ ਤੂੰ ਉਸ ਨੂੰ ਖਾਲਸ ਪਿਆਰ ਨਾਲ ਯਾਦ ਕਰ।
Fareedkot Teekaਤਾਂ ਤੇ ਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਏਕ ਨਰਾਇਣ ਕੋ (ਰੰਗਿ) ਪ੍ਰੇਮ ਕਰ ਕੇ (ਭਜੁ) ਸਿਮਰਨ ਕਰ॥੩॥੪॥
Prof. Sahib Singh(ਇਸ ਵਾਸਤੇ) ਨਾਨਕ ਆਖਦਾ ਹੈ- ਸਿਰਫ਼ ਪਰਮਾਤਮਾ ਦੇ ਪਿਆਰ ਵਿਚ (ਟਿਕ ਕੇ) ਉਸ ਦਾ ਭਜਨ ਕਰਿਆ ਕਰ ॥੩॥੪॥

ਪਦ ਅਰਥ ਕਹੁ = ਆਖ। ਨਾਨਕ = ਹੇ ਨਾਨਕ! ਭਜੁ ਤਿਹ = ਉਸ ਪਰਮਾਤਮਾ ਦਾ ਭਜਨ ਕਰ। ਏਕ ਰੰਗਿ = ਇੱਕ ਦੇ ਪਿਆਰ ਵਿਚ (ਜੁੜ ਕੇ) ॥੩॥੪॥

SikhNet (Spanish)y para siempre, así que medita en Tu Señor con sencillez de mente. (3-4)

Open this shabad (9 lines, Angs 1186-1187) →

Shabad Guru Tegh Bahadur Ji Raag Basant

ਬਸੰਤੁ ਮਹਲਾ ੯ ॥

basant mahalaa 9 |

Sant Singh KhalsaBasant, Ninth Mehl:
Manmohan SinghBasant 9th Guru.
Manmohan Singh (Punjabi)ਬਸੰਤ ਨੌਵੀ ਪਾਤਿਸ਼ਾਹੀ।
SikhNet (Spanish)Basant Mejl Guru Teg Bajadur, Noveno Canal Divino.

ਕਹਾ ਭੂਲਿਓ ਰੇ; ਝੂਠੇ ਲੋਭ ਲਾਗ ॥

kahaa bhoolio re; jhootthe lobh laag |

Sant Singh KhalsaWhy do you wander lost, O mortal, attached to falsehood and greed?
Manmohan SinghAttached to false avarice, why get astray thou, O man?
Manmohan Singh (Punjabi)ਕੂੜੇ ਲਾਲਚ ਨਾਲ ਜੁੜ ਕੇ ਤੂੰ ਕਿਉਂ ਕੁਰਾਹੇ ਪੈਂਦਾ ਹੈਂ, ਹੇ ਇਨਸਾਨ!
Fareedkot Teekaਹੇ ਭਾਈ! ਕਿਸ ਵਾਸਤੇ ਝੂਠੇ ਲੋਭ ਮੇਂ ਲਾਗ ਕਰ ਭੂਲ ਰਹਾ ਹੈਂ॥
Prof. Sahib Singhਹੇ ਭਾਈ! ਨਾਸਵੰਤ ਦੁਨੀਆ ਦੇ ਲੋਭ ਵਿਚ ਫਸ ਕੇ (ਹਰਿ-ਨਾਮ ਤੋਂ) ਕਿੱਥੇ ਖੁੰਝਿਆ ਫਿਰਦਾ ਹੈਂ?

ਪਦ ਅਰਥ ਕਹਾ ਭੂਲਿਓ = ਕਿੱਥੇ ਖੁੰਝਿਆ ਪਿਆ ਹੈਂ? ਰੇ = ਹੇ ਭਾਈ! ਲੋਭਿ = ਲੋਭ ਵਿਚ। ਲਾਗਿ = ਲੱਗ ਕੇ।

SikhNet (Spanish)Oh mi mente, ¿por qué a causa de la avaricia te has desviado del Sendero?,

ਕਛੁ ਬਿਗਰਿਓ ਨਾਹਿਨ; ਅਜਹੁ ਜਾਗ ॥੧॥ ਰਹਾਉ ॥

kachh bigario naahin; ajahu jaag |1| rahaau |

Sant Singh KhalsaNothing has been lost yet - there is still time to wake up! ||1||Pause||
Manmohan SinghNothing has been spoiled yet. Wake thou up even now. Pause.
Manmohan Singh (Punjabi)ਅਜੇ ਕੁਝ ਵਿਗੜਿਆ ਨਹੀਂ। ਤੂੰ ਅਜੇ ਭੀ ਜਾਗ ਪਓ। ਠਹਿਰਾਉ।
Fareedkot Teekaਅਬ ਤਕ ਕੁਛ ਬਿਗੜਾ ਨਹੀਂ ਹੈ ਅਬੀ ਭੀ ਜਾਗ, ਭਾਵ ਅਵਿਦ੍ਯਾ ਨਿੰਦ੍ਰਾ ਸੇ ਸੁਚੇਤ ਹੋਹੁ॥੧॥ ਰਹਾਉ ॥
Prof. Sahib Singhਹੁਣ ਹੀ ਸਿਆਣਾ ਬਣ, (ਤੇ, ਪਰਮਾਤਮਾ ਦਾ ਨਾਮ ਜਪਿਆ ਕਰ। ਜੇ ਬਾਕੀ ਦੀ ਉਮਰ ਸਿਮਰਨ ਵਿਚ ਗੁਜ਼ਾਰੇਂ, ਤਾਂ ਭੀ ਤੇਰਾ) ਕੁਝ ਵਿਗੜਿਆ ਨਹੀਂ ॥੧॥ ਰਹਾਉ ॥

ਪਦ ਅਰਥ ਨਾਹਿਨ = ਨਹੀਂ। ਅਜਹੁ = ਹੁਣ ਭੀ। ਜਾਗੁ = ਸੁਚੇਤ ਹੋ, ਸਿਆਣਾ ਬਣ ॥੧॥ ਰਹਾਉ ॥

SikhNet (Spanish)aún así, todavía hay tiempo para ti, mantente alerta. (1-Pausa)

ਸਮ ਸੁਪਨੈ ਕੈ; ਇਹੁ ਜਗੁ ਜਾਨੁ ॥

sam supanai kai; ihu jag jaan |

Sant Singh KhalsaYou must realize that this world is nothing more than a dream.
Manmohan SinghKnow thou that this world is like a dream.
Manmohan Singh (Punjabi)ਤੂੰ ਜਾਣ ਲੈ ਕਿ ਇਹ ਸੰਸਾਰ ਸੁਫਨੇ ਵਰਗਾ ਹੈ।
Fareedkot Teekaਇਸ ਸੰਸਾਰ ਕੋ ਸੁਪਨੇ ਕੇ ਸਮਾਨ ਮਿਥ੍ਯਾ ਜਾਨ ਲੇ॥
Prof. Sahib Singhਇਸ ਜਗਤ ਨੂੰ ਸੁਪਨੇ (ਵਿਚ ਵੇਖੇ ਪਦਾਰਥਾਂ) ਦੇ ਬਰਾਬਰ ਸਮਝ।

ਪਦ ਅਰਥ ਸਮ = ਬਰਾਬਰ। ਜਾਨੁ = ਸਮਝ।

SikhNet (Spanish)Considera que este mundo no es más que un sueño,

ਬਿਨਸੈ ਛਿਨ ਮੈ; ਸਾਚੀ ਮਾਨੁ ॥੧॥

binasai chhin mai; saachee maan |1|

Sant Singh KhalsaIn an instant, it shall perish; know this as true. ||1||
Manmohan SinghIt shall perish in a moment. Accept thou this as true.
Manmohan Singh (Punjabi)ਇਹ ਇੱਕ ਮੁਹਤ ਵਿੱਚ ਨਾਸ ਹੋ ਜਾਏਗਾ, ਤੂੰ ਇਸ ਨੂੰ ਸੱਚ ਕਰਕੇ ਮੰਨ ਲੈ।
Fareedkot Teekaਛਿਨ ਮੇਂ ਬਿਨਸ ਜਾਤਾ ਹੈ, ਇਸ ਬਾਤ ਕੋ ਸਾਚੀ ਕਰ ਕੇ ਮਾਨੋ॥੧॥
Prof. Sahib Singhਇਹ ਗੱਲ ਸੱਚੀ ਮੰਨ ਕਿ (ਇਹ ਜਗਤ) ਇਕ ਛਿਨ ਵਿਚ ਨਾਸ ਹੋ ਜਾਂਦਾ ਹੈ ॥੧॥

ਪਦ ਅਰਥ ਛਿਨ ਮਹਿ = ਇਕ ਛਿਨ ਵਿਚ। ਸਾਚੀ ਮਾਨੁ = ਇਹ ਗੱਲ ਸੱਚੀ ਮੰਨ ॥੧॥

SikhNet (Spanish)pues en verdad no toma mucho tiempo en que uno muera. (1)

ਸੰਗਿ ਤੇਰੈ; ਹਰਿ ਬਸਤ ਨੀਤ ॥

sang terai; har basat neet |

Sant Singh KhalsaThe Lord constantly abides with you.
Manmohan SinghGod, ever abides with thee.
Manmohan Singh (Punjabi)ਵਾਹਿਗੁਰੂ ਸਦਾ ਹੀ ਤੇਰੇ ਨਾਲ ਵੱਸਦਾ ਹੈ।
Fareedkot Teekaਹਰਿ ਨਿਤਪ੍ਰਤਿ ਤੇਰੇ ਸੰਗ ਹੀ ਬਸਤਾ ਹੈ॥
Prof. Sahib Singhਹੇ ਮਿੱਤਰ! ਪਰਮਾਤਮਾ ਸਦਾ ਤੇਰੇ ਨਾਲ ਵੱਸਦਾ ਹੈ।

ਪਦ ਅਰਥ ਸੰਗਿ = ਨਾਲ। ਨੀਤ = ਸਦਾ।

SikhNet (Spanish)Sólo el Señor habita siempre en ti,

ਨਿਸ ਬਾਸੁਰ ਭਜੁ; ਤਾਹਿ ਮੀਤ ॥੨॥

nis baasur bhaj; taeh meet |2|

Sant Singh KhalsaNight and day, vibrate and meditate on Him, O my friend. ||2||
Manmohan SinghNight and day remember thou Him, O my friend.
Manmohan Singh (Punjabi)ਰਾਤ ਅਤੇ ਦਿਨ ਤੂੰ ਉਸ ਦਾ ਸਿਮਰਨ ਕਰ, ਹੇ ਮੇਰੇ ਮਿੱਤਰ!
Fareedkot Teekaਹੇ ਮਿਤ੍ਰ! ਰਾਤ੍ਰਿ ਦਿਨ ਤਿਸ ਕਾ ਸਿਮਰਨ ਕਰ॥੨॥
Prof. Sahib Singhਤੂੰ ਦਿਨ ਰਾਤ ਉਸ ਦਾ ਹੀ ਭਜਨ ਕਰਿਆ ਕਰ ॥੨॥

ਪਦ ਅਰਥ ਨਿਸਿ = ਰਾਤ। ਬਾਸੁਰ = ਦਿਨ। ਭਜੁ ਤਾਹਿ = ਉਸ ਦਾ ਭਜਨ ਕਰਿਆ ਕਰ। ਮੀਤ = ਹੇ ਮਿੱਤਰ! ॥੨॥

