ੴ

ਸਿੱਖਬਾਣੀ · SikhBani

ਅੰਚਲਾ ਗਹਾਇਓ ਜਨ ਅਪੁਨੇ ਕਉ ਮਨੁ ਬੀਧੋ ਪ੍ਰੇਮ ਕੀ ਖੋਰੀ ॥

anchalaa gahaaeo jan apune kau man beedho prem kee khoree
Guru Arjan Dev Ji ਗੁਰੂ ਅਰਜਨ ਦੇਵ ਜੀ · Raag Nat Naaraayan · Ang 979 · 7 lines
Translations

ਨਟ ਮਹਲਾ ੫ ॥

natt mahalaa 5 |

Sant Singh KhalsaNat, Fifth Mehl:
Manmohan SinghNat 5th Guru.
Manmohan Singh (Punjabi)ਨਟ ਪੰਜਵੀਂ ਪਾਤਸ਼ਾਹੀ।
SikhNet (Spanish)Nat, Mejl Guru Aryan, Quinto Canal Divino.

ਚਰਨ ਕਮਲ ਸੰਗਿ. ਲਾਗੀ ਡੋਰੀ ॥

charan kamal sang. laagee ddoree |

Sant Singh KhalsaI am in love with Your Lotus Feet.
Manmohan SinghTo Thine lotus-feet, bear I love, O Lord.
Manmohan Singh (Punjabi)ਤੇਰੇ ਕੰਵਲ ਚਰਨਾਂ ਨਾਲ ਮੇਰਾ ਪ੍ਰੇਮ ਹੈ, ਹੇ ਸੁਆਮੀ!
Fareedkot Teekaਤੁਮਾਰੇ ਚਰਨ ਕਮਲੋਂ ਸੇ ਮੇਰੀ ਬ੍ਰਿਤੀ ਲਾਗੀ ਹੈ॥
Prof. Sahib Singhਤੇਰੇ ਸੋਹਣੇ ਚਰਨਾਂ ਨਾਲ ਮੇਰੀ ਪ੍ਰੇਮ ਦੀ ਤਾਰ ਲੱਗ ਗਈ ਹੈ।

ਪਦ ਅਰਥ ਸੰਗਿ = ਨਾਲ। ਡੋਰੀ = ਪ੍ਰੇਮ ਦੀ ਤਾਰ; ਸੁਰਤ ਦੀ ਡੋਰ।

SikhNet (Spanish)Estoy entonado en Tus Pies de Loto, oh Señor.

ਸੁਖ ਸਾਗਰ; ਕਰਿ ਪਰਮ ਗਤਿ ਮੋਰੀ ॥੧॥ ਰਹਾਉ ॥

sukh saagar; kar param gat moree |1| rahaau |

Sant Singh KhalsaO Lord, ocean of peace, please bless me with the supreme status. ||1||Pause||
Manmohan SinghO my Lord, the ocean of peace, emancipate Thou me. Pause.
Manmohan Singh (Punjabi)ਹੇ ਸੁਖ ਦੇ ਸਮੁੰਦਰ, ਮੈਂਡੇ ਮਾਲਕ, ਤੂੰ ਮੇਰੀ ਕਲਿਆਣ ਕਰ। ਠਹਿਰਾਉ।
Fareedkot Teekaਹੇ ਸੁਖੋਂ ਕੇ ਸਮੁੰਦਰ! ਤੂੰ ਕਿਰਪਾ ਕਰ ਕੇ ਮੇਰੀ ਪਰਮਗਤੀ ਕਰਿ॥੧॥ ਰਹਾਉ ॥
Prof. Sahib Singhਹੇ ਸੁਖਾਂ ਦੇ ਸਮੁੰਦਰ ਹਰੀ! ਮੇਰੀ ਆਤਮਕ ਅਵਸਥਾ ਉੱਚੀ ਬਣਾ ਦੇਹ ॥੧॥ ਰਹਾਉ ॥

ਪਦ ਅਰਥ ਸੁਖ ਸਾਗਰ = ਹੇ ਸੁਖਾਂ ਦੇ ਸਮੁੰਦਰ! ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ। ਮੋਰੀ = ਮੇਰੀ ॥੧॥ ਰਹਾਉ ॥

SikhNet (Spanish)Oh Dios mío, oh Océano de Paz, emancípame.(1-Pausa)

