ੴ

ਸਿੱਖਬਾਣੀ · SikhBani

ਭੈ ਬਿਨੁ ਭਗਤਿ ਨ ਹੋਵਈ ਨਾਮਿ ਨ ਲਗੈ ਪਿਆਰੁ ॥

bhai bin bhagat na hovee naam na lagai piaar
Guru Amardas Ji ਗੁਰੂ ਅਮਰਦਾਸ ਜੀ · Raag Soohee · Ang 788 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਭੈ ਬਿਨੁ ਭਗਤਿ. ਨ ਹੋਵਈ; ਨਾਮਿ. ਨ ਲਗੈ ਪਿਆਰੁ ॥

bhai bin bhagat. na hovee; naam. na lagai piaar |

Sant Singh KhalsaWithout the Fear of God, there is no devotional worship, and no love for the Naam, the Name of the Lord.
Manmohan SinghWithout the Lord's fear man can perform not His service, nor can perform not His service, nor can he love the Name.
Manmohan Singh (Punjabi)ਪ੍ਰਭੂ ਦੇ ਡਰ ਦੇ ਬਾਝੋਂ ਬੰਦਾ ਉਸ ਦੀ ਘਾਲ ਕਮਾ ਨਹੀਂ ਸਕਦਾ ਅਤੇ ਨਾਂ ਹੀ ਉਸ ਦਾ ਨਾਮ ਨਾਲ ਪ੍ਰੇਮ ਪੈਂਦਾ ਹੈ।
Fareedkot Teekaਪਰਮੇਸ੍ਵਰ ਕੇ ਭੈ ਧਾਰੇ ਬਿਨਾਂ ਸ੍ਰਧਾ ਰੂਪੁ ਭਗਤੀ ਕੀ ਪ੍ਰਾਪਤੀ ਨਹੀਂ ਹੋਤੀ, ਅਰੁ ਭਗਤੀ ਬਿਨਾਂ (ਨਾਮਿ) ਪਰਮੇਸਰ ਮੇਂ ਪ੍ਯਾਰੁ ਨਹੀਂ ਲਾਗਤਾ॥☬ਪ੍ਰਸ੍ਨ: ਭਉ ਕਿਸ ਤੇ ਪ੍ਰਾਪਤਿ ਹੋਵੈ?☬ਉੱਤ੍ਰ:
Prof. Sahib Singhਪ੍ਰਭੂ ਦੇ ਡਰ (ਵਿਚ ਰਹਿਣ) ਤੋਂ ਬਿਨਾ ਉਸ ਦੀ ਭਗਤੀ ਨਹੀਂ ਹੋ ਸਕਦੀ ਤੇ ਉਸ ਦੇ ਨਾਮ ਵਿਚ ਪਿਆਰ ਨਹੀਂ ਬਣ ਸਕਦਾ (ਭਾਵ, ਉਸ ਦਾ ਨਾਮ ਪਿਆਰਾ ਨਹੀਂ ਲੱਗ ਸਕਦਾ)।

ਪਦ ਅਰਥ ਨਾਮਿ = ਨਾਮ ਵਿਚ।

SikhNet (Spanish)Sin el Temor de Dios, uno no Lo puede alabar, ni amar el Naam, el Nombre del Señor.