SikhNet (Spanish)Contémplalo entonces noche y día. (2)

ਬਾਰ ਅੰਤ ਕੀ; ਹੋਇ ਸਹਾਇ ॥

baar ant kee; hoe sahaae |

Sant Singh KhalsaAt the very last instant, He shall be your Help and Support.
Manmohan SinghAt the last moment, God shall be thy succourer.
Manmohan Singh (Punjabi)ਅਖੀਰ ਦੇ ਵੇਲੇ, ਵਾਹਿਗੁਰੂ ਤੇਰਾ ਸਹਾਇਕ ਹੋਵੇਗਾ।
Fareedkot Teekaਜੋ ਵਾਹਿਗੁਰੂ ਅੰਤ ਕੇ ਸਮੇਂ ਤੇਰਾ ਸਹਾਈ ਹੋਵੈ॥
Prof. Sahib Singhਅਖ਼ੀਰਲੇ ਸਮੇ ਪਰਮਾਤਮਾ ਹੀ ਮਦਦਗਾਰ ਬਣਦਾ ਹੈ।

ਪਦ ਅਰਥ ਬਾਰ ਅੰਤ ਕੀ = ਅੰਤ ਦੇ ਸਮੇ। ਸਹਾਇ = ਸਹਾਈ, ਮਦਦਗਾਰ।

SikhNet (Spanish)En nuestra mente Dios es nuestro Único Refugio hasta el final,

ਕਹੁ ਨਾਨਕ; ਗੁਨ ਤਾ ਕੇ ਗਾਇ ॥੩॥੫॥

kahu naanak; gun taa ke gaae |3|5|

Sant Singh KhalsaSays Nanak, sing His Praises. ||3||5||
Manmohan SinghSays Nanak, sing thou the praises of Him.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਤੂੰ ਉਸ ਦੀਆਂ ਸਿਫਤਾਂ ਗਾਇਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪਰਮੇਸ੍ਵਰ ਕੇ ਗੁਨੋਂ ਕੋ ਗਾਵਨਾ ਕਰ॥੩॥੫॥☬ਸ੍ਰੀ ਗੁਰੂ ਨਾਨਕ ਦੇਵ ਜੀ ਸੰਗਲਾਦੀਪ ਮੇਂ ਸਿਵਨਾਭ ਰਾਜਾ ਕੇ ਬਾਗ ਮੇਂ ਜਾਇ ਉਤਰੇ। ਜਬ ਰਾਜਾ ਨੇ ਗੁਰੂ ਜੀ ਕੀ ਪਰੀਖ੍ਯਾ ਵਾਸਤੇ ਅਤੀ ਸੁੰਦਰ ਮਨਮੋਹਨੀਆਂ ਦਾਸੀਆਂ ਭੇਜੀਆਂ ਤਬ ਵਹੁ ਅਨੇਕ ਪ੍ਰਕਾਰ ਕੇ ਹਾਵ ਭਾਵ ਕਰਨੇ ਲਗੀਆਂ ਅਰ ਤਿਨੋਂ ਨੇ ਕਹਾ: ਜੀਵ ਤੋ ਅਸੰਗ ਹੈ ਇਸ ਕੋ ਲੇਪੁ ਨਹੀਂ। ਅਰ ਆਗੇ ਭੀ ਕਈ ਸੰਤ ਆਏ ਹੈਂ ਅਰ ਭੋਗ ਬਿਲਾਸ ਕਰਤੇ ਰਹੇ ਹੈਂ। ਆਪ ਕਿਉਂ ਸੰਕੋਚ ਕਰਤੇ ਹੋ? ਤਬ ਸ੍ਰੀ ਗੁਰੂ ਜੀ ਕਹਤੇ ਭਏ:
Prof. Sahib Singhਨਾਨਕ ਆਖਦਾ ਹੈ- ਹੇ ਭਾਈ! ਤੂੰ (ਸਦਾ) ਉਸ ਦੇ ਗੁਣ ਗਾਇਆ ਕਰ ॥੩॥੫॥

ਪਦ ਅਰਥ ਤਾ ਕੇ = ਉਸ (ਪ੍ਰਭੂ) ਦੇ ॥੩॥੫॥

SikhNet (Spanish)cantemos entonces Su Alabanza por siempre y para siempre. (3-5)

Open this shabad →

Shabad Guru Nanak Dev Ji Raag Basant

ਬਸੰਤੁ ਮਹਲਾ ੧ ਅਸਟਪਦੀਆ ਘਰੁ ੧ ਦੁਤੁਕੀਆ ॥

basant mahalaa 1 asattapadeea ghar 1 dutukeea |

Sant Singh KhalsaBasant, First Mehl, Ashtpadheeyaa, First House, Du-Tukees:
Manmohan SinghBasant 1st Guru. Ashtpadis Do-tukia.
Manmohan Singh (Punjabi)ਬਸੰਤ ਪਹਿਲੀ ਪਾਤਿਸ਼ਾਹੀ। ਅਸਟਪਦੀਆਂ। ਦੋ ਤੁਕੀਆਂ।
Prof. Sahib Singhਰਾਗ ਬਸੰਤੁ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਦੋ-ਤੁਕੀ ਬਾਣੀ।
SikhNet (Spanish)Basant Mejl Guru Nanak, Primer Canal Divino, Ashtapadis, Do-Tukis.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਜਗੁ ਕਊਆ; ਨਾਮੁ. ਨਹੀ ਚੀਤਿ ॥

jag kaooaa; naam. nahee cheet |

Sant Singh KhalsaThe world is a crow; it does not remember the Naam, the Name of the Lord.
Manmohan SinghThe world is like a crow that cherishes not the Lord's Name,
Manmohan Singh (Punjabi)ਦੁਨੀਆਂ ਕਾਂ ਵਰਗੀ ਹੈ ਜੋ ਸੁਆਮੀ ਦੇ ਨਾਮ ਦਾ ਸਿਮਰਨ ਨਹੀਂ ਕਰਦੀ,
Fareedkot Teekaਇਹ (ਜਗੁ) ਜੀਉ (ਕਊਆ) ਕਾਓਂ ਕੀ ਤੁਲ ਹੈ ਜਿਸ ਕੇ ਚਿਤ ਮੇਂ ਪਰਮੇਸਵਰ ਕਾ ਨਾਮੁ ਨਹੀਂ॥
Prof. Sahib Singhਵੇਖ, ਜਿਸ ਦੇ ਚਿੱਤ ਵਿਚ ਪਰਮਾਤਮਾ ਦਾ ਨਾਮ ਨਹੀਂ ਹੈ ਉਹ ਮਾਇਆ-ਵੇੜ੍ਹਿਆ ਜੀਵ ਕਾਂ (ਦੇ ਸੁਭਾਵ ਵਾਲਾ) ਹੈ;

ਪਦ ਅਰਥ ਜਗੁ = ਜਗਤ, ਮਾਇਆ-ਵੇੜ੍ਹਿਆ ਜੀਵ। ਚੀਤਿ = ਚਿੱਤ ਵਿਚ।

SikhNet (Spanish)El mundo grazna como cuervo, pero no alaba el Naam,

ਨਾਮੁ ਬਿਸਾਰਿ ਗਿਰੈ; ਦੇਖੁ ਭੀਤਿ ॥

naam bisaar girai; dekh bheet |

Sant Singh KhalsaForgetting the Naam, it sees the bait, and pecks at it.
Manmohan Singhand forsaking the Name, falls on the bait that is sees.
Manmohan Singh (Punjabi)ਅਤੇ ਨਾਮ ਨੂੰ ਭੁਲਾ ਕੇ ਚੋਗੇ ਨੂੰ ਵੇਖ ਇਸ ਉਤੇ ਡਿੱਗਦੀ ਹੈ।
Fareedkot Teekaਔਰ ਨਾਮ ਕੋ ਬਿਸਾਰ ਬਿਸ੍ਯੋਂ ਰੂਪ (ਭੀਤਿ) ਚੋਗ ਕੋ ਦੇਖ ਕਰ ਤਿਸ ਉਪਰ ਜਾਇ ਕਰ ਗਿਰ ਪੜਤਾ ਹੈ॥
Prof. Sahib Singhਪ੍ਰਭੂ ਦਾ ਨਾਮ ਭੁਲਾ ਕੇ (ਉਹ ਕਾਂ ਵਾਂਗ) ਚੋਗੇ ਤੇ ਡਿੱਗਦਾ ਹੈ,

ਪਦ ਅਰਥ ਗਿਰੈ = ਡਿੱਗਦਾ ਹੈ। ਦੇਖੁ = ਵੇਖ। ਭੀਤਿ = ਭਿੱਤੀ, ਚੋਗਾ।

SikhNet (Spanish)el Nombre del Señor, sí se traga la carnada, pues se olvida del Nombre.

ਮਨੂਆ ਡੋਲੈ; ਚੀਤਿ ਅਨੀਤਿ ॥

manooaa ddolai; cheet aneet |

Sant Singh KhalsaThe mind wavers unsteadily, in guilt and deceit.
Manmohan SinghThe mind wabbles through evil-intent.
Manmohan Singh (Punjabi)ਬਦ-ਨੀਅਤ ਦੇ ਰਾਹੀਂ ਮਨ ਡਿਕਡੋਲੇ ਖਾਂਦਾ ਹੈ।
Fareedkot Teeka(ਅਨੀਤਿ) ਬੇ ਮਰਜਾਦਾ ਕੇ ਚਿਤਵਨੇ ਮੇਂ ਮਨੂਆਂ ਡੋਲਤਾ ਹੈ॥
Prof. Sahib Singhਉਸ ਦਾ ਮਨ (ਮਾਇਆ ਵਲ ਹੀ) ਡੋਲਦਾ ਰਹਿੰਦਾ ਹੈ, ਉਸ ਦੇ ਚਿੱਤ ਵਿਚ (ਸਦਾ) ਖੋਟ ਹੀ ਹੁੰਦਾ ਹੈ।

ਪਦ ਅਰਥ ਅਨੀਤਿ = ਬਦਨੀਤੀ।

SikhNet (Spanish)Su mente vacila pues en su interior, sólo hay astucia y engaño,

ਜਗ ਸਿਉ ਤੂਟੀ; ਝੂਠ ਪਰੀਤਿ ॥੧॥

jag siau toottee; jhootth pareet |1|

Sant Singh KhalsaI have shattered my attachment to the false world. ||1||
Manmohan SinghSo I have sundered my love with the false world.
Manmohan Singh (Punjabi)ਇਸ ਲਈ ਮੈਂ ਕੂੜੀ ਦੁਨੀਆਂ ਨਾਲੋਂ ਮੁਹੱਬਤ ਤੋੜ ਲਈ ਹੈ।
Fareedkot Teekaਸੋ ਐਸੇ ਝੂਠੇ ਜਗਤ ਸੇ ਹਮਾਰੀ ਪ੍ਰੀਤੀ ਟੂਟੀ ਹੈ॥੧॥
Prof. Sahib Singhਪਰ ਦੁਨੀਆ ਦੀ ਮਾਇਆ ਨਾਲ ਇਹ ਪ੍ਰੀਤ ਝੂਠੀ ਹੈ, ਕਦੇ ਤੋੜ ਨਹੀਂ ਚੜ੍ਹਦੀ ॥੧॥