ਅੰਚਲਾ ਗਹਾਇਓ. ਜਨ ਅਪੁਨੇ ਕਉ; ਮਨੁ ਬੀਧੋ ਪ੍ਰੇਮ ਕੀ ਖੋਰੀ ॥

anchalaa gahaaeo. jan apune kau; man beedho prem kee khoree |

Sant Singh KhalsaHe has inspired His humble servant to grasp the hem of His robe; his mind is pierced through with the intoxication of divine love.
Manmohan SinghGod has made His slave hold His skirt and his mind is pierced with the intoxication of His love.
Manmohan Singh (Punjabi)ਵਾਹਿਗੁਰੂ ਨੇ ਆਪਣੇ ਗੋਲੇ ਨੂੰ ਆਪਣਾ ਪੱਲਾ ਪਕੜਾ ਦਿੱਤਾ ਹੈ ਤੇ ਉਸ ਦਾ ਚਿੱਤ ਉਸ ਦੇ ਪਿਆਰ ਦੀ ਖੁਮਾਰੀ ਨਾਲ ਵਿੰਨਿਆ ਗਿਆ ਹੈ।
Fareedkot Teekaਪੁਨਾ ਅਪਨੇ ਦਾਸ ਕੋ (ਅੰਚਲਾ) ਪੱਲਾ, ਭਾਵ ਆਸਰਾ ਪਕੜਾਇਆ ਹੈ। ਇਸੀ ਸੇ ਮੇਰਾ ਮਨ ਪ੍ਰੇਮ ਕੀ ਖੋੜ ਮੇਂ ਬੇਧਿਆ ਹੈ॥
Prof. Sahib Singhਹੇ ਸੁਖ-ਸਾਗਰ! ਤੂੰ ਆਪਣੇ ਸੇਵਕ ਨੂੰ ਆਪਣਾ ਪੱਲਾ ਆਪ ਫੜਾਇਆ ਹੈ, (ਤੇਰੇ ਸੇਵਕ ਦਾ) ਮਨ (ਤੇਰੇ) ਪਿਆਰ ਦੀ ਖ਼ੁਮਾਰੀ ਵਿਚ ਵਿੱਝ ਗਿਆ ਹੈ।

ਪਦ ਅਰਥ ਅੰਚਲਾ = ਪੱਲਾ। ਗਹਾਇਓ = ਫੜਾਇਆ ਹੈ। ਕਉ = ਨੂੰ। ਬੀਧੋ = ਵਿੱਝ ਗਿਆ ਹੈ। ਖੋਰੀ = ਖ਼ੁਮਾਰੀ ਵਿਚ।

SikhNet (Spanish)Oh Señor, déjame agarrarme de la punta de Tu Túnica para que me embeba de Tu Amor.

ਜਸੁ ਗਾਵਤ ਭਗਤਿ ਰਸੁ ਉਪਜਿਓ; ਮਾਇਆ ਕੀ ਜਾਲੀ ਤੋਰੀ ॥੧॥

jas gaavat bhagat ras upajio; maaeaa kee jaalee toree |1|

Sant Singh KhalsaSinging His Praises, love wells up within the devotee, and the trap of Maya is broken. ||1||
Manmohan SinghHymning the Lord's praise, the Love for Him wells up in the saints' mind and he breaks off the mammon's snare.
Manmohan Singh (Punjabi)ਸਾਹਿਬ ਦੀ ਮਹਿਮਾ ਗਾਇਨ ਕਰਨ ਦੁਆਰਾ ਭਗਤ ਦੇ ਹਿਰਦੇ ਅੰਦਰ ਉਸ ਦਾ ਪ੍ਰੇਮ ਉਤਪੰਨ ਹੋ ਗਿਆ ਹੈ ਅਤੇ ਉਸ ਮੋਹਣੀ ਮਾਇਆ ਦੇ ਜਾਲ ਨੂੰ ਤੋੜ ਦਿੱਤਾ ਹੈ।
Fareedkot Teekaਜਸੁ ਗਾਵਤਿਆਂ ਭਗਤੀ ਕਾ ਰਸ ਪ੍ਰਗਟ ਹੂਆ ਹੈ ਔਰ ਮਾਇਆ ਕੀ ਜਾਲੀ ਤੋੜੀ ਹੈ॥੧॥
Prof. Sahib Singhਤੇਰਾ ਜਸ ਗਾਂਦਿਆਂ (ਤੇਰੇ ਸੇਵਕ ਦੇ ਹਿਰਦੇ ਵਿਚ ਤੇਰੀ) ਭਗਤੀ ਦਾ (ਅਜਿਹਾ) ਸੁਆਦ ਪੈਦਾ ਹੋਇਆ ਹੈ (ਜਿਸ ਨੇ) ਮਾਇਆ ਦੀ ਫਾਹੀ ਤੋੜ ਦਿੱਤੀ ਹੈ ॥੧॥

ਪਦ ਅਰਥ ਰਸੁ = ਸੁਆਦ। ਜਾਲੀ = ਫਾਹੀ। ਤੋਰੀ = ਤੋੜ ਦਿੱਤੀ ਹੈ ॥੧॥

SikhNet (Spanish)Cantando Tu Alabanza, el Fervor por Tu Devoción crece en mí y así, me aparto de las garras de Maya.(1)

