ਸਲੋਕ ॥
salok |
Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok
ਉਦਮੁ ਅਗਮੁ ਅਗੋਚਰੋ; ਚਰਨ ਕਮਲ ਨਮਸਕਾਰ ॥
audam agam agocharo; charan kamal namasakaar |
Sant Singh KhalsaStrive for the inaccessible and unfathomable Lord, and bow in humility to His lotus feet.
Manmohan SinghStrive thou to meet with thy Inaccessible and Inapprehensible Lord and pay homage to His Lotus feet.
Manmohan Singh (Punjabi)ਤੂੰ ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰੇ ਆਪਣੇ ਮਾਲਕ ਨਾਲ ਮਿਲਣ ਦਾ ਉਪਰਾਲਾ ਕਰ ਅਤੇ ਉਸ ਦੇ ਕੰਵਲ ਚਰਨਾਂ ਨੂੰ ਪ੍ਰਣਾਮ ਕਰ।
Fareedkot Teekaਹੇ ਅਗਮ ਅਗੋਚਰ! ਤੇਰੇ ਸਿਮਰਨੇ ਕਾ ਉਦਮ ਕਰੋਂ, ਤੇਰੇ ਚਰਨ ਕਮਲੋਂ ਕੋ ਨਸਮਕਾਰ ਹੈ॥
Prof. Sahib Singhਹੇ ਪ੍ਰਭੂ! ਤੂੰ ਉੱਦਮ-ਸਰੂਪ ਹੈਂ (ਤੇਰੇ ਵਿਚ ਰਤਾ ਭੀ ਆਲਸ ਨਹੀਂ ਹੈ), ਤੂੰ ਅਪਹੁੰਚ ਹੈਂ, ਗਿਆਨ-ਇੰਦ੍ਰਿਆਂ ਦੀ ਤੇਰੇ ਤਕ ਪਹੁੰਚ ਨਹੀਂ; ਮੈਂ ਤੇਰੇ ਸੋਹਣੇ ਚਰਨਾਂ ਤੇ ਨਮਸਕਾਰ ਕਰਦਾ ਹਾਂ।
ਪਦ ਅਰਥ ਉਦਮੁ = (all = energy, ਜਿਸ ਵਿਚ ਕਿਤੇ ਰਤਾ ਭੀ ਆਲਸ ਨਾਹ ਹੋਵੇ)। ਅਗਮੁ = ਅਪਹੁੰਚ। ਅਗੋਚਰੋ = ਅਗੋਚਰੁ {ਅ-ਗੋ-ਚਰ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਰਾਹੀਂ ਪਹੁੰਚ ਨਾਹ ਹੋ ਸਕੇ।
SikhNet (Spanish)De Infinito e Imaginable valor es el esfuerzo que uno hace para postrarse ante los Pies de Loto del Señor.
ਕਥਨੀ ਸਾ ਤੁਧੁ ਭਾਵਸੀ; ਨਾਨਕ ਨਾਮ ਅਧਾਰ ॥੧॥
kathanee saa tudh bhaavasee; naanak naam adhaar |1|
Sant Singh KhalsaO Nanak, that sermon alone is pleasing to You, Lord, which inspires us to take the Support of the Name. ||1||
Manmohan SinghSays Nanak, that speech alone is pleasing to Thee, O Lord, which enjoins to seek the support of thy Name.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਕੇਵਲ ਉਹ ਬੋਲ ਬਾਣੀ ਹੀ ਤੈਨੂੰ ਚੰਗੀ ਲੱਗਦੀ ਹੈ, ਹੇ ਸੁਆਮੀ। ਜੋ ਤੇਰੇ ਨਾਮ ਦਾ ਆਸਰਾ ਲੈਣ ਦੀ ਤਾਕੀਦ ਕਰਦੀ ਹੈ।
Fareedkot Teekaਕਥਾ ਤੋ ਓਹੀ ਸਫਲ ਹੈ, ਜੋ ਤੁਝ ਕੋ ਭਾਵਤੀ ਹੈ। ਸ੍ਰੀ ਗੁਰੂ ਜੀ ਕਹਿਤੇ ਹੈਂ! ਹਮ ਕੋ ਤੇਰੇ ਨਾਮ ਕਾ ਹੀ ਆਸਰਾ ਹੈ॥੧॥
Prof. Sahib Singhਹੇ ਪ੍ਰਭੂ! (ਮਿਹਰ ਕਰ) ਮੈਂ (ਸਦਾ) ਉਹ ਬੋਲ ਬੋਲਾਂ ਜੋ ਤੈਨੂੰ ਚੰਗਾ ਲੱਗੇ। ਤੇਰਾ ਨਾਮ ਹੀ ਨਾਨਕ ਦਾ ਆਸਰਾ ਬਣਿਆ ਰਹੇ ॥੧॥
ਪਦ ਅਰਥ ਕਥਨੀ ਸਾ = ਕਥਨੀ ਸਾ (ਕਥਾਂ), ਮੈਂ ਉਹ ਬੋਲ ਬੋਲਾਂ। ਤੁਧੁ = ਤੈਨੂੰ। ਅਧਾਰ = ਆਸਰਾ ॥੧॥
SikhNet (Spanish)El apoyarse sólo en el Nombre del Señor es lo único que complace a Dios. (1)
ਸੰਤ ਸਰਣਿ ਸਾਜਨ ਪਰਹੁ; ਸੁਆਮੀ ਸਿਮਰਿ ਅਨੰਤ ॥
sant saran saajan parahu; suaamee simar anant |
Sant Singh KhalsaSeek the Sanctuary of the Saints, O friends; meditate in remembrance on your infinite Lord and Master.