ਪਦ ਅਰਥ ਸਿਉ = ਨਾਲ। ਤੂਟੀ = ਟੁੱਟ ਜਾਂਦੀ ਹੈ, ਸਦਾ ਨਹੀਂ ਨਿਭਦੀ ॥੧॥

SikhNet (Spanish)he roto así las amarras que me ataban a la ilusión del mundo. (1)

ਕਾਮੁ ਕ੍ਰੋਧੁ ਬਿਖੁ; ਬਜਰੁ ਭਾਰੁ ॥

kaam krodh bikh; bajar bhaar |

Sant Singh KhalsaThe burden of sexual desire, anger and corruption is unbearable.
Manmohan SinghOne carries the unbearable load of lust, wrath and other sins.
Manmohan Singh (Punjabi)ਇਨਸਾਨ ਵਿਸ਼ੇ ਭੋਗ ਗੁੱਸੇ ਅਤੇ ਹੋਰਨਾਂ ਪਾਪਾਂ ਦਾ ਅਸਿਹ ਬਝ ਚੁੱਕੀ ਫਿਰਦਾ ਹੈ।
Fareedkot Teekaਜੀਵ ਨੇ ਕਾਮ, ਕ੍ਰੋਧਾਦਿਕ ਬਿਸ੍ਯੋਂ ਕਾ ਭਾਰ ਜੋ ਬੱਜਰ ਸਮ ਭਾਰਾ ਹੈ, ਸੋ ਉਠਾਯਾ ਹੂਆ ਹੈ॥
Prof. Sahib Singh(ਕਾਮ ਤੇ ਕ੍ਰੋਧ (ਮਾਨੋ) ਜ਼ਹਰ ਹੈ (ਜੋ ਆਤਮਕ ਜੀਵਨ ਨੂੰ ਮੁਕਾ ਦੇਂਦਾ ਹੈ), ਇਹ (ਮਾਨੋ) ਇਕ ਕਰੜਾ ਬੋਝ ਹੈ (ਜਿਸ ਦੇ ਹੇਠ ਆਤਮਕ ਜੀਵਨ ਘੁੱਟ ਕੇ ਮਰ ਜਾਂਦਾ ਹੈ)।

ਪਦ ਅਰਥ ਬਿਖੁ = ਜ਼ਹਰ। ਬਜਰੁ = ਕਰੜਾ।

SikhNet (Spanish)Lujuria, enojo e ilusión son las tres cargas insoportables que uno lleva,

ਨਾਮ ਬਿਨਾ; ਕੈਸੇ ਗੁਨ ਚਾਰੁ ॥੧॥ ਰਹਾਉ ॥

naam binaa; kaise gun chaar |1| rahaau |

Sant Singh KhalsaWithout the Naam, how can the mortal maintain a virtuous lifestyle? ||1||Pause||
Manmohan SinghWithout the Name, how can man obtain meritorious conduct? Pause.
Manmohan Singh (Punjabi)ਨਾਮ ਦੇ ਬਗੈਰ, ਇਨਸਾਨ ਦਾ ਚੰਗਾ ਆਚਰਨ ਕਿਸ ਤਰ੍ਹਾਂ ਹੋ ਸਕਦਾ ਹੈ? ਠਹਿਰਾਉ।
Fareedkot Teekaਨਾਮ ਕੇ ਜਪੇ ਬਿਨਾਂ ਸੁੰਦਰ ਗੁਨ ਕੈਸੇ ਪ੍ਰਾਪਤ ਹੋਂ? ॥੧॥ ਰਹਾਉ ॥☬ਅਬ ਸਰੀਰ ਕੇ ਮਿਥਯਾਪਣੇ ਮੇਂ ਦ੍ਰਿਸਟਾਂਤ ਕਹਤੇ ਹੈਂ:
Prof. Sahib Singhਗੁਣਾਂ ਵਾਲਾ ਆਚਰਨ (ਆਤਮਕ ਜੀਵਨ) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਕਦੇ ਬਣ ਹੀ ਨਹੀਂ ਸਕਦਾ ॥੧॥ ਰਹਾਉ ॥

ਪਦ ਅਰਥ ਗੁਨ ਚਾਰੁ = ਗੁਣਾਂ ਵਾਲਾ ਆਚਾਰ (ਆਚਰਨ) ॥੧॥ ਰਹਾਉ ॥

SikhNet (Spanish)¿cómo entonces sin el Nombre podrá uno obtener Mérito en su conducta? (1-Pausa)

ਘਰੁ ਬਾਲੂ ਕਾ; ਘੂਮਨ ਘੇਰਿ ॥

ghar baaloo kaa; ghooman gher |

Sant Singh KhalsaThe world is like a house of sand, built on a whirlpool;
Manmohan SinghThat the body house is a whirlpool of sand,
Manmohan Singh (Punjabi)ਇਹ ਦੇਹਿ ਹੈ ਘੁਮਣਘੇਰੀ, ਰੇਤ ਦੀ,
Fareedkot Teekaਜਿਸ ਪ੍ਰਕਾਰ ਰੇਤੇ ਕਾ ਘਰੁ ਬਨਾ ਹੂਆ ਦਰੀਆਇ ਕੀ ਘੁੰਮਨ ਘੇਰੀ ਮੇਂ ਆ ਜਾਵੇ ਤੋ ਤੱਤਕਾਲ ਨਸਟ ਹੋ ਜਾਤਾ ਹੈ, ਤੈਸੇ ਸਰੀਰੁ ਤਤਕਾਲ ਨਾਸ ਹੋਣੇ ਵਾਲਾ ਹੈ॥
Prof. Sahib Singhਵੇਖ, ਜਿਵੇਂ ਘੁੰਮਣ-ਘੇਰੀ ਵਿਚ ਰੇਤ ਦਾ ਘਰ ਬਣਿਆ ਹੋਇਆ ਹੋਵੇ,

ਪਦ ਅਰਥ ਬਾਲੂ = ਰੇਤ।

SikhNet (Spanish)El mundo es un castillo de arena edificado en un lago,

ਬਰਖਸਿ ਬਾਣੀ; ਬੁਦਬੁਦਾ ਹੇਰਿ ॥

barakhas baanee; budabudaa her |

Sant Singh Khalsait is like a bubble formed by drops of rain.
Manmohan Singhand bubble that are formed when the rain falls; thou realize this.
Manmohan Singh (Punjabi)ਤੇ ਬੁਲਬੁਲੇ ਦੀ ਜੋ ਮੀਂਹ ਪੈਣ ਤੇ ਬਣਦੀ ਹੈ, ਤੂੰ ਵੇਖ ਲੈ।
Fareedkot Teekaਪੁਨ: ਜੈਸੇ ਬਰਖਾ ਹੋਤੀ ਮੇਂ ਬੁਦਬੁਦੇ ਕੀ (ਬਾਣੀ) ਬਨਾਵਟ ਦੇਖੀਤੀ ਹੈ, ਭਾਵ ਸੇ ਛਿਨ ਭੰਗਰ ਹੈ, ਤੈਸੇ ਹੀ ਏਹ ਸਰੀਰ ਹੈ॥
Prof. Sahib Singhਜਿਵੇਂ ਵਰਖਾ ਵੇਲੇ ਬੁਲਬੁਲਾ ਬਣ ਜਾਂਦਾ ਹੈ,

ਪਦ ਅਰਥ ਬਰਖਸਿ = ਵਰਖਾ ਹੋਣ ਤੇ। ਬਾਣੀ = ਬਨਾਵਟ। ਹੇਰਿ = ਵੇਖ।

SikhNet (Spanish)o como una burbuja formada en la tierra por la lluvia.

ਮਾਤ੍ਰ ਬੂੰਦ ਤੇ; ਧਰਿ ਚਕੁ ਫੇਰਿ ॥

maatr boond te; dhar chak fer |

Sant Singh KhalsaIt is formed from a mere drop, when the Lord's wheel turns round.
Manmohan SinghWhen the Lord's wheel turns, then the human body is made from a mere bubble.
Manmohan Singh (Punjabi)ਜਦ ਪ੍ਰਭੂ ਦਾ ਪਹੀਆ ਫਿਰਦਾ ਹੈ ਤਾਂ ਮਨੁਸ਼ੀ ਦੇਹਿ ਨਿਰੇਪੁਰੇ ਇੱਕ ਤੁਪਕੇ ਤੋਂ ਹੀ ਬਣ ਜਾਂਦੀ ਹੈ।
Fareedkot Teekaਜੈਸੇ ਕੁੰਭਾਰ ਕੇ ਚਕ੍ਰ ਫੇਰਨੇ ਸੇ ਬੂੰਦ ਮਾਤ੍ਰ ਧਰਤੀ ਪਰ ਪੜਤੀ ਹੈ ਔਰ ਸੀਘ੍ਰ ਨਸਟ ਹੋ ਜਾਤੀ ਹੈ ਔਰ ਜੈਸੇ ਚਕ੍ਰ ਫੇਰਨੇ ਤੇ ਅਤੀ ਚਪਲ ਹੋਤਾ ਹੈ, ਤੈਸੇ ਸਰੀਰ ਆਦਿ ਪਦਾਰਥ ਅਤੀ ਚਪਲ ਹੈ॥
Prof. Sahib Singh(ਤਿਵੇਂ ਇਸ ਸਰੀਰ ਦੀ ਪਾਂਇਆਂ ਹੈ, ਜਿਸ ਨੂੰ ਸਿਰਜਣਹਾਰ ਨੇ ਆਪਣੀ ਕੁਦਰਤਿ ਦਾ) ਚੱਕ ਘੁਮਾ ਕੇ (ਪਿਤਾ ਦੇ ਵੀਰਜ ਦੀ) ਬੂੰਦ ਮਾਤ੍ਰ ਤੋਂ ਰਚ ਦਿੱਤਾ ਹੈ (ਜਿਵੇਂ ਕੋਈ ਘੁਮਿਆਰ ਚੱਕ ਘੁਮਾ ਕੇ ਮਿੱਟੀ ਤੋਂ ਭਾਂਡਾ ਬਣਾ ਦੇਂਦਾ ਹੈ)।

ਪਦ ਅਰਥ ਤੇ = ਤੋਂ। ਧਰਿ = ਬਣਾ ਦੇਂਦਾ ਹੈ। ਫੇਰਿ = ਫੇਰ ਕੇ।

SikhNet (Spanish)De una simple gota de esperma, el hombre fue hecho cuando la rueda rodó,