ਸਤਿਗੁਰਿ ਮਿਲਿਐ. ਭਉ ਊਪਜੈ; ਭੈ ਭਾਇ ਰੰਗੁ ਸਵਾਰਿ ॥

satigur miliai. bhau aoopajai; bhai bhaae rang savaar |

Sant Singh KhalsaMeeting with the True Guru, the Fear of God wells up, and one is embellished with the Fear and the Love of God.
Manmohan SinghMeeting with the True Guru, Lord's fear wells up and with the Lord's fear and love man's form is embellished.
Manmohan Singh (Punjabi)ਸੱਚੇ ਗੁਰਾਂ ਨਾਲ ਮਿਲ ਕੇ ਪ੍ਰਭੂ ਦਾ ਡਰ ਉਤਪੰਨ ਹੋ ਜਾਂਦਾ ਹੈ ਅਤੇ ਪ੍ਰਭੂ ਦੇ ਡਰ ਤੇ ਪ੍ਰੇਮ ਨਾਲ ਬੰਦੇ ਦਾ ਸਰੂਪ ਸ਼ਸ਼ੋਭਤ ਹੋ ਜਾਂਦਾ ਹੈ।
Fareedkot Teekaਸਤਿਗੁਰੋਂ ਕੇ ਮਿਲਨੇ ਸੇ ਭੈ ਉਤਪਤਿ ਹੋਤਾ ਹੈ, ਜਬ ਗੁਰੋਂ ਦ੍ਵਾਰਾ ਭੈ ਔ (ਭਾਇ) ਪ੍ਰੇਮ ਹੋਇਆ ਤੋ ਰੰਗੁਆਨੰਦ ਕੋ (ਸਵਾਰਿ) ਬਨਾ ਲੇਤਾ ਹੈ॥
Prof. Sahib Singhਇਹ ਡਰ ਤਾਂ ਹੀ ਪੈਦਾ ਹੁੰਦਾ ਹੈ ਜੇ ਗੁਰੂ ਮਿਲੇ, (ਇਸ ਤਰ੍ਹਾਂ) ਡਰ ਦੀ ਰਾਹੀਂ ਤੇ ਪਿਆਰ ਦੀ ਰਾਹੀਂ (ਭਗਤੀ ਦਾ) ਰੰਗ ਸੋਹਣਾ ਚੜ੍ਹਦਾ ਹੈ।

ਪਦ ਅਰਥ ਭਾਇ = ਭਾਉ ਦੀ ਰਾਹੀਂ, 'ਪ੍ਰੇਮ' ਨਾਲ।

SikhNet (Spanish)Encontrando al Guru Verdadero, el Temor de Dios es edificado en el interior, y uno es embellecido con el Amor Fervoroso de Dios.

ਤਨੁ ਮਨੁ ਰਤਾ ਰੰਗ ਸਿਉ; ਹਉਮੈ ਤ੍ਰਿਸਨਾ ਮਾਰਿ ॥

tan man rataa rang siau; haumai trisanaa maar |

Sant Singh KhalsaWhen the body and mind are imbued with the Lord's Love, egotism and desire are conquered and subdued.
Manmohan SinghHe whose body and soul are dyed with the Lord's love still his ego and desire.
Manmohan Singh (Punjabi)ਜਿਸ ਦੀ ਦੇਹ ਅਤੇ ਆਤਮਾ ਪ੍ਰਭੂ ਦੀ ਪ੍ਰੀਤ ਨਾਲ ਰੰਗੀਜੇ ਹਨ, ਉਹ ਆਪਣੇ ਹੰਕਾਰ ਤੇ ਖਾਹਿਸ਼ ਦਾ ਮਲੀਆਮੇਟ ਕਰ ਦਿੰਦਾ ਹੈ।
Fareedkot Teekaਤਨ ਮਨੁ ਅਨੰਦ ਸਿਉ ਰੰਗਿਆ ਜਾਤਾ ਹੈ, ਪੁਨਃ ਹਉਮੈਂ ਅਰੁ ਤ੍ਰਿਸਨਾ ਕੋ ਮਾਰ ਦੇਤਾ ਹੈ॥
Prof. Sahib Singh(ਪ੍ਰਭੂ ਦੇ ਡਰ ਤੇ ਪਿਆਰ ਦੀ ਸਹੈਤਾ ਨਾਲ) ਹਉਮੈ ਤੇ ਤ੍ਰਿਸ਼ਨਾ ਨੂੰ ਮਾਰ ਕੇ ਮਨੁੱਖ ਦਾ ਮਨ ਤੇ ਸਰੀਰ (ਪ੍ਰਭੂ ਦੀ ਭਗਤੀ ਦੇ) ਰੰਗ ਨਾਲ ਰੰਗੇ ਜਾਂਦੇ ਹਨ।
SikhNet (Spanish)Así el cuerpo y la mente se embullen en el Amor del Señor, y la ansiedad y el ego son calmados.