Manmohan SinghO friend, seek thou the protection of the saints and contemplate thy on infinite Lord.
Manmohan Singh (Punjabi)ਹੇ ਮਿੱਤਰ! ਤੂੰ ਸਾਧੂਆਂ ਦੀ ਓਟ ਲੈ ਅਤੇ ਆਪਣੇ ਬੇਅੰਤ ਪ੍ਰਭੂ ਦਾ ਭਜਨ ਕਰ।
Fareedkot Teekaਸਜਨੋਂ ਸੰਤੋਂ ਕੀ ਸਰਨ ਪੜੋ, ਅਨੰਤ ਜੋ ਸੁਆਮੀ ਹੈ ਤਿਸ ਕੋ ਸਿਮਰੋ॥
Prof. Sahib Singhਹੇ ਸੱਜਣੋ! ਗੁਰੂ-ਸੰਤ ਦੀ ਸਰਨ ਪਏ ਰਹੋ। (ਗੁਰੂ ਦੀ ਰਾਹੀਂ) ਬੇਅੰਤ ਮਾਲਕ-ਪ੍ਰਭੂ ਨੂੰ ਸਿਮਰ ਕੇ,
ਪਦ ਅਰਥ ਸਾਜਨ = ਹੇ ਸੱਜਣੋ! ਪਰਹੁ = ਪਏ ਰਹੋ। ਸਿਮਰਿ = ਸਿਮਰ ਕੇ।
SikhNet (Spanish)Oh amigo, busca el Refugio de los Santos y medita en tu Maestro Infinito,
ਸੂਕੇ ਤੇ ਹਰਿਆ ਥੀਆ; ਨਾਨਕ. ਜਪਿ ਭਗਵੰਤ ॥੨॥
sooke te hariaa theea; naanak. jap bhagavant |2|
Sant Singh KhalsaThe dried branch shall blossom forth in its greenery again, O Nanak, meditating on the Lord God. ||2||
Manmohan SinghNanak, remembering the Fortunate Lord, thou shalt become green from being withered,
Manmohan Singh (Punjabi)ਨਾਨਕ, ਭਾਗਾਂ ਵਾਲੇ ਸੁਆਮੀ ਦਾ ਸਿਮਰਨ ਕਰਨ ਦੁਆਰਾ ਤੂੰ ਸੁੱਕੇ ਸਮੇਂ ਤੋਂ ਹਰਾ ਭਰ ਹੋ ਵੰਝੇਗਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਭਗਵੰਤ ਕੋ ਜਪ ਕੇ ਹਮਾਰਾ ਮਨ ਸੂਕੇ ਤੇ ਹਰਿਆ ਹੋਇਆ ਹੈ। ਭਾਵ ਦੇਵੀ ਸੰਪਤੀ ਕੀ ਤਰਫੋਂ ਸੂਕਾ ਹੂਆ ਥਾ, ਅਬ ਦੈਵੀ ਸੰਪਤੀ ਭਜਨ ਸੇ ਪ੍ਰਾਪਤ ਹੂਈ ਹੈ॥੨॥
Prof. Sahib Singhਭਗਵਾਨ ਦਾ ਨਾਮ ਜਪ ਕੇ ਹੇ ਨਾਨਕ! (ਮਨੁੱਖ) ਸੁੱਕੇ ਤੋਂ ਹਰਾ ਹੋ ਜਾਂਦਾ ਹੈ ॥੨॥
ਪਦ ਅਰਥ ਤੇ = ਤੋਂ। ਜਪਿ = ਜਪ ਕੇ ॥੨॥
SikhNet (Spanish)pues habitando en Dios, tu madera seca florece. (2)