ਸਰਬ ਜੋਤਿ; ਨਾਮੈ ਕੀ ਚੇਰਿ ॥੨॥

sarab jot; naamai kee cher |2|

Sant Singh KhalsaThe lights of all souls are the servants of the Lord's Name. ||2||
Manmohan SinghAll the souls are the hand-maidens of the Lord's Name.
Manmohan Singh (Punjabi)ਸਾਰੀਆਂ ਰੂਹਾਂ, ਪ੍ਰਭੂ ਦੇ ਨਾਮ ਦੀਆਂ ਚੇਰੀਆਂ ਹਨ।
Fareedkot Teekaਸਭ ਸਕਤੀਆਂ ਅਰਥਾਤ ਕਰਾਮਾਤਾਂ ਨਾਮ ਕੀਆਂ ਦਾਸੀਆਂ ਹੈਂ, ਭਾਵ ਨਾਮ ਕੀ ਚੇਰੀ ਹੈ॥੨॥
Prof. Sahib Singh(ਸੋ, ਜੇ ਤੂੰ ਆਤਮਕ ਮੌਤ ਤੋਂ ਬਚਣਾ ਹੈ ਤਾਂ ਆਪਣੀ ਜਿੰਦ ਨੂੰ) ਉਸ ਪ੍ਰਭੂ ਦੇ ਨਾਮ ਦੀ ਦਾਸੀ ਬਣਾ ਜਿਸ ਦੀ ਜੋਤਿ ਸਭ ਜੀਵਾਂ ਵਿਚ ਮੌਜੂਦ ਹੈ ॥੨॥

ਪਦ ਅਰਥ ਨਾਮੈ ਕੀ = ਨਾਮ ਦੀ ਹੀ। ਚੇਰਿ = ਦਾਸੀ ॥੨॥

SikhNet (Spanish)pero mira, cada facultad del ser humano está bajo el poder del Nombre de Dios. (2)

ਸਰਬ ਉਪਾਇ; ਗੁਰੂ ਸਿਰਿ ਮੋਰੁ ॥

sarab upaae; guroo sir mor |

Sant Singh KhalsaMy Supreme Guru has created everything.
Manmohan SinghMy great and supreme Lord has created all.
Manmohan Singh (Punjabi)ਮੇਰੇ ਵਿਸ਼ਾਲ ਤੇ ਸ਼ਰੋਮਣੀ ਸੁਆਮੀ ਨੇ ਸਾਰਿਆਂ ਨੂੰ ਰਚਿਆ ਹੈ।
Fareedkot Teekaਹਮ ਪਰਮੇਸ੍ਵਰ ਪਾਸ ਐਸੇ ਪ੍ਰਾਰਥਨਾਂ ਕਰਤੇ ਹੈਂ: ਹੇ ਸਰਬ ਕੇ ਉਪਾਉਣੇ ਵਾਲੇ! ਹੇ ਗੁਰੂ ਵੱਡੇ! ਮੇਰੇ ਆਪ ਹੀ ਰਖਕ ਹੋ॥
Prof. Sahib Singhਹੇ ਪ੍ਰਭੂ! ਤੂੰ ਸਾਰੇ ਜੀਵ ਪੈਦਾ ਕਰ ਕੇ ਸਭ ਦੇ ਸਿਰ ਤੇ ਸ਼ਿਰੋਮਣੀ ਹੈਂ, ਗੁਰੂ ਹੈਂ।

ਪਦ ਅਰਥ ਸਿਰਿਮੋਰੁ = ਸ਼ਿਰੋਮਣੀ।

SikhNet (Spanish)Oh Dios, Tú Quien lo has creado todo, eres el Guru Sublime de todos,

ਭਗਤਿ ਕਰਉ; ਪਗ ਲਾਗਉ ਤੋਰ ॥

bhagat krau; pag laagau tor |

Sant Singh KhalsaI perform devotional worship service to You, and fall at Your Feet, O Lord.
Manmohan SinghO Lord, I perform Thy service and fall at Thine feet.
Manmohan Singh (Punjabi)ਹੇ ਹਰੀ! ਮੈਂ ਤੇਰੀ ਸੇਵਾ ਕਮਾਉਂਦਾ ਹਾਂ, ਤੇ ਤੇਰੇ ਪੈਰੀ ਪੈਂਦਾ ਹਾਂ।
Fareedkot Teekaਤੁਮਾਰੀ ਭਗਤੀ ਕਰਤਾ ਹਾਂ ਅਰ ਤੁਮਾਰੀ ਚਰਨੀ ਲਾਗਤਾ ਹਾਂ॥
Prof. Sahib Singhਮੇਰੀ ਇਹ ਤਾਂਘ ਹੈ ਕਿ ਮੈਂ ਤੇਰੀ ਭਗਤੀ ਕਰਾਂ, ਮੈਂ ਤੇਰੇ ਚਰਨੀਂ ਲੱਗਾ ਰਹਾਂ,

ਪਦ ਅਰਥ ਕਰਉ = ਮੈਂ ਕਰਾਂ। ਪਗ ਤੋਰ = ਤੇਰੀ ਚਰਨੀਂ।

SikhNet (Spanish)y así me postro a Tus Pies con total devoción a Ti.

ਨਾਮਿ ਰਤੋ; ਚਾਹਉ ਤੁਝ ਓਰੁ ॥

naam rato; chaahau tujh or |

Sant Singh KhalsaImbued with Your Name, I long to be Yours.
Manmohan SinghImbued with Thy Name, O Lord, I ever desire to be Thy wards.
Manmohan Singh (Punjabi)ਤੇਰੇ ਨਾਮ ਨਾਲ ਰੰਗਿਆ ਹੋਇਆ, ਹੇ ਸੁਆਮੀ! ਮੈਂ ਸਦਾ ਹੀ ਤੇਰੇ ਪਾਸ ਹੋਣਾ ਚਾਹੁੰਦਾ ਹਾਂ।
Fareedkot Teekaਹੇ ਹਰੀ! ਤੇਰੇ ਨਾਮ ਮੇਂ ਰਤਾ ਹੂਆ ਤੇਰੀ ਤਰਫ ਹੀ ਦੇਖ ਰਹਾ ਹਾਂ॥
Prof. Sahib Singhਤੇਰੇ ਨਾਮ-ਰੰਗ ਵਿਚ ਰੰਗਿਆ ਰਹਾਂ ਤੇ ਤੇਰਾ ਹੀ ਪੱਲਾ ਫੜੀ ਰੱਖਾਂ।

ਪਦ ਅਰਥ ਨਾਮਿ = ਨਾਮ ਵਿਚ। ਓਰੁ = ਪਾਸਾ, ਆਸਰਾ।

SikhNet (Spanish)Estoy imbuido en Tu Nombre y mi atención se enfoca sólo en Ti,

ਨਾਮੁ ਦੁਰਾਇ ਚਲੈ; ਸੋ ਚੋਰੁ ॥੩॥

naam duraae chalai; so chor |3|

Sant Singh KhalsaThose who do not let the Naam become manifest within themselves, depart like thieves in the end. ||3||
Manmohan SinghHe who departs without making manifest the Lord's Name within himself is a thief.
Manmohan Singh (Punjabi)ਜੋ ਪ੍ਰਭੂ ਦੇ ਨਾਮ ਨੂੰ ਆਪਣੇ ਅੰਦਰ ਪ੍ਰਗਟ ਕਰਨ ਦੇ ਬਗੈਰ ਜਾਂਦਾ ਹੈ, ਉਹ ਚੋਰ ਹੈ।
Fareedkot Teekaਜੋ ਨਾਮ ਕੋ (ਦੁਰਾਇ) ਲੁਕਾਇ ਕੇ ਚਲੇ ਹੈਂ, ਭਾਵ ਜੋ ਨਾਮ ਨਹੀਂ ਜਪਤੇ ਹੈਂ, ਸੋ ਚੋਰ ਹੈ॥੩॥
Prof. Sahib Singhਜੇਹੜਾ ਮਨੁੱਖ ਤੇਰੇ ਨਾਮ ਨੂੰ (ਆਪਣੀ ਜਿੰਦ ਤੋਂ) ਦੂਰ ਦੂਰ ਰੱਖ ਕੇ (ਜੀਵਨ-ਪੰਧ ਵਿਚ) ਤੁਰਦਾ ਹੈ ਉਹ ਤੇਰਾ ਚੋਰ ਹੈ ॥੩॥

ਪਦ ਅਰਥ ਦੁਰਾਇ = ਲੁਕਾ ਕੇ। ਚਲੈ = ਜੀਵਨ-ਪੰਧ ਤੇ ਤੁਰਦਾ ਹੈ ॥੩॥

SikhNet (Spanish)pues quien no hace manifiesto el Nombre de Dios en Él, deja este mundo como bandido. (3)

ਪਤਿ ਖੋਈ; ਬਿਖੁ ਅੰਚਲਿ ਪਾਇ ॥

pat khoee; bikh anchal paae |

Sant Singh KhalsaThe mortal loses his honor, gathering sin and corruption.
Manmohan SinghGathering sins in his skirt, man loses honour.
Manmohan Singh (Punjabi)ਆਪਣੇ ਪੱਲੇ ਵਿੱਚ ਪਾਪ ਪਾ ਕੇ, ਬੰਦਾ ਇੱਜ਼ਤ ਗੁਆ ਲੈਂਦਾ ਹੈ।
Fareedkot Teekaਤਿਨ ਚੋਰ ਨੇ ਵਿਖੇ ਰੂਪੀ ਵਿਖ ਕੋ ਰਿਦੇ ਅੰਚਲ ਮੇਂ ਪਾਇ ਕਰ ਅਪਨੀ ਇਜਤ ਖੋਈ ਹੈ॥
Prof. Sahib Singhਹੇ ਮੇਰੀ ਮਾਂ! ਜੇਹੜਾ ਮਨੁੱਖ (ਵਿਕਾਰਾਂ ਦੀ) ਜ਼ਹਰ ਹੀ ਪੱਲੇ ਬੰਨ੍ਹਦਾ ਹੈ ਉਹ ਆਪਣੀ ਇੱਜ਼ਤ ਗਵਾ ਲੈਂਦਾ ਹੈ,

ਪਦ ਅਰਥ ਪਤਿ = ਇੱਜ਼ਤ। ਅੰਚਲਿ ਪਾਇ = ਪੱਲੇ ਬੰਨ੍ਹ ਕੇ।

SikhNet (Spanish)Uno envenena su ser y pierde el honor, pero imbuido en el Naam,

ਸਾਚ ਨਾਮਿ ਰਤੋ; ਪਤਿ ਸਿਉ ਘਰਿ ਜਾਇ ॥

saach naam rato; pat siau ghar jaae |

Sant Singh KhalsaBut imbued with the Lord's Name, you shall go to your true home with honor.
Manmohan SinghImbued with the True Name's love, he goes to his home with honour.
Manmohan Singh (Punjabi)ਸੱਚੇ ਨਾਮ ਦੀ ਪ੍ਰੀਤ ਨਾਲ ਰੰਗਿਆ ਹੋਇਆ, ਉਹ ਇੱਜਤ ਨਾਲ ਆਪਣੇ ਘਰ ਨੂੰ ਜਾਂਦਾ ਹੈ।
Fareedkot Teekaਹੇ ਪਰਮੇਸ੍ਵਰ! ਜੋ ਪੁਰਸ ਤੇਰੇ ਸਚੇ ਨਾਮ ਮੇਂ ਰਤਾ ਹੈ, ਸੋ ਪਤਿ ਸਹਿਤ ਸ੍ਵਰੂਪ ਘਰ ਮੇਂ ਜਾਤਾ ਹੈ॥
Prof. Sahib Singhਪਰ ਜੇਹੜਾ ਬੰਦਾ ਸਦਾ-ਥਿਰ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਜਾਂਦਾ ਹੈ, ਉਹ ਪ੍ਰਭੂ ਦੇ ਦੇਸ ਵਿਚ ਇੱਜ਼ਤ ਨਾਲ ਜਾਂਦਾ ਹੈ।
SikhNet (Spanish)el Nombre del Señor, uno llega hasta su Hogar Celestial lleno de Gloria.