ਮਨੁ ਤਨੁ ਨਿਰਮਲੁ ਅਤਿ ਸੋਹਣਾ; ਭੇਟਿਆ ਕ੍ਰਿਸਨ ਮੁਰਾਰਿ ॥

man tan niramal at sohanaa; bhettiaa krisan muraar |

Sant Singh KhalsaThe mind and body become immaculately pure and very beautiful, when one meets the Lord, the Destroyer of ego.
Manmohan SinghThe soul and body of him, whom Lord, the Enemy of ego meets, become pure and very beauteous.
Manmohan Singh (Punjabi)ਜਿਸ ਨੂੰ ਹੰਕਾਰ ਦਾ ਵੈਰੀ ਸਾਹਿਬ ਮਿਲ ਪੈਂਦਾ ਹੈ, ਉਸ ਦੀ ਜਿੰਦੜੀ ਅਤੇ ਦੇਹ ਪਵਿੱਤਰ ਅਤੇ ਪਰਮ ਸੁੰਦਰ ਹੋ ਜਾਂਦੇ ਹਨ।
Fareedkot Teekaਮਨੁ ਤਨੁ ਜਬ ਅਤਯੰਤ (ਨਿਰਮਲੁ) ਸੁਧ ਹੂਆ ਹੈ ਤਬ ਕ੍ਰਿਸਨ ਮੁਰਾਰੀ ਜੋ ਸੁੰਦ੍ਰ ਸਰੂਪ ਹੈ, ਸੋ (ਭੇਟਿਆ) ਮਿਲਾ ਹੈ॥
Prof. Sahib Singhਪ੍ਰਭੂ ਨੂੰ ਮਿਲਿਆਂ ਮਨ ਤੇ ਸਰੀਰ ਪਵਿਤ੍ਰ ਤੇ ਸੁੰਦਰ ਹੋ ਜਾਂਦੇ ਹਨ।

ਪਦ ਅਰਥ ਭੇਟਿਆ = ਮਿਲਿਆ। ਮੁਰਾਰੀ = {ਮੁਰ-ਅਰਿ} 'ਮੁਰ' ਦੈਂਤ ਦਾ ਵੈਰੀ, ਕ੍ਰਿਸ਼ਨ, ਭਾਵ, ਪ੍ਰਭੂ।

SikhNet (Spanish)Uno se vuelve bello y puro y encuentra a su Dios.

ਭਉ ਭਾਉ ਸਭੁ ਤਿਸ ਦਾ; ਸੋ ਸਚੁ ਵਰਤੈ ਸੰਸਾਰਿ ॥੯॥

bhau bhaau sabh tis daa; so sach varatai sansaar |9|

Sant Singh KhalsaFear and love all belong to Him; He is the True Lord, permeating and pervading the Universe. ||9||
Manmohan SinghFear and love all belong to Him. He, the True Lord is pervading the Universe.
Manmohan Singh (Punjabi)ਡਰ ਅਤੇ ਪ੍ਰੇਮ ਸਭ ਉਸ ਦੀ ਮਲਕੀਅਤ ਹਨ। ਉਹ ਸੱਚਾ ਸਾਹਿਬ ਆਲਮ ਅੰਦਰ ਵਿਆਪਕ ਹੋ ਰਿਹਾ ਹੈ।
Fareedkot Teekaਭੈ ਔ ਪ੍ਰੇਮ ਹਰੀ ਹੈ ਅਰੁ ਸੋ ਸਚੁ ਸਰੂਪੁ ਸੰਸਾਰ ਮੇਂ ਵਰਤਤਾ ਹੈ॥੯ ॥
Prof. Sahib Singhਇਹ ਡਰ ਤੇ ਪ੍ਰੇਮ ਸਭ ਕੁਝ ਜਿਸ ਪ੍ਰਭੂ ਦਾ (ਬਖ਼ਸ਼ਿਆ ਮਿਲਦਾ) ਹੈ ਉਹ ਆਪ ਜਗਤ ਵਿਚ (ਹਰ ਥਾਂ) ਮੌਜੂਦ ਹੈ ॥੯॥
SikhNet (Spanish)Aquél a Quien uno entrega su Amor y su Temor Reverencial, ese Uno Verdadero prevalece en el mundo entero. (9)
Answers quote the Granth verbatim with Ang citations. AI commentary is not Gurbani and not a religious ruling.