ਪੂਰਨ ਪੂਰਿ ਰਹੇ ਕਿਰਪਾ ਨਿਧਿ; ਆਨ. ਨ ਪੇਖਉ ਹੋਰੀ ॥

pooran poor rahe kirapaa nidh; aan. na pekhau horee |

Sant Singh KhalsaThe Lord, the ocean of mercy, is all-pervading, permeating everywhere; I do not see any other at all.
Manmohan SinghGod, the Ocean of mercy, is fully filling all and I see not any other.
Manmohan Singh (Punjabi)ਰਹਿਮਤ ਦਾ ਸਮੁੰਦਰ ਵਾਹਿਗੁਰੂ, ਸਾਰਿਆਂ ਨੂੰ ਪਰੀਪੂਰਨ ਕਰ ਰਿਹਾ ਹੈ, ਮੈਨੂੰ ਹੋਰ ਕੋਈ ਦਿਸਦਾ ਹੀ ਨਹੀਂ।
Fareedkot Teeka(ਪੂਰਨ) ਸੰਪੂਰਨ ਨਾਮ ਰੂਪ ਜਗਤ ਮੇਂ ਆਪ ਪੂਰ ਰਹੇ ਹੋ, ਮੈਂ ਤੇਰੇ ਬਿਨਾ ਹੋਰ ਦੂਸਰੇ ਕੋ ਨਹੀਂ ਦੇਖਤਾ ਹੂੰ॥
Prof. Sahib Singhਹੇ ਨਾਨਕ! ਹੇ ਸਰਬ-ਵਿਆਪਕ ਪ੍ਰਭੂ! ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਤੂੰ ਹਰ ਥਾਂ ਭਰਪੂਰ ਹੈਂ। ਮੈਂ (ਕਿਤੇ ਭੀ ਤੈਥੋਂ ਬਿਨਾ) ਕਿਸੇ ਹੋਰ ਨੂੰ ਨਹੀਂ ਵੇਖਦਾ।

ਪਦ ਅਰਥ ਪੂਰਨ = ਹੇ ਸਰਬ-ਵਿਆਪਕ! ਪੂਰਿ ਰਹੇ = ਵਿਆਪ ਰਿਹਾ ਹੈਂ। ਕਿਰਪਾ ਨਿਧਿ = ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਪੇਖਉ = ਪੇਖਉਂ, ਮੈਂ ਵੇਖਦਾ ਹਾਂ। ਹੋਰੀ = (ਤੈਥੋਂ ਬਿਨਾ) ਕਿਸੇ ਹੋਰ ਨੂੰ।

SikhNet (Spanish)Oh Tesoro de Compasión, Tú lo llenas todo

ਨਾਨਕ. ਮੇਲਿ ਲੀਓ ਦਾਸੁ ਅਪੁਨਾ; ਪ੍ਰੀਤਿ. ਨ ਕਬਹੂ ਥੋਰੀ ॥੨॥੫॥੬॥

naanak. mel leeo daas apunaa; preet. na kabahoo thoree |2|5|6|

Sant Singh KhalsaHe has united slave Nanak with Himself; His Love never diminishes. ||2||5||6||
Manmohan SinghThe Lord has united His slave Nanak with Himself and his love for the Lord diminishes not, ever.
Manmohan Singh (Punjabi)ਪ੍ਰਭੂ ਨੇ ਆਪਣੇ ਗੋਲੇ ਨਾਨਕ ਨੂੰ ਆਪਣੇ ਨਾਲ ਮਿਲਾ ਲਿਆ ਹੈ ਅਤੇ ਉਸ ਦਾ ਪ੍ਰਭੂ ਲਈ ਪ੍ਰੇਮ ਕਦੇ ਭੀ ਥੋੜਾ ਨਹੀਂ ਹੁੰਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਪਨਾ ਦਾਸ ਜਾਨ ਕਰ ਕੇ ਮੇਰੇ ਕੋ ਮੇਲ ਲੀਆ ਹੈ। ਪੁਨਾ ਪ੍ਰੀਤੀ ਭੀ ਕਭੀ ਥੋੜੀ ਨਹੀਂ ਕਰੀ, ਭਾਵ ਦਿਨ ਦਿਨ ਪ੍ਰਤੀ ਅਧਕ ਹੀ ਪੀ੍ਰਤੀ ਬਧਾਈ ਹੈ॥੨॥੬॥
Prof. Sahib Singhਆਪਣੇ ਸੇਵਕ ਨੂੰ (ਆਪਣੇ ਚਰਨਾਂ ਵਿਚ) ਤੂੰ ਆਪ ਜੋੜ ਲਿਆ ਹੈ, (ਜਿਸ ਕਰ ਕੇ ਤੇਰੇ ਚਰਨਾਂ ਦੀ) ਪ੍ਰੀਤ (ਤੇਰੇ ਸੇਵਕ ਦੇ ਹਿਰਦੇ ਵਿਚ) ਕਦੇ ਘਟਦੀ ਨਹੀਂ ॥੨॥੫॥੬॥

ਪਦ ਅਰਥ ਨ ਥੋਰੀ = ਥੋੜੀ ਨਹੀਂ ਹੁੰਦੀ ॥੨॥੫॥੬॥

SikhNet (Spanish)y ahora la copa de mi mente desborda de Amor. (2-5-6)
Answers quote the Granth verbatim with Ang citations. AI commentary is not Gurbani and not a religious ruling.