ਜੋ ਕਿਛੁ ਕੀਨੑਸਿ; ਪ੍ਰਭੁ ਰਜਾਇ ॥

jo kichh keenas; prabh rajaae |

Sant Singh KhalsaGod does whatever He wills.
Manmohan SinghWhatever the Lord does; that is in His will.
Manmohan Singh (Punjabi)ਜੋ ਕੁਛ ਭੀ ਸੁਆਮੀ ਕਰਦਾ ਹੈ, ਉਹ ਉਸ ਦੀ ਰਜਾ ਵਿੱਚ ਹੈ।
Fareedkot Teekaਜੋ ਕੁਛ ਹੈ, ਸੋ ਪ੍ਰਭੂ ਨੇ ਅਪਨੀ ਰਜਾਇ ਮੇਂ ਕੀਆ ਹੈ॥
Prof. Sahib Singh(ਉਸ ਨੂੰ ਇਹ ਯਕੀਨ ਹੁੰਦਾ ਹੈ ਕਿ) ਪ੍ਰਭੂ ਜੋ ਕੁਝ ਕਰਦਾ ਹੈ ਆਪਣੀ ਰਜ਼ਾ ਵਿਚ ਕਰਦਾ ਹੈ (ਕਿਸੇ ਹੋਰ ਦਾ ਉਸ ਦੀ ਰਜ਼ਾ ਵਿਚ ਕੋਈ ਦਖ਼ਲ ਨਹੀਂ),

ਪਦ ਅਰਥ ਕੀਨ੍ਹ੍ਹਸਿ = ਕਰਦਾ ਹੈ।

SikhNet (Spanish)Oh, todo lo que Dios hace, está en Su Voluntad

ਭੈ ਮਾਨੈ; ਨਿਰਭਉ ਮੇਰੀ ਮਾਇ ॥੪॥

bhai maanai; nirbhau meree maae |4|

Sant Singh KhalsaOne who abides in the Fear of God, becomes fearless, O my mother. ||4||
Manmohan SinghWhosoever lives in the Lord's fear; he becomes fear-free, O my mother.
Manmohan Singh (Punjabi)ਜਿਹੜਾ ਕੋਈ ਪ੍ਰਭੂ ਦੇ ਡਰ ਵਿੱਚ ਵੱਸਦਾ ਹੈ, ਉਹ ਡਰ-ਰਹਿਤ ਹੋ ਜਾਂਦਾ ਹੈ, ਹੇ ਮੇਰੀ ਮਾਤਾ!
Fareedkot Teekaਹੇ ਮੇਰੀ (ਮਾਇ) ਸਖੀਓ! ਜੋ ਤਿਸ ਕੇ ਭੈ ਕੋ ਮਾਨਤੇ ਹੈਂ, ਸੋ ਨਿਰਭਉ ਹੋਏ ਹੈਂ॥੪॥
Prof. Sahib Singhਤੇ ਜੇਹੜਾ ਬੰਦਾ ਉਸ ਦੇ ਡਰ-ਅਦਬ ਵਿਚ ਰਹਿਣ ਗਿੱਝ ਜਾਂਦਾ ਹੈ ਉਹ (ਇਸ ਜੀਵਨ-ਸਫ਼ਰ ਵਿਚ ਕਾਮ ਕ੍ਰੋਧ ਆਦਿਕ ਵਲੋਂ) ਬੇ-ਫ਼ਿਕਰ ਹੋ ਕੇ ਤੁਰਦਾ ਹੈ ॥੪॥

ਪਦ ਅਰਥ ਮਾਇ = ਹੇ ਮਾਂ! ॥੪॥

SikhNet (Spanish)y quien sea que viva en el Temor de Dios, vivirá sin miedo. (4)

ਕਾਮਨਿ ਚਾਹੈ; ਸੁੰਦਰਿ ਭੋਗੁ ॥

kaaman chaahai; sundar bhog |

Sant Singh KhalsaThe woman desires beauty and pleasure.
Manmohan SinghThe woman desires beauteous pleasures of flesh.
Manmohan Singh (Punjabi)ਇਸਤਰੀ ਸੋਹਣਿਆਂ ਭੋਗ ਵਿਲਾਸਾਂ ਨੂੰ ਲੋੜਦੀ ਹੈ।
Fareedkot Teekaਇਸਤ੍ਰੀ ਸੁੰਦਰ ਭੋਗੋਂ ਕੋ ਚਾਹਤੀ ਹੈ॥
Prof. Sahib Singhਸੁੰਦਰ ਜੀਵ-ਇਸਤ੍ਰੀ ਦੁਨੀਆ ਦੇ ਚੰਗੇ ਪਦਾਰਥਾਂ ਦਾ ਭੋਗ ਲੋੜਦੀ ਹੈ,

ਪਦ ਅਰਥ ਕਾਮਨਿ = ਇਸਤ੍ਰੀ। ਸੁੰਦਰਿ = ਸੋਹਣੀ।

SikhNet (Spanish)La esposa ansía tener belleza, disfrutar de su cuerpo,

ਪਾਨ ਫੂਲ ਮੀਠੇ ਰਸ ਰੋਗ ॥

paan fool meetthe ras rog |

Sant Singh KhalsaBut betel leaves, garlands of flowers and sweet tastes lead only to disease.
Manmohan SinghBetel-leaves, flower-garland and sweet dainties lead to maladies.
Manmohan Singh (Punjabi)ਪਾਨ ਬੀੜੇ, ਫੁੱਲਾਂ ਦੇ ਹਾਰ ਅਤੇ ਮਿੱਠੀਆਂ ਨਿਆਮਤਾਂ ਬੀਮਾਰੀਆਂ ਉਤਪੰਨ ਕਰਦੀਆਂ ਹਨ।
Fareedkot Teekaਪਾਨੋਂ ਕੇ ਬੀੜੇ ਫੂਲੋਂ ਕੇ ਹਾਰ ਔਰ ਮੀਠੇ ਰਸ ਜੋ ਹੈਂ ਸਭ ਰੋਗੁ ਰੂਪ ਹੈਂ, ਭਾਵ ਅੰਤ ਕੋ ਦੁਖਦਾਈ ਹੈਂ॥
Prof. Sahib Singhਪਰ ਇਹ ਪਾਨ ਫੁੱਲ ਮਿੱਠੇ ਪਦਾਰਥਾਂ ਦੇ ਸੁਆਦ-ਇਹ ਸਭ ਹੋਰ ਹੋਰ ਵਿਕਾਰ ਤੇ ਰੋਗ ਹੀ ਪੈਦਾ ਕਰਦੇ ਹਨ।
SikhNet (Spanish)de hojas de betel, arreglos florales y sabores dulces,

ਖੀਲੈ ਬਿਗਸੈ; ਤੇਤੋ ਸੋਗ ॥

kheelai bigasai; teto sog |

Sant Singh KhalsaThe more she plays and enjoys, the more she suffers in sorrow.
Manmohan SinghThe more she sports and enjoys, the more she comes to grief.
Manmohan Singh (Punjabi)ਜਿੰਨਾਂ ਬਹੁਤਾ ਉਹ ਖੰਡਦੀ ਮਲਦੀ ਅਤੇ ਅਨੰਦ ਮਾਣਦੀ ਹੈ, ਉਨਾ ਬਹੁਤਾ ਹੀ ਉਸ ਨੂੰ ਰੰਜ ਗਮ ਵਿਆਪਦਾ ਹੈ।
Fareedkot Teekaਜਿਤਨਾ ਇਸਤ੍ਰੀ ਆਦਿਕੋਂ ਸੇ (ਖੀਲੈ) ਖੇਲਤਾ ਹੈ ਔਰ (ਬਿਗਸੈ) ਪ੍ਰਸੰਨ ਹੋਤਾ ਹੈ, ਤਿਤਨਾ ਹੀ ਤਿਨ ਕੇ ਵਿਜੋਗ ਕਰ ਸੋਗ ਹੋਤਾ ਹੈ॥
Prof. Sahib Singhਜਿਤਨਾ ਹੀ ਵਧੀਕ ਉਹ ਇਹਨਾਂ ਭੋਗਾਂ ਵਿਚ ਖਿੱਲੀਆਂ ਮਾਰਦੀ ਹੈ ਤੇ ਖ਼ੁਸ਼ ਹੁੰਦੀ ਹੈ ਉਤਨਾ ਹੀ ਵਧੀਕ ਦੁੱਖ-ਰੋਗ ਵਿਆਪਦਾ ਹੈ।

ਪਦ ਅਰਥ ਖੀਲੈ = ਖੇਲਦੀ ਹੈ, ਖਿੱਲੀਆਂ ਪਾਂਦੀ ਹੈ। ਬਿਗਸੈ = ਖਿੜਦੀ ਹੈ, ਖ਼ੁਸ ਹੁੰਦੀ ਹੈ। ਤੇਤੋ = ਉਤਨਾ ਹੀ (ਵਧੀਕ)।

SikhNet (Spanish)pero todo esto la llevan al dolor, y mientras más se divierte y disfruta, más la tristeza la aborda.

ਪ੍ਰਭ ਸਰਣਾਗਤਿ; ਕੀਨੑਸਿ ਹੋਗ ॥੫॥

prabh saranaagat; keenas hog |5|

Sant Singh KhalsaBut when she enters into the Sanctuary of God, whatever she wishes comes to pass. ||5||
Manmohan SinghIf she enters the Lord's refuge, what she wishes to do that comes to pass.
Manmohan Singh (Punjabi)ਜੇਕਰ ਉਹ ਸੁਆਮੀ ਦੀ ਸਰਣ ਸੰਭਾਲ ਲਵੇ ਤਾਂ ਜੋ ਕੁਛ ਉਹ ਕਰਨਾ ਚਾਹੁੰਦੀ ਹੈ, ਉਹ ਹੋ ਜਾਂਦਾ ਹੈ।
Fareedkot Teekaਤਾਂ ਤੇ ਪ੍ਰਭ ਕੀ ਸਰਣਾਗਤਿ ਹੋਣੇ ਸੇ ਕ੍ਯਾ ਨਹੀਂ ਪ੍ਰਾਪਤ ਹੋਤਾ, ਭਾਵ ਸਭ ਕੁਛ ਹੋਤਾ ਹੈ॥੫॥
Prof. Sahib Singhਪਰ ਜੇਹੜੀ ਜੀਵ-ਇਸਤ੍ਰੀ ਪ੍ਰਭੂ ਦੀ ਸਰਨ ਆ ਜਾਂਦੀ ਹੈ (ਉਹ ਰਜ਼ਾ ਵਿਚ ਤੁਰਦੀ ਹੈ ਉਸ ਨੂੰ ਨਿਸ਼ਚਾ ਹੁੰਦਾ ਹੈ ਕਿ) ਜੋ ਕੁਝ ਪ੍ਰਭੂ ਕਰਦਾ ਹੈ ਉਹੀ ਹੁੰਦਾ ਹੈ ॥੫॥

ਪਦ ਅਰਥ ਕੀਨ੍ਹ੍ਹਸਿ = ਕਰਦਾ ਹੈ ॥੫॥

SikhNet (Spanish)Aquel Alma que penetra en el Santuario del Señor, logra para ella cualquier deseo. (5)

