ਕਬੀਰ. ਸਾਧੂ ਕਉ ਮਿਲਨੇ ਜਾਈਐ; ਸਾਥਿ. ਨ ਲੀਜੈ ਕੋਇ ॥
kabeer. saadhoo kau milane jaaeeai; saath. na leejai koe |
Sant Singh KhalsaKabeer, go out to meet the holy man; do not take anyone else with you.
Manmohan SinghKabir, when thou go to meet the saint, take not another with thee,
Manmohan Singh (Punjabi)ਕਬੀਰ, ਜੇ ਸੰਤ ਨੂੰ ਮਿਲਣ ਲਈ ਜਾਈਏ ਤਾਂ ਆਪਣੇ ਨਾਲ ਤੂੰ ਹੋਰ ਕਿਸੇ ਨੂੰ ਨਾਂ ਲੈ ਕੇ ਜਾ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜਬ ਸੰਤੋਂ ਕੋ ਮਿਲਨੇ ਜਾਈਏ ਤਬ ਕਿਸੀ ਵਾਸ਼ਨਾ ਕੋ ਸਾਥ ਨ ਲਈਐ ਅਰਥਾਤ ਨਿਰਵਾਸ ਹੋ ਕਰ ਕੇ ਜਾਈਏ॥
Prof. Sahib Singhਹੇ ਕਬੀਰ! ('ਰਾਮੁ ਨ ਛੋਡੀਐ, ਤਨੁ ਧਨੁ ਜਾਇ ਤ ਜਾਉ'; ਪਰ ਪ੍ਰਭੂ ਦਾ ਨਾਮ ਸਿਰਫ਼ ਉਨ੍ਹਾਂ ਤੋਂ ਮਿਲਦਾ ਹੈ ਜਿਨ੍ਹਾਂ ਆਪਣੇ ਮਨ ਨੂੰ ਸਾਧ ਕੇ ਰੱਖਿਆ ਹੋਇਆ ਹੈ, ਜੋ ਆਪ 'ਸਾਧੂ' ਹਨ; ਸੋ, 'ਸਾਧੂ' ਦੀ ਸੰਗਤ ਕਰਨੀ ਚਾਹੀਦੀ ਹੈ; ਪਰ) ਜੇ ਕਿਸੇ ਸਾਧੂ ਗੁਰਮੁਖਿ ਦੇ ਦਰਸ਼ਨ ਕਰਨ ਜਾਈਏ, ਤਾਂ ਕਿਸੇ ਨੂੰ ਆਪਣੇ ਨਾਲ ਨਹੀਂ ਲੈ ਜਾਣਾ ਚਾਹੀਦਾ (ਕੋਈ ਸਾਥ ਉਡੀਕਣਾ ਨਹੀਂ ਚਾਹੀਦਾ, ਜਾਣ ਵਾਸਤੇ ਕੋਈ ਆਸਰੇ ਨਹੀਂ ਢੂੰਡਣੇ ਚਾਹੀਦੇ, ਮਤਾਂ ਕੋਈ ਮਮਤਾ-ਬੱਧਾ ਸਾਥੀ ਢਿੱਲ-ਮੱਠ ਹੀ ਕਰਾ ਦੇਵੇ)।
ਪਦ ਅਰਥ ਸਾਧੂ = ਭਲਾ ਮਨੁੱਖ, ਜਿਸ ਨੇ ਆਪਣੇ ਮਨ ਨੂੰ ਸਾਧਿਆ ਹੋਇਆ ਹੈ, ਗੁਰਮੁਖਿ।
SikhNet (Spanish)Kabir, ve a encontrar al Santo y no lleves a nadie contigo,
ਪਾਛੈ ਪਾਉ. ਨ ਦੀਜੀਐ; ਆਗੈ ਹੋਇ ਸੁ ਹੋਇ ॥੧੧੬॥
paachhai paau. na deejeeai; aagai hoe su hoe |116|
Sant Singh KhalsaDo not turn back - keep on going. Whatever will be, will be. ||116||
Manmohan Singhthen turn thou not thy foot backward and march on ahead., and whatever else happens, let that happen.
Manmohan Singh (Punjabi)ਫਿਰ ਤੂੰ ਆਪਣਾ ਪੈਰ ਪਿਛੇ ਨੂੰ ਨਾਂ ਪਰਤਾ ਅਤੇ ਅਗੇ ਨੂੰ ਵਧਦਾ ਜਾ। ਜਿਹੜਾ ਕੁਛ ਹੁੰਦਾ ਹੈ ਉਹ ਪਿਆ ਹੋਵੇ।
Fareedkot Teekaਪੁਨਾ ਪੀਛੇ ਸੰਸਾਰ ਕੀ ਤਰਫ ਬੁਧੀ ਰੂਪੀ (ਪਾਉ) ਪੈਰ ਨ ਦੇਈਏ। ਆਗੇ ਪਰਮੇਸ੍ਵਰ ਕੀ ਤਰਫ ਚਲਤਿਆਂ ਜੋ ਹੋਤਾ ਹੈ, ਸੋ ਹੋਵੈ, ਭਾਵ ਇਸਟ ਅਨਿਸਟ ਮੇਂ ਸਮ ਰਹੀਐ॥੧੧੬॥
Prof. Sahib Singhਕਿਸੇ ਗੁਰਮੁਖਿ ਦਾ ਦੀਦਾਰ ਕਰਨ ਗਿਆਂ ਕਦੇ ਪੈਰ ਪਿਛਾਂਹ ਨਾਹ ਰੱਖੀਏ, (ਕਦੇ ਆਲਸ ਨਾਹ ਕਰੀਏ); ਸਗੋਂ ਉਧਰ ਜਾਂਦਿਆਂ ਜੇ ਕੋਈ ਔਖਿਆਈ ਭੀ ਆਵੇ ਤਾਂ ਪਈ ਆਵੇ ॥੧੧੬॥
ਪਦ ਅਰਥ ਆਗੈ = ਸਾਧੂ ਵਲ ਜਾਂਦਿਆਂ, ਕਿਸੇ ਗੁਰਮੁਖਿ ਦੇ ਸਨਮੁਖ ਰਹਿੰਦਿਆਂ। ਹੋਇ ਸੁ ਹੋਇ = ਜੇ ਕੋਈ ਔਖਿਆਈ ਭੀ ਹੋਵੇ ਤਾਂ ਪਈ ਹੋਵੇ ॥੧੧੬॥
SikhNet (Spanish)no regreses y sigue con tu camino, lo que sea que va a ser, va a ser. (116)