ਕਬੀਰ. ਜਗੁ ਬਾਧਿਓ ਜਿਹ ਜੇਵਰੀ; ਤਿਹ ਮਤ ਬੰਧਹੁ ਕਬੀਰ ॥
kabeer. jag baadhio jih jevaree; tih mat bandhahu kabeer |
Sant Singh KhalsaKabeer, do not bind yourself with that chain, which binds the whole world.
Manmohan SinghKabir, blind thou not thyself with the chain, with which the world is bound.
Manmohan Singh (Punjabi)ਕਬੀਰ, ਤੂੰ ਆਪਣੇ ਆਪ ਨੂੰ ਉਸ ਸੰਗਲੀ ਨਾਲ ਨਾਂ ਬੰਨ੍ਹ, ਜਿਸ ਨਾਲ ਦੁਨੀਆ ਬੱਝੀ ਹੋਈ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਜਿਸ ਵਾਸ਼ਨਾ ਰੂਪੀ (ਕਬੀਰ) ਬਡੀ ਜੇਵੜੀ ਸਾਥ ਸਰਬ ਜਗਤ ਬਾਧਾ ਹੂਆ ਹੈ ਤਿਸ ਕੇ ਸਾਥ ਤੁਮ ਮਤ ਬੰਧਾਇਵਾਨ ਹੋਵੋ॥
Prof. Sahib Singhਹੇ ਕਬੀਰ! ਮਾਇਆ-ਮੋਹ ਦੀ ਜਿਸ ਰੱਸੀ ਨਾਲ ਜਗਤ (ਦਾ ਹਰੇਕ ਜੀਵ) ਬੱਝਾ ਪਿਆ ਹੈ, ਉਸ ਰੱਸੀ ਨਾਲ ਆਪਣੇ ਆਪ ਨੂੰ ਬੱਝਣ ਨਾ ਦੇਈਂ।
ਪਦ ਅਰਥ ਜਿਹ ਜਵੇਰੀ = ਜਿਸ ਰੱਸੀ ਨਾਲ, ਮਮਤਾ ਦੀ ਜਿਸ ਰੱਸੀ ਨਾਲ; ਮਾਇਆ-ਮੋਹ ਦੀ ਰੱਸੀ ਨਾਲ। ਤਿਹ = ਉਸ ਰੱਸੀ ਨਾਲ। ਮਤ ਬੰਧਹੁ = ਨਾਹ ਬੱਝ ਜਾਈਂ।
SikhNet (Spanish)Kabir, no te encadenes a aquello que ciega al mundo entero,
ਜੈਹਹਿ ਆਟਾ ਲੋਨ ਜਿਉ; ਸੋਨ ਸਮਾਨਿ ਸਰੀਰੁ ॥੧੧੭॥
jaiheh aattaa lon jiau; son samaan sareer |117|
Sant Singh KhalsaAs the salt is lost in the flour, so shall your golden body be lost. ||117||
Manmohan SinghAs the salt is lost in flour, so shall thy gold like body disappear.
Manmohan Singh (Punjabi)ਜਿਸ ਤਰ੍ਹਾਂ ਆਟੇ ਵਿੱਚ ਲੂਣ ਗੁੰਮ ਹੋ ਜਾਂਦਾ ਹੈ, ਏਸੇ ਤਰ੍ਹਾਂ ਹੀ ਤੇਰੀ ਸੋਨ੍ਹੇ ਵਰਗੀ ਦੇਹ ਅਲੋਪ ਹੋ ਜਾਵੇਗੀ।
Fareedkot Teekaਕਿਉਂ ਕਿ ਇਹ ਮਾਨਸ ਸਰੀਰ ਜੋ ਹੈ, ਸੋ ਲੂਣ ਕੇ (ਆਟਾ) ਡਲੇ ਵਤ ਗਲ ਜਾਵੇਗਾ ਅਰਥਾਤ ਨਾਸ ਹੋ ਜਾਵੇਗਾ। (ਸੋ) ਉਸ ਲੂਣ ਕੇ ਡਲੇ ਸਮਾਨ ਭੀ ਦੇਰੀ ਨਹੀਂ ਲਾਗਤੀ, ਭਾਵ ਸਰੀਰ ਅਤੀ ਸੀਘਰ ਨਸਟ ਹੋਤਾ ਹੈ॥੧੧੭॥
Prof. Sahib Singhਇਹ ਸੋਨੇ ਵਰਗਾ (ਕੀਮਤੀ) ਮਨੁੱਖਾ ਸਰੀਰ (ਮਿਲਿਆ) ਹੈ (ਜੇ ਤੂੰ ਮੋਹ ਦੀ ਰੱਸੀ ਵਿਚ ਬੱਝ ਕੇ ਗੁਰਮੁਖਾਂ ਦੀ ਸੰਗਤ ਤੋਂ ਪਰੇ ਰਹਿ ਕੇ, ਪਰਮਾਤਮਾ ਦਾ ਸਿਮਰਨ ਛੱਡ ਬੈਠਾ, ਤਾਂ) ਸਸਤੇ ਭਾ ਅਜਾਈਂ ਤਬਾਹ ਹੋ ਜਾਹਿਂਗਾ ॥੧੧੭॥
ਪਦ ਅਰਥ ਜੈ ਹਹਿ = ਤਬਾਹ ਹੋ ਜਾਹਿਂਗਾ। ਆਟਾ ਲੋਨ ਜਿਉ = ਆਟੇ ਲੂਣ ਵਾਂਗ, ਸਸਤੇ ਭਾ। ਸੋਨ ਸਮਾਨਿ = ਸੋਨੇ ਵਰਗਾ, ਬਹੁ ਮੁੱਲਾ। ਸਰੀਰ-ਮਨੁੱਖਾ ਸਰੀਰ ॥੧੧੭॥
* ਨੋਟ: ਕਿਸੇ ਸਾਧੂ ਗੁਰਮੁਖਿ ਦੀ ਸੰਗਤਿ ਵਿਚ ਜਾਣ ਲੱਗਿਆਂ ਕਿਉਂ ਕੋਈ ਸਾਥੀ ਨਹੀਂ ਉਡੀਕਣਾ-ਇਹ ਗੱਲ ਇਸ ਸ਼ਲੋਕ ਵਿਚ ਸਮਝਾਈ ਹੈ ਕਿ ਆਮ ਤੌਰ ਤੇ ਹਰੇਕ ਜੀਵ ਮਮਤਾ ਵਿਚ ਬੱਝਾ ਪਿਆ ਹੈ, ਆਸਰੇ ਤੱਕਦਿਆਂ ਮਤਾਂ ਮਮਤਾ ਬੱਝੇ ਸਾਥੀ ਦੀ ਪ੍ਰੇਰਨਾ ਵਿਚ ਹੀ ਆ ਜਾਵੀਏ।
SikhNet (Spanish)así como la sal se pierde en la harina, así tu dorado cuerpo se perderá.(117)