ਕਾਪੜੁ ਪਹਿਰਸਿ; ਅਧਿਕੁ ਸੀਗਾਰੁ ॥

kaaparr pahiras; adhik seegaar |

Sant Singh KhalsaShe wears beautiful clothes with all sorts of decorations.
Manmohan SinghShe wears robes and makes many decorations.
Manmohan Singh (Punjabi)ਉਹ ਪੁਸ਼ਾਕ ਪਹਿਨਦੀ ਹੈ ਤੇ ਘਣੇਰੇ ਹਾਰ ਸ਼ਿੰਗਾਰ ਕਰਦੀ ਹੈ।
Fareedkot Teekaਕਪੜੇ ਪਹਿਰ ਕਰ ਅਧਕ ਸੀਗਾਰੁ ਕਰਤਾ ਹੈ॥
Prof. Sahib Singhਜੇਹੜੀ ਜੀਵ-ਇਸਤ੍ਰੀ ਸੋਹਣਾ ਸੋਹਣਾ ਕੱਪੜਾ ਪਹਿਨਦੀ ਹੈ ਵਧੀਕ ਵਧੀਕ ਸ਼ਿੰਗਾਰ ਕਰਦੀ ਹੈ,

ਪਦ ਅਰਥ ਪਹਿਰਸਿ = ਪਹਿਨਦੀ ਹੈ। ਅਧਿਕੁ = ਬਹੁਤ।

SikhNet (Spanish)La que se arregla para vestirse de novia o de cualquier otra manera,

ਮਾਟੀ ਫੂਲੀ; ਰੂਪੁ ਬਿਕਾਰੁ ॥

maattee foolee; roop bikaar |

Sant Singh KhalsaBut the flowers turn to dust, and her beauty leads her into evil.
Manmohan SinghThe body is but the dust mouled flower, and beauty leads to sins.
Manmohan Singh (Punjabi)ਦੇਹਿ ਕੇਵਲ ਘੱਟੇ ਮਿੱਟੀ ਦਾ ਬਣਿਆਂ ਹੋਇਆ ਫੁੱਲ ਹੈ ਅਤੇ ਸੁੰਦਰਤਾ ਪਾਪਾਂ ਵੰਲ ਲੈ ਜਾਂਦੀ ਹੈ।
Fareedkot Teekaਦੇਹ ਤੋ ਏਕ ਮਾਟੀ ਫੂਲੀ ਹੂਈ ਹੈ। ਸੁੰਦ੍ਰ ਰੂਪ ਬਨਾਉਨੇ ਤੇ, ਭਾਵ ਨਾਨਾ ਪ੍ਰਕਾਰ ਕੇ ਸੀਗਾਰ ਕਰਨੇ ਸੇ ਬਿਕਾਰ ਉਤਪਤਿ ਹੋਤੇ ਹੈਂ॥
Prof. Sahib Singhਆਪਣੀ ਕਾਂਇਆਂ ਨੂੰ ਵੇਖ ਵੇਖ ਕੇ ਫੁੱਲ ਫੁੱਲ ਬਹਿੰਦੀ ਹੈ, ਉਸ ਦਾ ਰੂਪ ਉਸ ਨੂੰ ਹੋਰ ਹੋਰ ਵਿਕਾਰ ਵਲ ਪ੍ਰੇਰਦਾ ਹੈ,

ਪਦ ਅਰਥ ਮਾਟੀ = ਮਿੱਟੀ ਦੀ ਮੂਰਤੀ, ਕਾਂਇਆਂ। ਫੂਲੀ = ਫੁੱਲਦੀ ਹੈ, ਮਾਣ ਕਰਦੀ ਹੈ।

SikhNet (Spanish)su belleza es desperdiciada, como la flor hecha de barro,

ਆਸਾ ਮਨਸਾ; ਬਾਂਧੋ ਬਾਰੁ ॥

aasaa manasaa; baandho baar |

Sant Singh KhalsaHope and desire have blocked the doorway.
Manmohan SinghHope and desire have barred the door to God.
Manmohan Singh (Punjabi)ਉਮੈਦ ਅਤੇ ਖਾਹਿਸ਼ਾਂ ਨੇ ਵਾਹਿਗੁਰੂ ਦਾ ਬੂਹਾ ਬੰਦ ਕੀਤਾ ਹੋਇਆ ਹੈ।
Fareedkot Teeka(ਮਨਸਾ) ਬੁਧੀ ਮੇਂ ਜੋ ਆਸਾ ਹੈ ਤਿਸ ਨੇ ਪਰਮੇਸ੍ਵਰ ਕਾ ਦਰ ਬਾਂਧ ਰਖਾ ਹੈ, ਭਾਵ ਆਸਾ ਤਿਸ ਕੇ ਦ੍ਵਾਰੇ ਮੇਂ ਜਾਨੇ ਨਹੀਂ ਦੇਤੀ॥
Prof. Sahib Singhਦੁਨੀਆ ਦੀਆਂ ਆਸਾਂ ਤੇ ਖ਼ਾਹਸ਼ਾਂ ਉਸ ਦੇ (ਦਸਵੇਂ) ਦਰਵਾਜ਼ੇ ਨੂੰ ਬੰਦ ਕਰ ਦੇਂਦੀਆਂ ਹਨ,

ਪਦ ਅਰਥ ਬਾਰੁ = ਦਰਵਾਜ਼ਾ (ਜਿਸ ਰਸਤੇ ਪ੍ਰਭੂ ਨੂੰ ਮਿਲ ਸਕੀਦਾ ਹੈ)।

SikhNet (Spanish)esperando y deseando abrir sus puertas a Dios, pues sin el Nombre,

ਨਾਮ ਬਿਨਾ; ਸੂਨਾ ਘਰੁ ਬਾਰੁ ॥੬॥

naam binaa; soonaa ghar baar |6|

Sant Singh KhalsaWithout the Naam, one's hearth and home are deserted. ||6||
Manmohan SinghWithout the Name, forlorn is one's hearth and home.
Manmohan Singh (Punjabi)ਨਾਮ ਦੇ ਬਗੈਰ, ਸੁੰਨਮਸਾਨ ਹੈ ਇਨਸਾਨ ਦਾ ਦਰ-ਘਰ।
Fareedkot Teekaਨਾਮ ਸੇ ਬਿਨਾਂ (ਘਰੁ) ਅੰਤਹਕਰਣ ਔਰ (ਬਾਰੁ) ਮੁਖ ਸੁੰਨ ਹੈ, ਭਾਵ ਨਿਸਫਲ ਹੈ॥੬॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਉਸ ਦਾ ਹਿਰਦਾ-ਘਰ ਸੁੰਞਾ ਹੀ ਰਹਿੰਦਾ ਹੈ ॥੬॥

ਪਦ ਅਰਥ ਘਰੁ ਬਾਰੁ = ਹਿਰਦਾ ॥੬॥

SikhNet (Spanish)el ser de uno es como un hogar abandonado. (6)

ਗਾਛਹੁ ਪੁਤ੍ਰੀ. ਰਾਜ ਕੁਆਰਿ ॥

gaachhahu putree. raaj kuaar |

Sant Singh KhalsaO princess, my daughter, run away from this place!
Manmohan SinghO princess, my daughter, hasten away from here.
Manmohan Singh (Punjabi)ਹੇ ਰਾਜ ਕੰਨਿਆਂ! ਮੇਰੀ ਧੀਏ ਤੂੰ ਏਥੋਂ ਚਲੀ ਜਾ।
Fareedkot Teekaਹੇ (ਰਾਜ ਕੁਆਰਿ) ਰਾਜ ਦਾਸੀਓ ਤੇ ਪੁਤ੍ਰੀ! ਈਹਾਂ ਸੇ (ਗਾਛਹੁ) ਚਲੀ ਜਾਵੋ, ਭਾਵ ਈਹਾਂ ਖੋਟੀ ਭਾਵਨਾ ਨਾ ਕਰੋ॥
Prof. Sahib Singhਹੇ ਜਿੰਦੇ! ਉੱਠ ਉੱਦਮ ਕਰ, ਤੂੰ ਸਾਰੇ ਜਗਤ ਦੇ ਰਾਜੇ-ਪ੍ਰਭੂ ਦੀ ਅੰਸ ਹੈਂ, ਤੂੰ ਰਾਜ-ਪੁਤ੍ਰੀ ਹੈਂ, ਤੂੰ ਰਾਜ-ਕੁਮਾਰੀ ਹੈਂ,

ਪਦ ਅਰਥ ਗਾਛਹੁ = ਜਾਓ (ਮੈਨੂੰ ਕੁਰਾਹੇ ਪਾਣ ਦੇ ਜਤਨ ਨਾਹ ਕਰੋ)। ਪੁਤ੍ਰੀ ਰਾਜ ਕੁਆਰਿ = ਹੇ ਪੁਤ੍ਰੀ! ਹੇ ਰਾਜ ਕੁਮਾਰੀ! ਹੇ ਮੇਰੀ ਜਿੰਦੇ!

SikhNet (Spanish)Oh novia, oh princesa, oh mi Alma,

ਨਾਮੁ ਭਣਹੁ ਸਚੁ; ਦੋਤੁ ਸਵਾਰਿ ॥

naam bhanahu sach; dot savaar |

Sant Singh KhalsaChant the True Name, and embellish your days.
Manmohan SinghTo embellish thine days, utter the True Name.
Manmohan Singh (Punjabi)ਆਪਣਿਆਂ ਦਿਨਾਂ ਨੂੰ ਸ਼ਸ਼ੋਭਤ ਕਰਨ ਲਈ ਤੂੰ ਸੱਚੇ ਨਾਮ ਦਾ ਉਚਾਰਨ ਕਰ।
Fareedkot Teekaਤੁਮ (ਦੋਤੁ) ਸੂਰਜ ਕੇ ਉਦੈ ਹੋਣੇ ਸਮੈਂ (ਸਵਾਰਿ) ਬਣਾਇ ਕਰਕੇ, ਭਾਵ ਪ੍ਰੇਮ ਸਹਿਤ ਸਚ ਰੂਪ ਪਰਮੇਸ੍ਵਰ ਕੇ ਨਾਂਮ ਕੋ (ਭਣਹੁ) ਉਚਾਰੋ॥
Prof. Sahib Singhਅੰਮ੍ਰਿਤ ਵੇਲੇ ਦੀ ਸੰਭਾਲ ਕਰ ਕੇ ਨਿਤ ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਸਿਮਰ।

ਪਦ ਅਰਥ ਦੋਤੁ = ਅੰਮ੍ਰਿਤ ਵੇਲਾ, ਸਵੇਰਾ, ਦਿਨ। ਸਵਾਰਿ = ਸਵਾਰ ਕੇ, ਸੰਭਾਲ ਕੇ।

SikhNet (Spanish)escucha ahora y canta el Verdadero Nombre para que así decores tus días.

ਪ੍ਰਿਉ ਸੇਵਹੁ; ਪ੍ਰਭ ਪ੍ਰੇਮ ਅਧਾਰਿ ॥

priau sevahu; prabh prem adhaar |

Sant Singh KhalsaServe your Beloved Lord God, and lean on the Support of His Love.
Manmohan SinghLeaning on His love, serve thou thy loved Lord.
Manmohan Singh (Punjabi)ਉਸ ਦੇ ਪਿਆਰ ਦਾ ਆਸਰਾ ਲੈ, ਤੂੰ ਆਪਣੇ ਪਿਆਰੇ ਸੁਆਮੀ ਦੀ ਸੇਵਾ ਕਰ।
Fareedkot Teekaਜੋ ਸਰਬ ਕਾ (ਅਧਾਰਿ) ਆਸਰਾ ਰੂਪ ਹੈ ਤਿਸ ਪ੍ਰਭੂ ਪਤੀ ਕੋ ਪ੍ਰੇਮ ਕਰ ਕੇ ਸੇਵਹੁ॥
Prof. Sahib Singhਪ੍ਰਭੂ ਦੇ ਪ੍ਰੇਮ ਦੇ ਆਸਰੇ ਰਹਿ ਕੇ ਉਸ ਪ੍ਰੀਤਮ ਦੀ ਸੇਵਾ-ਭਗਤੀ ਕਰ,

ਪਦ ਅਰਥ ਅਧਾਰਿ = ਆਸਰੇ ਨਾਲ।

SikhNet (Spanish)Sí, sirve a tu Amado Esposo, apoyándote en Su Amor,

ਗੁਰਸਬਦੀ; ਬਿਖੁ ਤਿਆਸ ਨਿਵਾਰਿ ॥੭॥

gurasabadee; bikh tiaas nivaar |7|

Sant Singh KhalsaThrough the Word of the Guru's Shabad, abandon your thirst for corruption and poison. ||7||
Manmohan SinghBy the Guru's word, abandon thou thy thirst for evil deeds.
Manmohan Singh (Punjabi)ਗੁਰਾਂ ਦੀ ਬਾਣੀ ਦੁਆਰਾ ਤੂੰ ਮੰਦੇ ਕਰਮਾਂ ਦੀ ਆਪਣੀ ਪਿਆਸ ਨੂੰ ਦੂਰ ਕਰ ਦੇ।
Fareedkot Teekaਗੁਰੋਂ ਕੇ ਸਬਦ ਕਰ ਵਿਸ੍ਯੋਂ ਕੀ (ਤਿਆਸ) ਤ੍ਰਿਸਨਾਂ ਕੋ ਨਿਵਾਰਨ ਕਰੋ॥੭॥☬ਜੇ ਕਹੇ ਹਮਾਰੇ ਹਾਵ ਭਾਵ ਕਟਾਖੋਂ ਸੇ ਆਪ ਮੋਹਤ ਕ੍ਯੋਂ ਨ ਹੂਏ? ਸੋ ਕਹਤੇ ਹੈਂ:
Prof. Sahib Singhਤੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਮਾਇਆ ਦੀ ਤ੍ਰਿਸ਼ਨਾ ਨੂੰ ਦੂਰ ਕਰ ਇਹ ਤ੍ਰਿਸ਼ਨਾ ਜ਼ਹਰ ਹੈ ਜੋ ਤੇਰੇ ਆਤਮਕ ਜੀਵਨ ਨੂੰ ਮਾਰ ਦੇਵੇਗੀ ॥੭॥

ਪਦ ਅਰਥ ਤਿਆਸ = ਮਾਇਆ ਦੀ ਤ੍ਰਿਸ਼ਨਾ ॥੭॥

SikhNet (Spanish)y haz a un lado tu ansia por las aguas envenenadas, apoyándote en la Palabra del Shabd del Guru. (7)

ਮੋਹਨਿ. ਮੋਹਿ ਲੀਆ; ਮਨੁ ਮੋਹਿ ॥

mohan. mohi leea; man mohi |

Sant Singh KhalsaMy Fascinating Lord has fascinated my mind.
Manmohan SinghMy fascinating Lord, has fascinated my mind.
Manmohan Singh (Punjabi)ਮਨਮੋਹਨ ਸੁਆਮੀ ਨੇ ਮੇਰਾ ਚਿੱਤ ਮੋਹਿਤ ਕਰ ਲਿਆ ਹੈ।
Fareedkot Teekaਹਮਾਰਾ ਮਨੁ ਤੌ (ਮੋਹਨਿ) ਪਰਮੇਸ੍ਵਰ ਨੇ ਮੋਹ ਲੀਆ ਹੈ॥
Prof. Sahib Singhਤੈਂ ਮੋਹਨ ਨੇ (ਆਪਣੇ ਕੌਤਕਾਂ ਨਾਲ) ਮੇਰਾ ਮਨ ਮੋਹ ਲਿਆ ਹੈ,

ਪਦ ਅਰਥ ਮੋਹਨਿ = ਮੋਹਨ ਨੇ। ਮਨੁ ਮੋਹਿ = ਮੇਰਾ ਮਨ।

SikhNet (Spanish)Mi Fascinante Señor, Le has fascinado a mi mente,

ਗੁਰ ਕੈ ਸਬਦਿ; ਪਛਾਨਾ ਤੋਹਿ ॥

gur kai sabad; pachhaanaa tohi |

Sant Singh KhalsaThrough the Word of the Guru's Shabad, I have realized You, Lord.
Manmohan SinghThrough the Guru's word, I have recognised Thee.
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ, ਮੈਂ ਤੈਨੂੰ ਸਿੰਞਾਂਣ ਲਿਆ ਹੈ।
Fareedkot Teekaਗੁਰੋਂ ਕੇ ਸਬਦ ਕਰ ਤੁਮ ਕੋ ਪਛਾਨਾ ਹੈ, ਭਾਵ ਸੇ ਤੁਮ ਕੋ ਹਾਡ ਚਾਮ ਰੂਪ ਕਰ ਜਾਨਾ ਹੈ; ਵਾ ਹੇ ਮੋਹਨ ਪਰਮੇਸਰ! ਤੈਨੇ ਮੇਰਾ ਮਨ ਅਪਨੇ ਵਿਖੇ ਮੋਹ ਲੀਆ ਹੈ। ਗੁਰ ਉਪਦੇਸ ਕਰ ਮੈਨੇ ਤੇਰੇ ਯਥਾਰਥ ਰੂਪ ਕੋ ਪਛਾਨਾ ਹੈ॥
Prof. Sahib Singh(ਮੇਹਰ ਕਰ ਤਾ ਕਿ) ਮੈਂ ਗੁਰੂ ਦੇ ਸ਼ਬਦ ਦੀ ਰਾਹੀਂ ਤੈਨੂੰ ਪਛਾਣ ਸਕਾਂ।

ਪਦ ਅਰਥ ਤੋਹਿ = (ਹੇ ਪ੍ਰਭੂ!) ਤੈਨੂੰ।

SikhNet (Spanish)sí, Te me has revelado a través de la Palabra del Shabd del Guru.

ਨਾਨਕ. ਠਾਢੇ ਚਾਹਹਿ; ਪ੍ਰਭੂ ਦੁਆਰਿ ॥

naanak. tthaadte chaaheh; prabhoo duaar |

Sant Singh KhalsaNanak stands longingly at God's Door.
Manmohan SinghStanding at Thy door, O Lord, Nanak longs for Thy vision.
Manmohan Singh (Punjabi)ਹੇ ਸਾਹਿਬ! ਤੇਰੇ ਬੂਹੇ ਤੇ ਖੜਾ ਹੋਇਆ ਨਾਨਕ ਤੇਰੇ ਦਰਸਨ ਦੀ ਤਾਂਘ ਕਰਦਾ ਹੈ।
Fareedkot Teekaਹੇ ਪ੍ਰਭੂ! ਤੇਰੇ ਦੁਆਰੇ ਪਰ ਖੜੇ ਤੇਰੇ ਕੋ ਚਾਹਤੇ ਹੈਂ॥
Prof. Sahib Singhਹੇ ਨਾਨਕ ਅਰਦਾਸ ਕਰਦਾ ਹੈ- ਹੇ ਪ੍ਰਭੂ! ਅਸੀਂ ਜੀਵ ਤੇਰੇ ਦਰ ਤੇ ਖਲੋਤੇ (ਬੇਨਤੀ ਕਰਦੇ ਹਾਂ),

ਪਦ ਅਰਥ ਠਾਢੇ = ਖਲੋਤੇ ਹੋਏ। ਦੁਆਰਿ = ਦਰ ਤੇ।

SikhNet (Spanish)Nanak sólo busca postrarse ante Tu Puerta, oh Dios,

ਤੇਰੇ ਨਾਮਿ ਸੰਤੋਖੇ; ਕਿਰਪਾ ਧਾਰਿ ॥੮॥੧॥

tere naam santokhe; kirapaa dhaar |8|1|

Sant Singh KhalsaI am content and satisfied with Your Name; please shower me with Your Mercy. ||8||1||
Manmohan SinghI am content with Thy Name; Thou shower Thine benediction on me, O Lord!
Manmohan Singh (Punjabi)ਸੰਤੁਸ਼ਟ ਹਾਂ ਮੈਂ ਤੇਰੇ ਨਾਮ ਨਾਲ, ਤੂੰ ਮੇਰੇ ਉਤੇ ਆਪਣੀ ਮਿਹਰ ਕਰ, ਹੇ ਸੁਆਮੀ!
Fareedkot Teekaਜਬ ਤੈਨੇ ਕਿਰਪਾ ਧਾਰੀ ਹੈ ਤਬ ਤੇਰੇ ਨਾਮ ਕਰ ਹਮ ਸੰਤੁਸ਼ਟ ਭਏ ਹਾਂ॥☬ਜਬ ਇਹ ਉਪਦੇਸ ਸੁਣਾ ਤਬ ਵਹੁ ਇਸਤ੍ਰੀਆਂ ਨਿਮਸਕਾਰ ਕਰ ਕੇ ਮੁੜ ਆਈਆਂ ਔਰ ਰਾਜੇ ਕੇ ਪਾਸ ਮਹਾਰਾਜ ਕੀ ਉਸਤਤੀ ਕੀਤੀ ਤਬ ਵਹੁ ਰਾਜਾ ਭੀ ਸਿਖ੍ਯ ਭ੍ਯਾ॥੮॥੧॥☬ਮਨ ਕੇ ਭੂਲਣੇ ਕਰ ਜੋ ਗਤੀ ਹੋਤੀ ਹੈ ਔਰ ਮਨ ਸਮਝਾਵਨੇ ਕੀ ਰੀਤੀ ਕਹਤੇ ਹੈਂ:
Prof. Sahib Singhਕਿਰਪਾ ਕਰ, ਤੇਰੇ ਨਾਮ ਵਿਚ ਜੁੜ ਕੇ ਅਸੀਂ ਸੰਤੋਖ ਧਾਰਨ ਕਰ ਸਕੀਏ ॥੮॥੧॥

ਪਦ ਅਰਥ ਨਾਮਿ = ਨਾਮ ਵਿਚ। ਕਿਰਪਾ ਧਾਰਿ = ਮੇਹਰ ਕਰ ॥੮॥੧॥

SikhNet (Spanish)bendícelo para que encuentre el Contentamiento en Tu Nombre. (8-1)

Open this shabad →

Shabad Guru Nanak Dev Ji Raag Basant continues on Ang 1188

ਬਸੰਤੁ ਮਹਲਾ ੧ ॥

basant mahalaa 1 |

Sant Singh KhalsaBasant, First Mehl:
Manmohan SinghBasant 1st Guru.
Manmohan Singh (Punjabi)ਬਸੰਤ ਪਹਿਲੀ ਪਾਤਸ਼ਾਹੀ।
SikhNet (Spanish)Basant Mejl Guru Nanak, Primer Canal Divino,

ਮਨੁ ਭੂਲਉ; ਭਰਮਸਿ ਆਇ ਜਾਇ ॥

man bhoolau; bharamas aae jaae |

Sant Singh KhalsaThe mind is deluded by doubt; it comes and goes in reincarnation.
Manmohan SinghStraying in doubt, the soul comes and goes.
Manmohan Singh (Punjabi)ਸੰਦੇਹ ਅੰਦਰ ਭੁੱਲੀ ਹੋਈ ਆਤਮਾਂ ਆਉਂਦੀ ਅਤੇ ਜਾਂਦੀ ਹੈ।
Fareedkot Teekaਹੇ ਭਾਈ! ਮਨ ਭ੍ਰਮ ਕਰ ਕੇ ਸ੍ਵਰੂਪ ਸੇ ਭੂਲਾ ਹੂਆ ਜਨਮਤਾ ਹੈ॥
Prof. Sahib Singh(ਮਾਇਆ ਦੇ ਮੋਹ ਦੇ ਕਾਰਨ) ਕੁਰਾਹੇ ਪਿਆ ਹੋਇਆ ਮਨ ਭਟਕਦਾ ਹੈ (ਮਾਇਆ ਦੀ ਖ਼ਾਤਰ ਹੀ) ਦੌੜ-ਭੱਜ ਕਰਦਾ ਰਹਿੰਦਾ ਹੈ,

ਪਦ ਅਰਥ ਭਰਮਸਿ = ਭਟਕਦਾ ਹੈ। ਆਇ ਜਾਇ = ਆਉਂਦਾ ਹੈ ਜਾਂਦਾ ਹੈ, ਦੌੜ-ਭੱਜ ਕਰਦਾ ਹੈ।

SikhNet (Spanish)Mi mente se ha desviado del Sendero y así vacila,

ਅਤਿ ਲੁਬਧ ਲੁਭਾਨਉ; ਬਿਖਮ ਮਾਇ ॥

at lubadh lubhaanau; bikham maae |

Sant Singh KhalsaIt is lured by the poisonous lure of Maya.
Manmohan SinghThe greed of poisonous mammon has greatly lured it.
Manmohan Singh (Punjabi)ਜਹਿਰ ਰੂਪੀ ਮਾਇਆ ਦੇ ਲਾਲਚ ਲੇ ਇਸ ਨੂੰ ਅਤਿਅੰਤ ਲੁਭਾਇਮਾਨ ਕਰ ਲਿਆ ਹੈ।
Fareedkot Teekaਅਤੀ (ਲੁਬਧ) ਲੋਭੀ ਹੂਆ ਹੂਆ ਬਿਖਮ ਰੂਪ ਮਾਇਆ ਮੇਂ ਲੁਭਾਨਾ ਹੈ॥
Prof. Sahib Singhਬੜਾ ਲਾਲਚੀ ਹੋਇਆ ਰਹਿੰਦਾ ਹੈ, ਉਸ ਮਾਇਆ ਦੇ ਲਾਲਚ ਵਿਚ ਫਸਿਆ ਰਹਿੰਦਾ ਹੈ, ਜਿਸ ਦੀ ਫਾਹੀ ਵਿਚੋਂ ਨਿਕਲਣਾ ਬਹੁਤ ਔਖਾ ਹੈ।

ਪਦ ਅਰਥ ਅਤਿ = ਬਹੁਤ। ਲੁਬਧ = ਲਾਲਚੀ। ਲੁਭਾਨਉ = ਲਾਲਚ ਵਿਚ ਫਸਿਆ ਹੋਇਆ ਹੈ। ਬਿਖਮ ਮਾਇ = ਔਖੀ ਮਾਇਆ, ਉਹ ਮਾਇਆ ਜਿਸ ਤੋਂ ਬਚਣਾ ਬਹੁਤ ਔਖਾ ਹੈ।

SikhNet (Spanish)siendo atrapada por el ansia y el veneno de Maya.

ਨਹ ਅਸਥਿਰੁ ਦੀਸੈ; ਏਕ ਭਾਇ ॥

neh asathir deesai; ek bhaae |

Sant Singh KhalsaIt does not remain stable in the Love of the One Lord.
Manmohan SinghIt is seen not fixed in the love of One Lord.
Manmohan Singh (Punjabi)ਇਹ ਇੱਕ ਪ੍ਰਭੂ ਦੀ ਪ੍ਰੀਤ ਅੰਦਰ ਦ੍ਰਿੜ ਨਹੀਂ ਨਹੀਂ ਦਿੱਸਦੀ।
Fareedkot Teekaਪੁਨਹ ਏਕ ਰਸ ਇਸਥਿਰ ਨਹੀਂ ਦੇਖੀਤਾ ਹੈ॥
Prof. Sahib Singh(ਜਿਤਨਾ ਚਿਰ ਮਨ ਮਾਇਆ ਦੇ ਅਧੀਨ ਰਹਿੰਦਾ ਹੈ, ਤਦ ਤਕ) ਇਹ ਕਦੇ ਟਿਕਵੀਂ ਹਾਲਤ ਵਿਚ ਨਹੀਂ ਦਿੱਸਦਾ, ਇਕ ਪ੍ਰਭੂ ਦੇ ਪ੍ਰੇਮ ਵਿਚ (ਮਗਨ) ਨਹੀਂ ਦਿੱਸਦਾ।

ਪਦ ਅਰਥ ਏਕ ਭਾਇ = ਇਕ ਪਰਮਾਤਮਾ ਦੇ ਪਿਆਰ ਵਿਚ।

SikhNet (Spanish)No se conserva en el Amor de Dios, sí, como el pez,

ਜਿਉ ਮੀਨ; ਕੁੰਡਲੀਆ ਕੰਠਿ ਪਾਇ ॥੧॥

jiau meen; kunddaleea kantth paae |1|

Sant Singh KhalsaLike the fish, its neck is pierced by the hook. ||1||
Manmohan SinghLike the fish, its neck is pierced through with the hook of worldliness.
Manmohan Singh (Punjabi)ਮੱਛੀ ਦੀ ਮਾਨੰਦ ਸ਼ੲਸ ਦੀ ਗਰਦਨ ਦੁਨੀਆਂਦਾਰੀ ਦੇ ਥਾਂਟੇ ਨਾਲ ਵਿੰਨੀ ਹੋਈ ਹੈ।
Fareedkot Teekaਜੈਸੇ (ਮੀਨ) ਮਛੀ ਕੁੰਡੀ ਕੋ ਅਪਨੇ ਕੰਠ ਮੇਂ ਪਾਇ ਲੇਤੀ ਹੈ, ਤੈਸੇ ਲੋਭ ਕਰ ਮਨ ਫਸਾ ਹੂਆ ਹੈ॥੧॥
Prof. Sahib Singhਜਿਵੇਂ ਮੱਛੀ (ਭਿੱਤੀ ਦੇ ਲਾਲਚ ਵਿਚ) ਆਪਣੇ ਗਲ ਕੁੰਡੀ ਪਵਾ ਲੈਂਦੀ ਹੈ, (ਤਿਵੇਂ ਮਨ ਮਾਇਆ ਦੀ ਗ਼ੁਲਾਮੀ ਵਿਚ ਆਪਣੇ ਆਪ ਨੂੰ ਫਸਾ ਲੈਂਦਾ ਹੈ) ॥੧॥

ਪਦ ਅਰਥ ਮੀਨ = ਮੱਛੀ। ਕੰਠਿ = ਗਲ ਵਿਚ ॥੧॥

SikhNet (Spanish)su cuello es atravesado por el gancho del deseo. (1)

ਮਨੁ ਭੂਲਉ; ਸਮਝਸਿ ਸਾਚ ਨਾਇ ॥

man bhoolau; samajhas saach naae |

Sant Singh KhalsaThe deluded mind is instructed by the True Name.
Manmohan SinghThe strayed soul is instructed through the True Name.
Manmohan Singh (Punjabi)ਭੁੱਲੀ ਹੋਈ ਆਤਮਾਂ ਨੂੰ ਸੱਚੇ ਨਾਮ ਰਾਹੀਂ ਸਿੱਖ ਮਤ ਆਉਂਦੀ ਹੈ।
Fareedkot Teekaਭੂਲਾ ਹੂਆ ਮਨੁ ਸਚੇ ਨਾਮ ਕਰ ਸਮਝਤਾ ਹੈ॥
Prof. Sahib Singh(ਮਾਇਆ ਦੇ ਮੋਹ ਦੇ ਕਾਰਨ) ਕੁਰਾਹੇ ਪਿਆ ਮਨ ਸਦਾ-ਥਿਰ ਪ੍ਰਭੂ ਦੇ ਨਾਮ ਵਿਚ (ਜੁੜ ਕੇ ਹੀ) ਆਪਣੀ ਭੁੱਲ ਨੂੰ ਸਮਝਦਾ ਹੈ।

ਪਦ ਅਰਥ ਸਾਚਿ ਨਾਇ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ (ਜੁੜ ਕੇ)।

SikhNet (Spanish)La mente desviada se torna Sabia a través del Nombre Verdadero,

ਗੁਰਸਬਦੁ ਬੀਚਾਰੇ; ਸਹਜ ਭਾਇ ॥੧॥ ਰਹਾਉ ॥

gurasabad beechaare; sehaj bhaae |1| rahaau |

Sant Singh KhalsaIt contemplates the Word of the Guru's Shabad, with intuitive ease. ||1||Pause||
Manmohan SinghThen it naturally reflects on the Guru's word. Pause.
Manmohan Singh (Punjabi)ਤਦ ਇਹ ਸੁਭਾਵਕ ਹੀ ਗੁਰਾਂ ਦੀ ਬਾਣੀ ਨੂੰ ਸੋਚਦੀ ਵੀਚਾਰਦੀ ਹੈ। ਠਹਿਰਾਉ।
Fareedkot Teekaਗੁਰੋਂ ਕੇ ਸਬਦ ਕੋ ਵੀਚਾਰ ਕਰ ਸਾਂਤੀ ਸੁਭਾਵ ਹੋਤਾ ਹੈ॥੧॥ ਰਹਾਉ ॥
Prof. Sahib Singh(ਜਦੋਂ ਮਨ) ਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ ਤਾਂ ਇਹ ਆਤਮਕ ਅਡੋਲਤਾ ਦੇ ਭਾਵ ਵਿਚ (ਟਿਕਦਾ ਹੈ) ॥੧॥ ਰਹਾਉ ॥

ਪਦ ਅਰਥ ਸਹਜ = ਆਤਮਕ ਅਡੋਲਤਾ। ਭਾਇ = ਪ੍ਰੇਮ ਵਿਚ। ਸਹਜ ਭਾਇ = ਅਡੋਲਤਾ ਦੇ ਭਾਵ ਵਿਚ ॥੧॥ ਰਹਾਉ ॥

SikhNet (Spanish)cuando medita en la Palabra del Shabd del Guru en el Estado de Equilibrio. (1-Pausa)

Open this shabad (35 lines, Angs 1187-1188) →

Ang 1187 of 1430